< ਗਿਣਤੀ 32 >
1 ੧ ਰਊਬੇਨੀਆਂ ਅਤੇ ਗਾਦੀਆਂ ਕੋਲ ਮਾਲ ਡੰਗਰ ਕਾਫ਼ੀ ਸਨ ਅਤੇ ਜਦ ਉਨ੍ਹਾਂ ਨੇ ਯਾਜ਼ੇਰ ਅਤੇ ਗਿਲਆਦ ਦੇ ਦੇਸ ਨੂੰ ਵੇਖਿਆ ਤਾਂ ਵੇਖੋ, ਉਹ ਸਥਾਨ ਪਸ਼ੂਆਂ ਲਈ ਚੰਗਾ ਸੀ।
Now the children of Reuben and the children of Gad had a great number of cattle: and when they saw that the land of Jazer and the land of Gilead was a good place for cattle;
2 ੨ ਉਪਰੰਤ ਗਾਦੀਆਂ ਅਤੇ ਰਊਬੇਨੀਆਂ ਨੇ ਮੂਸਾ ਅਤੇ ਅਲਆਜ਼ਾਰ ਜਾਜਕ ਅਤੇ ਮੰਡਲੀ ਦੇ ਪ੍ਰਧਾਨਾਂ ਕੋਲ ਜਾ ਕੇ ਆਖਿਆ,
The children of Gad and the children of Reuben came and said to Moses and to Eleazar the priest and to the chiefs of the meeting,
3 ੩ ਅਟਾਰੋਥ, ਦੀਬੋਨ, ਯਾਜ਼ੇਰ, ਨਿਮਰਾਹ, ਹਸ਼ਬੋਨ, ਅਲਾਲੇਹ, ਸਬਾਮ, ਨਬੋ ਅਤੇ ਬਓਨ,
Ataroth, and Dibon, and Jazer, and Nimrah, and Heshbon, and Elealeh, and Sebam, and Nebo, and Beon,
4 ੪ ਅਰਥਾਤ ਜਿਸ ਧਰਤੀ ਉੱਤੇ ਯਹੋਵਾਹ ਨੇ ਇਸਰਾਏਲ ਦੀ ਮੰਡਲੀ ਨੂੰ ਜਿੱਤ ਦਿੱਤੀ ਹੈ ਇਹ ਧਰਤੀ ਪਸ਼ੂਆਂ ਲਈ ਉੱਤਮ ਹੈ ਅਤੇ ਤੁਹਾਡੇ ਦਾਸਾਂ ਕੋਲ ਮਾਲ ਡੰਗਰ ਬਹੁਤ ਹਨ।
The land which the Lord gave into the hands of the children of Israel, is a land for cattle, and your servants have cattle.
5 ੫ ਨਾਲੇ ਉਨ੍ਹਾਂ ਨੇ ਆਖਿਆ, ਜੇ ਤੁਹਾਡੀ ਕਿਰਪਾ ਦੀ ਨਿਗਾਹ ਸਾਡੇ ਉੱਤੇ ਹੋਵੇ ਤਾਂ ਇਹ ਧਰਤੀ ਤੁਹਾਡੇ ਦਾਸਾਂ ਨੂੰ ਨਿੱਜ ਭਾਗ ਹੋਣ ਲਈ ਦਿੱਤੀ ਜਾਵੇ। ਸਾਨੂੰ ਯਰਦਨੋਂ ਪਾਰ ਨਾ ਲੰਘਾਇਓ।
And they said, With your approval, let this land be given to your servants as their heritage: do not take us over Jordan.
6 ੬ ਤਾਂ ਮੂਸਾ ਨੇ ਗਾਦੀਆਂ ਅਤੇ ਰਊਬੇਨੀਆਂ ਨੂੰ ਆਖਿਆ, ਕੀ, ਤੁਹਾਡੇ ਭਰਾ ਤਾਂ ਲੜਾਈ ਵਿੱਚ ਜਾਣ ਅਤੇ ਤੁਸੀਂ ਇੱਥੇ ਬੈਠੇ ਰਹੋ?
And Moses said to the children of Gad and the children of Reuben, Are your brothers to go to the war, while you take your rest here?
7 ੭ ਤੁਸੀਂ ਇਸਰਾਏਲੀਆਂ ਨੂੰ ਉਸ ਦੇਸ ਦੇ ਵਿਖੇ ਕਿਉਂ ਨਿਰਾਸ਼ ਕਰਦੇ ਹੋ? ਜਿਹੜਾ ਯਹੋਵਾਹ ਨੇ ਉਹਨਾਂ ਨੂੰ ਦਿੱਤਾ ਹੈ।
Why would you take from the children of Israel the desire to go over into the land which the Lord has given them?
8 ੮ ਜਦ ਮੈਂ ਤੁਹਾਡੇ ਪਿਉ ਨੂੰ ਕਾਦੇਸ਼-ਬਰਨੇਆ ਤੋਂ ਕਨਾਨ ਦੇਸ ਨੂੰ ਵੇਖਣ ਲਈ ਭੇਜਿਆ ਤਾਂ ਤੁਹਾਡੇ ਪਿਉ ਨੇ ਵੀ ਇਸੇ ਤਰ੍ਹਾਂ ਹੀ ਕੀਤਾ।
So did your fathers, when I sent them from Kadesh-barnea to see the land.
9 ੯ ਜਦ ਉਨ੍ਹਾਂ ਨੇ ਅਸ਼ਕੋਲ ਦੀ ਘਾਟੀ ਤੱਕ ਪਹੁੰਚ ਕੇ ਉਸ ਦੇਸ ਨੂੰ ਵੇਖਿਆ ਤਾਂ ਇਸਰਾਏਲੀਆਂ ਨੂੰ ਉਸ ਦੇਸ ਦੇ ਵਿਖੇ ਨਿਰਾਸ਼ ਕੀਤਾ, ਜਿਹੜਾ ਯਹੋਵਾਹ ਨੇ ਉਨ੍ਹਾਂ ਨੂੰ ਦਿੱਤਾ ਸੀ।
For when they went up to the valley of Eshcol, and saw the land, they took from the children of Israel the desire to go into the land which the Lord had given them.
10 ੧੦ ਤਾਂ ਉਸ ਦਿਨ ਯਹੋਵਾਹ ਦਾ ਕ੍ਰੋਧ ਭੜਕ ਉੱਠਿਆ ਅਤੇ ਉਸ ਨੇ ਸਹੁੰ ਖਾ ਕੇ ਆਖਿਆ।
And at that time the Lord was moved to wrath, and made an oath, saying,
11 ੧੧ ਕਿ ਇਹ ਮਨੁੱਖ ਜਿਹੜੇ ਮਿਸਰ ਵਿੱਚੋਂ ਨਿੱਕਲ ਕੇ ਆਏ ਹਨ ਉਹਨਾਂ ਦੇ ਵਿੱਚੋਂ ਜਿਹੜੇ ਵੀਹ ਸਾਲ ਦੇ ਅਤੇ ਉਸ ਤੋਂ ਉੱਪਰ ਦੇ ਹਨ ਉਸ ਦੇਸ ਨੂੰ ਨਹੀਂ ਵੇਖਣਗੇ ਜਿਸ ਦੀ ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾਧੀ ਸੀ ਕਿਉਂਕਿ ਉਹ ਮੇਰੇ ਪਿੱਛੇ-ਪਿੱਛੇ ਨਹੀਂ ਚੱਲੇ।
Truly, not one of the men of twenty years old and over who came out of Egypt will see the land which I gave by oath to Abraham, Isaac, and Jacob; because they have not been true to me with all their heart;
12 ੧੨ ਯਫ਼ੁੰਨਹ ਕਨਿੱਜ਼ੀ ਦੇ ਪੁੱਤਰ ਕਾਲੇਬ ਅਤੇ ਨੂਨ ਦੇ ਪੁੱਤਰ ਯਹੋਸ਼ੁਆ ਉਸ ਦੇਸ ਨੂੰ ਵੇਖਣਗੇ ਕਿਉਂ ਜੋ ਉਹ ਯਹੋਵਾਹ ਦੇ ਪਿੱਛੇ ਪੂਰੀ ਤਰ੍ਹਾਂ ਚੱਲੇ।
But only Caleb, the son of Jephunneh the Kenizzite, and Joshua, the son of Nun: because they have been true to the Lord.
13 ੧੩ ਤਾਂ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕ ਉੱਠਿਆ ਅਤੇ ਜਦੋਂ ਤੱਕ ਸਾਰੀ ਪੀੜ੍ਹੀ ਦਾ ਨਾਸ ਨਾ ਹੋ ਗਿਆ ਜਿਹਨਾਂ ਨੇ ਯਹੋਵਾਹ ਦੇ ਵਿਰੁੱਧ ਬੁਰਾਈ ਕੀਤੀ ਸੀ, ਉਸੇ ਸਮੇਂ ਤੱਕ ਅਰਥਾਤ ਚਾਲ੍ਹੀ ਸਾਲ ਤੱਕ ਉਜਾੜ ਵਿੱਚ ਫਿਰਾਉਂਦਾ ਰਿਹਾ।
Then the Lord was angry with Israel, and he made them wanderers in the waste land for forty years? till all that generation who had done evil in the eyes of the Lord was dead.
14 ੧੪ ਹੁਣ ਵੇਖੋ, ਤੁਸੀਂ ਉਹਨਾਂ ਵੱਡਿਆ ਦੇ ਥਾਂ ਉੱਠੇ ਹੋ। ਹਾਂ, ਤੁਸੀਂ ਉਹਨਾਂ ਪਾਪੀ ਮਨੁੱਖਾਂ ਦੇ ਦੁਆਰਾ ਜੰਮੇ ਹੋ। ਤੁਸੀਂ ਯਹੋਵਾਹ ਦੇ ਕ੍ਰੋਧ ਨੂੰ ਇਸਰਾਏਲ ਉੱਤੇ ਬਹੁਤ ਵਧਾਓਗੇ।
And now you have come to take the place of your fathers, another generation of sinners, increasing the wrath of the Lord against Israel.
15 ੧੫ ਜੇ ਤੁਸੀਂ ਉਸ ਦੇ ਪਿੱਛੇ ਚੱਲਣ ਤੋਂ ਹੱਟ ਜਾਓ ਤਾਂ ਉਹ ਫਿਰ ਇਨ੍ਹਾਂ ਨੂੰ ਉਜਾੜ ਵਿੱਚ ਛੱਡ ਦੇਵੇਗਾ ਇਸ ਤਰ੍ਹਾਂ ਤੁਸੀਂ ਇਸ ਸਾਰੀ ਪਰਜਾ ਦਾ ਨਾਸ ਕਰਵਾ ਦਿਓਗੇ।
For if you are turned away from him, he will send them wandering again in the waste land; and you will be the cause of the destruction of all this people.
16 ੧੬ ਤਾਂ ਉਨ੍ਹਾਂ ਨੇ ਮੂਸਾ ਦੇ ਕੋਲ ਆ ਕੇ ਆਖਿਆ, ਅਸੀਂ ਇੱਥੇ ਹੀ ਆਪਣੇ ਪਸ਼ੂਆਂ ਲਈ ਵਾੜੇ ਅਤੇ ਆਪਣੇ ਬੱਚਿਆਂ ਲਈ ਸ਼ਹਿਰ ਬਣਾਵਾਂਗੇ।
Then they came to him, and said, We will make safe places for our cattle here, and towns for our little ones;
17 ੧੭ ਪਰ ਅਸੀਂ ਸ਼ਸਤਰ ਲੈ ਕੇ ਇਸਰਾਏਲੀਆਂ ਦੇ ਅੱਗੇ ਹੋਵਾਂਗੇ ਜਦ ਤੱਕ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਟਿਕਾਣਿਆਂ ਉੱਤੇ ਨਾ ਪਹੁੰਚਾ ਦੇਈਏ ਅਤੇ ਸਾਡੇ ਬਾਲ ਬੱਚੇ ਇਸ ਦੇਸ ਦੇ ਨਿਵਾਸੀਆਂ ਨਾਲ ਗੜ੍ਹ ਵਾਲੇ ਸ਼ਹਿਰਾਂ ਵਿੱਚ ਰਹਿਣਗੇ।
But we ourselves will be ready armed to go before the children of Israel till we have taken them to their place: but our little ones will be safe in the walled towns against the people of the land.
18 ੧੮ ਅਤੇ ਅਸੀਂ ਆਪਣਿਆਂ ਘਰਾਂ ਨੂੰ ਨਹੀਂ ਮੁੜਾਂਗੇ ਜਦੋਂ ਤੱਕ ਇਸਰਾਏਲੀਆਂ ਦਾ ਇੱਕ-ਇੱਕ ਮਨੁੱਖ ਆਪਣੀ ਜ਼ਮੀਨ ਦਾ ਮਾਲਕ ਨਾ ਹੋ ਜਾਵੇ।
We will not come back to our houses till every one of the children of Israel has come into his heritage.
19 ੧੯ ਕਿਉਂ ਜੋ ਅਸੀਂ ਉਨ੍ਹਾਂ ਨਾਲ ਯਰਦਨ ਪਾਰ ਅਤੇ ਉਸ ਤੋਂ ਅੱਗੇ ਜ਼ਮੀਨ ਨਹੀਂ ਲਵਾਂਗੇ ਕਿਉਂ ਜੋ ਸਾਡੀ ਜ਼ਮੀਨ ਸਾਨੂੰ ਯਰਦਨ ਦੇ ਇਸ ਪਾਸੇ ਪੂਰਬ ਵੱਲ ਮਿਲ ਗਈ ਹੈ।
For we will not have our heritage with them on the other side of Jordan and forward; because our heritage has come to us on this side of Jordan to the east.
20 ੨੦ ਤਾਂ ਮੂਸਾ ਨੇ ਉਨ੍ਹਾਂ ਨੂੰ ਆਖਿਆ, ਜੇ ਤੁਸੀਂ ਇਹ ਕੰਮ ਕਰੋ, ਜੇ ਤੁਸੀਂ ਸ਼ਸਤਰ ਲਵੋ ਅਤੇ ਯਹੋਵਾਹ ਦੇ ਅੱਗੇ ਲੜਾਈ ਲਈ ਜਾਓ।
Then Moses said to them, If you will do this, arming yourselves to go before the Lord to the war,
21 ੨੧ ਅਤੇ ਤੁਹਾਡੇ ਵਿੱਚੋਂ ਹਰ ਇੱਕ ਸ਼ਸਤਰ ਧਾਰੀ ਹੋ ਕੇ ਯਰਦਨ ਤੋਂ ਪਾਰ ਲੰਘ ਜਾਵੇ ਜਦ ਤੱਕ ਯਹੋਵਾਹ ਆਪਣੇ ਵੈਰੀਆਂ ਨੂੰ ਆਪਣੇ ਅੱਗੋਂ ਨਾ ਕੱਢ ਦੇਵੇ।
Every armed man of you going across Jordan before the Lord till he has overcome and sent in flight all who are against him,
22 ੨੨ ਅਤੇ ਦੇਸ ਯਹੋਵਾਹ ਦੇ ਵੱਸ ਵਿੱਚ ਨਾ ਹੋ ਜਾਵੇ ਤਾਂ ਇਸ ਤੋਂ ਬਾਅਦ ਤੁਸੀਂ ਮੁੜ ਸਕਦੇ ਹੋ, ਤੁਸੀਂ ਯਹੋਵਾਹ ਵੱਲੋਂ ਅਤੇ ਇਸਰਾਏਲੀਆਂ ਵੱਲੋਂ ਨਿਰਦੋਸ਼ ਠਹਿਰੋਗੇ ਅਤੇ ਇਹ ਦੇਸ ਯਹੋਵਾਹ ਅੱਗੇ ਤੁਹਾਡੀ ਆਪਣੀ ਜ਼ਮੀਨ ਹੋਵੇਗਾ।
And the land is under the rule of the Lord: then after that you may come back, having done no wrong to the Lord and to Israel; and this land will be yours for your heritage before the Lord.
23 ੨੩ ਪਰ ਜੇ ਤੁਸੀਂ ਇਹ ਨਾ ਕਰੋ ਤਾਂ ਵੇਖੋ, ਤੁਸੀਂ ਯਹੋਵਾਹ ਦੇ ਵਿਰੁੱਧ ਪਾਪ ਕਰੋਗੇ ਅਤੇ ਜਾਣੋ ਕਿ ਤੁਹਾਡਾ ਪਾਪ ਤੁਹਾਡੇ ਉੱਤੇ ਆ ਪਵੇਗਾ।
But if you do not do this, then you are sinners against the Lord; and you may be certain that your sin will have its reward.
24 ੨੪ ਤੁਸੀਂ ਆਪਣੇ ਬਾਲ ਬੱਚਿਆਂ ਲਈ ਸ਼ਹਿਰ ਅਤੇ ਆਪਣੇ ਇੱਜੜਾਂ ਲਈ ਵਾੜੇ ਬਣਾਓ, ਜਿਵੇਂ ਤੁਹਾਡੇ ਮੂੰਹੋਂ ਨਿੱਕਲਿਆ ਹੈ ਉਸੇ ਤਰ੍ਹਾਂ ਕਰੋ।
So get to work building your towns for your little ones, and safe places for your sheep; and do as you have said.
25 ੨੫ ਗਾਦੀਆਂ ਅਤੇ ਰਊਬੇਨੀਆਂ ਨੇ ਮੂਸਾ ਨੂੰ ਆਖਿਆ, ਆਪਣੇ ਸੁਆਮੀ ਦੀ ਆਗਿਆ ਅਨੁਸਾਰ ਤੇਰੇ ਦਾਸ ਕਰਨਗੇ।
And the children of Gad and the children of Reuben said to Moses, Your servants will do as my lord says.
26 ੨੬ ਸਾਡੇ ਬਾਲ ਬੱਚੇ, ਸਾਡੀਆਂ ਔਰਤਾਂ, ਸਾਡੇ ਝੁੰਡ ਅਤੇ ਸਾਡੇ ਸਾਰੇ ਜਾਨਵਰ ਗਿਲਆਦ ਦੇ ਸ਼ਹਿਰਾਂ ਵਿੱਚ ਰਹਿਣਗੇ।
Our little ones, our wives, and our flocks, and all our cattle, will be there in the towns of Gilead;
27 ੨੭ ਪਰ ਆਪਣੇ ਸੁਆਮੀ ਦੇ ਕਹੇ ਅਨੁਸਾਰ ਤੇਰੇ ਦਾਸ ਸਾਰੇ ਦੇ ਸਾਰੇ ਯੁੱਧ ਕਰਨ ਲਈ ਸ਼ਸਤਰ ਧਾਰੀ ਹੋ ਕੇ ਯਹੋਵਾਹ ਅੱਗੇ-ਅੱਗੇ ਲੜਨ ਲਈ ਪਾਰ ਲੰਘਣਗੇ।
But your servants will go over, every man armed for war, before the Lord to the fight, as my lord says.
28 ੨੮ ਤਾਂ ਮੂਸਾ ਨੇ ਉਨ੍ਹਾਂ ਦੇ ਵਿਖੇ ਅਲਆਜ਼ਾਰ ਜਾਜਕ ਨੂੰ ਅਤੇ ਨੂਨ ਦੇ ਪੁੱਤਰ ਯਹੋਸ਼ੁਆ ਨੂੰ ਅਤੇ ਇਸਰਾਏਲ ਦਿਆਂ ਗੋਤਾਂ ਦੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਆਂ ਨੂੰ ਹੁਕਮ ਦਿੱਤਾ।
So Moses gave orders about them to Eleazar the priest and to Joshua, the son of Nun, and to the heads of families of the tribes of the children of Israel.
29 ੨੯ ਜੇ ਗਾਦੀ ਅਤੇ ਰਊਬੇਨੀ ਤੁਹਾਡੇ ਨਾਲ ਯਰਦਨ ਤੋਂ ਪਾਰ ਲੰਘਣ, ਅਤੇ ਉਹ ਜਿਹੜੇ ਸ਼ਸਤਰ ਧਾਰੀ ਹਨ ਯਹੋਵਾਹ ਲਈ ਲੜਨ ਅਤੇ ਧਰਤੀ ਤੁਹਾਡੇ ਵੱਸ ਹੋ ਜਾਵੇ ਤਾਂ ਤੁਸੀਂ ਉਨ੍ਹਾਂ ਨੂੰ ਗਿਲਆਦ ਦੇਸ ਉਹਨਾਂ ਦੀ ਸੰਪਤੀ ਹੋਣ ਲਈ ਦੇ ਦੇਇਓ।
And Moses said to them, If the children of Gad and the children of Reuben go with you over Jordan, every man armed for the fight before the Lord, and all the land is given into your hands, then let them have the land of Gilead for a heritage:
30 ੩੦ ਪਰ ਜੇ ਉਹ ਤੁਹਾਡੇ ਨਾਲ ਸ਼ਸਤਰ ਧਾਰੀ ਹੋ ਕੇ ਪਾਰ ਨਾ ਜਾਣ ਤਾਂ ਉਹ ਤੁਹਾਡੇ ਵਿੱਚ ਕਨਾਨ ਦੇਸ ਵਿੱਚ ਜ਼ਮੀਨ ਲੈਣ।
But if they do not go over with you armed, they will have to take their heritage with you in the land of Canaan.
31 ੩੧ ਤਾਂ ਗਾਦੀਆਂ ਅਤੇ ਰਊਬੇਨੀਆਂ ਨੇ ਉੱਤਰ ਦਿੱਤਾ, ਜਿਵੇਂ ਯਹੋਵਾਹ ਤੇਰੇ ਦਾਸਾਂ ਨੂੰ ਬੋਲਿਆ ਹੈ ਉਸੇ ਤਰ੍ਹਾਂ ਅਸੀਂ ਕਰਾਂਗੇ।
Then the children of Gad and the children of Reuben said, As the Lord has said to your servants, so will we do.
32 ੩੨ ਅਸੀਂ ਸ਼ਸਤਰ ਧਾਰੀ ਹੋ ਕੇ ਯਹੋਵਾਹ ਅੱਗੇ ਕਨਾਨ ਦੇਸ ਵਿੱਚ ਜਾਂਵਾਂਗੇ ਪਰ ਸਾਡੀ ਜ਼ਮੀਨ ਯਰਦਨ ਦੇ ਇਸ ਪਾਰ ਹੀ ਰਹੇ।
We will go over armed before the Lord into the land of Canaan, and you will give us our heritage on this side of Jordan.
33 ੩੩ ਤਾਂ ਮੂਸਾ ਨੇ ਗਾਦੀਆਂ ਅਤੇ ਰਊਬੇਨੀਆਂ ਨੂੰ ਅਤੇ ਯੂਸੁਫ਼ ਦੇ ਪੁੱਤਰ ਮਨੱਸ਼ਹ ਦੇ ਅੱਧੇ ਗੋਤ ਨੂੰ ਅਮੋਰੀਆਂ ਦੇ ਰਾਜੇ ਸੀਹੋਨ ਦੇ ਰਾਜ ਨੂੰ ਅਤੇ ਬਾਸ਼ਾਨ ਦੇ ਰਾਜੇ ਓਗ ਦੇ ਰਾਜ ਨੂੰ ਦੇ ਦਿੱਤਾ ਅਤੇ ਉਸ ਦੇ ਆਲੇ-ਦੁਆਲੇ ਦੇ ਦੇਸਾਂ ਦੇ ਸ਼ਹਿਰ ਵੀ ਉਹਨਾਂ ਨੂੰ ਦਿੱਤੇ।
So Moses gave to them, even to the children of Gad and the children of Reuben and to the half-tribe of Manasseh, the son of Joseph, the kingdom of Sihon, king of the Amorites and Og, king of Bashan, all the land with its towns and the country round them.
34 ੩੪ ਤਾਂ ਗਾਦੀਆਂ ਨੇ ਦੀਬੋਨ ਅਤੇ ਅਟਾਰੋਥ ਅਤੇ ਅਰੋਏਰ।
And the children of Gad were the builders of Dibon and Ataroth and Aroer;
35 ੩੫ ਅਤੇ ਅਟਰੋਥ-ਸ਼ੋਫਾਨ ਅਤੇ ਯਾਜ਼ੇਰ ਅਤੇ ਯਾਗਬਹਾਹ।
And Atroth-shophan and Jazer and Jogbehah;
36 ੩੬ ਅਤੇ ਬੈਤ ਨਿਮਰਾਹ ਅਤੇ ਬੈਤ ਹਾਰਾਨ ਇਹ ਗੜ੍ਹਾਂ ਵਾਲੇ ਸ਼ਹਿਰ ਅਤੇ ਭੇਡਾਂ ਦੇ ਵਾੜੇ ਬਣਾਏ।
And Beth-nimrah and Beth-haran: walled towns and shut-in places for sheep.
37 ੩੭ ਪਰ ਰਊਬੇਨੀਆਂ ਨੇ ਇਹ ਬਣਾਏ, ਹਸ਼ਬੋਨ ਅਤੇ ਅਲਾਲੇਹ ਅਤੇ ਕਿਰਯਾਤਾਇਮ।
And the children of Reuben were the builders of Heshbon and Elealeh and Kiriathaim;
38 ੩੮ ਅਤੇ ਨਬੋ ਬਆਲ-ਮਓਨ ਜਿਨ੍ਹਾਂ ਦੇ ਨਾਮ ਬਦਲੇ ਗਏ ਅਤੇ ਸਿਬਮਾਹ ਨੂੰ ਬਣਾਇਆ ਅਤੇ ਜਿਹੜੇ ਸ਼ਹਿਰ ਉਨ੍ਹਾਂ ਨੇ ਬਣਾਏ ਉਨ੍ਹਾਂ ਦੇ ਹੋਰ ਨਾਮ ਰੱਖੇ।
And Nebo and Baal-meon, (their names being changed, ) and Sibmah: and they gave other names to the towns they made.
39 ੩੯ ਮਨੱਸ਼ਹ ਦੇ ਪੁੱਤਰ ਮਾਕੀਰ ਦੇ ਵੰਸ਼ ਨੇ ਜਾ ਕੇ ਗਿਲਆਦ ਨੂੰ ਲੈ ਲਿਆ ਅਤੇ ਅਮੋਰੀਆਂ ਨੂੰ ਜਿਹੜੇ ਉਹ ਦੇ ਵਿੱਚ ਸਨ ਕੱਢ ਦਿੱਤਾ।
And the children of Machir, the son of Manasseh, went to Gilead and took it, driving out the Amorites who were living there.
40 ੪੦ ਤਾਂ ਮੂਸਾ ਨੇ ਗਿਲਆਦ ਮਨੱਸ਼ਹ ਦੀ ਅੰਸ ਦੇ ਮਾਕੀਰ ਨੂੰ ਦਿੱਤਾ ਅਤੇ ਉਹ ਉਸ ਵਿੱਚ ਵੱਸਿਆ।
And Moses gave Gilead to Machir, the son of Manasseh; and he made it his living-place.
41 ੪੧ ਅਤੇ ਮਨੱਸ਼ਹ ਦੇ ਵੰਸ਼ ਦੇ ਯਾਈਰ ਨੇ ਜਾ ਕੇ ਉਨ੍ਹਾਂ ਦੀਆਂ ਬਸਤੀਆਂ ਨੂੰ ਲੈ ਲਿਆ ਅਤੇ ਉਨ੍ਹਾਂ ਦੇ ਨਾਮ ਹੱਵੋਥ, ਯਾਈਰ ਰੱਖੇ।
And Jair, the son of Manasseh, went and took the towns of Gilead, naming them Havvoth-Jair.
42 ੪੨ ਅਤੇ ਨੋਬਹ ਨੇ ਜਾ ਕੇ ਕਨਾਥ ਅਤੇ ਉਸ ਦੇ ਪਿੰਡਾਂ ਨੂੰ ਲਿਆ ਅਤੇ ਉਨ੍ਹਾਂ ਦਾ ਨਾਮ ਆਪਣੇ ਨਾਮ ਤੇ ਆਪਣਾ ਨਾਮ ਨੋਬਹ ਰੱਖਿਆ।
And Nobah went and took Kenath and its small towns, naming it Nobah, after himself.