< ਜ਼ਬੂਰ 99 >

1 ਯਹੋਵਾਹ ਰਾਜ ਕਰਦਾ ਹੈ, ਲੋਕ ਕੰਬਣ, ਉਹ ਕਰੂਬੀਆਂ ਦੇ ਉੱਤੇ ਬਿਰਾਜਮਾਨ ਹੈ, ਧਰਤੀ ਡੋਲ ਉੱਠੇ!
耶和华作王;万民当战抖! 他坐在二基路伯上,地当动摇。
2 ਯਹੋਵਾਹ ਸੀਯੋਨ ਵਿੱਚ ਮਹਾਨ ਹੈ, ਅਤੇ ਉਹ ਸਾਰਿਆਂ ਲੋਕਾਂ ਉੱਤੇ ਬਜ਼ੁਰਗ ਹੈ।
耶和华在锡安为大; 他超乎万民之上。
3 ਓਹ ਤੇਰੇ ਵੱਡੇ ਅਤੇ ਭਿਆਨਕ ਨਾਮ ਨੂੰ ਸਲਾਹੁਣ, ਉਹ ਪਵਿੱਤਰ ਹੈ।
他们当称赞他大而可畏的名; 他本为圣!
4 ਪਾਤਸ਼ਾਹ ਦੀ ਸਮਰੱਥਾ ਨਿਆਂ ਨਾਲ ਪ੍ਰੇਮ ਰੱਖਦੀ ਹੈ, ਤੂੰ ਸਿਧਿਆਈ ਨੂੰ ਕਾਇਮ ਰੱਖਦਾ ਹੈਂ, ਤੂੰ ਹੀ ਯਾਕੂਬ ਵਿੱਚ ਨਿਆਂ ਅਤੇ ਧਰਮ ਕਰਦਾ ਹੈਂ।
王有能力,喜爱公平,坚立公正, 在雅各中施行公平和公义。
5 ਤੁਸੀਂ ਯਹੋਵਾਹ ਸਾਡੇ ਪਰਮੇਸ਼ੁਰ ਦੀ ਬਜ਼ੁਰਗੀ ਕਰੋ, ਅਤੇ ਉਹ ਦਿਆਂ ਚਰਨਾਂ ਦੀ ਚੌਂਕੀ ਉੱਤੇ ਮੱਥਾ ਟੇਕੋ, ਉਹ ਪਵਿੱਤਰ ਹੈ।
你们当尊崇耶和华—我们的 神, 在他脚凳前下拜。 他本为圣!
6 ਮੂਸਾ ਅਤੇ ਹਾਰੂਨ ਉਹ ਦੇ ਜਾਜਕਾਂ ਵਿੱਚੋਂ ਸਨ, ਅਤੇ ਸਮੂਏਲ ਉਹ ਦਾ ਨਾਮ ਲੈਣ ਵਾਲਿਆਂ ਵਿੱਚੋਂ, ਓਹ ਯਹੋਵਾਹ ਨੂੰ ਪੁਕਾਰਦੇ ਸਨ ਅਤੇ ਉਹ ਨੇ ਉਨ੍ਹਾਂ ਨੂੰ ਉੱਤਰ ਦਿੱਤਾ।
在他的祭司中有摩西和亚伦; 在求告他名的人中有撒母耳。 他们求告耶和华,他就应允他们。
7 ਉਹ ਬੱਦਲ ਦੇ ਥੰਮ੍ਹ ਵਿੱਚ ਦੀ ਉਨ੍ਹਾਂ ਨਾਲ ਗੱਲਾਂ ਕਰਦਾ ਸੀ, ਉਹ ਦੀਆਂ ਸਾਖੀਆਂ ਅਤੇ ਬਿਧੀਆਂ ਨੂੰ, ਜੋ ਉਹ ਨੇ ਉਨ੍ਹਾਂ ਨੂੰ ਦਿੱਤੀਆਂ ਉਨ੍ਹਾਂ ਨੇ ਮੰਨਿਆ।
他在云柱中对他们说话; 他们遵守他的法度和他所赐给他们的律例。
8 ਹੇ ਯਹੋਵਾਹ ਸਾਡੇ ਪਰਮੇਸ਼ੁਰ, ਤੂੰ ਉਨ੍ਹਾਂ ਨੂੰ ਉੱਤਰ ਦਿੱਤਾ, ਤੂੰ ਉਨ੍ਹਾਂ ਦਾ ਮਾਫ਼ ਕਰਨ ਵਾਲਾ ਸੀ, ਤੂੰ ਉਨ੍ਹਾਂ ਦੇ ਕੰਮਾਂ ਦਾ ਬਦਲਾ ਲੈਣ ਵਾਲਾ ਸੀ।
耶和华—我们的 神啊,你应允他们; 你是赦免他们的 神, 却按他们所行的报应他们。
9 ਯਹੋਵਾਹ ਸਾਡੇ ਪਰਮੇਸ਼ੁਰ ਦੀ ਬਜ਼ੁਰਗੀ ਕਰੋ, ਅਤੇ ਉਹ ਦੇ ਪਵਿੱਤਰ ਪਰਬਤ ਉੱਤੇ ਮੱਥਾ ਟੇਕੋ, ਕਿਉਂ ਜੋ ਯਹੋਵਾਹ ਸਾਡਾ ਪਰਮੇਸ਼ੁਰ ਪਵਿੱਤਰ ਹੈ।
你们要尊崇耶和华—我们的 神, 在他的圣山下拜, 因为耶和华—我们的 神本为圣!

< ਜ਼ਬੂਰ 99 >