< ਫਿਲੇਮੋਨ ਨੂੰ 1 >
1 ੧ ਪੌਲੁਸ ਵੱਲੋਂ, ਜਿਹੜਾ ਮਸੀਹ ਯਿਸੂ ਦਾ ਕੈਦੀ ਹਾਂ ਅਤੇ ਭਰਾ ਤਿਮੋਥਿਉਸ ਵੱਲੋਂ। ਅੱਗੇ ਯੋਗ ਸਾਡੇ ਪਿਆਰੇ ਅਤੇ ਸਹਿਕਰਮੀ ਫਿਲੇਮੋਨ ।
Paul, a prisoner of Christ Jesus, and Timothy our brother, to Philemon, our beloved fellow worker,
2 ੨ ਅਤੇ ਸਾਡੀ ਭੈਣ ਅੱਫਿਆ, ਸਾਡੇ ਨਾਲ ਦੇ ਸਿਪਾਹੀ ਅਰਖਿੱਪੁਸ ਅਤੇ ਉਸ ਕਲੀਸਿਯਾ ਨੂੰ ਜੋ ਤੇਰੇ ਘਰ ਵਿੱਚ ਹੈ।
and to Apphia our sister, to Archippus, our fellow soldier, and to the church in your house:
3 ੩ ਪਰਮੇਸ਼ੁਰ ਸਾਡੇ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ।
Grace to you and peace from God our Father and the Lord Jesus Christ.
4 ੪ ਤੇਰਾ ਪਿਆਰ ਅਤੇ ਵਿਸ਼ਵਾਸ ਜੋ ਪ੍ਰਭੂ ਯਿਸੂ ਅਤੇ ਸਭਨਾਂ ਸੰਤਾਂ ਦੇ ਨਾਲ ਹੈ।
I thank my God always, making mention of you in my prayers,
5 ੫ ਉਹ ਦੀ ਖ਼ਬਰ ਸੁਣ ਕੇ ਮੈਂ ਆਪਣੀਆਂ ਪ੍ਰਾਰਥਨਾਵਾਂ ਵਿੱਚ ਤੇਰੀ ਗੱਲ ਕਰਦਿਆਂ, ਸਦਾ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ।
hearing of your love, and of the faith which you have toward the Lord Jesus, and toward all the saints;
6 ੬ ਜੋ ਤੇਰੇ ਵਿਸ਼ਵਾਸ ਦੀ ਸਾਂਝ, ਤੁਹਾਡੀ ਹਰੇਕ ਨੇਕੀ ਦੀ ਪਛਾਣ ਦੇ ਦੁਆਰਾ ਜੋ ਮਸੀਹ ਵਿੱਚ ਹੈ, ਪ੍ਰਭਾਵਸ਼ਾਲੀ ਹੋਵੇ।
that the fellowship of your faith may become effective, in the knowledge of every good thing which is in you in Christ.
7 ੭ ਕਿਉਂ ਜੋ ਭਰਾ, ਤੇਰੇ ਪਿਆਰ ਤੋਂ ਮੈਨੂੰ ਵੱਡਾ ਅਨੰਦ ਅਤੇ ਤਸੱਲੀ ਹੋਈ, ਇਸ ਲਈ ਜੋ ਤੇਰੇ ਕਾਰਨ ਸੰਤਾਂ ਦਾ ਦਿਲ ਤਰੋ ਤਾਜ਼ਾ ਹੋਇਆ ਹੈ।
For I have much joy and comfort in your love, because the hearts of the saints have been refreshed through you, brother.
8 ੮ ਸੋ ਭਾਵੇਂ ਮਸੀਹ ਵਿੱਚ ਮੈਨੂੰ ਦਲੇਰੀ ਤਾਂ ਬਹੁਤ ਹੈ ਕਿ ਜੋ ਕੁਝ ਉੱਚਿਤ ਹੈ ਉਸ ਵਿਖੇ ਤੈਨੂੰ ਹੁਕਮ ਦੇਵਾਂ।
Therefore, though I have all boldness in Christ to command you that which is appropriate,
9 ੯ ਪਰ ਪਿਆਰ ਦਾ ਵਾਸਤਾ ਪਾ ਕੇ ਮੈਂ ਪੌਲੁਸ ਬੁੱਢਾ ਅਤੇ ਮਸੀਹ ਯਿਸੂ ਦਾ ਕੈਦੀ ਵੀ ਹੋ ਕੇ ਬੇਨਤੀ ਕਰਦਾ ਹਾਂ।
yet on the basis of love I rather appeal, being such a one as Paul, the aged, but also a prisoner of Christ Jesus.
10 ੧੦ ਮੈਂ ਆਪਣੇ ਬੱਚੇ ਉਨੇਸਿਮੁਸ ਦੇ ਲਈ ਜਿਸਨੇ ਕੈਦ ਵਿੱਚ ਮੇਰੇ ਤੋਂ ਜਨਮ ਲਿਆ ਤੇਰੇ ਅੱਗੇ ਬੇਨਤੀ ਕਰਦਾ ਹਾਂ ।
I appeal to you for my child, whom I have become the father of in my chains, Onesimus,
11 ੧੧ ਜਿਹੜਾ ਪਹਿਲਾਂ ਤੇਰੇ ਕਿਸੇ ਕੰਮ ਦਾ ਨਹੀਂ ਸੀ, ਪਰ ਹੁਣ ਤੇਰੇ ਅਤੇ ਮੇਰੇ ਬਹੁਤ ਕੰਮ ਦਾ ਹੈ।
who once was useless to you, but now is useful to you and to me.
12 ੧੨ ਉਸੇ ਨੂੰ ਜੋ ਮੇਰੇ ਆਪਣੇ ਕਲੇਜੇ ਦਾ ਟੁੱਕੜਾ ਹੈ, ਮੈਂ ਤੇਰੇ ਕੋਲ ਵਾਪਿਸ ਭੇਜਿਆ ਹੈ।
I am sending back to you, him who is my very heart,
13 ੧੩ ਮੈਂ ਚਾਹੁੰਦਾ ਸੀ ਜੋ ਉਹ ਨੂੰ ਆਪਣੇ ਹੀ ਕੋਲ ਰੱਖਾਂ, ਤਾਂ ਕਿ ਤੇਰੇ ਵੱਲੋਂ ਖੁਸ਼ਖਬਰੀ ਦੇ ਬੰਧਨਾਂ ਵਿੱਚ ਮੇਰੀ ਸੇਵਾ ਕਰੇ।
whom I desired to keep with me, that on your behalf he might serve me in my chains for the Good News.
14 ੧੪ ਪਰ ਤੇਰੀ ਸਲਾਹ ਬਿਨ੍ਹਾਂ ਮੈਂ ਕੁਝ ਕਰਨਾ ਨਾ ਚਾਹਿਆ, ਤਾਂ ਜੋ ਤੇਰੀ ਇਹ ਭਲਾਈ ਮਜ਼ਬੂਰੀ ਨਾਲ ਨਹੀਂ, ਸਗੋਂ ਤੇਰੀ ਸਵੈ ਇੱਛਾ ਨਾਲ ਹੋਵੇ।
But I was willing to do nothing without your consent, that your goodness would not be as of necessity, but of free will.
15 ੧੫ ਕਿਉਂ ਜੋ ਕੀ ਜਾਣੀਏ ਭਈ ਉਹ ਥੋੜ੍ਹਾ ਚਿਰ ਇਸ ਲਈ ਤੇਰੇ ਤੋਂ ਅਲੱਗ ਹੋਇਆ, ਤਾਂ ਕਿ ਉਹ ਸਦਾ ਤੇਰੇ ਨਜਦੀਕ ਰਹੇ। (aiōnios )
For perhaps he was therefore separated from you for a while, that you would have him forever, (aiōnios )
16 ੧੬ ਅੱਗੇ ਨੂੰ ਦਾਸ ਵਾਂਗੂੰ ਨਹੀਂ ਸਗੋਂ ਦਾਸ ਨਾਲੋਂ ਚੰਗਾ, ਅਰਥਾਤ ਪਿਆਰੇ ਭਰਾ ਦੀ ਤਰ੍ਹਾਂ, ਖ਼ਾਸ ਕਰਕੇ ਮੇਰੇ ਲਈ, ਪਰ ਕਿੰਨ੍ਹਾਂ ਵਧੀਕ ਸਰੀਰ ਅਤੇ ਪ੍ਰਭੂ ਵਿੱਚ ਤੇਰਾ ਪਿਆਰਾ ਹੋਵੇਗਾ!
no longer as a slave, but more than a slave, a beloved brother, especially to me, but how much rather to you, both in the flesh and in the Lord.
17 ੧੭ ਸੋ ਜੇ ਤੂੰ ਮੈਨੂੰ ਆਪਣਾ ਸਾਂਝੀ ਜਾਣਦਾ ਹੈਂ, ਤਾਂ ਜਿਵੇਂ ਮੈਨੂੰ ਕਬੂਲ ਕਰਦਾ ਹੈ ਤਿਵੇਂ ਉਹ ਨੂੰ ਕਬੂਲ ਕਰ।
If then you count me a partner, receive him as you would receive me.
18 ੧੮ ਅਤੇ ਜੇ ਉਹ ਨੇ ਤੇਰਾ ਕੁਝ ਨੁਕਸਾਨ ਕੀਤਾ ਹੋਵੇ ਅਥਵਾ ਤੇਰਾ ਕੁਝ ਦੇਣਾ ਹੋਵੇ, ਤਾਂ ਉਹ ਨੂੰ ਮੇਰੇ ਨਾਮ ਲਿਖ ਲਵੀਂ।
But if he has wronged you at all, or owes you anything, put that to my account.
19 ੧੯ ਮੈਂ ਪੌਲੁਸ ਹਾਂ ਅਤੇ ਆਪਣੇ ਹੱਥੀਂ ਲਿਖਿਆ ਹੈ, ਮੈਂ ਹੀ ਭਰ ਦਿਆਂਗਾ ਜੋ ਮੈਂ ਤੈਨੂੰ ਇਹ ਨਾ ਆਖਾਂ ਭਈ ਮੇਰਾ ਕਰਜ਼ ਜੋ ਤੂੰ ਦੇਣਾ ਹੈ, ਸੋ ਤੂੰ ਆਪ ਹੀ ਹੈ!
I, Paul, write this with my own hand: I will repay it (not to mention to you that you owe to me even your own self besides).
20 ੨੦ ਹਾਂ, ਭਰਾਵਾ, ਤੇਰੇ ਤੋਂ ਪ੍ਰਭੂ ਵਿੱਚ ਮੈਨੂੰ ਅਨੰਦ ਪ੍ਰਾਪਤ ਹੋਵੇ। ਮਸੀਹ ਵਿੱਚ ਮੇਰਾ ਦਿਲ ਤਰੋ ਤਾਜ਼ਾ ਕਰ।
Yes, brother, let me have joy from you in the Lord. Refresh my heart in Christ.
21 ੨੧ ਤੇਰੀ ਆਗਿਆਕਾਰੀ ਉੱਤੇ ਭਰੋਸਾ ਰੱਖ ਕੇ ਮੈਂ ਤੈਨੂੰ ਲਿਖਿਆ ਹੈ, ਕਿਉਂ ਜੋ ਮੈਂ ਜਾਣਦਾ ਹਾਂ ਭਈ ਜੋ ਕੁਝ ਮੈਂ ਆਖਦਾ ਹਾਂ ਤੂੰ ਉਸ ਤੋਂ ਵੱਧ ਕਰੇਂਗਾ।
Having confidence in your obedience, I write to you, knowing that you will do even beyond what I say.
22 ੨੨ ਅਤੇ ਕੋਈ ਠਹਿਰਨ ਦਾ ਥਾਂ ਮੇਰੇ ਲਈ ਤਿਆਰ ਕਰ ਰੱਖ, ਕਿਉਂ ਜੋ ਮੈਨੂੰ ਆਸ ਹੈ ਕਿ ਤੁਹਾਡੀਆਂ ਪ੍ਰਾਰਥਨਾਵਾਂ ਦੇ ਦੁਆਰਾ ਤੁਹਾਨੂੰ ਬਖਸ਼ਿਆ ਜਾਂਵਾਂਗਾ।
Also, prepare a guest room for me, for I hope that through your prayers I will be restored to you.
23 ੨੩ ਇਪਫ਼ਰਾਸ ਜਿਹੜਾ ਮਸੀਹ ਯਿਸੂ ਦੇ ਨਮਿੱਤ ਕੈਦ ਵਿੱਚ ਮੇਰਾ ਸਾਥੀ ਹੈ,
Epaphras, my fellow prisoner in Christ Jesus, greets you,
24 ੨੪ ਅਤੇ ਮਰਕੁਸ, ਅਰਿਸਤਰਖੁਸ, ਦੇਮਾਸ ਅਤੇ ਲੂਕਾ ਜੋ ਮੇਰੇ ਨਾਲ ਦੇ ਸਹਿਕਰਮੀ ਤੇਰੀ ਸੁੱਖ-ਸਾਂਦ ਪੁੱਛਦੇ ਹਨ।
as do Mark, Aristarchus, Demas, and Luke, my fellow workers.
25 ੨੫ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਆਤਮਾ ਉੱਤੇ ਹੋਵੇ। ਆਮੀਨ।
The grace of the Lord Jesus Christ be with your spirit.