< ਜ਼ਬੂਰ 133 >
1 ੧ ਦਾਊਦ ਦਾ ਯਾਤਰਾ ਦਾ ਗੀਤ ਵੇਖੋ, ਕਿੰਨ੍ਹਾਂ ਚੰਗਾ ਅਤੇ ਸੋਹਣਾ ਹੈ ਕਿ ਵਿਸ਼ਵਾਸੀ ਮਿਲ-ਜੁਲ ਕੇ ਵੱਸਣ!
A song of ascents. Of David. Behold! How good and how pleasant is the dwelling of kindred together!
2 ੨ ਇਹ ਉਸ ਖਾਲ਼ਸ ਤੇਲ ਦੀ ਤਰ੍ਹਾਂ ਹੈ, ਜਿਹੜਾ ਸਿਰ ਉੱਤੋਂ ਚੋ ਕੇ ਦਾੜ੍ਹੀ ਉੱਤੇ, ਅਰਥਾਤ ਹਾਰੂਨ ਦੀ ਦਾੜ੍ਹੀ ਉੱਤੋਂ ਚੋ ਕੇ ਉਸ ਦੀ ਪੁਸ਼ਾਕ ਦੀ ਸਿਰੇ ਤੱਕ ਪਹੁੰਚ ਗਿਆ।
Like precious oil on the head that ran down on the beard, the beard of Aaron, running over the collar of his robe:
3 ੩ ਇਹ ਹਰਮੋਨ ਦੀ ਤ੍ਰੇਲ ਦੀ ਤਰ੍ਹਾਂ ਹੈ, ਜੋ ਸੀਯੋਨ ਦੇ ਪਰਬਤ ਉੱਤੇ ਪੈਂਦੀ ਹੈ, ਤਾਂ ਹੀ ਉੱਥੇ ਯਹੋਵਾਹ ਨੇ ਬਰਕਤ ਦਾ, ਅਰਥਾਤ ਸਦੀਪਕ ਜੀਵਨ ਦਾ ਹੁਕਮ ਦਿੱਤਾ ਹੈ।
like the dew upon Hermon which falls on the mountains of Zion. For there has the Lord ordained blessing – life that is endless.