< ਜ਼ਬੂਰ 88 >
1 ੧ ਗੀਤ; ਕੋਰਹ ਵੰਸ਼ੀਆਂ ਦਾ ਭਜਨ। ਪ੍ਰਧਾਨ ਵਜਾਉਣ ਵਾਲੇ ਦੇ ਲਈ ਮਹਲਤਲਗੋਨ ਦੇ ਰਾਗ ਵਿੱਚ ਅਜ਼ਰਾ ਵੰਸ਼ੀ ਹੇਮਾਨ ਦਾ ਮਸ਼ਕੀਲ ਹੇ ਯਹੋਵਾਹ, ਮੇਰੇ ਮੁਕਤੀ ਦੇ ਪਰਮੇਸ਼ੁਰ, ਮੈਂ ਦਿਨ ਨੂੰ ਵੀ ਅਤੇ ਰਾਤ ਨੂੰ ਵੀ ਤੇਰੇ ਅੱਗੇ ਦੁਹਾਈ ਦਿੱਤੀ।
Gospode Bože, spasitelju moj, danju vièem i noæu pred tobom.
2 ੨ ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਪਹੁੰਚੇ, ਮੇਰੀ ਹਾਹਾਕਾਰ ਵੱਲ ਕੰਨ ਝੁਕਾ!
Nek izaðe preda te molitva moja, prigni uho svoje k jauku mojemu;
3 ੩ ਮੇਰੀ ਜਾਨ ਤਾਂ ਬੁਰਿਆਈਆਂ ਨਾਲ ਭਰੀ ਹੋਈ ਹੈ, ਅਤੇ ਮੇਰਾ ਜੀਵਨ ਪਤਾਲ ਦੇ ਨੇੜੇ ਢੁੱਕਦਾ ਜਾਂਦਾ ਹੈ। (Sheol )
Jer je duša moja puna jada, i život se moj primaèe paklu. (Sheol )
4 ੪ ਮੈਂ ਕਬਰ ਵਿੱਚ ਲਹਿਣ ਵਾਲਿਆਂ ਦੇ ਨਾਲ ਗਿਣਿਆ ਗਿਆ, ਮੈਂ ਨਿਰਬਲ ਆਦਮੀ ਵਰਗਾ ਹੋ ਗਿਆ ਹਾਂ।
Izjednaèih se s onima koji u grob odlaze, postadoh kao èovjek bez sile,
5 ੫ ਮੈਂ ਮੁਰਦਿਆਂ ਵਿੱਚ ਸੁੱਟਿਆ ਗਿਆ ਹਾਂ, ਉਨ੍ਹਾਂ ਵੱਢਿਆ ਹੋਇਆ ਵਾਂਗੂੰ ਜਿਹੜੇ ਕਬਰ ਵਿੱਚ ਲੇਟੇ ਪਏ ਹਨ, ਜਿਨ੍ਹਾਂ ਨੂੰ ਤੂੰ ਫੇਰ ਚੇਤੇ ਨਹੀਂ ਕਰਦਾ, ਅਤੇ ਓਹ ਤੇਰੇ ਹੱਥੋਂ ਵਿੱਛੜ ਗਏ ਹਨ।
Kao meðu mrtve baèen, kao ubijeni, koji leže u grobu, kojih se više ne sjeæaš, i koji su od ruke tvoje daleko.
6 ੬ ਤੂੰ ਮੈਨੂੰ ਅੱਤ ਡੂੰਘੀ ਕਬਰ, ਅਤੇ ਅਨ੍ਹੇਰਿਆਂ ਤੇ ਗਹਿਰਿਆਂ ਥਾਵਾਂ ਵਿੱਚ ਰੱਖਿਆ ਹੈ।
Metnuo si me u jamu najdonju, u tamu, u bezdanu.
7 ੭ ਤੇਰਾ ਕਹਿਰ ਮੇਰੇ ਉੱਤੇ ਡਾਢਾ ਭਾਰੀ ਪਿਆ ਹੋਇਆ ਹੈ, ਅਤੇ ਆਪਣੀਆਂ ਸਾਰੀਆਂ ਮੌਜਾਂ ਨਾਲ ਤੂੰ ਮੈਨੂੰ ਦੁੱਖ ਦਿੱਤਾ ਹੈ। ਸਲਹ।
Oteža mi gnjev tvoj, i svima valima svojim udaraš me.
8 ੮ ਮੇਰੇ ਜਾਣ ਪਛਾਣਾਂ ਨੂੰ ਤੂੰ ਮੈਥੋਂ ਦੂਰ ਕੀਤਾ, ਅਤੇ ਮੈਨੂੰ ਉਨ੍ਹਾਂ ਲਈ ਘਿਣਾਉਣਾ ਬਣਾਇਆ ਹੋਇਆ ਹੈ, ਮੈਂ ਬੰਦ ਹਾਂ ਅਤੇ ਮੈਥੋਂ ਬਾਹਰ ਨਿੱਕਲਿਆ ਨਹੀਂ ਜਾਂਦਾ!
Udaljio si od mene poznanike moje, njima si me omrazio; zatvoren sam, i ne mogu izaæi.
9 ੯ ਮੇਰੀਆਂ ਅੱਖਾਂ ਦੁੱਖ ਨਾਲ ਅੰਬ ਗਈਆਂ ਹਨ, ਹੇ ਯਹੋਵਾਹ, ਮੈਂ ਨਿੱਤ ਤੈਨੂੰ ਪੁਕਾਰਿਆ ਹੈ, ਮੈਂ ਆਪਣੇ ਹੱਥ ਤੇਰੀ ਵੱਲ ਅੱਡੇ ਹੋਏ ਹਨ।
Oko moje usahnu od jada, vièem te, Gospode, vas dan, pružam k tebi ruke svoje.
10 ੧੦ ਕੀ ਤੂੰ ਮੁਰਦਿਆਂ ਨੂੰ ਅਚਰਜ਼ ਵਿਖਾਵੇਂਗਾ? ਕੀ ਰੂਹਾਂ ਉੱਠ ਕੇ ਤੈਨੂੰ ਸਲਾਹੁਣਗੀਆਂ?। ਸਲਹ।
Eda li æeš na mrtvima èiniti èudesa? ili æe mrtvi ustati i tebe slaviti?
11 ੧੧ ਕੀ ਕਬਰ ਵਿੱਚ ਤੇਰੀ ਦਯਾ, ਅਤੇ ਨਰਕ ਕੁੰਡ ਵਿੱਚ ਤੇਰੀ ਸਚਿਆਈ ਦਾ ਵਰਣਨ ਹੋਵੇਗਾ? ()
Eda li æe se u grobu pripovijedati milost tvoja, i istina tvoja u truhljenju?
12 ੧੨ ਕੀ ਤੇਰੇ ਅਚਰਜ਼ ਅਨ੍ਹੇਰੇ ਵਿੱਚ ਜਾਣੇ ਜਾਣਗੇ, ਅਤੇ ਤੇਰਾ ਧਰਮ ਭੁੱਲਣਹਾਰੇ ਦੇਸ ਵਿੱਚ?
Eda li æe u tami poznati èudesa tvoja, i pravdu tvoju gdje se sve zaboravlja?
13 ੧੩ ਹੇ ਯਹੋਵਾਹ, ਮੈਂ ਤੇਰੇ ਅੱਗੇ ਦੁਹਾਈ ਦਿੱਤੀ ਹੈ, ਅਤੇ ਅੰਮ੍ਰਿਤ ਵੇਲੇ ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਆਵੇਗੀ?
Ali ja, Gospode, k tebi vièem, i jutrom molitva moja sreta te.
14 ੧੪ ਹੇ ਯਹੋਵਾਹ, ਤੂੰ ਕਿਉਂ ਮੇਰੀ ਜਾਨ ਨੂੰ ਤਿਆਗਦਾ ਹੈਂ? ਤੂੰ ਆਪਣਾ ਮੂੰਹ ਮੈਥੋਂ ਕਿਉਂ ਲੁਕਾਉਂਦਾ ਹੈਂ?
Zašto, Gospode, odbacuješ dušu moju, i odvraæaš lice svoje od mene?
15 ੧੫ ਮੈਂ ਜਵਾਨੀ ਤੋਂ ਦੁਖੀਆ ਅਤੇ ਮਰਨਾਊ ਰਿਹਾ ਹਾਂ, ਮੈਂ ਤੇਰੇ ਡਰ ਨੂੰ ਸਹਿ ਕੇ ਘਬਰਾ ਜਾਂਦਾ ਹਾਂ।
Muèim se i izdišem od udaraca, podnosim strahote tvoje, bez nadanja sam.
16 ੧੬ ਤੇਰਾ ਤੇਜ ਗੁੱਸਾ ਮੇਰੇ ਉੱਤੋਂ ਦੀ ਲੰਘਿਆ, ਤੇਰੇ ਹੌਲ ਨੇ ਮੈਨੂੰ ਮੁਕਾ ਦਿੱਤਾ।
Gnjev tvoj stiže me, strahote tvoje razdiru me.
17 ੧੭ ਉਨ੍ਹਾਂ ਨੇ ਪਾਣੀ ਵਾਂਗੂੰ ਮੈਨੂੰ ਸਾਰਾ ਦਿਨ ਘੇਰ ਛੱਡਿਆ ਹੈ, ਉਨ੍ਹਾਂ ਨੇ ਮੈਨੂੰ ਉੱਕਾ ਹੀ ਡੱਕ ਰੱਖਿਆ ਹੈ।
Optjeèu me svaki dan kao voda, stežu me otsvuda.
18 ੧੮ ਤੂੰ ਪ੍ਰੇਮੀ ਅਤੇ ਮਿੱਤਰ ਮੈਥੋਂ ਦੂਰ ਕਰ ਦਿੱਤੇ ਹਨ, ਅਤੇ ਮੇਰੇ ਜਾਣ-ਪਛਾਣ ਅਨ੍ਹੇਰ ਵਿੱਚ!।
Udaljio si od mene druga i prijatelja; poznanici moji sakrili su se u mrak.