< ਗਿਣਤੀ 31 >

1 ਯਹੋਵਾਹ ਨੇ ਮੂਸਾ ਨੂੰ ਬੋਲਿਆ ਕਿ
परमप्रभुले मोशालाई भन्‍नुभयो,
2 ਇਸਰਾਏਲੀਆਂ ਦਾ ਮਿਦਯਾਨੀਆਂ ਤੋਂ ਬਦਲਾ ਲੈ, ਫਿਰ ਤੂੰ ਆਪਣੇ ਲੋਕਾਂ ਵਿੱਚ ਜਾ ਮਿਲੇਂਗਾ।
“मिद्यानीहरूले इस्राएलीहरूलाई जे गरेका थिए, त्यसको निम्ति बद्ला ले । त्यो काम गरेपछि तँ मर्ने छस् र तेरा मानिसहरूसँग मिल्न जाने छस् ।”
3 ਤਦ ਮੂਸਾ ਨੇ ਪਰਜਾ ਨੂੰ ਆਖਿਆ ਕਿ ਆਪਣੇ ਵਿੱਚੋਂ ਮਨੁੱਖਾਂ ਨੂੰ ਸ਼ਸਤਰ ਧਾਰੀ ਬਣਾਓ ਤਾਂ ਜੋ ਉਹ ਮਿਦਯਾਨ ਦੇ ਵਿਰੁੱਧ ਲੜਨ ਅਤੇ ਯਹੋਵਾਹ ਦਾ ਬਦਲਾ ਮਿਦਯਾਨੀਆਂ ਤੋਂ ਲੈਣ।
त्यसैले मोशाले मानिसहरूलाई भने, “तिमीहरूका केही मानिसहरूलाई सुसज्‍जित पार ।
4 ਇਸਰਾਏਲੀਆਂ ਦਿਆਂ ਸਾਰਿਆਂ ਗੋਤਾਂ ਵਿੱਚੋਂ ਤੁਸੀਂ ਇੱਕ-ਇੱਕ ਹਜ਼ਾਰ ਆਦਮੀ ਯੁੱਧ ਕਰਨ ਲਈ ਭੇਜੋ।
तिनीहरू मिद्यानीहरूको विरुद्ध युद्ध लड्न जाऊन् र यसमाथि परमप्रभुको बद्ला लिऊन् । इस्राएलका हरेक कुलले युद्धको निम्ति एक हजार सिपाही पठाउनुपर्छ ।”
5 ਤਦ ਇਸਰਾਏਲ ਦੇ ਹਜ਼ਾਰਾਂ ਵਿੱਚੋਂ ਹਰ ਗੋਤ ਤੋਂ ਇੱਕ ਹਜ਼ਾਰ ਆਦਮੀ ਚੁਣੇ ਗਏ ਅਰਥਾਤ ਯੁੱਧ ਲਈ ਬਾਰਾਂ ਹਜ਼ਾਰ ਸ਼ਸਤਰ ਧਾਰੀ ਸਨ।
त्यसैले इस्राएलका हजारौँ पुरुषमा हरेक कुलबाट एक हजार जना अर्थात् युद्धको निम्ति बाह्र हजार सशस्‍त्र मानिस दिइयो ।
6 ਉਪਰੰਤ ਮੂਸਾ ਨੇ ਗੋਤਾਂ ਦੇ ਅਨੁਸਾਰ ਇੱਕ-ਇੱਕ ਹਜ਼ਾਰ ਆਦਮੀਆਂ ਨੂੰ ਅਤੇ ਅਲਆਜ਼ਾਰ ਜਾਜਕ ਦੇ ਪੁੱਤਰ ਫ਼ੀਨਹਾਸ ਨੂੰ ਯੁੱਧ ਕਰਨ ਲਈ ਭੇਜਿਆ ਅਤੇ ਪਵਿੱਤਰ ਸਥਾਨ ਦੇ ਭਾਂਡੇ ਅਤੇ ਚੌਕਸ ਕਰਨ ਵਾਲੀਆਂ ਤੁਰ੍ਹੀਆਂ ਉਸ ਦੇ ਹੱਥ ਵਿੱਚ ਸਨ।
त्यसपछि मोशाले तिनीहरूलाई पुजारी एलाजारका छोरा पीनहासको साथमा पवित्र स्थानका केही सरसामानहरू र सङ्केत दिनलाई तिनको स्वामित्वमा तुरहीहरूसहित हरेक कुलबाट एक-एक हजार जना मानिसलाई युद्ध गर्न पठाए । परमप्रभुले मोशालाई आज्ञा गर्नुभएझैँ
7 ਸੋ ਉਹ ਮਿਦਯਾਨੀਆਂ ਨਾਲ ਲੜੇ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਅਤੇ ਉਨ੍ਹਾਂ ਨੇ ਸਾਰੇ ਆਦਮੀਆਂ ਨੂੰ ਮਾਰ ਦਿੱਤਾ।
तिनीहरूले मिद्यनीहरूसँग लडे ।
8 ਅਤੇ ਉਨ੍ਹਾਂ ਨੇ ਮਿਦਯਾਨ ਦੇ ਰਾਜਿਆਂ ਨੂੰ ਉਹਨਾਂ ਮਾਰਿਆ ਹੋਇਆਂ ਦੇ ਨਾਲ ਹੀ ਮਾਰ ਦਿੱਤਾ ਅਰਥਾਤ ਅੱਵੀ, ਰਕਮ, ਸੂਰ, ਹੂਰ ਅਤੇ ਰਬਾ ਇਨ੍ਹਾਂ ਮਿਦਯਾਨ ਦੇ ਪੰਜਾਂ ਰਾਜਿਆਂ ਨੂੰ ਅਤੇ ਬਓਰ ਦੇ ਪੁੱਤਰ ਬਿਲਆਮ ਨੂੰ ਤਲਵਾਰ ਨਾਲ ਮਾਰ ਦਿੱਤਾ।
तिनीहरूले सबै मानिसलाई मारे । तिनीहरूले बाँकी मृतकहरूसहित मिद्यानका पाँच जना राजा एवी, रेकेम, सूर, हूर र रेबालाई मारे ।
9 ਅਤੇ ਇਸਰਾਏਲੀਆਂ ਨੇ ਮਿਦਯਾਨ ਦੀਆਂ ਔਰਤਾਂ ਨੂੰ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਗੁਲਾਮ ਬਣਾ ਲਿਆ ਅਤੇ ਉਨ੍ਹਾਂ ਦੇ ਸਾਰੇ ਡੰਗਰ, ਸਾਰੇ ਝੁੰਡ ਅਤੇ ਉਨ੍ਹਾਂ ਦਾ ਸਾਰਾ ਕੁਝ ਲੁੱਟ ਲਿਆ।
इस्राएलका फौजले मिद्यानका महिलाहरू, तिनीहरूका बालबच्‍चाहरू, तिनीहरूका सबै गाईवस्तु, तिनीहरूका सबै भेडाबाख्रा र तिनीहरूका सबै मालसामान लगे । तिनीहरूले यिनीहरूलाई लुटको रूपमा लिए ।
10 ੧੦ ਅਤੇ ਉਨ੍ਹਾਂ ਦੇ ਸਾਰੇ ਸ਼ਹਿਰਾਂ ਨੂੰ ਅਤੇ ਸਾਰੀਆਂ ਛਾਉਣੀਆਂ ਨੂੰ, ਜਿਨ੍ਹਾਂ ਵਿੱਚ ਉਹ ਵੱਸਦੇ ਸਨ, ਅੱਗ ਨਾਲ ਫੂਕ ਦਿੱਤਾ।
तिनीहरूले उनीहरूका सबै सहर जलाइदिए, जहाँ उनीहरू बसेका थिए र उनीहरूका छाउनीहरू थिए ।
11 ੧੧ ਅਤੇ ਉਨ੍ਹਾਂ ਨੇ ਲੁੱਟ ਦਾ ਸਾਰਾ ਮਾਲ ਅਤੇ ਸਾਰੇ ਗੁਲਾਮ ਕੀ ਮਨੁੱਖ, ਕੀ ਡੰਗਰ ਸਭ ਕੁਝ ਲੈ ਲਏ।
तिनीहरूले मानिसहरू र पशुहरू दुवैलाई लुटको माल र कैदीको रूपमा लिए ।
12 ੧੨ ਅਤੇ ਉਹ ਮੂਸਾ, ਅਲਆਜ਼ਾਰ ਜਾਜਕ, ਇਸਰਾਏਲੀਆਂ ਦੀ ਮੰਡਲੀ ਕੋਲ ਗੁਲਾਮਾਂ ਨੂੰ, ਮਾਲ ਡੰਗਰ ਨੂੰ ਅਤੇ ਲੁੱਟ ਨੂੰ ਡੇਰੇ ਵਿੱਚ ਮੋਆਬ ਦੇ ਮੈਦਾਨ ਵਿੱਚ ਜਿਹੜਾ ਯਰਦਨ ਉੱਤੇ ਯਰੀਹੋ ਕੋਲ ਹੈ, ਲੈ ਆਏ।
तिनीहरूले कैदीहरूलाई, लुटका मालहरू र कब्जा गरेका सामानहरू मोशा, पुजारी एलाजार र इस्राएलका मानिसहरूका समुदायकहाँ ल्याए । तिनीहरूले यिनीहरूलाई मोआबको मैदानमा यरीहो नजिक यर्दनको किनारमा ल्याए ।
13 ੧੩ ਤਦ ਮੂਸਾ, ਅਲਆਜ਼ਾਰ ਜਾਜਕ ਅਤੇ ਮੰਡਲੀ ਦੇ ਸਾਰੇ ਪ੍ਰਧਾਨ ਡੇਰੇ ਤੋਂ ਬਾਹਰ ਉਹਨਾਂ ਨੂੰ ਮਿਲਣ ਲਈ ਗਏ।
मोशा, पुजारी एलाजार र समुदायका सबै अगुवा तिनीहरूलाई भेट्न छाउनी बाहिर गए ।
14 ੧੪ ਪਰ ਮੂਸਾ ਦਲ ਦੇ ਸੈਨਾਪਤੀਆਂ ਨਾਲ ਅਰਥਾਤ ਹਜ਼ਾਰਾਂ ਦੇ ਹਾਕਮਾਂ ਨਾਲ ਅਤੇ ਸੈਂਕੜਿਆਂ ਦੇ ਹਾਕਮਾਂ ਨਾਲ ਜਿਹੜੇ ਯੁੱਧ ਕਰਕੇ ਮੁੜ੍ਹ ਆਏ, ਕ੍ਰੋਧਵਾਨ ਹੋਇਆ।
तर मोशा लडाइँबाट आएका फौजका अधिकृतहरू, हजार जनाको सेनापति र सय जनाको कप्‍तानहरूसँग रिसाए ।
15 ੧੫ ਅਤੇ ਮੂਸਾ ਨੇ ਉਨ੍ਹਾਂ ਨੂੰ ਆਖਿਆ, ਕੀ ਤੁਸੀਂ ਸਾਰੀਆਂ ਇਸਤਰੀਆਂ ਨੂੰ ਜੀਉਂਦਾ ਛੱਡ ਦਿੱਤਾ ਹੈ?
मोशाले तिनीहरूलाई भने, “के तिमीहरूले यी सबै महिलालाई जीवितै राखेको?
16 ੧੬ ਵੇਖੋ, ਇਹ ਉਹ ਹਨ ਜਿਨ੍ਹਾਂ ਨੇ ਇਸਰਾਏਲੀਆਂ ਨੂੰ ਬਿਲਆਮ ਦੀ ਸਹਿਮਤੀ ਨਾਲ, ਪਓਰ ਦੀ ਗੱਲ ਵਿੱਚ ਯਹੋਵਾਹ ਦੇ ਵਿਰੁੱਧ ਅਪਰਾਧੀ ਬਣਾਇਆ ਤਦ ਬਵਾ ਯਹੋਵਾਹ ਦੀ ਮੰਡਲੀ ਵਿੱਚ ਫੈਲੀ।
हेर, यिनै महिलाहरूले परमप्रभुका समुदायमाझ विपत्ति फैलिँदा बालामको सल्लाहमा पोरको विषयमा परमप्रभु विरुद्ध पाप गर्न लगाएका थिए ।
17 ੧੭ ਇਸ ਲਈ ਹੁਣ ਬੱਚਿਆਂ ਵਿੱਚੋਂ ਹਰੇਕ ਨਰ ਬੱਚੇ ਨੂੰ ਮਾਰ ਦਿਓ ਅਤੇ ਜਿਹਨਾਂ ਔਰਤਾਂ ਨੇ ਮਨੁੱਖ ਨਾਲ ਸੰਗ ਕੀਤਾ ਹੋਵੇ ਉਹਨਾਂ ਨੂੰ ਵੀ ਮਾਰ ਦਿਓ।
अब सबै स-साना पुरुषहरूलाई मार् र पुरुषसँग सहवास गरेका सबै महिलालाई पनि मार ।
18 ੧੮ ਪਰ ਜਿਹਨਾਂ ਕੁਆਰੀਆਂ ਨੇ ਕਿਸੇ ਮਨੁੱਖ ਨਾਲ ਸੰਗ ਨਹੀਂ ਕੀਤਾ, ਉਹਨਾਂ ਨੂੰ ਤੁਸੀਂ ਆਪਣੇ ਲਈ ਜੀਉਂਦਾ ਰੱਖੋ।
तर पुरुषसँग सहवास नगरेका सबै जवान महिलालाई आफ्नो निम्ति लेओ ।
19 ੧੯ ਪਰ ਤੁਸੀਂ ਡੇਰੇ ਤੋਂ ਸੱਤ ਦਿਨ ਬਾਹਰ ਰਹੋ, ਉਹ ਸਾਰੇ ਜਿਨ੍ਹਾਂ ਨੇ ਕਿਸੇ ਪ੍ਰਾਣੀ ਨੂੰ ਮਾਰਿਆ ਹੋਵੇ ਅਤੇ ਜਿਨ੍ਹਾਂ ਨੇ ਕਿਸੇ ਮਰੇ ਹੋਏ ਨੂੰ ਛੂਹਿਆ ਹੋਵੇ, ਉਹ ਸਾਰੇ ਆਪਣੇ ਆਪ ਨੂੰ ਆਪਣੇ ਗੁਲਾਮਾਂ ਸਮੇਤ ਤੀਜੇ ਦਿਨ ਅਤੇ ਸੱਤਵੇਂ ਦਿਨ ਪਵਿੱਤਰ ਕਰਨ।
तिमीहरू सात दिनसम्म इस्राएलको छाउनीबाहिर छाउनीमा बस्‍नुपर्छ । कसैलाई मारेका र मुर्दालाई छोएका तिमीहरू सबैले तिमीहरू र तिमीहरूका कैदीहरूसहित तेस्रो र सातौँ दिनमा आफैलाई शुद्ध पार्नुपर्छ ।
20 ੨੦ ਤੁਸੀਂ ਚਮੜੇ ਅਤੇ ਬੱਕਰੀ ਦੇ ਵਾਲਾਂ ਦੇ ਸਾਰੇ ਬਸਤਰ ਅਤੇ ਸਾਰੇ ਲੱਕੜੀ ਦੇ ਭਾਂਡਿਆਂ ਨੂੰ ਪਵਿੱਤਰ ਕਰੋ।
तिमीहरूले हरेक पोशाक र पशुका छाला, बाख्राको रौँ र काठले बनेका सबै मालसामानलाई शुद्ध पार्नुपर्छ ।”
21 ੨੧ ਤਦ ਅਲਆਜ਼ਾਰ ਜਾਜਕ ਨੇ ਉਨ੍ਹਾਂ ਸੂਰਮਿਆਂ ਨੂੰ ਆਖਿਆ, ਜਿਹੜੇ ਯੁੱਧ ਵਿੱਚ ਗਏ ਸਨ ਕਿ ਇਹ ਬਿਵਸਥਾ ਦੀ ਬਿਧੀ ਹੈ ਜਿਸ ਦਾ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
पुजारी एलाजारले युद्धमा गएका सिपाहीहरूलाई भने, “परमप्रभुले मोशालाई दिनुभएको धर्म-विधि यही होः
22 ੨੨ ਸੋਨਾ, ਚਾਂਦੀ, ਪਿੱਤਲ, ਲੋਹਾ, ਜਿਸਤ ਅਤੇ ਸਿੱਕਾ।
सुन, चाँदी, काँसा, फलाम, टिन र सिसा,
23 ੨੩ ਅਰਥਾਤ ਹਰ ਇੱਕ ਚੀਜ਼, ਜਿਹੜੀ ਅੱਗ ਵਿੱਚ ਪੈ ਸਕੇ ਉਸ ਨੂੰ ਤੁਸੀਂ ਅੱਗ ਦੇ ਵਿੱਚ ਦੀ ਲੰਘਾਓ, ਤਾਂ ਉਹ ਸ਼ੁੱਧ ਹੋਵੇਗੀ ਪਰ ਫਿਰ ਵੀ ਉਹ ਅਸ਼ੁੱਧਤਾਈ ਨੂੰ ਦੂਰ ਕਰਨ ਵਾਲੇ ਜਲ ਨਾਲ ਪਵਿੱਤਰ ਕੀਤੀ ਜਾਵੇ ਅਤੇ ਜੋ ਕੁਝ ਅੱਗ ਵਿੱਚ ਨਾ ਪੈ ਸਕੇ ਤੁਸੀਂ ਉਸ ਨੂੰ ਪਾਣੀ ਦੇ ਵਿੱਚ ਦੀ ਲੰਘਾਓ।
र आगोले नजल्ने सबै थोकलाई तिमीहरूले आगोमा पोल्नुपर्छ र यो शुद्ध हुने छ । त्यसपछि तिमीहरूले यिनीहरूलाई शुद्ध पार्ने पानीले शुद्ध पार्नुपर्छ । जुन कुरालाई आगोमा जलाउन मिल्दैन, त्यसलाई तिमीहरूले पानीले शुद्ध पार्नुपर्छ ।
24 ੨੪ ਸੱਤਵੇਂ ਦਿਨ ਤੁਸੀਂ ਆਪਣੇ ਕੱਪੜੇ ਧੋਵੋ ਤਾਂ ਤੁਸੀਂ ਸ਼ੁੱਧ ਹੋਵੋਗੇ, ਇਸ ਦੇ ਬਾਅਦ ਤੁਸੀਂ ਡੇਰੇ ਵਿੱਚ ਆਓ।
तिमीहरूले सातौँ दिनमा तिमीहरूका लुगा धुनुपर्छ र तिमीहरू शुद्ध हुने छौ । त्यसपछि तिमीहरू इस्राएलको छाउनीभित्र आउन सक्छौ ।
25 ੨੫ ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
त्यसपछि परमप्रभुले मोशालाई भन्‍नुभयो,
26 ੨੬ ਅਲਆਜ਼ਾਰ ਜਾਜਕ ਅਤੇ ਮੰਡਲੀ ਦੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਆਂ ਨੂੰ ਤੂੰ ਆਪਣੇ ਨਾਲ ਲੈ ਕੇ, ਲੁੱਟ ਦੇ ਮਾਲ ਦਾ ਆਦਮੀਆਂ ਅਤੇ ਡੰਗਰਾਂ ਸਮੇਤ, ਲੇਖਾ ਕਰ।
“मानिस र पशुहरू दुवै लुटका मालहरूको रूपमा गन्ती गर् । तँ, पुजारी एलाजार र समुदायका कुल-कुलका अगुवाहरूले लुटका मालहरूलाई
27 ੨੭ ਤੂੰ ਲੁੱਟ ਨੂੰ ਦੋ ਹਿੱਸਿਆਂ ਵਿੱਚ ਅਰਥਾਤ ਸੂਰਮਿਆਂ ਦੇ ਹਿੱਸੇ ਵਿੱਚ ਜਿਹੜੇ ਲੜਾਈ ਵਿੱਚ ਗਏ ਅਤੇ ਮੰਡਲੀ ਦੇ ਹਿੱਸੇ ਵਿੱਚ ਵੰਡ।
दुई भाग गर्नुपर्छ । यसलाई लडाइँमा जाने सिपाहीहरू र सबै बाँकी समुदायबिच बाँड् ।
28 ੨੮ ਅਤੇ ਤੂੰ ਉਨ੍ਹਾਂ ਸੂਰਮਿਆਂ ਤੋਂ ਜਿਹੜੇ ਲੜਾਈ ਵਿੱਚ ਗਏ, ਯਹੋਵਾਹ ਲਈ ਲਗਾਨ ਲਈਂ ਅਰਥਾਤ ਪੰਜ ਸੌ ਵਿੱਚੋਂ ਇੱਕ ਜਾਨ ਭਾਵੇਂ ਉਹ ਆਦਮੀਆਂ ਦੀ, ਭਾਵੇਂ ਵੱਗ ਦੀ, ਭਾਵੇਂ ਗਧਿਆਂ ਦੀ, ਭਾਵੇਂ ਇੱਜੜਾਂ ਦੀ ਹੋਵੇ।
त्यसपछि लडाइँमा गएका सिपाहीहरूबाट मेरो निम्ति कर लिनू । यो कर मानिस, गाईवस्तु, गधा, भेडा वा बाख्राहरू जे भए पनि हरेक पाँच सयमा एउटा हुनुपर्छ ।
29 ੨੯ ਉਨ੍ਹਾਂ ਦੀ ਅੱਧ ਵਿੱਚੋਂ ਲੈ ਕੇ ਅਲਆਜ਼ਾਰ ਜਾਜਕ ਨੂੰ ਯਹੋਵਾਹ ਦੀ ਚੁੱਕਣ ਦੀ ਭੇਟ ਕਰਕੇ ਦੇਵੀਂ।
यो कर तिनीहरूका आधा अंशबाट लिनू र यसलाई मेरो निम्ति चढाउन पुजारी एलाजारलाई दिनू ।
30 ੩੦ ਅਤੇ ਇਸਰਾਏਲੀਆਂ ਦੇ ਅੱਧ ਦੇ ਪੰਜਾਹਾਂ ਵਿੱਚੋਂ ਇੱਕ ਲੈ, ਭਾਵੇਂ ਆਦਮੀਆਂ ਦਾ, ਭਾਵੇਂ ਵੱਗ ਦਾ, ਭਾਵੇਂ ਗਧਿਆਂ ਦਾ, ਭਾਵੇਂ ਇੱਜੜ ਦਾ ਅਰਥਾਤ ਸਾਰੇ ਪਸ਼ੂਆਂ ਦਾ ਅਤੇ ਉਨ੍ਹਾਂ ਨੂੰ ਲੇਵੀਆਂ ਨੂੰ ਦੇਵੀਂ, ਜਿਹੜੇ ਯਹੋਵਾਹ ਦੇ ਡੇਰੇ ਦੀ ਸੰਭਾਲ ਕਰਦੇ ਹਨ।
साथै, इस्राएलका मानिसहरूका आधा भागबाट, मानिस, गाईवस्तु, गधा, भेडा र बाख्राबाट तैँले हरेक पचास वटामा एउटा लिनू । यिनीहरूलाई मेरो पवित्र वासस्थानको हेरचाह गर्ने लेवीहरूलाई दिनू ।”
31 ੩੧ ਜਿਹੜਾ ਹੁਕਮ ਯਹੋਵਾਹ ਨੇ ਮੂਸਾ ਨੂੰ ਦਿੱਤਾ ਸੀ, ਅਲਆਜ਼ਾਰ ਜਾਜਕ ਅਤੇ ਮੂਸਾ ਨੇ ਉਸੇ ਦੇ ਅਨੁਸਾਰ ਹੀ ਕੀਤਾ।
त्यसैले मोशा र पुजारी एलाजारले परमप्रभुले मोशालाई आज्ञा गर्नुभएबमोजिम गरे ।
32 ੩੨ ਮਾਲ ਡੰਗਰ ਤੋਂ ਬਿਨ੍ਹਾਂ ਜੋ ਸੂਰਮਿਆਂ ਨੇ ਲੁੱਟਿਆ, ਉਸ ਵਿੱਚ ਛੇ ਲੱਖ ਪੰਝੱਤਰ ਹਜ਼ਾਰ ਭੇਡਾਂ,
सिपाहीहरूले लिएका लुटबाट बाँकी रहेका ६,७५,००० भेडा,
33 ੩੩ ਬਹੱਤਰ ਹਜ਼ਾਰ ਬਲ਼ਦ,
सत्तरी हजार गोरु,
34 ੩੪ ਇੱਕਾਹਠ ਹਜ਼ਾਰ ਗਧੇ,
एकसट्ठी हजार गधा,
35 ੩੫ ਲੋਕਾਂ ਵਿੱਚੋਂ ਉਹ ਕੁਆਰੀਆਂ ਜਿਨ੍ਹਾਂ ਨੇ ਮਨੁੱਖ ਨਾਲ ਸੰਗ ਨਹੀਂ ਕੀਤਾ ਸੀ, ਉਹ ਬੱਤੀ ਹਜ਼ਾਰ ਸਨ,
र पुरुषसँग कहिल्यै सहवास नगरेका तिस हजार महिला थिए ।
36 ੩੬ ਜਿਹੜੇ ਯੁੱਧ ਕਰਨ ਗਏ ਉਹਨਾਂ ਦਾ ਭਾਗ ਤਿੰਨ ਲੱਖ ਸੈਂਤੀ ਹਜ਼ਾਰ ਪੰਜ ਸੌ ਭੇਡਾਂ ਸਨ,
सिपाहीहरूका निम्ति राखिएका भेडाहरू ३,३७, ००० थियो । भेडाहरूबाट
37 ੩੭ ਅਤੇ ਯਹੋਵਾਹ ਦਾ ਲਗਾਨ ਇਹ ਸੀ, ਜਿਹਨਾਂ ਵਿੱਚੋਂ ਛੇ ਸੌ ਪੰਝੱਤਰ ਭੇਡਾਂ ਅਤੇ ਬੱਕਰੀਆਂ,
परमप्रभुको भाग ६७५ थियो ।
38 ੩੮ ਅਤੇ ਬਲ਼ਦ ਛੱਤੀ ਹਜ਼ਾਰ ਸਨ ਜਿਨ੍ਹਾਂ ਵਿੱਚੋਂ ਯਹੋਵਾਹ ਦਾ ਲਗਾਨ ਬਹੱਤਰ ਸਨ
गोरुहरू छत्तिस हजार थिए, जसबाट परमप्रभुको भागमा बहत्तरवटा थिए ।
39 ੩੯ ਗਧੇ ਤੀਹ ਹਜ਼ਾਰ ਪੰਜ ਸੌ ਸਨ, ਜਿਨ੍ਹਾਂ ਵਿੱਚੋਂ ਯਹੋਵਾਹ ਦਾ ਲਗਾਨ ਇੱਕਾਹਠ ਸਨ
गधाहरू ३०,५०० थिए, जसबाट परमप्रभुको भाग एकसट्ठीवटा थिए ।
40 ੪੦ ਅਤੇ ਇਨਸਾਨ ਸੌਲਾਂ ਹਜ਼ਾਰ ਸਨ ਜਿਨ੍ਹਾਂ ਵਿੱਚੋਂ ਯਹੋਵਾਹ ਦਾ ਲਗਾਨ ਬੱਤੀ ਪ੍ਰਾਣੀ ਸਨ
सोह्र हजार महिला थिए, जसबाट परमप्रभुको भाग बत्तिस जना थिए ।
41 ੪੧ ਤਾਂ ਮੂਸਾ ਨੇ ਉਸ ਲਗਾਨ ਨੂੰ ਯਹੋਵਾਹ ਦੀ ਚੁੱਕਣ ਦੀ ਭੇਟ ਕਰਕੇ, ਅਲਆਜ਼ਾਰ ਜਾਜਕ ਨੂੰ ਦਿੱਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
परमप्रभुलाई चढाउने बलि हुनुपर्ने कर मोशाले लिए । परमप्रभुले मोशालाई आज्ञा गर्नुभएझैँ तिनले यसलाई पुजारी एलाजारलाई दिए ।
42 ੪੨ ਅਤੇ ਇਸਰਾਏਲੀਆਂ ਦੇ ਅੱਧ ਤੋਂ ਜਿਹੜਾ ਮੂਸਾ ਨੇ ਯੁੱਧ ਕਰਨ ਵਾਲਿਆਂ ਤੋਂ ਵੰਡਿਆ
युद्धमा गएका सिपाहीहरूबाट मोशाले इस्राएलका मानिसहरूका आधा भागको सन्दर्भमा
43 ੪੩ ਅਤੇ ਮੰਡਲੀ ਦਾ ਹਿੱਸਾ ਇਹ ਸੀ, ਭੇਡਾਂ ਤਿੰਨ ਲੱਖ ਸੈਂਤੀ ਹਜ਼ਾਰ ਪੰਜ ਸੌ,
समुदायको आधा भाग ३,३७,५०० भेडा,
44 ੪੪ ਗਾਂ-ਬਲ਼ਦ ਛੱਤੀ ਹਜ਼ਾਰ,
तिस हजार गोरु,
45 ੪੫ ਗਧੇ ਤੀਹ ਹਜ਼ਾਰ ਪੰਜ ਸੌ,
३०,५०० गधा,
46 ੪੬ ਇਨਸਾਨ ਸੌਲਾਂ ਹਜ਼ਾਰ
र सोह्र हजार महिला थिए ।
47 ੪੭ ਇਸ ਅੱਧੇ ਹਿੱਸੇ ਵਿੱਚੋਂ ਜਿਸ ਨੂੰ ਮੂਸਾ ਨੇ ਯੁੱਧ ਕਰਨ ਵਾਲਿਆਂ ਪੁਰਖਾਂ ਤੋਂ ਵੱਖਰਾ ਕੀਤਾ ਸੀ, ਯਹੋਵਾਹ ਦੇ ਹੁਕਮਾਂ ਅਨੁਸਾਰ ਮੂਸਾ ਨੇ ਭਾਵੇਂ ਮਨੁੱਖਾਂ ਵਿੱਚੋਂ ਭਾਵੇਂ ਪਸ਼ੂਆਂ ਵਿੱਚੋਂ, ਪੰਜਾਹ ਵਿੱਚੋਂ ਇੱਕ ਨੂੰ ਲੈ ਕੇ ਉਹ ਲੇਵੀਆਂ ਨੂੰ ਦਿੱਤੇ ਜਿਹੜੇ ਯਹੋਵਾਹ ਦੇ ਡੇਰੇ ਦੀ ਸੰਭਾਲ ਕਰਦੇ ਸਨ।
इस्राएलका मानिसहरूका आधा भागबाट मोशाले पशु र मानिस दुवैबाट हरेक पचास वटाबाट एउटा लिए । परमप्रभुले मोशालाई आज्ञा गर्नुभएबमोजिम तिनले तिनीहरूलाई परमप्रभुको पवित्र वासस्थानको हेरचाह गर्ने लेवीहरूलाई दिए ।
48 ੪੮ ਤਾਂ ਸੈਨਾਪਤੀ ਜਿਹੜੇ ਹਜ਼ਾਰਾਂ ਉੱਤੇ ਸਨ ਅਰਥਾਤ ਹਜ਼ਾਰਾਂ ਦੇ ਪ੍ਰਧਾਨ ਅਤੇ ਸੈਂਕੜਿਆਂ ਦੇ ਪ੍ਰਧਾਨ ਮੂਸਾ ਕੋਲ ਆਏ
फौजका अधिकृतहरू, हजारका सेनापतिहरू र पचास जनाका कप्‍तानहरू मोशाकहाँ आए ।
49 ੪੯ ਅਤੇ ਉਨ੍ਹਾਂ ਨੇ ਮੂਸਾ ਨੂੰ ਆਖਿਆ, ਤੁਹਾਡੇ ਦਾਸਾਂ ਨੇ ਯੁੱਧ ਕਰਨ ਵਾਲਿਆਂ ਦੀ ਗਿਣਤੀ ਕੀਤੀ ਅਤੇ ਉਹਨਾਂ ਵਿੱਚੋਂ ਇੱਕ ਮਨੁੱਖ ਵੀ ਨਹੀਂ ਘਟਿਆ।
तिनीहरूले तिनलाई भने, “तपाईंका दासहरूले हाम्रो स्वामित्वमा भएका सिपाहीहरूको गन्ती गरेका छन् र एक जना पनि हराएको छैन ।
50 ੫੦ ਅਸੀਂ ਯਹੋਵਾਹ ਦਾ ਚੜ੍ਹਾਵਾ ਲਿਆਏ ਹਾਂ, ਜੋ ਕੁਝ ਹਰ ਇੱਕ ਦੇ ਹੱਥ ਲੱਗਾ ਅਰਥਾਤ ਸੋਨੇ ਦੇ ਗਹਿਣੇ, ਪਜੇਬਾਂ, ਕੜੇ, ਛਾਪਾਂ, ਬਾਲ਼ੀਆਂ ਬਾਜ਼ੂਬੰਦ, ਤਾਂ ਜੋ ਅਸੀਂ ਆਪਣੇ ਪ੍ਰਾਣਾਂ ਲਈ ਯਹੋਵਾਹ ਅੱਗੇ ਪ੍ਰਾਸਚਿਤ ਕਰੀਏ।
हामी हरेकले पाएका सुनका गहनाहरू, बाजू, बाला, छाप औँठी, कुण्डल र सिक्रीहरू परमप्रभुको सामु हाम्रो प्रायश्‍चित्त गर्नको निम्ति परमप्रभुको भेटी ल्याएका छौँ ।”
51 ੫੧ ਤਦ ਮੂਸਾ ਅਤੇ ਅਲਆਜ਼ਾਰ ਜਾਜਕ ਨੇ ਉਨ੍ਹਾਂ ਤੋਂ ਇਹ ਸਾਰੇ ਘੜਤ ਦੇ ਸੋਨੇ ਦੇ ਗਹਿਣੇ ਲਏ
मोशा र पुजारी एलाजारले सुन र सबै कलात्मक सरसामान तिनीहरूबाट ग्रहण गरे ।
52 ੫੨ ਅਤੇ ਚੁੱਕਣ ਦੀ ਭੇਟ ਦਾ ਸਾਰਾ ਸੋਨਾ, ਜਿਹੜਾ ਉਨ੍ਹਾਂ ਨੇ ਯਹੋਵਾਹ ਲਈ ਚੜ੍ਹਾਇਆ ਸਵਾ ਕੁ ਪੰਜ ਮਣ ਪੱਕਾ ਸੀ, ਜਿਹੜਾ ਹਜ਼ਾਰਾਂ ਦੇ ਹਾਕਮਾਂ ਅਤੇ ਸੈਂਕੜਿਆਂ ਦੇ ਹਾਕਮਾਂ ਤੋਂ ਆਇਆ।
तिनीहरूले परमप्रभुलाई दिएका, हजारका सेनापतिहरू र सय जनाका कप्‍तानहरूबाट आएका सुनका भेटीहरूको तौल एक सय नब्बे किलोग्राम थियो ।
53 ੫੩ ਯੁੱਧ ਕਰਨ ਵਾਲਿਆਂ ਵਿੱਚੋਂ ਹਰ ਇੱਕ ਨੇ ਆਪਣੇ ਲਈ ਲੁੱਟਿਆ ਸੀ
हरेक सिपाहीले आ-आफ्नो निम्ति लुटका माल लिएका थिए ।
54 ੫੪ ਤਾਂ ਮੂਸਾ ਅਤੇ ਅਲਆਜ਼ਾਰ ਜਾਜਕ, ਉਹ ਸੋਨਾ ਹਜ਼ਾਰਾਂ ਅਤੇ ਸੈਂਕੜਿਆਂ ਦੇ ਹਾਕਮਾਂ ਤੋਂ ਲੈ ਕੇ ਮੰਡਲੀ ਦੇ ਤੰਬੂ ਵਿੱਚ ਲਿਆਏ ਤਾਂ ਜੋ ਉਹ ਇਸਰਾਏਲੀਆਂ ਲਈ ਯਹੋਵਾਹ ਅੱਗੇ ਇੱਕ ਯਾਦਗਾਰੀ ਹੋਵੇ।
मोशा र पुजारी एलाजारले हजारका सेनापतिहरू र सयका कप्‍तानहरूबाट सुन लिए । तिनीहरूले यसलाई परमप्रभुको निम्ति इस्राएलका मानिसहरूको याद दिलाउने चिनोको रूपमा भेट हुने पालभित्र लगे ।

< ਗਿਣਤੀ 31 >