< ਜ਼ਬੂਰ 129 >

1 ਯਾਤਰਾ ਦਾ ਗੀਤ ਉਨ੍ਹਾਂ ਨੇ ਮੈਨੂੰ ਮੇਰੀ ਜਵਾਨੀ ਤੋਂ ਬਹੁਤਾ ਦੁੱਖ ਦਿੱਤਾ, ਇਸਰਾਏਲ ਇਹ ਆਖੇ,
(Sang til Festrejserne.) De trængte mig hårdt fra min ungdom - så siger Israel
2 ਉਨ੍ਹਾਂ ਨੇ ਮੈਨੂੰ ਮੇਰੀ ਜਵਾਨੀ ਤੋਂ ਬਹੁਤਾ ਦੁੱਖ ਦਿੱਤਾ, ਪਰ ਉਹ ਮੇਰੇ ਉੱਤੇ ਪਰਬਲ ਨਾ ਹੋ ਸਕੇ!
de trængte mig hårdt fra min Ungdom, men kued mig ikke.
3 ਹਾਲ੍ਹੀ ਨੇ ਮੇਰੀ ਪਿੱਠ ਉੱਤੇ ਹਲ ਵਾਹਿਆ, ਉਨ੍ਹਾਂ ਨੇ ਲੰਮੇ-ਲੰਮੇ ਸਿਆੜ ਕੱਢੇ!
Plovmænd pløjed min Ryg, trak lange Furer;
4 ਯਹੋਵਾਹ ਧਰਮੀ ਹੈ, ਉਹ ਨੇ ਦੁਸ਼ਟਾਂ ਦੀ ਗੁਲਾਮੀ ਤੋਂ ਅਜ਼ਾਦ ਕੀਤਾ ।
retfærdig er HERREN, han overskar de gudløses Reb.
5 ਜਿੰਨੇ ਸੀਯੋਨ ਨਾਲ ਵੈਰ ਰੱਖਦੇ ਹਨ, ਉਹ ਸ਼ਰਮਿੰਦੇ ਹੋ ਕੇ ਪਛਾੜੇ ਜਾਣ!
Alle, som hader Zion, skal vige med Skam,
6 ਉਹ ਛੱਤਾਂ ਦੇ ਘਾਹ ਵਰਗੇ ਹੋਣ, ਜਿਹੜਾ ਵਧਣ ਤੋਂ ਪਹਿਲਾਂ ਹੀ ਸੁੱਕ ਜਾਂਦਾ ਹੈ,
blive som Græs på Tage, der visner, førend det skyder Strå,
7 ਜਿਸ ਦੇ ਨਾਲ ਵਾਢਾ ਆਪਣੀ ਮੁੱਠ ਨਹੀਂ ਭਰਦਾ, ਨਾ ਪੂਲੇ ਬੰਨ੍ਹਣ ਵਾਲਾ ਆਪਣਾ ਪੱਲਾ,
og ikke fylder Høstkarlens Hånd og Opbinderens Favn;
8 ਅਤੇ ਲੰਘਣ ਵਾਲੇ ਨਹੀਂ ਆਖਦੇ, “ਯਹੋਵਾਹ ਦੀ ਬਰਕਤ ਤੁਹਾਡੇ ਉੱਤੇ ਹੋਵੇ, ਅਸੀਂ ਤੁਹਾਨੂੰ ਯਹੋਵਾਹ ਦੇ ਨਾਮ ਤੋਂ ਬਰਕਤ ਦਿੰਦੇ ਹਾਂ।”
Folk, som går forbi, siger ikke: "HERRENs Velsignelse over eder! Vi velsigner eder i HERRENs Navn!"

< ਜ਼ਬੂਰ 129 >