< ਕਹਾਉਤਾਂ 23 >

1 ਜਦ ਤੂੰ ਕਿਸੇ ਹਾਕਮ ਦੇ ਨਾਲ ਰੋਟੀ ਖਾਣ ਬੈਠੇਂ, ਤਾਂ ਚੰਗੀ ਤਰ੍ਹਾਂ ਸੋਚ ਕਿ ਤੇਰੇ ਸਾਹਮਣੇ ਕੀ ਹੈ।
وقتی با حاکم سر سفره می‌نشینی، به خاطر بسپار با چه کسی روبرو هستی.
2 ਜੇ ਤੂੰ ਪੇਟੂ ਹੈਂ, ਤਾਂ ਆਪਣੇ ਗਲੇ ਉੱਤੇ ਛੁਰੀ ਰੱਖ!
اگر آدم پرخوری هستی، کارد بر گلویت بگذار
3 ਉਹ ਦੇ ਸੁਆਦਲੇ ਭੋਜਨ ਦਾ ਲੋਭ ਨਾ ਕਰੀਂ, ਕਿਉਂ ਜੋ ਉਹ ਧੋਖੇ ਦੀ ਰੋਟੀ ਹੈ।
و شیفتهٔ غذاهای لذیذ او نشو، زیرا ممکن است فریبی در کار باشد.
4 ਧਨਵਾਨ ਹੋਣ ਦੀ ਖੇਚਲ ਨਾ ਕਰ, ਆਪਣੀ ਸਿਆਣਪ ਨੂੰ ਛੱਡ ਦੇ।
عاقل باش و برای به چنگ آوردن ثروت، خودت را خسته نکن،
5 ਕੀ ਤੂੰ ਉਸ ਚੀਜ਼ ਉੱਤੇ ਆਪਣੀ ਨਿਗਾਹ ਲਾਵੇਂਗਾ ਜੋ ਹੈ ਹੀ ਨਹੀਂ? ਉਹ ਨੂੰ ਜ਼ਰੂਰ ਖੰਭ ਲੱਗਦੇ ਅਤੇ ਉਕਾਬ ਵਾਂਗੂੰ ਅਕਾਸ਼ ਵੱਲ ਉੱਡ ਜਾਂਦੀ ਹੈ।
زیرا ثروت ناپایدار است و مانند عقاب می‌پرد و ناپدید می‌شود.
6 ਤੂੰ ਬਦ ਨਜ਼ਰ ਵਾਲੇ ਦੀ ਰੋਟੀ ਨਾ ਖਾਹ, ਨਾ ਉਹ ਦੇ ਸੁਆਦਲੇ ਭੋਜਨ ਦਾ ਲੋਭ ਕਰ,
از سفرهٔ آدم خسیس غذا نخور و برای غذاهای لذیذ او حریص نباش،
7 ਕਿਉਂ ਜੋ ਜਿਹੇ ਉਹ ਦੇ ਮਨ ਦੇ ਵਿਚਾਰ ਹਨ ਤਿਹਾ ਉਹ ਆਪ ਹੈ, ਉਹ ਤੈਨੂੰ ਆਖਦਾ ਤਾਂ ਹੈ “ਖਾਹ, ਪੀ” ਪਰ ਉਹ ਦਾ ਮਨ ਤੇਰੀ ਵੱਲ ਨਹੀਂ ਹੈ।
چون او حساب هر چه را که بخوری در فکرش نگه می‌دارد. او تعارف می‌کند و می‌گوید: «بخور و بنوش»، اما این را از ته دل نمی‌گوید.
8 ਜੋ ਗਰਾਹੀ ਤੂੰ ਖਾਧੀ ਹੈ ਉਹ ਨੂੰ ਉਗਲ ਦੇਵੇਂਗਾ, ਅਤੇ ਆਪਣੀਆਂ ਮਿੱਠੀਆਂ ਗੱਲਾਂ ਨੂੰ ਗੁਆ ਬੈਠੇਂਗਾ।
لقمه‌ای را که خورده‌ای استفراغ خواهی کرد و تشکرات تو بر باد خواهد رفت.
9 ਮੂਰਖ ਦੇ ਸਾਹਮਣੇ ਨਾ ਬੋਲ, ਕਿਉਂ ਜੋ ਉਹ ਤੇਰੇ ਸਿਆਣੇ ਬੋਲ ਨੂੰ ਤੁੱਛ ਹੀ ਜਾਣੇਗਾ।
آدم نادان را نصیحت نکن، چون او سخنان حکیمانه تو را خوار خواهد شمرد.
10 ੧੦ ਪੁਰਾਣੇ ਬੰਨਿਆਂ ਨੂੰ ਨਾ ਸਰਕਾ, ਅਤੇ ਯਤੀਮਾਂ ਦੇ ਖੇਤ ਵਿੱਚ ਨਾ ਵੜ,
حدود ملک خود را که از قدیم تعیین شده، تغییر نده و زمین یتیمان را غصب نکن،
11 ੧੧ ਕਿਉਂ ਜੋ ਉਹਨਾਂ ਦਾ ਛੁਡਾਉਣ ਵਾਲਾ ਸਮਰੱਥ ਹੈ, ਉਹਨਾਂ ਦਾ ਮੁਕੱਦਮਾ ਤੇਰੇ ਨਾਲ ਓਹੋ ਲੜੇਗਾ।
زیرا حامی ایشان قدرتمند است و به داد آنها خواهد رسید.
12 ੧੨ ਆਪਣਾ ਮਨ ਸਿੱਖਿਆ ਵੱਲ, ਅਤੇ ਆਪਣੇ ਕੰਨ ਗਿਆਨ ਦੀਆਂ ਗੱਲਾਂ ਵੱਲ ਲਾ।
وقتی دیگران تو را تأدیب می‌کنند، با تمام دل آن را بپذیر و به سخنان آموزنده‌شان گوش فرا ده.
13 ੧੩ ਬਾਲਕ ਦੇ ਤਾੜਨ ਦੇਣ ਤੋਂ ਨਾ ਰੁੱਕ, ਭਾਵੇਂ ਤੂੰ ਸੋਟੀ ਨਾਲ ਉਹ ਨੂੰ ਮਾਰੇਂ ਤਾਂ ਉਹ ਨਾ ਮਰੇਗਾ।
از تأدیب کردن فرزند خویش کوتاهی نکن. چوب تنبیه او را نخواهد کشت.
14 ੧੪ ਤੂੰ ਸੋਟੀ ਨਾਲ ਉਹ ਨੂੰ ਮਾਰ, ਅਤੇ ਉਹ ਦੀ ਜਾਨ ਨੂੰ ਪਤਾਲੋਂ ਬਚਾ ਲੈ। (Sheol h7585)
او را با چوب تنبیه کن که جانش را از هلاکت نجات خواهی داد. (Sheol h7585)
15 ੧੫ ਮੇਰੇ ਪੁੱਤਰ, ਜੇ ਤੇਰਾ ਮਨ ਬੁੱਧਵਾਨ ਹੋਵੇ, ਤਾਂ ਮੇਰਾ ਮਨ ਅਨੰਦ ਹੋਵੇਗਾ, ਹਾਂ, ਮੇਰਾ ਵੀ!
پسرم، اگر حکمت در دل تو باشد، دل من شاد خواهد شد
16 ੧੬ ਅਤੇ ਜਦ ਤੇਰੇ ਮੂੰਹ ਤੋਂ ਸਿੱਧੀਆਂ ਗੱਲਾਂ ਨਿੱਕਲਣਗੀਆਂ, ਤਾਂ ਮੇਰਾ ਦਿਲ ਅਨੰਦਿਤ ਹੋਵੇਗਾ।
و هنگامی که دهانت به راستی سخن بگوید، وجود من به وجد خواهد آمد.
17 ੧੭ ਤੇਰਾ ਮਨ ਪਾਪੀਆਂ ਨੂੰ ਦੇਖ ਕੇ ਨਾ ਕੁੜ੍ਹੇ, ਸਗੋਂ ਤੂੰ ਦਿਨ ਭਰ ਯਹੋਵਾਹ ਦਾ ਭੈਅ ਮੰਨ,
به گناهکاران حسادت نورز، بلکه اشتیاق تو اطاعت از خداوند باشد؛
18 ੧੮ ਕਿਉਂ ਜੋ ਸੱਚ-ਮੁੱਚ ਅੰਤ ਵਿੱਚ ਫਲ ਮਿਲੇਗਾ, ਅਤੇ ਤੇਰੀ ਆਸ ਨਾ ਟੁੱਟੇਗੀ।
زیرا در این صورت آیندهٔ خوبی خواهی داشت و امید تو بر باد نخواهد رفت.
19 ੧੯ ਹੇ ਮੇਰੇ ਪੁੱਤਰ, ਤੂੰ ਸੁਣ ਅਤੇ ਬੁੱਧਵਾਨ ਹੋ, ਅਤੇ ਆਪਣੇ ਮਨ ਨੂੰ ਸਿੱਧੇ ਰਾਹ ਵਿੱਚ ਚਲਾ।
ای پسرم، عاقل باش و به سخنانم گوش فرا ده. در راه راست گام بردار
20 ੨੦ ਤੂੰ ਸ਼ਰਾਬੀਆਂ ਦੇ ਨਾਲ ਨਾ ਰਲ, ਨਾ ਹੀ ਪੇਟੂ ਕਬਾਬੀਆਂ ਨਾਲ,
و با آدمهای میگسار و شکم‌پرست معاشرت نکن،
21 ੨੧ ਕਿਉਂ ਜੋ ਸ਼ਰਾਬੀ ਅਤੇ ਪੇਟੂ ਗਰੀਬ ਹੋ ਜਾਂਦੇ ਹਨ, ਅਤੇ ਨੀਂਦ ਆਦਮੀ ਨੂੰ ਲੀਰਾਂ ਪਹਿਨਾਉਂਦੀ ਹੈ।
زیرا کسانی که کارشان فقط خوردن و خوابیدن است، فقیر و محتاج خواهند شد.
22 ੨੨ ਆਪਣੇ ਪਿਉ ਦੀ ਗੱਲ ਸੁਣ ਜਿਸ ਤੋਂ ਤੂੰ ਜੰਮਿਆ ਹੈਂ, ਅਤੇ ਆਪਣੀ ਮਾਂ ਨੂੰ ਬੁਢੇਪੇ ਦੇ ਸਮੇਂ ਤੁੱਛ ਨਾ ਜਾਣ।
نصیحت پدرت را که تو را به وجود آورده گوش بگیر و مادر پیرت را خوار مشمار.
23 ੨੩ ਸੱਚ ਨੂੰ ਮੁੱਲ ਲੈ, ਉਹ ਨੂੰ ਵੇਚੀਂ ਨਾ, ਨਾਲੇ ਬੁੱਧ, ਸਿੱਖਿਆ ਅਤੇ ਸਮਝ ਨੂੰ ਵੀ।
در پی حقیقت باش و حکمت و ادب و فهم را کسب کن و به هیچ قیمت آنها را از دست نده.
24 ੨੪ ਧਰਮੀ ਦਾ ਪਿਉ ਅੱਤ ਖੁਸ਼ ਹੋਵੇਗਾ, ਅਤੇ ਜਿਹ ਦੇ ਬੁੱਧਵਾਨ ਪੁੱਤਰ ਜੰਮੇ ਉਹ ਉਸ ਉੱਤੇ ਅਨੰਦ ਰਹੇਗਾ।
فرزندی درستکار و دانا باش تا مایهٔ شادی و خشنودی پدر و مادرت شوی.
25 ੨੫ ਤੇਰੇ ਮਾਪੇ ਅਨੰਦ ਹੋਣ, ਤੈਨੂੰ ਜਨਮ ਦੇਣ ਵਾਲੀ ਖੁਸ਼ ਹੋਵੇ!
26 ੨੬ ਹੇ ਮੇਰੇ ਪੁੱਤਰ, ਆਪਣਾ ਮਨ ਮੇਰੇ ਵੱਲ ਦੇ, ਅਤੇ ਤੇਰੀਆਂ ਅੱਖਾਂ ਮੇਰੇ ਰਾਹਾਂ ਵੱਲ ਲੱਗੀਆਂ ਰਹਿਣ।
ای پسرم، به من گوش بده و از زندگی من سرمشق بگیر.
27 ੨੭ ਵੇਸਵਾ ਤਾਂ ਇੱਕ ਡੂੰਘਾ ਟੋਆ ਹੈ, ਅਤੇ ਓਪਰੀ ਔਰਤ ਇੱਕ ਭੀੜਾ ਖੂਹ ਹੈ।
بدان که زن بدکاره دام خطرناکی است.
28 ੨੮ ਉਹ ਡਾਕੂ ਵਾਂਗੂੰ ਘਾਤ ਲਾਉਂਦੀ ਹੈ, ਅਤੇ ਆਦਮੀਆਂ ਵਿੱਚ ਵਿਸ਼ਵਾਸਘਾਤੀਆਂ ਦੀ ਗਿਣਤੀ ਵਧਾਉਂਦੀ ਹੈ।
او مانند راهزن در کمین قربانیان خود می‌نشیند و باعث می‌شود مردان زیادی خیانتکار شوند.
29 ੨੯ ਕੌਣ ਹਾਏ ਹਾਏ ਕਰਦਾ ਹੈ? ਕੌਣ ਅਫ਼ਸੋਸ ਕਰਦਾ ਹੈ? ਕੌਣ ਝਗੜਾਲੂ ਹੈ? ਕੌਣ ਕੁੜਦਾ ਹੈ? ਕੌਣ ਐਂਵੇਂ ਘਾਇਲ ਹੁੰਦਾ ਹੈ? ਅਤੇ ਕਿਹਦੀਆਂ ਅੱਖਾਂ ਵਿੱਚ ਲਾਲੀ ਹੈ?
مصیبت و بدبختی گریبانگیر چه کسی می‌شود؟ آن کیست که دائم نزاع به پا می‌کند و می‌نالد، بی‌جهت زخمی می‌شود و چشمانش تار می‌گردد؟
30 ੩੦ ਓਹੋ ਹਨ ਜਿਹੜੇ ਮੈਅ ਪੀਣ ਉੱਤੇ ਚਿਰ ਲਾਉਂਦੇ ਹਨ, ਅਤੇ ਰਲੀ ਹੋਈ ਸ਼ਰਾਬ ਦੀ ਭਾਲ ਕਰਦੇ ਹਨ।
کسی که دائم شراب می‌خورد و به دنبال میگساری می‌رود.
31 ੩੧ ਜਦੋਂ ਸ਼ਰਾਬ ਲਾਲ ਹੋਵੇ, ਜਦ ਉਹ ਪਿਆਲੇ ਵਿੱਚ ਚਮਕੇ, ਅਤੇ ਉਹ ਸਹਿਜ ਨਾਲ ਹੇਠਾਂ ਉਤਰੇ, ਤਾਂ ਤੂੰ ਉਹ ਦੀ ਵੱਲ ਨਾ ਤੱਕ।
پس فریفتهٔ شراب قرمز نشو که در پیاله به تو چشمک می‌زند و سپس به نرمی از گلویت پایین می‌رود؛
32 ੩੨ ਓੜਕ ਉਹ ਸੱਪ ਦੀ ਵਾਂਗੂੰ ਡੰਗ ਮਾਰਦੀ ਹੈ, ਅਤੇ ਠੂਹੇਂ ਵਾਂਗੂੰ ਡੰਗ ਮਾਰਦੀ ਹੈ!
زیرا در پایان، مثل مار سمی تو را نیش خواهد زد و چون افعی تو را خواهد گزید.
33 ੩੩ ਤੇਰੀਆਂ ਅੱਖੀਆਂ ਅਨੋਖੀਆਂ ਚੀਜ਼ਾਂ ਵੇਖਣਗੀਆਂ, ਅਤੇ ਤੇਰਾ ਮਨ ਉਲਟੀਆਂ ਗੱਲਾਂ ਦੀ ਕਲਪਨਾ ਕਰੇਗਾ!
چشمانت چیزهای عجیب و غریب خواهند دید و گرفتار وهم و خیال خواهی شد.
34 ੩੪ ਤੂੰ ਸਗੋਂ ਉਹ ਦੇ ਵਰਗਾ ਬਣ ਜਾਏਂਗਾ ਜਿਹੜਾ ਸਮੁੰਦਰ ਵਿੱਚ ਲੰਮਾ ਪਵੇ, ਅਥਵਾ ਮਸਤੂਲ ਦੇ ਸਿਰ ਉੱਤੇ ਲੇਟ ਜਾਵੇ।
مانند کسی خواهی بود که بر سر دکل کشتی که دستخوش امواج دریاست خوابیده باشد.
35 ੩੫ ਤੂੰ ਆਖੇਂਗਾ ਭਈ ਮੈਂ ਮਾਰ ਤਾਂ ਖਾਧੀ ਪਰ ਮੈਨੂੰ ਪੀੜ ਨਾ ਹੋਈ, ਮੈਂ ਕੁੱਟਿਆ ਤਾਂ ਗਿਆ ਪਰ ਮੈਨੂੰ ਕੁਝ ਸੁੱਧ ਨਹੀਂ ਸੀ। ਮੈਂ ਸੁਰਤ ਵਿੱਚ ਕਦੋਂ ਆਵਾਂਗਾ? ਮੈਂ ਫੇਰ ਉਸ ਦੀ ਭਾਲ ਕਰਾਂਗਾ!
خواهی گفت: «مرا زدند ولی دردی احساس نمی‌کنم. کی به هوش می‌آیم تا پیاله‌ای دیگر بنوشم؟»

< ਕਹਾਉਤਾਂ 23 >