< ਜ਼ਬੂਰ 57 >

1 ਪ੍ਰਧਾਨ ਵਜਾਉਣ ਵਾਲੇ ਦੇ ਲਈ ਅਲ-ਤਸ਼ਹੇਤ ਰਾਗ ਵਿੱਚ ਦਾਊਦ ਦਾ ਮਿਕਤਾਮ; ਜਦੋਂ ਉਹ ਸ਼ਾਊਲ ਤੋਂ ਭੱਜ ਕੇ ਗੁਫ਼ਾ ਵਿੱਚ ਲੁੱਕ ਗਿਆ ਸੀ। ਮੇਰੇ ਉੱਤੇ ਦਯਾ ਕਰ, ਹੇ ਪਰਮੇਸ਼ੁਰ, ਮੇਰੇ ਉੱਤੇ ਦਯਾ ਕਰ! ਕਿਉਂ ਜੋ ਮੇਰੀ ਜਾਨ ਨੇ ਤੇਰੀ ਸ਼ਰਨ ਲਈ ਹੋਈ ਹੈ, ਅਤੇ ਮੈ ਤੇਰੇ ਖੰਭਾਂ ਦੀ ਛਾਇਆ ਹੇਠ ਸ਼ਰਨ ਲਵਾਂਗਾ, ਜਿਨ੍ਹਾਂ ਚਿਰ ਇਹ ਆਫ਼ਤਾਂ ਨਾ ਲੰਘ ਜਾਣ।
לַמְנַצֵּחַ אַל־תַּשְׁחֵת לְדָוִד מִכְתָּם בְּבָרְחוֹ מִפְּנֵי־שָׁאוּל בַּמְּעָרֽ͏ָה׃ חָנֵּנִי אֱלֹהִים ׀ חָנֵּנִי כִּי בְךָ חָסָיָה נַפְשִׁי וּבְצֵֽל־כְּנָפֶיךָ אֶחְסֶה עַד יַעֲבֹר הַוּֽוֹת׃
2 ਮੈ ਅੱਤ ਮਹਾਨ ਪਰਮੇਸ਼ੁਰ ਨੂੰ ਪੁਕਾਰਾਂਗਾ, ਉਸ ਪਰਮੇਸ਼ੁਰ ਨੂੰ ਜਿਹੜਾ ਮੇਰੇ ਲਈ ਸਭ ਕੁਝ ਪੂਰਿਆਂ ਕਰਦਾ ਹੈ।
אֶקְרָא לֵֽאלֹהִים עֶלְיוֹן לָאֵל גֹּמֵר עָלָֽי׃
3 ਉਹ ਸਵਰਗ ਤੋਂ ਭੇਜ ਕੇ ਮੈਨੂੰ ਬਚਾਵੇਗਾ, ਜਦ ਮੇਰਾ ਮਿੱਧਣ ਵਾਲਾ ਮੈਨੂੰ ਦੋਸ਼ ਦਿੰਦਾ ਹੈ। ਸਲਹ। ਪਰਮੇਸ਼ੁਰ ਆਪਣੀ ਦਯਾ ਤੇ ਆਪਣੀ ਸਚਿਆਈ ਘੱਲੇਗਾ।
יִשְׁלַח מִשָּׁמַיִם ׀ וְֽיוֹשִׁיעֵנִי חֵרֵף שֹׁאֲפִי סֶלָה יִשְׁלַח אֱלֹהִים חַסְדּוֹ וַאֲמִתּֽוֹ׃
4 ਮੇਰੀ ਜਾਨ ਬੱਬਰ ਸ਼ੇਰਾਂ ਵਿੱਚ ਹੈ, ਮੈ ਭਾਂਬੜਾਂ ਵਿੱਚ ਅਰਥਾਤ ਆਦਮ ਵੰਸ਼ੀਆਂ ਵਿੱਚ ਲੇਟਾਂਗਾ, ਜਿੰਨਾਂ ਦੇ ਦੰਦ ਬਰਛੀਆਂ ਦੇ ਤੀਰ ਹਨ, ਅਤੇ ਉਨ੍ਹਾਂ ਦੀ ਜੀਭ ਤਿੱਖੀ ਤਲਵਾਰ ਹੈ।
נַפְשִׁי ׀ בְּתוֹךְ לְבָאִם אֶשְׁכְּבָה לֹהֲטִים בְּֽנֵי־אָדָם שִׁנֵּיהֶם חֲנִית וְחִצִּים וּלְשׁוֹנָם חֶרֶב חַדָּֽה׃
5 ਹੇ ਪਰਮੇਸ਼ੁਰ, ਅਕਾਸ਼ਾਂ ਦੇ ਉਤਾਹਾਂ ਤੂੰ ਮਹਾਨ ਹੋ, ਸਾਰੀ ਧਰਤੀ ਦੇ ਉਤਾਹਾਂ ਤੇਰੀ ਮਹਿਮਾ ਹੋਵੇ!
רוּמָה עַל־הַשָּׁמַיִם אֱלֹהִים עַל כָּל־הָאָרֶץ כְּבוֹדֶֽךָ׃
6 ਉਨ੍ਹਾਂ ਨੇ ਮੇਰੇ ਕਦਮਾਂ ਦੇ ਲਈ ਜਾਲ਼ ਤਿਆਰ ਕੀਤਾ, ਮੇਰੀ ਜਾਨ ਝੁੱਕ ਗਈ ਹੈ। ਉਨ੍ਹਾਂ ਨੇ ਮੇਰੇ ਅੱਗੇ ਟੋਆ ਪੁੱਟਿਆ ਹੈ, ਉਹ ਆਪ ਉਸ ਵਿੱਚ ਡਿੱਗ ਪਏ ਹਨ। ਸਲਹ।
רֶשֶׁת ׀ הֵכִינוּ לִפְעָמַי כָּפַף נַפְשִׁי כָּרוּ לְפָנַי שִׁיחָה נָפְלוּ בְתוֹכָהּ סֶֽלָה׃
7 ਮੇਰਾ ਮਨ ਕਾਇਮ ਹੈ, ਹੇ ਪਰਮੇਸ਼ੁਰ, ਮੇਰਾ ਮਨ ਕਾਇਮ ਹੈ, ਮੈਂ ਗਾਵਾਂਗਾ, ਮੈਂ ਭਜਨ ਕੀਰਤਨ ਕਰਾਂਗਾ!
נָכוֹן לִבִּי אֱלֹהִים נָכוֹן לִבִּי אָשִׁירָה וַאֲזַמֵּֽרָה׃
8 ਹੇ ਮੇਰੇ ਮਨ, ਜਾਗ! ਹੇ ਸਿਤਾਰ ਤੇ ਬਰਬਤ, ਜਾਗੋ! ਮੈਂ ਫਜ਼ਰ ਨੂੰ ਵੀ ਜਾਗਾਂਗਾ!
עוּרָה כְבוֹדִי עוּרָֽה הַנֵּבֶל וְכִנּוֹר אָעִירָה שָּֽׁחַר׃
9 ਹੇ ਪ੍ਰਭੂ, ਮੈਂ ਲੋਕਾਂ ਵਿੱਚ ਤੇਰਾ ਧੰਨਵਾਦ ਕਰਾਂਗਾ, ਮੈਂ ਕੌਮਾਂ ਵਿੱਚ ਤੇਰੀ ਅਰਾਧਨਾ ਕਰਾਂਗਾ!
אוֹדְךָ בָעַמִּים ׀ אֲדֹנָי אֲזַמֶּרְךָ בַּל־אֻמִּֽים׃
10 ੧੦ ਤੇਰੀ ਦਯਾ ਤਾਂ ਅਕਾਸ਼ਾਂ ਤੱਕ, ਅਤੇ ਤੇਰੀ ਵਫ਼ਾਦਾਰੀ ਬੱਦਲਾਂ ਤੱਕ ਵੱਡੀ ਹੈ।
כִּֽי־גָדֹל עַד־שָׁמַיִם חַסְדֶּךָ וְֽעַד־שְׁחָקִים אֲמִתֶּֽךָ׃
11 ੧੧ ਹੇ ਪਰਮੇਸ਼ੁਰ, ਅਕਾਸ਼ਾਂ ਦੇ ਉਤਾਹਾਂ ਤੂੰ ਮਹਾਨ ਹੋ, ਸਾਰੀ ਧਰਤੀ ਦੇ ਉਤਾਹਾਂ ਤੇਰੀ ਮਹਿਮਾ ਹੋਵੇ!
רוּמָה עַל־שָׁמַיִם אֱלֹהִים עַל כָּל־הָאָרֶץ כְּבוֹדֶֽךָ׃

< ਜ਼ਬੂਰ 57 >