< ਫਿਲਿੱਪੀਆਂ ਨੂੰ 3 >
1 ੧ ਮੁਕਦੀ ਗੱਲ, ਹੇ ਮੇਰੇ ਭਰਾਵੋ, ਪ੍ਰਭੂ ਵਿੱਚ ਅਨੰਦ ਰਹੋ। ਇਹ ਗੱਲਾਂ ਤੁਹਾਨੂੰ ਮੁੜ-ਮੁੜ ਲਿਖਣ ਤੋਂ ਮੈਂ ਤਾਂ ਨਹੀਂ ਅੱਕਦਾ ਅਤੇ ਇਹ ਤੁਹਾਡੇ ਲਈ ਬਚਾਓ ਦਾ ਕਾਰਨ ਹੈ।
ਹੇ ਭ੍ਰਾਤਰਃ, ਸ਼ੇਸ਼਼ੇ ਵਦਾਮਿ ਯੂਯੰ ਪ੍ਰਭਾਵਾਨਨ੍ਦਤ| ਪੁਨਃ ਪੁਨਰੇਕਸ੍ਯ ਵਚੋ ਲੇਖਨੰ ਮਮ ਕ੍ਲੇਸ਼ਦੰ ਨਹਿ ਯੁਸ਼਼੍ਮਦਰ੍ਥਞ੍ਚ ਭ੍ਰਮਨਾਸ਼ਕੰ ਭਵਤਿ|
2 ੨ ਕੁੱਤਿਆਂ ਤੋਂ ਸੁਚੇਤ ਰਹੋ। ਕੁਕਰਮੀਆਂ ਤੋਂ ਸੁਚੇਤ ਰਹੋ। ਸੁੰਨਤ ਕਰਨ ਵਾਲਿਆਂ ਤੋਂ ਸੁਚੇਤ ਰਹੋ।
ਯੂਯੰ ਕੁੱਕੁਰੇਭ੍ਯਃ ਸਾਵਧਾਨਾ ਭਵਤ ਦੁਸ਼਼੍ਕਰ੍ੰਮਕਾਰਿਭ੍ਯਃ ਸਾਵਧਾਨਾ ਭਵਤ ਛਿੰਨਮੂਲੇਭ੍ਯੋ ਲੋਕੇਭ੍ਯਸ਼੍ਚ ਸਾਵਧਾਨਾ ਭਵਤ|
3 ੩ ਕਿਉਂ ਜੋ ਸੁੰਨਤੀ ਤਾਂ ਅਸੀਂ ਹਾਂ ਜਿਹੜੇ ਪਰਮੇਸ਼ੁਰ ਦੇ ਆਤਮਾ ਨਾਲ ਭਜਨ ਕਰਦੇ ਹਾਂ ਅਤੇ ਮਸੀਹ ਯਿਸੂ ਦੇ ਉੱਤੇ ਅਭਮਾਨ ਕਰਦੇ ਹਾਂ ਅਤੇ ਸਰੀਰ ਦਾ ਆਸਰਾ ਨਹੀਂ ਰੱਖਦੇ।
ਵਯਮੇਵ ਛਿੰਨਤ੍ਵਚੋ ਲੋਕਾ ਯਤੋ ਵਯਮ੍ ਆਤ੍ਮਨੇਸ਼੍ਵਰੰ ਸੇਵਾਮਹੇ ਖ੍ਰੀਸ਼਼੍ਟੇਨ ਯੀਸ਼ੁਨਾ ਸ਼੍ਲਾਘਾਮਹੇ ਸ਼ਰੀਰੇਣ ਚ ਪ੍ਰਗਲ੍ਭਤਾਂ ਨ ਕੁਰ੍ੱਵਾਮਹੇ|
4 ੪ ਭਾਵੇਂ ਮੈਂ ਸਰੀਰ ਦਾ ਵੀ ਆਸਰਾ ਰੱਖ ਸਕਦਾ। ਜੇ ਹੋਰ ਕੋਈ ਆਪਣੇ ਭਾਣੇ ਸਰੀਰ ਦਾ ਆਸਰਾ ਰੱਖ ਸਕਦਾ ਹੈ ਤਾਂ ਮੈਂ ਵਧੇਰੇ ਕਰ ਸਕਦਾ ਹਾਂ।
ਕਿਨ੍ਤੁ ਸ਼ਰੀਰੇ ਮਮ ਪ੍ਰਗਲ੍ਭਤਾਯਾਃ ਕਾਰਣੰ ਵਿਦ੍ਯਤੇ, ਕਸ਼੍ਚਿਦ੍ ਯਦਿ ਸ਼ਰੀਰੇਣ ਪ੍ਰਗਲ੍ਭਤਾਂ ਚਿਕੀਰ੍ਸ਼਼ਤਿ ਤਰ੍ਹਿ ਤਸ੍ਮਾਦ੍ ਅਪਿ ਮਮ ਪ੍ਰਗਲ੍ਭਤਾਯਾ ਗੁਰੁਤਰੰ ਕਾਰਣੰ ਵਿਦ੍ਯਤੇ|
5 ੫ ਜਨਮ ਤੋਂ ਅੱਠਵੇਂ ਦਿਨ ਦਾ ਸੁੰਨਤ ਕੀਤਾ ਹੋਇਆ ਮੈਂ ਇਸਰਾਏਲ ਦੇ ਵੰਸ਼ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਅਤੇ ਇਬਰਾਨੀਆਂ ਦਾ ਇਬਰਾਨੀ ਹਾਂ। ਬਿਵਸਥਾ ਦੀ ਪੁੱਛੋ ਤਾਂ ਫ਼ਰੀਸੀ।
ਯਤੋ(ਅ)ਹਮ੍ ਅਸ਼਼੍ਟਮਦਿਵਸੇ ਤ੍ਵਕ੍ਛੇਦਪ੍ਰਾਪ੍ਤ ਇਸ੍ਰਾਯੇਲ੍ਵੰਸ਼ੀਯੋ ਬਿਨ੍ਯਾਮੀਨਗੋਸ਼਼੍ਠੀਯ ਇਬ੍ਰਿਕੁਲਜਾਤ ਇਬ੍ਰਿਯੋ ਵ੍ਯਵਸ੍ਥਾਚਰਣੇ ਫਿਰੂਸ਼ੀ
6 ੬ ਅਣਖ ਦੀ ਪੁੱਛੋਂ ਤਾਂ ਕਲੀਸਿਯਾ ਦਾ ਸਤਾਉਣ ਵਾਲਾ। ਬਿਵਸਥਾ ਦੀ ਧਾਰਮਿਕਤਾ ਦੀ ਪੁੱਛੋ ਤਾਂ ਨਿਰਦੋਸ਼।
ਧਰ੍ੰਮੋਤ੍ਸਾਹਕਾਰਣਾਤ੍ ਸਮਿਤੇਰੁਪਦ੍ਰਵਕਾਰੀ ਵ੍ਯਵਸ੍ਥਾਤੋ ਲਭ੍ਯੇ ਪੁਣ੍ਯੇ ਚਾਨਿਨ੍ਦਨੀਯਃ|
7 ੭ ਪਰ ਜਿਹੜੀਆਂ ਗੱਲਾਂ ਮੇਰੇ ਲਾਭ ਦੀਆਂ ਸਨ ਮੈਂ ਉਨ੍ਹਾਂ ਨੂੰ ਮਸੀਹ ਦੇ ਕਾਰਨ ਹਾਨੀ ਦੀਆਂ ਸਮਝਿਆ।
ਕਿਨ੍ਤੁ ਮਮ ਯਦ੍ਯਤ੍ ਲਭ੍ਯਮ੍ ਆਸੀਤ੍ ਤਤ੍ ਸਰ੍ੱਵਮ੍ ਅਹੰ ਖ੍ਰੀਸ਼਼੍ਟਸ੍ਯਾਨੁਰੋਧਾਤ੍ ਕ੍ਸ਼਼ਤਿਮ੍ ਅਮਨ੍ਯੇ|
8 ੮ ਸਗੋਂ ਮਸੀਹ ਯਿਸੂ ਆਪਣੇ ਪ੍ਰਭੂ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ ਸਾਰਿਆਂ ਗੱਲਾਂ ਨੂੰ ਮੈਂ ਹਾਨੀ ਦੀਆਂ ਹੀ ਸਮਝਦਾ ਹਾਂ ਅਤੇ ਉਹ ਦੀ ਖਾਤਰ ਮੈਂ ਇੰਨ੍ਹਾਂ ਸਭਨਾਂ ਗੱਲਾਂ ਦੀ ਹਾਨ ਝੱਲੀ ਅਤੇ ਉਨ੍ਹਾਂ ਨੂੰ ਕੂੜਾ ਸਮਝਦਾ ਹਾਂ ਜੋ ਮੈਂ ਮਸੀਹ ਨੂੰ ਪਾ ਲਵਾਂ।
ਕਿਞ੍ਚਾਧੁਨਾਪ੍ਯਹੰ ਮਤ੍ਪ੍ਰਭੋਃ ਖ੍ਰੀਸ਼਼੍ਟਸ੍ਯ ਯੀਸ਼ੋ ਰ੍ਜ੍ਞਾਨਸ੍ਯੋਤ੍ਕ੍ਰੁʼਸ਼਼੍ਟਤਾਂ ਬੁੱਧ੍ਵਾ ਤਤ੍ ਸਰ੍ੱਵੰ ਕ੍ਸ਼਼ਤਿੰ ਮਨ੍ਯੇ|
9 ੯ ਅਤੇ ਮੈਂ ਉਸ ਵਿੱਚ ਪਾਇਆ ਜਾਂਵਾਂ, ਅਤੇ ਮੇਰੀ ਆਪਣੀ ਧਾਰਮਿਕਤਾ ਨਾਲ ਨਹੀਂ, ਜਿਹੜਾ ਬਿਵਸਥਾ ਤੋਂ ਹੁੰਦੀ ਹੈ, ਸਗੋਂ ਉਸ ਧਾਰਮਿਕਤਾ ਦੇ ਨਾਲ, ਜੋ ਮਸੀਹ ਉੱਤੇ ਵਿਸ਼ਵਾਸ ਕਰਨ ਤੋਂ ਪ੍ਰਾਪਤ ਹੁੰਦੀ ਹੈ, ਅਤੇ ਉਸ ਧਾਰਮਿਕਤਾ ਨਾਲ ਜੋ ਪਰਮੇਸ਼ੁਰ ਦੀ ਵੱਲੋਂ ਵਿਸ਼ਵਾਸ ਦੇ ਰਾਹੀਂ ਪ੍ਰਾਪਤ ਹੁੰਦੀ ਹੈ।
ਯਤੋ ਹੇਤੋਰਹੰ ਯਤ੍ ਖ੍ਰੀਸ਼਼੍ਟੰ ਲਭੇਯ ਵ੍ਯਵਸ੍ਥਾਤੋ ਜਾਤੰ ਸ੍ਵਕੀਯਪੁਣ੍ਯਞ੍ਚ ਨ ਧਾਰਯਨ੍ ਕਿਨ੍ਤੁ ਖ੍ਰੀਸ਼਼੍ਟੇ ਵਿਸ਼੍ਵਸਨਾਤ੍ ਲਭ੍ਯੰ ਯਤ੍ ਪੁਣ੍ਯਮ੍ ਈਸ਼੍ਵਰੇਣ ਵਿਸ਼੍ਵਾਸੰ ਦ੍ਰੁʼਸ਼਼੍ਟ੍ਵਾ ਦੀਯਤੇ ਤਦੇਵ ਧਾਰਯਨ੍ ਯਤ੍ ਖ੍ਰੀਸ਼਼੍ਟੇ ਵਿਦ੍ਯੇਯ ਤਦਰ੍ਥੰ ਤਸ੍ਯਾਨੁਰੋਧਾਤ੍ ਸਰ੍ੱਵੇਸ਼਼ਾਂ ਕ੍ਸ਼਼ਤਿੰ ਸ੍ਵੀਕ੍ਰੁʼਤ੍ਯ ਤਾਨਿ ਸਰ੍ੱਵਾਣ੍ਯਵਕਰਾਨਿਵ ਮਨ੍ਯੇ|
10 ੧੦ ਤਾਂ ਜੋ ਮੈਂ ਉਹ ਨੂੰ ਅਤੇ ਉਹ ਦੇ ਜੀ ਉੱਠਣ ਦੀ ਸਮਰੱਥਾ ਨੂੰ ਅਤੇ ਉਹ ਦੇ ਦੁੱਖਾਂ ਦੀ ਸਾਂਝ ਨੂੰ ਜਾਣ ਲਵਾਂ ਅਤੇ ਉਹ ਦੀ ਮੌਤ ਦੇ ਸਰੂਪ ਨਾਲ ਮਿਲ ਜਾਂਵਾਂ।
ਯਤੋ ਹੇਤੋਰਹੰ ਖ੍ਰੀਸ਼਼੍ਟੰ ਤਸ੍ਯ ਪੁਨਰੁੱਥਿਤੇ ਰ੍ਗੁਣੰ ਤਸ੍ਯ ਦੁਃਖਾਨਾਂ ਭਾਗਿਤ੍ਵਞ੍ਚ ਜ੍ਞਾਤ੍ਵਾ ਤਸ੍ਯ ਮ੍ਰੁʼਤ੍ਯੋਰਾਕ੍ਰੁʼਤਿਞ੍ਚ ਗ੍ਰੁʼਹੀਤ੍ਵਾ
11 ੧੧ ਭਈ ਮੈਂ ਕਿਵੇਂ ਨਾ ਕਿਵੇਂ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਪਦਵੀ ਤੱਕ ਪਹੁੰਚ ਜਾਂਵਾਂ।
ਯੇਨ ਕੇਨਚਿਤ੍ ਪ੍ਰਕਾਰੇਣ ਮ੍ਰੁʼਤਾਨਾਂ ਪੁਨਰੁੱਥਿਤਿੰ ਪ੍ਰਾਪ੍ਤੁੰ ਯਤੇ|
12 ੧੨ ਇਹ ਨਹੀਂ ਕੀ ਮੈਂ ਪਾ ਚੁੱਕਿਆ ਹਾਂ ਜਾਂ ਸਿੱਧ ਹੋ ਚੁੱਕਿਆ ਹਾਂ ਪਰ ਮੈਂ ਓਸ ਨਿਸ਼ਾਨੇ ਪਿੱਛੇ ਚੱਲਿਆ ਜਾਂਦਾ ਹਾਂ ਭਈ ਮੈਂ ਕਿਵੇਂ ਉਸ ਗੱਲ ਨੂੰ ਹੱਥ ਪਾ ਲਵਾਂ, ਜਿਹ ਦੇ ਲਈ ਮਸੀਹ ਯਿਸੂ ਨੇ ਮੈਨੂੰ ਵੀ ਹੱਥ ਪਾਇਆ ਸੀ।
ਮਯਾ ਤਤ੍ ਸਰ੍ੱਵਮ੍ ਅਧੁਨਾ ਪ੍ਰਾਪਿ ਸਿੱਧਤਾ ਵਾਲਮ੍ਭਿ ਤੰਨਹਿ ਕਿਨ੍ਤੁ ਯਦਰ੍ਥਮ੍ ਅਹੰ ਖ੍ਰੀਸ਼਼੍ਟੇਨ ਧਾਰਿਤਸ੍ਤਦ੍ ਧਾਰਯਿਤੁੰ ਧਾਵਾਮਿ|
13 ੧੩ ਹੇ ਭਰਾਵੋ ਮੈਂ ਆਪਣੇ ਲਈ ਇਹ ਨਹੀਂ ਸਮਝਦਾ ਜੋ ਮੈਂ ਅਜੇ ਹੱਥ ਪਾ ਲਿਆ ਹੈ ਪਰ ਐਨਾ ਹੈ ਜੋ ਮੈਂ ਪਿਛਲੀਆਂ ਗੱਲਾਂ ਨੂੰ ਭੁੱਲਾ ਕੇ ਅਤੇ ਉਨ੍ਹਾਂ ਗੱਲਾਂ ਲਈ ਜਿਹੜੀਆਂ ਅੱਗੇ ਹਨ ਅਗਾਹਾਂ ਵੱਧ ਕੇ,
ਹੇ ਭ੍ਰਾਤਰਃ, ਮਯਾ ਤਦ੍ ਧਾਰਿਤਮ੍ ਇਤਿ ਨ ਮਨ੍ਯਤੇ ਕਿਨ੍ਤ੍ਵੇਤਦੈਕਮਾਤ੍ਰੰ ਵਦਾਮਿ ਯਾਨਿ ਪਸ਼੍ਚਾਤ੍ ਸ੍ਥਿਤਾਨਿ ਤਾਨਿ ਵਿਸ੍ਮ੍ਰੁʼਤ੍ਯਾਹਮ੍ ਅਗ੍ਰਸ੍ਥਿਤਾਨ੍ਯੁੱਦਿਸ਼੍ਯ
14 ੧੪ ਨਿਸ਼ਾਨੇ ਵੱਲ ਦੌੜਿਆ ਜਾਂਦਾ ਹਾਂ ਭਈ ਉਸ ਉਪਰਲੇ ਸੱਦੇ ਦਾ ਇਨਾਮ ਲਵਾਂ ਜੋ ਪਰਮੇਸ਼ੁਰ ਦੀ ਵੱਲੋਂ ਮਸੀਹ ਯਿਸੂ ਵਿੱਚ ਹੈ।
ਪੂਰ੍ਣਯਤ੍ਨੇਨ ਲਕ੍ਸ਼਼੍ਯੰ ਪ੍ਰਤਿ ਧਾਵਨ੍ ਖ੍ਰੀਸ਼਼੍ਟਯੀਸ਼ੁਨੋਰ੍ੱਧ੍ਵਾਤ੍ ਮਾਮ੍ ਆਹ੍ਵਯਤ ਈਸ਼੍ਵਰਾਤ੍ ਜੇਤ੍ਰੁʼਪਣੰ ਪ੍ਰਾਪ੍ਤੁੰ ਚੇਸ਼਼੍ਟੇ|
15 ੧੫ ਸੋ ਅਸੀਂ ਜਿੰਨੇ ਸਿਆਣੇ ਹਾਂ ਇਹੋ ਖ਼ਿਆਲ ਰੱਖੀਏ ਅਤੇ ਜੇ ਕਿਸੇ ਗੱਲ ਵਿੱਚ ਤੁਹਾਨੂੰ ਹੋਰ ਤਰ੍ਹਾਂ ਦਾ ਖ਼ਿਆਲ ਹੋਵੇ ਤਾਂ ਪਰਮੇਸ਼ੁਰ ਤੁਹਾਡੇ ਉੱਤੇ ਉਹ ਵੀ ਪਰਗਟ ਕਰ ਦੇਵੇਗਾ।
ਅਸ੍ਮਾਕੰ ਮਧ੍ਯੇ ਯੇ ਸਿੱਧਾਸ੍ਤੈਃ ਸਰ੍ੱਵੈਸ੍ਤਦੇਵ ਭਾਵ੍ਯਤਾਂ, ਯਦਿ ਚ ਕਞ੍ਚਨ ਵਿਸ਼਼ਯਮ੍ ਅਧਿ ਯੁਸ਼਼੍ਮਾਕਮ੍ ਅਪਰੋ ਭਾਵੋ ਭਵਤਿ ਤਰ੍ਹੀਸ਼੍ਵਰਸ੍ਤਮਪਿ ਯੁਸ਼਼੍ਮਾਕੰ ਪ੍ਰਤਿ ਪ੍ਰਕਾਸ਼ਯਿਸ਼਼੍ਯਤਿ|
16 ੧੬ ਪਰ ਜਿੱਥੋਂ ਤੱਕ ਅਸੀਂ ਪਹੁੰਚੇ ਹਾਂ ਉਸੇ ਦੇ ਅਨੁਸਾਰ ਚੱਲੀਏ।
ਕਿਨ੍ਤੁ ਵਯੰ ਯਦ੍ਯਦ੍ ਅਵਗਤਾ ਆਸ੍ਮਸ੍ਤਤ੍ਰਾਸ੍ਮਾਭਿਰੇਕੋ ਵਿਧਿਰਾਚਰਿਤਵ੍ਯ ਏਕਭਾਵੈ ਰ੍ਭਵਿਤਵ੍ਯਞ੍ਚ|
17 ੧੭ ਹੇ ਭਰਾਵੋ, ਤੁਸੀਂ ਰਲ ਕੇ ਮੇਰੀ ਰੀਸ ਕਰੋ ਅਤੇ ਉਨ੍ਹਾਂ ਵੱਲ ਧਿਆਨ ਰੱਖੋ ਜੋ ਇਹੋ ਜਿਹੀ ਚਾਲ ਚੱਲਦੇ ਹਨ ਜਿਵੇਂ ਅਸੀਂ ਤੁਹਾਡੇ ਲਈ ਨਮੂਨੇ ਹਾਂ।
ਹੇ ਭ੍ਰਾਤਰਃ, ਯੂਯੰ ਮਮਾਨੁਗਾਮਿਨੋ ਭਵਤ ਵਯਞ੍ਚ ਯਾਦ੍ਰੁʼਗਾਚਰਣਸ੍ਯ ਨਿਦਰ੍ਸ਼ਨਸ੍ਵਰੂਪਾ ਭਵਾਮਸ੍ਤਾਦ੍ਰੁʼਗਾਚਾਰਿਣੋ ਲੋਕਾਨ੍ ਆਲੋਕਯਧ੍ਵੰ|
18 ੧੮ ਕਿਉਂਕਿ ਬਹੁਤੇ ਅਜਿਹੇ ਚੱਲਣ ਵਾਲੇ ਹਨ ਜਿੰਨ੍ਹਾ ਦੀ ਗੱਲ ਕਈ ਵਾਰ ਮੈਂ ਤੁਹਾਡੇ ਨਾਲ ਕੀਤੀ ਹੈ ਅਤੇ ਹੁਣ ਵੀ ਹੰਝੂਆਂ ਨਾਲ ਆਖਦਾ ਹਾਂ ਜੋ ਓਹ ਮਸੀਹ ਦੀ ਸਲੀਬ ਦੇ ਵੈਰੀ ਹਨ।
ਯਤੋ(ਅ)ਨੇਕੇ ਵਿਪਥੇ ਚਰਨ੍ਤਿ ਤੇ ਚ ਖ੍ਰੀਸ਼਼੍ਟਸ੍ਯ ਕ੍ਰੁਸ਼ਸ੍ਯ ਸ਼ਤ੍ਰਵ ਇਤਿ ਪੁਰਾ ਮਯਾ ਪੁਨਃ ਪੁਨਃ ਕਥਿਤਮ੍ ਅਧੁਨਾਪਿ ਰੁਦਤਾ ਮਯਾ ਕਥ੍ਯਤੇ|
19 ੧੯ ਜਿਨ੍ਹਾਂ ਦਾ ਅੰਤ ਬਿਨਾਸ ਹੈ, ਜਿਹਨਾਂ ਦਾ ਈਸ਼ਵਰ ਢਿੱਡ ਹੈ, ਜਿਨ੍ਹਾਂ ਦਾ ਘਮੰਡ ਆਪਣੀ ਸ਼ਰਮ ਉੱਤੇ ਹੈ, ਜਿਨ੍ਹਾਂ ਦਾ ਮਨ ਪ੍ਰਿਥਵੀ ਦੀਆਂ ਵਸਤਾਂ ਉੱਤੇ ਲੱਗਿਆ ਹੋਇਆ ਹੈ।
ਤੇਸ਼਼ਾਂ ਸ਼ੇਸ਼਼ਦਸ਼ਾ ਸਰ੍ੱਵਨਾਸ਼ ਉਦਰਸ਼੍ਚੇਸ਼੍ਵਰੋ ਲੱਜਾ ਚ ਸ਼੍ਲਾਘਾ ਪ੍ਰੁʼਥਿਵ੍ਯਾਞ੍ਚ ਲਗ੍ਨੰ ਮਨਃ|
20 ੨੦ ਕਿਉਂ ਜੋ ਅਸੀਂ ਸਵਰਗ ਦੀ ਪਰਜਾ ਹਾਂ ਜਿੱਥੋਂ ਅਸੀਂ ਇੱਕ ਮੁਕਤੀਦਾਤੇ ਅਰਥਾਤ ਪ੍ਰਭੂ ਯਿਸੂ ਮਸੀਹ ਦੀ ਉਡੀਕ ਵੀ ਕਰਦੇ ਹਾਂ।
ਕਿਨ੍ਤ੍ਵਸ੍ਮਾਕੰ ਜਨਪਦਃ ਸ੍ਵਰ੍ਗੇ ਵਿਦ੍ਯਤੇ ਤਸ੍ਮਾੱਚਾਗਮਿਸ਼਼੍ਯਨ੍ਤੰ ਤ੍ਰਾਤਾਰੰ ਪ੍ਰਭੁੰ ਯੀਸ਼ੁਖ੍ਰੀਸ਼਼੍ਟੰ ਵਯੰ ਪ੍ਰਤੀਕ੍ਸ਼਼ਾਮਹੇ|
21 ੨੧ ਜਿਹੜਾ ਆਪਣੀ ਸ਼ਕਤੀ ਦੇ ਅਨੁਸਾਰ ਜਿਹ ਦੇ ਨਾਲ ਉਹ ਸਭਨਾਂ ਵਸਤਾਂ ਨੂੰ ਆਪਣੇ ਵੱਸ ਵਿੱਚ ਕਰ ਸਕਦਾ ਹੈ ਸਾਡੇ ਨਿਮਾਣੇ ਸਰੀਰ ਨੂੰ ਬਦਲ ਕੇ ਆਪਣੇ ਤੇਜ ਦੇ ਸਰੀਰ ਦੀ ਤਰ੍ਹਾਂ ਬਣਾਵੇਗਾ।
ਸ ਚ ਯਯਾ ਸ਼ਕ੍ਤ੍ਯਾ ਸਰ੍ੱਵਾਣ੍ਯੇਵ ਸ੍ਵਸ੍ਯ ਵਸ਼ੀਕਰ੍ੱਤੁੰ ਪਾਰਯਤਿ ਤਯਾਸ੍ਮਾਕਮ੍ ਅਧਮੰ ਸ਼ਰੀਰੰ ਰੂਪਾਨ੍ਤਰੀਕ੍ਰੁʼਤ੍ਯ ਸ੍ਵਕੀਯਤੇਜੋਮਯਸ਼ਰੀਰਸ੍ਯ ਸਮਾਕਾਰੰ ਕਰਿਸ਼਼੍ਯਤਿ|