< ਜ਼ਬੂਰ 144 >

1 ਦਾਊਦ ਦਾ ਭਜਨ। ਯਹੋਵਾਹ ਮੇਰੀ ਚੱਟਾਨ ਮੁਬਾਰਕ ਹੋਵੇ, ਜੋ ਮੇਰੇ ਹੱਥਾਂ ਨੂੰ ਯੁੱਧ ਕਰਨਾ, ਅਤੇ ਮੇਰੀਆਂ ਉਂਗਲੀਆਂ ਨੂੰ ਲੜਨਾ ਸਿਖਾਉਂਦਾ ਹੈ,
לדוד ברוך יהוה צורי-- המלמד ידי לקרב אצבעותי למלחמה
2 ਮੇਰੀ ਦਯਾ, ਮੇਰਾ ਗੜ੍ਹ, ਮੇਰਾ ਉੱਚਾ ਸਥਾਨ ਅਤੇ ਮੇਰਾ ਛੁਡਾਉਣ ਵਾਲਾ, ਮੇਰੀ ਢਾਲ਼ ਅਤੇ ਉਹ ਜਿਸ ਦੇ ਵਿੱਚ ਮੈਂ ਪਨਾਹ ਲੈਂਦਾ ਹਾਂ, ਜੋ ਕੌਮਾਂ ਨੂੰ ਮੇਰੇ ਅਧੀਨ ਕਰ ਦਿੰਦਾ ਹੈ।
חסדי ומצודתי משגבי ומפלטי-לי מגני ובו חסיתי הרודד עמי תחתי
3 ਹੇ ਯਹੋਵਾਹ, ਆਦਮੀ ਕੀ ਹੈ ਜੋ ਤੂੰ ਉਹ ਨੂੰ ਸਿਆਣੇਂ, ਤੇ ਆਦਮ ਵੰਸ਼ ਕੀ, ਜੋ ਉਹ ਦਾ ਖਿਆਲ ਕਰੇਂ?
יהוה--מה-אדם ותדעהו בן-אנוש ותחשבהו
4 ਆਦਮੀ ਸੁਆਸ ਹੀ ਜਿਹਾ ਹੈ, ਉਹ ਦੇ ਦਿਨ ਢਲਦੇ ਸਾਯੇ ਵਰਗੇ ਹਨ।
אדם להבל דמה ימיו כצל עובר
5 ਹੇ ਯਹੋਵਾਹ, ਆਪਣੇ ਅਕਾਸ਼ਾਂ ਨੂੰ ਝੁਕਾ ਕੇ ਉਤਰ ਆ, ਪਹਾੜਾਂ ਨੂੰ ਛੂਹ ਕਿ ਧੂੰਆਂ ਨਿੱਕਲੇ!
יהוה הט-שמיך ותרד גע בהרים ויעשנו
6 ਬਿਜਲੀ ਲਿਸ਼ਕਾ ਤੇ ਉਨ੍ਹਾਂ ਨੂੰ ਖਿੰਡਾ ਦੇ, ਆਪਣੇ ਤੀਰ ਚਲਾ ਤੇ ਉਨ੍ਹਾਂ ਨੂੰ ਘਬਰਾ ਦੇ!
ברוק ברק ותפיצם שלח חציך ותהמם
7 ਆਪਣੇ ਹੱਥ ਉੱਪਰੋਂ ਪਸਾਰ, ਮੈਨੂੰ ਧੂ ਕੇ ਵੱਡੇ ਪਾਣੀਆਂ ਵਿੱਚੋਂ ਛੁਡਾ! ਅਰਥਾਤ ਓਪਰਿਆਂ ਦੇ ਹੱਥੋਂ,
שלח ידיך ממרום פצני והצילני ממים רבים מיד בני נכר
8 ਜਿਨ੍ਹਾਂ ਦਾ ਮੂੰਹ ਵਿਅਰਥ ਗੱਲਾਂ ਕਰਦਾ ਹੈ, ਅਤੇ ਜਿਨ੍ਹਾਂ ਦਾ ਸੱਜਾ ਹੱਥ ਝੂਠ ਦਾ ਸੱਜਾ ਹੱਥ ਹੈ।
אשר פיהם דבר-שוא וימינם ימין שקר
9 ਹੇ ਪਰਮੇਸ਼ੁਰ, ਮੈਂ ਤੇਰੇ ਲਈ ਇੱਕ ਨਵਾਂ ਗੀਤ ਗਾਵਾਂਗਾ, ਦਸ ਤਾਰਾਂ ਵਾਲੀ ਸਿਤਾਰ ਉੱਤੇ ਮੈਂ ਤੇਰੇ ਲਈ ਭਜਨ ਗਾਵਾਂਗਾ।
אלהים--שיר חדש אשירה לך בנבל עשור אזמרה-לך
10 ੧੦ ਜਿਹੜਾ ਰਾਜਿਆਂ ਨੂੰ ਛੁਟਕਾਰਾ ਦਿੰਦਾ ਹੈ, ਜਿਹੜਾ ਆਪਣੇ ਦਾਸ ਨੂੰ ਭੈੜੀ ਤਲਵਾਰ ਤੋਂ ਖਿੱਚ ਲੈਂਦਾ ਹੈਂ, ਉਹ ਤੂੰ ਹੀ ਹੈਂ!
הנותן תשועה למלכים הפוצה את-דוד עבדו--מחרב רעה
11 ੧੧ ਓਪਰਿਆਂ ਦੇ ਹੱਥੋਂ ਮੈਨੂੰ ਖਿੱਚ ਕੇ ਛੁਡਾ, ਜਿਨ੍ਹਾਂ ਦਾ ਮੂੰਹ ਵਿਅਰਥ ਗੱਲਾਂ ਕਰਦਾ ਹੈ, ਅਤੇ ਜਿਨ੍ਹਾਂ ਦਾ ਸੱਜਾ ਹੱਥ ਝੂਠ ਦਾ ਸੱਜਾ ਹੱਥ ਹੈ!।
פצני והצילני מיד בני-נכר אשר פיהם דבר-שוא וימינם ימין שקר
12 ੧੨ ਸਾਡੇ ਪੁੱਤਰ ਆਪਣੀ ਜਵਾਨੀ ਵਿੱਚ ਬੂਟਿਆਂ ਵਾਂਗੂੰ ਵਧਣ, ਅਤੇ ਸਾਡੀਆਂ ਧੀਆਂ ਖੂੰਜੇ ਦੇ ਪੱਥਰਾਂ ਦੀ ਨਿਆਈਂ ਹੋਣ, ਜਿਹੜੇ ਮਹਿਲ ਲਈ ਘੜੇ ਹੋਣ।
אשר בנינו כנטעים-- מגדלים בנעוריהם בנותינו כזוית-- מחטבות תבנית היכל
13 ੧੩ ਸਾਡੇ ਖੱਤੇ ਭਾਂਤ-ਭਾਂਤ ਦੇ ਅਨਾਜ਼ ਨਾਲ ਭਰੇ ਹੋਏ ਹੋਣ, ਅਤੇ ਸਾਡੇ ਵਾੜੇ ਹਜ਼ਾਰਾਂ ਲੱਖਾਂ ਭੇਡਾਂ ਨਾਲ,
מזוינו מלאים-- מפיקים מזן אל-זן צאוננו מאליפות מרבבות-- בחוצותינו
14 ੧੪ ਸਾਡੇ ਬਲ਼ਦ ਚੰਗੇ ਲੱਦੇ ਹੋਏ ਹੋਣ, ਅਤੇ ਕੋਈ ਸੰਨ੍ਹ ਨਾ ਹੋਵੇ, ਨਾ ਬਾਹਰ ਜਾਣਾ ਹੋਵੇ, ਨਾ ਸਾਡੇ ਚੌਂਕਾਂ ਵਿੱਚ ਡੰਡ ਦੁਹਾਈ ਹੋਵੇ,
אלופינו מסבלים אין-פרץ ואין יוצאת ואין צוחה ברחבתינו
15 ੧੫ ਤਾਂ ਧੰਨ ਓਹ ਲੋਕ ਜਿਨ੍ਹਾਂ ਦਾ ਇਹ ਹਾਲ ਹੋਵੇ! ਧੰਨ ਓਹ ਲੋਕ ਹਨ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ!
אשרי העם שככה לו אשרי העם שיהוה אלהיו

< ਜ਼ਬੂਰ 144 >