< ਜ਼ਬੂਰ 66 >
1 ੧ ਪ੍ਰਧਾਨ ਵਜਾਉਣ ਵਾਲੇ ਦੇ ਲਈ ਭਜਨ, ਗੀਤ। ਹੇ ਧਰਤੀ ਦੇ ਸਾਰੇ ਲੋਕੋ, ਪਰਮੇਸ਼ੁਰ ਦੇ ਲਈ ਲਲਕਾਰੋ,
Начальнику хора. Песнь. Воскликните Богу, вся земля.
2 ੨ ਉਹ ਦੇ ਨਾਮ ਦੀ ਮਹਿਮਾ ਦੇ ਭਜਨ ਕੀਰਤਨ ਕਰੋ, ਉਹ ਦੀ ਮਹਿਮਾ ਦੀ ਉਸਤਤ ਕਰੋ!
Пойте славу имени Его, воздайте славу, хвалу Ему.
3 ੩ ਪਰਮੇਸ਼ੁਰ ਨੂੰ ਆਖੋ, ਵਾਹ, ਤੇਰੇ ਕੰਮ ਕੇਡੇ ਡਰਾਉਣੇ ਹਨ! ਤੇਰੀ ਮਹਾਂ ਸਮਰੱਥਾ ਦੇ ਕਾਰਨ ਤੇਰੇ ਵੈਰੀ ਤੇਰੇ ਅੱਗੇ ਹਿਚਕ ਕੇ ਆਉਣਗੇ!
Скажите Богу: как страшен Ты в делах Твоих! По множеству силы Твоей, покорятся Тебе враги Твои.
4 ੪ ਸਾਰੀ ਧਰਤੀ ਦੇ ਲੋਕ ਤੈਨੂੰ ਮੱਥਾ ਟੇਕਣਗੇ ਤੇ ਤੈਨੂੰ ਗਾਉਣਗੇ, ਓਹ ਤੇਰੇ ਨਾਮ ਦੇ ਭਜਨ ਗਾਉਣਗੇ। ਸਲਹ।
Вся земля да поклонится Тебе и поет Тебе, да поет имени Твоему!
5 ੫ ਆਓ, ਪਰਮੇਸ਼ੁਰ ਦੇ ਕੰਮਾਂ ਨੂੰ ਵੇਖੋ, ਆਦਮ ਵੰਸ਼ੀਆਂ ਦੀ ਵੱਲ ਉਹ ਦੀ ਕਰਨੀ ਭਿਆਨਕ ਹੈ।
Придите и воззрите на дела Бога, страшного в делах над сынами человеческими.
6 ੬ ਉਹ ਨੇ ਸਮੁੰਦਰ ਨੂੰ ਥਲ ਬਣਾ ਦਿੱਤਾ, ਓਹ ਦਰਿਆ ਵਿੱਚੋਂ ਸੁੱਕੇ ਪੈਰੀਂ ਲੰਘ ਗਏ, ਉੱਥੇ ਅਸੀਂ ਉਹ ਦੇ ਵਿੱਚ ਨਿਹਾਲ ਹੋਏ।
Он превратил море в сушу; через реку перешли стопами, там веселились мы о Нем.
7 ੭ ਉਹ ਆਪਣੀ ਸਮਰੱਥਾ ਨਾਲ ਸਦਾ ਤੱਕ ਰਾਜ ਕਰਦਾ ਹੈ, ਉਹ ਦੀਆਂ ਅੱਖਾਂ ਕੌਮਾਂ ਵੱਲ ਲੱਗੀਆਂ ਰਹਿੰਦੀਆਂ ਹਨ, ਆਕੀ ਲੋਕ ਸਿਰ ਨਾ ਚੁੱਕਣਗੇ!। ਸਲਹ।
Могуществом Своим владычествует Он вечно; очи Его зрят на народы, да не возносятся мятежники.
8 ੮ ਹੇ ਲੋਕੋ, ਸਾਡੇ ਪਰਮੇਸ਼ੁਰ ਨੂੰ ਮੁਬਾਰਕ ਆਖੋ, ਉਹ ਦੇ ਜਸ ਦੇ ਸ਼ਬਦ ਸੁਣਾਓ,
Благословите, народы, Бога нашего и провозгласите хвалу Ему.
9 ੯ ਜਿਸ ਨੇ ਸਾਡੀ ਜਾਨ ਨੂੰ ਜਿਉਂਦਿਆਂ ਰੱਖਿਆ ਹੈ, ਅਤੇ ਸਾਡੇ ਪੈਰਾਂ ਨੂੰ ਡੋਲਣ ਨਹੀਂ ਦਿੱਤਾ।
Он сохранил душе нашей жизнь и ноге нашей не дал поколебаться.
10 ੧੦ ਹੇ ਪਰਮੇਸ਼ੁਰ, ਤੂੰ ਤਾਂ ਸਾਨੂੰ ਪਰਖਿਆ ਹੈ, ਤੂੰ ਚਾਂਦੀ ਦੇ ਤਾਉਣ ਵਾਂਗੂੰ ਸਾਨੂੰ ਤਾਇਆ ਹੈ।
Ты испытал нас, Боже, переплавил нас, как переплавляют серебро.
11 ੧੧ ਤੂੰ ਸਾਨੂੰ ਜਾਲ਼ ਵਿੱਚ ਲਿਆਇਆ, ਤੂੰ ਸਾਡੇ ਲੱਕਾਂ ਉੱਤੇ ਡਾਢਾ ਭਾਰ ਪਾ ਦਿੱਤਾ ਹੈ!
Ты ввел нас в сеть, положил оковы на чресла наши,
12 ੧੨ ਤੂੰ ਮਨੁੱਖਾਂ ਨੂੰ ਸਾਡੇ ਸਿਰਾਂ ਉੱਤੇ ਚੜ੍ਹਾ ਦਿੱਤਾ ਹੈ, ਅਸੀਂ ਅੱਗ ਅਤੇ ਪਾਣੀ ਦੇ ਵਿੱਚੋਂ ਦੀ ਲੰਘੇ, ਪਰ ਤੂੰ ਸਾਨੂੰ ਭਰਿਆ ਥਾਵਾਂ ਵਿੱਚ ਪਹੁੰਚਾ ਦਿੱਤਾ।
посадил человека на главу нашу. Мы вошли в огонь и в воду, и Ты вывел нас на свободу.
13 ੧੩ ਮੈਂ ਤੇਰੇ ਭਵਨ ਵਿੱਚ ਹੋਮ ਦੀਆਂ ਬਲੀਆਂ ਨਾਲ ਆਵਾਂਗਾ, ਮੈਂ ਆਪਣੀਆਂ ਸੁੱਖਣਾਂ ਤੇਰੇ ਅੱਗੇ ਪੂਰੀਆਂ ਕਰਾਂਗਾ,
Войду в дом Твой со всесожжениями, воздам Тебе обеты мои,
14 ੧੪ ਜਿਹੜੀਆਂ ਮੇਰੇ ਬੁੱਲ੍ਹਾਂ ਤੋਂ ਨਿੱਕਲੀਆਂ, ਅਤੇ ਸੰਕਟ ਦੇ ਵੇਲੇ ਮੈਂ ਆਪਣੇ ਮੂੰਹੋਂ ਮੰਨਿਆ।
которые произнесли уста мои и изрек язык мой в скорби моей.
15 ੧੫ ਮੈਂ ਤੈਨੂੰ ਹੋਮ ਦੀਆਂ ਬਲੀਆਂ ਲਈ ਮੋਟੇ-ਮੋਟੇ ਪਸ਼ੂਆਂ ਨੂੰ ਛੱਤ੍ਰਿਆਂ ਦੀ ਧੂਪ ਨਾਲ ਚੜ੍ਹਾਵਾਂਗਾ। ਸਲਹ।
Всесожжения тучные вознесу Тебе с воскурением тука овнов, принесу в жертву волов и козлов.
16 ੧੬ ਪਰਮੇਸ਼ੁਰ ਦਾ ਭੈਅ ਰੱਖਣ ਵਾਲਿਓ, ਆਓ, ਸੁਣੋ, ਅਤੇ ਮੈਂ ਤੁਹਾਨੂੰ ਦੱਸਾਂਗਾ ਕਿ ਉਹ ਨੇ ਮੇਰੀ ਜਾਨ ਲਈ ਕੀ ਕੁਝ ਕੀਤਾ ਹੈ।
Придите, послушайте, все боящиеся Бога, и я возвещу вам, что сотворил Он для души моей.
17 ੧੭ ਮੈਂ ਮੂੰਹੋਂ ਉਹ ਨੂੰ ਪੁਕਾਰਿਆ, ਅਤੇ ਆਪਣੀ ਰਸਨਾ ਤੋਂ ਉਹ ਨੂੰ ਸਲਾਹਿਆ।
Я воззвал к Нему устами моими и превознес Его языком моим.
18 ੧੮ ਜੇ ਮੈਂ ਆਪਣੇ ਮਨ ਵਿੱਚ ਬਦੀ ਰੱਖਦਾ, ਤਾਂ ਪ੍ਰਭੂ ਮੇਰੀ ਪ੍ਰਾਰਥਨਾ ਨਾ ਸੁਣਦਾ।
Если бы я видел беззаконие в сердце моем, то не услышал бы меня Господь.
19 ੧੯ ਪਰ ਪਰਮੇਸ਼ੁਰ ਨੇ ਸੱਚ-ਮੁੱਚ ਸੁਣਿਆ ਹੈ, ਉਹ ਨੇ ਮੇਰੀ ਪ੍ਰਾਰਥਨਾ ਦੀ ਅਵਾਜ਼ ਵੱਲ ਕੰਨ ਲਾਇਆ ਹੈ।
Но Бог услышал, внял гласу моления моего.
20 ੨੦ ਮੁਬਾਰਕ ਹੈ ਪਰਮੇਸ਼ੁਰ ਜਿਸ ਨੇ ਮੇਰੀ ਪ੍ਰਾਰਥਨਾ ਨੂੰ ਰੱਦ ਨਾ ਕੀਤਾ, ਨਾ ਆਪਣੀ ਦਯਾ ਨੂੰ ਮੈਥੋਂ ਰੋਕਿਆ।
Благословен Бог, Который не отверг молитвы моей и не отвратил от меня милости Своей.