< ਯੂਹੰਨਾ ਦੇ ਪਰਕਾਸ਼ ਦੀ ਪੋਥੀ 16 >
1 ੧ ਮੈਂ ਹੈਕਲ ਵਿੱਚੋਂ ਇੱਕ ਵੱਡੀ ਅਵਾਜ਼ ਉਹਨਾਂ ਸੱਤਾਂ ਦੂਤਾਂ ਨੂੰ ਇਹ ਆਖਦੇ ਸੁਣੀ ਕਿ ਚੱਲੋ ਅਤੇ ਪਰਮੇਸ਼ੁਰ ਦੇ ਕ੍ਰੋਧ ਦੇ ਸੱਤ ਕਟੋਰੇ ਧਰਤੀ ਉੱਤੇ ਡੋਲ੍ਹ ਦਿਓ!
I èuh glas veliki iz crkve gdje govori sedmorici anðela: idite, i izlijte sedam èaša gnjeva Božijega na zemlju.
2 ੨ ਪਹਿਲੇ ਦੂਤ ਨੇ ਜਾ ਕੇ ਆਪਣਾ ਕਟੋਰਾ ਧਰਤੀ ਉੱਤੇ ਡੋਲ੍ਹ ਦਿੱਤਾ। ਤਾਂ ਜਿਨ੍ਹਾਂ ਮਨੁੱਖਾਂ ਉੱਤੇ ਉਸ ਦਰਿੰਦੇ ਦਾ ਦਾਗ ਸੀ ਅਤੇ ਜਿਹੜੇ ਉਸ ਦੀ ਪੂਜਾ ਕਰਦੇ ਸਨ ਉਹਨਾਂ ਉੱਤੇ ਬੁਰੇ ਅਤੇ ਬਹੁਤ ਦੁੱਖਦਾਇਕ ਫੋੜੇ ਨਿੱਕਲ ਆਏ।
I otide prvi anðeo, i izli èašu svoju na zemlju; i postaše rane zle i ljute na ljudima koji imaju žig zvijerin i koji se klanjaju ikoni njezinoj.
3 ੩ ਤਾਂ ਦੂਜੇ ਦੂਤ ਨੇ ਆਪਣਾ ਕਟੋਰਾ ਸਮੁੰਦਰ ਉੱਤੇ ਡੋਲ੍ਹ ਦਿੱਤਾ। ਤਾਂ ਉਹ ਮੁਰਦੇ ਦੇ ਲਹੂ ਵਰਗਾ ਬਣ ਗਿਆ ਅਤੇ ਹਰੇਕ ਜਿਉਂਦੀ ਜਾਨ ਜਿਹੜੀ ਸਮੁੰਦਰ ਵਿੱਚ ਸੀ, ਮਰ ਗਈ।
I drugi anðeo izli èašu svoju u more; i posta krv kao od mrtvaca, i svaka duša živa umrije u moru.
4 ੪ ਫੇਰ ਤੀਜੇ ਦੂਤ ਨੇ ਆਪਣਾ ਕਟੋਰਾ ਦਰਿਆਵਾਂ ਅਤੇ ਪਾਣੀਆਂ ਦੇ ਸੋਤਿਆਂ ਉੱਤੇ ਡੋਲ੍ਹ ਦਿੱਤਾ। ਤਾਂ ਉਸ ਤੋਂ ਉਹ ਲਹੂ ਬਣ ਗਏ
I treæi anðeo izli èašu svoju na rijeke i na izvore vodene; i posta krv.
5 ੫ ਅਤੇ ਮੈਂ ਪਾਣੀਆਂ ਦੇ ਦੂਤ ਨੂੰ ਇਹ ਆਖਦੇ ਸੁਣਿਆ, ਹੇ ਪਵਿੱਤਰ ਪੁਰਖ, ਤੂੰ ਜੋ ਹੈਂ ਅਤੇ ਤੂੰ ਜੋ ਸੀ, ਤੂੰ ਧਰਮੀ ਹੈਂ, ਤੂੰ ਇਸ ਤਰ੍ਹਾਂ ਨਿਆਂ ਜੋ ਕੀਤਾ,
I èuh anðela vodenoga gdje govori: pravedan si, Gospode, koji jesi, i koji bješe, i svet, što si ovo sudio;
6 ੬ ਕਿਉਂ ਜੋ ਉਹਨਾਂ ਨੇ ਸੰਤਾਂ ਅਤੇ ਨਬੀਆਂ ਦਾ ਲਹੂ ਵਹਾਇਆ, ਤਾਂ ਤੂੰ ਉਹਨਾਂ ਨੂੰ ਪੀਣ ਲਈ ਲਹੂ ਦਿੱਤਾ ਹੈ! ਉਹ ਇਸੇ ਦੇ ਯੋਗ ਹਨ!।
Jer proliše krv svetijeh i proroka, i krv si im dao da piju, jer su zaslužili.
7 ੭ ਫੇਰ ਮੈਂ ਜਗਵੇਦੀ ਨੂੰ ਇਹ ਆਖਦੇ ਸੁਣਿਆ, ਹੇ ਪ੍ਰਭੂ ਪਰਮੇਸ਼ੁਰ ਸਰਬ ਸ਼ਕਤੀਮਾਨ, ਤੇਰੀਆਂ ਅਦਾਲਤਾਂ ਸੱਚੀਆਂ ਅਤੇ ਠੀਕ ਹਨ!।
I èuh drugoga iz oltara gdje govori: da, Gospode Bože, svedržitelju, istiniti su i pravi sudovi tvoji.
8 ੮ ਚੌਥੇ ਦੂਤ ਨੇ ਆਪਣਾ ਕਟੋਰਾ ਸੂਰਜ ਉੱਤੇ ਡੋਲ੍ਹ ਦਿੱਤਾ। ਤਾਂ ਉਹ ਨੂੰ ਇਹ ਦਿੱਤਾ ਗਿਆ ਜੋ ਮਨੁੱਖਾਂ ਨੂੰ ਅੱਗ ਨਾਲ ਝੁਲਸੇ
I èetvrti anðeo izli èašu svoju na sunce, i dano mu bi da žeže ljude ognjem.
9 ੯ ਅਤੇ ਮਨੁੱਖ ਵੱਡੀ ਤਪਸ਼ ਨਾਲ ਝੁਲਸ ਗਏ ਅਤੇ ਪਰਮੇਸ਼ੁਰ ਦੇ ਨਾਮ ਦੀ ਨਿੰਦਿਆ ਕੀਤੀ ਜਿਸ ਨੂੰ ਇਨ੍ਹਾਂ ਮਹਾਂਮਾਰੀਆਂ ਉੱਤੇ ਅਧਿਕਾਰ ਹੈ ਅਤੇ ਤੋਬਾ ਨਾ ਕੀਤੀ ਜੋ ਉਹ ਦੀ ਵਡਿਆਈ ਕਰਨ।
I opališe se ljudi od velike vruæine, i huliše na ime Boga koji ima oblast nad zlima ovima, i ne pokajaše se da mu dadu slavu.
10 ੧੦ ਪੰਜਵੇਂ ਦੂਤ ਨੇ ਆਪਣਾ ਕਟੋਰਾ ਦਰਿੰਦੇ ਦੀ ਗੱਦੀ ਉੱਤੇ ਡੋਲ੍ਹ ਦਿੱਤਾ। ਤਾਂ ਉਹ ਦਾ ਰਾਜ ਹਨ੍ਹੇਰਾ ਹੋ ਗਿਆ ਅਤੇ ਲੋਕਾਂ ਨੇ ਦੁੱਖ ਦੇ ਮਾਰੇ ਆਪਣੀਆਂ ਜੀਭਾਂ ਚੱਬੀਆਂ।
I peti anðeo izli èašu svoju na prijesto zvijerin; i carstvo njezino posta tamno, i žvatahu jezike svoje od bola.
11 ੧੧ ਅਤੇ ਉਹਨਾਂ ਦੇ ਆਪਣੇ ਦੁੱਖਾਂ ਦੇ ਕਾਰਨ ਅਤੇ ਆਪਣੇ ਜਖ਼ਮਾਂ ਦੇ ਕਾਰਨ ਸਵਰਗ ਦੇ ਪਰਮੇਸ਼ੁਰ ਦੀ ਨਿੰਦਿਆ ਕੀਤੀ ਅਤੇ ਆਪਣੇ ਕੰਮਾਂ ਤੋਂ ਤੋਬਾ ਨਾ ਕੀਤੀ।
I huliše na ime Boga nebeskoga od bola i od rana svojijeh, i ne pokajaše se od djela svojijeh.
12 ੧੨ ਛੇਵੇਂ ਦੂਤ ਨੇ ਆਪਣਾ ਕਟੋਰਾ ਉਸ ਵੱਡੇ ਦਰਿਆ ਫ਼ਰਾਤ ਉੱਤੇ ਡੋਲ੍ਹ ਦਿੱਤਾ ਅਤੇ ਉਹ ਦਾ ਪਾਣੀ ਸੁੱਕ ਗਿਆ ਤਾਂ ਜੋ ਚੜ੍ਹਦੀ ਵੱਲੋਂ ਜਿਹੜੇ ਰਾਜੇ ਆਉਣ ਵਾਲੇ ਹਨ, ਉਹਨਾਂ ਲਈ ਰਾਹ ਤਿਆਰ ਕੀਤਾ ਜਾਵੇ।
I šesti anðeo izli èašu svoju na veliku rijeku Eufrat; i presahnu voda njezina, da se pripravi put carevima od istoka sunèanoga.
13 ੧੩ ਅਜਗਰ ਦੇ ਮੂੰਹ, ਉਸ ਦਰਿੰਦੇ ਦੇ ਮੂੰਹ ਅਤੇ ਝੂਠੇ ਨਬੀ ਦੇ ਮੂੰਹ ਵਿੱਚੋਂ ਮੈਂ ਡੱਡੂਆਂ ਵਰਗੇ ਤਿੰਨ ਭਰਿਸ਼ਟ ਆਤਮੇ ਨਿੱਕਲਦੇ ਵੇਖੇ।
I vidjeh iz usta aždahinijeh, i iz usta zvijerinijeh, i iz usta lažnoga proroka, gdje iziðoše tri neèista duha, kao žabe.
14 ੧੪ ਕਿਉਂ ਜੋ ਇਹ ਨਿਸ਼ਾਨ ਵਿਖਾਉਣ ਵਾਲੇ ਭੂਤਾਂ ਦੇ ਆਤਮੇ ਹਨ, ਜਿਹੜੇ ਸਾਰੇ ਸੰਸਾਰ ਦੇ ਰਾਜਿਆਂ ਕੋਲ ਜਾਂਦੇ ਹਨ, ਤਾਂ ਜੋ ਉਹਨਾਂ ਨੂੰ ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਉਸ ਵੱਡੇ ਦਿਹਾੜੇ ਦੇ ਯੁੱਧ ਲਈ ਇਕੱਠਿਆਂ ਕਰਨ।
Jer su ovo duhovi ðavolski koji èine èudesa, i izlaze k carevima svega vasionoga svijeta da ih skupe na boj za onaj veliki dan Boga svedržitelja.
15 ੧੫ ਵੇਖੋ, ਮੈਂ ਚੋਰ ਵਾਂਗੂੰ ਆਉਂਦਾ ਹਾਂ। ਧੰਨ ਉਹ ਜਿਹੜਾ ਜਾਗਦਾ ਰਹਿੰਦਾ ਅਤੇ ਆਪਣੇ ਬਸਤਰ ਦੀ ਚੌਕਸੀ ਕਰਦਾ ਹੈ ਜੋ ਉਹ ਨੰਗਾ ਨਾ ਫਿਰੇ ਅਤੇ ਲੋਕ ਉਹ ਦੀ ਸ਼ਰਮ ਨਾ ਵੇਖਣ।
Evo idem kao lupež; blago onome koji je budan i koji èuva haljine svoje, da go ne hodi i da se ne vidi sramota njegova.
16 ੧੬ ਅਤੇ ਉਨ੍ਹਾਂ ਨੇ ਉਸ ਥਾਂ ਉਹਨਾਂ ਨੂੰ ਇਕੱਠਿਆਂ ਕੀਤਾ ਜਿਸ ਨੂੰ ਇਬਰਾਨੀ ਭਾਸ਼ਾ ਵਿੱਚ ਹਰਮਗਿੱਦੋਨ ਕਿਹਾ ਜਾਂਦਾ ਹੈ।
I sabra ih na mjesto, koje se Jevrejski zove Armagedon.
17 ੧੭ ਸੱਤਵੇਂ ਦੂਤ ਨੇ ਆਪਣਾ ਕਟੋਰਾ ਪੌਣ ਉੱਤੇ ਡੋਲ੍ਹ ਦਿੱਤਾ। ਤਾਂ ਸਿੰਘਾਸਣ ਦੀ ਵੱਲੋਂ ਹੈਕਲ ਵਿੱਚੋਂ ਇੱਕ ਵੱਡੀ ਅਵਾਜ਼ ਇਹ ਆਖਦੀ ਆਈ, ਕਿ ਹੋ ਚੁੱਕਿਆ!
I sedmi anðeo izli èašu svoju po nebu, i iziðe glas veliki iz crkve nebeske od prijestola govoreæi: svrši se.
18 ੧੮ ਅਤੇ ਬਿਜਲੀ ਦੀਆਂ ਲਿਸ਼ਕਾਂ ਅਤੇ ਆਵਾਜ਼ਾਂ ਅਤੇ ਬੱਦਲ ਦੀਆਂ ਗਰਜਾਂ ਹੋਈਆਂ, ਅਤੇ ਅਜਿਹਾ ਵੱਡਾ ਭੂਚਾਲ ਆਇਆ ਕਿ ਧਰਤੀ ਉੱਤੇ ਜਦੋਂ ਦੇ ਮਨੁੱਖ ਹੋਏ ਐਡਾ ਵੱਡਾ ਅਤੇ ਭਾਰਾ ਭੂਚਾਲ ਕਦੇ ਨਹੀਂ ਸੀ ਆਇਆ!
I biše sijevanja munja i gromovi, i glasovi, i bi veliko tresenje zemlje, kakovo nikad ne bi otkako su ljudi na zemlji, toliko tresenje, tako veliko.
19 ੧੯ ਤਾਂ ਉਹ ਵੱਡੀ ਨਗਰੀ ਤਿੰਨ ਟੋਟੇ ਹੋ ਗਈ ਅਤੇ ਕੌਮਾਂ ਦੇ ਨਗਰ ਢਹਿ ਗਏ ਅਤੇ ਉਹ ਵੱਡੀ ਨਗਰੀ ਬਾਬੁਲ ਪਰਮੇਸ਼ੁਰ ਦੇ ਹਜ਼ੂਰ ਚੇਤੇ ਆਈ ਕਿ ਆਪਣੇ ਅੱਤ ਵੱਡੇ ਕ੍ਰੋਧ ਦੀ ਮੈਅ ਦਾ ਪਿਆਲਾ ਉਹ ਨੂੰ ਦੇਵੇ।
I grad veliki razdijeli se na tri dijela, i gradovi neznabožaèki padoše; i Vavilon veliki spomenu se pred Bogom da mu da èašu vina ljutoga gnjeva svojega.
20 ੨੦ ਅਤੇ ਹਰੇਕ ਟਾਪੂ ਭੱਜ ਗਿਆ ਅਤੇ ਪਹਾੜਾਂ ਦਾ ਪਤਾ ਨਾ ਲੱਗਾ।
I sva ostrva pobjegoše, i gore se ne naðoše,
21 ੨੧ ਅਤੇ ਅਕਾਸ਼ੋਂ ਮਨੁੱਖਾਂ ਉੱਤੇ ਮੰਨੋ ਮਣ ਮਣ ਦੇ ਵੱਡੇ ਗੜੇ ਪੈਂਦੇ ਹਨ ਅਤੇ ਗੜਿਆਂ ਦੀ ਮਹਾਂਮਾਰੀ ਦੇ ਮਾਰੇ ਮਨੁੱਖਾਂ ਨੇ ਪਰਮੇਸ਼ੁਰ ਦੀ ਨਿੰਦਿਆ ਕੀਤੀ, ਕਿਉਂ ਜੋ ਉਹਨਾਂ ਦੀ ਮਹਾਂਮਾਰੀ ਬਹੁਤ ਭਾਰੀ ਹੈ।
I grad veliki kao glava pade s neba na ljude; i ljudi huliše na Boga od zla gradnoga, jer je velika muka njegova vrlo.