< ਗਿਣਤੀ 29 >

1 ਸੱਤਵੇਂ ਮਹੀਨੇ ਦੇ ਪਹਿਲੇ ਦਿਨ ਤੁਹਾਡੀ ਪਵਿੱਤਰ ਸਭਾ ਹੋਵੇ। ਤੁਸੀਂ ਕੋਈ ਕੰਮ-ਧੰਦਾ ਨਾ ਕਰੋ ਪਰ ਉਹ ਤੁਹਾਡੇ ਲਈ ਤੁਰ੍ਹੀਆਂ ਵਜਾਉਣ ਦਾ ਦਿਨ ਹੋਵੇ।
וּבַחֹדֶשׁ הַשְּׁבִיעִי בְּאֶחָד לַחֹדֶשׁ מִֽקְרָא־קֹדֶשׁ יִהְיֶה לָכֶם כׇּל־מְלֶאכֶת עֲבֹדָה לֹא תַעֲשׂוּ יוֹם תְּרוּעָה יִהְיֶה לָכֶֽם׃
2 ਅਤੇ ਤੁਸੀਂ ਯਹੋਵਾਹ ਲਈ ਸੁਗੰਧਤਾ ਦੀ ਹੋਮ ਬਲੀ ਚੜ੍ਹਾਓ ਅਰਥਾਤ ਇੱਕ ਮੇਂਢਾ, ਇੱਕ ਭੇਡੂ ਅਤੇ ਦੋਸ਼ ਰਹਿਤ ਸੱਤ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ।
וַעֲשִׂיתֶם עֹלָה לְרֵיחַ נִיחֹחַ לַֽיהֹוָה פַּר בֶּן־בָּקָר אֶחָד אַיִל אֶחָד כְּבָשִׂים בְּנֵי־שָׁנָה שִׁבְעָה תְּמִימִֽם׃
3 ਅਤੇ ਉਸ ਦੇ ਮੈਦੇ ਦੀ ਭੇਟ ਤੇਲ ਵਿੱਚ ਮਿਲਿਆ ਹੋਇਆ ਮੈਦਾ ਹੋਵੇ, ਵਹਿੜੇ ਲਈ ਤਿੰਨ ਦਸਵੰਧ, ਭੇਡੂ ਲਈ ਦੋ ਦਸਵੰਧ
וּמִנְחָתָם סֹלֶת בְּלוּלָה בַשָּׁמֶן שְׁלֹשָׁה עֶשְׂרֹנִים לַפָּר שְׁנֵי עֶשְׂרֹנִים לָאָֽיִל׃
4 ਅਤੇ ਸੱਤਾਂ ਭੇਡ ਦੇ ਬੱਚਿਆਂ ਵਿੱਚੋਂ ਹਰ ਭੇਡ ਦੇ ਬੱਚੇ ਲਈ ਇੱਕ ਦਸਵੰਧ
וְעִשָּׂרוֹן אֶחָד לַכֶּבֶשׂ הָאֶחָד לְשִׁבְעַת הַכְּבָשִֽׂים׃
5 ਨਾਲੇ ਤੁਹਾਡੇ ਪ੍ਰਾਸਚਿਤ ਲਈ ਇੱਕ ਬੱਕਰਾ ਪਾਪ ਬਲੀ ਲਈ ਚੜ੍ਹਾਇਆ ਜਾਵੇ।
וּשְׂעִיר־עִזִּים אֶחָד חַטָּאת לְכַפֵּר עֲלֵיכֶֽם׃
6 ਅਤੇ ਇਹ ਇਨ੍ਹਾਂ ਤੋਂ ਅਲੱਗ ਹੋਣ ਅਰਥਾਤ ਨਵੇਂ ਚੰਦਰਮਾ ਦੀ ਹੋਮ ਬਲੀ ਉਸ ਦੇ ਮੈਦੇ ਦੀ ਭੇਟ ਦੇ ਨਾਲ ਅਤੇ ਅਖੰਡ ਹੋਮ ਬਲੀ ਉਸ ਦੇ ਮੈਦੇ ਦੀ ਭੇਟ ਨਾਲ ਅਤੇ ਉਨ੍ਹਾਂ ਦੇ ਪੀਣ ਦੀਆਂ ਭੇਟਾਂ ਸਮੇਤ ਉਨ੍ਹਾਂ ਦੀ ਰੀਤ ਅਨੁਸਾਰ, ਇਹ ਯਹੋਵਾਹ ਲਈ ਸੁਗੰਧਤਾ ਦੀ ਅੱਗ ਦੀ ਭੇਟ ਹੋਵੇ।
מִלְּבַד עֹלַת הַחֹדֶשׁ וּמִנְחָתָהּ וְעֹלַת הַתָּמִיד וּמִנְחָתָהּ וְנִסְכֵּיהֶם כְּמִשְׁפָּטָם לְרֵיחַ נִיחֹחַ אִשֶּׁה לַיהֹוָֽה׃
7 ਇਸ ਸੱਤਵੇਂ ਮਹੀਨੇ ਦੇ ਦਸਵੇਂ ਦਿਨ ਤੁਹਾਡੀ ਪਵਿੱਤਰ ਸਭਾ ਹੋਵੇ ਜਿਸ ਦੇ ਵਿੱਚ ਤੁਸੀਂ ਆਪਣਿਆਂ ਜਾਨਾਂ ਨੂੰ ਦੀਨ ਕਰੋ, ਪਰ ਕੋਈ ਕੰਮ-ਧੰਦਾ ਨਾ ਕਰੋ।
וּבֶעָשׂוֹר לַחֹדֶשׁ הַשְּׁבִיעִי הַזֶּה מִֽקְרָא־קֹדֶשׁ יִהְיֶה לָכֶם וְעִנִּיתֶם אֶת־נַפְשֹׁתֵיכֶם כׇּל־מְלָאכָה לֹא תַעֲשֽׂוּ׃
8 ਤੁਸੀਂ ਯਹੋਵਾਹ ਲਈ ਸੁਗੰਧਤਾ ਦੀ ਹੋਮ ਬਲੀ ਚੜ੍ਹਾਓ ਅਰਥਾਤ ਇੱਕ ਮੇਂਢਾ, ਇੱਕ ਭੇਡੂ, ਸੱਤ ਇੱਕ ਸਾਲ ਦੇ ਭੇਡ ਦੇ ਬੱਚੇ। ਤੁਹਾਡੇ ਚੜ੍ਹਾਵੇ ਦੋਸ਼ ਰਹਿਤ ਹੋਣ
וְהִקְרַבְתֶּם עֹלָה לַֽיהֹוָה רֵיחַ נִיחֹחַ פַּר בֶּן־בָּקָר אֶחָד אַיִל אֶחָד כְּבָשִׂים בְּנֵֽי־שָׁנָה שִׁבְעָה תְּמִימִם יִהְיוּ לָכֶֽם׃
9 ਅਤੇ ਉਨ੍ਹਾਂ ਦੇ ਮੈਦੇ ਦੀ ਭੇਟ ਤੇਲ ਵਿੱਚ ਮਿਲਿਆ ਹੋਇਆ ਮੈਦਾ ਹੋਵੇ। ਵਹਿੜੇ ਲਈ ਤਿੰਨ ਦਸਵੰਧ, ਭੇਡੂ ਲਈ ਦੋ ਦਸਵੰਧ
וּמִנְחָתָם סֹלֶת בְּלוּלָה בַשָּׁמֶן שְׁלֹשָׁה עֶשְׂרֹנִים לַפָּר שְׁנֵי עֶשְׂרֹנִים לָאַיִל הָאֶחָֽד׃
10 ੧੦ ਅਤੇ ਉਨ੍ਹਾਂ ਸੱਤਾਂ ਭੇਡ ਦੇ ਬੱਚਿਆਂ ਵਿੱਚੋਂ ਹਰ ਇੱਕ ਭੇਡ ਦੇ ਬੱਚੇ ਲਈ ਇੱਕ ਦਸਵੰਧ ਹੋਵੇ।
עִשָּׂרוֹן עִשָּׂרוֹן לַכֶּבֶשׂ הָאֶחָד לְשִׁבְעַת הַכְּבָשִֽׂים׃
11 ੧੧ ਅਤੇ ਪ੍ਰਾਸਚਿਤ ਲਈ ਪਾਪ ਬਲੀ ਅਤੇ ਹੋਮ ਦੀ ਬਲੀ ਅਤੇ ਉਸ ਦੇ ਮੈਦੇ ਦੀ ਅਤੇ ਉਨ੍ਹਾਂ ਦੇ ਪੀਣ ਦੀਆਂ ਭੇਟਾਂ ਤੋਂ ਅਲੱਗ ਇੱਕ ਬੱਕਰਾ ਪਾਪ ਬਲੀ ਲਈ ਚੜ੍ਹਾਇਆ ਜਾਵੇ।
שְׂעִיר־עִזִּים אֶחָד חַטָּאת מִלְּבַד חַטַּאת הַכִּפֻּרִים וְעֹלַת הַתָּמִיד וּמִנְחָתָהּ וְנִסְכֵּיהֶֽם׃
12 ੧੨ ਸੱਤਵੇਂ ਮਹੀਨੇ ਦੇ ਪੰਦਰਵੇਂ ਦਿਨ ਤੁਹਾਡੀ ਪਵਿੱਤਰ ਸਭਾ ਹੋਵੇ ਜਿਸ ਦੇ ਵਿੱਚ ਤੁਸੀਂ ਕੋਈ ਕੰਮ-ਧੰਦਾ ਨਾ ਕਰੋ ਪਰ ਯਹੋਵਾਹ ਲਈ ਸੱਤਾਂ ਦਿਨਾਂ ਦਾ ਪਰਬ ਮਨਾਓ।
וּבַחֲמִשָּׁה עָשָׂר יוֹם לַחֹדֶשׁ הַשְּׁבִיעִי מִֽקְרָא־קֹדֶשׁ יִהְיֶה לָכֶם כׇּל־מְלֶאכֶת עֲבֹדָה לֹא תַעֲשׂוּ וְחַגֹּתֶם חַג לַיהֹוָה שִׁבְעַת יָמִֽים׃
13 ੧੩ ਅਤੇ ਤੁਸੀਂ ਸੁਗੰਧਤਾ ਦੀ ਅੱਗ ਦੀ ਹੋਮ ਬਲੀ ਯਹੋਵਾਹ ਲਈ ਚੜ੍ਹਾਓ ਅਰਥਾਤ ਤੇਰ੍ਹਾਂ ਵਹਿੜੇ, ਦੋ ਭੇਡੂ, ਚੌਦਾਂ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਜਿਹੜੇ ਦੋਸ਼ ਰਹਿਤ ਹੋਣ।
וְהִקְרַבְתֶּם עֹלָה אִשֵּׁה רֵיחַ נִיחֹחַ לַֽיהֹוָה פָּרִים בְּנֵי־בָקָר שְׁלֹשָׁה עָשָׂר אֵילִם שְׁנָיִם כְּבָשִׂים בְּנֵֽי־שָׁנָה אַרְבָּעָה עָשָׂר תְּמִימִם יִהְיֽוּ׃
14 ੧੪ ਅਤੇ ਉਨ੍ਹਾਂ ਦੇ ਮੈਦੇ ਦੀ ਭੇਟ ਤੇਲ ਨਾਲ ਮਿਲੇ ਹੋਏ ਮੈਦੇ ਦੀ ਹੋਵੇ ਅਤੇ ਉਨ੍ਹਾਂ ਤੇਰ੍ਹਾਂ ਵਹਿੜਿਆਂ ਵਿੱਚੋਂ, ਹਰ ਵਹਿੜੇ ਲਈ ਤਿੰਨ ਦਸਵੰਧ ਅਤੇ ਉਨ੍ਹਾਂ ਦੋਹਾਂ ਭੇਡੂਆਂ ਵਿੱਚੋਂ ਹਰ ਭੇਡੂ ਲਈ ਦੋ ਦਸਵੰਧ
וּמִנְחָתָם סֹלֶת בְּלוּלָה בַשָּׁמֶן שְׁלֹשָׁה עֶשְׂרֹנִים לַפָּר הָֽאֶחָד לִשְׁלֹשָׁה עָשָׂר פָּרִים שְׁנֵי עֶשְׂרֹנִים לָאַיִל הָֽאֶחָד לִשְׁנֵי הָאֵילִֽם׃
15 ੧੫ ਅਤੇ ਉਨ੍ਹਾਂ ਚੌਦਾਂ ਭੇਡ ਦੇ ਬੱਚਿਆਂ ਵਿੱਚੋਂ ਹਰ ਭੇਡ ਦੇ ਬੱਚੇ ਲਈ ਇੱਕ ਦਸਵੰਧ
וְעִשָּׂרוֹן עִשָּׂרוֹן לַכֶּבֶשׂ הָאֶחָד לְאַרְבָּעָה עָשָׂר כְּבָשִֽׂים׃
16 ੧੬ ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਅਤੇ ਪੀਣ ਦੀਆਂ ਭੇਟਾਂ ਤੋਂ ਛੁੱਟ ਇੱਕ ਬੱਕਰਾ ਪਾਪ ਬਲੀ ਲਈ ਚੜ੍ਹਾਇਆ ਜਾਵੇ।
וּשְׂעִיר־עִזִּים אֶחָד חַטָּאת מִלְּבַד עֹלַת הַתָּמִיד מִנְחָתָהּ וְנִסְכָּֽהּ׃
17 ੧੭ ਦੂਜੇ ਦਿਨ ਬਾਰਾਂ ਵਹਿੜੇ, ਦੋ ਭੇਡੂ ਅਤੇ ਚੌਦਾਂ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਰਹਿਤ ਚੜ੍ਹਾਓ।
וּבַיּוֹם הַשֵּׁנִי פָּרִים בְּנֵי־בָקָר שְׁנֵים עָשָׂר אֵילִם שְׁנָיִם כְּבָשִׂים בְּנֵי־שָׁנָה אַרְבָּעָה עָשָׂר תְּמִימִֽם׃
18 ੧੮ ਅਤੇ ਵਹਿੜਿਆਂ, ਭੇਡੂਆਂ ਅਤੇ ਲੇਲਿਆਂ ਦੇ ਲਈ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ।
וּמִנְחָתָם וְנִסְכֵּיהֶם לַפָּרִים לָאֵילִם וְלַכְּבָשִׂים בְּמִסְפָּרָם כַּמִּשְׁפָּֽט׃
19 ੧੯ ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਅਤੇ ਉਨ੍ਹਾਂ ਦੇ ਪੀਣ ਦੀਆਂ ਭੇਟਾਂ ਤੋਂ ਅਲੱਗ ਇੱਕ ਬੱਕਰਾ ਪਾਪ ਬਲੀ ਲਈ ਚੜ੍ਹਾਇਆ ਜਾਵੇ।
וּשְׂעִיר־עִזִּים אֶחָד חַטָּאת מִלְּבַד עֹלַת הַתָּמִיד וּמִנְחָתָהּ וְנִסְכֵּיהֶֽם׃
20 ੨੦ ਤੀਜੇ ਦਿਨ ਗਿਆਰ੍ਹਾਂ ਵਹਿੜੇ, ਦੋ ਭੇਡੂ ਅਤੇ ਚੌਦਾਂ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਰਹਿਤ ਚੜ੍ਹਾਓ।
וּבַיּוֹם הַשְּׁלִישִׁי פָּרִים עַשְׁתֵּי־עָשָׂר אֵילִם שְׁנָיִם כְּבָשִׂים בְּנֵי־שָׁנָה אַרְבָּעָה עָשָׂר תְּמִימִֽם׃
21 ੨੧ ਅਤੇ ਵਹਿੜਿਆਂ, ਭੇਡੂਆਂ ਅਤੇ ਭੇਡ ਦੇ ਬੱਚਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਤੇ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ।
וּמִנְחָתָם וְנִסְכֵּיהֶם לַפָּרִים לָאֵילִם וְלַכְּבָשִׂים בְּמִסְפָּרָם כַּמִּשְׁפָּֽט׃
22 ੨੨ ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਅਤੇ ਪੀਣ ਦੀਆਂ ਭੇਟਾਂ ਤੋਂ ਅਲੱਗ ਇੱਕ ਬੱਕਰਾ ਪਾਪ ਬਲੀ ਦੀ ਭੇਟ ਲਈ ਚੜ੍ਹਾਇਆ ਜਾਵੇ।
וּשְׂעִיר חַטָּאת אֶחָד מִלְּבַד עֹלַת הַתָּמִיד וּמִנְחָתָהּ וְנִסְכָּֽהּ׃
23 ੨੩ ਚੌਥੇ ਦਿਨ ਦਸ ਵਹਿੜੇ, ਦੋ ਭੇਡੂ ਅਤੇ ਚੌਦਾਂ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਰਹਿਤ ਚੜ੍ਹਾਓ।
וּבַיּוֹם הָרְבִיעִי פָּרִים עֲשָׂרָה אֵילִם שְׁנָיִם כְּבָשִׂים בְּנֵֽי־שָׁנָה אַרְבָּעָה עָשָׂר תְּמִימִֽם׃
24 ੨੪ ਅਤੇ ਵਹਿੜਿਆਂ, ਭੇਡੂਆਂ ਅਤੇ ਭੇਡ ਦੇ ਬੱਚਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਤੇ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ।
מִנְחָתָם וְנִסְכֵּיהֶם לַפָּרִים לָאֵילִם וְלַכְּבָשִׂים בְּמִסְפָּרָם כַּמִּשְׁפָּֽט׃
25 ੨੫ ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਅਤੇ ਪੀਣ ਦੀਆਂ ਭੇਟਾਂ ਤੋਂ ਅਲੱਗ ਇੱਕ ਬੱਕਰਾ ਪਾਪ ਬਲੀ ਲਈ ਚੜ੍ਹਾਇਆ ਜਾਵੇ।
וּשְׂעִיר־עִזִּים אֶחָד חַטָּאת מִלְּבַד עֹלַת הַתָּמִיד מִנְחָתָהּ וְנִסְכָּֽהּ׃
26 ੨੬ ਪੰਜਵੇਂ ਦਿਨ ਨੌ ਵਹਿੜੇ, ਦੋ ਭੇਡੂ, ਚੌਦਾਂ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਰਹਿਤ ਚੜ੍ਹਾਓ।
וּבַיּוֹם הַחֲמִישִׁי פָּרִים תִּשְׁעָה אֵילִם שְׁנָיִם כְּבָשִׂים בְּנֵֽי־שָׁנָה אַרְבָּעָה עָשָׂר תְּמִימִֽם׃
27 ੨੭ ਅਤੇ ਵਹਿੜਿਆਂ, ਭੇਡੂਆਂ ਅਤੇ ਭੇਡ ਦੇ ਬੱਚਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਤੇ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ।
וּמִנְחָתָם וְנִסְכֵּיהֶם לַפָּרִים לָאֵילִם וְלַכְּבָשִׂים בְּמִסְפָּרָם כַּמִּשְׁפָּֽט׃
28 ੨੮ ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਅਤੇ ਪੀਣ ਦੀਆਂ ਭੇਟਾਂ ਤੋਂ ਅਲੱਗ ਇੱਕ ਬੱਕਰਾ ਪਾਪ ਬਲੀ ਲਈ ਚੜ੍ਹਾਇਆ ਜਾਵੇ।
וּשְׂעִיר חַטָּאת אֶחָד מִלְּבַד עֹלַת הַתָּמִיד וּמִנְחָתָהּ וְנִסְכָּֽהּ׃
29 ੨੯ ਛੇਵੇਂ ਦਿਨ ਅੱਠ ਵਹਿੜੇ, ਦੋ ਭੇਡੂ, ਚੌਦਾਂ ਇੱਕ ਸਾਲ ਭੇਡ ਦੇ ਬੱਚੇ ਦੋਸ਼ ਰਹਿਤ ਚੜ੍ਹਾਓ।
וּבַיּוֹם הַשִּׁשִּׁי פָּרִים שְׁמֹנָה אֵילִם שְׁנָיִם כְּבָשִׂים בְּנֵי־שָׁנָה אַרְבָּעָה עָשָׂר תְּמִימִֽם׃
30 ੩੦ ਵਹਿੜਿਆਂ, ਭੇਡੂਆਂ ਅਤੇ ਭੇਡ ਦੇ ਬੱਚਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਤੇ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ।
וּמִנְחָתָם וְנִסְכֵּיהֶם לַפָּרִים לָאֵילִם וְלַכְּבָשִׂים בְּמִסְפָּרָם כַּמִּשְׁפָּֽט׃
31 ੩੧ ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਅਤੇ ਪੀਣ ਦੀਆਂ ਭੇਟਾਂ ਤੋਂ ਛੁੱਟ ਇੱਕ ਬੱਕਰਾ ਪਾਪ ਬਲੀ ਲਈ ਚੜ੍ਹਾਇਆ ਜਾਵੇ।
וּשְׂעִיר חַטָּאת אֶחָד מִלְּבַד עֹלַת הַתָּמִיד מִנְחָתָהּ וּנְסָכֶֽיהָ׃
32 ੩੨ ਸੱਤਵੇਂ ਦਿਨ ਸੱਤ ਵਹਿੜੇ, ਦੋ ਭੇਡੂ, ਚੌਦਾਂ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਰਹਿਤ ਚੜ੍ਹਾਓ।
וּבַיּוֹם הַשְּׁבִיעִי פָּרִים שִׁבְעָה אֵילִם שְׁנָיִם כְּבָשִׂים בְּנֵי־שָׁנָה אַרְבָּעָה עָשָׂר תְּמִימִֽם׃
33 ੩੩ ਅਤੇ ਵਹਿੜਿਆਂ, ਭੇਡੂਆਂ ਅਤੇ ਭੇਡ ਦੇ ਬੱਚਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਤੇ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ।
וּמִנְחָתָם וְנִסְכֵּהֶם לַפָּרִים לָאֵילִם וְלַכְּבָשִׂים בְּמִסְפָּרָם כְּמִשְׁפָּטָֽם׃
34 ੩੪ ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਦੀ ਅਤੇ ਪੀਣ ਦੀਆਂ ਭੇਟਾਂ ਤੋਂ ਛੁੱਟ ਇੱਕ ਬੱਕਰਾ ਪਾਪ ਬਲੀ ਲਈ ਚੜ੍ਹਾਇਆ ਜਾਵੇ।
וּשְׂעִיר חַטָּאת אֶחָד מִלְּבַד עֹלַת הַתָּמִיד מִנְחָתָהּ וְנִסְכָּֽהּ׃
35 ੩੫ ਅੱਠਵੇਂ ਦਿਨ ਤੁਹਾਡੀ ਮਹਾਂ ਸਭਾ ਹੋਵੇ ਜਿਸ ਦੇ ਵਿੱਚ ਤੁਸੀਂ ਕੋਈ ਕੰਮ-ਧੰਦਾ ਨਾ ਕਰਿਓ।
בַּיּוֹם הַשְּׁמִינִי עֲצֶרֶת תִּהְיֶה לָכֶם כׇּל־מְלֶאכֶת עֲבֹדָה לֹא תַעֲשֽׂוּ׃
36 ੩੬ ਪਰ ਤੁਸੀਂ ਯਹੋਵਾਹ ਲਈ ਸੁਗੰਧਤਾ ਦੀ ਅੱਗ ਦੀ ਹੋਮ ਬਲੀ ਚੜ੍ਹਾਓ ਅਰਥਾਤ ਇੱਕ ਮੇਂਢਾ, ਇੱਕ ਭੇਡੂ ਅਤੇ ਸੱਤ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਰਹਿਤ।
וְהִקְרַבְתֶּם עֹלָה אִשֵּׁה רֵיחַ נִיחֹחַ לַֽיהֹוָה פַּר אֶחָד אַיִל אֶחָד כְּבָשִׂים בְּנֵי־שָׁנָה שִׁבְעָה תְּמִימִֽם׃
37 ੩੭ ਵਹਿੜਿਆਂ, ਭੇਡੂਆਂ ਅਤੇ ਭੇਡ ਦੇ ਬੱਚਿਆਂ ਲਈ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ।
מִנְחָתָם וְנִסְכֵּיהֶם לַפָּר לָאַיִל וְלַכְּבָשִׂים בְּמִסְפָּרָם כַּמִּשְׁפָּֽט׃
38 ੩੮ ਅਤੇ ਹੋਮ ਬਲੀ ਅਤੇ ਉਸ ਮੈਦੇ ਅਤੇ ਪੀਣ ਦੀਆਂ ਭੇਟਾਂ ਤੋਂ ਅਲੱਗ ਇੱਕ ਬੱਕਰਾ ਪਾਪ ਬਲੀ ਲਈ ਚੜ੍ਹਾਇਆ ਜਾਵੇ।
וּשְׂעִיר חַטָּאת אֶחָד מִלְּבַד עֹלַת הַתָּמִיד וּמִנְחָתָהּ וְנִסְכָּֽהּ׃
39 ੩੯ ਇਹ ਤੁਸੀਂ ਯਹੋਵਾਹ ਲਈ ਆਪਣੇ ਠਹਿਰਾਏ ਹੋਏ ਪਰਬਾਂ ਵਿੱਚ ਆਪਣੀਆਂ ਸੁੱਖਣਾਂ ਅਤੇ ਖੁਸ਼ੀ ਦੀਆਂ ਭੇਟਾਂ ਤੋਂ ਅਲੱਗ ਚੜ੍ਹਾਓ। ਇਹ ਤੁਹਾਡੇ ਹੋਮ ਦੀਆਂ ਬਲੀਆਂ ਅਤੇ ਤੁਹਾਡੇ ਮੈਦੇ ਦੀਆਂ ਭੇਟਾਂ ਅਤੇ ਤੁਹਾਡੇ ਸੁੱਖ-ਸਾਂਦ ਦੀਆਂ ਭੇਟਾਂ ਲਈ ਹੋਣ।
אֵלֶּה תַּעֲשׂוּ לַיהֹוָה בְּמוֹעֲדֵיכֶם לְבַד מִנִּדְרֵיכֶם וְנִדְבֹתֵיכֶם לְעֹלֹֽתֵיכֶם וּלְמִנְחֹתֵיכֶם וּלְנִסְכֵּיכֶם וּלְשַׁלְמֵיכֶֽם׃
40 ੪੦ ਜੋ ਕੁਝ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਹੋ ਉਸ ਨੇ ਇਸਰਾਏਲੀਆਂ ਨੂੰ ਆਖਿਆ।
וַיֹּאמֶר מֹשֶׁה אֶל־בְּנֵי יִשְׂרָאֵל כְּכֹל אֲשֶׁר־צִוָּה יְהֹוָה אֶת־מֹשֶֽׁה׃

< ਗਿਣਤੀ 29 >