< ਗਿਣਤੀ 32 >

1 ਰਊਬੇਨੀਆਂ ਅਤੇ ਗਾਦੀਆਂ ਕੋਲ ਮਾਲ ਡੰਗਰ ਕਾਫ਼ੀ ਸਨ ਅਤੇ ਜਦ ਉਨ੍ਹਾਂ ਨੇ ਯਾਜ਼ੇਰ ਅਤੇ ਗਿਲਆਦ ਦੇ ਦੇਸ ਨੂੰ ਵੇਖਿਆ ਤਾਂ ਵੇਖੋ, ਉਹ ਸਥਾਨ ਪਸ਼ੂਆਂ ਲਈ ਚੰਗਾ ਸੀ।
ומקנה רב היה לבני ראובן ולבני גד--עצום מאד ויראו את ארץ יעזר ואת ארץ גלעד והנה המקום מקום מקנה
2 ਉਪਰੰਤ ਗਾਦੀਆਂ ਅਤੇ ਰਊਬੇਨੀਆਂ ਨੇ ਮੂਸਾ ਅਤੇ ਅਲਆਜ਼ਾਰ ਜਾਜਕ ਅਤੇ ਮੰਡਲੀ ਦੇ ਪ੍ਰਧਾਨਾਂ ਕੋਲ ਜਾ ਕੇ ਆਖਿਆ,
ויבאו בני גד ובני ראובן ויאמרו אל משה ואל אלעזר הכהן ואל נשיאי העדה לאמר
3 ਅਟਾਰੋਥ, ਦੀਬੋਨ, ਯਾਜ਼ੇਰ, ਨਿਮਰਾਹ, ਹਸ਼ਬੋਨ, ਅਲਾਲੇਹ, ਸਬਾਮ, ਨਬੋ ਅਤੇ ਬਓਨ,
עטרות ודיבן ויעזר ונמרה וחשבון ואלעלה ושבם ונבו ובען
4 ਅਰਥਾਤ ਜਿਸ ਧਰਤੀ ਉੱਤੇ ਯਹੋਵਾਹ ਨੇ ਇਸਰਾਏਲ ਦੀ ਮੰਡਲੀ ਨੂੰ ਜਿੱਤ ਦਿੱਤੀ ਹੈ ਇਹ ਧਰਤੀ ਪਸ਼ੂਆਂ ਲਈ ਉੱਤਮ ਹੈ ਅਤੇ ਤੁਹਾਡੇ ਦਾਸਾਂ ਕੋਲ ਮਾਲ ਡੰਗਰ ਬਹੁਤ ਹਨ।
הארץ אשר הכה יהוה לפני עדת ישראל--ארץ מקנה הוא ולעבדיך מקנה
5 ਨਾਲੇ ਉਨ੍ਹਾਂ ਨੇ ਆਖਿਆ, ਜੇ ਤੁਹਾਡੀ ਕਿਰਪਾ ਦੀ ਨਿਗਾਹ ਸਾਡੇ ਉੱਤੇ ਹੋਵੇ ਤਾਂ ਇਹ ਧਰਤੀ ਤੁਹਾਡੇ ਦਾਸਾਂ ਨੂੰ ਨਿੱਜ ਭਾਗ ਹੋਣ ਲਈ ਦਿੱਤੀ ਜਾਵੇ। ਸਾਨੂੰ ਯਰਦਨੋਂ ਪਾਰ ਨਾ ਲੰਘਾਇਓ।
ויאמרו אם מצאנו חן בעיניך--יתן את הארץ הזאת לעבדיך לאחזה אל תעברנו את הירדן
6 ਤਾਂ ਮੂਸਾ ਨੇ ਗਾਦੀਆਂ ਅਤੇ ਰਊਬੇਨੀਆਂ ਨੂੰ ਆਖਿਆ, ਕੀ, ਤੁਹਾਡੇ ਭਰਾ ਤਾਂ ਲੜਾਈ ਵਿੱਚ ਜਾਣ ਅਤੇ ਤੁਸੀਂ ਇੱਥੇ ਬੈਠੇ ਰਹੋ?
ויאמר משה לבני גד ולבני ראובן האחיכם יבאו למלחמה ואתם תשבו פה
7 ਤੁਸੀਂ ਇਸਰਾਏਲੀਆਂ ਨੂੰ ਉਸ ਦੇਸ ਦੇ ਵਿਖੇ ਕਿਉਂ ਨਿਰਾਸ਼ ਕਰਦੇ ਹੋ? ਜਿਹੜਾ ਯਹੋਵਾਹ ਨੇ ਉਹਨਾਂ ਨੂੰ ਦਿੱਤਾ ਹੈ।
ולמה תנואון (תניאון) את לב בני ישראל--מעבר אל הארץ אשר נתן להם יהוה
8 ਜਦ ਮੈਂ ਤੁਹਾਡੇ ਪਿਉ ਨੂੰ ਕਾਦੇਸ਼-ਬਰਨੇਆ ਤੋਂ ਕਨਾਨ ਦੇਸ ਨੂੰ ਵੇਖਣ ਲਈ ਭੇਜਿਆ ਤਾਂ ਤੁਹਾਡੇ ਪਿਉ ਨੇ ਵੀ ਇਸੇ ਤਰ੍ਹਾਂ ਹੀ ਕੀਤਾ।
כה עשו אבתיכם בשלחי אתם מקדש ברנע לראות את הארץ
9 ਜਦ ਉਨ੍ਹਾਂ ਨੇ ਅਸ਼ਕੋਲ ਦੀ ਘਾਟੀ ਤੱਕ ਪਹੁੰਚ ਕੇ ਉਸ ਦੇਸ ਨੂੰ ਵੇਖਿਆ ਤਾਂ ਇਸਰਾਏਲੀਆਂ ਨੂੰ ਉਸ ਦੇਸ ਦੇ ਵਿਖੇ ਨਿਰਾਸ਼ ਕੀਤਾ, ਜਿਹੜਾ ਯਹੋਵਾਹ ਨੇ ਉਨ੍ਹਾਂ ਨੂੰ ਦਿੱਤਾ ਸੀ।
ויעלו עד נחל אשכול ויראו את הארץ ויניאו את לב בני ישראל--לבלתי בא אל הארץ אשר נתן להם יהוה
10 ੧੦ ਤਾਂ ਉਸ ਦਿਨ ਯਹੋਵਾਹ ਦਾ ਕ੍ਰੋਧ ਭੜਕ ਉੱਠਿਆ ਅਤੇ ਉਸ ਨੇ ਸਹੁੰ ਖਾ ਕੇ ਆਖਿਆ।
ויחר אף יהוה ביום ההוא וישבע לאמר
11 ੧੧ ਕਿ ਇਹ ਮਨੁੱਖ ਜਿਹੜੇ ਮਿਸਰ ਵਿੱਚੋਂ ਨਿੱਕਲ ਕੇ ਆਏ ਹਨ ਉਹਨਾਂ ਦੇ ਵਿੱਚੋਂ ਜਿਹੜੇ ਵੀਹ ਸਾਲ ਦੇ ਅਤੇ ਉਸ ਤੋਂ ਉੱਪਰ ਦੇ ਹਨ ਉਸ ਦੇਸ ਨੂੰ ਨਹੀਂ ਵੇਖਣਗੇ ਜਿਸ ਦੀ ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾਧੀ ਸੀ ਕਿਉਂਕਿ ਉਹ ਮੇਰੇ ਪਿੱਛੇ-ਪਿੱਛੇ ਨਹੀਂ ਚੱਲੇ।
אם יראו האנשים העלים ממצרים מבן עשרים שנה ומעלה את האדמה אשר נשבעתי לאברהם ליצחק וליעקב כי לא מלאו אחרי
12 ੧੨ ਯਫ਼ੁੰਨਹ ਕਨਿੱਜ਼ੀ ਦੇ ਪੁੱਤਰ ਕਾਲੇਬ ਅਤੇ ਨੂਨ ਦੇ ਪੁੱਤਰ ਯਹੋਸ਼ੁਆ ਉਸ ਦੇਸ ਨੂੰ ਵੇਖਣਗੇ ਕਿਉਂ ਜੋ ਉਹ ਯਹੋਵਾਹ ਦੇ ਪਿੱਛੇ ਪੂਰੀ ਤਰ੍ਹਾਂ ਚੱਲੇ।
בלתי כלב בן יפנה הקנזי ויהושע בן נון כי מלאו אחרי יהוה
13 ੧੩ ਤਾਂ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕ ਉੱਠਿਆ ਅਤੇ ਜਦੋਂ ਤੱਕ ਸਾਰੀ ਪੀੜ੍ਹੀ ਦਾ ਨਾਸ ਨਾ ਹੋ ਗਿਆ ਜਿਹਨਾਂ ਨੇ ਯਹੋਵਾਹ ਦੇ ਵਿਰੁੱਧ ਬੁਰਾਈ ਕੀਤੀ ਸੀ, ਉਸੇ ਸਮੇਂ ਤੱਕ ਅਰਥਾਤ ਚਾਲ੍ਹੀ ਸਾਲ ਤੱਕ ਉਜਾੜ ਵਿੱਚ ਫਿਰਾਉਂਦਾ ਰਿਹਾ।
ויחר אף יהוה בישראל וינעם במדבר ארבעים שנה--עד תם כל הדור העשה הרע בעיני יהוה
14 ੧੪ ਹੁਣ ਵੇਖੋ, ਤੁਸੀਂ ਉਹਨਾਂ ਵੱਡਿਆ ਦੇ ਥਾਂ ਉੱਠੇ ਹੋ। ਹਾਂ, ਤੁਸੀਂ ਉਹਨਾਂ ਪਾਪੀ ਮਨੁੱਖਾਂ ਦੇ ਦੁਆਰਾ ਜੰਮੇ ਹੋ। ਤੁਸੀਂ ਯਹੋਵਾਹ ਦੇ ਕ੍ਰੋਧ ਨੂੰ ਇਸਰਾਏਲ ਉੱਤੇ ਬਹੁਤ ਵਧਾਓਗੇ।
והנה קמתם תחת אבתיכם--תרבות אנשים חטאים לספות עוד על חרון אף יהוה--אל ישראל
15 ੧੫ ਜੇ ਤੁਸੀਂ ਉਸ ਦੇ ਪਿੱਛੇ ਚੱਲਣ ਤੋਂ ਹੱਟ ਜਾਓ ਤਾਂ ਉਹ ਫਿਰ ਇਨ੍ਹਾਂ ਨੂੰ ਉਜਾੜ ਵਿੱਚ ਛੱਡ ਦੇਵੇਗਾ ਇਸ ਤਰ੍ਹਾਂ ਤੁਸੀਂ ਇਸ ਸਾਰੀ ਪਰਜਾ ਦਾ ਨਾਸ ਕਰਵਾ ਦਿਓਗੇ।
כי תשובן מאחריו ויסף עוד להניחו במדבר ושחתם לכל העם הזה
16 ੧੬ ਤਾਂ ਉਨ੍ਹਾਂ ਨੇ ਮੂਸਾ ਦੇ ਕੋਲ ਆ ਕੇ ਆਖਿਆ, ਅਸੀਂ ਇੱਥੇ ਹੀ ਆਪਣੇ ਪਸ਼ੂਆਂ ਲਈ ਵਾੜੇ ਅਤੇ ਆਪਣੇ ਬੱਚਿਆਂ ਲਈ ਸ਼ਹਿਰ ਬਣਾਵਾਂਗੇ।
ויגשו אליו ויאמרו גדרת צאן נבנה למקננו פה וערים לטפנו
17 ੧੭ ਪਰ ਅਸੀਂ ਸ਼ਸਤਰ ਲੈ ਕੇ ਇਸਰਾਏਲੀਆਂ ਦੇ ਅੱਗੇ ਹੋਵਾਂਗੇ ਜਦ ਤੱਕ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਟਿਕਾਣਿਆਂ ਉੱਤੇ ਨਾ ਪਹੁੰਚਾ ਦੇਈਏ ਅਤੇ ਸਾਡੇ ਬਾਲ ਬੱਚੇ ਇਸ ਦੇਸ ਦੇ ਨਿਵਾਸੀਆਂ ਨਾਲ ਗੜ੍ਹ ਵਾਲੇ ਸ਼ਹਿਰਾਂ ਵਿੱਚ ਰਹਿਣਗੇ।
ואנחנו נחלץ חשים לפני בני ישראל עד אשר אם הביאנם אל מקומם וישב טפנו בערי המבצר מפני ישבי הארץ
18 ੧੮ ਅਤੇ ਅਸੀਂ ਆਪਣਿਆਂ ਘਰਾਂ ਨੂੰ ਨਹੀਂ ਮੁੜਾਂਗੇ ਜਦੋਂ ਤੱਕ ਇਸਰਾਏਲੀਆਂ ਦਾ ਇੱਕ-ਇੱਕ ਮਨੁੱਖ ਆਪਣੀ ਜ਼ਮੀਨ ਦਾ ਮਾਲਕ ਨਾ ਹੋ ਜਾਵੇ।
לא נשוב אל בתינו--עד התנחל בני ישראל איש נחלתו
19 ੧੯ ਕਿਉਂ ਜੋ ਅਸੀਂ ਉਨ੍ਹਾਂ ਨਾਲ ਯਰਦਨ ਪਾਰ ਅਤੇ ਉਸ ਤੋਂ ਅੱਗੇ ਜ਼ਮੀਨ ਨਹੀਂ ਲਵਾਂਗੇ ਕਿਉਂ ਜੋ ਸਾਡੀ ਜ਼ਮੀਨ ਸਾਨੂੰ ਯਰਦਨ ਦੇ ਇਸ ਪਾਸੇ ਪੂਰਬ ਵੱਲ ਮਿਲ ਗਈ ਹੈ।
כי לא ננחל אתם מעבר לירדן והלאה כי באה נחלתנו אלינו מעבר הירדן מזרחה
20 ੨੦ ਤਾਂ ਮੂਸਾ ਨੇ ਉਨ੍ਹਾਂ ਨੂੰ ਆਖਿਆ, ਜੇ ਤੁਸੀਂ ਇਹ ਕੰਮ ਕਰੋ, ਜੇ ਤੁਸੀਂ ਸ਼ਸਤਰ ਲਵੋ ਅਤੇ ਯਹੋਵਾਹ ਦੇ ਅੱਗੇ ਲੜਾਈ ਲਈ ਜਾਓ।
ויאמר אליהם משה אם תעשון את הדבר הזה אם תחלצו לפני יהוה למלחמה
21 ੨੧ ਅਤੇ ਤੁਹਾਡੇ ਵਿੱਚੋਂ ਹਰ ਇੱਕ ਸ਼ਸਤਰ ਧਾਰੀ ਹੋ ਕੇ ਯਰਦਨ ਤੋਂ ਪਾਰ ਲੰਘ ਜਾਵੇ ਜਦ ਤੱਕ ਯਹੋਵਾਹ ਆਪਣੇ ਵੈਰੀਆਂ ਨੂੰ ਆਪਣੇ ਅੱਗੋਂ ਨਾ ਕੱਢ ਦੇਵੇ।
ועבר לכם כל חלוץ את הירדן לפני יהוה עד הורישו את איביו מפניו
22 ੨੨ ਅਤੇ ਦੇਸ ਯਹੋਵਾਹ ਦੇ ਵੱਸ ਵਿੱਚ ਨਾ ਹੋ ਜਾਵੇ ਤਾਂ ਇਸ ਤੋਂ ਬਾਅਦ ਤੁਸੀਂ ਮੁੜ ਸਕਦੇ ਹੋ, ਤੁਸੀਂ ਯਹੋਵਾਹ ਵੱਲੋਂ ਅਤੇ ਇਸਰਾਏਲੀਆਂ ਵੱਲੋਂ ਨਿਰਦੋਸ਼ ਠਹਿਰੋਗੇ ਅਤੇ ਇਹ ਦੇਸ ਯਹੋਵਾਹ ਅੱਗੇ ਤੁਹਾਡੀ ਆਪਣੀ ਜ਼ਮੀਨ ਹੋਵੇਗਾ।
ונכבשה הארץ לפני יהוה ואחר תשבו--והייתם נקים מיהוה ומישראל והיתה הארץ הזאת לכם לאחזה--לפני יהוה
23 ੨੩ ਪਰ ਜੇ ਤੁਸੀਂ ਇਹ ਨਾ ਕਰੋ ਤਾਂ ਵੇਖੋ, ਤੁਸੀਂ ਯਹੋਵਾਹ ਦੇ ਵਿਰੁੱਧ ਪਾਪ ਕਰੋਗੇ ਅਤੇ ਜਾਣੋ ਕਿ ਤੁਹਾਡਾ ਪਾਪ ਤੁਹਾਡੇ ਉੱਤੇ ਆ ਪਵੇਗਾ।
ואם לא תעשון כן הנה חטאתם ליהוה ודעו חטאתכם אשר תמצא אתכם
24 ੨੪ ਤੁਸੀਂ ਆਪਣੇ ਬਾਲ ਬੱਚਿਆਂ ਲਈ ਸ਼ਹਿਰ ਅਤੇ ਆਪਣੇ ਇੱਜੜਾਂ ਲਈ ਵਾੜੇ ਬਣਾਓ, ਜਿਵੇਂ ਤੁਹਾਡੇ ਮੂੰਹੋਂ ਨਿੱਕਲਿਆ ਹੈ ਉਸੇ ਤਰ੍ਹਾਂ ਕਰੋ।
בנו לכם ערים לטפכם וגדרת לצנאכם והיצא מפיכם תעשו
25 ੨੫ ਗਾਦੀਆਂ ਅਤੇ ਰਊਬੇਨੀਆਂ ਨੇ ਮੂਸਾ ਨੂੰ ਆਖਿਆ, ਆਪਣੇ ਸੁਆਮੀ ਦੀ ਆਗਿਆ ਅਨੁਸਾਰ ਤੇਰੇ ਦਾਸ ਕਰਨਗੇ।
ויאמר בני גד ובני ראובן אל משה לאמר עבדיך יעשו כאשר אדני מצוה
26 ੨੬ ਸਾਡੇ ਬਾਲ ਬੱਚੇ, ਸਾਡੀਆਂ ਔਰਤਾਂ, ਸਾਡੇ ਝੁੰਡ ਅਤੇ ਸਾਡੇ ਸਾਰੇ ਜਾਨਵਰ ਗਿਲਆਦ ਦੇ ਸ਼ਹਿਰਾਂ ਵਿੱਚ ਰਹਿਣਗੇ।
טפנו נשינו מקננו וכל בהמתנו--יהיו שם בערי הגלעד
27 ੨੭ ਪਰ ਆਪਣੇ ਸੁਆਮੀ ਦੇ ਕਹੇ ਅਨੁਸਾਰ ਤੇਰੇ ਦਾਸ ਸਾਰੇ ਦੇ ਸਾਰੇ ਯੁੱਧ ਕਰਨ ਲਈ ਸ਼ਸਤਰ ਧਾਰੀ ਹੋ ਕੇ ਯਹੋਵਾਹ ਅੱਗੇ-ਅੱਗੇ ਲੜਨ ਲਈ ਪਾਰ ਲੰਘਣਗੇ।
ועבדיך יעברו כל חלוץ צבא לפני יהוה--למלחמה כאשר אדני דבר
28 ੨੮ ਤਾਂ ਮੂਸਾ ਨੇ ਉਨ੍ਹਾਂ ਦੇ ਵਿਖੇ ਅਲਆਜ਼ਾਰ ਜਾਜਕ ਨੂੰ ਅਤੇ ਨੂਨ ਦੇ ਪੁੱਤਰ ਯਹੋਸ਼ੁਆ ਨੂੰ ਅਤੇ ਇਸਰਾਏਲ ਦਿਆਂ ਗੋਤਾਂ ਦੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਆਂ ਨੂੰ ਹੁਕਮ ਦਿੱਤਾ।
ויצו להם משה את אלעזר הכהן ואת יהושע בן נון ואת ראשי אבות המטות לבני ישראל
29 ੨੯ ਜੇ ਗਾਦੀ ਅਤੇ ਰਊਬੇਨੀ ਤੁਹਾਡੇ ਨਾਲ ਯਰਦਨ ਤੋਂ ਪਾਰ ਲੰਘਣ, ਅਤੇ ਉਹ ਜਿਹੜੇ ਸ਼ਸਤਰ ਧਾਰੀ ਹਨ ਯਹੋਵਾਹ ਲਈ ਲੜਨ ਅਤੇ ਧਰਤੀ ਤੁਹਾਡੇ ਵੱਸ ਹੋ ਜਾਵੇ ਤਾਂ ਤੁਸੀਂ ਉਨ੍ਹਾਂ ਨੂੰ ਗਿਲਆਦ ਦੇਸ ਉਹਨਾਂ ਦੀ ਸੰਪਤੀ ਹੋਣ ਲਈ ਦੇ ਦੇਇਓ।
ויאמר משה אלהם אם יעברו בני גד ובני ראובן אתכם את הירדן כל חלוץ למלחמה לפני יהוה ונכבשה הארץ לפניכם--ונתתם להם את ארץ הגלעד לאחזה
30 ੩੦ ਪਰ ਜੇ ਉਹ ਤੁਹਾਡੇ ਨਾਲ ਸ਼ਸਤਰ ਧਾਰੀ ਹੋ ਕੇ ਪਾਰ ਨਾ ਜਾਣ ਤਾਂ ਉਹ ਤੁਹਾਡੇ ਵਿੱਚ ਕਨਾਨ ਦੇਸ ਵਿੱਚ ਜ਼ਮੀਨ ਲੈਣ।
ואם לא יעברו חלוצים אתכם--ונאחזו בתככם בארץ כנען
31 ੩੧ ਤਾਂ ਗਾਦੀਆਂ ਅਤੇ ਰਊਬੇਨੀਆਂ ਨੇ ਉੱਤਰ ਦਿੱਤਾ, ਜਿਵੇਂ ਯਹੋਵਾਹ ਤੇਰੇ ਦਾਸਾਂ ਨੂੰ ਬੋਲਿਆ ਹੈ ਉਸੇ ਤਰ੍ਹਾਂ ਅਸੀਂ ਕਰਾਂਗੇ।
ויענו בני גד ובני ראובן לאמר את אשר דבר יהוה אל עבדיך כן נעשה
32 ੩੨ ਅਸੀਂ ਸ਼ਸਤਰ ਧਾਰੀ ਹੋ ਕੇ ਯਹੋਵਾਹ ਅੱਗੇ ਕਨਾਨ ਦੇਸ ਵਿੱਚ ਜਾਂਵਾਂਗੇ ਪਰ ਸਾਡੀ ਜ਼ਮੀਨ ਯਰਦਨ ਦੇ ਇਸ ਪਾਰ ਹੀ ਰਹੇ।
נחנו נעבר חלוצים לפני יהוה ארץ כנען ואתנו אחזת נחלתנו מעבר לירדן
33 ੩੩ ਤਾਂ ਮੂਸਾ ਨੇ ਗਾਦੀਆਂ ਅਤੇ ਰਊਬੇਨੀਆਂ ਨੂੰ ਅਤੇ ਯੂਸੁਫ਼ ਦੇ ਪੁੱਤਰ ਮਨੱਸ਼ਹ ਦੇ ਅੱਧੇ ਗੋਤ ਨੂੰ ਅਮੋਰੀਆਂ ਦੇ ਰਾਜੇ ਸੀਹੋਨ ਦੇ ਰਾਜ ਨੂੰ ਅਤੇ ਬਾਸ਼ਾਨ ਦੇ ਰਾਜੇ ਓਗ ਦੇ ਰਾਜ ਨੂੰ ਦੇ ਦਿੱਤਾ ਅਤੇ ਉਸ ਦੇ ਆਲੇ-ਦੁਆਲੇ ਦੇ ਦੇਸਾਂ ਦੇ ਸ਼ਹਿਰ ਵੀ ਉਹਨਾਂ ਨੂੰ ਦਿੱਤੇ।
ויתן להם משה לבני גד ולבני ראובן ולחצי שבט מנשה בן יוסף את ממלכת סיחן מלך האמרי ואת ממלכת עוג מלך הבשן הארץ לעריה בגבלת--ערי הארץ סביב
34 ੩੪ ਤਾਂ ਗਾਦੀਆਂ ਨੇ ਦੀਬੋਨ ਅਤੇ ਅਟਾਰੋਥ ਅਤੇ ਅਰੋਏਰ।
ויבנו בני גד את דיבן ואת עטרת ואת ערער
35 ੩੫ ਅਤੇ ਅਟਰੋਥ-ਸ਼ੋਫਾਨ ਅਤੇ ਯਾਜ਼ੇਰ ਅਤੇ ਯਾਗਬਹਾਹ।
ואת עטרת שופן ואת יעזר ויגבהה
36 ੩੬ ਅਤੇ ਬੈਤ ਨਿਮਰਾਹ ਅਤੇ ਬੈਤ ਹਾਰਾਨ ਇਹ ਗੜ੍ਹਾਂ ਵਾਲੇ ਸ਼ਹਿਰ ਅਤੇ ਭੇਡਾਂ ਦੇ ਵਾੜੇ ਬਣਾਏ।
ואת בית נמרה ואת בית הרן ערי מבצר וגדרת צאן
37 ੩੭ ਪਰ ਰਊਬੇਨੀਆਂ ਨੇ ਇਹ ਬਣਾਏ, ਹਸ਼ਬੋਨ ਅਤੇ ਅਲਾਲੇਹ ਅਤੇ ਕਿਰਯਾਤਾਇਮ।
ובני ראובן בנו את חשבון ואת אלעלא ואת קריתים
38 ੩੮ ਅਤੇ ਨਬੋ ਬਆਲ-ਮਓਨ ਜਿਨ੍ਹਾਂ ਦੇ ਨਾਮ ਬਦਲੇ ਗਏ ਅਤੇ ਸਿਬਮਾਹ ਨੂੰ ਬਣਾਇਆ ਅਤੇ ਜਿਹੜੇ ਸ਼ਹਿਰ ਉਨ੍ਹਾਂ ਨੇ ਬਣਾਏ ਉਨ੍ਹਾਂ ਦੇ ਹੋਰ ਨਾਮ ਰੱਖੇ।
ואת נבו ואת בעל מעון מוסבת שם--ואת שבמה ויקראו בשמת את שמות הערים אשר בנו
39 ੩੯ ਮਨੱਸ਼ਹ ਦੇ ਪੁੱਤਰ ਮਾਕੀਰ ਦੇ ਵੰਸ਼ ਨੇ ਜਾ ਕੇ ਗਿਲਆਦ ਨੂੰ ਲੈ ਲਿਆ ਅਤੇ ਅਮੋਰੀਆਂ ਨੂੰ ਜਿਹੜੇ ਉਹ ਦੇ ਵਿੱਚ ਸਨ ਕੱਢ ਦਿੱਤਾ।
וילכו בני מכיר בן מנשה גלעדה--וילכדה ויורש את האמרי אשר בה
40 ੪੦ ਤਾਂ ਮੂਸਾ ਨੇ ਗਿਲਆਦ ਮਨੱਸ਼ਹ ਦੀ ਅੰਸ ਦੇ ਮਾਕੀਰ ਨੂੰ ਦਿੱਤਾ ਅਤੇ ਉਹ ਉਸ ਵਿੱਚ ਵੱਸਿਆ।
ויתן משה את הגלעד למכיר בן מנשה וישב בה
41 ੪੧ ਅਤੇ ਮਨੱਸ਼ਹ ਦੇ ਵੰਸ਼ ਦੇ ਯਾਈਰ ਨੇ ਜਾ ਕੇ ਉਨ੍ਹਾਂ ਦੀਆਂ ਬਸਤੀਆਂ ਨੂੰ ਲੈ ਲਿਆ ਅਤੇ ਉਨ੍ਹਾਂ ਦੇ ਨਾਮ ਹੱਵੋਥ, ਯਾਈਰ ਰੱਖੇ।
ויאיר בן מנשה הלך וילכד את חותיהם ויקרא אתהן חות יאיר
42 ੪੨ ਅਤੇ ਨੋਬਹ ਨੇ ਜਾ ਕੇ ਕਨਾਥ ਅਤੇ ਉਸ ਦੇ ਪਿੰਡਾਂ ਨੂੰ ਲਿਆ ਅਤੇ ਉਨ੍ਹਾਂ ਦਾ ਨਾਮ ਆਪਣੇ ਨਾਮ ਤੇ ਆਪਣਾ ਨਾਮ ਨੋਬਹ ਰੱਖਿਆ।
ונבח הלך וילכד את קנת ואת בנתיה ויקרא לה נבח בשמו

< ਗਿਣਤੀ 32 >