< ਜ਼ਬੂਰ 125 >

1 ਦਾਊਦ ਦਾ ਯਾਤਰਾ ਦਾ ਗੀਤ ਜਿਹੜੇ ਯਹੋਵਾਹ ਉੱਤੇ ਭਰੋਸਾ ਰੱਖਦੇ ਹਨ, ਉਹ ਸੀਯੋਨ ਦੇ ਪਰਬਤ ਵਰਗੇ ਹਨ, ਜੋ ਕਦੇ ਡੋਲਦਾ ਨਹੀਂ ਸਗੋਂ ਸਦਾ ਲਈ ਅਟੱਲ ਰਹਿੰਦਾ ਹੈ!
שיר המעלות הבטחים ביהוה-- כהר-ציון לא-ימוט לעולם ישב
2 ਜਿਵੇਂ ਪਰਬਤ ਯਰੂਸ਼ਲਮ ਦੇ ਆਲੇ-ਦੁਆਲੇ ਹਨ, ਤਿਵੇਂ ਯਹੋਵਾਹ ਆਪਣੀ ਪਰਜਾ ਦੇ ਆਲੇ-ਦੁਆਲੇ ਹੈ, ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕ ਹੈ।
ירושלם-- הרים סביב לה ויהוה סביב לעמו-- מעתה ועד-עולם
3 ਦੁਸ਼ਟਾਂ ਦਾ ਰਾਜ-ਡੰਡ ਧਰਮੀਆਂ ਦੇ ਉੱਤੇ ਬਣਿਆ ਨਾ ਰਹੇਗਾ, ਅਜਿਹਾ ਨਾ ਹੋਵੇ ਕਿ ਧਰਮੀ ਆਪਣੇ ਹੱਥ ਬਦੀ ਵੱਲ ਵਧਾਉਣ।
כי לא ינוח שבט הרשע-- על גורל הצדיקים למען לא-ישלחו הצדיקים בעולתה ידיהם
4 ਹੇ ਯਹੋਵਾਹ, ਭਲਿਆਂ ਨਾਲ ਭਲਿਆਈ ਕਰ, ਅਤੇ ਸਿੱਧੇ ਮਨ ਵਾਲਿਆਂ ਨਾਲ ਵੀ।
היטיבה יהוה לטובים ולישרים בלבותם
5 ਪਰ ਜਿਹੜੇ ਆਪਣੇ ਪੁੱਠੇ ਰਾਹਾਂ ਵੱਲ ਭਟਕ ਜਾਂਦੇ ਹਨ, ਯਹੋਵਾਹ ਉਨ੍ਹਾਂ ਨੂੰ ਕੁਕਰਮੀਆਂ ਦੇ ਨਾਲ ਚਲਾਵੇਗਾ! ਇਸਰਾਏਲ ਉੱਤੇ ਸਲਾਮਤੀ ਹੋਵੇ।
והמטים עקלקלותם-- יוליכם יהוה את-פעלי האון שלום על-ישראל

< ਜ਼ਬੂਰ 125 >