< ਜ਼ਬੂਰ 130 >
1 ੧ ਯਾਤਰਾ ਦਾ ਗੀਤ ਹੇ ਯਹੋਵਾਹ, ਡੂੰਘਿਆਈ ਵਿੱਚੋਂ ਮੈਂ ਤੈਨੂੰ ਪੁਕਾਰਿਆ ਹੈ,
Pieśń stopni. Z głębokości wołam do ciebie, o Panie!
2 ੨ ਹੇ ਪ੍ਰਭੂ ਮੇਰੀ ਅਵਾਜ਼ ਨੂੰ ਸੁਣ, ਤੇਰੇ ਕੰਨ ਮੇਰੀਆਂ ਬੇਨਤੀਆਂ ਦੀ ਅਵਾਜ਼ ਉੱਤੇ ਲੱਗੇ ਰਹਿਣ!
Panie! wysłuchaj głos mój: nakłoń uszów twych do głosu prośb moich.
3 ੩ ਹੇ ਯਹੋਵਾਹ, ਜੇ ਤੂੰ ਬਦੀਆਂ ਦਾ ਲੇਖਾ ਕਰਦਾ, ਤਾਂ ਹੇ ਪ੍ਰਭੂ, ਕੌਣ ਖੜ੍ਹਾ ਰਹਿ ਸਕਦਾ?
Panie! będzieszli nieprawości upatrywał, Panie! któż się zostoi?
4 ੪ ਪਰ ਤੂੰ ਮਾਫ਼ ਕਰਨ ਵਾਲਾ ਹੈਂ, ਤਾਂ ਜੋ ਤੇਰਾ ਭੈਅ ਮੰਨਿਆ ਜਾਵੇ।
Aleć u ciebie jest odpuszczenie, aby się ciebie bano.
5 ੫ ਮੈਂ ਯਹੋਵਾਹ ਨੂੰ ਉਡੀਕਦਾ ਹਾਂ, ਮੇਰੀ ਜਾਨ ਵੀ ਉਡੀਕਦੀ ਹੈ, ਅਤੇ ਉਹ ਦੇ ਬਚਨ ਉੱਤੇ ਮੇਰੀ ਆਸ ਹੈ।
Oczekuję na Pana; oczekuje dusza moja, i jeszcze oczekuje na słowo jego.
6 ੬ ਜਿੰਨਾਂ ਪਹਿਰੇਦਾਰ ਸਵੇਰ ਨੂੰ, ਹਾਂ, ਜਿੰਨਾਂ ਪਹਿਰੇਦਾਰ ਸਵੇਰ ਨੂੰ ਉਡੀਕਦੇ ਹਨ, ਉਨ੍ਹਾਂ ਤੋਂ ਵੱਧ ਮੇਰੀ ਜਾਨ ਪ੍ਰਭੂ ਨੂੰ ਉਡੀਕਦੀ ਹੈ।
Dusza moja oczekuje Pana, pilniej niż straż świtania, która strzeże aż do poranku.
7 ੭ ਹੇ ਇਸਰਾਏਲ, ਯਹੋਵਾਹ ਦੀ ਆਸ ਰੱਖ, ਕਿਉਂ ਜੋ ਯਹੋਵਾਹ ਕੋਲ ਦਯਾ ਹੈ, ਅਤੇ ਉਹ ਦੇ ਕੋਲ ਛੁਟਕਾਰਾ ਕਾਫ਼ੀ ਹੈ,
Oczekujże, Izraelu! na Pana; albowiem u Pana jest miłosierdzie, a obfite u niego odkupienie.
8 ੮ ਅਤੇ ਉਹ ਇਸਰਾਏਲ ਨੂੰ ਉਸ ਦੀਆਂ ਸਾਰੀਆਂ ਬਦੀਆਂ ਤੋਂ ਛੁਟਕਾਰਾ ਦੇਵੇਗਾ।
Onci sam odkupi Izraela od wszystkich nieprawości jego.