< ਗਿਣਤੀ 6 >
1 ੧ ਯਹੋਵਾਹ ਨੇ ਮੂਸਾ ਨੂੰ ਆਖਿਆ,
I rzekł Pan do Mojżesza, mówiąc:
2 ੨ ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਜਦ ਕੋਈ ਪੁਰਸ਼ ਜਾਂ ਇਸਤਰੀ ਨਜ਼ੀਰ ਦੀ ਖ਼ਾਸ ਸੁੱਖਣਾ ਸੁੱਖੇ ਅਰਥਾਤ ਯਹੋਵਾਹ ਲਈ ਆਪਣੇ ਆਪ ਨੂੰ ਅਰਪਣ ਕਰੇ।
Powiedz synom Izraelskim, a mów do nich: Mąż albo niewiasta, gdy się odłączy, czyniąc ślub Nazarejstwa, aby byli odłączeni Panu,
3 ੩ ਤਾਂ ਦਾਖ਼ਰਸ ਅਤੇ ਸ਼ਰਾਬ ਤੋਂ ਆਪਣੇ ਆਪ ਨੂੰ ਅੱਡ ਰੱਖੇ। ਉਹ, ਨਾ ਤਾਂ ਦਾਖਰਸ ਦਾ ਸਿਰਕਾ, ਨਾ ਸ਼ਰਾਬ ਦਾ ਸਿਰਕਾ ਪੀਵੇ ਅਤੇ ਉਹ ਕੋਈ ਦਾਖਰਸ ਨਾ ਪੀਵੇ ਨਾ ਕੋਈ ਦਾਖ ਸੁੱਕੀ ਜਾਂ ਤਾਜ਼ਾ ਖਾਵੇ।
Od wina i mocnego napoju wstrzymywać się będzie; octu z wina, i octu z mocnego napoju pić nie będzie, i wszystkiego, co się z jagód wytłacza, nie będzie pił; także jagód winnych, świeżych ani suchych, jeść nie będzie.
4 ੪ ਉਹ ਦੇ ਅਲੱਗ ਹੋਣ ਦੇ ਸਾਰੇ ਦਿਨ ਉਹ ਬੀਜ ਤੋਂ ਲੈ ਕੇ ਛਿਲਕੇ ਤੱਕ ਕੁਝ ਨਾ ਖਾਵੇ ਜਿਹੜਾ ਦਾਖ ਤੋਂ ਬਣਿਆ ਹੋਵੇ।
Po wszystkie dni Nazarejstwa swego ze wszystkiego, co wyrasta z macicy winnej, od ziarnka aż do łupiny, jeść nie będzie.
5 ੫ ਉਸ ਦੇ ਅੱਡ ਹੋਣ ਦੀ ਸੁੱਖਣਾ ਦੇ ਸਾਰੇ ਦਿਨ ਕੋਈ ਉਸਤਰਾ ਉਸ ਦੇ ਸਿਰ ਨੂੰ ਨਾ ਲੱਗੇ ਜਦ ਤੱਕ ਉਸ ਦੇ ਦਿਨ ਪੂਰੇ ਨਾ ਹੋਣ ਜਿਨ੍ਹਾਂ ਵਿੱਚ ਉਸ ਨੇ ਯਹੋਵਾਹ ਲਈ ਆਪਣੇ ਆਪ ਨੂੰ ਅੱਡ ਕੀਤਾ, ਉਹ ਪਵਿੱਤਰ ਰਹੇ ਅਤੇ ਆਪਣੇ ਸਿਰ ਦੇ ਵਾਲਾਂ ਦੀਆਂ ਲਟਾਂ ਵਧਣ ਦੇਵੇ।
Po wszystkie dni ślubu Nazarejstwa swego brzytwa nie postoi na głowie jego, aż wynijdzie czas, do którego się poświęcił Panu; będzie świętym, a zapuści włos na głowie swojej.
6 ੬ ਯਹੋਵਾਹ ਲਈ ਅੱਡ ਹੋਣ ਦੇ ਸਾਰੇ ਦਿਨ ਤੱਕ ਉਹ ਕਿਸੇ ਵੀ ਲਾਸ਼ ਕੋਲ ਨਾ ਜਾਵੇ।
Po wszystkie dni, których się odłączy Panu, do umarłego nie wnijdzie.
7 ੭ ਉਹ ਆਪਣੇ ਪਿਤਾ, ਮਾਤਾ, ਭਰਾ ਜਾਂ ਭੈਣ ਲਈ, ਜਦ ਉਹ ਮਰ ਜਾਣ ਅਸ਼ੁੱਧ ਨਾ ਹੋ ਜਾਵੇ ਕਿਉਂ ਜੋ ਉਸ ਦੇ ਪਰਮੇਸ਼ੁਰ ਲਈ ਅੱਡ ਹੋਣ ਦੀ ਜ਼ਿੰਮੇਵਾਰੀ ਉਸ ਦੇ ਸਿਰ ਉੱਤੇ ਹੈ।
Nad ojcem swym, i nad matką swą, nad bratem swym, i nad siostrą swą, nie splugawi się, gdyby zmarli; albowiem poświęcenie Boga swego ma na głowie swojej.
8 ੮ ਉਸ ਦੇ ਅੱਡ ਹੋਣ ਦੇ ਸਾਰੇ ਦਿਨ ਯਹੋਵਾਹ ਲਈ ਪਵਿੱਤਰ ਹਨ।
Po wszystkie dni Nazarejstwa swego świętym będzie Panu.
9 ੯ ਜੇ ਕੋਈ ਉਸ ਦੇ ਕੋਲ ਅਚਾਨਕ ਮਰ ਜਾਵੇ ਅਤੇ ਉਸ ਦੇ ਅੱਡ ਹੋਣ ਦਾ ਸਮਾਂ ਅਸ਼ੁੱਧ ਹੋ ਜਾਵੇ ਤਾਂ ਉਹ ਆਪਣੇ ਸ਼ੁੱਧ ਹੋਣ ਦੇ ਦਿਨ ਆਪਣਾ ਸਿਰ ਮੁਨਾਵੇ, ਸੱਤਵੇਂ ਦਿਨ ਉਹ ਨੂੰ ਮੁਨਾਵੇ।
I gdyby kto umarł przy nim z prędka a nagle, i splugawiłby głowę poświęcenia jego, ogoli głowę swoję w dzień oczyszczenia swego; dnia siódmego ogoli ją.
10 ੧੦ ਫੇਰ ਅੱਠਵੇਂ ਦਿਨ ਉਹ ਜਾਜਕ ਕੋਲ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਦੋ ਘੁੱਗੀਆਂ ਜਾਂ ਦੋ ਕਬੂਤਰ ਦੇ ਬੱਚੇ ਲਿਆਵੇ।
A dnia ósmego przyniesie dwie synogarlice, albo dwoje gołąbiąt do kapłana ku drzwiom namiotu zgromadzenia;
11 ੧੧ ਤਾਂ ਜਾਜਕ ਇੱਕ ਨੂੰ ਪਾਪ ਬਲੀ ਅਤੇ ਦੂਜੇ ਨੂੰ ਹੋਮ ਦੀ ਬਲੀ ਲਈ ਚੜ੍ਹਾਵੇ ਅਤੇ ਇਸ ਤਰ੍ਹਾਂ ਉਹ ਦੇ ਲਈ ਪ੍ਰਾਸਚਿਤ ਕਰੇ ਕਿਉਂ ਜੋ ਉਸ ਨੇ ਉਸ ਲਾਸ਼ ਦੇ ਕਾਰਨ ਪਾਪ ਕੀਤਾ ਤਾਂ ਉਹ ਆਪਣੇ ਸਿਰ ਨੂੰ ਉਸੇ ਦਿਨ ਪਵਿੱਤਰ ਕਰੇ।
I będzie kapłan ofiarował jedno za grzech, a drugie na ofiarę całopalenia, i oczyści go od tego, czem zgrzeszył nad umarłym, a poświęci głowę jego dnia onego.
12 ੧੨ ਉਹ ਆਪਣੇ ਅੱਡ ਹੋਣ ਦੇ ਦਿਨ ਯਹੋਵਾਹ ਲਈ ਅੱਡ ਰੱਖੇ ਅਤੇ ਉਹ ਇੱਕ ਸਾਲ ਦਾ ਭੇਡ ਦਾ ਬੱਚਾ ਦੋਸ਼ ਦੀ ਭੇਟ ਲਈ ਲਿਆਵੇ ਪਰ ਉਸ ਦੇ ਪਿਛਲੇ ਦਿਨ ਵਿਅਰਥ ਹੋ ਗਏ ਕਿਉਂ ਜੋ ਉਹ ਆਪਣੇ ਅੱਡ ਰਹਿਣ ਦੇ ਸਮੇਂ ਦੌਰਾਨ ਭਰਿਸ਼ਟ ਹੋ ਗਿਆ।
Potem odłączy Panu dni Nazarejstwa swego, ofiarując baranka rocznego za występek; a dni one pierwsze daremne będą, gdyż splugawione było Nazarejstwo jego.
13 ੧੩ ਇਹ ਨਜ਼ੀਰ ਲਈ ਬਿਵਸਥਾ ਹੈ, ਜਿਸ ਦਿਨ ਉਸ ਦੇ ਅੱਡ ਹੋਣ ਦੇ ਦਿਨ ਪੂਰੇ ਹੋਣ ਤਾਂ ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਲਿਆਂਦਾ ਜਾਵੇ।
A toć jest prawo Nazarejczyka: Gdy się wypełnią dni Nazarejstwa jego, przyjdzie do drzwi namiotu zgromadzenia,
14 ੧੪ ਉਹ ਯਹੋਵਾਹ ਕੋਲ ਆਪਣੀ ਬਲੀ ਲਿਆਵੇ, ਇੱਕ ਸਾਲ ਦਾ ਦੋਸ਼ ਰਹਿਤ ਭੇਡ ਦਾ ਬੱਚਾ ਹੋਮ ਦੀ ਬਲੀ ਲਈ ਅਤੇ ਇੱਕ ਸਾਲ ਦੀ ਦੋਸ਼ ਰਹਿਤ ਲੇਲੀ ਪਾਪ ਬਲੀ ਲਈ ਅਤੇ ਇੱਕ ਦੋਸ਼ ਰਹਿਤ ਭੇਡ ਦਾ ਬੱਚਾ ਸੁੱਖ-ਸਾਂਦ ਦੀ ਬਲੀ ਲਈ ਲਿਆਵੇ।
I ofiarować będzie ofiarę swą Panu, baranka rocznego, zupełnego jednego na ofiarę całopalenia, i owcę jednę roczną i zdrową na ofiarę za grzech, i barana jednego zupełnego na ofiarę spokojną;
15 ੧੫ ਨਾਲੇ ਪਤੀਰੀਆਂ ਰੋਟੀਆਂ ਦੀ ਟੋਕਰੀ ਅਤੇ ਮੈਦੇ ਦੇ ਫੁਲਕੇ ਤੇਲ ਨਾਲ ਚੋਪੜੇ ਹੋਏ ਅਤੇ ਪਤੀਰੀਆਂ ਮੱਠੀਆਂ ਤੇਲ ਨਾਲ ਚੋਪੜੀਆਂ ਹੋਈਆਂ ਉਨ੍ਹਾਂ ਦੇ ਮੈਦੇ ਦੀ ਭੇਟ ਅਤੇ ਪੀਣ ਦੀਆਂ ਭੇਟਾਂ ਨਾਲ ਹੋਣ।
Przytem kosz chlebów przaśnych, z mąki pszennej, placki zagniatane z oliwą, i kreple przaśne oliwą namazane, z ofiarą ich śniedną, i z ofiarą ich mokrą.
16 ੧੬ ਫੇਰ ਜਾਜਕ ਉਨ੍ਹਾਂ ਨੂੰ ਯਹੋਵਾਹ ਦੇ ਅੱਗੇ ਲਿਆਵੇ ਅਤੇ ਉਹ ਦੇ ਪਾਪ ਦੀਆਂ ਅਤੇ ਉਹ ਦੇ ਹੋਮ ਦੀਆਂ ਬਲੀਆਂ ਚੜ੍ਹਾਵੇ।
I będzie ofiarował kapłan przed Panem, i uczyni ofiarę za grzech jego, i całopalenie jego.
17 ੧੭ ਅਤੇ ਉਸ ਭੇਡ ਦੇ ਬੱਚੇ ਨੂੰ ਪਤੀਰੀਆਂ ਰੋਟੀਆਂ ਦੇ ਛਾਬੇ ਸਮੇਤ ਸੁੱਖ-ਸਾਂਦ ਦੀ ਬਲੀ ਲਈ ਯਹੋਵਾਹ ਨੂੰ ਚੜ੍ਹਾਵੇ ਅਤੇ ਜਾਜਕ ਉਸ ਦੇ ਮੈਦੇ ਦੀ ਭੇਟ ਅਤੇ ਪੀਣ ਦੀ ਭੇਟ ਚੜ੍ਹਾਵੇ।
Barana także ofiarować będzie na spokojną ofiarę Panu z koszem chlebów przaśnych; także ofiarować będzie kapłan ofiarę jego śniedną i ofiarę jego mokrą.
18 ੧੮ ਤਾਂ ਨਜ਼ੀਰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਆਪਣੇ ਅੱਡ ਹੋਣ ਦਾ ਸਿਰ ਮੁਨਾਵੇ ਅਤੇ ਆਪਣੇ ਅੱਡ ਹੋਣ ਦੇ ਸਿਰ ਦੇ ਵਾਲ਼ ਅੱਗ ਉੱਤੇ ਸੁੱਟੇ ਜਿਹੜੀ ਸੁੱਖ-ਸਾਂਦ ਦੀ ਬਲੀ ਹੇਠ ਹੈ।
I ogoli Nazarejczyk przede drzwiami namiotu zgromadzenia głowę Nazarejstwa swego, a wziąwszy włosy z głowy Nazarejstwa swego, włoży je na ogień, który jest pod ofiarą spokojną.
19 ੧੯ ਫੇਰ ਜਾਜਕ ਉਸ ਭੇਡ ਦੇ ਬੱਚੇ ਦਾ ਉਬਾਲਿਆ ਹੋਇਆ ਮੋਢਾ ਅਤੇ ਛਾਬੇ ਵਿੱਚੋਂ ਇੱਕ ਪਤੀਰੀ ਰੋਟੀ ਅਤੇ ਇੱਕ ਪਤੀਰੀ ਮੱਠੀ ਲੈ ਕੇ ਨਜ਼ੀਰ ਦੇ ਹੱਥਾਂ ਉੱਤੇ ਉਸ ਦੇ ਅੱਡ ਹੋਣ ਦੇ ਸਿਰ ਮੁੰਨਣ ਪਿੱਛੋਂ ਰੱਖੇ।
Przytem weźmie kapłan łopatkę warzoną baranią, i jeden placek przaśny z kosza, i jeden krepel niekwaszony, a da w ręce Nazarejczykowe po ogoleniu Nazarejstwa jego;
20 ੨੦ ਫੇਰ ਜਾਜਕ ਉਨ੍ਹਾਂ ਨੂੰ ਹਿਲਾਉਣ ਦੀ ਭੇਟ ਲਈ ਯਹੋਵਾਹ ਅੱਗੇ ਹਿਲਾਵੇ। ਇਹ ਹਿਲਾਈ ਹੋਈ ਛਾਤੀ ਅਤੇ ਚੁੱਕਿਆ ਹੋਇਆ ਪੱਟ ਜਾਜਕ ਲਈ ਪਵਿੱਤਰ ਹੈ ਤਾਂ ਫੇਰ ਉਹ ਨਜ਼ੀਰ ਮਧ ਪੀ ਸਕੇਗਾ।
I będzie to tam i sam obracał kapłan na ofiarę obracania przed Panem; a rzecz ta poświęcona dostanie się kapłanowi, tak piersi obracania, jako i łopatka podnoszenia; a potem będzie mógł Nazarejczyk pić wino.
21 ੨੧ ਇਹ ਉਸ ਨਜ਼ੀਰ ਦੀ ਬਿਵਸਥਾ ਹੈ ਜਿਹੜਾ ਸੁੱਖਣਾ ਸੁੱਖੇ ਅਤੇ ਉਸ ਦੇ ਅੱਡ ਹੋਣ ਦੇ ਕਾਰਨ ਯਹੋਵਾਹ ਲਈ ਭੇਟ ਹੈ ਨਾਲੇ ਜੋ ਕੁਝ ਉਸ ਦੇ ਹੱਥ ਲੱਗੇ ਆਪਣੀ ਸੁੱਖਣਾ ਅਨੁਸਾਰ ਜਿਹੜੀ ਉਸ ਨੇ ਸੁੱਖੀ ਹੈ ਉਹ ਉਸੇ ਤਰ੍ਹਾਂ ਹੀ ਆਪਣੇ ਅੱਡ ਹੋਣ ਦੀ ਬਿਵਸਥਾ ਅਨੁਸਾਰ ਕਰੇ।
Toć jest prawo Nazarejczyka, któryby ślub uczynił, i ta ofiara jego Panu za Nazarejstwo jego, okrom tego, coby więcej uczynić mógł; według ślubu swego, który uczynił, tak uczyni według prawa Nazarejstwa swego.
22 ੨੨ ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
Potem rzekł Pan do Mojżesza, mówiąc:
23 ੨੩ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਬੋਲ ਕਿ ਤੁਸੀਂ ਇਸ ਤਰ੍ਹਾਂ ਇਸਰਾਏਲੀਆਂ ਨੂੰ ਅਸੀਸ ਦੇ ਕੇ ਆਖਿਓ,
Mów do Aarona i do synów jego, a rzecz: Tak błogosławić będziecie synom Izraelskim, mówiąc do nich:
24 ੨੪ “ਯਹੋਵਾਹ ਤੈਨੂੰ ਬਰਕਤ ਦੇਵੇ ਅਤੇ ਤੇਰੀ ਰਾਖੀ ਕਰੇ,
Niech ci błogosławi Pan, a niechaj cię strzeże;
25 ੨੫ ਯਹੋਵਾਹ ਆਪਣੇ ਮੁਖ ਨੂੰ ਤੇਰੇ ਉੱਤੇ ਚਮਕਾਵੇ ਅਤੇ ਤੇਰੇ ਉੱਤੇ ਦਯਾ ਕਰੇ,
Niech rozjaśni Pan oblicze swoje nad tobą, a niech ci miłościw będzie;
26 ੨੬ ਯਹੋਵਾਹ ਆਪਣਾ ਮੁਖ ਤੇਰੇ ਵੱਲ ਫੇਰੇ ਅਤੇ ਤੈਨੂੰ ਸ਼ਾਂਤੀ ਦੇਵੇ।”
Niech obróci Pan twarz swoję ku tobie, a niechaj ci da pokój.
27 ੨੭ ਇਸ ਤਰ੍ਹਾਂ ਉਹ ਮੇਰਾ ਨਾਮ ਇਸਰਾਏਲੀਆਂ ਉੱਤੇ ਰੱਖਣ ਅਤੇ ਮੈਂ ਉਨ੍ਹਾਂ ਨੂੰ ਬਰਕਤ ਦਿਆਂਗਾ।
I będą wzywać imienia mego nad synami Izraelskimi, a Ja im błogosławić będę.