< ਜ਼ਬੂਰ 2 >
1 ੧ ਕੌਮਾਂ ਕਿਸ ਗੱਲ ਲਈ ਡੰਡ ਪਾਉਂਦੀਆਂ ਹਨ, ਅਤੇ ਦੇਸ਼-ਦੇਸ਼ ਦੇ ਲੋਕ ਕਿਉਂ ਵਿਅਰਥ ਸੋਚ ਸੋਚਦੇ ਹਨ?
Pourquoi s’agitent les nations, et les peuples méditent-ils la vanité?
2 ੨ ਯਹੋਵਾਹ ਅਤੇ ਉਸ ਦੇ ਮਸੀਹ ਦੇ ਵਿਰੁੱਧ ਧਰਤੀ ਦੇ ਰਾਜੇ ਉੱਠ ਖੜੇ ਹੋਏ, ਅਤੇ ਹਾਕਮ ਆਪਸ ਵਿੱਚ ਮਤਾ ਪਕਾਉਂਦੇ ਹਨ,
Les rois de la terre se lèvent, et les princes consultent ensemble contre l’Éternel et contre son Oint:
3 ੩ ਕਿ ਆਓ, ਅਸੀਂ ਉਨ੍ਹਾਂ ਦੇ ਬੰਧਨਾਂ ਨੂੰ ਤੋੜ ਦੇਈਏ, ਅਤੇ ਉਨ੍ਹਾਂ ਦੀਆਂ ਰੱਸੀਆਂ ਆਪਣੇ ਉੱਤੋਂ ਲਾਹ ਸੁੱਟੀਏ।
Rompons leurs liens, et jetons loin de nous leurs cordes!
4 ੪ ਜਿਹੜਾ ਸਵਰਗ ਵਿੱਚ ਬੈਠਾ ਹੈ ਉਹ ਹੱਸੇਗਾ, ਪ੍ਰਭੂ ਉਹਨਾਂ ਨੂੰ ਮਖ਼ੌਲਾਂ ਵਿੱਚ ਉਡਾਵੇਗਾ।
Celui qui habite dans les cieux se rira [d’eux], le Seigneur s’en moquera.
5 ੫ ਤਦ ਉਹ ਉਹਨਾਂ ਨਾਲ ਆਪਣੇ ਕ੍ਰੋਧ ਵਿੱਚ ਬੋਲੇਗਾ, ਅਤੇ ਆਪਣੇ ਕ੍ਰੋਧ ਨਾਲ ਉਹਨਾਂ ਨੂੰ ਘਬਰਾਹਟ ਵਿੱਚ ਪਾ ਦੇਵਾਂਗਾ।
Alors il leur parlera dans sa colère, et, dans sa fureur, il les épouvantera:
6 ੬ ਪਰ ਮੈਂ ਆਪਣੇ ਯਰੂਸ਼ਲਮ ਸ਼ਹਿਰ ਅਰਥਾਤ ਪਵਿੱਤਰ ਪਰਬਤ ਸੀਯੋਨ ਉੱਤੇ ਆਪਣੇ ਪਾਤਸ਼ਾਹ ਨੂੰ ਬਿਠਾ ਦਿੱਤਾ ਹੈ।
Et moi, j’ai oint mon roi sur Sion, la montagne de ma sainteté.
7 ੭ ਮੈਂ ਬਚਨ ਦਾ ਪ੍ਰਚਾਰ ਕਰਾਂਗਾ, ਯਹੋਵਾਹ ਨੇ ਮੈਨੂੰ ਆਖਿਆ ਹੈ ਕਿ ਤੂੰ ਮੇਰਾ ਪੁੱਤਰ ਹੈਂ, ਮੈਂ ਅੱਜ ਤੈਨੂੰ ਜਨਮ ਦਿੱਤਾ ਹੈ।
Je raconterai le décret: l’Éternel m’a dit: Tu es mon Fils; aujourd’hui, je t’ai engendré.
8 ੮ ਮੈਥੋਂ ਮੰਗ ਅਤੇ ਮੈਂ ਕੌਮਾਂ ਨੂੰ ਤੇਰੀ ਮਿਰਾਸ, ਅਤੇ ਧਰਤੀ ਦੇ ਕੰਢੇ ਤੇਰੀ ਮਿਲਖ਼ ਕਰ ਦਿਆਂਗਾ।
Demande-moi, et je te donnerai les nations pour héritage, et, pour ta possession, les bouts de la terre;
9 ੯ ਤੂੰ ਲੋਹੇ ਦੇ ਡੰਡੇ ਨਾਲ ਉਹਨਾਂ ਨੂੰ ਭੰਨ ਸੁੱਟੇਂਗਾ, ਘੁਮਿਆਰ ਦੇ ਭਾਂਡੇ ਵਾਂਗੂੰ ਤੂੰ ਉਹਨਾਂ ਨੂੰ ਚਕਨਾ-ਚੂਰ ਕਰ ਦੇਵੇਂਗਾ।
Tu les briseras avec un sceptre de fer; comme un vase de potier tu les mettras en pièces.
10 ੧੦ ਇਸ ਲਈ ਹੁਣ ਹੇ ਰਾਜਿਓ, ਸਿਆਣੇ ਬਣੋ, ਅਤੇ ਹੇ ਧਰਤੀ ਦੇ ਨਿਆਂਈਓ, ਤੁਸੀਂ ਸਮਝ ਜਾਓ।
Et maintenant, ô rois, soyez intelligents; vous, juges de la terre, recevez instruction:
11 ੧੧ ਭੈਅ ਨਾਲ ਯਹੋਵਾਹ ਦੀ ਸੇਵਾ ਕਰੋ ਅਤੇ ਕੰਬਦੇ-ਕੰਬਦੇ ਅਨੰਦ ਮਨਾਓ,
Servez l’Éternel avec crainte, et réjouissez-vous avec tremblement;
12 ੧੨ ਪੁੱਤਰ ਨੂੰ ਚੁੰਮੋ ਕਿਤੇ ਅਜਿਹਾ ਨਾ ਹੋਵੇ ਉਹ ਕ੍ਰੋਧ ਵਿੱਚ ਆਵੇ, ਅਤੇ ਤੁਸੀਂ ਰਾਹ ਦੇ ਵਿੱਚ ਹੀ ਨਾਸ ਹੋ ਜਾਓ, ਕਿਉਂ ਜੋ ਉਸ ਦਾ ਕ੍ਰੋਧ ਛੇਤੀ ਭੜਕ ਉੱਠੇਗਾ। ਧੰਨ ਹਨ ਓਹ ਜਿਹੜੇ ਉਸ ਵਿੱਚ ਪਨਾਹ ਲੈਂਦੇ ਹਨ।
Embrassez le Fils, de peur qu’il ne s’irrite, et que vous ne périssiez dans le chemin, quand sa colère s’embrasera tant soit peu. Bienheureux tous ceux qui se confient en lui!