< ਜ਼ਬੂਰ 11 >

1 ਪ੍ਰਧਾਨ ਵਜਾਉਣ ਵਾਲੇ ਦੇ ਲਈ: ਦਾਊਦ ਦਾ ਭਜਨ। ਮੇਰਾ ਭਰੋਸਾ ਪਰਮੇਸ਼ੁਰ ਉੱਤੇ ਹੈ। ਤੁਸੀਂ ਕਿਵੇਂ ਮੇਰੀ ਜਾਨ ਨੂੰ ਆਖਦੇ ਹੋ, ਕਿ ਚਿੜ੍ਹੀ ਵਾਂਗੂੰ ਆਪਣੇ ਪਰਬਤ ਨੂੰ ਉੱਡ ਜਾ?
לַמְנַצֵּחַ לְדָוִד בַּֽיהֹוָה ׀ חָסִיתִי אֵיךְ תֹּאמְרוּ לְנַפְשִׁי (נודו) [נוּדִי] הַרְכֶם צִפּֽוֹר׃
2 ਵੇਖੋ ਤਾਂ, ਦੁਸ਼ਟ ਧਣੁੱਖ ਨੂੰ ਝੁਕਾਉਂਦੇ ਹਨ, ਉਹ ਆਪਣੇ ਤੀਰ ਚਿੱਲੇ ਉੱਤੇ ਚਾੜ੍ਹਦੇ ਹਨ ਤਾਂ ਜੋ ਸਿੱਧੇ ਮਨ ਵਾਲਿਆਂ ਨੂੰ ਅਨ੍ਹੇਰ ਵਿੱਚ ਮਾਰਨ।
כִּי הִנֵּה הָרְשָׁעִים יִדְרְכוּן קֶשֶׁת כּוֹנְנוּ חִצָּם עַל־יֶתֶר לִירוֹת בְּמוֹ־אֹפֶל לְיִשְׁרֵי־לֵֽב׃
3 ਜੇ ਨੀਹਾਂ ਢਾਹੀਆਂ ਜਾਣ, ਤਾਂ ਧਰਮੀ ਕੀ ਕਰੇ?
כִּי הַשָּׁתוֹת יֵהָרֵסוּן צַדִּיק מַה־פָּעָֽל׃
4 ਯਹੋਵਾਹ ਆਪਣੀ ਪਵਿੱਤਰ ਹੈਕਲ ਵਿੱਚ ਹੈ, ਯਹੋਵਾਹ ਦਾ ਸਿੰਘਾਸਣ ਸਵਰਗ ਵਿੱਚ ਹੈ ਉਹ ਦੀਆਂ ਅੱਖਾਂ ਤੱਕਦੀਆਂ ਹਨ ਉਹ ਦੀਆਂ ਪਲਕਾਂ ਆਦਮੀ ਦੀ ਸੰਤਾਨ ਨੂੰ ਜਾਂਚਦੀਆਂ ਹਨ।
יְהֹוָה ׀ בְּֽהֵיכַל קׇדְשׁוֹ יְהֹוָה בַּשָּׁמַיִם כִּסְאוֹ עֵינָיו יֶחֱזוּ עַפְעַפָּיו יִבְחֲנוּ בְּנֵי אָדָֽם׃
5 ਯਹੋਵਾਹ ਧਰਮੀ ਨੂੰ ਜਾਚਦਾ, ਪਰ ਦੁਸ਼ਟ ਅਤੇ ਅਨ੍ਹੇਰੇ ਦੇ ਪ੍ਰੇਮੀ ਤੋਂ ਉਹ ਦਾ ਆਤਮਾ ਘਿਣ ਕਰਦਾ ਹੈ।
יְהֹוָה צַדִּיק יִבְחָן וְרָשָׁע וְאֹהֵב חָמָס שָֽׂנְאָה נַפְשֽׁוֹ׃
6 ਉਹ ਦੁਸ਼ਟਾਂ ਦੇ ਉੱਤੇ ਫਾਹੀਆਂ ਪਾਵੇਗਾ, ਅੱਗ ਅਤੇ ਗੰਧਕ ਅਤੇ ਅਗਨੀ ਲੂ ਉਨ੍ਹਾਂ ਦੇ ਕਟੋਰੇ ਦਾ ਹਿੱਸਾ ਹੋਵੇਗੀ,
יַמְטֵר עַל־רְשָׁעִים פַּחִים אֵשׁ וְגׇפְרִית וְרוּחַ זִלְעָפוֹת מְנָת כּוֹסָֽם׃
7 ਕਿਉਂ ਜੋ ਯਹੋਵਾਹ ਧਰਮੀ ਹੈ, ਉਹ ਧਰਮ ਨਾਲ ਪ੍ਰੀਤ ਰੱਖਦਾ ਹੈ, ਸਿੱਧੇ ਮਨ ਵਾਲੇ ਉਸ ਦਾ ਦਰਸ਼ਣ ਪਾਉਣਗੇ।
כִּֽי־צַדִּיק יְהֹוָה צְדָקוֹת אָהֵב יָשָׁר יֶחֱזוּ פָנֵֽימוֹ׃

< ਜ਼ਬੂਰ 11 >