< ਗਿਣਤੀ 14 >
1 ੧ ਸਾਰੀ ਮੰਡਲੀ ਨੇ ਆਪਣੀ ਅਵਾਜ਼ ਉੱਚੀ ਦਿੱਤੀ, ਰੌਲ਼ਾ ਪਾਇਆ ਅਤੇ ਪਰਜਾ ਉਸ ਰਾਤ ਰੋਂਦੀ ਰਹੀ।
Tada se podiže sav zbor i stade vikati, i narod plakaše onu noæ.
2 ੨ ਅਤੇ ਸਾਰੇ ਇਸਰਾਏਲੀ ਮੂਸਾ ਦੇ ਵਿਰੁੱਧ ਅਤੇ ਹਾਰੂਨ ਦੇ ਵਿਰੁੱਧ ਬੁੜ-ਬੁੜਾਏ ਅਤੇ ਸਾਰੀ ਮੰਡਲੀ ਨੇ ਉਨ੍ਹਾਂ ਨੂੰ ਆਖਿਆ, ਚੰਗਾ ਹੀ ਹੁੰਦਾ ਜੇ ਅਸੀਂ ਮਿਸਰ ਦੇਸ ਵਿੱਚ ਮਰ ਜਾਂਦੇ ਨਾ ਕਿ ਇਸ ਉਜਾੜ ਵਿੱਚ ਮਰ ਮੁੱਕਦੇ।
I vikahu na Mojsija i na Arona svi sinovi Izrailjevi; i sav zbor reèe im: kamo da smo pomrli u zemlji Misirskoj ili da pomremo u ovoj pustinji!
3 ੩ ਯਹੋਵਾਹ ਸਾਨੂੰ ਕਿਉਂ ਇਸ ਦੇਸ ਵਿੱਚ ਲਿਆਇਆ ਕਿ ਅਸੀਂ ਤਲਵਾਰ ਨਾਲ ਡਿੱਗੀਏ ਅਤੇ ਸਾਡੀਆਂ ਪਤਨੀਆਂ ਅਤੇ ਸਾਡੇ ਨਿਆਣੇ ਲੁੱਟ ਦਾ ਮਾਲ ਹੋਣ? ਕੀ ਸਾਡੇ ਲਈ ਚੰਗਾ ਨਹੀਂ, ਜੋ ਅਸੀਂ ਮਿਸਰ ਨੂੰ ਮੁੜ ਜਾਈਏ?
Zašto nas vodi Gospod u tu zemlju da izginemo od maèa, žene naše i djeca naša da postanu roblje? Nije li bolje da se vratimo u Misir?
4 ੪ ਤਦ ਉਹ ਇੱਕ ਦੂਜੇ ਨੂੰ ਆਖਣ ਲੱਗੇ ਕਿ ਅਸੀਂ ਇੱਕ ਆਗੂ ਠਹਿਰਾ ਕੇ ਮਿਸਰ ਨੂੰ ਮੁੜ ਚੱਲੀਏ।
I rekoše meðu sobom: da postavimo starješinu, pa da se vratimo u Misir.
5 ੫ ਤਦ ਮੂਸਾ ਅਤੇ ਹਾਰੂਨ ਆਪਣੇ ਮੂੰਹਾਂ ਦੇ ਭਾਰ ਇਸਰਾਏਲੀਆਂ ਦੀ ਮੰਡਲੀ ਦੀ ਸਭਾ ਅੱਗੇ ਡਿੱਗ ਪਏ।
Tada Mojsije i Aron padoše nièice pred svijem zborom sinova Izrailjevijeh.
6 ੬ ਫੇਰ ਤਾਂ ਨੂਨ ਦੇ ਪੁੱਤਰ ਯਹੋਸ਼ੁਆ ਅਤੇ ਯਫ਼ੁੰਨਹ ਦੇ ਪੁੱਤਰ ਕਾਲੇਬ ਨੇ ਜਿਹੜੇ ਧਰਤੀ ਦਾ ਭੇਤ ਲੈਣ ਵਾਲਿਆਂ ਵਿੱਚੋਂ ਸਨ ਆਪਣੇ ਕੱਪੜੇ ਪਾੜੇ।
A Isus sin Navin i Halev sin Jefonijin izmeðu onijeh što uhodiše zemlju, razdriješe haljine svoje,
7 ੭ ਅਤੇ ਉਨ੍ਹਾਂ ਨੇ ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ ਆਖਿਆ ਕਿ ਉਹ ਧਰਤੀ ਜਿਸ ਦੇ ਵਿੱਚ ਦੀ ਅਸੀਂ ਭੇਤ ਲੈਣ ਲਈ ਗਏ, ਬਹੁਤ ਚੰਗੀ ਹੈ।
I rekoše svemu zboru sinova Izrailjevijeh govoreæi: zemlja koju proðosmo i uhodismo, vrlo je dobra zemlja.
8 ੮ ਜੇ ਯਹੋਵਾਹ ਸਾਡੇ ਨਾਲ ਪ੍ਰਸੰਨ ਹੈ ਤਾਂ ਉਹ ਸਾਨੂੰ ਉਸ ਦੇਸ ਵਿੱਚ ਲੈ ਜਾਵੇਗਾ ਅਤੇ ਸਾਨੂੰ ਦੇ ਦੇਵੇਗਾ। ਉਹ ਇੱਕ ਧਰਤੀ ਹੈ ਜਿਸ ਦੇ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ।
Ako smo mili Gospodu, on æe nas odvesti u tu zemlju, i daæe nam je; a to je zemlja u kojoj teèe mlijeko i med.
9 ੯ ਤੁਸੀਂ ਸਿਰਫ਼ ਯਹੋਵਾਹ ਦੇ ਵਿਰੁੱਧ ਗਵਾਹੀ ਨਾ ਦੇਵੋ, ਨਾ ਹੀ ਤੁਸੀਂ ਉਸ ਦੇਸ ਦੇ ਲੋਕਾਂ ਤੋਂ ਡਰੋ ਕਿਉਂ ਜੋ ਉਹ ਤਾਂ ਸਾਡੇ ਲਈ ਮਾਮੂਲੀ ਹੀ ਹਨ। ਉਹਨਾਂ ਦੀ ਸੁਰੱਖਿਆ ਉਹਨਾਂ ਦੇ ਉੱਤੋਂ ਜਾਂਦੀ ਰਹੀ ਹੈ ਅਤੇ ਯਹੋਵਾਹ ਸਾਡੇ ਨਾਲ ਹੈ ਉਹਨਾਂ ਤੋਂ ਤੁਸੀਂ ਨਾ ਡਰੋ!
Samo se ne odmeæite Gospoda, i ne bojte se naroda one zemlje; jer ih možemo pojesti; otstupio je od njih zaklon njihov, a s nama je Gospod, ne bojte ih se.
10 ੧੦ ਪਰ ਜਦ ਸਾਰੀ ਮੰਡਲੀ ਨੇ ਆਖਿਆ ਕਿ ਇਨ੍ਹਾਂ ਨੂੰ ਪੱਥਰਾਂ ਨਾਲ ਮਾਰੀਏ ਤਦ ਯਹੋਵਾਹ ਦੀ ਮਹਿਮਾ ਸਾਰੇ ਇਸਰਾਏਲੀਆਂ ਦੀ ਉੱਤੇ ਮੰਡਲੀ ਦੇ ਤੰਬੂ ਵਿੱਚ ਪਰਗਟ ਹੋਈ।
Tada reèe sav zbor da ih pobiju kamenjem; ali se pokaza slava Gospodnja svijem sinovima Izrailjevijem u šatoru od sastanka.
11 ੧੧ ਤਦ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ ਇਹ ਪਰਜਾ ਕਦੋਂ ਤੱਕ ਮੇਰੀ ਨਿਰਾਦਰੀ ਕਰਦੀ ਰਹੇਗੀ? ਅਤੇ ਕਦੋਂ ਤੱਕ ਮੇਰੇ ਉੱਤੇ ਉਨ੍ਹਾਂ ਸਾਰਿਆਂ ਨਿਸ਼ਾਨਾਂ ਦੇ ਹੁੰਦਿਆਂ ਵੀ ਜਿਹੜੇ ਮੈਂ ਉਨ੍ਹਾਂ ਵਿੱਚ ਕੀਤੇ, ਵਿਸ਼ਵਾਸ ਨਾ ਕਰੇਗੀ?
I reèe Gospod Mojsiju: dokle æe me vrijeðati taj narod? kad li æe mi vjerovati poslije tolikih znaka što sam uèinio meðu njima?
12 ੧੨ ਮੈਂ ਉਨ੍ਹਾਂ ਨੂੰ ਮਰੀ ਨਾਲ ਮਾਰਾਂਗਾ, ਅਤੇ ਤੈਨੂੰ ਇੱਕ ਕੌਮ ਬਣਾਵਾਂਗਾ ਜੋ ਉਨ੍ਹਾਂ ਤੋਂ ਵੱਡੀ ਅਤੇ ਬਲਵੰਤ ਹੋਵੇਗੀ।
Udariæu ga pomorom, i rasuæu ga; a od tebe æu uèiniti narod velik i jaèi od ovoga.
13 ੧੩ ਪਰ ਮੂਸਾ ਨੇ ਯਹੋਵਾਹ ਨੂੰ ਆਖਿਆ, ਫੇਰ ਮਿਸਰੀ ਇਹ ਸੁਣਨਗੇ ਕਿਉਂ ਜੋ ਤੂੰ ਇਸ ਪਰਜਾ ਨੂੰ ਆਪਣੇ ਬਲ ਨਾਲ ਉਨ੍ਹਾਂ ਦੇ ਵਿੱਚੋਂ ਕੱਢ ਲਿਆਇਆ ਹੈਂ।
A Mojsije reèe Gospodu: ali æe èuti Misirci, izmeðu kojih si izveo ovaj narod silom svojom,
14 ੧੪ ਅਤੇ ਉਹ ਇਸ ਦੇਸ ਦੇ ਵਸਨੀਕਾਂ ਨੂੰ ਦੱਸਣਗੇ। ਉਨ੍ਹਾਂ ਨੇ ਸੁਣਿਆ ਹੈ ਕਿ ਤੂੰ ਯਹੋਵਾਹ ਇਸ ਪਰਜਾ ਦੇ ਵਿੱਚ ਹੈਂ ਅਤੇ ਤੂੰ ਯਹੋਵਾਹ ਉਨ੍ਹਾਂ ਨੂੰ ਆਹਮੋ-ਸਾਹਮਣੇ ਵਿਖਾਈ ਦਿੰਦਾ ਹੈਂ ਅਤੇ ਤੇਰਾ ਬੱਦਲ ਉਨ੍ਹਾਂ ਦੇ ਉੱਤੇ ਖੜ੍ਹਾ ਰਹਿੰਦਾ ਹੈ ਅਤੇ ਤੂੰ ਉਨ੍ਹਾਂ ਦੇ ਅੱਗੇ-ਅੱਗੇ ਦਿਨ ਨੂੰ ਬੱਦਲ ਦੇ ਥੰਮ੍ਹ ਵਿੱਚ ਅਤੇ ਰਾਤ ਨੂੰ ਅੱਗ ਦੇ ਥੰਮ੍ਹ ਵਿੱਚ ਚੱਲਦਾ ਹੈਂ।
I reæi æe s ljudima ove zemlje, koji su èuli da si ti, Gospode, bio usred naroda i da si se oèima viðao, Gospode, i oblak tvoj da je stajao nad njima, i u stupu od oblaka da si išao pred njima danju i u stupu ognjenom noæu;
15 ੧੫ ਜੇ ਤੂੰ ਇਸ ਪਰਜਾ ਨੂੰ ਇੱਕ ਮਨੁੱਖ ਵਾਂਗੂੰ ਮਾਰ ਸੁੱਟੇਂ ਤਾਂ ਕੌਮਾਂ ਜਿਨ੍ਹਾਂ ਨੇ ਤੇਰੀ ਮਹਿਮਾ ਸੁਣੀ ਹੈ, ਆਖਣਗੀਆਂ,
Pa kad pobiješ ovaj narod, sve do jednoga, govoriæe narodi, koji su èuli pripovijest o tebi, govoreæi:
16 ੧੬ ਇਸ ਲਈ ਕਿ ਯਹੋਵਾਹ ਇਸ ਪਰਜਾ ਨੂੰ ਉਸ ਦੇਸ ਵਿੱਚ ਪਹੁੰਚਾ ਨਾ ਸਕਿਆ ਜਿਸ ਦੇ ਦੇਣ ਦੀ ਸਹੁੰ ਖਾਧੀ ਸੀ ਤਾਂ ਹੀ ਤਾਂ ਉਸਨੇ ਉਨ੍ਹਾਂ ਨੂੰ ਉਜਾੜ ਵਿੱਚ ਬਰਬਾਦ ਕੀਤਾ।
Nije mogao Gospod dovesti naroda ovoga u zemlju koju im je sa zakletvom obeæao, zato ih pobi u pustinji.
17 ੧੭ ਹੁਣ ਪ੍ਰਭੂ ਦਾ ਇਕਬਾਲ ਵੱਡਾ ਹੋਵੇ ਜਿਵੇਂ ਤੂੰ ਬੋਲਿਆ ਹੈਂ।
Neka se dakle proslavi sila Gospodnja, kao što si rekao govoreæi:
18 ੧੮ ਕਿ ਯਹੋਵਾਹ ਕ੍ਰੋਧ ਵਿੱਚ ਧੀਰਜੀ ਅਤੇ ਭਲਿਆਈ ਨਾਲ ਭਰਪੂਰ ਹੈ ਅਤੇ ਕੁਧਰਮ ਅਤੇ ਅਪਰਾਧ ਦਾ ਬਖ਼ਸ਼ਣਹਾਰ ਹੈ ਪਰ ਕੁਧਰਮੀ ਨੂੰ ਇਸ ਤਰ੍ਹਾਂ ਹੀ ਨਹੀਂ ਛੱਡ ਦਿੰਦਾ। ਉਹ ਪਿਤਾ ਦੇ ਕੁਧਰਮ ਦਾ ਬਦਲਾ ਉਨ੍ਹਾਂ ਦੇ ਪੁੱਤਰਾਂ ਉੱਤੋਂ ਤੀਜੀ ਚੌਥੀ ਪੀੜ੍ਹੀ ਤੱਕ ਲੈਣ ਵਾਲਾ ਹੈ।
Gospod dugo èeka i obilan je milošæu, prašta bezakonje i grijeh, ali ne pravda krivoga, nego pohodi bezakonje otaèko na sinovima do treæega i èetvrtoga koljena.
19 ੧੯ ਆਪਣੀ ਵੱਡੀ ਦਯਾ ਦੇ ਅਨੁਸਾਰ ਜਿਵੇਂ ਤੂੰ ਇਸ ਪਰਜਾ ਨੂੰ ਮਿਸਰ ਤੋਂ ਲੈ ਕੇ ਹੁਣ ਤੱਕ ਬਖਸ਼ਿਆ ਹੈ ਇਨ੍ਹਾਂ ਦਾ ਕੁਧਰਮ ਮਾਫ਼ ਕਰ ਦੇ।
Oprosti bezakonje ovomu narodu radi velike milosti svoje, kao što si praštao narodu ovomu od Misira dovde.
20 ੨੦ ਤਾਂ ਯਹੋਵਾਹ ਨੇ ਆਖਿਆ, ਤੇਰੇ ਆਖਣ ਅਨੁਸਾਰ ਮੈਂ ਉਨ੍ਹਾਂ ਨੂੰ ਮਾਫ਼ ਕੀਤਾ।
A Gospod reèe: praštam po rijeèi tvojoj.
21 ੨੧ ਪਰ ਮੇਰੀ ਜਿੰਦ ਦੀ ਸਹੁੰ ਯਹੋਵਾਹ ਦੀ ਮਹਿਮਾ ਨਾਲ ਸਾਰੀ ਪ੍ਰਿਥਵੀ ਭਰਪੂਰ ਹੋਵੇਗੀ।
Ali tako ja živ bio, i tako sva zemlja bila puna slave Gospodnje,
22 ੨੨ ਫੇਰ ਵੀ ਉਹ ਸਾਰੇ ਮਨੁੱਖ ਜਿਨ੍ਹਾਂ ਨੇ ਮੇਰੀ ਮਹਿਮਾ ਨੂੰ ਅਤੇ ਮੇਰੇ ਨਿਸ਼ਾਨਾਂ ਨੂੰ ਜਿਹੜੇ ਮੈਂ ਮਿਸਰ ਵਿੱਚ ਅਤੇ ਉਜਾੜ ਵਿੱਚ ਕੀਤੇ ਮੈਨੂੰ ਹੁਣ ਤੱਕ ਦਸ ਵਾਰ ਪਰਤਾਇਆ ਅਤੇ ਮੇਰੀ ਅਵਾਜ਼ ਨਹੀਂ ਸੁਣੀ।
Ti ljudi koji vidješe slavu moju i znake moje što sam uèinio u Misiru i u ovoj pustinji, i kušaše me veæ deset puta, i ne poslušaše rijeèi moje,
23 ੨੩ ਉਹ ਉਸ ਧਰਤੀ ਨੂੰ ਨਾ ਵੇਖਣਗੇ ਜਿਸ ਦੀ ਮੈਂ ਉਨ੍ਹਾਂ ਦੇ ਪੁਰਖਿਆਂ ਨਾਲ ਸਹੁੰ ਖਾਧੀ ਸੀ ਅਤੇ ਨਾ ਹੀ ਉਹ ਸਾਰੇ ਜਿਨ੍ਹਾਂ ਮੇਰੀ ਹਾਨੀ ਕੀਤੀ ਉਹ ਨੂੰ ਵੇਖਣਗੇ।
Neæe vidjeti zemlje koju sa zakletvom obeæah ocima njihovijem, neæe vidjeti ni jedan od onijeh koji me uvrijediše.
24 ੨੪ ਪਰ ਮੇਰਾ ਸੇਵਕ ਕਾਲੇਬ ਅਤੇ ਉਸ ਦਾ ਵੰਸ਼ ਇਸ ਉੱਤੇ ਕਬਜ਼ਾ ਕਰੇਗਾ ਇਸ ਲਈ ਕਿ ਉਹ ਦੇ ਵਿੱਚ ਹੋਰ ਸੁਭਾਅ ਹੈ ਅਤੇ ਉਹ ਪੂਰੀ ਤਰ੍ਹਾਂ ਮੇਰੇ ਪਿੱਛੇ ਚੱਲਿਆ ਹੈ, ਮੈਂ ਉਸ ਨੂੰ ਹੀ ਇਸ ਧਰਤੀ ਵਿੱਚ ਜਿਸ ਦੇ ਵਿੱਚ ਉਹ ਗਿਆ ਸੀ ਲੈ ਜਾਂਵਾਂਗਾ।
A slugu svojega Haleva, u kojem bješe drugi duh i koji se sasvijem mene držao, njega æu odvesti u zemlju u koju je išao, i sjeme æe je njegovo naslijediti.
25 ੨੫ ਅਮਾਲੇਕੀ ਅਤੇ ਕਨਾਨੀ ਘਾਟੀ ਵਿੱਚ ਵੱਸਦੇ ਹਨ। ਕੱਲ ਨੂੰ ਮੁੜੋ ਅਤੇ ਲਾਲ ਸਮੁੰਦਰ ਦੇ ਰਾਹ ਦੁਆਰਾ ਉਜਾੜ ਨੂੰ ਕੂਚ ਕਰੋ।
Ali Amalik i Hananej sjede u dolini, zato se sjutra vratite natrag, i idite u pustinju k Crvenom Moru.
26 ੨੬ ਫੇਰ ਯਹੋਵਾਹ ਮੂਸਾ ਅਤੇ ਹਾਰੂਨ ਨੂੰ ਬੋਲਿਆ,
Još reèe Gospod Mojsiju i Aronu govoreæi:
27 ੨੭ ਕਦੋਂ ਤੱਕ ਮੈਂ ਇਸ ਦੁਸ਼ਟ ਮੰਡਲੀ ਨੂੰ ਝੱਲਾਂ ਜਿਹੜੀ ਮੇਰੇ ਵਿਰੁੱਧ ਬੁੜ-ਬੁੜਾਉਂਦੀ ਹੈ? ਇਸਰਾਏਲੀਆਂ ਦੀ ਇਸ ਬੁੜ ਬੁੜਾਹਟ ਨੂੰ ਜਿਹੜੀ ਉਹ ਮੇਰੇ ਵਿਰੁੱਧ ਬੁੜ-ਬੁੜ ਕਰਦੇ ਹਨ ਮੈਂ ਸੁਣਿਆ ਹੈ।
Dokle æe taj zli zbor vikati na me? Èuo sam viku sinova Izrailjevijeh, kojom vièu na me.
28 ੨੮ ਉਨ੍ਹਾਂ ਨੂੰ ਆਖੋ ਕਿ ਮੈਨੂੰ ਮੇਰੀ ਜਾਨ ਦੀ ਸਹੁੰ, ਯਹੋਵਾਹ ਦਾ ਵਾਕ ਹੈ, ਸੱਚ-ਮੁੱਚ ਜਿਵੇਂ ਤੁਸੀਂ ਮੇਰੇ ਸੁਣਨ ਵਿੱਚ ਆਖਿਆ ਸੀ ਉਸੇ ਤਰ੍ਹਾਂ ਹੀ ਮੈਂ ਤੁਹਾਡੇ ਨਾਲ ਕਰਾਂਗਾ।
Kaži im: tako ja živ bio, kaže Gospod, uèiniæu vam onako kako ste govorili i ja èuh.
29 ੨੯ ਇਸੇ ਉਜਾੜ ਵਿੱਚ ਤੁਹਾਡੀਆਂ ਲਾਸ਼ਾਂ ਡਿੱਗਣਗੀਆਂ ਅਤੇ ਤੁਹਾਡੇ ਸਾਰੇ ਗਿਣੇ ਹੋਏ ਤੁਹਾਡੇ ਕੁੱਲ ਲੇਖੇ ਅਨੁਸਾਰ ਵੀਹ ਸਾਲ ਦੇ ਅਤੇ ਉਸ ਦੇ ਉੱਪਰ ਦੇ ਜੋ ਮੇਰੇ ਵਿਰੁੱਧ ਬੁੜ-ਬੁੜਾਏ।
U ovoj æe pustinji popadati mrtva tjelesa vaša, i svi izmeðu vas koji su izbrojeni u svem broju vašem od dvadeset godina i više, koji vikaste na me,
30 ੩੦ ਯਫ਼ੁੰਨਹ ਦੇ ਪੁੱਤਰ ਕਾਲੇਬ ਅਤੇ ਨੂਨ ਦੇ ਪੁੱਤਰ ਯਹੋਸ਼ੁਆ ਤੋਂ ਛੁੱਟ, ਤੁਹਾਡੇ ਵਿੱਚੋਂ ਕੋਈ ਉਸ ਦੇਸ ਨਾ ਵੜੋਂਗੇ ਜਿਸ ਦੀ ਮੈਂ ਸਹੁੰ ਖਾਧੀ ਸੀ, ਕਿ ਮੈਂ ਤੁਹਾਨੂੰ ਉਸ ਵਿੱਚ ਵਸਾਵਾਂਗਾ।
Neæete uæi u zemlju, za koju podigav ruku svoju zakleh se da æu vas naseliti u njoj, osim Haleva sina Jefonijina i Isusa sina Navina.
31 ੩੧ ਪਰ ਤੁਹਾਡੇ ਨਿਆਣੇ ਜਿਨ੍ਹਾਂ ਵਿਖੇ ਤੁਸੀਂ ਆਖਿਆ ਸੀ ਕਿ ਉਹ ਲੁੱਟ ਦਾ ਮਾਲ ਹੋਣਗੇ ਉਨ੍ਹਾਂ ਨੂੰ ਮੈਂ ਅੰਦਰ ਲਿਆਵਾਂਗਾ ਅਤੇ ਉਹ ਇਸ ਧਰਤੀ ਨੂੰ ਪਾਉਣਗੇ ਜਿਸ ਨੂੰ ਤੁਸੀਂ ਰੱਦਿਆ ਹੈ।
A djecu vašu, za koju rekoste da æe postati roblje, njih æu odvesti, i oni æe poznati zemlju za koju vi ne marite.
32 ੩੨ ਪਰ ਤੁਹਾਡੀਆਂ ਲਾਸ਼ਾਂ ਇਸ ਉਜਾੜ ਵਿੱਚ ਡਿੱਗ ਪੈਣਗੀਆਂ, ਇਹ ਤੁਹਾਡੇ ਲਈ ਹੈ!
A vaša tjelesa mrtva æe popadati u ovoj pustinji.
33 ੩੩ ਤੁਹਾਡੇ ਪੁੱਤਰ ਉਜਾੜ ਵਿੱਚ ਚਾਲੀਆਂ ਸਾਲ ਤੱਕ ਅਯਾਲੀ ਹੋਣਗੇ ਅਤੇ ਤੁਹਾਡੇ ਕੁਕਰਮ ਦੀ ਸਜ਼ਾ ਚੁੱਕਣਗੇ ਜਦ ਤੱਕ ਤੁਹਾਡੀਆਂ ਲਾਸ਼ਾਂ ਉਜਾੜ ਵਿੱਚ ਗਲ਼ ਸੜ ਨਾ ਜਾਣ।
A djeca vaša biæe pastiri po pustinji èetrdeset godina, i nosiæe kar za preljube vaše, dokle ne ispropadaju tjelesa vaša u pustinji.
34 ੩੪ ਉਨ੍ਹਾਂ ਦਿਨਾਂ ਦੀ ਗਿਣਤੀ ਅਨੁਸਾਰ ਜਦ ਤੁਸੀਂ ਇਸ ਧਰਤੀ ਦਾ ਭੇਤ ਪਾਇਆ ਚਾਲ੍ਹੀ ਦਿਨ ਅਰਥਾਤ ਇੱਕ ਦਿਨ ਇੱਕ ਸਾਲ ਜਿਹਾ ਤੁਸੀਂ ਆਪਣੀ ਬੁਰਾਈ ਨੂੰ ਚਾਲ੍ਹੀ ਸਾਲ ਤੱਕ ਚੁੱਕੋਗੇ ਤਦ ਤੁਸੀਂ ਮੈਨੂੰ ਤਿਆਗਣ ਦਾ ਨਤੀਜਾ ਜਾਣੋਗੇ!
Po broju dana, za koje uhodiste zemlju, èetrdeset dana, na svaki dan po godinu, nosiæete grijehe svoje, èetrdeset godina, i poznaæete da sam prekinuo s vama.
35 ੩੫ ਮੈਂ ਯਹੋਵਾਹ ਬੋਲ ਚੁੱਕਿਆ ਹਾਂ। ਮੈਂ ਜ਼ਰੂਰ ਇਹ ਸਭ ਕੁਝ ਇਸ ਦੁਸ਼ਟ ਮੰਡਲੀ ਨਾਲ ਕਰਾਂਗਾ ਜਿਹੜੀ ਮੇਰੇ ਵਿਰੁੱਧ ਇਕੱਠੀ ਹੋਈ ਹੈ। ਉਹ ਇਸ ਉਜਾੜ ਵਿੱਚ ਗਲ਼ ਸੜ ਜਾਣਗੇ ਅਤੇ ਇੱਥੇ ਹੀ ਉਹ ਮਰ ਜਾਣਗੇ।
Ja Gospod rekoh, i tako æu uèiniti svemu tom zboru zlomu, koji se sabrao na me: u pustinji æe propasti i tu pomrijeti.
36 ੩੬ ਫੇਰ ਉਹ ਮਨੁੱਖ ਜਿਨ੍ਹਾਂ ਨੂੰ ਮੂਸਾ ਨੇ ਧਰਤੀ ਦਾ ਭੇਤ ਜਾਣਨ ਲਈ ਭੇਜਿਆ ਸੀ ਅਤੇ ਜਿਹੜੇ ਮੁੜ ਕੇ ਉਸ ਧਰਤੀ ਦੀ ਅਜਿਹੀ ਬੁਰੀ ਖ਼ਬਰ ਲਿਆਏ ਕਿ ਸਾਰੀ ਮੰਡਲੀ ਉਸ ਦੇ ਵਿਰੁੱਧ ਬੁੜ-ਬੁੜਾਉਣ ਲੱਗ ਪਈ,
A ljudi koje bješe poslao Mojsije da uhode zemlju, i koji vrativši se pobuniše sav zbor da vièe na nj, prosuvši zao glas o zemlji,
37 ੩੭ ਉਹ ਮਨੁੱਖ ਜਿਹੜੇ ਧਰਤੀ ਦੀ ਬੁਰੀ ਖ਼ਬਰ ਲਿਆਏ ਯਹੋਵਾਹ ਦੇ ਅੱਗੇ ਬਵਾ ਨਾਲ ਮਰ ਗਏ।
Ti ljudi, koji prosuše zao glas o zemlji, pomriješe od pomora pred Gospodom;
38 ੩੮ ਪਰ ਨੂਨ ਦਾ ਪੁੱਤਰ ਯਹੋਸ਼ੁਆ ਅਤੇ ਯਫ਼ੁੰਨਹ ਦਾ ਪੁੱਤਰ ਕਾਲੇਬ ਉਨ੍ਹਾਂ ਮਨੁੱਖਾਂ ਵਿੱਚੋਂ ਜਿਹੜੇ ਧਰਤੀ ਦਾ ਭੇਤ ਪਾਉਣ ਨੂੰ ਗਏ ਸਨ ਜੀਉਂਦੇ ਬਚੇ ਰਹੇ।
A Isus sin Navin i Halev sin Jefonijin ostaše živi izmeðu ljudi koji su išli da uhode zemlju.
39 ੩੯ ਤਦ ਮੂਸਾ ਨੇ ਸਾਰੇ ਇਸਰਾਏਲੀਆਂ ਨੂੰ ਇਹ ਗੱਲਾਂ ਦੱਸੀਆਂ ਅਤੇ ਪਰਜਾ ਨੇ ਵੱਡਾ ਵਿਰਲਾਪ ਕੀਤਾ।
I Mojsije kaza sve ove rijeèi svijem sinovima Izrailjevijem, i narod plaka veoma.
40 ੪੦ ਤਦ ਉਹ ਸਵੇਰੇ ਹੀ ਉੱਠ ਕੇ ਪਰਬਤ ਦੀ ਟੀਸੀ ਉੱਤੇ ਇਹ ਕਹਿ ਕੇ ਗਏ ਕਿ ਵੇਖੋ, ਅਸੀਂ ਹੀ ਉਸ ਥਾਂ ਨੂੰ ਉਤਾਹਾਂ ਜਾਂਵਾਂਗੇ ਜਿਸ ਦੇ ਲਈ ਯਹੋਵਾਹ ਨੇ ਫ਼ਰਮਾਇਆ ਹੈ ਕਿਉਂ ਜੋ ਅਸੀਂ ਪਾਪ ਕੀਤਾ ਹੈ।
A sjutradan ustavši poðoše navrh gore, i rekoše: evo nas, idemo na mjesto za koje je govorio Gospod, jer zgriješismo.
41 ੪੧ ਪਰ ਮੂਸਾ ਨੇ ਆਖਿਆ, ਤੁਸੀਂ ਯਹੋਵਾਹ ਦੇ ਹੁਕਮ ਦਾ ਉਲੰਘਣ ਕਿਉਂ ਕਰਦੇ ਹੋ? ਕਿਉਂ ਜੋ ਇਹ ਸਫ਼ਲ ਨਹੀਂ ਹੋਵੇਗਾ।
Ali Mojsije reèe: zašto prestupate zapovijest Gospodnju? Od toga neæe biti ništa.
42 ੪੨ ਤੁਸੀਂ ਉੱਪਰ ਨਾ ਜਾਓ ਕਿਉਂ ਜੋ ਯਹੋਵਾਹ ਤੁਹਾਡੇ ਵਿਚਕਾਰ ਨਹੀਂ ਹੈ ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਆਪਣੇ ਵੈਰੀਆਂ ਦੇ ਅੱਗੇ ਮਾਰੇ ਜਾਓ।
Ne idite gore, jer Gospod nije meðu vama; nemojte da vas pobiju neprijatelji vaši.
43 ੪੩ ਅਮਾਲੇਕੀ ਅਤੇ ਕਨਾਨੀ ਉੱਥੇ ਤੁਹਾਡੇ ਸਾਹਮਣੇ ਹਨ ਅਤੇ ਤੁਸੀਂ ਤਲਵਾਰ ਨਾਲ ਡਿੱਗ ਪਓਗੇ। ਇਸ ਲਈ ਕਿ ਤੁਸੀਂ ਯਹੋਵਾਹ ਦੇ ਪਿੱਛੇ ਚੱਲਣ ਤੋਂ ਫਿਰ ਗਏ ਯਹੋਵਾਹ ਤੁਹਾਡੇ ਸੰਗ ਨਹੀਂ ਹੋਵੇਗਾ।
Jer je Amalik i Hananej tamo pred vama, i izginuæete od maèa, jer odustaviste Gospoda, pa neæe ni Gospod biti s vama.
44 ੪੪ ਪਰੰਤੂ ਉਹ ਢਿਠਾਈ ਨਾਲ ਪਰਬਤ ਦੀ ਟੀਸੀ ਉੱਤੇ ਚੜ੍ਹ ਗਏ ਪਰ ਯਹੋਵਾਹ ਦੇ ਨੇਮ ਦਾ ਸੰਦੂਕ ਅਤੇ ਮੂਸਾ ਡੇਰੇ ਦੇ ਵਿੱਚੋਂ ਨਾ ਗਏ।
Ali oni ipak navališe da idu navrh gore; ali kovèeg zavjeta Gospodnjega i Mojsije ne izaðoše iz okola.
45 ੪੫ ਅਮਾਲੇਕੀ ਅਤੇ ਕਨਾਨੀ ਜਿਹੜੇ ਉਸ ਪਰਬਤ ਉੱਤੇ ਵੱਸਦੇ ਸਨ ਹੇਠਾਂ ਆਏ ਅਤੇ ਉਨ੍ਹਾਂ ਨੂੰ ਮਾਰਿਆ ਅਤੇ ਉਨ੍ਹਾਂ ਨੂੰ ਹਾਰਮਾਹ ਤੱਕ ਮਾਰਦੇ ਗਏ।
Tada siðe Amalik i Hananej, koji življahu u onoj gori, i razbiše ih i baciše dori do Orme.