< ਯੂਹੰਨਾ ਦੇ ਪਰਕਾਸ਼ ਦੀ ਪੋਥੀ 16 >
1 ੧ ਮੈਂ ਹੈਕਲ ਵਿੱਚੋਂ ਇੱਕ ਵੱਡੀ ਅਵਾਜ਼ ਉਹਨਾਂ ਸੱਤਾਂ ਦੂਤਾਂ ਨੂੰ ਇਹ ਆਖਦੇ ਸੁਣੀ ਕਿ ਚੱਲੋ ਅਤੇ ਪਰਮੇਸ਼ੁਰ ਦੇ ਕ੍ਰੋਧ ਦੇ ਸੱਤ ਕਟੋਰੇ ਧਰਤੀ ਉੱਤੇ ਡੋਲ੍ਹ ਦਿਓ!
ਤਤਃ ਪਰੰ ਮਨ੍ਦਿਰਾਤ੍ ਤਾਨ੍ ਸਪ੍ਤਦੂਤਾਨ੍ ਸਮ੍ਭਾਸ਼਼ਮਾਣ ਏਸ਼਼ ਮਹਾਰਵੋ ਮਯਾਸ਼੍ਰਾਵਿ, ਯੂਯੰ ਗਤ੍ਵਾ ਤੇਭ੍ਯਃ ਸਪ੍ਤਕੰਸੇਭ੍ਯ ਈਸ਼੍ਵਰਸ੍ਯ ਕ੍ਰੋਧੰ ਪ੍ਰੁʼਥਿਵ੍ਯਾਂ ਸ੍ਰਾਵਯਤ|
2 ੨ ਪਹਿਲੇ ਦੂਤ ਨੇ ਜਾ ਕੇ ਆਪਣਾ ਕਟੋਰਾ ਧਰਤੀ ਉੱਤੇ ਡੋਲ੍ਹ ਦਿੱਤਾ। ਤਾਂ ਜਿਨ੍ਹਾਂ ਮਨੁੱਖਾਂ ਉੱਤੇ ਉਸ ਦਰਿੰਦੇ ਦਾ ਦਾਗ ਸੀ ਅਤੇ ਜਿਹੜੇ ਉਸ ਦੀ ਪੂਜਾ ਕਰਦੇ ਸਨ ਉਹਨਾਂ ਉੱਤੇ ਬੁਰੇ ਅਤੇ ਬਹੁਤ ਦੁੱਖਦਾਇਕ ਫੋੜੇ ਨਿੱਕਲ ਆਏ।
ਤਤਃ ਪ੍ਰਥਮੋ ਦੂਤੋ ਗਤ੍ਵਾ ਸ੍ਵਕੰਸੇ ਯਦ੍ਯਦ੍ ਅਵਿਦ੍ਯਤ ਤਤ੍ ਪ੍ਰੁʼਥਿਵ੍ਯਾਮ੍ ਅਸ੍ਰਾਵਯਤ੍ ਤਸ੍ਮਾਤ੍ ਪਸ਼ੋਃ ਕਲਙ੍ਕਧਾਰਿਣਾਂ ਤਤ੍ਪ੍ਰਤਿਮਾਪੂਜਕਾਨਾਂ ਮਾਨਵਾਨਾਂ ਸ਼ਰੀਰੇਸ਼਼ੁ ਵ੍ਯਥਾਜਨਕਾ ਦੁਸ਼਼੍ਟਵ੍ਰਣਾ ਅਭਵਨ੍|
3 ੩ ਤਾਂ ਦੂਜੇ ਦੂਤ ਨੇ ਆਪਣਾ ਕਟੋਰਾ ਸਮੁੰਦਰ ਉੱਤੇ ਡੋਲ੍ਹ ਦਿੱਤਾ। ਤਾਂ ਉਹ ਮੁਰਦੇ ਦੇ ਲਹੂ ਵਰਗਾ ਬਣ ਗਿਆ ਅਤੇ ਹਰੇਕ ਜਿਉਂਦੀ ਜਾਨ ਜਿਹੜੀ ਸਮੁੰਦਰ ਵਿੱਚ ਸੀ, ਮਰ ਗਈ।
ਤਤਃ ਪਰੰ ਦ੍ਵਿਤੀਯੋ ਦੂਤਃ ਸ੍ਵਕੰਸੇ ਯਦ੍ਯਦ੍ ਅਵਿਦ੍ਯਤ ਤਤ੍ ਸਮੁਦ੍ਰੇ (ਅ)ਸ੍ਰਾਵਯਤ੍ ਤੇਨ ਸ ਕੁਣਪਸ੍ਥਸ਼ੋਣਿਤਰੂਪ੍ਯਭਵਤ੍ ਸਮੁਦ੍ਰੇ ਸ੍ਥਿਤਾਸ਼੍ਚ ਸਰ੍ੱਵੇ ਪ੍ਰਾਣਿਨੋ ਮ੍ਰੁʼਤ੍ਯੁੰ ਗਤਾਃ|
4 ੪ ਫੇਰ ਤੀਜੇ ਦੂਤ ਨੇ ਆਪਣਾ ਕਟੋਰਾ ਦਰਿਆਵਾਂ ਅਤੇ ਪਾਣੀਆਂ ਦੇ ਸੋਤਿਆਂ ਉੱਤੇ ਡੋਲ੍ਹ ਦਿੱਤਾ। ਤਾਂ ਉਸ ਤੋਂ ਉਹ ਲਹੂ ਬਣ ਗਏ
ਅਪਰੰ ਤ੍ਰੁʼਤੀਯੋ ਦੂਤਃ ਸ੍ਵਕੰਸੇ ਯਦ੍ਯਦ੍ ਅਵਿਦ੍ਯਤ ਤਤ੍ ਸਰ੍ੱਵੰ ਨਦੀਸ਼਼ੁ ਜਲਪ੍ਰਸ੍ਰਵਣੇਸ਼਼ੁ ਚਾਸ੍ਰਾਵਯਤ੍ ਤਤਸ੍ਤਾਨਿ ਰਕ੍ਤਮਯਾਨ੍ਯਭਵਨ੍| ਅਪਰੰ ਤੋਯਾਨਾਮ੍ ਅਧਿਪਸ੍ਯ ਦੂਤਸ੍ਯ ਵਾਗਿਯੰ ਮਯਾ ਸ਼੍ਰੁਤਾ|
5 ੫ ਅਤੇ ਮੈਂ ਪਾਣੀਆਂ ਦੇ ਦੂਤ ਨੂੰ ਇਹ ਆਖਦੇ ਸੁਣਿਆ, ਹੇ ਪਵਿੱਤਰ ਪੁਰਖ, ਤੂੰ ਜੋ ਹੈਂ ਅਤੇ ਤੂੰ ਜੋ ਸੀ, ਤੂੰ ਧਰਮੀ ਹੈਂ, ਤੂੰ ਇਸ ਤਰ੍ਹਾਂ ਨਿਆਂ ਜੋ ਕੀਤਾ,
ਵਰ੍ੱਤਮਾਨਸ਼੍ਚ ਭੂਤਸ਼੍ਚ ਭਵਿਸ਼਼੍ਯੰਸ਼੍ਚ ਪਰਮੇਸ਼੍ਵਰਃ| ਤ੍ਵਮੇਵ ਨ੍ਯਾੱਯਕਾਰੀ ਯਦ੍ ਏਤਾਦ੍ਰੁʼਕ੍ ਤ੍ਵੰ ਵ੍ਯਚਾਰਯਃ|
6 ੬ ਕਿਉਂ ਜੋ ਉਹਨਾਂ ਨੇ ਸੰਤਾਂ ਅਤੇ ਨਬੀਆਂ ਦਾ ਲਹੂ ਵਹਾਇਆ, ਤਾਂ ਤੂੰ ਉਹਨਾਂ ਨੂੰ ਪੀਣ ਲਈ ਲਹੂ ਦਿੱਤਾ ਹੈ! ਉਹ ਇਸੇ ਦੇ ਯੋਗ ਹਨ!।
ਭਵਿਸ਼਼੍ਯਦ੍ਵਾਦਿਸਾਧੂਨਾਂ ਰਕ੍ਤੰ ਤੈਰੇਵ ਪਾਤਿਤੰ| ਸ਼ੋਣਿਤੰ ਤ੍ਵਨ੍ਤੁ ਤੇਭ੍ਯੋ (ਅ)ਦਾਸ੍ਤਤ੍ਪਾਨੰ ਤੇਸ਼਼ੁ ਯੁਜ੍ਯਤੇ||
7 ੭ ਫੇਰ ਮੈਂ ਜਗਵੇਦੀ ਨੂੰ ਇਹ ਆਖਦੇ ਸੁਣਿਆ, ਹੇ ਪ੍ਰਭੂ ਪਰਮੇਸ਼ੁਰ ਸਰਬ ਸ਼ਕਤੀਮਾਨ, ਤੇਰੀਆਂ ਅਦਾਲਤਾਂ ਸੱਚੀਆਂ ਅਤੇ ਠੀਕ ਹਨ!।
ਅਨਨ੍ਤਰੰ ਵੇਦੀਤੋ ਭਾਸ਼਼ਮਾਣਸ੍ਯ ਕਸ੍ਯਚਿਦ੍ ਅਯੰ ਰਵੋ ਮਯਾ ਸ਼੍ਰੁਤਃ, ਹੇ ਪਰਸ਼੍ਵਰ ਸਤ੍ਯੰ ਤਤ੍ ਹੇ ਸਰ੍ੱਵਸ਼ਕ੍ਤਿਮਨ੍ ਪ੍ਰਭੋ| ਸਤ੍ਯਾ ਨ੍ਯਾੱਯਾਸ਼੍ਚ ਸਰ੍ੱਵਾ ਹਿ ਵਿਚਾਰਾਜ੍ਞਾਸ੍ਤ੍ਵਦੀਯਕਾਃ||
8 ੮ ਚੌਥੇ ਦੂਤ ਨੇ ਆਪਣਾ ਕਟੋਰਾ ਸੂਰਜ ਉੱਤੇ ਡੋਲ੍ਹ ਦਿੱਤਾ। ਤਾਂ ਉਹ ਨੂੰ ਇਹ ਦਿੱਤਾ ਗਿਆ ਜੋ ਮਨੁੱਖਾਂ ਨੂੰ ਅੱਗ ਨਾਲ ਝੁਲਸੇ
ਅਨਨ੍ਤਰੰ ਚਤੁਰ੍ਥੋ ਦੂਤਃ ਸ੍ਵਕੰਸੇ ਯਦ੍ਯਦ੍ ਅਵਿਦ੍ਯਤ ਤਤ੍ ਸਰ੍ੱਵੰ ਸੂਰ੍ੱਯੇ (ਅ)ਸ੍ਰਾਵਯਤ੍ ਤਸ੍ਮੈ ਚ ਵਹ੍ਨਿਨਾ ਮਾਨਵਾਨ੍ ਦਗ੍ਧੁੰ ਸਾਮਰ੍ਥ੍ਯਮ੍ ਅਦਾਯਿ|
9 ੯ ਅਤੇ ਮਨੁੱਖ ਵੱਡੀ ਤਪਸ਼ ਨਾਲ ਝੁਲਸ ਗਏ ਅਤੇ ਪਰਮੇਸ਼ੁਰ ਦੇ ਨਾਮ ਦੀ ਨਿੰਦਿਆ ਕੀਤੀ ਜਿਸ ਨੂੰ ਇਨ੍ਹਾਂ ਮਹਾਂਮਾਰੀਆਂ ਉੱਤੇ ਅਧਿਕਾਰ ਹੈ ਅਤੇ ਤੋਬਾ ਨਾ ਕੀਤੀ ਜੋ ਉਹ ਦੀ ਵਡਿਆਈ ਕਰਨ।
ਤੇਨ ਮਨੁਸ਼਼੍ਯਾ ਮਹਾਤਾਪੇਨ ਤਾਪਿਤਾਸ੍ਤੇਸ਼਼ਾਂ ਦਣ੍ਡਾਨਾਮ੍ ਆਧਿਪਤ੍ਯਵਿਸ਼ਿਸ਼਼੍ਟਸ੍ਯੇਸ਼੍ਵਰਸ੍ਯ ਨਾਮਾਨਿਨ੍ਦਨ੍ ਤਤ੍ਪ੍ਰਸ਼ੰਸਾਰ੍ਥਞ੍ਚ ਮਨਃਪਰਿਵਰ੍ੱਤਨੰ ਨਾਕੁਰ੍ੱਵਨ੍|
10 ੧੦ ਪੰਜਵੇਂ ਦੂਤ ਨੇ ਆਪਣਾ ਕਟੋਰਾ ਦਰਿੰਦੇ ਦੀ ਗੱਦੀ ਉੱਤੇ ਡੋਲ੍ਹ ਦਿੱਤਾ। ਤਾਂ ਉਹ ਦਾ ਰਾਜ ਹਨ੍ਹੇਰਾ ਹੋ ਗਿਆ ਅਤੇ ਲੋਕਾਂ ਨੇ ਦੁੱਖ ਦੇ ਮਾਰੇ ਆਪਣੀਆਂ ਜੀਭਾਂ ਚੱਬੀਆਂ।
ਤਤਃ ਪਰੰ ਪਞ੍ਚਮੋ ਦੂਤਃ ਸ੍ਵਕੰਸੇ ਯਦ੍ਯਦ੍ ਅਵਿਦ੍ਯਤ ਤਤ੍ ਸਰ੍ੱਵੰ ਪਸ਼ੋਃ ਸਿੰਹਾਸਨੇ (ਅ)ਸ੍ਰਾਵਯਤ੍ ਤੇਨ ਤਸ੍ਯ ਰਾਸ਼਼੍ਟ੍ਰੰ ਤਿਮਿਰਾੱਛੰਨਮ੍ ਅਭਵਤ੍ ਲੋਕਾਸ਼੍ਚ ਵੇਦਨਾਕਾਰਣਾਤ੍ ਸ੍ਵਰਸਨਾ ਅਦੰਦਸ਼੍ਯਤ|
11 ੧੧ ਅਤੇ ਉਹਨਾਂ ਦੇ ਆਪਣੇ ਦੁੱਖਾਂ ਦੇ ਕਾਰਨ ਅਤੇ ਆਪਣੇ ਜਖ਼ਮਾਂ ਦੇ ਕਾਰਨ ਸਵਰਗ ਦੇ ਪਰਮੇਸ਼ੁਰ ਦੀ ਨਿੰਦਿਆ ਕੀਤੀ ਅਤੇ ਆਪਣੇ ਕੰਮਾਂ ਤੋਂ ਤੋਬਾ ਨਾ ਕੀਤੀ।
ਸ੍ਵਕੀਯਵ੍ਯਥਾਵ੍ਰਣਕਾਰਣਾੱਚ ਸ੍ਵਰ੍ਗਸ੍ਥਮ੍ ਅਨਿਨ੍ਦਨ੍ ਸ੍ਵਕ੍ਰਿਯਾਭ੍ਯਸ਼੍ਚ ਮਨਾਂਸਿ ਨ ਪਰਾਵਰ੍ੱਤਯਨ੍|
12 ੧੨ ਛੇਵੇਂ ਦੂਤ ਨੇ ਆਪਣਾ ਕਟੋਰਾ ਉਸ ਵੱਡੇ ਦਰਿਆ ਫ਼ਰਾਤ ਉੱਤੇ ਡੋਲ੍ਹ ਦਿੱਤਾ ਅਤੇ ਉਹ ਦਾ ਪਾਣੀ ਸੁੱਕ ਗਿਆ ਤਾਂ ਜੋ ਚੜ੍ਹਦੀ ਵੱਲੋਂ ਜਿਹੜੇ ਰਾਜੇ ਆਉਣ ਵਾਲੇ ਹਨ, ਉਹਨਾਂ ਲਈ ਰਾਹ ਤਿਆਰ ਕੀਤਾ ਜਾਵੇ।
ਤਤਃ ਪਰੰ ਸ਼਼ਸ਼਼੍ਠੋ ਦੂਤਃ ਸ੍ਵਕੰਸੇ ਯਦ੍ਯਦ੍ ਅਵਿਦ੍ਯਤ ਤਤ੍ ਸਰ੍ੱਵੰ ਫਰਾਤਾਖ੍ਯੋ ਮਹਾਨਦੇ (ਅ)ਸ੍ਰਾਵਯਤ੍ ਤੇਨ ਸੂਰ੍ੱਯੋਦਯਦਿਸ਼ ਆਗਮਿਸ਼਼੍ਯਤਾਂ ਰਾਜ੍ਞਾਂ ਮਾਰ੍ਗਸੁਗਮਾਰ੍ਥੰ ਤਸ੍ਯ ਤੋਯਾਨਿ ਪਰ੍ੱਯਸ਼ੁਸ਼਼੍ਯਨ੍|
13 ੧੩ ਅਜਗਰ ਦੇ ਮੂੰਹ, ਉਸ ਦਰਿੰਦੇ ਦੇ ਮੂੰਹ ਅਤੇ ਝੂਠੇ ਨਬੀ ਦੇ ਮੂੰਹ ਵਿੱਚੋਂ ਮੈਂ ਡੱਡੂਆਂ ਵਰਗੇ ਤਿੰਨ ਭਰਿਸ਼ਟ ਆਤਮੇ ਨਿੱਕਲਦੇ ਵੇਖੇ।
ਅਨਨ੍ਤਰੰ ਨਾਗਸ੍ਯ ਵਦਨਾਤ੍ ਪਸ਼ੋ ਰ੍ਵਦਨਾਤ੍ ਮਿਥ੍ਯਾਭਵਿਸ਼਼੍ਯਦ੍ਵਾਦਿਨਸ਼੍ਚ ਵਦਨਾਤ੍ ਨਿਰ੍ਗੱਛਨ੍ਤਸ੍ਤ੍ਰਯੋ (ਅ)ਸ਼ੁਚਯ ਆਤ੍ਮਾਨੋ ਮਯਾ ਦ੍ਰੁʼਸ਼਼੍ਟਾਸ੍ਤੇ ਮਣ੍ਡੂਕਾਕਾਰਾਃ|
14 ੧੪ ਕਿਉਂ ਜੋ ਇਹ ਨਿਸ਼ਾਨ ਵਿਖਾਉਣ ਵਾਲੇ ਭੂਤਾਂ ਦੇ ਆਤਮੇ ਹਨ, ਜਿਹੜੇ ਸਾਰੇ ਸੰਸਾਰ ਦੇ ਰਾਜਿਆਂ ਕੋਲ ਜਾਂਦੇ ਹਨ, ਤਾਂ ਜੋ ਉਹਨਾਂ ਨੂੰ ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਉਸ ਵੱਡੇ ਦਿਹਾੜੇ ਦੇ ਯੁੱਧ ਲਈ ਇਕੱਠਿਆਂ ਕਰਨ।
ਤ ਆਸ਼੍ਚਰ੍ੱਯਕਰ੍ੰਮਕਾਰਿਣੋ ਭੂਤਾਨਾਮ੍ ਆਤ੍ਮਾਨਃ ਸਨ੍ਤਿ ਸਰ੍ੱਵਸ਼ਕ੍ਤਿਮਤ ਈਸ਼੍ਵਰਸ੍ਯ ਮਹਾਦਿਨੇ ਯੇਨ ਯੁੱਧੇਨ ਭਵਿਤਵ੍ਯੰ ਤਤ੍ਕ੍ਰੁʼਤੇ ਕ੍ਰੁʼਤ੍ਸ੍ਰਜਗਤੋ ਰਾਜ੍ਞਾਃ ਸੰਗ੍ਰਹੀਤੁੰ ਤੇਸ਼਼ਾਂ ਸੰਨਿਧਿੰ ਨਿਰ੍ਗੱਛਨ੍ਤਿ|
15 ੧੫ ਵੇਖੋ, ਮੈਂ ਚੋਰ ਵਾਂਗੂੰ ਆਉਂਦਾ ਹਾਂ। ਧੰਨ ਉਹ ਜਿਹੜਾ ਜਾਗਦਾ ਰਹਿੰਦਾ ਅਤੇ ਆਪਣੇ ਬਸਤਰ ਦੀ ਚੌਕਸੀ ਕਰਦਾ ਹੈ ਜੋ ਉਹ ਨੰਗਾ ਨਾ ਫਿਰੇ ਅਤੇ ਲੋਕ ਉਹ ਦੀ ਸ਼ਰਮ ਨਾ ਵੇਖਣ।
ਅਪਰਮ੍ ਇਬ੍ਰਿਭਾਸ਼਼ਯਾ ਹਰ੍ੰਮਗਿੱਦੋਨਾਮਕਸ੍ਥਨੇ ਤੇ ਸਙ੍ਗ੍ਰੁʼਹੀਤਾਃ|
16 ੧੬ ਅਤੇ ਉਨ੍ਹਾਂ ਨੇ ਉਸ ਥਾਂ ਉਹਨਾਂ ਨੂੰ ਇਕੱਠਿਆਂ ਕੀਤਾ ਜਿਸ ਨੂੰ ਇਬਰਾਨੀ ਭਾਸ਼ਾ ਵਿੱਚ ਹਰਮਗਿੱਦੋਨ ਕਿਹਾ ਜਾਂਦਾ ਹੈ।
ਪਸ਼੍ਯਾਹੰ ਚੈਰਵਦ੍ ਆਗੱਛਾਮਿ ਯੋ ਜਨਃ ਪ੍ਰਬੁੱਧਸ੍ਤਿਸ਼਼੍ਠਤਿ ਯਥਾ ਚ ਨਗ੍ਨਃ ਸਨ੍ ਨ ਪਰ੍ੱਯਟਤਿ ਤਸ੍ਯ ਲੱਜਾ ਚ ਯਥਾ ਦ੍ਰੁʼਸ਼੍ਯਾ ਨ ਭਵਤਿ ਤਥਾ ਸ੍ਵਵਾਸਾਂਸਿ ਰਕ੍ਸ਼਼ਤਿ ਸ ਧਨ੍ਯਃ|
17 ੧੭ ਸੱਤਵੇਂ ਦੂਤ ਨੇ ਆਪਣਾ ਕਟੋਰਾ ਪੌਣ ਉੱਤੇ ਡੋਲ੍ਹ ਦਿੱਤਾ। ਤਾਂ ਸਿੰਘਾਸਣ ਦੀ ਵੱਲੋਂ ਹੈਕਲ ਵਿੱਚੋਂ ਇੱਕ ਵੱਡੀ ਅਵਾਜ਼ ਇਹ ਆਖਦੀ ਆਈ, ਕਿ ਹੋ ਚੁੱਕਿਆ!
ਤਤਃ ਪਰੰ ਸਪ੍ਤਮੋ ਦੂਤਃ ਸ੍ਵਕੰਸੇ ਯਦ੍ਯਦ੍ ਅਵਿਦ੍ਯਤ ਤਤ੍ ਸਰ੍ੱਵਮ੍ ਆਕਾਸ਼ੇ (ਅ)ਸ੍ਰਾਵਯਤ੍ ਤੇਨ ਸ੍ਵਰ੍ਗੀਯਮਨ੍ਦਿਰਮਧ੍ਯਸ੍ਥਸਿੰਹਾਸਨਾਤ੍ ਮਹਾਰਵੋ (ਅ)ਯੰ ਨਿਰ੍ਗਤਃ ਸਮਾਪ੍ਤਿਰਭਵਦਿਤਿ|
18 ੧੮ ਅਤੇ ਬਿਜਲੀ ਦੀਆਂ ਲਿਸ਼ਕਾਂ ਅਤੇ ਆਵਾਜ਼ਾਂ ਅਤੇ ਬੱਦਲ ਦੀਆਂ ਗਰਜਾਂ ਹੋਈਆਂ, ਅਤੇ ਅਜਿਹਾ ਵੱਡਾ ਭੂਚਾਲ ਆਇਆ ਕਿ ਧਰਤੀ ਉੱਤੇ ਜਦੋਂ ਦੇ ਮਨੁੱਖ ਹੋਏ ਐਡਾ ਵੱਡਾ ਅਤੇ ਭਾਰਾ ਭੂਚਾਲ ਕਦੇ ਨਹੀਂ ਸੀ ਆਇਆ!
ਤਦਨਨ੍ਤਰੰ ਤਡਿਤੋ ਰਵਾਃ ਸ੍ਤਨਿਤਾਨਿ ਚਾਭਵਨ੍, ਯਸ੍ਮਿਨ੍ ਕਾਲੇ ਚ ਪ੍ਰੁʼਥਿਵ੍ਯਾਂ ਮਨੁਸ਼਼੍ਯਾਃ ਸ੍ਰੁʼਸ਼਼੍ਟਾਸ੍ਤਮ੍ ਆਰਭ੍ਯ ਯਾਦ੍ਰੁʼਙ੍ਮਹਾਭੂਮਿਕਮ੍ਪਃ ਕਦਾਪਿ ਨਾਭਵਤ੍ ਤਾਦ੍ਰੁʼਗ੍ ਭੂਕਮ੍ਪੋ (ਅ)ਭਵਤ੍|
19 ੧੯ ਤਾਂ ਉਹ ਵੱਡੀ ਨਗਰੀ ਤਿੰਨ ਟੋਟੇ ਹੋ ਗਈ ਅਤੇ ਕੌਮਾਂ ਦੇ ਨਗਰ ਢਹਿ ਗਏ ਅਤੇ ਉਹ ਵੱਡੀ ਨਗਰੀ ਬਾਬੁਲ ਪਰਮੇਸ਼ੁਰ ਦੇ ਹਜ਼ੂਰ ਚੇਤੇ ਆਈ ਕਿ ਆਪਣੇ ਅੱਤ ਵੱਡੇ ਕ੍ਰੋਧ ਦੀ ਮੈਅ ਦਾ ਪਿਆਲਾ ਉਹ ਨੂੰ ਦੇਵੇ।
ਤਦਾਨੀਂ ਮਹਾਨਗਰੀ ਤ੍ਰਿਖਣ੍ਡਾ ਜਾਤਾ ਭਿੰਨਜਾਤੀਯਾਨਾਂ ਨਗਰਾਣਿ ਚ ਨ੍ਯਪਤਨ੍ ਮਹਾਬਾਬਿਲ੍ ਚੇਸ਼੍ਵਰੇਣ ਸ੍ਵਕੀਯਪ੍ਰਚਣ੍ਡਕੋਪਮਦਿਰਾਪਾਤ੍ਰਦਾਨਾਰ੍ਥੰ ਸੰਸ੍ਮ੍ਰੁʼਤਾ|
20 ੨੦ ਅਤੇ ਹਰੇਕ ਟਾਪੂ ਭੱਜ ਗਿਆ ਅਤੇ ਪਹਾੜਾਂ ਦਾ ਪਤਾ ਨਾ ਲੱਗਾ।
ਦ੍ਵੀਪਾਸ਼੍ਚ ਪਲਾਯਿਤਾ ਗਿਰਯਸ਼੍ਚਾਨ੍ਤਹਿਤਾਃ|
21 ੨੧ ਅਤੇ ਅਕਾਸ਼ੋਂ ਮਨੁੱਖਾਂ ਉੱਤੇ ਮੰਨੋ ਮਣ ਮਣ ਦੇ ਵੱਡੇ ਗੜੇ ਪੈਂਦੇ ਹਨ ਅਤੇ ਗੜਿਆਂ ਦੀ ਮਹਾਂਮਾਰੀ ਦੇ ਮਾਰੇ ਮਨੁੱਖਾਂ ਨੇ ਪਰਮੇਸ਼ੁਰ ਦੀ ਨਿੰਦਿਆ ਕੀਤੀ, ਕਿਉਂ ਜੋ ਉਹਨਾਂ ਦੀ ਮਹਾਂਮਾਰੀ ਬਹੁਤ ਭਾਰੀ ਹੈ।
ਗਗਨਮਣ੍ਡਲਾੱਚ ਮਨੁਸ਼਼੍ਯਾਣਾਮ੍ ਉਪਰ੍ੱਯੇਕੈਕਦ੍ਰੋਣਪਰਿਮਿਤਸ਼ਿਲਾਨਾਂ ਮਹਾਵ੍ਰੁʼਸ਼਼੍ਟਿਰਭਵਤ੍ ਤੱਛਿਲਾਵ੍ਰੁʼਸ਼਼੍ਟੇਃ ਕ੍ਲੇਸ਼ਾਤ੍ ਮਨੁਸ਼਼੍ਯਾ ਈਸ਼੍ਵਰਮ੍ ਅਨਿਨ੍ਦਮ੍ ਯਤਸ੍ਤੱਜਾਤਃ ਕ੍ਲੇਸ਼ੋ (ਅ)ਤੀਵ ਮਹਾਨ੍|