< ਗਿਣਤੀ 33 >
1 ੧ ਇਹ ਇਸਰਾਏਲੀਆਂ ਦੇ ਸਫ਼ਰ ਹਨ ਜਦ ਉਹ ਮਿਸਰ ਦੇਸ ਤੋਂ ਆਪਣੀਆਂ ਸੈਨਾਂ ਅਨੁਸਾਰ ਮੂਸਾ ਅਤੇ ਹਾਰੂਨ ਦੀ ਅਗਵਾਈ ਨਾਲ ਨਿੱਕਲੇ।
以色列人按着軍隊,在摩西、亞倫的手下出埃及地所行的路程記在下面。
2 ੨ ਅਤੇ ਮੂਸਾ ਨੇ ਉਨ੍ਹਾਂ ਦੇ ਸਫ਼ਰਾਂ ਨੂੰ ਉਨ੍ਹਾਂ ਦੀਆਂ ਮੰਜ਼ਲਾਂ ਅਨੁਸਾਰ ਯਹੋਵਾਹ ਦੇ ਹੁਕਮ ਨਾਲ ਲਿਖਿਆ ਸੋ ਉਨ੍ਹਾਂ ਦੇ ਸਫ਼ਰ ਦੀਆਂ ਮੰਜ਼ਲਾਂ ਇਹ ਹਨ
摩西遵着耶和華的吩咐記載他們所行的路程,其路程乃是這樣:
3 ੩ ਉਨ੍ਹਾਂ ਨੇ ਰਾਮਸੇਸ ਤੋਂ ਪਹਿਲੇ ਮਹੀਨੇ ਦੇ ਪੰਦਰਵੇਂ ਦਿਨ ਕੂਚ ਕੀਤਾ। ਪਸਾਹ ਦੇ ਇੱਕ ਦਿਨ ਪਿੱਛੋਂ ਇਸਰਾਏਲੀ ਜ਼ਬਰਦਸਤੀ ਨਾਲ ਸਾਰੇ ਮਿਸਰੀਆਂ ਦੇ ਵੇਖਦਿਆਂ ਤੇ ਨਿੱਕਲ ਗਏ।
正月十五日,就是逾越節的次日,以色列人從蘭塞起行,在一切埃及人眼前昂然無懼地出去。
4 ੪ ਜਦੋਂ ਮਿਸਰੀ ਸਾਰੇ ਪਹਿਲੌਠਿਆਂ ਨੂੰ ਜਿਨ੍ਹਾਂ ਨੂੰ ਯਹੋਵਾਹ ਨੇ ਮਾਰਿਆ ਸੀ ਦੱਬ ਰਹੇ ਸਨ ਅਤੇ ਯਹੋਵਾਹ ਨੇ ਉਨ੍ਹਾਂ ਦੇ ਦੇਵਤਿਆਂ ਨੂੰ ਸਜ਼ਾ ਵੀ ਦਿੱਤੀ।
那時,埃及人正葬埋他們的長子,就是耶和華在他們中間所擊殺的;耶和華也敗壞他們的神。
5 ੫ ਤਾਂ ਇਸਰਾਏਲੀਆਂ ਨੇ ਰਾਮਸੇਸ ਤੋਂ ਕੂਚ ਕਰਕੇ ਸੁੱਕੋਥ ਵਿੱਚ ਆਪਣੇ ਡੇਰੇ ਲਾਏ।
以色列人從蘭塞起行,安營在疏割。
6 ੬ ਫੇਰ ਉਨ੍ਹਾਂ ਨੇ ਸੁੱਕੋਥ ਤੋਂ ਕੂਚ ਕਰਕੇ ਏਥਾਮ ਵਿੱਚ ਡੇਰੇ ਲਾਏ ਜਿਹੜਾ ਉਜਾੜ ਦੀ ਹੱਦ ਉੱਤੇ ਹੈ।
從疏割起行,安營在曠野邊的以倘。
7 ੭ ਫੇਰ ਏਥਾਮ ਤੋਂ ਕੂਚ ਕਰਕੇ ਉਹ ਪੀ-ਹਹੀਰੋਥ ਨੂੰ ਮੁੜੇ ਜਿਹੜਾ ਬਆਲ-ਸਫ਼ੋਨ ਦੇ ਅੱਗੇ ਹੈ ਅਤੇ ਮਿਗਦੋਲ ਦੇ ਅੱਗੇ ਉਨ੍ਹਾਂ ਨੇ ਡੇਰੇ ਲਾਏ।
從以倘起行,轉到比‧哈希錄,是在巴力‧洗分對面,就在密奪安營。
8 ੮ ਤਦ ਪੀ-ਹਹੀਰੋਥ ਦੇ ਅੱਗੋਂ ਕੂਚ ਕਰ ਕੇ ਉਹ ਸਮੁੰਦਰ ਦੇ ਵਿੱਚੋਂ ਦੀ ਲੰਘ ਕੇ ਉਜਾੜ ਵਿੱਚ ਆਏ ਅਤੇ ਉਨ੍ਹਾਂ ਨੇ ਏਥਾਮ ਦੀ ਉਜਾੜ ਵਿੱਚ ਤਿੰਨ ਦਿਨ ਦਾ ਸਫ਼ਰ ਕਰ ਕੇ ਮਾਰਾਹ ਵਿੱਚ ਡੇਰੇ ਲਾਏ।
從比‧哈希錄對面起行,經過海中到了書珥曠野,又在伊坦的曠野走了三天的路程,就安營在瑪拉。
9 ੯ ਅਤੇ ਮਾਰਾਹ ਤੋਂ ਕੂਚ ਕਰਕੇ ਉਹ ਏਲਿਮ ਨੂੰ ਆਏ ਜਿੱਥੇ ਪਾਣੀ ਦੇ ਬਾਰਾਂ ਸੋਤੇ ਅਤੇ ਸੱਤਰ ਖਜ਼ੂਰ ਦੇ ਰੁੱਖ ਸਨ, ਉਹਨਾਂ ਨੇ ਉੱਥੇ ਡੇਰੇ ਲਾਏ।
從瑪拉起行,來到以琳(以琳有十二股水泉,七十棵棕樹),就在那裏安營。
10 ੧੦ ਫੇਰ ਉਨ੍ਹਾਂ ਨੇ ਏਲਿਮ ਤੋਂ ਕੂਚ ਕਰ ਕੇ ਲਾਲ ਸਮੁੰਦਰ ਕੋਲ ਡੇਰੇ ਲਾਏ।
從以琳起行,安營在紅海邊。
11 ੧੧ ਅਤੇ ਲਾਲ ਸਮੁੰਦਰ ਤੋਂ ਕੂਚ ਕਰਕੇ ਸੀਨ ਦੀ ਉਜਾੜ ਵਿੱਚ ਡੇਰੇ ਲਾਏ।
從紅海邊起行,安營在汛的曠野。
12 ੧੨ ਤਾਂ ਸੀਨ ਦੀ ਉਜਾੜ ਤੋਂ ਕੂਚ ਕਰ ਕੇ ਦਾਫ਼ਕਾਹ ਵਿੱਚ ਡੇਰੇ ਲਾਏ।
從汛的曠野起行,安營在脫加。
13 ੧੩ ਅਤੇ ਦਾਫ਼ਕਾਹ ਤੋਂ ਕੂਚ ਕਰ ਕੇ ਆਲੂਸ਼ ਵਿੱਚ ਡੇਰੇ ਲਾਏ।
從脫加起行,安營在亞錄。
14 ੧੪ ਤਾਂ ਆਲੂਸ਼ ਤੋਂ ਕੂਚ ਕਰ ਕੇ ਰਫ਼ੀਦੀਮ ਵਿੱਚ ਡੇਰੇ ਲਾਏ ਪਰ ਉੱਥੋਂ ਲੋਕਾਂ ਦੇ ਪੀਣ ਲਈ ਪਾਣੀ ਨਹੀਂ ਸੀ।
從亞錄起行,安營在利非訂;在那裏,百姓沒有水喝。
15 ੧੫ ਫੇਰ ਰਫ਼ੀਦੀਮ ਤੋਂ ਕੂਚ ਕਰ ਕੇ ਸੀਨਈ ਦੀ ਉਜਾੜ ਵਿੱਚ ਡੇਰੇ ਲਾਏ।
從利非訂起行,安營在西奈的曠野。
16 ੧੬ ਅਤੇ ਸੀਨਈ ਦੀ ਉਜਾੜ ਤੋਂ ਕੂਚ ਕਰ ਕੇ ਕਿਬਰੋਥ-ਹੱਤਾਵਾਹ ਵਿੱਚ ਡੇਰੇ ਲਾਏ
從西奈的曠野起行,安營在基博羅‧哈他瓦。
17 ੧੭ ਤਾਂ ਕਿਬਰੋਥ-ਹੱਤਾਵਾਹ ਤੋਂ ਕੂਚ ਕਰ ਕੇ ਹਸੇਰੋਥ ਵਿੱਚ ਡੇਰੇ ਲਾਏ
從基博羅‧哈他瓦起行,安營在哈洗錄。
18 ੧੮ ਤਾਂ ਹਸੇਰੋਥ ਤੋਂ ਕੂਚ ਕਰ ਕੇ ਰਿਥਮਾਹ ਵਿੱਚ ਡੇਰੇ ਲਾਏ।
從哈洗錄起行,安營在利提瑪。
19 ੧੯ ਅਤੇ ਰਿਥਮਾਹ ਤੋਂ ਕੂਚ ਕਰ ਕੇ ਰਿੰਮੋਨ-ਪਾਰਸ ਵਿੱਚ ਡੇਰੇ ਲਾਏ।
從利提瑪起行,安營在臨門‧帕烈。
20 ੨੦ ਅਤੇ ਰਿੰਮੋਨ-ਪਾਰਸ ਤੋਂ ਕੂਚ ਕਰ ਕੇ ਲਿਬਨਾਹ ਵਿੱਚ ਡੇਰੇ ਲਾਏ
從臨門‧帕烈起行,安營在立拿。
21 ੨੧ ਤਾਂ ਲਿਬਨਾਹ ਤੋਂ ਕੂਚ ਕਰ ਕੇ ਰਿੱਸਾਹ ਵਿੱਚ ਡੇਰੇ ਲਾਏ
從立拿起行,安營在勒撒。
22 ੨੨ ਤਾਂ ਰਿੱਸਾਹ ਤੋਂ ਕੂਚ ਕਰ ਕੇ ਕਹੇਲਾਥਾਹ ਵਿੱਚ ਡੇਰੇ ਲਾਏ।
從勒撒起行,安營在基希拉他。
23 ੨੩ ਅਤੇ ਕਹੇਲਾਥਾਹ ਤੋਂ ਕੂਚ ਕਰ ਕੇ ਸ਼ਾਫ਼ਰ ਪਰਬਤ ਵਿੱਚ ਡੇਰੇ ਲਾਏ
從基希拉他起行,安營在沙斐山。
24 ੨੪ ਤਾਂ ਸ਼ਾਫ਼ਰ ਪਰਬਤ ਤੋਂ ਕੂਚ ਕਰ ਕੇ ਹਰਾਦਾਹ ਵਿੱਚ ਡੇਰੇ ਲਾਏ
從沙斐山起行,安營在哈拉大。
25 ੨੫ ਤਾਂ ਹਰਾਦਾਹ ਤੋਂ ਕੂਚ ਕਰ ਕੇ ਮਕਹੇਲੋਥ ਵਿੱਚ ਡੇਰੇ ਲਾਏ।
從哈拉大起行,安營在瑪吉希錄。
26 ੨੬ ਫੇਰ ਮਕਹੇਲੋਥ ਤੋਂ ਕੂਚ ਕਰ ਕੇ ਤਹਥ ਵਿੱਚ ਡੇਰੇ ਲਾਏ
從瑪吉希錄起行,安營在他哈。
27 ੨੭ ਅਤੇ ਤਹਥ ਤੋਂ ਕੂਚ ਕਰ ਕੇ ਤਾਰਹ ਵਿੱਚ ਡੇਰੇ ਲਾਏ।
從他哈起行,安營在他拉。
28 ੨੮ ਅਤੇ ਤਾਰਹ ਤੋਂ ਕੂਚ ਕਰ ਕੇ ਮਿਥਕਾਹ ਵਿੱਚ ਡੇਰੇ ਲਾਏ
從他拉起行,安營在密加。
29 ੨੯ ਤਾਂ ਮਿਥਕਾਹ ਤੋਂ ਕੂਚ ਕਰ ਕੇ ਹਸ਼ਮੋਨਾਹ ਵਿੱਚ ਡੇਰੇ ਲਾਏ
從密加起行,安營在哈摩拿。
30 ੩੦ ਤਾਂ ਹਸ਼ਮੋਨਾਹ ਤੋਂ ਕੂਚ ਕਰ ਕੇ ਮੋਸੇਰੋਥ ਵਿੱਚ ਡੇਰੇ ਲਾਏ
從哈摩拿起行,安營在摩西錄。
31 ੩੧ ਅਤੇ ਮੋਸੇਰੋਥ ਤੋਂ ਕੂਚ ਕਰ ਕੇ ਬਨੇ-ਯਆਕਾਨ ਵਿੱਚ ਡੇਰੇ ਲਾਏ
從摩西錄起行,安營在比尼‧亞干。
32 ੩੨ ਤਾਂ ਬਨੇ-ਯਆਕਾਨ ਤੋਂ ਕੂਚ ਕਰ ਕੇ ਹੋਰ-ਹਗਿਦਗਾਦ ਵਿੱਚ ਡੇਰੇ ਲਾਏ।
從比尼‧亞干起行,安營在曷‧哈及甲。
33 ੩੩ ਫੇਰ ਹੋਰ-ਹਗਿਦਗਾਦ ਤੋਂ ਕੂਚ ਕਰ ਕੇ ਯਾਟਬਾਥਾਹ ਵਿੱਚ ਡੇਰੇ ਲਾਏ
從曷‧哈及甲起行,安營在約巴他。
34 ੩੪ ਅਤੇ ਯਾਟਬਾਥਾਹ ਤੋਂ ਕੂਚ ਕਰ ਕੇ ਅਬਰੋਨਾਹ ਵਿੱਚ ਡੇਰੇ ਲਾਏ
從約巴他起行,安營在阿博拿。
35 ੩੫ ਤਾਂ ਅਬਰੋਨਾਹ ਤੋਂ ਕੂਚ ਕਰ ਕੇ ਅਸਯੋਨ-ਗਬਰ ਵਿੱਚ ਡੇਰੇ ਲਾਏ
從阿博拿起行,安營在以旬‧迦別。
36 ੩੬ ਤਾਂ ਅਸਯੋਨ-ਗਬਰ ਤੋਂ ਕੂਚ ਕਰ ਕੇ ਸੀਨ ਦੀ ਉਜਾੜ ਵਿੱਚ ਜਿਹੜੀ ਕਾਦੇਸ਼ ਹੈ ਡੇਰੇ ਲਾਏ
從以旬‧迦別起行,安營在尋的曠野,就是加低斯。
37 ੩੭ ਅਤੇ ਕਾਦੇਸ਼ ਤੋਂ ਕੂਚ ਕਰ ਕੇ ਹੋਰ ਨਾਮੇ ਪਰਬਤ ਵਿੱਚ ਅਦੋਮ ਦੇਸ ਦੀ ਹੱਦ ਉੱਤੇ ਡੇਰੇ ਲਾਏ
從加低斯起行,安營在何珥山,以東地的邊界。
38 ੩੮ ਅਤੇ ਹਾਰੂਨ ਜਾਜਕ ਹੋਰ ਪਰਬਤ ਉੱਤੇ ਯਹੋਵਾਹ ਦੇ ਹੁਕਮ ਨਾਲ ਚੜ੍ਹਿਆ ਅਤੇ ਉੱਥੇ ਉਹ ਮਰ ਗਿਆ। ਇਸਰਾਏਲੀਆਂ ਦੇ ਮਿਸਰ ਦੇਸ ਤੋਂ ਨਿੱਕਲਣ ਦੇ ਚਾਲੀਵੇਂ ਵਰ੍ਹੇ ਦੇ ਪੰਜਵੇਂ ਮਹੀਨੇ ਦੇ ਪਹਿਲੇ ਦਿਨ ਉਹ ਮਰ ਗਿਆ
以色列人出了埃及地後四十年,五月初一日,祭司亞倫遵着耶和華的吩咐上何珥山,就死在那裏。
39 ੩੯ ਅਤੇ ਹਾਰੂਨ ਇੱਕ ਸੌ ਤੇਈ ਸਾਲ ਦਾ ਸੀ ਜਦ ਉਹ ਹੋਰ ਪਰਬਤ ਉੱਤੇ ਮਰ ਗਿਆ।
亞倫死在何珥山的時候年一百二十三歲。
40 ੪੦ ਕਨਾਨੀਆਂ ਦੇ ਰਾਜਾ ਅਰਾਦ ਨੇ ਜੋ ਕਨਾਨ ਦੇਸ ਦੇ ਦੱਖਣ ਵੱਲ ਰਹਿੰਦਾ ਸੀ ਇਸਰਾਏਲੀਆਂ ਦੇ ਆਉਣ ਦੀ ਖ਼ਬਰ ਸੁਣੀ।
住在迦南南地的迦南人亞拉得王聽說以色列人來了。
41 ੪੧ ਅਤੇ ਉਨ੍ਹਾਂ ਨੇ ਹੋਰ ਪਰਬਤ ਤੋਂ ਕੂਚ ਕਰ ਕੇ ਸਲਮੋਨਾਹ ਵਿੱਚ ਡੇਰੇ ਲਾਏ।
以色列人從何珥山起行,安營在撒摩拿。
42 ੪੨ ਤਾਂ ਸਲਮੋਨਾਹ ਤੋਂ ਕੂਚ ਕਰ ਕੇ ਫ਼ੂਨੋਨ ਵਿੱਚ ਡੇਰੇ ਲਾਏ।
從撒摩拿起行,安營在普嫩。
43 ੪੩ ਤਾਂ ਫ਼ੂਨੋਨ ਤੋਂ ਕੂਚ ਕਰ ਕੇ ਓਬੋਥ ਵਿੱਚ ਡੇਰੇ ਲਾਏ।
從普嫩起行,安營在阿伯。
44 ੪੪ ਅਤੇ ਓਬੋਥ ਤੋਂ ਕੂਚ ਕਰ ਕੇ ਈਯੇਅਬਾਰੀਮ ਵਿੱਚ ਮੋਆਬ ਦੀ ਸਰਹੱਦ ਉੱਤੇ ਡੇਰੇ ਲਾਏ।
從阿伯起行,安營在以耶‧亞巴琳,摩押的邊界。
45 ੪੫ ਤਾਂ ਈਯੇ ਤੋਂ ਕੂਚ ਕਰ ਕੇ ਦੀਬੋਨ ਗਾਦ ਵਿੱਚ ਡੇਰੇ ਲਾਏ।
從以耶‧亞巴琳起行,安營在底本‧迦得。
46 ੪੬ ਅਤੇ ਦੀਬੋਨ ਗਾਦ ਤੋਂ ਕੂਚ ਕਰ ਕੇ ਅਲਮੋਨ-ਦਿਬਲਾਤੈਮਾਹ ਵਿੱਚ ਡੇਰੇ ਲਾਏ।
從底本‧迦得起行,安營在亞門‧低比拉太音。
47 ੪੭ ਅਤੇ ਅਲਮੋਨ-ਦਿਬਲਾਤੈਮਾਹ ਤੋਂ ਕੂਚ ਕਰ ਕੇ ਅਬਾਰੀਮ ਦੇ ਪਹਾੜਾਂ ਵਿੱਚ ਨਬੋ ਦੇ ਅੱਗੇ ਡੇਰੇ ਲਾਏ।
從亞門‧低比拉太音起行,安營在尼波對面的亞巴琳山裏。
48 ੪੮ ਅਬਾਰੀਮ ਦੇ ਪਹਾੜਾਂ ਤੋਂ ਕੂਚ ਕਰ ਕੇ ਮੋਆਬ ਦੇ ਮੈਦਾਨ ਵਿੱਚ ਯਰਦਨ ਉੱਤੇ ਯਰੀਹੋ ਕੋਲ ਡੇਰੇ ਲਾਏ।
從亞巴琳山起行,安營在摩押平原-約旦河邊、耶利哥對面。
49 ੪੯ ਅਤੇ ਉਨ੍ਹਾਂ ਨੇ ਯਰਦਨ ਉੱਤੇ ਬੈਤ ਯਸ਼ਿਮੋਥ ਤੋਂ ਆਬੇਲ-ਸ਼ਿੱਟੀਮ ਤੱਕ ਮੋਆਬ ਦੇ ਮੈਦਾਨ ਵਿੱਚ ਡੇਰੇ ਲਾਏ।
他們在摩押平原沿約旦河邊安營,從伯‧耶施末直到亞伯‧什亭。
50 ੫੦ ਮੋਆਬ ਦੇ ਮੈਦਾਨ ਵਿੱਚ ਯਰਦਨ ਉੱਤੇ ਯਰੀਹੋ ਕੋਲ ਯਹੋਵਾਹ ਨੇ ਮੂਸਾ ਨੂੰ ਆਖਿਆ,
耶和華在摩押平原-約旦河邊、耶利哥對面曉諭摩西說:
51 ੫੧ ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਜਦ ਤੁਸੀਂ ਯਰਦਨ ਦੇ ਪਾਰ ਕਨਾਨ ਦੇਸ ਵਿੱਚ ਪਹੁੰਚੋ
「你吩咐以色列人說:你們過約旦河進迦南地的時候,
52 ੫੨ ਤਾਂ ਤੁਸੀਂ ਉਸ ਦੇਸ ਦੇ ਸਾਰੇ ਵਸਨੀਕਾਂ ਨੂੰ ਆਪਣੇ ਅੱਗਿਓਂ ਕੱਢ ਦਿਓ, ਨਾਲੇ ਉਨ੍ਹਾਂ ਦੇ ਸਾਰੇ ਘੜ੍ਹੇ ਹੋਏ ਪੱਥਰਾਂ, ਢਾਲ਼ੇ ਹੋਏ ਬੁੱਤਾਂ ਨੂੰ ਅਤੇ ਉਨ੍ਹਾਂ ਦੇ ਪੂਜਾ ਦੇ ਉੱਚੇ ਸਥਾਨਾਂ ਨੂੰ ਢਾਹ ਸੁੱਟੋ।
就要從你們面前趕出那裏所有的居民,毀滅他們一切鏨成的石像和他們一切鑄成的偶像,又拆毀他們一切的邱壇。
53 ੫੩ ਅਤੇ ਤੁਸੀਂ ਉਸ ਦੇਸ ਉੱਤੇ ਕਬਜ਼ਾ ਕਰ ਕੇ ਉਸ ਵਿੱਚ ਵੱਸੋ ਕਿਉਂ ਜੋ ਮੈਂ ਉਹ ਦੇਸ ਤੁਹਾਨੂੰ ਦਿੱਤਾ ਹੈ ਕਿ ਤੁਸੀਂ ਉਸ ਉੱਤੇ ਕਬਜ਼ਾ ਕਰੋ।
你們要奪那地,住在其中,因我把那地賜給你們為業。
54 ੫੪ ਤੁਸੀਂ ਪਰਚੀਆਂ ਪਾ ਕੇ ਉਸ ਦੇਸ ਨੂੰ ਆਪਣੇ ਟੱਬਰਾਂ ਅਨੁਸਾਰ ਵੰਡ ਲਓ। ਬਹੁਤਿਆਂ ਨੂੰ ਤੁਸੀਂ ਜ਼ਿਆਦਾ ਜ਼ਮੀਨ ਦਿਓ ਅਤੇ ਥੋੜ੍ਹਿਆਂ ਨੂੰ ਘੱਟ ਜ਼ਮੀਨ ਦਿਓ। ਜਿੱਥੇ ਕਿਸੇ ਦੀ ਪਰਚੀ ਨਿੱਕਲੇ ਉੱਥੇ ਉਸ ਦੀ ਜ਼ਮੀਨ ਹੋਵੇ। ਆਪਣੇ ਪੁਰਖਿਆਂ ਦਿਆਂ ਗੋਤਾਂ ਅਨੁਸਾਰ ਤੁਸੀਂ ਆਪਣੀ ਜ਼ਮੀਨ ਵੰਡ ਲਿਓ।
你們要按家室拈鬮,承受那地;人多的,要把產業多分給他們;人少的,要把產業少分給他們。拈出何地給何人,就要歸何人。你們要按宗族的支派承受。
55 ੫੫ ਪਰ ਜੇ ਤੁਸੀਂ ਉਸ ਦੇਸ ਦੇ ਵਸਨੀਕਾਂ ਨੂੰ ਆਪਣੇ ਅੱਗੋਂ ਨਾ ਕੱਢੋ ਤਾਂ ਅਜਿਹਾ ਹੋਵੇਗਾ ਕਿ ਉਹ ਜਿਨ੍ਹਾਂ ਨੂੰ ਤੁਸੀਂ ਰਹਿਣ ਦਿਓਗੇ ਤੁਹਾਡੀਆਂ ਅੱਖਾਂ ਵਿੱਚ ਰੜਕਣਗੇ ਅਤੇ ਤੁਹਾਡੀਆਂ ਪਸਲੀਆਂ ਵਿੱਚ ਕੰਡੇ ਹੋਣਗੇ ਅਤੇ ਉਹ ਤੁਹਾਨੂੰ ਉਸ ਦੇਸ ਵਿੱਚ ਜਿੱਥੇ ਤੁਸੀਂ ਵੱਸਦੇ ਹੋ ਦੁੱਖ ਦੇਣਗੇ।
倘若你們不趕出那地的居民,所容留的居民就必作你們眼中的刺,肋下的荊棘,也必在你們所住的地上擾害你們。
56 ੫੬ ਤਾਂ ਅਜਿਹਾ ਹੋਵੇਗਾ ਕਿ ਜਿਵੇਂ ਮੈਂ ਉਨ੍ਹਾਂ ਨਾਲ ਕਰਨ ਦਾ ਮਨ ਬਣਾਇਆ ਹੈ ਉਹ ਹੀ ਤੁਹਾਡੇ ਨਾਲ ਕਰਾਂਗਾ!
而且我素常有意怎樣待他們,也必照樣待你們。」