< ਯੂਹੰਨਾ ਦੇ ਪਰਕਾਸ਼ ਦੀ ਪੋਥੀ 13 >

1 ਅਤੇ ਸਮੁੰਦਰ ਦੇ ਰੇਤੇ ਉੱਤੇ ਜਾ ਖਲੋਤਾ। ਮੈਂ ਇੱਕ ਦਰਿੰਦਾ ਸਮੁੰਦਰ ਵਿੱਚੋਂ ਨਿੱਕਲਦਿਆਂ ਦੇਖਿਆ, ਜਿਸ ਦੇ ਦਸ ਸਿੰਗਾਂ ਉੱਤੇ ਦਸ ਮੁਕਟ ਅਤੇ ਉਹ ਦੇ ਸੱਤ ਸਿਰਾਂ ਉੱਤੇ ਕੁਫ਼ਰ ਦੇ ਨਾਮ ਸਨ।
തതഃ പരമഹം സാഗരീയസികതായാം തിഷ്ഠൻ സാഗരാദ് ഉദ്ഗച്ഛന്തമ് ഏകം പശും ദൃഷ്ടവാൻ തസ്യ ദശ ശൃങ്ഗാണി സപ്ത ശിരാംസി ച ദശ ശൃങ്ഗേഷു ദശ കിരീടാനി ശിരഃസു ചേശ്വരനിന്ദാസൂചകാനി നാമാനി വിദ്യന്തേ|
2 ਅਤੇ ਜਿਹੜਾ ਦਰਿੰਦਾ ਮੈਂ ਦੇਖਿਆ ਉਹ ਚੀਤੇ ਵਰਗਾ ਸੀ, ਅਤੇ ਉਹ ਦੇ ਪੈਰ ਰਿੱਛ ਦੇ ਪੈਰਾਂ ਵਰਗੇ ਸਨ, ਅਤੇ ਉਹ ਦਾ ਮੂੰਹ ਬੱਬਰ ਸ਼ੇਰ ਦੇ ਮੂੰਹ ਵਰਗਾ ਸੀ, ਅਤੇ ਅਜਗਰ ਨੇ ਆਪਣੀ ਸਮਰੱਥਾ, ਆਪਣੀ ਗੱਦੀ ਅਤੇ ਵੱਡਾ ਅਧਿਕਾਰ ਉਹ ਨੂੰ ਦੇ ਦਿੱਤਾ।
മയാ ദൃഷ്ടഃ സ പശുശ്ചിത്രവ്യാഘ്രസദൃശഃ കിന്തു തസ്യ ചരണൗ ഭല്ലൂകസ്യേവ വദനഞ്ച സിംഹവദനമിവ| നാഗനേ തസ്മൈ സ്വീയപരാക്രമഃ സ്വീയം സിംഹാസനം മഹാധിപത്യഞ്ചാദായി|
3 ਮੈਂ ਇਹ ਦੇ ਸਿਰਾਂ ਵਿੱਚੋਂ ਇੱਕ ਨੂੰ ਜਿਵੇਂ ਮੌਤ ਦਾ ਗਹਿਰਾ ਜਖ਼ਮ ਲੱਗਾ ਹੋਇਆ ਵੇਖਿਆ ਅਤੇ ਉਹ ਦਾ ਡੂੰਘਾ ਜਖ਼ਮ ਚੰਗਾ ਹੋ ਗਿਆ ਅਤੇ ਸਾਰਾ ਸੰਸਾਰ ਉਸ ਦਰਿੰਦੇ ਦੇ ਮਗਰ ਹੈਰਾਨ ਹੋ ਕੇ ਤੁਰ ਪਿਆ।
മയി നിരീക്ഷമാണേ തസ്യ ശിരസാമ് ഏകമ് അന്തകാഘാതേന ഛേദിതമിവാദൃശ്യത, കിന്തു തസ്യാന്തകക്ഷതസ്യ പ്രതീകാരോ ഽക്രിയത തതഃ കൃത്സ്നോ നരലോകസ്തം പശുമധി ചമത്കാരം ഗതഃ,
4 ਅਤੇ ਉਹਨਾਂ ਨੇ ਅਜਗਰ ਨੂੰ ਮੱਥਾ ਟੇਕਿਆ ਕਿਉਂਕਿ ਉਸ ਨੇ ਦਰਿੰਦੇ ਨੂੰ ਆਪਣਾ ਅਧਿਕਾਰ ਦਿੱਤਾ ਸੀ ਅਤੇ ਉਹਨਾਂ ਨੇ ਉਸ ਦਰਿੰਦੇ ਨੂੰ ਮੱਥਾ ਟੇਕਿਆ ਅਤੇ ਆਖਿਆ ਜੋ ਇਸ ਦਰਿੰਦੇ ਦੇ ਵਰਗਾ ਕੌਣ ਹੈ ਅਤੇ ਕੌਣ ਇਹ ਦੇ ਨਾਲ ਲੜ ਸਕਦਾ ਹੈ?
യശ്ച നാഗസ്തസ്മൈ പശവേ സാമർഥ്യം ദത്തവാൻ സർവ്വേ തം പ്രാണമൻ പശുമപി പ്രണമന്തോ ഽകഥയൻ, കോ വിദ്യതേ പശോസ്തുല്യസ്തേന കോ യോദ്ധുമർഹതി|
5 ਵੱਡਾ ਬੋਲ ਬੋਲਣ ਵਾਲਾ ਅਤੇ ਨਿੰਦਿਆ ਬਕਣ ਵਾਲਾ ਮੂੰਹ ਦਰਿੰਦੇ ਨੂੰ ਦਿੱਤਾ ਗਿਆ ਅਤੇ ਉਹ ਨੂੰ ਇਹ ਅਧਿਕਾਰ ਦਿੱਤਾ ਗਿਆ ਕਿ ਬਤਾਲੀਆਂ ਮਹੀਨਿਆਂ ਤੱਕ ਆਪਣਾ ਕੰਮ ਕਰੀ ਜਾਵੇ।
അനന്തരം തസ്മൈ ദർപവാക്യേശ്വരനിന്ദാവാദി വദനം ദ്വിചത്വാരിംശന്മാസാൻ യാവദ് അവസ്ഥിതേഃ സാമർഥ്യഞ്ചാദായി|
6 ਦਰਿੰਦੇ ਨੇ ਪਰਮੇਸ਼ੁਰ ਦੇ ਵਿਰੁੱਧ ਕੁਫ਼ਰ ਬਕਣ ਨੂੰ ਆਪਣਾ ਮੂੰਹ ਖੋਲਿਆ ਤਾਂ ਕਿ ਉਸ ਦੇ ਨਾਮ ਅਤੇ ਉਸ ਦੇ ਡੇਰੇ ਉੱਤੇ ਅਰਥਾਤ ਉਨ੍ਹਾਂ ਉੱਤੇ ਜਿਹੜੇ ਸਵਰਗ ਵਿੱਚ ਵੱਸਦੇ ਹਨ ਕੁਫ਼ਰ ਬਕੇ।
തതഃ സ ഈശ്വരനിന്ദനാർഥം മുഖം വ്യാദായ തസ്യ നാമ തസ്യാവാസം സ്വർഗനിവാസിനശ്ച നിന്ദിതുമ് ആരഭത|
7 ਅਤੇ ਉਸ ਦਰਿੰਦੇ ਨੂੰ ਇਹ ਦਿੱਤਾ ਗਿਆ ਕਿ ਸੰਤਾਂ ਨਾਲ ਯੁੱਧ ਕਰੇ ਅਤੇ ਉਹਨਾਂ ਨੂੰ ਜਿੱਤ ਲਵੇ, ਅਤੇ ਹਰੇਕ ਗੋਤ, ਉੱਮਤ, ਭਾਸ਼ਾ ਅਤੇ ਕੌਮ ਉੱਤੇ ਉਹ ਨੂੰ ਅਧਿਕਾਰ ਦਿੱਤਾ ਗਿਆ।
അപരം ധാർമ്മികൈഃ സഹ യോധനസ്യ തേഷാം പരാജയസ്യ ചാനുമതിഃ സർവ്വജാതീയാനാം സർവ്വവംശീയാനാം സർവ്വഭാഷാവാദിനാം സർവ്വദേശീയാനാഞ്ചാധിപത്യമപി തസ്മാ അദായി|
8 ਅਤੇ ਧਰਤੀ ਦੇ ਸਾਰੇ ਵਸਨੀਕ ਉਹ ਨੂੰ ਮੱਥਾ ਟੇਕਣਗੇ ਅਰਥਾਤ ਹਰੇਕ ਜਿਸ ਦਾ ਨਾਮ ਉਸ ਲੇਲੇ ਦੀ ਜੀਵਨ ਦੀ ਪੋਥੀ ਵਿੱਚ ਜਿਹੜਾ ਬਲੀਦਾਨ ਕੀਤਾ ਗਿਆ ਸੀ, ਜਗਤ ਦੇ ਮੁੱਢੋਂ ਹੀ ਨਹੀਂ ਲਿਖਿਆ ਗਿਆ।
തതോ ജഗതഃ സൃഷ്ടികാലാത് ഛേദിതസ്യ മേഷവത്സസ്യ ജീവനപുസ്തകേ യാവതാം നാമാനി ലിഖിതാനി ന വിദ്യന്തേ തേ പൃഥിവീനിവാസിനഃ സർവ്വേ തം പശും പ്രണംസ്യന്തി|
9 ਜੇ ਕਿਸੇ ਦੇ ਕੰਨ ਹੋਣ ਤਾਂ ਸੁਣੇ।
യസ്യ ശ്രോത്രം വിദ്യതേ സ ശൃണോതു|
10 ੧੦ ਜੇ ਕਿਸੇ ਨੇ ਗੁਲਾਮੀ ਵਿੱਚ ਜਾਣਾ ਹੋਵੇ, ਤਾਂ ਉਹ ਗੁਲਾਮੀ ਵਿੱਚ ਜਾਵੇਗਾ। ਜੇ ਕੋਈ ਤਲਵਾਰ ਨਾਲ ਵੱਢੇ, ਤਾਂ ਜ਼ਰੂਰ ਹੈ ਕਿ ਉਹ ਤਲਵਾਰ ਨਾਲ ਵੱਢਿਆ ਜਾਵੇ। ਇਹ ਸੰਤਾਂ ਦੇ ਸਬਰ ਅਤੇ ਵਿਸ਼ਵਾਸ ਦਾ ਮੌਕਾ ਹੈ।
യോ ജനോ ഽപരാൻ വന്ദീകൃത്യ നയതി സ സ്വയം വന്ദീഭൂയ സ്ഥാനാന്തരം ഗമിഷ്യതി, യശ്ച ഖങ്ഗേന ഹന്തി സ സ്വയം ഖങ്ഗേന ഘാനിഷ്യതേ| അത്ര പവിത്രലോകാനാം സഹിഷ്ണുതയാ വിശ്വാസേന ച പ്രകാശിതവ്യം|
11 ੧੧ ਮੈਂ ਇੱਕ ਹੋਰ ਦਰਿੰਦੇ ਨੂੰ ਧਰਤੀ ਵਿੱਚੋਂ ਨਿੱਕਲਦਿਆਂ ਦੇਖਿਆ ਅਤੇ ਇੱਕ ਲੇਲੇ ਵਾਂਗੂੰ ਉਹ ਦੇ ਦੋ ਸਿੰਗ ਸਨ ਅਤੇ ਅਜਗਰ ਵਾਂਗੂੰ ਉਹ ਬੋਲਦਾ ਸੀ।
അനന്തരം പൃഥിവീത ഉദ്ഗച്ഛൻ അപര ഏകഃ പശു ർമയാ ദൃഷ്ടഃ സ മേഷശാവകവത് ശൃങ്ഗദ്വയവിശിഷ്ട ആസീത് നാഗവച്ചാഭാഷത|
12 ੧੨ ਅਤੇ ਉਹ ਉਸ ਪਹਿਲੇ ਦਰਿੰਦੇ ਦੇ ਸਾਹਮਣੇ ਉਸ ਦਾ ਸਾਰਾ ਅਧਿਕਾਰ ਵਰਤਦਾ ਹੈ ਅਤੇ ਧਰਤੀ ਅਤੇ ਉਹ ਦੇ ਵਾਸੀਆਂ ਕੋਲੋਂ ਉਸ ਪਹਿਲੇ ਦਰਿੰਦੇ ਨੂੰ ਮੱਥਾ ਟਿਕਾਉਂਦਾ ਹੈ ਜਿਸ ਦਾ ਗਹਿਰਾ ਜਖ਼ਮ ਚੰਗਾ ਹੋ ਗਿਆ ਸੀ।
സ പ്രഥമപശോരന്തികേ തസ്യ സർവ്വം പരാക്രമം വ്യവഹരതി വിശേഷതോ യസ്യ പ്രഥമപശോരന്തികക്ഷതം പ്രതീകാരം ഗതം തസ്യ പൂജാം പൃഥിവീം തന്നിവാസിനശ്ച കാരയതി|
13 ੧੩ ਅਤੇ ਉਹ ਵੱਡੀਆਂ ਨਿਸ਼ਾਨੀਆਂ ਵੀ ਵਿਖਾਉਂਦਾ ਹੈ ਐਥੋਂ ਤੱਕ ਕਿ ਮਨੁੱਖਾਂ ਦੇ ਸਾਹਮਣੇ ਸਵਰਗ ਤੋਂ ਧਰਤੀ ਉੱਤੇ ਅੱਗ ਵੀ ਵਰਸਾਉਂਦਾ ਹੈ।
അപരം മാനവാനാം സാക്ഷാദ് ആകാശതോ ഭുവി വഹ്നിവർഷണാദീനി മഹാചിത്രാണി കരോതി|
14 ੧੪ ਅਤੇ ਉਨ੍ਹਾਂ ਨਿਸ਼ਾਨੀਆਂ ਦੇ ਕਾਰਨ ਜੋ ਉਸ ਦਰਿੰਦੇ ਦੇ ਸਾਹਮਣੇ ਵਿਖਾਉਂਣ ਦਾ ਉਹ ਨੂੰ ਅਧਿਕਾਰ ਦਿੱਤਾ ਗਿਆ ਸੀ ਉਹ ਧਰਤੀ ਦੇ ਵਾਸੀਆਂ ਨੂੰ ਭਰਮਾਉਂਦਾ ਹੈ ਅਤੇ ਧਰਤੀ ਦੇ ਵਾਸੀਆਂ ਨੂੰ ਆਖਦਾ ਹੈ ਕਿ ਉਸ ਦਰਿੰਦੇ ਦੀ ਮੂਰਤ ਬਣਾਓ ਜਿਹ ਨੂੰ ਤਲਵਾਰ ਦੀ ਸੱਟ ਵੱਜੀ ਅਤੇ ਉਹ ਜਿਉਂਦਾ ਰਿਹਾ।
തസ്യ പശോഃ സാക്ഷാദ് യേഷാം ചിത്രകർമ്മണാം സാധനായ സാമർഥ്യം തസ്മൈ ദത്തം തൈഃ സ പൃഥിവീനിവാസിനോ ഭ്രാമയതി, വിശേഷതോ യഃ പശുഃ ഖങ്ഗേന ക്ഷതയുക്തോ ഭൂത്വാപ്യജീവത് തസ്യ പ്രതിമാനിർമ്മാണം പൃഥിവീനിവാസിന ആദിശതി|
15 ੧੫ ਉਹ ਨੂੰ ਇਹ ਵੀ ਦਿੱਤਾ ਗਿਆ ਜੋ ਉਸ ਦਰਿੰਦੇ ਦੀ ਮੂਰਤੀ ਵਿੱਚ ਸੁਆਸ ਪਾ ਦੇਵੇ ਤਾਂ ਕਿ ਉਸ ਦਰਿੰਦੇ ਦੀ ਮੂਰਤੀ ਬੋਲੇ ਅਤੇ ਜਿੰਨੇ ਦਰਿੰਦੇ ਦੀ ਮੂਰਤੀ ਦੀ ਪੂਜਾ ਨਾ ਕਰਨ ਉਹ ਵੱਢੇ ਜਾਣ।
അപരം തസ്യ പശോഃ പ്രതിമാ യഥാ ഭാഷതേ യാവന്തശ്ച മാനവാസ്താം പശുപ്രതിമാം ന പൂജയന്തി തേ യഥാ ഹന്യന്തേ തഥാ പശുപ്രതിമായാഃ പ്രാണപ്രതിഷ്ഠാർഥം സാമർഥ്യം തസ്മാ അദായി|
16 ੧੬ ਅਤੇ ਉਹ ਸਭਨਾਂ ਛੋਟਿਆਂ, ਵੱਡਿਆਂ, ਧਨਵਾਨਾਂ, ਗਰੀਬਾਂ, ਅਜ਼ਾਦਾਂ ਅਤੇ ਗੁਲਾਮਾਂ ਨੂੰ ਉਹਨਾਂ ਦੇ ਸੱਜੇ ਹੱਥ ਉੱਤੇ ਅਥਵਾ ਉਹਨਾਂ ਦੇ ਮੱਥੇ ਉੱਤੇ ਦਾਗ ਲਗਵਾ ਦਿੰਦਾ ਹੈ।
അപരം ക്ഷുദ്രമഹദ്ധനിദരിദ്രമുക്തദാസാൻ സർവ്വാൻ ദക്ഷിണകരേ ഭാലേ വാ കലങ്കം ഗ്രാഹയതി|
17 ੧੭ ਅਤੇ ਕਿਸੇ ਨੂੰ ਲੈਣ-ਦੇਣ ਨਹੀਂ ਕਰਨ ਦਿੰਦਾ ਪਰ ਨਿਰਾ ਉਹ ਨੂੰ ਜਿਹ ਦੇ ਉੱਤੇ ਉਹ ਦਾਗ ਅਰਥਾਤ ਦਰਿੰਦੇ ਦਾ ਨਾਮ ਜਾਂ ਉਹ ਦੇ ਨਾਮ ਦਾ ਅੰਕ ਲੱਗਾ ਹੋਵੇ।
തസ്മാദ് യേ തം കലങ്കമർഥതഃ പശോ ർനാമ തസ്യ നാമ്നഃ സംഖ്യാങ്കം വാ ധാരയന്തി താൻ വിനാ പരേണ കേനാപി ക്രയവിക്രയേ കർത്തും ന ശക്യേതേ|
18 ੧੮ ਇਹ ਗਿਆਨ ਦਾ ਮੌਕਾ ਹੈ! ਜਿਹ ਨੂੰ ਬੁੱਧ ਹੈ ਉਹ ਉਸ ਦਰਿੰਦੇ ਦੇ ਅੰਕ ਗਿਣ ਲਵੇ। ਉਹ ਮਨੁੱਖ ਦਾ ਅੰਕ ਹੈ ਅਤੇ ਉਹ ਦਾ ਅੰਕ 666 (ਛੇ ਸੌ ਛਿਆਹਠ) ਹੈ।
അത്ര ജ്ഞാനേന പ്രകാശിതവ്യം| യോ ബുദ്ധിവിശിഷ്ടഃ സ പശോഃ സംഖ്യാം ഗണയതു യതഃ സാ മാനവസ്യ സംഖ്യാ ഭവതി| സാ ച സംഖ്യാ ഷട്ഷഷ്ട്യധികഷട്ശതാനി|

< ਯੂਹੰਨਾ ਦੇ ਪਰਕਾਸ਼ ਦੀ ਪੋਥੀ 13 >