< ਯੂਹੰਨਾ ਦੇ ਪਰਕਾਸ਼ ਦੀ ਪੋਥੀ 1 >

1 ਯਿਸੂ ਮਸੀਹ ਦਾ ਪਰਕਾਸ਼, ਜਿਹੜਾ ਪਰਮੇਸ਼ੁਰ ਨੇ ਆਪਣਿਆਂ ਦਾਸਾਂ ਨੂੰ ਵਿਖਾਉਣ ਲਈ ਉਹ ਨੂੰ ਦਿੱਤਾ ਅਰਥਾਤ ਓਹ ਗੱਲਾਂ ਜਿਹੜੀਆਂ ਛੇਤੀ ਹੋਣ ਵਾਲੀਆਂ ਹਨ; ਅਤੇ ਉਸ ਨੇ ਆਪਣੇ ਸਵਰਗ ਦੂਤ ਨੂੰ ਭੇਜ ਕੇ ਉਸ ਦੁਆਰਾ ਆਪਣੇ ਦਾਸ ਯੂਹੰਨਾ ਉੱਤੇ ਇਹ ਗੱਲਾਂ ਪ੍ਰਗਟ ਕੀਤੀਆਂ।
ਯਤ੍ ਪ੍ਰਕਾਸ਼ਿਤੰ ਵਾਕ੍ਯਮ੍ ਈਸ਼੍ਵਰਃ ਸ੍ਵਦਾਸਾਨਾਂ ਨਿਕਟੰ ਸ਼ੀਘ੍ਰਮੁਪਸ੍ਥਾਸ੍ਯਨ੍ਤੀਨਾਂ ਘਟਨਾਨਾਂ ਦਰ੍ਸ਼ਨਾਰ੍ਥੰ ਯੀਸ਼ੁਖ੍ਰੀਸ਼਼੍ਟੇ ਸਮਰ੍ਪਿਤਵਾਨ੍ ਤਤ੍ ਸ ਸ੍ਵੀਯਦੂਤੰ ਪ੍ਰੇਸ਼਼੍ਯ ਨਿਜਸੇਵਕੰ ਯੋਹਨੰ ਜ੍ਞਾਪਿਤਵਾਨ੍|
2 ਜਿਸ ਨੇ ਪਰਮੇਸ਼ੁਰ ਦੇ ਬਚਨ ਦੀ ਅਤੇ ਯਿਸੂ ਮਸੀਹ ਦੀ ਅਰਥਾਤ ਉਹਨਾਂ ਸਭਨਾਂ ਗੱਲਾਂ ਦੀ ਜੋ ਉਸ ਨੇ ਵੇਖੀਆਂ ਸਨ, ਗਵਾਹੀ ਦਿੱਤੀ।
ਸ ਚੇਸ਼੍ਵਰਸ੍ਯ ਵਾਕ੍ਯੇ ਖ੍ਰੀਸ਼਼੍ਟਸ੍ਯ ਸਾਕ੍ਸ਼਼੍ਯੇ ਚ ਯਦ੍ਯਦ੍ ਦ੍ਰੁʼਸ਼਼੍ਟਵਾਨ੍ ਤਸ੍ਯ ਪ੍ਰਮਾਣੰ ਦੱਤਵਾਨ੍|
3 ਧੰਨ ਹੈ ਉਹ ਜਿਹੜਾ ਅਗੰਮ ਵਾਕ ਦੇ ਬਚਨਾਂ ਨੂੰ ਪੜ੍ਹਦਾ ਹੈ ਅਤੇ ਉਹ ਜਿਹੜੇ ਸੁਣਦੇ ਹਨ, ਅਤੇ ਜੋ ਕੁਝ ਇਹ ਦੇ ਵਿੱਚ ਲਿਖਿਆ ਹੋਇਆ ਹੈ ਉਸ ਦੀ ਪਾਲਨਾ ਕਰਦੇ ਹਨ, ਕਿਉਂ ਜੋ ਸਮਾਂ ਨੇੜੇ ਹੈ।
ਏਤਸ੍ਯ ਭਵਿਸ਼਼੍ਯਦ੍ਵਕ੍ਤ੍ਰੁʼਗ੍ਰਨ੍ਥਸ੍ਯ ਵਾਕ੍ਯਾਨਾਂ ਪਾਠਕਃ ਸ਼੍ਰੋਤਾਰਸ਼੍ਚ ਤਨ੍ਮਧ੍ਯੇ ਲਿਖਿਤਾਜ੍ਞਾਗ੍ਰਾਹਿਣਸ਼੍ਚ ਧਨ੍ਯਾ ਯਤਃ ਸ ਕਾਲਃ ਸੰਨਿਕਟਃ|
4 ਯੂਹੰਨਾ ਵੱਲੋਂ, ਅੱਗੇ ਉਨ੍ਹਾਂ ਸੱਤਾਂ ਕਲੀਸਿਯਾਵਾਂ ਨੂੰ ਜਿਹੜੀਆਂ ਅਸਿਯਾ ਵਿੱਚ ਹਨ: ਉਹ ਦੀ ਵੱਲੋਂ ਜਿਹੜਾ ਹੈ, ਜਿਹੜਾ ਸੀ ਅਤੇ ਜਿਹੜਾ ਆਉਣ ਵਾਲਾ ਹੈ, ਕਿਰਪਾ ਅਤੇ ਸ਼ਾਂਤੀ ਤੁਹਾਨੂੰ ਮਿਲਦੀ ਰਹੇ। ਅਤੇ ਉਹਨਾਂ ਸੱਤਾਂ ਆਤਮਿਆਂ ਦੀ ਵੱਲੋਂ ਜਿਹੜੇ ਉਹ ਦੇ ਸਿੰਘਾਸਣ ਦੇ ਅੱਗੇ ਹਨ।
ਯੋਹਨ੍ ਆਸ਼ਿਯਾਦੇਸ਼ਸ੍ਥਾਃ ਸਪ੍ਤ ਸਮਿਤੀਃ ਪ੍ਰਤਿ ਪਤ੍ਰੰ ਲਿਖਤਿ| ਯੋ ਵਰ੍ੱਤਮਾਨੋ ਭੂਤੋ ਭਵਿਸ਼਼੍ਯੰਸ਼੍ਚ ਯੇ ਚ ਸਪ੍ਤਾਤ੍ਮਾਨਸ੍ਤਸ੍ਯ ਸਿੰਹਾਸਨਸ੍ਯ ਸੰਮੁਖੇ ਤਿਸ਼਼੍ਠਨ੍ਤਿ
5 ਅਤੇ ਯਿਸੂ ਮਸੀਹ ਦੀ ਵੱਲੋਂ ਜਿਹੜਾ ਸੱਚਾ ਗਵਾਹ ਅਤੇ ਮੁਰਦਿਆਂ ਵਿੱਚੋਂ ਪਹਿਲੌਠਾ ਅਤੇ ਧਰਤੀ ਦੇ ਰਾਜਿਆਂ ਦਾ ਹਾਕਮ ਹੈ। ਉਹ ਦੀ ਜਿਹੜਾ ਸਾਡੇ ਨਾਲ ਪਿਆਰ ਕਰਦਾ ਹੈ ਅਤੇ ਜਿਸ ਨੇ ਆਪਣੇ ਲਹੂ ਨਾਲ ਸਾਡੇ ਪਾਪਾਂ ਤੋਂ ਸਾਨੂੰ ਛੁਟਕਾਰਾ ਦਿੱਤਾ।
ਯਸ਼੍ਚ ਯੀਸ਼ੁਖ੍ਰੀਸ਼਼੍ਟੋ ਵਿਸ਼੍ਵਸ੍ਤਃ ਸਾਕ੍ਸ਼਼ੀ ਮ੍ਰੁʼਤਾਨਾਂ ਮਧ੍ਯੇ ਪ੍ਰਥਮਜਾਤੋ ਭੂਮਣ੍ਡਲਸ੍ਥਰਾਜਾਨਾਮ੍ ਅਧਿਪਤਿਸ਼੍ਚ ਭਵਤਿ, ਏਤੇਭ੍ਯੋ (ਅ)ਨੁਗ੍ਰਹਃ ਸ਼ਾਨ੍ਤਿਸ਼੍ਚ ਯੁਸ਼਼੍ਮਾਸੁ ਵਰ੍ੱਤਤਾਂ|
6 ਅਤੇ ਉਸ ਨੇ ਸਾਨੂੰ ਇੱਕ ਪਾਤਸ਼ਾਹੀ ਬਣਾਇਆ ਕਿ ਅਸੀਂ ਉਹ ਦੇ ਪਿਤਾ ਪਰਮੇਸ਼ੁਰ ਲਈ ਜਾਜਕ ਬਣੀਏ, ਉਸੇ ਦੀ ਮਹਿਮਾ ਅਤੇ ਪਰਾਕਰਮ ਜੁੱਗੋ-ਜੁੱਗ ਹੋਵੇ! ਆਮੀਨ। (aiōn g165)
ਯੋ (ਅ)ਸ੍ਮਾਸੁ ਪ੍ਰੀਤਵਾਨ੍ ਸ੍ਵਰੁਧਿਰੇਣਾਸ੍ਮਾਨ੍ ਸ੍ਵਪਾਪੇਭ੍ਯਃ ਪ੍ਰਕ੍ਸ਼਼ਾਲਿਤਵਾਨ੍ ਤਸ੍ਯ ਪਿਤੁਰੀਸ਼੍ਵਰਸ੍ਯ ਯਾਜਕਾਨ੍ ਕ੍ਰੁʼਤ੍ਵਾਸ੍ਮਾਨ੍ ਰਾਜਵਰ੍ਗੇ ਨਿਯੁਕ੍ਤਵਾਂਸ਼੍ਚ ਤਸ੍ਮਿਨ੍ ਮਹਿਮਾ ਪਰਾਕ੍ਰਮਸ਼੍ਚਾਨਨ੍ਤਕਾਲੰ ਯਾਵਦ੍ ਵਰ੍ੱਤਤਾਂ| ਆਮੇਨ੍| (aiōn g165)
7 ਵੇਖੋ, ਉਹ ਬੱਦਲਾਂ ਦੇ ਨਾਲ ਆਉਂਦਾ ਹੈ ਅਤੇ ਹਰੇਕ ਅੱਖ ਉਸ ਨੂੰ ਵੇਖੇਗੀ, ਉਹ ਵੀ ਜਿਨ੍ਹਾਂ ਉਸ ਨੂੰ ਵਿੰਨ੍ਹਿਆ ਸੀ ਵੇਖਣਗੇ, ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਕਾਰਨ ਵਿਰਲਾਪ ਕਰਨਗੀਆਂ। ਹਾਂ! ਆਮੀਨ।
ਪਸ਼੍ਯਤ ਸ ਮੇਘੈਰਾਗੱਛਤਿ ਤੇਨੈਕੈਕਸ੍ਯ ਚਕ੍ਸ਼਼ੁਸ੍ਤੰ ਦ੍ਰਕ੍ਸ਼਼੍ਯਤਿ ਯੇ ਚ ਤੰ ਵਿੱਧਵਨ੍ਤਸ੍ਤੇ (ਅ)ਪਿ ਤੰ ਵਿਲੋਕਿਸ਼਼੍ਯਨ੍ਤੇ ਤਸ੍ਯ ਕ੍ਰੁʼਤੇ ਪ੍ਰੁʼਥਿਵੀਸ੍ਥਾਃ ਸਰ੍ੱਵੇ ਵੰਸ਼ਾ ਵਿਲਪਿਸ਼਼੍ਯਨ੍ਤਿ| ਸਤ੍ਯਮ੍ ਆਮੇਨ੍|
8 ਮੈਂ ਅਲਫਾ ਅਤੇ ਓਮੇਗਾ ਹਾਂ, ਇਹ ਆਖਣਾ ਪ੍ਰਭੂ ਪਰਮੇਸ਼ੁਰ ਦਾ ਹੈ ਅਰਥਾਤ ਉਹ ਜਿਹੜਾ ਹੈ, ਜਿਹੜਾ ਸੀ ਅਤੇ ਜਿਹੜਾ ਆਉਣ ਵਾਲਾ ਹੈ, ਜੋ ਸਰਬ ਸ਼ਕਤੀਮਾਨ ਹੈ।
ਵਰ੍ੱਤਮਾਨੋ ਭੂਤੋ ਭਵਿਸ਼਼੍ਯੰਸ਼੍ਚ ਯਃ ਸਰ੍ੱਵਸ਼ਕ੍ਤਿਮਾਨ੍ ਪ੍ਰਭੁਃ ਪਰਮੇਸ਼੍ਵਰਃ ਸ ਗਦਤਿ, ਅਹਮੇਵ ਕਃ ਕ੍ਸ਼਼ਸ਼੍ਚਾਰ੍ਥਤ ਆਦਿਰਨ੍ਤਸ਼੍ਚ|
9 ਮੈਂ ਯੂਹੰਨਾ, ਜੋ ਤੁਹਾਡਾ ਭਰਾ ਅਤੇ ਤੁਹਾਡੇ ਨਾਲ ਰਲ ਕੇ, ਉਸ ਬਿਪਤਾ ਅਤੇ ਰਾਜ ਅਤੇ ਸਬਰ ਵਿੱਚ ਜੋ ਯਿਸੂ ਵਿੱਚ ਹੈ ਸਾਂਝੀ ਹਾਂ, ਪਰਮੇਸ਼ੁਰ ਦੇ ਬਚਨ ਅਤੇ ਯਿਸੂ ਦੀ ਗਵਾਹੀ ਦੇਣ ਦੇ ਕਾਰਨ ਉਸ ਟਾਪੂ ਵਿੱਚ ਸੀ, ਜਿਸ ਨੂੰ ਪਾਤਮੁਸ ਕਿਹਾ ਜਾਂਦਾ ਹੈ।
ਯੁਸ਼਼੍ਮਾਕੰ ਭ੍ਰਾਤਾ ਯੀਸ਼ੁਖ੍ਰੀਸ਼਼੍ਟਸ੍ਯ ਕ੍ਲੇਸ਼ਰਾਜ੍ਯਤਿਤਿਕ੍ਸ਼਼ਾਣਾਂ ਸਹਭਾਗੀ ਚਾਹੰ ਯੋਹਨ੍ ਈਸ਼੍ਵਰਸ੍ਯ ਵਾਕ੍ਯਹੇਤੋ ਰ੍ਯੀਸ਼ੁਖ੍ਰੀਸ਼਼੍ਟਸ੍ਯ ਸਾਕ੍ਸ਼਼੍ਯਹੇਤੋਸ਼੍ਚ ਪਾਤ੍ਮਨਾਮਕ ਉਪਦ੍ਵੀਪ ਆਸੰ|
10 ੧੦ ਮੈਂ ਪ੍ਰਭੂ ਦੇ ਦਿਨ ਆਤਮਾ ਵਿੱਚ ਆਇਆ ਅਤੇ ਮੈਂ ਆਪਣੇ ਪਿੱਛੇ ਤੁਰ੍ਹੀ ਜਿਹੀ ਇੱਕ ਵੱਡੀ ਅਵਾਜ਼ ਇਹ ਆਖਦੇ ਸੁਣੀ,
ਤਤ੍ਰ ਪ੍ਰਭੋ ਰ੍ਦਿਨੇ ਆਤ੍ਮਨਾਵਿਸ਼਼੍ਟੋ (ਅ)ਹੰ ਸ੍ਵਪਸ਼੍ਚਾਤ੍ ਤੂਰੀਧ੍ਵਨਿਵਤ੍ ਮਹਾਰਵਮ੍ ਅਸ਼੍ਰੌਸ਼਼ੰ,
11 ੧੧ ਕਿ ਜੋ ਕੁਝ ਤੂੰ ਵੇਖਦਾ ਹੈਂ, ਸੋ ਇੱਕ ਪੋਥੀ ਵਿੱਚ ਲਿਖ ਲੈ ਅਤੇ ਸੱਤਾਂ ਕਲੀਸਿਯਾਵਾਂ ਨੂੰ ਭੇਜ ਦੇ ਅਰਥਾਤ ਅਫ਼ਸੁਸ, ਸਮੁਰਨੇ, ਪਰਗਮੁਮ, ਥੂਆਤੀਰੇ, ਸਾਰਦੀਸ, ਫ਼ਿਲਦਲਫ਼ੀਏ ਅਤੇ ਲਾਉਦਿਕੀਏ ਨੂੰ।
ਤੇਨੋਕ੍ਤਮ੍, ਅਹੰ ਕਃ ਕ੍ਸ਼਼ਸ਼੍ਚਾਰ੍ਥਤ ਆਦਿਰਨ੍ਤਸ਼੍ਚ| ਤ੍ਵੰ ਯਦ੍ ਦ੍ਰਕ੍ਸ਼਼੍ਯਸਿ ਤਦ੍ ਗ੍ਰਨ੍ਥੇ ਲਿਖਿਤ੍ਵਾਸ਼ਿਯਾਦੇਸ਼ਸ੍ਥਾਨਾਂ ਸਪ੍ਤ ਸਮਿਤੀਨਾਂ ਸਮੀਪਮ੍ ਇਫਿਸ਼਼ੰ ਸ੍ਮੁਰ੍ਣਾਂ ਥੁਯਾਤੀਰਾਂ ਸਾਰ੍ੱਦਿੰ ਫਿਲਾਦਿਲ੍ਫਿਯਾਂ ਲਾਯਦੀਕੇਯਾਞ੍ਚ ਪ੍ਰੇਸ਼਼ਯ|
12 ੧੨ ਅਤੇ ਮੈਂ ਓਸ ਅਵਾਜ਼ ਨੂੰ ਜਿਹੜੀ ਮੇਰੇ ਨਾਲ ਗੱਲ ਕਰਦੀ ਸੀ, ਵੇਖਣ ਲਈ ਮੁੜਿਆ ਅਤੇ ਜਦ ਮੁੜਿਆ ਤਾਂ ਸੋਨੇ ਦੇ ਸੱਤ ਸ਼ਮਾਦਾਨ ਵੇਖੇ।
ਤਤੋ ਮਯਾ ਸਮ੍ਭਾਸ਼਼ਮਾਣਸ੍ਯ ਕਸ੍ਯ ਰਵਃ ਸ਼੍ਰੂਯਤੇ ਤੱਦਰ੍ਸ਼ਨਾਰ੍ਥੰ ਮੁਖੰ ਪਰਾਵਰ੍ੱਤਿਤੰ ਤਤ੍ ਪਰਾਵਰ੍ਤ੍ਯ ਸ੍ਵਰ੍ਣਮਯਾਃ ਸਪ੍ਤ ਦੀਪਵ੍ਰੁʼਕ੍ਸ਼਼ਾ ਦ੍ਰੁʼਸ਼਼੍ਟਾਃ|
13 ੧੩ ਅਤੇ ਉਹਨਾਂ ਸ਼ਮਾਦਾਨਾਂ ਦੇ ਵਿਚਕਾਰ ਮਨੁੱਖ ਦੇ ਪੁੱਤਰ ਵਰਗਾ ਕੋਈ ਵੇਖਿਆ, ਜਿਸ ਨੇ ਪੈਰਾਂ ਤੱਕ ਚੋਗਾ ਪਹਿਨਿਆ ਹੋਇਆ ਸੀ ਅਤੇ ਛਾਤੀ ਦੁਆਲੇ ਸੋਨੇ ਦੀ ਪੇਟੀ ਬੰਨ੍ਹੀ ਹੋਈ ਸੀ।
ਤੇਸ਼਼ਾਂ ਸਪ੍ਤ ਦੀਪਵ੍ਰੁʼਕ੍ਸ਼਼ਾਣਾਂ ਮਧ੍ਯੇ ਦੀਰ੍ਘਪਰਿੱਛਦਪਰਿਹਿਤਃ ਸੁਵਰ੍ਣਸ਼੍ਰੁʼਙ੍ਖਲੇਨ ਵੇਸ਼਼੍ਟਿਤਵਕ੍ਸ਼਼ਸ਼੍ਚ ਮਨੁਸ਼਼੍ਯਪੁਤ੍ਰਾਕ੍ਰੁʼਤਿਰੇਕੋ ਜਨਸ੍ਤਿਸ਼਼੍ਠਤਿ,
14 ੧੪ ਉਹ ਦਾ ਸਿਰ ਅਤੇ ਵਾਲ਼ ਉੱਨ ਦੇ ਵਾਂਗੂੰ ਚਿੱਟੇ ਸਗੋਂ ਬਰਫ਼ ਦੇ ਸਮਾਨ ਸਨ, ਅਤੇ ਉਹ ਦੀਆਂ ਅੱਖਾਂ ਅੱਗ ਦੀ ਲਾਟ ਵਰਗੀਆਂ ਸਨ।
ਤਸ੍ਯ ਸ਼ਿਰਃ ਕੇਸ਼ਸ਼੍ਚ ਸ਼੍ਵੇਤਮੇਸ਼਼ਲੋਮਾਨੀਵ ਹਿਮਵਤ੍ ਸ਼੍ਰੇਤੌ ਲੋਚਨੇ ਵਹ੍ਨਿਸ਼ਿਖਾਸਮੇ
15 ੧੫ ਅਤੇ ਉਹ ਦੇ ਪੈਰ ਸ਼ੁੱਧ ਪਿੱਤਲ ਵਰਗੇ ਸਨ, ਜਿਵੇਂ ਉਹ ਭੱਠੀ ਵਿੱਚ ਤਾਇਆ ਹੋਵੇ ਅਤੇ ਉਹ ਦੀ ਅਵਾਜ਼ ਬਹੁਤੇ ਪਾਣੀਆਂ ਦੀ ਘੂਕ ਵਰਗੀ ਸੀ।
ਚਰਣੌ ਵਹ੍ਨਿਕੁਣ੍ਡੇਤਾਪਿਤਸੁਪਿੱਤਲਸਦ੍ਰੁʼਸ਼ੌ ਰਵਸ਼੍ਚ ਬਹੁਤੋਯਾਨਾਂ ਰਵਤੁਲ੍ਯਃ|
16 ੧੬ ਉਸ ਦੇ ਸੱਜੇ ਹੱਥ ਵਿੱਚ ਸੱਤ ਤਾਰੇ ਸਨ ਅਤੇ ਉਹ ਦੇ ਮੂੰਹ ਵਿੱਚੋਂ ਇੱਕ ਦੋਧਾਰੀ ਤਿੱਖੀ ਤਲਵਾਰ ਨਿੱਕਲਦੀ ਸੀ, ਅਤੇ ਉਹ ਦਾ ਚਿਹਰਾ ਅਜਿਹਾ ਸੀ ਜਿਵੇਂ ਸੂਰਜ ਆਪਣੇ ਡਾਢੇ ਤੇਜ ਨਾਲ ਚਮਕਦਾ ਹੈ।
ਤਸ੍ਯ ਦਕ੍ਸ਼਼ਿਣਹਸ੍ਤੇ ਸਪ੍ਤ ਤਾਰਾ ਵਿਦ੍ਯਨ੍ਤੇ ਵਕ੍ਤ੍ਰਾੱਚ ਤੀਕ੍ਸ਼਼੍ਣੋ ਦ੍ਵਿਧਾਰਃ ਖਙ੍ਗੋ ਨਿਰ੍ਗੱਛਤਿ ਮੁਖਮਣ੍ਡਲਞ੍ਚ ਸ੍ਵਤੇਜਸਾ ਦੇਦੀਪ੍ਯਮਾਨਸ੍ਯ ਸੂਰ੍ੱਯਸ੍ਯ ਸਦ੍ਰੁʼਸ਼ੰ|
17 ੧੭ ਜਦ ਮੈਂ ਉਹ ਨੂੰ ਦੇਖਿਆ ਤਾਂ ਉਹ ਦੇ ਪੈਰਾਂ ਵਿੱਚ ਮੁਰਦੇ ਵਾਂਗੂੰ ਡਿੱਗ ਪਿਆ ਤਾਂ ਉਸ ਨੇ ਆਪਣਾ ਸੱਜਾ ਹੱਥ ਮੇਰੇ ਉੱਤੇ ਰੱਖਿਆ ਅਤੇ ਕਿਹਾ, ਨਾ ਡਰ। ਮੈਂ ਪਹਿਲਾ ਅਤੇ ਆਖਰੀ ਹਾਂ
ਤੰ ਦ੍ਰੁʼਸ਼਼੍ਟ੍ਵਾਹੰ ਮ੍ਰੁʼਤਕਲ੍ਪਸ੍ਤੱਚਰਣੇ ਪਤਿਤਸ੍ਤਤਃ ਸ੍ਵਦਕ੍ਸ਼਼ਿਣਕਰੰ ਮਯਿ ਨਿਧਾਯ ਤੇਨੋਕ੍ਤਮ੍ ਮਾ ਭੈਸ਼਼ੀਃ; ਅਹਮ੍ ਆਦਿਰਨ੍ਤਸ਼੍ਚ|
18 ੧੮ ਅਤੇ ਜਿਉਂਦਾ ਹਾਂ। ਮੈਂ ਮੁਰਦਾ ਸੀ ਅਤੇ ਵੇਖ, ਮੈਂ ਜੁੱਗੋ-ਜੁੱਗ ਜਿਉਂਦਾ ਹਾਂ, ਮੌਤ ਅਤੇ ਪਤਾਲ ਦੀਆਂ ਕੁੰਜੀਆਂ ਮੇਰੇ ਕੋਲ ਹਨ। (aiōn g165, Hadēs g86)
ਅਹਮ੍ ਅਮਰਸ੍ਤਥਾਪਿ ਮ੍ਰੁʼਤਵਾਨ੍ ਕਿਨ੍ਤੁ ਪਸ਼੍ਯਾਹਮ੍ ਅਨਨ੍ਤਕਾਲੰ ਯਾਵਤ੍ ਜੀਵਾਮਿ| ਆਮੇਨ੍| ਮ੍ਰੁʼਤ੍ਯੋਃ ਪਰਲੋਕਸ੍ਯ ਚ ਕੁਞ੍ਜਿਕਾ ਮਮ ਹਸ੍ਤਗਤਾਃ| (aiōn g165, Hadēs g86)
19 ੧੯ ਇਸ ਲਈ ਜੋ ਕੁਝ ਤੂੰ ਵੇਖਿਆ, ਜੋ ਕੁਝ ਹੈ ਅਤੇ ਜੋ ਕੁਝ ਇਹ ਦੇ ਬਾਅਦ ਹੋਣ ਵਾਲਾ ਹੈ, ਸੋ ਤੂੰ ਲਿਖ ਲੈ।
ਅਤੋ ਯਦ੍ ਭਵਤਿ ਯੱਚੇਤਃ ਪਰੰ ਭਵਿਸ਼਼੍ਯਤਿ ਤ੍ਵਯਾ ਦ੍ਰੁʼਸ਼਼੍ਟੰ ਤਤ੍ ਸਰ੍ੱਵੰ ਲਿਖ੍ਯਤਾਂ|
20 ੨੦ ਅਰਥਾਤ ਉਹਨਾਂ ਸੱਤ ਤਾਰਿਆਂ ਦਾ ਭੇਤ ਜਿਹੜੇ ਤੂੰ ਮੇਰੇ ਸੱਜੇ ਹੱਥ ਵਿੱਚ ਵੇਖੇ ਸਨ ਅਤੇ ਉਹਨਾਂ ਸੱਤ ਸੋਨੇ ਦੇ ਸ਼ਮਾਦਾਨਾਂ ਦਾ, ਉਹ ਸੱਤ ਤਾਰੇ ਸੱਤਾਂ ਕਲੀਸਿਯਾਵਾਂ ਦੇ ਦੂਤ ਹਨ ਅਤੇ ਉਹ ਸੱਤ ਸ਼ਮਾਦਾਨ ਸੱਤ ਕਲੀਸਿਯਾਵਾਂ ਹਨ।
ਮਮ ਦਕ੍ਸ਼਼ਿਣਹਸ੍ਤੇ ਸ੍ਥਿਤਾ ਯਾਃ ਸਪ੍ਤ ਤਾਰਾ ਯੇ ਚ ਸ੍ਵਰ੍ਣਮਯਾਃ ਸਪ੍ਤ ਦੀਪਵ੍ਰੁʼਕ੍ਸ਼਼ਾਸ੍ਤ੍ਵਯਾ ਦ੍ਰੁʼਸ਼਼੍ਟਾਸ੍ਤੱਤਾਤ੍ਪਰ੍ੱਯਮਿਦੰ ਤਾਃ ਸਪ੍ਤ ਤਾਰਾਃ ਸਪ੍ਤ ਸਮਿਤੀਨਾਂ ਦੂਤਾਃ ਸੁਵਰ੍ਣਮਯਾਃ ਸਪ੍ਤ ਦੀਪਵ੍ਰੁʼਕ੍ਸ਼਼ਾਸ਼੍ਚ ਸਪ੍ਤ ਸਮਿਤਯਃ ਸਨ੍ਤਿ|

< ਯੂਹੰਨਾ ਦੇ ਪਰਕਾਸ਼ ਦੀ ਪੋਥੀ 1 >