< ਜ਼ਬੂਰ 29 >

1 ਦਾਊਦ ਦਾ ਭਜਨ। ਹੇ ਪਰਮੇਸ਼ੁਰ ਦੇ ਪੁੱਤਰੋ, ਮਹਿਮਾ ਅਤੇ ਸਮਰੱਥਾ ਯਹੋਵਾਹ ਦੀ ਮੰਨੋ।
ダビデの歌 神の子らよ、主に帰せよ、栄光と力とを主に帰せよ。
2 ਮਹਿਮਾ ਯਹੋਵਾਹ ਦੇ ਨਾਮ ਦੀ ਮੰਨੋ, ਪਵਿੱਤਰ ਬਸਤਰ ਵਿੱਚ ਯਹੋਵਾਹ ਨੂੰ ਮੱਥਾ ਟੇਕੋ।
み名の栄光を主に帰せよ、聖なる装いをもって主を拝め。
3 ਯਹੋਵਾਹ ਦੀ ਅਵਾਜ਼ ਪਾਣੀਆਂ ਉੱਤੇ ਹੈ, ਜਲਾਲ ਦਾ ਪਰਮੇਸ਼ੁਰ ਗਰਜਦਾ ਹੈ, ਯਹੋਵਾਹ ਵੱਡੇ ਪਾਣੀਆਂ ਉੱਤੇ ਗਰਜਦਾ ਹੈ।
主のみ声は水の上にあり、栄光の神は雷をとどろかせ、主は大水の上におられる。
4 ਯਹੋਵਾਹ ਦੀ ਅਵਾਜ਼ ਜ਼ੋਰ ਵਾਲੀ ਹੈ, ਯਹੋਵਾਹ ਦੀ ਅਵਾਜ਼ ਸ਼ਾਨਦਾਰ ਹੈ।
主のみ声は力があり、主のみ声は威厳がある。
5 ਯਹੋਵਾਹ ਦੀ ਅਵਾਜ਼ ਦਿਆਰਾਂ ਨੂੰ ਤੋੜਦੀ ਹੈ, ਸਗੋਂ ਯਹੋਵਾਹ ਲਬਾਨੋਨ ਦੇ ਦਿਆਰਾਂ ਨੂੰ ਤੋੜ ਸੁੱਟਦਾ ਹੈ!
主のみ声は香柏を折り砕き、主はレバノンの香柏を折り砕かれる。
6 ਉਹ ਉਨ੍ਹਾਂ ਨੂੰ ਵੱਛੇ ਵਾਂਗੂੰ, ਲਬਾਨੋਨ ਅਤੇ ਸਿਰਯੋਨ ਨੂੰ ਜੰਗਲੀ ਵੱਛੇ ਵਾਂਗੂੰ ਕੁਦਾਉਂਦਾ ਹੈ।
主はレバノンを子牛のように踊らせ、シリオンを若い野牛のように踊らされる。
7 ਯਹੋਵਾਹ ਦੀ ਅਵਾਜ਼ ਅੱਗ ਦੀਆਂ ਲਾਟਾਂ ਨੂੰ ਪਾੜਦੀ ਹੈ,
主のみ声は炎をひらめかす。
8 ਯਹੋਵਾਹ ਦੀ ਅਵਾਜ਼ ਉਜਾੜ ਹਿਲਾਉਂਦੀ ਹੈ, ਯਹੋਵਾਹ ਕਾਦੇਸ਼ ਦੀ ਉਜਾੜ ਨੂੰ ਹਿਲਾਉਂਦਾ ਹੈ!
主のみ声は荒野を震わせ、主はカデシの荒野を震わされる。
9 ਯਹੋਵਾਹ ਦੀ ਅਵਾਜ਼ ਨਾਲ ਹਰਨੀਆਂ ਨੂੰ ਗਰਭ ਹੁੰਦਾ ਹੈ, ਅਤੇ ਜੰਗਲਾਂ ਨੂੰ ਝਾੜ ਸੁੱਟਦੀ ਹੈ, ਅਤੇ ਉਸ ਦੀ ਹੈਕਲ ਵਿੱਚ ਹਰ ਇੱਕ ਆਖਦਾ ਹੈ “ਮਹਿਮਾ!”
主のみ声はかしの木を巻きあげ、また林を裸にする。その宮で、すべてのものは呼ばわって言う、「栄光」と。
10 ੧੦ ਯਹੋਵਾਹ ਜਲ ਪਰਲੋ ਉੱਤੇ ਬੈਠਾ ਹੈ, ਅਤੇ ਯਹੋਵਾਹ ਸਦਾ ਲਈ ਪਾਤਸ਼ਾਹ ਹੋ ਕੇ ਬੈਠਦਾ ਹੈ।
主は洪水の上に座し、主はみくらに座して、とこしえに王であらせられる。
11 ੧੧ ਯਹੋਵਾਹ ਆਪਣੀ ਪਰਜਾ ਨੂੰ ਬਲ ਦੇਵੇਗਾ, ਯਹੋਵਾਹ ਆਪਣੀ ਪਰਜਾ ਨੂੰ ਸ਼ਾਂਤੀ ਦੀ ਬਰਕਤ ਬਖ਼ਸ਼ੇਗਾ।
主はその民に力を与え、平安をもってその民を祝福されるであろう。

< ਜ਼ਬੂਰ 29 >