< ਜ਼ਬੂਰ 120 >
1 ੧ ਯਾਤਰਾ ਦਾ ਗੀਤ ਆਪਣੀ ਬਿਪਤਾ ਦੇ ਦਿਨ ਮੈਂ ਯਹੋਵਾਹ ਨੂੰ ਪੁਕਾਰਿਆ, ਅਤੇ ਉਸਨੇ ਮੈਨੂੰ ਉੱਤਰ ਦਿੱਤਾ।
Ка Господу завиках у невољи својој, и услиши ме.
2 ੨ ਹੇ ਯਹੋਵਾਹ, ਮੇਰੀ ਜਾਨ ਨੂੰ ਝੂਠੇ ਬੁੱਲ੍ਹਾਂ ਤੋਂ, ਅਤੇ ਛਲੇਡੀ ਜੀਭ ਤੋਂ ਛੁਡਾ ਲੈ!
Господе! Избави душу моју од уста лажљивих и од језика лукавог.
3 ੩ ਹੇ ਛਲੇਡੀਏ ਜੀਭੇ, ਤੈਨੂੰ ਕੀ ਦਿੱਤਾ ਜਾਵੇ, ਅਤੇ ਹੋਰ ਤੇਰੇ ਲਈ ਕੀ ਕੀਤਾ ਜਾਵੇ?
Шта ће Ти дати и шта ће Ти принети језик лукави?
4 ੪ ਸੂਰਮੇ ਦੇ ਤਿੱਖੇ ਤੀਰ, ਝਾੜੀ ਦੇ ਅੰਗਿਆਰੇ ਨਾਲ ਉਹ ਤੈਨੂੰ ਸਜ਼ਾ ਦੇਵੇਗਾ!
Он је као оштре стреле у јакога, као угљевље смреково.
5 ੫ ਹਾਏ ਮੈਨੂੰ ਜੋ ਮੈਂ ਮੇਸ਼ੇਕ ਵਿੱਚ ਰਹਿੰਦਾ, ਕਿ ਮੈਂ ਕੇਦਾਰ ਦੇ ਡੇਰਿਆਂ ਵਿੱਚ ਵੱਸਦਾ ਹਾਂ!
Тешко мени кад сам туђин код Месеха, живим код шатора кидарских.
6 ੬ ਮੇਰੀ ਜਾਨ ਨੂੰ ਮੇਲ ਦੇ ਵੈਰੀ ਨਾਲ ਬਹੁਤ ਸਮੇਂ ਤੱਕ ਵੱਸਣਾ ਪਿਆ।
Дуго је живела душа моја с онима који мрзе на мир.
7 ੭ ਮੈਂ ਮੇਲ ਚਾਹੁੰਦਾ ਹਾਂ, ਪਰ ਜਦ ਮੈਂ ਬੋਲਦਾ ਹਾਂ, ਉਹ ਲੜਾਈ ਚਾਹੁੰਦੇ ਹਨ!
Ја сам миран; али кад станем говорити у њих је рат.