< ਗਿਣਤੀ 26 >
1 ੧ ਬਵਾ ਦੇ ਮਗਰੋਂ ਅਜਿਹਾ ਹੋਇਆ ਕਿ ਯਹੋਵਾਹ ਨੇ ਮੂਸਾ ਅਤੇ ਹਾਰੂਨ ਜਾਜਕ ਦੇ ਪੁੱਤਰ ਅਲਆਜ਼ਾਰ ਨੂੰ ਆਖਿਆ,
염병 후에 여호와께서 모세와 제사장 아론의 아들 엘르아살에게 일러 가라사대
2 ੨ ਇਸਰਾਏਲੀਆਂ ਦੀ ਸਾਰੀ ਮੰਡਲੀ ਦੀ ਗਿਣਤੀ ਕਰੋ, ਵੀਹ ਸਾਲ ਅਤੇ ਉੱਪਰ ਦੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਸਾਰੇ ਜਿਹੜੇ ਇਸਰਾਏਲ ਵਿੱਚ ਯੁੱਧ ਕਰਨ ਯੋਗ ਹਨ।
이스라엘 자손의 온 회중의 총수를 그 조상의 집을 따라 조사하되 이스라엘 중에 무릇 이십 세 이상으로 능히 싸움에 나갈만한 자를 계수하라 하니
3 ੩ ਤਦ ਮੂਸਾ ਅਤੇ ਅਲਆਜ਼ਾਰ ਜਾਜਕ ਮੋਆਬ ਦੇ ਮੈਦਾਨ ਵਿੱਚ ਯਰਦਨ ਉੱਤੇ ਯਰੀਹੋ ਕੋਲ, ਉਨ੍ਹਾਂ ਨੂੰ ਬੋਲੇ,
모세와 제사장 엘르아살이 여리고 맞은편 요단 가 모압 평지에서 그들에게 고하여 가로되
4 ੪ ਵੀਹ ਸਾਲ ਅਤੇ ਉੱਪਰ ਦੇ ਮਨੁੱਖਾਂ ਦੀ ਗਿਣਤੀ ਕਰੋ ਜਿਵੇਂ ਯਹੋਵਾਹ ਨੇ ਮੂਸਾ ਅਤੇ ਇਸਰਾਏਲੀਆਂ ਨੂੰ ਹੁਕਮ ਦਿੱਤਾ ਸੀ ਜਦ ਉਹ ਮਿਸਰ ਦੇਸ ਤੋਂ ਨਿੱਕਲ ਰਹੇ ਸਨ।
여호와께서 애굽 땅에서 나온 모세와 이스라엘 자손에게 명하신 대로 너희는 이십 세 이상된 자를 계수하라 하니라
5 ੫ ਰਊਬੇਨ ਇਸਰਾਏਲ ਦਾ ਪਹਿਲੌਠਾ। ਰਊਬੇਨ ਦੇ ਪੁੱਤਰ, ਹਨੋਕ ਤੋਂ ਹਨੋਕੀਆਂ ਦਾ ਪਰਿਵਾਰ, ਪੱਲੂ ਤੋਂ ਪੱਲੂਆਂ ਦਾ ਪਰਿਵਾਰ, ਹਸਰੋਨ ਤੋਂ ਹਸਰੋਨੀਆਂ ਦਾ ਪਰਿਵਾਰ,
이스라엘의 장자는 르우벤이라 르우벤 자손은 하녹에게서 난 하녹 가족과 발루에게서 난 발루 가족과
6 ੬ ਕਰਮੀ ਤੋਂ ਕਰਮੀਆਂ ਦਾ ਪਰਿਵਾਰ
헤스론에게서 난 헤스론 가족과 갈미에게서 난 갈미 가족이니
7 ੭ ਇਹ ਰਊਬੇਨੀਆਂ ਦੇ ਪਰਿਵਾਰ ਹਨ ਅਤੇ ਜਿਹੜੇ ਉਨ੍ਹਾਂ ਵਿੱਚੋਂ ਗਿਣੇ ਗਏ ਉਹ ਤਿਰਤਾਲੀ ਹਜ਼ਾਰ ਸੱਤ ਸੌ ਤੀਹ ਸਨ।
이는 르우벤 가족들이라 계수함을 입은 자가 사만 삼천칠백삼십 명이요
8 ੮ ਅਤੇ ਪੱਲੂ ਦਾ ਪੁੱਤਰ ਅਲੀਆਬ ਸੀ।
발루의 아들은 엘리압이요
9 ੯ ਅਤੇ ਅਲੀਆਬ ਦੇ ਪੁੱਤਰ ਨਮੂਏਲ, ਦਾਥਾਨ ਅਤੇ ਅਬੀਰਾਮ ਸਨ। ਇਹ ਉਹ ਦਾਥਾਨ ਅਤੇ ਅਬੀਰਾਮ ਸਨ ਜਿਹੜੇ ਮੰਡਲੀ ਦੀ ਚੋਣ ਦੇ ਸਨ ਅਤੇ ਮੂਸਾ ਦੇ ਵਿਰੁੱਧ ਅਤੇ ਹਾਰੂਨ ਦੇ ਵਿਰੁੱਧ ਕੋਰਹ ਦੀ ਟੋਲੀ ਨਾਲ ਝਗੜਾ ਕਰ ਰਹੇ ਸਨ ਜਦ ਉਹ ਯਹੋਵਾਹ ਦੇ ਵਿਰੁੱਧ ਝਗੜਦੇ ਸਨ।
엘리압의 아들은 느무엘과 다단과 아비람이라 이 다단과 아비람은 회중 가운데서 부름을 받은 자러니 고라의 무리에 들어가서 모세와 아론을 거스려 여호와께 패역할 때에
10 ੧੦ ਉਸ ਵੇਲੇ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਉਨ੍ਹਾਂ ਨੂੰ ਕੋਰਹ ਨਾਲ ਨਿਗਲ ਲਿਆ ਜਦ ਉਹ ਟੋਲੀ ਮਰ ਗਈ ਅਤੇ ਜਦ ਅੱਗ ਨੇ ਢਾਈ ਸੌ ਮਨੁੱਖਾਂ ਨੂੰ ਭਸਮ ਕੀਤਾ, ਤਾਂ ਉਹ ਇੱਕ ਨਿਸ਼ਾਨ ਹੋ ਗਏ।
땅이 그 입을 열어서 그 무리와 고라를 삼키매 그들이 죽었고 당시에 불이 이백오십 명을 삼켜 징계가 되게 하였으나
11 ੧੧ ਪਰ ਕੋਰਹ ਦੇ ਪੁੱਤਰ ਨਹੀਂ ਮਰੇ।
그러나 고라의 아들들은 죽지 아니하였더라
12 ੧੨ ਸ਼ਿਮਓਨ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਨਮੂਏਲ ਤੋਂ ਨਮੂਏਲੀਆਂ ਦਾ ਪਰਿਵਾਰ, ਯਾਮੀਨ ਤੋਂ ਯਮੀਨੀਆਂ ਦਾ ਪਰਿਵਾਰ, ਯਾਕੀਨ ਤੋਂ ਯਾਕੀਨੀਆਂ ਦਾ ਟੱਬਰ,
시므온 자손은 그 종족대로 이러하니 느무엘에게서 난 느무엘 가족과 야민에게서 난 야민 가족과 야긴에게서 난 야긴 가족과
13 ੧੩ ਜ਼ਰਹ ਤੋਂ ਜ਼ਰਹੀਆਂ ਦਾ ਟੱਬਰ, ਸ਼ਾਊਲ ਤੋਂ ਸ਼ਾਊਲੀਆਂ ਦਾ ਟੱਬਰ
세라에게서 난 세라 가족과 사울에게서 난 사울 가족이라
14 ੧੪ ਇਹ ਸ਼ਿਮਓਨੀਆਂ ਦੇ ਟੱਬਰ ਹਨ ਅਤੇ ਉਹ ਬਾਈ ਹਜ਼ਾਰ ਦੋ ਸੌ ਸਨ।
이는 시므온 종족들이니 계수함을 입은 자가 이만 이천이백 명이었더라
15 ੧੫ ਗਾਦ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਸਫ਼ੋਨ ਤੋਂ ਸਫ਼ੋਨੀਆਂ ਦਾ ਟੱਬਰ, ਹੱਗੀ ਤੋਂ ਹੱਗੀਆਂ ਦਾ ਟੱਬਰ, ਸੂਨੀ ਤੋਂ ਸੂਨੀਆਂ ਦਾ ਟੱਬਰ,
갓 자손은 그 종족대로 이러하니 스본에게서 난 스본 가족과 학기에게서 난 학기 가족과 수니에게서 난 수니 가족과
16 ੧੬ ਆਜ਼ਨੀ ਤੋਂ ਆਜ਼ਨੀਆਂ ਦਾ ਟੱਬਰ, ਏਰੀ ਤੋਂ ਏਰੀਆਂ ਦਾ ਟੱਬਰ,
오스니에게서 난 오스니 가족과 에리에게서 난 에리 가족과
17 ੧੭ ਅਰੋਦ ਤੋਂ ਅਰੋਦੀਆਂ ਦਾ ਟੱਬਰ, ਅਰਏਲੀ ਤੋਂ ਅਰਏਲੀਆਂ ਦਾ ਟੱਬਰ,
아롯에게서 난 아롯 가족과 아렐리에게서 난 아렐리 가족이라
18 ੧੮ ਇਹ ਗਾਦੀਆਂ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਦੇ ਅਨੁਸਾਰ ਹਨ ਅਤੇ ਇਹ ਚਾਲ੍ਹੀ ਹਜ਼ਾਰ ਪੰਜ ਸੌ ਸਨ।
이는 갓 자손의 종족들이니 계수함을 입은 자가 사만 오백 명이었더라
19 ੧੯ ਯਹੂਦਾਹ ਦੇ ਪੁੱਤਰ ਏਰ ਅਤੇ ਓਨਾਨ ਸਨ ਅਤੇ ਏਰ ਅਤੇ ਓਨਾਨ ਕਨਾਨ ਦੇਸ ਵਿੱਚ ਮਰ ਗਏ।
유다의 아들은 에르와 오난이라 이 에르와 오난은 가나안 땅에서 죽었고
20 ੨੦ ਯਹੂਦਾਹ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ ਇਹ ਸਨ, ਸ਼ੇਲਾਹ ਤੋਂ ਸ਼ੇਲਾਹੀਆਂ ਦਾ ਟੱਬਰ, ਪਰਸ ਤੋਂ ਪਰਸੀਆਂ ਦਾ ਟੱਬਰ, ਜ਼ਰਹ ਤੋਂ ਜ਼ਰਹੀਆਂ ਦਾ ਟੱਬਰ,
유다의 자손은 그 종족대로 이러하니 셀라에게서 난 셀라 가족과 베레스에게서 난 베레스 가족과 세라에게서 난 세라 가족이며
21 ੨੧ ਪਰਸ ਦੇ ਪੁੱਤਰ ਇਹ ਸਨ, ਹਸਰੋਨ ਤੋਂ ਹਸਰੋਨੀਆਂ ਦਾ ਟੱਬਰ, ਹਾਮੂਲ ਤੋਂ ਹਮੂਲੀਆਂ ਦਾ ਟੱਬਰ,
또 베레스 자손은 이러하니 헤스론에게서 난 헤스론 가족과 하물에게서 난 하물 가족이라
22 ੨੨ ਇਹ ਯਹੂਦਾਹ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਦੇ ਅਨੁਸਾਰ ਹਨ ਅਤੇ ਉਹ ਛਿਹੱਤਰ ਹਜ਼ਾਰ ਪੰਜ ਸੌ ਸਨ।
이는 유다 종족들이니 계수함을 입은 자가 칠만 육천오백 명이었더라
23 ੨੩ ਯਿੱਸਾਕਾਰ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਤੋਲਾ ਤੋਂ ਤੋਲੀਆਂ ਦਾ ਟੱਬਰ, ਪੁੱਵਾਹ ਤੋਂ ਪੂਨੀਆਂ ਦਾ ਟੱਬਰ
잇사갈 자손은 그 종족대로 이러하니 돌라에게서 난 돌라 가족과 부와에게서 난 부니 가족과
24 ੨੪ ਯਾਸ਼ੂਬ ਤੋਂ ਯਾਸ਼ੂਬੀਆਂ ਦਾ ਟੱਬਰ, ਸ਼ਿਮਰੋਨ ਤੋਂ ਸ਼ਿਮਰੋਨੀਆਂ ਦਾ ਟੱਬਰ
야숩에게서 난 야숩 가족과 시므론에게서 난 시므론 가족이라
25 ੨੫ ਇਹ ਯਿੱਸਾਕਾਰ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਅਨੁਸਾਰ ਅਤੇ ਉਹ ਚੌਂਹਠ ਹਜ਼ਾਰ ਤਿੰਨ ਸੌ ਸਨ।
이는 잇사갈 종족들이니 계수함을 입은 자가 육만 사천삼백 명이었더라
26 ੨੬ ਜ਼ਬੂਲੁਨ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਸਰਦ ਤੋਂ ਸਰਦੀਆਂ ਦਾ ਟੱਬਰ, ਏਲੋਨ ਤੋਂ ਏਲੋਨੀਆਂ ਦਾ ਟੱਬਰ, ਯਹਲਏਲ ਤੋਂ ਯਹਲਏਲੀਆਂ ਦਾ ਟੱਬਰ
스불론 자손들은 그 종족대로 이러하니 세렛에게서 난 세렛 가족과 엘론에게서 난 엘론 가족과 얄르엘에게서 난 얄르엘 가족이라
27 ੨੭ ਇਹ ਜ਼ਬੂਲੁਨੀਆਂ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਅਨੁਸਾਰ ਹਨ ਅਤੇ ਉਹ ਸੱਠ ਹਜ਼ਾਰ ਪੰਜ ਸੌ ਸਨ।
이는 스불론 종족들이니 계수함을 입은 자가 육만 오백 명이었더라
28 ੨੮ ਯੂਸੁਫ਼ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਮਨੱਸ਼ਹ ਅਤੇ ਇਫ਼ਰਾਈਮ
요셉의 아들들은 그 종족대로 므낫세와 에브라임이요
29 ੨੯ ਮਨੱਸ਼ਹ ਦੇ ਪੁੱਤਰ, ਮਾਕੀਰ ਤੋਂ ਮਾਕੀਰੀਆਂ ਦਾ ਟੱਬਰ, ਅਤੇ ਮਾਕੀਰ ਤੋਂ ਗਿਲਆਦ ਜੰਮਿਆ, ਗਿਲਆਦੀਆਂ ਦਾ ਟੱਬਰ
므낫세의 자손 중 마길에게서 난 것은 마길 가족이라 마길이 길르앗을 낳았고 길르앗에게서 난 것은 길르앗 가족이라
30 ੩੦ ਇਹ ਗਿਲਆਦ ਦੇ ਪੁੱਤਰ, ਈਅਜ਼ਰ ਤੋਂ ਈਅਜ਼ਰੀਆਂ ਦਾ ਟੱਬਰ, ਹੇਲਕ ਤੋਂ ਹੇਲਕੀਆਂ ਦਾ ਟੱਬਰ
길르앗 자손은 이러하니 이에셀에게서 난 이에셀 가족과 헬렉에게서 난 헬렉 가족과
31 ੩੧ ਅਤੇ ਅਸਰੀਏਲ ਤੋਂ ਅਸਰੀਏਲੀਆਂ ਦਾ ਟੱਬਰ ਅਤੇ ਸ਼ਕਮ ਤੋਂ ਸ਼ਕਮੀਆਂ ਦਾ ਟੱਬਰ
아스리엘에게서 난 아스리엘 가족과 세겜에게서 난 세겜 가족과
32 ੩੨ ਅਤੇ ਸ਼ਮੀਦਾ ਤੋਂ ਸ਼ਮੀਦਾਈਆਂ ਦਾ ਟੱਬਰ ਅਤੇ ਹੇਫ਼ਰ ਤੋਂ ਹੇਫ਼ਰੀਆਂ ਦਾ ਟੱਬਰ
스미다에게서 난 스미다 가족과 헤벨에게서 난 헤벨 가족이며
33 ੩੩ ਅਤੇ ਸਲਾਫ਼ਹਾਦ ਹੇਫ਼ਰ ਦੇ ਪੁੱਤਰ ਕੋਲ ਪੁੱਤਰ ਨਹੀਂ ਪਰ ਧੀਆਂ ਸਨ ਅਤੇ ਸਲਾਫ਼ਹਾਦ ਦੀਆਂ ਧੀਆਂ ਦੇ ਨਾਮ ਮਹਲਾਹ, ਨੋਆਹ, ਹਾਗਲਾਹ, ਮਿਲਕਾਹ ਅਤੇ ਤਿਰਸਾਹ ਸਨ।
헤벨의 아들 슬로브핫은 아들이 없고 딸뿐이라 그 딸의 이름은 말라와 노아와 호글라와 밀가와 디르사니
34 ੩੪ ਇਹ ਮਨੱਸ਼ਹ ਦੇ ਟੱਬਰ ਹਨ ਅਤੇ ਉਨ੍ਹਾਂ ਦੇ ਗਿਣੇ ਹੋਏ ਬਵੰਜਾ ਹਜ਼ਾਰ ਸੱਤ ਸੌ ਸਨ।
이는 므낫세의 종족들이라 계수함을 입은 자가 오만 이천칠백 명이었더라
35 ੩੫ ਇਫ਼ਰਾਈਮ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ ਇਹ ਸਨ, ਸ਼ੁਥਲਹ ਤੋਂ ਸ਼ੁਥਲਹੀਆਂ ਦਾ ਟੱਬਰ, ਬੇਕੇਰ ਤੋਂ ਬੇਕੇਰਿਆਂ ਦਾ ਟੱਬਰ, ਤਹਨ ਤੋਂ ਤਹਨੀਆਂ ਦਾ ਟੱਬਰ
에브라임 자손은 그 종족대로 이러하니 수델라에게서 난 수델라 가족과 베겔에게서 난 베겔 가족과 다한에게서 난 다한 가족이며
36 ੩੬ ਅਤੇ ਇਹ ਸ਼ੁਥਲਹ ਦੇ ਪੁੱਤਰ ਸਨ, ਏਰਾਨ ਤੋਂ ਏਰਾਨੀਆਂ ਦਾ ਟੱਬਰ,
수델라 자손은 이러하니 에란에게서 난 에란 가족이라
37 ੩੭ ਇਹ ਇਫ਼ਰਾਈਮ ਦੇ ਪੁੱਤਰਾਂ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਅਨੁਸਾਰ ਹਨ ਅਤੇ ਉਹ ਬੱਤੀ ਹਜ਼ਾਰ ਪੰਜ ਸੌ ਸਨ। ਇਹ ਯੂਸੁਫ਼ ਦੇ ਪੁੱਤਰ ਉਨ੍ਹਾਂ ਦੇ ਟੱਬਰਾਂ ਅਨੁਸਾਰ ਹਨ।
이는 에브라임 자손의 종족들이니 계수함을 입은 자가 삼만 이천오백 명이라 이상은 그 종족을 따른 요셉 자손이었더라
38 ੩੮ ਬਿਨਯਾਮੀਨ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਬਲਾ ਤੋਂ ਬਲੀਆਂ ਦਾ ਟੱਬਰ ਅਸ਼ਬੇਲ ਤੋਂ ਅਸ਼ਬੇਲੀਆਂ ਦਾ ਟੱਬਰ, ਅਹੀਰਾਮ ਤੋਂ ਅਹੀਰਾਮੀਆਂ ਦਾ ਟੱਬਰ,
베냐민 자손들은 그 종족대로 이러하니 벨라에게서 난 벨라 가족과 아스벨에게서 난 아스벨 가족과 아히람에게서 난 아히람 가족과
39 ੩੯ ਸ਼ਫ਼ੂਫ਼ਾਮ ਤੋਂ ਸ਼ਫੂਫ਼ਾਮੀਆਂ ਦਾ ਟੱਬਰ, ਹੂਫ਼ਾਮ ਤੋਂ ਹੂਫ਼ਾਮੀਆਂ ਟੱਬਰ
스부밤에게서 난 스부밤 가족과 후밤에게서 난 후밤 가족이며
40 ੪੦ ਅਤੇ ਬਲਾ ਦੇ ਪੁੱਤਰ ਅਰਦ ਅਤੇ ਨਅਮਾਨ ਸਨ। ਅਰਦ ਤੋਂ ਅਰਦੀਆਂ ਦਾ ਟੱਬਰ, ਨਆਮਾਨ ਤੋਂ ਨਆਮਾਨੀਆਂ ਦਾ ਟੱਬਰ
벨라의 아들은 아릇과 나아만이라 아릇에게서 아릇 가족과 나아만에게서 나아만 가족이 났으니
41 ੪੧ ਇਹ ਬਿਨਯਾਮੀਨ ਦੇ ਪੁੱਤਰ ਉਨ੍ਹਾਂ ਦੇ ਟੱਬਰਾਂ ਅਨੁਸਾਰ ਹਨ ਅਤੇ ਉਨ੍ਹਾਂ ਦੇ ਗਿਣੇ ਹੋਏ ਪੰਤਾਲੀ ਹਜ਼ਾਰ ਛੇ ਸੌ ਸਨ।
이는 그들의 종족을 따른 베냐민 자손이라 계수함을 입은 자가 사만 오천육백 명이었더라
42 ੪੨ ਦਾਨ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਸ਼ੂਹਾਮ ਤੋਂ ਸ਼ੂਹਾਮੀਆਂ ਦਾ ਟੱਬਰ, ਇਹ ਦਾਨੀਆਂ ਦੇ ਟੱਬਰ ਉਨ੍ਹਾਂ ਦੇ ਟੱਬਰਾਂ ਅਨੁਸਾਰ ਹਨ।
단 자손은 그 종족대로 이러하니라 수함에게서 수함 가족이 났으니 이는 그들의 종족을 따른 단 가족들이라
43 ੪੩ ਸ਼ੂਹਾਮੀਆਂ ਦੇ ਸਾਰੇ ਟੱਬਰ ਦੇ ਗਿਣੇ ਹੋਇਆਂ ਅਨੁਸਾਰ ਚੌਂਹਠ ਹਜ਼ਾਰ ਚਾਰ ਸੌ ਸਨ।
수함 모든 가족의 계수함을 입은 자가 육만 사천사백 명이었더라
44 ੪੪ ਆਸ਼ੇਰ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਯਿਮਨਾਹ ਤੋਂ ਯਿਮਨਾਹੀਆਂ ਦਾ ਟੱਬਰ, ਯਿਸ਼ਵੀ ਤੋਂ ਯਿਸ਼ਵੀਆਂ ਦਾ ਟੱਬਰ, ਬਰੀਆਹ ਤੋਂ ਬਰੀਈਆਂ ਦਾ ਟੱਬਰ
아셀 자손은 그 종족대로 이러하니 임나에게서 난 임나 가족과 이스위에게서 난 이스위 가족과 브리아에게서 난 브리아 가족이며
45 ੪੫ ਬਰੀਆਹ ਦੇ ਪੁੱਤਰ ਤੋਂ, ਹੇਬਰ ਤੋਂ ਹੇਬਰੀਆਂ ਦਾ ਟੱਬਰ, ਮਲਕੀਏਲ ਤੋਂ ਮਲਕੀਏਲੀਆਂ ਦਾ ਟੱਬਰ
브리아의 자손 중 헤벨에게서 난 헤벨 가족과 말기엘에게서 난 말기엘 가족이며
46 ੪੬ ਅਤੇ ਆਸ਼ੇਰ ਦੀ ਧੀ ਦਾ ਨਾਮ ਸਰਹ ਸੀ।
아셀의 딸의 이름은 세라라
47 ੪੭ ਇਹ ਆਸ਼ੇਰੀਆਂ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਅਨੁਸਾਰ ਹਨ ਅਤੇ ਉਹ ਤਿਰਵੰਜਾ ਹਜ਼ਾਰ ਚਾਰ ਸੌ ਸਨ।
이는 아셀 자손의 종족들이니 계수함을 입은 자가 오만 삼천사백 명이었더라
48 ੪੮ ਨਫ਼ਤਾਲੀ ਦੇ ਪੁੱਤਰ ਉਨ੍ਹਾਂ ਦੇ ਟੱਬਰਾਂ ਅਨੁਸਾਰ, ਯਹਸਏਲ ਤੋਂ ਯਹਸਏਲੀਆਂ ਦਾ ਟੱਬਰ, ਗੂਨੀ ਤੋਂ ਗੂਨੀਆਂ ਦਾ ਟੱਬਰ
납달리 자손은 그 종족대로 이러하니 야셀에게서 난 야셀 가족과 구니에게서 난 구니 가족과
49 ੪੯ ਯੇਸਰ ਤੋਂ ਯੇਸਰੀਆਂ ਦਾ ਟੱਬਰ, ਸ਼ਿੱਲੇਮ ਤੋਂ ਸ਼ਿੱਲੇਮੀਆਂ ਦਾ ਟੱਬਰ
예셀에게서 난 예셀 가족과 실렘에게서 난 실렘 가족이라
50 ੫੦ ਇਹ ਨਫ਼ਤਾਲੀ ਦੇ ਟੱਬਰ ਉਨ੍ਹਾਂ ਦੇ ਟੱਬਰਾਂ ਅਨੁਸਾਰ ਹਨ ਅਤੇ ਉਨ੍ਹਾਂ ਦੇ ਗਿਣੇ ਹੋਏ ਪੈਂਤਾਲੀ ਹਜ਼ਾਰ ਚਾਰ ਸੌ ਸਨ।
이는 그 종족을 따른 납달리 가족들이니 계수함을 입은 자가 사만 오천사백 명이었더라
51 ੫੧ ਇਹ ਇਸਰਾਏਲੀਆਂ ਦੇ ਗਿਣੇ ਹੋਏ ਛੇ ਲੱਖ ਇੱਕ ਹਜ਼ਾਰ ਸੱਤ ਸੌ ਤੀਹ ਸਨ।
이스라엘 자손의 계수함을 입은 자가 육십만 일천칠백삼십 명이었더라
52 ੫੨ ਤਦ ਯਹੋਵਾਹ ਨੇ ਮੂਸਾ ਨੂੰ ਆਖਿਆ,
여호와께서 모세에게 일러 가라사대
53 ੫੩ ਇਨ੍ਹਾਂ ਦੀ ਜ਼ਮੀਨ ਇਨ੍ਹਾਂ ਦੇ ਨਾਮਾਂ ਦੇ ਲੇਖੇ ਅਨੁਸਾਰ ਵੰਡੀ ਜਾਵੇ
이 계수대로 땅을 나눠 주어 기업을 삼게 하라
54 ੫੪ ਬਹੁਤਿਆਂ ਲਈ ਤੂੰ ਵੱਡੀ ਜ਼ਮੀਨ ਦੇਈਂ। ਅਤੇ ਥੋੜ੍ਹਿਆਂ ਲਈ ਛੋਟੀ ਜ਼ਮੀਨ ਦੇਈਂ। ਹਰ ਇੱਕ ਨੂੰ ਆਪਣੀ ਗਿਣਤੀ ਅਨੁਸਾਰ ਜ਼ਮੀਨ ਦਿੱਤੀ ਜਾਵੇ।
수가 많은 자에게는 기업을 많이 줄 것이요 수가 적은 자에게는 기업을 적게 줄 것이니 그들의 계수함을 입은 수대로 각기 기업을 주되
55 ੫੫ ਤਾਂ ਵੀ ਚਿੱਠੀਆਂ ਪਾ ਕੇ ਧਰਤੀ ਵੰਡੀ। ਉਨ੍ਹਾਂ ਦੇ ਪੁਰਖਿਆਂ ਦਿਆਂ ਗੋਤਾਂ ਦੇ ਨਾਮਾਂ ਅਨੁਸਾਰ ਉਹ ਜ਼ਮੀਨ ਲੈਣ।
오직 그 땅을 제비뽑아 나누어 그들의 조상 지파의 이름을 따라 얻게 할지니라
56 ੫੬ ਚਿੱਠੀ ਪਾਉਣ ਨਾਲ ਜ਼ਮੀਨ ਬਹੁਤਿਆਂ ਅਤੇ ਥੋੜ੍ਹਿਆਂ ਵਿੱਚ ਵੰਡੀ ਜਾਵੇ।
그 다소를 물론하고 그 기업을 제비 뽑아 나눌지니라
57 ੫੭ ਇਹ ਲੇਵੀ ਦੇ ਗਿਣੇ ਹੋਏ ਆਪਣਿਆਂ ਟੱਬਰਾਂ ਅਨੁਸਾਰ ਹਨ, ਗੇਰਸ਼ੋਨ ਤੋਂ ਗੇਰਸ਼ੋਨੀਆਂ ਦਾ ਟੱਬਰ, ਕਹਾਥ ਤੋਂ ਕਹਾਥੀਆਂ ਦਾ ਟੱਬਰ, ਮਰਾਰੀ ਤੋਂ ਮਰਾਰੀਆਂ ਦਾ ਟੱਬਰ
레위인의 계수함을 입은 자는 그 종족대로 이러하니 게르손에게서 난 게르손 가족과 고핫에게서 난 고핫 가족과 므라리에게서 난 므라리 가족이며
58 ੫੮ ਇਹ ਲੇਵੀ ਦੇ ਟੱਬਰ ਹਨ, ਲਿਬਨੀ ਦਾ ਟੱਬਰ, ਹਬਰੋਨੀ ਦਾ ਟੱਬਰ, ਮਹਲੀ ਦਾ ਟੱਬਰ, ਮੂਸ਼ੀ ਦਾ ਟੱਬਰ, ਕਾਰਹੀ ਦਾ ਟੱਬਰ ਅਤੇ ਕਹਾਥ ਤੋਂ ਅਮਰਾਮ ਜੰਮਿਆਂ
레위 종족들은 이러하니 립니 가족과 헤브론 가족과 말리 가족과 무시 가족과 고라 가족이라 고핫은 아므람을 낳았으며
59 ੫੯ ਅਤੇ ਅਮਰਾਮ ਦੀ ਪਤਨੀ ਦਾ ਨਾਮ ਯੋਕਬਦ ਸੀ ਅਤੇ ਉਹ ਲੇਵੀ ਦੀ ਧੀ ਸੀ ਜਿਹੜੀ ਲੇਵੀ ਲਈ ਮਿਸਰ ਵਿੱਚ ਜੰਮੀ ਅਤੇ ਉਹ ਅਮਰਾਮ ਲਈ ਹਾਰੂਨ ਅਤੇ ਮੂਸਾ ਅਤੇ ਉਨ੍ਹਾਂ ਦੀ ਭੈਣ ਮਿਰਯਮ ਨੂੰ ਜਣੀ।
아므람의 처의 이름은 요게벳이니 레위의 딸이요 애굽에서 레위에게서 난 자라 그가 아므람에게서 아론과 모세와 그 누이 미리암을 낳았고
60 ੬੦ ਅਤੇ ਹਾਰੂਨ ਲਈ ਨਾਦਾਬ, ਅਬੀਹੂ, ਅਲਆਜ਼ਾਰ, ਈਥਾਮਾਰ ਜੰਮੇ।
아론에게서는 나답과 아비후와 엘르아살과 이다말이 났더니
61 ੬੧ ਅਤੇ ਨਾਦਾਬ ਅਤੇ ਅਬੀਹੂ ਮਰ ਗਏ ਜਦ ਉਹ ਓਪਰੀ ਅੱਗ ਯਹੋਵਾਹ ਦੇ ਸਨਮੁਖ ਲਿਆਏ।
나답과 아비후는 다른 불을 여호와 앞에 드리다가 죽었더라
62 ੬੨ ਅਤੇ ਉਨ੍ਹਾਂ ਦੇ ਗਿਣੇ ਹੋਏ ਅਰਥਾਤ ਸਾਰੇ ਆਦਮੀ ਇੱਕ ਮਹੀਨੇ ਦੇ ਅਤੇ ਉੱਪਰ ਦੇ ਤੇਈ ਹਜ਼ਾਰ ਸਨ। ਉਹ ਇਸਰਾਏਲੀਆਂ ਵਿੱਚ ਇਸ ਲਈ ਨਹੀਂ ਗਿਣੇ ਗਏ ਕਿ ਉਨ੍ਹਾਂ ਨੂੰ ਇਸਰਾਏਲੀਆਂ ਵਿੱਚ ਕੋਈ ਜ਼ਮੀਨ ਨਹੀਂ ਦਿੱਤੀ ਗਈ।
레위인의 일 개월 이상으로 계수함을 입은 모든 남자가 이만 삼천 명이었더라 그들은 이스라엘 자손 중 계수에 들지 아니하였으니 이는 이스라엘 자손 중에서 그들에게 준 기업이 없음이었더라
63 ੬੩ ਇਹ ਉਹ ਹਨ ਜਿਹੜੇ ਮੂਸਾ ਅਤੇ ਅਲਆਜ਼ਾਰ ਜਾਜਕ ਤੋਂ ਗਿਣੇ ਗਏ, ਜਿਨ੍ਹਾਂ ਨੇ ਇਸਰਾਏਲੀਆਂ ਨੂੰ ਮੋਆਬ ਦੇ ਮੈਦਾਨ ਵਿੱਚ ਯਰਦਨ ਉੱਤੇ ਯਰੀਹੋ ਕੋਲ ਗਿਣਿਆ।
이는 모세와 제사장 엘르아살의 계수한 자라 그들이 여리고 맞은편 요단 가 모압 평지에서 이스라엘 자손을 계수한 중에는
64 ੬੪ ਪਰ ਇਨ੍ਹਾਂ ਵਿੱਚ, ਉਨ੍ਹਾਂ ਗਿਣਿਆਂ ਹੋਇਆਂ ਇਸਰਾਏਲੀਆਂ ਵਿੱਚੋਂ ਜਿਨ੍ਹਾਂ ਨੂੰ ਮੂਸਾ ਅਤੇ ਹਾਰੂਨ ਨੇ ਸੀਨਈ ਦੀ ਉਜਾੜ ਵਿੱਚ ਗਿਣਿਆ ਸੀ ਇੱਕ ਵੀ ਮਨੁੱਖ ਨਹੀਂ ਸੀ।
모세와 제사장 아론이 시내 광야에서 계수한 이스라엘 자손은 한사람도 들지 못하였으니
65 ੬੫ ਕਿਉਂ ਜੋ ਯਹੋਵਾਹ ਨੇ ਉਨ੍ਹਾਂ ਦੇ ਵਿਖੇ ਆਖਿਆ ਸੀ ਕਿ ਉਹ ਉਜਾੜ ਵਿੱਚ ਜ਼ਰੂਰ ਹੀ ਮਰ ਜਾਣਗੇ ਸੋ ਨੂਨ ਦੇ ਪੁੱਤਰ ਯਹੋਸ਼ੁਆ ਅਤੇ ਯਫ਼ੁੰਨਹ ਦੇ ਪੁੱਤਰ ਕਾਲੇਬ ਨੂੰ ਛੱਡ ਕੇ ਉਨ੍ਹਾਂ ਵਿੱਚੋਂ ਇੱਕ ਮਨੁੱਖ ਵੀ ਬਚਿਆ ਨਾ ਰਿਹਾ।
이는 여호와께서 그들에게 대하여 말씀하시기를 그들이 반드시 광야에서 죽으리라 하셨음이라 이러므로 여분네의 아들 갈렙과 눈의 아들 여호수아 외에는 한 사람도 남지 아니하였더라