< ਜ਼ਬੂਰ 24 >
1 ੧ ਦਾਊਦ ਦਾ ਭਜਨ। ਧਰਤੀ ਅਤੇ ਉਸ ਦੀ ਭਰਪੂਰੀ ਯਹੋਵਾਹ ਦੀ ਹੈ, ਜਗਤ ਅਤੇ ਉਸ ਦੇ ਨਿਵਾਸੀ।
En Psalme af David. Herrens er Jorden og dens Fylde, Jorderige og de, der bo derpaa.
2 ੨ ਉਸ ਨੇ ਉਸ ਦੀ ਨੀਂਹ ਸਮੁੰਦਰਾਂ ਉੱਤੇ ਰੱਖੀ, ਅਤੇ ਉਸ ਨੂੰ ਵਗਦੇ ਪਾਣੀਆਂ ਉੱਤੇ ਕਾਇਮ ਕੀਤਾ।
Thi han grundfæstede den paa Havene og gjorde den fast over Strømmene.
3 ੩ ਯਹੋਵਾਹ ਦੇ ਪਰਬਤ ਉੱਤੇ ਕੌਣ ਚੜ੍ਹੇਗਾ, ਅਤੇ ਉਸ ਦੇ ਪਵਿੱਤਰ ਸਥਾਨ ਵਿੱਚ ਕੌਣ ਖੜ੍ਹਾ ਹੋਵੇਗਾ?
Hvo skal gaa op paa Herrens Bjerg? hvo skal staa paa hans hellige Sted?
4 ੪ ਉਹ ਜਿਸ ਦੇ ਹੱਥ ਪਾਕ ਅਤੇ ਮਨ ਪਵਿੱਤਰ ਹੈ, ਅਤੇ ਜਿਸ ਨੇ ਆਪਣਾ ਜੀਅ ਬਦੀ ਵੱਲ ਨਹੀਂ ਲਾਇਆ, ਅਤੇ ਛਲਣ ਲਈ ਸਹੁੰ ਨਹੀਂ ਖਾਧੀ।
Den, som har uskyldige Hænder og er ren af Hjertet; den, som ikke har sat sin Hu til Løgn og ej svoret svigeligt.
5 ੫ ਉਸ ਨੂੰ ਯਹੋਵਾਹ ਵੱਲੋਂ ਬਰਕਤ ਅਤੇ ਆਪਣੇ ਮੁਕਤੀਦਾਤੇ ਪਰਮੇਸ਼ੁਰ ਕੋਲੋਂ ਧਰਮ ਮਿਲੇਗਾ।
Han skal annamme Velsignelse fra Herren og Retfærdighed fra sin Frelses Gud.
6 ੬ ਇਹ ਪੀੜ੍ਹੀ ਉਹ ਦੇ ਖੋਜੀਆਂ ਦੀ ਹੈ, ਜਿਹੜੀ ਤੇਰੇ ਦਰਸ਼ਣ ਭਾਲਦੀ ਹੈ, ਹੇ ਯਾਕੂਬ। ਸਲਹ।
Dette er den Slægt, som spørger efter ham, de, som søge dit Ansigt, Jakobs Børn. (Sela)
7 ੭ ਹੇ ਫਾਟਕੋ, ਆਪਣੇ ਸਿਰ ਉੱਚੇ ਕਰੋ, ਹੇ ਸਦੀਪਕ ਕਾਲ ਦੇ ਦਰਵਾਜ਼ਿਓ, ਉੱਚੇ ਹੋ ਜਾਓ! ਤਦ ਜਲਾਲ ਦਾ ਪਾਤਸ਼ਾਹ ਅੰਦਰ ਆਵੇਗਾ।
I Porte, opløfter eders Hoveder, ja, opløfter eden, I evige Døre, at Ærens Konge kan drage ind!
8 ੮ ਇਹ ਜਲਾਲ ਦਾ ਪਾਤਸ਼ਾਹ ਕੌਣ ਹੈ? ਯਹੋਵਾਹ ਸਮਰੱਥੀ ਅਤੇ ਬਲੀ, ਯਹੋਵਾਹ ਯੁੱਧ ਵਿੱਚ ਬਲੀ ਹੈ।
Hvo er denne Ærens Konge? Herren, stærk og mægtig, Herren, mægtig i Strid.
9 ੯ ਫਾਟਕੋ, ਆਪਣੇ ਸਿਰ ਉੱਚੇ ਕਰੋ, ਹੇ ਆਦਿ ਦਰਵਾਜ਼ਿਓ, ਉੱਚੇ ਹੋ ਜਾਓ! ਤਦ ਜਲਾਲ ਦਾ ਪਾਤਸ਼ਾਹ ਅੰਦਰ ਆਵੇਗਾ।
I Porte, opløfter eders Hoveder, ja opløfter eder, I evige Døre, at Ærens Konge kan drage ind!
10 ੧੦ ਇਹ ਜਲਾਲ ਦਾ ਪਾਤਸ਼ਾਹ ਕੌਣ ਹੈ? ਸੈਨਾਂ ਦਾ ਯਹੋਵਾਹ, ਉਹੋ ਜਲਾਲ ਦਾ ਪਾਤਸ਼ਾਹ ਹੈ। ਸਲਹ।
Hvo er han, den Ærens Konge? Herren Zebaoth, han er Ærens Konge. (Sela)