< ਜ਼ਬੂਰ 54 >
1 ੧ ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਤਾਰ ਵਾਲੇ ਵਾਜਿਆਂ ਨਾਲ ਭਜਨ, ਜਦੋਂ ਜ਼ੀਫੀਆਂ ਨੇ ਆ ਕੇ ਸ਼ਾਊਲ ਨੂੰ ਕਿਹਾ, “ਕੀ ਦਾਊਦ ਸਾਡੇ ਵਿੱਚ ਲੁਕਿਆ ਨਹੀਂ ਰਹਿੰਦਾ?” ਹੇ ਪਰਮੇਸ਼ੁਰ, ਆਪਣੇ ਨਾਮ ਤੋਂ ਮੈਨੂੰ ਬਚਾ, ਅਤੇ ਆਪਣੀ ਸਮਰੱਥਾ ਨਾਲ ਮੇਰਾ ਨਿਆਂ ਕਰ!
В конец, в песнех разума Давиду, внегда приити Зифеем и рещи Саулови: не се ли, Давид скрыся в нас? Боже, во имя Твое спаси мя и в силе Твоей суди ми.
2 ੨ ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਸੁਣ, ਅਤੇ ਮੇਰੇ ਮੂੰਹ ਦੀਆਂ ਗੱਲਾਂ ਉੱਤੇ ਕੰਨ ਲਾ,
Боже, услыши молитву мою, внуши глаголы уст моих:
3 ੩ ਕਿਉਂ ਜੋ ਘਮੰਡੀ ਮੇਰੇ ਵਿਰੁੱਧ ਉੱਠੇ ਹਨ, ਅਤੇ ਜ਼ਾਲਮ ਮੇਰੀ ਜਾਨ ਦੇ ਗਾਹਕ ਹੋਏ, ਉਨ੍ਹਾਂ ਨੇ ਪਰਮੇਸ਼ੁਰ ਨੂੰ ਆਪਣੇ ਸਨਮੁਖ ਨਹੀਂ ਰੱਖਿਆ। ਸਲਹ।
яко чуждии восташа на мя, и крепцыи взыскаша душу мою, и не предложиша Бога пред собою.
4 ੪ ਵੇਖੋ, ਪਰਮੇਸ਼ੁਰ ਮੇਰਾ ਸਹਾਇਕ ਹੈ, ਪ੍ਰਭੂ ਮੇਰੀ ਜਾਨ ਦਾ ਸੰਭਾਲੂ ਹੈ।
Се бо, Бог помогает ми, и Господь заступник души моей:
5 ੫ ਇਹ ਬੁਰਿਆਈ ਮੇਰੇ ਘਾਤੀਆਂ ਉੱਤੇ ਉਹ ਮੋੜ ਦੇਵੇਗਾ, ਆਪਣੀ ਸਚਿਆਈ ਨਾਲ ਉਨ੍ਹਾਂ ਨੂੰ ਮੁਕਾ ਦੇ!
отвратит злая врагом моим: истиною Твоею потреби их.
6 ੬ ਖੁਸ਼ੀ ਦੀ ਭੇਟ ਮੈਂ ਤੇਰੇ ਲਈ ਚੜ੍ਹਾਵਾਂਗਾ, ਹੇ ਯਹੋਵਾਹ, ਮੈਂ ਤੇਰੇ ਨਾਮ ਦਾ ਧੰਨਵਾਦ ਕਰਾਂਗਾ, ਕਿਉਂ ਜੋ ਉਹ ਭਲਾ ਹੈ।
Волею пожру Тебе, исповемся имени Твоему, Господи, яко благо:
7 ੭ ਉਹ ਨੇ ਤਾਂ ਸਾਰੇ ਦੁੱਖ ਤੋਂ ਮੈਨੂੰ ਛੁਡਾਇਆ ਹੈ, ਅਤੇ ਮੇਰੀ ਅੱਖ ਨੇ ਮੇਰੇ ਵੈਰੀਆਂ ਉੱਤੇ ਵੇਖ ਲਿਆ ਹੈ!
яко от всякия печали избавил мя еси, и на враги моя воззре око мое.