< ਜ਼ਬੂਰ 112 >
1 ੧ ਹਲਲੂਯਾਹ! ਧੰਨ ਹੈ ਉਹ ਮਨੁੱਖ ਜਿਹੜਾ ਯਹੋਵਾਹ ਦਾ ਭੈਅ ਮੰਨਦਾ ਹੈ, ਉਹ ਉਸ ਦੇ ਹੁਕਮਾਂ ਵਿੱਚ ਬਹੁਤ ਮਗਨ ਰਹਿੰਦਾ ਹੈ।
Hallelujah. Happy are those who fear the Lord, and greatly delight in his commandments.
2 ੨ ਉਹ ਦੀ ਅੰਸ ਧਰਤੀ ਉੱਤੇ ਬਲਵਾਨ ਹੋਵੇਗੀ, ਸਚਿਆਰਾਂ ਦੀ ਪੀੜ੍ਹੀ ਮੁਬਾਰਕ ਹੋਵੇਗੀ।
Mighty on earth shall be their seed; a blessing shall rest on the race of the upright.
3 ੩ ਧਨ ਦੌਲਤ ਉਹ ਦੇ ਘਰ ਵਿੱਚ ਹੈ ਅਤੇ ਉਹ ਦਾ ਧਰਮ ਸਦਾ ਤੱਕ ਬਣਿਆ ਰਹਿੰਦਾ ਹੈ।
Wealth and riches are in their houses, their prosperity stands forever.
4 ੪ ਸਚਿਆਰਾਂ ਲਈ ਅਨ੍ਹੇਰੇ ਵਿੱਚ ਚਾਨਣ ਚੜ੍ਹ ਆਉਂਦਾ ਹੈ, ਉਹਨਾਂ ਲਈ ਜੋ ਦਯਾਲੂ, ਕਿਰਪਾਲੂ ਤੇ ਧਰਮੀ ਹਨ।
To the upright arises light in the darkness; full of favour and pity and kindness are they.
5 ੫ ਉਸ ਮਨੁੱਖ ਦਾ ਭਲਾ ਹੁੰਦਾ ਹੈ ਜਿਹੜਾ ਦਯਾਵਾਨ ਤੇ ਉਧਾਰ ਦੇਣ ਵਾਲਾ ਹੈ, ਉਹ ਆਪਣੇ ਕੰਮਾਂ ਨੂੰ ਇਨਸਾਫ਼ ਨਾਲ ਚਲਾਏਗਾ।
It is well with those who show pity and lend, who support all their affairs upon justice.
6 ੬ ਉਹ ਕਦੀ ਵੀ ਨਾ ਡੋਲੇਗਾ, ਧਰਮੀ ਸਦਾ ਦੀ ਯਾਦਗੀਰੀ ਲਈ ਹੋਵੇਗਾ।
For they will never be shaken; the just will be forever remembered.
7 ੭ ਉਹ ਬੁਰੀ ਖ਼ਬਰ ਤੋਂ ਨਹੀਂ ਡਰਦਾ, ਉਹ ਦਾ ਦਿਲ ਮਜ਼ਬੂਤ ਹੈ, ਉਹ ਦਾ ਭਰੋਸਾ ਯਹੋਵਾਹ ਉੱਤੇ ਹੈ।
They will not be afraid of evil tidings, with steady heart they trust the Lord.
8 ੮ ਉਹ ਦਾ ਮਨ ਤਕੜਾ ਹੈ, ਉਹ ਨਾ ਡੋਲੇਗਾ, ਜਦ ਤੱਕ ਉਹ ਆਪਣੇ ਵਿਰੋਧੀਆਂ ਉੱਤੇ (ਆਪਣੀ ਜਿੱਤ) ਨਾ ਵੇਖੇ।
Their heart is firm and unafraid: they know they will feast their eyes on their enemies.
9 ੯ ਉਹ ਨੇ ਵੰਡਿਆ, ਉਹ ਨੇ ਕੰਗਾਲਾਂ ਨੂੰ ਦਿੱਤਾ, ਉਹ ਦਾ ਧਰਮ ਸਦਾ ਤੱਕ ਬਣਿਆ ਰਹਿੰਦਾ ਹੈ, ਉਹ ਦਾ ਸਿੰਗ ਪਰਤਾਪ ਨਾਲ ਉੱਚਾ ਕੀਤਾ ਜਾਵੇਗਾ।
With lavish hands they give to the poor, and their prosperity stands forever. They are lifted to heights of triumph and honour.
10 ੧੦ ਦੁਸ਼ਟ ਇਹ ਨੂੰ ਵੇਖ ਕੇ ਕੁੜ੍ਹੇਗਾ, ਦੰਦ ਪੀਹ ਪੀਹ ਕੇ ਉਹ ਗਲ਼ ਜਾਵੇਗਾ, ਦੁਸ਼ਟ ਦੀ ਹਿਰਸ ਨਾਸ ਹੋ ਜਾਵੇਗੀ।
The sight of them fills the wicked with anger: grinding their teeth with despair. The hopes of the wicked will come to nothing.