< ਜ਼ਬੂਰ 88 >
1 ੧ ਗੀਤ; ਕੋਰਹ ਵੰਸ਼ੀਆਂ ਦਾ ਭਜਨ। ਪ੍ਰਧਾਨ ਵਜਾਉਣ ਵਾਲੇ ਦੇ ਲਈ ਮਹਲਤਲਗੋਨ ਦੇ ਰਾਗ ਵਿੱਚ ਅਜ਼ਰਾ ਵੰਸ਼ੀ ਹੇਮਾਨ ਦਾ ਮਸ਼ਕੀਲ ਹੇ ਯਹੋਵਾਹ, ਮੇਰੇ ਮੁਕਤੀ ਦੇ ਪਰਮੇਸ਼ੁਰ, ਮੈਂ ਦਿਨ ਨੂੰ ਵੀ ਅਤੇ ਰਾਤ ਨੂੰ ਵੀ ਤੇਰੇ ਅੱਗੇ ਦੁਹਾਈ ਦਿੱਤੀ।
A Song, a psalm of the Korahites. To the leader: according to Mahalath Leannoth. A Maskil of Heman the Ezrahite. O Lord my God, I cry for help in the day-time, in the night my cry is before you;
2 ੨ ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਪਹੁੰਚੇ, ਮੇਰੀ ਹਾਹਾਕਾਰ ਵੱਲ ਕੰਨ ਝੁਕਾ!
let my prayer come into your presence, incline your ear to my cry.
3 ੩ ਮੇਰੀ ਜਾਨ ਤਾਂ ਬੁਰਿਆਈਆਂ ਨਾਲ ਭਰੀ ਹੋਈ ਹੈ, ਅਤੇ ਮੇਰਾ ਜੀਵਨ ਪਤਾਲ ਦੇ ਨੇੜੇ ਢੁੱਕਦਾ ਜਾਂਦਾ ਹੈ। (Sheol )
For I am sated with sorrow, my life draws near to Sheol. (Sheol )
4 ੪ ਮੈਂ ਕਬਰ ਵਿੱਚ ਲਹਿਣ ਵਾਲਿਆਂ ਦੇ ਨਾਲ ਗਿਣਿਆ ਗਿਆ, ਮੈਂ ਨਿਰਬਲ ਆਦਮੀ ਵਰਗਾ ਹੋ ਗਿਆ ਹਾਂ।
I am counted with those who go down to the pit; without strength am I.
5 ੫ ਮੈਂ ਮੁਰਦਿਆਂ ਵਿੱਚ ਸੁੱਟਿਆ ਗਿਆ ਹਾਂ, ਉਨ੍ਹਾਂ ਵੱਢਿਆ ਹੋਇਆ ਵਾਂਗੂੰ ਜਿਹੜੇ ਕਬਰ ਵਿੱਚ ਲੇਟੇ ਪਏ ਹਨ, ਜਿਨ੍ਹਾਂ ਨੂੰ ਤੂੰ ਫੇਰ ਚੇਤੇ ਨਹੀਂ ਕਰਦਾ, ਅਤੇ ਓਹ ਤੇਰੇ ਹੱਥੋਂ ਵਿੱਛੜ ਗਏ ਹਨ।
My home is among the dead, like the slain that lie in the grave, whom you remember no more cut off as they are from your hand.
6 ੬ ਤੂੰ ਮੈਨੂੰ ਅੱਤ ਡੂੰਘੀ ਕਬਰ, ਅਤੇ ਅਨ੍ਹੇਰਿਆਂ ਤੇ ਗਹਿਰਿਆਂ ਥਾਵਾਂ ਵਿੱਚ ਰੱਖਿਆ ਹੈ।
In the deepest pit you have put me, in shadows deep and dark.
7 ੭ ਤੇਰਾ ਕਹਿਰ ਮੇਰੇ ਉੱਤੇ ਡਾਢਾ ਭਾਰੀ ਪਿਆ ਹੋਇਆ ਹੈ, ਅਤੇ ਆਪਣੀਆਂ ਸਾਰੀਆਂ ਮੌਜਾਂ ਨਾਲ ਤੂੰ ਮੈਨੂੰ ਦੁੱਖ ਦਿੱਤਾ ਹੈ। ਸਲਹ।
Your wrath lies heavy upon me, waves of your anger roll over me. (Selah)
8 ੮ ਮੇਰੇ ਜਾਣ ਪਛਾਣਾਂ ਨੂੰ ਤੂੰ ਮੈਥੋਂ ਦੂਰ ਕੀਤਾ, ਅਤੇ ਮੈਨੂੰ ਉਨ੍ਹਾਂ ਲਈ ਘਿਣਾਉਣਾ ਬਣਾਇਆ ਹੋਇਆ ਹੈ, ਮੈਂ ਬੰਦ ਹਾਂ ਅਤੇ ਮੈਥੋਂ ਬਾਹਰ ਨਿੱਕਲਿਆ ਨਹੀਂ ਜਾਂਦਾ!
You have put my friends far from me, you have made them shun me. I am shut in, and cannot escape,
9 ੯ ਮੇਰੀਆਂ ਅੱਖਾਂ ਦੁੱਖ ਨਾਲ ਅੰਬ ਗਈਆਂ ਹਨ, ਹੇ ਯਹੋਵਾਹ, ਮੈਂ ਨਿੱਤ ਤੈਨੂੰ ਪੁਕਾਰਿਆ ਹੈ, ਮੈਂ ਆਪਣੇ ਹੱਥ ਤੇਰੀ ਵੱਲ ਅੱਡੇ ਹੋਏ ਹਨ।
my eyes are wasted with sorrow. I call on you, Lord, every day, spreading my hands out to you.
10 ੧੦ ਕੀ ਤੂੰ ਮੁਰਦਿਆਂ ਨੂੰ ਅਚਰਜ਼ ਵਿਖਾਵੇਂਗਾ? ਕੀ ਰੂਹਾਂ ਉੱਠ ਕੇ ਤੈਨੂੰ ਸਲਾਹੁਣਗੀਆਂ?। ਸਲਹ।
For the dead can you work wonders? Can the shades rise again to praise you? (Selah)
11 ੧੧ ਕੀ ਕਬਰ ਵਿੱਚ ਤੇਰੀ ਦਯਾ, ਅਤੇ ਨਰਕ ਕੁੰਡ ਵਿੱਚ ਤੇਰੀ ਸਚਿਆਈ ਦਾ ਵਰਣਨ ਹੋਵੇਗਾ? ()
Can your kindness be told in the grave, your faithfulness in the tomb?
12 ੧੨ ਕੀ ਤੇਰੇ ਅਚਰਜ਼ ਅਨ੍ਹੇਰੇ ਵਿੱਚ ਜਾਣੇ ਜਾਣਗੇ, ਅਤੇ ਤੇਰਾ ਧਰਮ ਭੁੱਲਣਹਾਰੇ ਦੇਸ ਵਿੱਚ?
Can your wonders be known in the darkness, or your help in the land of forgetfulness?
13 ੧੩ ਹੇ ਯਹੋਵਾਹ, ਮੈਂ ਤੇਰੇ ਅੱਗੇ ਦੁਹਾਈ ਦਿੱਤੀ ਹੈ, ਅਤੇ ਅੰਮ੍ਰਿਤ ਵੇਲੇ ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਆਵੇਗੀ?
I cry for help to you, in the morning my prayer comes before you.
14 ੧੪ ਹੇ ਯਹੋਵਾਹ, ਤੂੰ ਕਿਉਂ ਮੇਰੀ ਜਾਨ ਨੂੰ ਤਿਆਗਦਾ ਹੈਂ? ਤੂੰ ਆਪਣਾ ਮੂੰਹ ਮੈਥੋਂ ਕਿਉਂ ਲੁਕਾਉਂਦਾ ਹੈਂ?
Why, O Lord, do you spurn me, and hide your face from me?
15 ੧੫ ਮੈਂ ਜਵਾਨੀ ਤੋਂ ਦੁਖੀਆ ਅਤੇ ਮਰਨਾਊ ਰਿਹਾ ਹਾਂ, ਮੈਂ ਤੇਰੇ ਡਰ ਨੂੰ ਸਹਿ ਕੇ ਘਬਰਾ ਜਾਂਦਾ ਹਾਂ।
From my youth I am wretched and dying, I am numbed by the terrors I bear.
16 ੧੬ ਤੇਰਾ ਤੇਜ ਗੁੱਸਾ ਮੇਰੇ ਉੱਤੋਂ ਦੀ ਲੰਘਿਆ, ਤੇਰੇ ਹੌਲ ਨੇ ਮੈਨੂੰ ਮੁਕਾ ਦਿੱਤਾ।
The fires of your wrath have passed over me, your terrors destroy me,
17 ੧੭ ਉਨ੍ਹਾਂ ਨੇ ਪਾਣੀ ਵਾਂਗੂੰ ਮੈਨੂੰ ਸਾਰਾ ਦਿਨ ਘੇਰ ਛੱਡਿਆ ਹੈ, ਉਨ੍ਹਾਂ ਨੇ ਮੈਨੂੰ ਉੱਕਾ ਹੀ ਡੱਕ ਰੱਖਿਆ ਹੈ।
surging around me forever, hemming me in altogether.
18 ੧੮ ਤੂੰ ਪ੍ਰੇਮੀ ਅਤੇ ਮਿੱਤਰ ਮੈਥੋਂ ਦੂਰ ਕਰ ਦਿੱਤੇ ਹਨ, ਅਤੇ ਮੇਰੇ ਜਾਣ-ਪਛਾਣ ਅਨ੍ਹੇਰ ਵਿੱਚ!।
Those who love me you put far from me; the dark is my only friend.