< ਜ਼ਬੂਰ 116 >

1 ਮੈਂ ਯਹੋਵਾਹ ਨਾਲ ਪ੍ਰੇਮ ਰੱਖਦਾ ਹਾਂ ਇਸ ਲਈ ਕਿ ਉਹ ਮੇਰੀ ਅਵਾਜ਼ ਤੇ ਮੇਰੀਆਂ ਅਰਜੋਈਆਂ ਨੂੰ ਸੁਣਦਾ ਹੈ।
אהבתי כי-ישמע יהוה-- את-קולי תחנוני
2 ਉਹ ਨੇ ਜੋ ਮੇਰੀ ਵੱਲ ਕੰਨ ਲਾਇਆ ਹੈ, ਮੈਂ ਜੀਵਨ ਭਰ ਉਹ ਨੂੰ ਪੁਕਾਰਾਂਗਾ।
כי-הטה אזנו לי ובימי אקרא
3 ਮੌਤ ਦੀਆਂ ਡੋਰੀਆਂ ਨੇ ਮੈਨੂੰ ਵਲ ਲਿਆ, ਪਤਾਲ ਦੇ ਦੁੱਖਾਂ ਨੇ ਮੈਨੂੰ ਆਣ ਲੱਭਿਆ, ਮੈਨੂੰ ਦੁੱਖ ਤੇ ਸੋਗ ਮਿਲਿਆ। (Sheol h7585)
אפפוני חבלי-מות--ומצרי שאול מצאוני צרה ויגון אמצא (Sheol h7585)
4 ਤਾਂ ਮੈਂ ਯਹੋਵਾਹ ਦੇ ਨਾਮ ਨੂੰ ਪੁਕਾਰਿਆ, ਹੇ ਯਹੋਵਾਹ, ਕਿਰਪਾ ਕਰ ਕੇ ਮੇਰੀ ਜਾਨ ਨੂੰ ਛੁਡਾ ਲਈ!
ובשם-יהוה אקרא אנה יהוה מלטה נפשי
5 ਯਹੋਵਾਹ ਦਯਾਵਾਨ ਤੇ ਧਰਮੀ ਹੈ, ਸਾਡਾ ਪਰਮੇਸ਼ੁਰ ਕਿਰਪਾਲੂ ਹੈ।
חנון יהוה וצדיק ואלהינו מרחם
6 ਯਹੋਵਾਹ ਭੋਲਿਆਂ ਦੀ ਰੱਖਿਆ ਕਰਦਾ ਹੈ, ਮੈਂ ਹੀਣਾ ਪੈ ਗਿਆ ਪਰ ਉਹ ਨੇ ਮੈਨੂੰ ਬਚਾਇਆ।
שמר פתאים יהוה דלתי ולי יהושיע
7 ਹੇ ਮੇਰੀ ਜਾਨ, ਆਪਣੇ ਟਿਕਾਣੇ ਨੂੰ ਮੁੜ ਚੱਲ, ਯਹੋਵਾਹ ਨੇ ਤੇਰੇ ਉੱਤੇ ਪਰਉਪਕਾਰ ਜੋ ਕੀਤਾ ਹੈ,
שובי נפשי למנוחיכי כי-יהוה גמל עליכי
8 ਕਿਉਂ ਜੋ ਤੂੰ ਮੇਰੀ ਜਾਨ ਨੂੰ ਮੌਤ ਤੋਂ, ਮੇਰੀਆਂ ਅੱਖਾਂ ਨੂੰ ਅੰਝੂਆਂ ਤੋਂ, ਮੇਰੇ ਪੈਰਾਂ ਨੂੰ ਤਿਲਕਣ ਤੋਂ ਛੁਡਾਇਆ ਹੈ।
כי חלצת נפשי ממות את-עיני מן-דמעה את-רגלי מדחי
9 ਮੈਂ ਯਹੋਵਾਹ ਦੇ ਅੱਗੇ-ਅੱਗੇ ਜਿਉਂਦਿਆਂ ਦੇ ਦੇਸ ਵਿੱਚ ਤੁਰਾਂਗਾ।
אתהלך לפני יהוה-- בארצות החיים
10 ੧੦ ਜਦ ਮੈਂ ਆਖਿਆ ਕਿ ਮੈਂ ਬਹੁਤ ਜਿਆਦਾ ਦੁੱਖੀ ਹੋਇਆ ਫਿਰ ਵੀ ਮੈਂ ਨਿਰੰਤਰ ਯਹੋਵਾਹ ਉੱਤੇ ਵਿਸ਼ਵਾਸ ਕੀਤਾ ।
האמנתי כי אדבר אני עניתי מאד
11 ੧੧ ਮੈਂ ਆਪਣੀ ਘਬਰਾਹਟ ਵਿੱਚ ਆਖ ਬੈਠਾ, ਕਿ ਹਰੇਕ ਆਦਮੀ ਝੂਠਾ ਹੈ।
אני אמרתי בחפזי כל-האדם כזב
12 ੧੨ ਯਹੋਵਾਹ ਦੇ ਮੇਰੇ ਉੱਤੇ ਸਾਰੇ ਉਪਕਾਰਾਂ ਲਈ, ਮੈਂ ਉਹ ਨੂੰ ਕੀ ਮੋੜ ਕੇ ਦਿਆਂ?
מה-אשיב ליהוה-- כל-תגמולוהי עלי
13 ੧੩ ਮੈਂ ਮੁਕਤੀ ਦਾ ਪਿਆਲਾ ਚੁੱਕਾਂਗਾ, ਅਤੇ ਯਹੋਵਾਹ ਦੇ ਨਾਮ ਨੂੰ ਪੁਕਾਰਾਂਗਾ।
כוס-ישועות אשא ובשם יהוה אקרא
14 ੧੪ ਮੈਂ ਯਹੋਵਾਹ ਲਈ ਆਪਣੀਆਂ ਸੁੱਖਣਾਂ ਲਾਹਵਾਂਗਾ, ਹਾਂ, ਉਹ ਦੀ ਸਾਰੀ ਪਰਜਾ ਦੇ ਸਾਹਮਣੇ।
נדרי ליהוה אשלם נגדה-נא לכל-עמו
15 ੧੫ ਯਹੋਵਾਹ ਦੀ ਨਿਗਾਹ ਵਿੱਚ ਉਹ ਦੇ ਸੰਤਾਂ ਦੀ ਮੌਤ ਬਹੁਮੁੱਲੀ ਹੈ!
יקר בעיני יהוה-- המותה לחסידיו
16 ੧੬ ਹੇ ਯਹੋਵਾਹ, ਮੈਂ ਸੱਚ-ਮੁੱਚ ਤੇਰਾ ਦਾਸ ਹਾਂ, ਮੈਂ ਤੇਰਾ ਹੀ ਦਾਸ ਹਾਂ, ਤੇਰੀ ਦਾਸੀ ਦਾ ਪੁੱਤਰ, ਤੂੰ ਤਾਂ ਮੇਰੇ ਬੰਧਨ ਖੋਲ੍ਹੇ ਹਨ।
אנה יהוה כי-אני עבדך אני-עבדך בן-אמתך פתחת למוסרי
17 ੧੭ ਮੈਂ ਤੇਰੇ ਲਈ ਧੰਨਵਾਦ ਦਾ ਬਲੀਦਾਨ ਚੜ੍ਹਾਵਾਂਗਾ, ਮੈਂ ਯਹੋਵਾਹ ਦੇ ਨਾਮ ਨੂੰ ਪੁਕਾਰਾਂਗਾ।
לך-אזבח זבח תודה ובשם יהוה אקרא
18 ੧੮ ਮੈਂ ਯਹੋਵਾਹ ਲਈ ਆਪਣੀਆਂ ਸੁੱਖਣਾਂ ਲਾਹਵਾਂਗਾ, ਹਾਂ, ਇਹ ਦੀ ਸਾਰੀ ਪਰਜਾ ਦੇ ਸਾਹਮਣੇ,
נדרי ליהוה אשלם נגדה-נא לכל-עמו
19 ੧੯ ਯਹੋਵਾਹ ਦੇ ਭਵਨ ਦੀਆਂ ਦਰਗਾਹਾਂ ਵਿੱਚ, ਹੇ ਯਰੂਸ਼ਲਮ, ਤੇਰੇ ਐਨ ਵਿਚਕਾਰ। ਹਲਲੂਯਾਹ!।
בחצרות בית יהוה-- בתוככי ירושלם הללו-יה

< ਜ਼ਬੂਰ 116 >