< ਫਿਲਿੱਪੀਆਂ ਨੂੰ 3 >
1 ੧ ਮੁਕਦੀ ਗੱਲ, ਹੇ ਮੇਰੇ ਭਰਾਵੋ, ਪ੍ਰਭੂ ਵਿੱਚ ਅਨੰਦ ਰਹੋ। ਇਹ ਗੱਲਾਂ ਤੁਹਾਨੂੰ ਮੁੜ-ਮੁੜ ਲਿਖਣ ਤੋਂ ਮੈਂ ਤਾਂ ਨਹੀਂ ਅੱਕਦਾ ਅਤੇ ਇਹ ਤੁਹਾਡੇ ਲਈ ਬਚਾਓ ਦਾ ਕਾਰਨ ਹੈ।
హే భ్రాతరః, శేషే వదామి యూయం ప్రభావానన్దత| పునః పునరేకస్య వచో లేఖనం మమ క్లేశదం నహి యుష్మదర్థఞ్చ భ్రమనాశకం భవతి|
2 ੨ ਕੁੱਤਿਆਂ ਤੋਂ ਸੁਚੇਤ ਰਹੋ। ਕੁਕਰਮੀਆਂ ਤੋਂ ਸੁਚੇਤ ਰਹੋ। ਸੁੰਨਤ ਕਰਨ ਵਾਲਿਆਂ ਤੋਂ ਸੁਚੇਤ ਰਹੋ।
యూయం కుక్కురేభ్యః సావధానా భవత దుష్కర్మ్మకారిభ్యః సావధానా భవత ఛిన్నమూలేభ్యో లోకేభ్యశ్చ సావధానా భవత|
3 ੩ ਕਿਉਂ ਜੋ ਸੁੰਨਤੀ ਤਾਂ ਅਸੀਂ ਹਾਂ ਜਿਹੜੇ ਪਰਮੇਸ਼ੁਰ ਦੇ ਆਤਮਾ ਨਾਲ ਭਜਨ ਕਰਦੇ ਹਾਂ ਅਤੇ ਮਸੀਹ ਯਿਸੂ ਦੇ ਉੱਤੇ ਅਭਮਾਨ ਕਰਦੇ ਹਾਂ ਅਤੇ ਸਰੀਰ ਦਾ ਆਸਰਾ ਨਹੀਂ ਰੱਖਦੇ।
వయమేవ ఛిన్నత్వచో లోకా యతో వయమ్ ఆత్మనేశ్వరం సేవామహే ఖ్రీష్టేన యీశునా శ్లాఘామహే శరీరేణ చ ప్రగల్భతాం న కుర్వ్వామహే|
4 ੪ ਭਾਵੇਂ ਮੈਂ ਸਰੀਰ ਦਾ ਵੀ ਆਸਰਾ ਰੱਖ ਸਕਦਾ। ਜੇ ਹੋਰ ਕੋਈ ਆਪਣੇ ਭਾਣੇ ਸਰੀਰ ਦਾ ਆਸਰਾ ਰੱਖ ਸਕਦਾ ਹੈ ਤਾਂ ਮੈਂ ਵਧੇਰੇ ਕਰ ਸਕਦਾ ਹਾਂ।
కిన్తు శరీరే మమ ప్రగల్భతాయాః కారణం విద్యతే, కశ్చిద్ యది శరీరేణ ప్రగల్భతాం చికీర్షతి తర్హి తస్మాద్ అపి మమ ప్రగల్భతాయా గురుతరం కారణం విద్యతే|
5 ੫ ਜਨਮ ਤੋਂ ਅੱਠਵੇਂ ਦਿਨ ਦਾ ਸੁੰਨਤ ਕੀਤਾ ਹੋਇਆ ਮੈਂ ਇਸਰਾਏਲ ਦੇ ਵੰਸ਼ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਅਤੇ ਇਬਰਾਨੀਆਂ ਦਾ ਇਬਰਾਨੀ ਹਾਂ। ਬਿਵਸਥਾ ਦੀ ਪੁੱਛੋ ਤਾਂ ਫ਼ਰੀਸੀ।
యతోఽహమ్ అష్టమదివసే త్వక్ఛేదప్రాప్త ఇస్రాయేల్వంశీయో బిన్యామీనగోష్ఠీయ ఇబ్రికులజాత ఇబ్రియో వ్యవస్థాచరణే ఫిరూశీ
6 ੬ ਅਣਖ ਦੀ ਪੁੱਛੋਂ ਤਾਂ ਕਲੀਸਿਯਾ ਦਾ ਸਤਾਉਣ ਵਾਲਾ। ਬਿਵਸਥਾ ਦੀ ਧਾਰਮਿਕਤਾ ਦੀ ਪੁੱਛੋ ਤਾਂ ਨਿਰਦੋਸ਼।
ధర్మ్మోత్సాహకారణాత్ సమితేరుపద్రవకారీ వ్యవస్థాతో లభ్యే పుణ్యే చానిన్దనీయః|
7 ੭ ਪਰ ਜਿਹੜੀਆਂ ਗੱਲਾਂ ਮੇਰੇ ਲਾਭ ਦੀਆਂ ਸਨ ਮੈਂ ਉਨ੍ਹਾਂ ਨੂੰ ਮਸੀਹ ਦੇ ਕਾਰਨ ਹਾਨੀ ਦੀਆਂ ਸਮਝਿਆ।
కిన్తు మమ యద్యత్ లభ్యమ్ ఆసీత్ తత్ సర్వ్వమ్ అహం ఖ్రీష్టస్యానురోధాత్ క్షతిమ్ అమన్యే|
8 ੮ ਸਗੋਂ ਮਸੀਹ ਯਿਸੂ ਆਪਣੇ ਪ੍ਰਭੂ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ ਸਾਰਿਆਂ ਗੱਲਾਂ ਨੂੰ ਮੈਂ ਹਾਨੀ ਦੀਆਂ ਹੀ ਸਮਝਦਾ ਹਾਂ ਅਤੇ ਉਹ ਦੀ ਖਾਤਰ ਮੈਂ ਇੰਨ੍ਹਾਂ ਸਭਨਾਂ ਗੱਲਾਂ ਦੀ ਹਾਨ ਝੱਲੀ ਅਤੇ ਉਨ੍ਹਾਂ ਨੂੰ ਕੂੜਾ ਸਮਝਦਾ ਹਾਂ ਜੋ ਮੈਂ ਮਸੀਹ ਨੂੰ ਪਾ ਲਵਾਂ।
కిఞ్చాధునాప్యహం మత్ప్రభోః ఖ్రీష్టస్య యీశో ర్జ్ఞానస్యోత్కృష్టతాం బుద్ధ్వా తత్ సర్వ్వం క్షతిం మన్యే|
9 ੯ ਅਤੇ ਮੈਂ ਉਸ ਵਿੱਚ ਪਾਇਆ ਜਾਂਵਾਂ, ਅਤੇ ਮੇਰੀ ਆਪਣੀ ਧਾਰਮਿਕਤਾ ਨਾਲ ਨਹੀਂ, ਜਿਹੜਾ ਬਿਵਸਥਾ ਤੋਂ ਹੁੰਦੀ ਹੈ, ਸਗੋਂ ਉਸ ਧਾਰਮਿਕਤਾ ਦੇ ਨਾਲ, ਜੋ ਮਸੀਹ ਉੱਤੇ ਵਿਸ਼ਵਾਸ ਕਰਨ ਤੋਂ ਪ੍ਰਾਪਤ ਹੁੰਦੀ ਹੈ, ਅਤੇ ਉਸ ਧਾਰਮਿਕਤਾ ਨਾਲ ਜੋ ਪਰਮੇਸ਼ੁਰ ਦੀ ਵੱਲੋਂ ਵਿਸ਼ਵਾਸ ਦੇ ਰਾਹੀਂ ਪ੍ਰਾਪਤ ਹੁੰਦੀ ਹੈ।
యతో హేతోరహం యత్ ఖ్రీష్టం లభేయ వ్యవస్థాతో జాతం స్వకీయపుణ్యఞ్చ న ధారయన్ కిన్తు ఖ్రీష్టే విశ్వసనాత్ లభ్యం యత్ పుణ్యమ్ ఈశ్వరేణ విశ్వాసం దృష్ట్వా దీయతే తదేవ ధారయన్ యత్ ఖ్రీష్టే విద్యేయ తదర్థం తస్యానురోధాత్ సర్వ్వేషాం క్షతిం స్వీకృత్య తాని సర్వ్వాణ్యవకరానివ మన్యే|
10 ੧੦ ਤਾਂ ਜੋ ਮੈਂ ਉਹ ਨੂੰ ਅਤੇ ਉਹ ਦੇ ਜੀ ਉੱਠਣ ਦੀ ਸਮਰੱਥਾ ਨੂੰ ਅਤੇ ਉਹ ਦੇ ਦੁੱਖਾਂ ਦੀ ਸਾਂਝ ਨੂੰ ਜਾਣ ਲਵਾਂ ਅਤੇ ਉਹ ਦੀ ਮੌਤ ਦੇ ਸਰੂਪ ਨਾਲ ਮਿਲ ਜਾਂਵਾਂ।
యతో హేతోరహం ఖ్రీష్టం తస్య పునరుత్థితే ర్గుణం తస్య దుఃఖానాం భాగిత్వఞ్చ జ్ఞాత్వా తస్య మృత్యోరాకృతిఞ్చ గృహీత్వా
11 ੧੧ ਭਈ ਮੈਂ ਕਿਵੇਂ ਨਾ ਕਿਵੇਂ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਪਦਵੀ ਤੱਕ ਪਹੁੰਚ ਜਾਂਵਾਂ।
యేన కేనచిత్ ప్రకారేణ మృతానాం పునరుత్థితిం ప్రాప్తుం యతే|
12 ੧੨ ਇਹ ਨਹੀਂ ਕੀ ਮੈਂ ਪਾ ਚੁੱਕਿਆ ਹਾਂ ਜਾਂ ਸਿੱਧ ਹੋ ਚੁੱਕਿਆ ਹਾਂ ਪਰ ਮੈਂ ਓਸ ਨਿਸ਼ਾਨੇ ਪਿੱਛੇ ਚੱਲਿਆ ਜਾਂਦਾ ਹਾਂ ਭਈ ਮੈਂ ਕਿਵੇਂ ਉਸ ਗੱਲ ਨੂੰ ਹੱਥ ਪਾ ਲਵਾਂ, ਜਿਹ ਦੇ ਲਈ ਮਸੀਹ ਯਿਸੂ ਨੇ ਮੈਨੂੰ ਵੀ ਹੱਥ ਪਾਇਆ ਸੀ।
మయా తత్ సర్వ్వమ్ అధునా ప్రాపి సిద్ధతా వాలమ్భి తన్నహి కిన్తు యదర్థమ్ అహం ఖ్రీష్టేన ధారితస్తద్ ధారయితుం ధావామి|
13 ੧੩ ਹੇ ਭਰਾਵੋ ਮੈਂ ਆਪਣੇ ਲਈ ਇਹ ਨਹੀਂ ਸਮਝਦਾ ਜੋ ਮੈਂ ਅਜੇ ਹੱਥ ਪਾ ਲਿਆ ਹੈ ਪਰ ਐਨਾ ਹੈ ਜੋ ਮੈਂ ਪਿਛਲੀਆਂ ਗੱਲਾਂ ਨੂੰ ਭੁੱਲਾ ਕੇ ਅਤੇ ਉਨ੍ਹਾਂ ਗੱਲਾਂ ਲਈ ਜਿਹੜੀਆਂ ਅੱਗੇ ਹਨ ਅਗਾਹਾਂ ਵੱਧ ਕੇ,
హే భ్రాతరః, మయా తద్ ధారితమ్ ఇతి న మన్యతే కిన్త్వేతదైకమాత్రం వదామి యాని పశ్చాత్ స్థితాని తాని విస్మృత్యాహమ్ అగ్రస్థితాన్యుద్దిశ్య
14 ੧੪ ਨਿਸ਼ਾਨੇ ਵੱਲ ਦੌੜਿਆ ਜਾਂਦਾ ਹਾਂ ਭਈ ਉਸ ਉਪਰਲੇ ਸੱਦੇ ਦਾ ਇਨਾਮ ਲਵਾਂ ਜੋ ਪਰਮੇਸ਼ੁਰ ਦੀ ਵੱਲੋਂ ਮਸੀਹ ਯਿਸੂ ਵਿੱਚ ਹੈ।
పూర్ణయత్నేన లక్ష్యం ప్రతి ధావన్ ఖ్రీష్టయీశునోర్ద్ధ్వాత్ మామ్ ఆహ్వయత ఈశ్వరాత్ జేతృపణం ప్రాప్తుం చేష్టే|
15 ੧੫ ਸੋ ਅਸੀਂ ਜਿੰਨੇ ਸਿਆਣੇ ਹਾਂ ਇਹੋ ਖ਼ਿਆਲ ਰੱਖੀਏ ਅਤੇ ਜੇ ਕਿਸੇ ਗੱਲ ਵਿੱਚ ਤੁਹਾਨੂੰ ਹੋਰ ਤਰ੍ਹਾਂ ਦਾ ਖ਼ਿਆਲ ਹੋਵੇ ਤਾਂ ਪਰਮੇਸ਼ੁਰ ਤੁਹਾਡੇ ਉੱਤੇ ਉਹ ਵੀ ਪਰਗਟ ਕਰ ਦੇਵੇਗਾ।
అస్మాకం మధ్యే యే సిద్ధాస్తైః సర్వ్వైస్తదేవ భావ్యతాం, యది చ కఞ్చన విషయమ్ అధి యుష్మాకమ్ అపరో భావో భవతి తర్హీశ్వరస్తమపి యుష్మాకం ప్రతి ప్రకాశయిష్యతి|
16 ੧੬ ਪਰ ਜਿੱਥੋਂ ਤੱਕ ਅਸੀਂ ਪਹੁੰਚੇ ਹਾਂ ਉਸੇ ਦੇ ਅਨੁਸਾਰ ਚੱਲੀਏ।
కిన్తు వయం యద్యద్ అవగతా ఆస్మస్తత్రాస్మాభిరేకో విధిరాచరితవ్య ఏకభావై ర్భవితవ్యఞ్చ|
17 ੧੭ ਹੇ ਭਰਾਵੋ, ਤੁਸੀਂ ਰਲ ਕੇ ਮੇਰੀ ਰੀਸ ਕਰੋ ਅਤੇ ਉਨ੍ਹਾਂ ਵੱਲ ਧਿਆਨ ਰੱਖੋ ਜੋ ਇਹੋ ਜਿਹੀ ਚਾਲ ਚੱਲਦੇ ਹਨ ਜਿਵੇਂ ਅਸੀਂ ਤੁਹਾਡੇ ਲਈ ਨਮੂਨੇ ਹਾਂ।
హే భ్రాతరః, యూయం మమానుగామినో భవత వయఞ్చ యాదృగాచరణస్య నిదర్శనస్వరూపా భవామస్తాదృగాచారిణో లోకాన్ ఆలోకయధ్వం|
18 ੧੮ ਕਿਉਂਕਿ ਬਹੁਤੇ ਅਜਿਹੇ ਚੱਲਣ ਵਾਲੇ ਹਨ ਜਿੰਨ੍ਹਾ ਦੀ ਗੱਲ ਕਈ ਵਾਰ ਮੈਂ ਤੁਹਾਡੇ ਨਾਲ ਕੀਤੀ ਹੈ ਅਤੇ ਹੁਣ ਵੀ ਹੰਝੂਆਂ ਨਾਲ ਆਖਦਾ ਹਾਂ ਜੋ ਓਹ ਮਸੀਹ ਦੀ ਸਲੀਬ ਦੇ ਵੈਰੀ ਹਨ।
యతోఽనేకే విపథే చరన్తి తే చ ఖ్రీష్టస్య క్రుశస్య శత్రవ ఇతి పురా మయా పునః పునః కథితమ్ అధునాపి రుదతా మయా కథ్యతే|
19 ੧੯ ਜਿਨ੍ਹਾਂ ਦਾ ਅੰਤ ਬਿਨਾਸ ਹੈ, ਜਿਹਨਾਂ ਦਾ ਈਸ਼ਵਰ ਢਿੱਡ ਹੈ, ਜਿਨ੍ਹਾਂ ਦਾ ਘਮੰਡ ਆਪਣੀ ਸ਼ਰਮ ਉੱਤੇ ਹੈ, ਜਿਨ੍ਹਾਂ ਦਾ ਮਨ ਪ੍ਰਿਥਵੀ ਦੀਆਂ ਵਸਤਾਂ ਉੱਤੇ ਲੱਗਿਆ ਹੋਇਆ ਹੈ।
తేషాం శేషదశా సర్వ్వనాశ ఉదరశ్చేశ్వరో లజ్జా చ శ్లాఘా పృథివ్యాఞ్చ లగ్నం మనః|
20 ੨੦ ਕਿਉਂ ਜੋ ਅਸੀਂ ਸਵਰਗ ਦੀ ਪਰਜਾ ਹਾਂ ਜਿੱਥੋਂ ਅਸੀਂ ਇੱਕ ਮੁਕਤੀਦਾਤੇ ਅਰਥਾਤ ਪ੍ਰਭੂ ਯਿਸੂ ਮਸੀਹ ਦੀ ਉਡੀਕ ਵੀ ਕਰਦੇ ਹਾਂ।
కిన్త్వస్మాకం జనపదః స్వర్గే విద్యతే తస్మాచ్చాగమిష్యన్తం త్రాతారం ప్రభుం యీశుఖ్రీష్టం వయం ప్రతీక్షామహే|
21 ੨੧ ਜਿਹੜਾ ਆਪਣੀ ਸ਼ਕਤੀ ਦੇ ਅਨੁਸਾਰ ਜਿਹ ਦੇ ਨਾਲ ਉਹ ਸਭਨਾਂ ਵਸਤਾਂ ਨੂੰ ਆਪਣੇ ਵੱਸ ਵਿੱਚ ਕਰ ਸਕਦਾ ਹੈ ਸਾਡੇ ਨਿਮਾਣੇ ਸਰੀਰ ਨੂੰ ਬਦਲ ਕੇ ਆਪਣੇ ਤੇਜ ਦੇ ਸਰੀਰ ਦੀ ਤਰ੍ਹਾਂ ਬਣਾਵੇਗਾ।
స చ యయా శక్త్యా సర్వ్వాణ్యేవ స్వస్య వశీకర్త్తుం పారయతి తయాస్మాకమ్ అధమం శరీరం రూపాన్తరీకృత్య స్వకీయతేజోమయశరీరస్య సమాకారం కరిష్యతి|