< ਯੂਹੰਨਾ ਦੇ ਪਰਕਾਸ਼ ਦੀ ਪੋਥੀ 11 >
1 ੧ ਡੰਡੇ ਵਰਗਾ ਇੱਕ ਕਾਨਾ ਮੈਨੂੰ ਦਿੱਤਾ ਗਿਆ ਅਤੇ ਇਹ ਬਚਨ ਹੋਇਆ ਕਿ ਉੱਠ, ਪਰਮੇਸ਼ੁਰ ਦੀ ਹੈਕਲ, ਜਗਵੇਦੀ ਅਤੇ ਉਹਨਾਂ ਨੂੰ ਜਿਹੜੇ ਉੱਥੇ ਬੰਦਗੀ ਕਰਦੇ ਹਨ ਮਿਣ ਲੈ।
১অনন্তরং পরিমাণদণ্ডৱদ্ একো নলো মহ্যমদাযি, স চ দূত উপতিষ্ঠন্ মাম্ অৱদৎ, উত্থাযেশ্ৱরস্য মন্দিরং ৱেদীং তত্রত্যসেৱকাংশ্চ মিমীষ্ৱ|
2 ੨ ਅਤੇ ਉਸ ਵਿਹੜੇ ਨੂੰ ਜਿਹੜਾ ਹੈਕਲ ਤੋਂ ਬਾਹਰ ਹੈ ਛੱਡ ਦੇ ਅਤੇ ਉਹ ਨੂੰ ਨਾ ਮਿਣ, ਕਿਉਂਕਿ ਉਹ ਪਰਾਈਆਂ ਕੌਮਾਂ ਨੂੰ ਦਿੱਤਾ ਗਿਆ ਹੈ ਅਤੇ ਉਹ ਪਵਿੱਤਰ ਨਗਰੀ ਨੂੰ ਬਤਾਲੀਆਂ ਮਹੀਨਿਆਂ ਤੱਕ ਲਤਾੜਨਗੀਆਂ।
২কিন্তু মন্দিরস্য বহিঃপ্রাঙ্গণং ত্যজ ন মিমীষ্ৱ যতস্তদ্ অন্যজাতীযেভ্যো দত্তং, পৱিত্রং নগরঞ্চ দ্ৱিচৎৱারিংশন্মাসান্ যাৱৎ তেষাং চরণৈ র্মর্দ্দিষ্যতে|
3 ੩ ਮੈਂ ਆਪਣਿਆਂ ਦੋਹਾਂ ਗਵਾਹਾਂ ਨੂੰ ਇਹ ਸਮਰੱਥ ਦੇਵਾਂਗਾ ਭਈ ਉਹ ਤੱਪੜ ਪਹਿਨੇ ਇੱਕ ਹਜ਼ਾਰ ਦੋ ਸੌ ਸੱਠ ਦਿਨ ਅਗੰਮ ਵਾਕ ਕਰਨਗੇ।
৩পশ্চাৎ মম দ্ৱাভ্যাং সাক্ষিভ্যাং মযা সামর্থ্যং দাযিষ্যতে তাৱুষ্ট্রলোমজৱস্ত্রপরিহিতৌ ষষ্ঠ্যধিকদ্ৱিশতাধিকসহস্রদিনানি যাৱদ্ ভৱিষ্যদ্ৱাক্যানি ৱদিষ্যতঃ|
4 ੪ ਇਹ ਉਹ ਦੋ ਜ਼ੈਤੂਨ ਦੇ ਰੁੱਖ ਅਤੇ ਦੋ ਸ਼ਮਾਦਾਨ ਹਨ ਜਿਹੜੇ ਧਰਤੀ ਦੇ ਪ੍ਰਭੂ ਦੇ ਹਜ਼ੂਰ ਖੜ੍ਹੇ ਰਹਿੰਦੇ ਹਨ।
৪তাৱেৱ জগদীশ্ৱরস্যান্তিকে তিষ্ঠন্তৌ জিতৱৃক্ষৌ দীপৱৃক্ষৌ চ|
5 ੫ ਜੇ ਕੋਈ ਉਹਨਾਂ ਦਾ ਨੁਕਸਾਨ ਕਰਨਾ ਚਾਹੇ ਤਾਂ ਉਹਨਾਂ ਦੇ ਮੂੰਹੋਂ ਅੱਗ ਨਿੱਕਲਦੀ ਹੈ ਅਤੇ ਉਹਨਾਂ ਦੇ ਵੈਰੀਆਂ ਨੂੰ ਭਸਮ ਕਰ ਦਿੰਦੀ ਹੈ। ਸੋ ਜੇ ਉਹਨਾਂ ਦਾ ਨੁਕਸਾਨ ਕਰਨਾ ਚਾਹੇ ਤਾਂ ਉਹ ਇਸੇ ਤਰ੍ਹਾਂ ਜ਼ਰੂਰ ਮਾਰਿਆ ਜਾਵੇ।
৫যদি কেচিৎ তৌ হিংসিতুং চেষ্টন্তে তর্হি তযো র্ৱদনাভ্যাম্ অগ্নি র্নির্গত্য তযোঃ শত্রূন্ ভস্মীকরিষ্যতি| যঃ কশ্চিৎ তৌ হিংসিতুং চেষ্টতে তেনৈৱমেৱ ৱিনষ্টৱ্যং|
6 ੬ ਅਕਾਸ਼ ਬੰਦ ਕਰਨਾ ਉਹਨਾਂ ਦੇ ਵੱਸ ਵਿੱਚ ਹੈ ਤਾਂ ਕਿ ਉਹਨਾਂ ਦੇ ਅਗੰਮ ਵਾਕ ਦੇ ਦਿਨੀਂ ਮੀਂਹ ਨਾ ਪਵੇ, ਅਤੇ ਪਾਣੀ ਉਹਨਾਂ ਦੇ ਵੱਸ ਵਿੱਚ ਹਨ ਕਿ ਉਨ੍ਹਾਂ ਨੂੰ ਲਹੂ ਬਣਾ ਦੇਣ ਅਤੇ ਜਦੋਂ ਕਦੇ ਉਹਨਾਂ ਦਾ ਮਨ ਕਰੇ, ਤਾਂ ਉਹ ਧਰਤੀ ਨੂੰ ਸਭ ਪਰਕਾਰ ਦੀਆਂ ਮਹਾਂਮਾਰੀਆਂ ਨਾਲ ਮਾਰਨ।
৬তযো র্ভৱিষ্যদ্ৱাক্যকথনদিনেষু যথা ৱৃষ্টি র্ন জাযতে তথা গগনং রোদ্ধুং তযোঃ সামর্থ্যম্ অস্তি, অপরং তোযানি শোণিতরূপাণি কর্ত্তুং নিজাভিলাষাৎ মুহুর্মুহুঃ সর্ৱ্ৱৱিধদণ্ডৈঃ পৃথিৱীম্ আহন্তুঞ্চ তযোঃ সামর্থ্যমস্তি|
7 ੭ ਜਦ ਉਹ ਆਪਣੀ ਗਵਾਹੀ ਦੇ ਹਟਣਗੇ ਤਦ ਉਹ ਦਰਿੰਦਾ ਜਿਹੜਾ ਅਥਾਹ ਕੁੰਡ ਵਿੱਚੋਂ ਆਉਂਦਾ ਹੈ, ਉਹਨਾਂ ਨਾਲ ਯੁੱਧ ਕਰਕੇ ਉਹਨਾਂ ਨੂੰ ਜਿੱਤ ਲਵੇਗਾ ਅਤੇ ਉਹਨਾਂ ਨੂੰ ਮਾਰ ਸੁੱਟੇਗਾ। (Abyssos )
৭অপরং তযোঃ সাক্ষ্যে সমাপ্তে সতি রসাতলাদ্ যেনোত্থিতৱ্যং স পশুস্তাভ্যাং সহ যুদ্ধ্ৱা তৌ জেষ্যতি হনিষ্যতি চ| (Abyssos )
8 ੮ ਅਤੇ ਉਹਨਾਂ ਦੀਆਂ ਲਾਸ਼ਾਂ ਉਸ ਵੱਡੀ ਨਗਰੀ ਦੇ ਚੌਂਕ ਵਿੱਚ ਪਈਆਂ ਰਹਿਣਗੀਆਂ ਜਿਸ ਨੂੰ ਆਤਮਿਕ ਰੀਤੀ ਨਾਲ ਸਦੂਮ ਅਤੇ ਮਿਸਰ ਕਿਹਾ ਜਾਂਦਾ ਹੈ, ਜਿੱਥੇ ਉਹਨਾਂ ਦਾ ਪ੍ਰਭੂ ਵੀ ਸਲੀਬ ਉੱਤੇ ਚੜ੍ਹਾਇਆ ਗਿਆ ਸੀ।
৮ততস্তযোঃ প্রভুরপি যস্যাং মহাপুর্য্যাং ক্রুশে হতো ঽর্থতো যস্যাঃ পারমার্থিকনামনী সিদোমং মিসরশ্চেতি তস্যা মহাপুর্য্যাংঃ সন্নিৱেশে তযোঃ কুণপে স্থাস্যতঃ|
9 ੯ ਉੱਮਤਾਂ, ਗੋਤਾਂ, ਭਾਸ਼ਾਵਾਂ ਅਤੇ ਕੌਮਾਂ ਵਿੱਚੋਂ ਕਈ ਉਹਨਾਂ ਦੀਆਂ ਲਾਸ਼ਾਂ ਨੂੰ ਸਾਢੇ ਤਿੰਨ ਦਿਨ ਵੇਖਣਗੇ ਪਰ ਉਹਨਾਂ ਦੀਆਂ ਲਾਸ਼ਾਂ ਨੂੰ ਕਬਰ ਵਿੱਚ ਨਾ ਰੱਖਣਗੇ।
৯ততো নানাজাতীযা নানাৱংশীযা নানাভাষাৱাদিনো নানাদেশীযাশ্চ বহৱো মানৱাঃ সার্দ্ধদিনত্রযং তযোঃ কুণপে নিরীক্ষিষ্যন্তে, তযোঃ কুণপযোঃ শ্মশানে স্থাপনং নানুজ্ঞাস্যন্তি|
10 ੧੦ ਅਤੇ ਧਰਤੀ ਦੇ ਵਾਸੀ ਖੁਸ਼ ਹੋਣਗੇ ਅਤੇ ਉਹਨਾਂ ਉੱਤੇ ਅਨੰਦ ਕਰਨਗੇ ਅਤੇ ਇੱਕ ਦੂਜੇ ਦੇ ਕੋਲ ਸੁਗਾਤਾਂ ਭੇਜਣਗੇ ਕਿਉਂਕਿ ਇਨ੍ਹਾਂ ਦੋਹਾਂ ਨਬੀਆਂ ਨੇ ਧਰਤੀ ਦੇ ਵਾਸੀਆਂ ਨੂੰ ਔਖਾ ਕੀਤਾ ਹੋਇਆ ਸੀ।
১০পৃথিৱীনিৱাসিনশ্চ তযো র্হেতোরানন্দিষ্যন্তি সুখভোগং কুর্ৱ্ৱন্তঃ পরস্পরং দানানি প্রেষযিষ্যন্তি চ যতস্তাভ্যাং ভৱিষ্যদ্ৱাদিভ্যাং পৃথিৱীনিৱাসিনো যাতনাং প্রাপ্তাঃ|
11 ੧੧ ਸਾਢੇ ਤਿੰਨਾਂ ਦਿਨਾਂ ਤੋਂ ਬਾਅਦ ਜੀਵਨ ਦਾ ਸੁਆਸ ਪਰਮੇਸ਼ੁਰ ਦੀ ਵੱਲੋਂ ਉਹਨਾਂ ਵਿੱਚ ਆ ਗਿਆ ਅਤੇ ਉਹ ਆਪਣਿਆਂ ਪੈਰਾਂ ਉੱਤੇ ਖੜ੍ਹੇ ਹੋ ਗਏ ਅਤੇ ਜਿਨ੍ਹਾਂ ਉਹਨਾਂ ਨੂੰ ਵੇਖਿਆ, ਉਹ ਬਹੁਤ ਡਰ ਗਏ।
১১তস্মাৎ সার্দ্ধদিনত্রযাৎ পরম্ ঈশ্ৱরাৎ জীৱনদাযক আত্মনি তৌ প্রৱিষ্টে তৌ চরণৈরুদতিষ্ঠতাং, তেন যাৱন্তস্তাৱপশ্যন্ তে ঽতীৱ ত্রাসযুক্তা অভৱন্|
12 ੧੨ ਅਤੇ ਉਨ੍ਹਾਂ ਨੇ ਅਕਾਸ਼ ਤੋਂ ਇੱਕ ਵੱਡੀ ਅਵਾਜ਼ ਉਹਨਾਂ ਨੂੰ ਇਹ ਆਖਦੇ ਸੁਣੀ ਕਿ ਐਧਰ ਉਤਾਹਾਂ ਨੂੰ ਆ ਜਾਓ! ਤਾਂ ਉਹ ਬੱਦਲ ਵਿੱਚ ਅਕਾਸ਼ ਨੂੰ ਉਤਾਹਾਂ ਚੜ੍ਹ ਗਏ ਅਤੇ ਉਹਨਾਂ ਦੇ ਵੈਰੀਆਂ ਨੇ ਉਹਨਾਂ ਨੂੰ ਦੇਖਿਆ।
১২ততঃ পরং তৌ স্ৱর্গাদ্ উচ্চৈরিদং কথযন্তং রৱম্ অশৃণুতাং যুৱাং স্থানম্ এতদ্ আরোহতাং ততস্তযোঃ শত্রুষু নিরীক্ষমাণেষু তৌ মেঘেন স্ৱর্গম্ আরূঢৱন্তৌ|
13 ੧੩ ਉਸੇ ਵੇਲੇ ਵੱਡਾ ਭੂਚਾਲ ਆਇਆ, ਜਿਸ ਨਾਲ ਨਗਰੀ ਦਾ ਦਸਵਾਂ ਹਿੱਸਾ ਢਹਿ ਗਿਆ ਅਤੇ ਸੱਤ ਹਜ਼ਾਰ ਆਦਮੀ ਮਾਰੇ ਗਏ, ਜਿਹੜੇ ਬਚ ਗਏ ਉਹ ਡਰ ਗਏ ਅਤੇ ਸਵਰਗ ਦੇ ਪਰਮੇਸ਼ੁਰ ਦੀ ਵਡਿਆਈ ਕਰਨ ਲੱਗੇ।
১৩তদ্দণ্ডে মহাভূমিকম্পে জাতে পুর্য্যা দশমাংশঃ পতিতঃ সপ্তসহস্রাণি মানুষাশ্চ তেন ভূমিকম্পেন হতাঃ, অৱশিষ্টাশ্চ ভযং গৎৱা স্ৱর্গীযেশ্ৱরস্য প্রশংসাম্ অকীর্ত্তযন্|
14 ੧੪ ਦੂਜਾ ਦੁੱਖ ਬੀਤ ਗਿਆ। ਵੇਖੋ, ਤੀਜਾ ਦੁੱਖ ਛੇਤੀ ਆਉਂਦਾ ਹੈ!।
১৪দ্ৱিতীযঃ সন্তাপো গতঃ পশ্য তৃতীযঃ সন্তাপস্তূর্ণম্ আগচ্ছতি|
15 ੧੫ ਫੇਰ ਸੱਤਵੇਂ ਦੂਤ ਨੇ ਤੁਰ੍ਹੀ ਵਜਾਈ, ਤਾਂ ਸਵਰਗ ਵਿੱਚ ਵੱਡੀ ਅਵਾਜ਼ ਇਹ ਆਖਦਿਆਂ ਸੁਣੀ - ਸੰਸਾਰ ਦਾ ਰਾਜ ਸਾਡੇ ਪ੍ਰਭੂ ਦਾ ਅਤੇ ਉਹ ਦੇ ਮਸੀਹ ਦਾ ਹੋ ਗਿਆ ਹੈ, ਅਤੇ ਉਹ ਜੁੱਗੋ-ਜੁੱਗ ਰਾਜ ਕਰੇਗਾ! (aiōn )
১৫অনন্তরং সপ্তদূতেন তূর্য্যাং ৱাদিতাযাং স্ৱর্গ উচ্চৈঃ স্ৱরৈর্ৱাগিযং কীর্ত্তিতা, রাজৎৱং জগতো যদ্যদ্ রাজ্যং তদধুনাভৱৎ| অস্মৎপ্রভোস্তদীযাভিষিক্তস্য তারকস্য চ| তেন চানন্তকালীযং রাজৎৱং প্রকরিষ্যতে|| (aiōn )
16 ੧੬ ਉਹ ਚੌਵੀ ਬਜ਼ੁਰਗ ਜਿਹੜੇ ਪਰਮੇਸ਼ੁਰ ਦੇ ਹਜ਼ੂਰ ਆਪੋ ਆਪਣੇ ਸਿੰਘਾਸਣਾਂ ਉੱਤੇ ਬੈਠੇ ਹੋਏ ਸਨ, ਮੂੰਹ ਦੇ ਭਾਰ ਡਿੱਗ ਪਏ ਅਤੇ ਪਰਮੇਸ਼ੁਰ ਨੂੰ ਮੱਥਾ ਟੇਕ ਕੇ ਕਹਿਣ ਲੱਗੇ,
১৬অপরম্ ঈশ্ৱরস্যান্তিকে স্ৱকীযসিংহাসনেষূপৱিষ্টাশ্চতুর্ৱিংশতিপ্রাচীনা ভুৱি ন্যঙ্ভূখা ভূৎৱেশ্ৱরং প্রণম্যাৱদন্,
17 ੧੭ ਹੇ ਪ੍ਰਭੂ ਪਰਮੇਸ਼ੁਰ, ਸਰਬ ਸ਼ਕਤੀਮਾਨ, ਜਿਹੜਾ ਹੈ ਅਤੇ ਜਿਹੜਾ ਸੀ, ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਇਸ ਲਈ ਜੋ ਤੂੰ ਆਪਣੀ ਵੱਡੀ ਸਮਰੱਥਾ ਲੈ ਕੇ ਰਾਜ ਕੀਤਾ,
১৭হে ভূত ৱর্ত্তমানাপি ভৱিষ্যংশ্চ পরেশ্ৱর| হে সর্ৱ্ৱশক্তিমন্ স্ৱামিন্ ৱযং তে কুর্ম্মহে স্তৱং| যৎ ৎৱযা ক্রিযতে রাজ্যং গৃহীৎৱা তে মহাবলং|
18 ੧੮ ਕੌਮਾਂ ਕ੍ਰੋਧਵਾਨ ਹੋਈਆਂ ਤਾਂ ਤੇਰਾ ਕ੍ਰੋਧ ਆਣ ਪਿਆ, ਅਤੇ ਮੁਰਦਿਆਂ ਦਾ ਸਮਾਂ ਆ ਪਹੁੰਚਿਆ ਜੋ ਉਹਨਾਂ ਦਾ ਨਿਆਂ ਹੋਵੇ ਅਤੇ ਤੂੰ ਆਪਣੇ ਦਾਸਾਂ ਨੂੰ ਅਰਥਾਤ ਨਬੀਆਂ ਨੂੰ, ਸੰਤਾਂ ਨੂੰ, ਅਤੇ ਉਹਨਾਂ ਨੂੰ ਜੋ ਤੇਰੇ ਨਾਮ ਦਾ ਡਰ ਰੱਖਦੇ ਹਨ, ਕੀ ਛੋਟੇ ਕੀ ਵੱਡੇ ਨੂੰ ਫਲ ਦੇਵੇਂ, ਅਤੇ ਉਹਨਾਂ ਦਾ ਨਾਸ ਕਰੇਂ ਜੋ ਧਰਤੀ ਦਾ ਨਾਸ ਕਰਨ ਵਾਲੇ ਹਨ!।
১৮ৱিজাতীযেষু কুপ্যৎসু প্রাদুর্ভূতা তৱ ক্রুধা| মৃতানামপি কালো ঽসৌ ৱিচারো ভৱিতা যদা| ভৃত্যাশ্চ তৱ যাৱন্তো ভৱিষ্যদ্ৱাদিসাধৱঃ| যে চ ক্ষুদ্রা মহান্তো ৱা নামতস্তে হি বিভ্যতি| যদা সর্ৱ্ৱেভ্য এতেভ্যো ৱেতনং ৱিতরিষ্যতে| গন্তৱ্যশ্চ যদা নাশো ৱসুধাযা ৱিনাশকৈঃ||
19 ੧੯ ਅਤੇ ਪਰਮੇਸ਼ੁਰ ਦੀ ਹੈਕਲ ਜਿਹੜੀ ਸਵਰਗ ਵਿੱਚ ਹੈ ਖੋਲ੍ਹੀ ਗਈ ਅਤੇ ਉਹ ਦੀ ਹੈਕਲ ਵਿੱਚ ਉਹ ਦੇ ਨੇਮ ਦਾ ਸੰਦੂਕ ਦਿਖਾਈ ਦੇਣ ਲੱਗ ਪਿਆ ਅਤੇ ਬਿਜਲੀ ਦੀਆਂ ਲਿਸ਼ਕਾਂ ਅਤੇ ਅਵਾਜ਼ਾਂ ਅਤੇ ਬੱਦਲ ਦੀਆਂ ਗਰਜਾਂ ਹੋਈਆਂ ਅਤੇ ਭੂਚਾਲ ਆਇਆ ਅਤੇ ਵੱਡੇ-ਵੱਡੇ ਗੜੇ ਪਏ।
১৯অনন্তরম্ ঈশ্ৱরস্য স্ৱর্গস্থমন্দিরস্য দ্ৱারং মুক্তং তন্মন্দিরমধ্যে চ নিযমমঞ্জূষা দৃশ্যাভৱৎ, তেন তডিতো রৱাঃ স্তনিতানি ভূমিকম্পো গুরুতরশিলাৱৃষ্টিশ্চৈতানি সমভৱন্|