< ਨਹਮਯਾਹ 7 >

1 ਫਿਰ ਅਜਿਹਾ ਹੋਇਆ ਜਦ ਸ਼ਹਿਰਪਨਾਹ ਬਣ ਗਈ ਅਤੇ ਮੈਂ ਉਸ ਦੇ ਦਰਵਾਜ਼ੇ ਲਗਾ ਦਿੱਤੇ ਅਤੇ ਦਰਬਾਨ ਅਤੇ ਗਾਇਕ ਅਤੇ ਲੇਵੀ ਠਹਿਰਾ ਦਿੱਤੇ ਗਏ,
जब शहरपनाह बनाने का काम पूरा हो गया, मैंने पल्लों को ठीक जगह पर बैठा दिया और द्वारपालों, गायकों और लेवियों को चुना,
2 ਤਦ ਮੈਂ ਆਪਣੇ ਭਰਾ ਹਨਾਨੀ ਨੂੰ ਅਤੇ ਸ਼ਾਹੀ ਮਹਿਲ ਦੇ ਹਾਕਮ ਹਨਨਯਾਹ ਨੂੰ ਯਰੂਸ਼ਲਮ ਉੱਤੇ ਹਾਕਮ ਠਹਿਰਾਇਆ ਕਿਉਂਕਿ ਉਹ ਵਿਸ਼ਵਾਸਯੋਗ ਅਤੇ ਬਹੁਤਿਆਂ ਤੋਂ ਵੱਧ ਪਰਮੇਸ਼ੁਰ ਤੋਂ ਡਰਨ ਵਾਲਾ ਮਨੁੱਖ ਸੀ।
मैंने अपने भाई हनानी और गढ़ के हाकिम हननियाह को येरूशलेम का अधिकारी ठहरा दिया, क्योंकि हननियाह विश्वासयोग्य व्यक्ति था और वह परमेश्वर का बहुत भय मानने वाला व्यक्ति था.
3 ਮੈਂ ਉਨ੍ਹਾਂ ਨੂੰ ਕਿਹਾ, “ਜਦ ਤੱਕ ਧੁੱਪ ਤੇਜ਼ ਨਾ ਹੋ ਜਾਵੇ ਤਦ ਤੱਕ ਯਰੂਸ਼ਲਮ ਦੇ ਫਾਟਕ ਨਾ ਖੋਲ੍ਹੇ ਜਾਣ ਅਤੇ ਜਦ ਪਹਿਰੇਦਾਰ ਪਹਿਰਾ ਦਿੰਦੇ ਹੋਣ, ਤਦ ਹੀ ਫਾਟਕ ਬੰਦ ਕੀਤੇ ਜਾਣ ਅਤੇ ਬੇੜ੍ਹੀਆਂ ਲਾਈਆਂ ਜਾਣ। ਫਿਰ ਯਰੂਸ਼ਲਮ ਦੇ ਵਾਸੀਆਂ ਵਿੱਚੋਂ ਤੂੰ ਪਹਿਰੇਦਾਰ ਠਹਿਰਾ ਜਿਹੜੇ ਆਪੋ ਆਪਣੇ ਪਹਿਰੇ ਵਿੱਚ ਆਪਣੇ-ਆਪਣੇ ਘਰਾਂ ਦੇ ਅੱਗੇ ਪਹਿਰਾ ਦੇਣ।”
उनके लिए मेरा आदेश था, “जब तक सूरज में गर्मी रहे येरूशलेम के फाटक न खोले जाएं और जब तक पहरेदार द्वार पर खड़े ही होंगे, द्वार बंद ही रखे जाएं और उनमें चिटकनी लगी रहे. जो द्वारपाल ठहराए जाएं, वे येरूशलेम के रहनेवाले ही हों; हर एक को अपने-अपने निर्दिष्ट स्थानों पर और शेष अपने घरों के सामने के द्वार पर खड़ा किये जाए.”
4 ਸ਼ਹਿਰ ਤਾਂ ਚੌੜਾ ਅਤੇ ਵੱਡਾ ਸੀ ਪਰ ਲੋਕ ਥੋੜੇ ਸਨ ਅਤੇ ਘਰ ਬਣੇ ਹੋਏ ਨਹੀਂ ਸਨ।
नगर फैला हुआ और बड़ा था, किंतु निवासियों की गिनती थोड़ी ही थी और अभी घर नहीं बने थे.
5 ਤਦ ਮੇਰੇ ਪਰਮੇਸ਼ੁਰ ਨੇ ਮੇਰੇ ਮਨ ਵਿੱਚ ਇਹ ਪਾਇਆ ਕਿ ਮੈਂ ਸਾਮੰਤਾਂ, ਹਾਕਮਾਂ ਅਤੇ ਲੋਕਾਂ ਨੂੰ ਇਸ ਲਈ ਇਕੱਠੇ ਕਰਾਂ ਤਾਂ ਜੋ ਉਹ ਆਪੋ-ਆਪਣੀ ਵੰਸ਼ਾਵਲੀ ਦੇ ਅਨੁਸਾਰ ਗਿਣੇ ਜਾਣ ਅਤੇ ਮੈਨੂੰ ਉਨ੍ਹਾਂ ਲੋਕਾਂ ਦੀ ਕੁੱਲ-ਪੱਤਰੀ ਲੱਭੀ ਜਿਹੜੇ ਪਹਿਲਾਂ ਯਰੂਸ਼ਲਮ ਨੂੰ ਆਏ ਸਨ ਅਤੇ ਮੈਨੂੰ ਉਸ ਦੇ ਵਿੱਚ ਇਹ ਲਿਖਿਆ ਹੋਇਆ ਲੱਭਿਆ, -
तब मेरे परमेश्वर ने मेरे मन में यह विचार डाला कि रईसों, अधिकारियों और प्रजा को इकट्ठा किया जाए कि वंशावली के अनुसार उन्हें गिना जाए. मुझे वह पुस्तक भी मिल गई, जिसमें उन व्यक्तियों के नाम लिखे थे, जो सबसे पहले यहां पहुंचे थे. मुझे उस पुस्तक में जो लेखा मिला, वह इस प्रकार था:
6 ਜਿਨ੍ਹਾਂ ਲੋਕਾਂ ਨੂੰ ਬਾਬਲ ਦਾ ਰਾਜਾ ਨਬੂਕਦਨੱਸਰ ਗ਼ੁਲਾਮ ਬਣਾ ਕੇ ਲੈ ਗਿਆ ਸੀ, ਉਨ੍ਹਾਂ ਵਿੱਚੋਂ ਯਰੂਸ਼ਲਮ ਅਤੇ ਯਹੂਦਾਹ ਦੇ ਸੂਬਿਆਂ ਦੇ ਜਿਹੜੇ ਲੋਕ ਗ਼ੁਲਾਮੀ ਤੋਂ ਛੁੱਟ ਕੇ ਆਪੋ ਆਪਣੇ ਨਗਰਾਂ ਨੂੰ ਮੁੜ ਆਏ ਸਨ, ਉਹ ਇਹ ਹਨ -
इस प्रदेश के वे लोग, जो बाबेल के राजा नबूकदनेज्ज़र द्वारा बंधुआई में ले जाए गए थे और जो बंधुआई से यहूदिया और येरूशलेम, अपने-अपने नगर को लौट आए थे, वे इस प्रकार हैं
7 ਜਿਹੜੇ ਜ਼ਰੂੱਬਾਬਲ, ਯੇਸ਼ੂਆ, ਨਹਮਯਾਹ, ਅਜ਼ਰਯਾਹ, ਰਅਮਯਾਹ, ਨਹਮਾਨੀ, ਮਾਰਦਕਈ, ਬਿਲਸ਼ਾਨ, ਮਿਸਪਰਥ, ਬਿਗਵਈ, ਨਹੂਮ ਅਤੇ ਬਆਨਾਹ ਨਾਲ ਆਏ। ਇਸਰਾਏਲੀ ਪਰਜਾ ਦੇ ਮਨੁੱਖਾਂ ਦੀ ਗਿਣਤੀ ਇਹ ਹੈ -
वे ज़ेरुब्बाबेल, येशुआ, नेहेमियाह, अज़रियाह, रामियाह, नाहामानी, मोरदकय, बिलषान, मिसपार, बिगवाई, नेहुम और बाअनाह के साथ लौटे थे. कुल-पिताओं के नाम के अनुसार इस्राएल देश के पुरुषों की गिनती थी:
8 ਪਰੋਸ਼ ਦੀ ਸੰਤਾਨ ਦੋ ਹਜ਼ਾਰ ਇੱਕ ਸੌ ਬਹੱਤਰ,
पारोश 2,172
9 ਸ਼ਫ਼ਟਯਾਹ ਦੀ ਸੰਤਾਨ ਤਿੰਨ ਸੌ ਬਹੱਤਰ,
शेपाथियाह 372
10 ੧੦ ਆਰਹ ਦੀ ਸੰਤਾਨ ਛੇ ਸੌ ਬਵੰਜਾ,
आराह 652
11 ੧੧ ਪਹਥ-ਮੋਆਬ ਦੀ ਸੰਤਾਨ ਜਿਹੜੇ ਯੇਸ਼ੂਆ ਅਤੇ ਯੋਆਬ ਦੇ ਵੰਸ਼ ਵਿੱਚੋਂ ਸਨ ਦੋ ਹਜ਼ਾਰ ਅੱਠ ਸੌ ਅਠਾਰਾਂ,
पाहाथ-मोआब के वंशजों में से येशुआ एवं योआब के वंशज 2,818
12 ੧੨ ਏਲਾਮ ਦੀ ਸੰਤਾਨ ਇੱਕ ਹਜ਼ਾਰ ਦੋ ਸੌ ਚੁਰੰਜਾ,
एलाम 1,254
13 ੧੩ ਜ਼ੱਤੂ ਦੀ ਸੰਤਾਨ ਅੱਠ ਸੌ ਪੰਤਾਲੀ,
ज़त्तू 845
14 ੧੪ ਜ਼ੱਕਈ ਦੀ ਸੰਤਾਨ ਸੱਤ ਸੌ ਸੱਠ,
ज़क्काई 760
15 ੧੫ ਬਿੰਨੂਈ ਦੀ ਸੰਤਾਨ ਛੇ ਸੌ ਅਠਤਾਲੀ,
बिन्‍नूइ 648
16 ੧੬ ਬੇਬਾਈ ਦੀ ਸੰਤਾਨ ਛੇ ਸੌ ਅਠਾਈ,
बेबाइ 628
17 ੧੭ ਅਜ਼ਗਾਦ ਦੀ ਸੰਤਾਨ ਦੋ ਹਜ਼ਾਰ ਤਿੰਨ ਸੌ ਬਾਈ,
अजगाद 2,322
18 ੧੮ ਅਦੋਨੀਕਾਮ ਦੀ ਸੰਤਾਨ ਛੇ ਸੌ ਸਤਾਹਠ,
अदोनिकम 667
19 ੧੯ ਬਿਗਵਈ ਦੀ ਸੰਤਾਨ ਦੋ ਹਜ਼ਾਰ ਸਤਾਹਠ,
बिगवाई 2,067
20 ੨੦ ਆਦੀਨ ਦੀ ਸੰਤਾਨ ਛੇ ਸੌ ਪਚਵੰਜਾ,
आदिन 655
21 ੨੧ ਹਿਜ਼ਕੀਯਾਹ ਦੇ ਸੰਤਾਨ ਅਟੇਰ ਦੇ ਵੰਸ਼ ਵਿੱਚੋਂ ਅਠਾਨਵੇਂ,
हिज़किय्याह की ओर से अतेर 98
22 ੨੨ ਹਾਸ਼ੁਮ ਦੀ ਸੰਤਾਨ ਤਿੰਨ ਸੌ ਅਠਾਈ,
हाषूम 328
23 ੨੩ ਬੇਸਾਈ ਦੀ ਸੰਤਾਨ ਤਿੰਨ ਸੌ ਚੌਵੀ,
बेज़ाइ 324
24 ੨੪ ਹਾਰੀਫ ਦੀ ਸੰਤਾਨ ਇੱਕ ਸੌ ਬਾਰਾਂ,
हरिफ 112
25 ੨੫ ਗਿਬਓਨ ਦੀ ਸੰਤਾਨ ਪਚਾਨਵੇਂ,
गिबयोन 95
26 ੨੬ ਬੈਤਲਹਮ ਅਤੇ ਨਟੋਫਾਹ ਦੇ ਮਨੁੱਖ ਇੱਕ ਸੌ ਅਠਾਸੀ,
बेथलेहेम और नेतोपाह के निवासी 188
27 ੨੭ ਅਨਾਥੋਥ ਦੇ ਮਨੁੱਖ ਇੱਕ ਸੌ ਅਠਾਈ,
अनाथोथ के निवासी 128
28 ੨੮ ਬੈਤ ਅਜ਼ਮਾਵਥ ਦੇ ਮਨੁੱਖ ਬਤਾਲੀ,
बेथ-अज़मावेह के निवासी 42
29 ੨੯ ਕਿਰਯਥ-ਯਾਰੀਮ, ਕਫ਼ੀਰਾਹ ਅਤੇ ਬਏਰੋਥ ਦੇ ਮਨੁੱਖ ਸੱਤ ਸੌ ਤਰਤਾਲੀ,
किरयथ-यआरीम के कफीराह तथा बएरोथ के निवासी 743
30 ੩੦ ਰਾਮਾਹ ਅਤੇ ਗਬਾ ਦੇ ਮਨੁੱਖ ਛੇ ਸੌ ਇੱਕੀ,
रामाह तथा गेबा के निवासी 621
31 ੩੧ ਮਿਕਮਾਸ਼ ਦੇ ਮਨੁੱਖ ਇੱਕ ਸੌ ਬਾਈ,
मिकमाश के निवासी 122
32 ੩੨ ਬੈਤਏਲ ਅਤੇ ਅਈ ਦੇ ਮਨੁੱਖ ਇੱਕ ਸੌ ਤੇਈ,
बेथेल तथा अय के निवासी 123
33 ੩੩ ਦੂਸਰੇ ਨਬੋ ਦੀ ਸੰਤਾਨ ਬਵੰਜਾ,
अन्य नेबो के निवासी 52
34 ੩੪ ਦੂਸਰੇ ਏਲਾਮ ਦੀ ਸੰਤਾਨ ਇੱਕ ਹਜ਼ਾਰ ਦੋ ਸੌ ਚੁਰੰਜਾ,
अन्य एलाम के निवासी 1,254
35 ੩੫ ਹਾਰੀਮ ਦੀ ਸੰਤਾਨ ਤਿੰਨ ਸੌ ਵੀਹ,
हारिम के निवासी 320
36 ੩੬ ਯਰੀਹੋ ਦੇ ਲੋਕ ਤਿੰਨ ਸੌ ਪੰਤਾਲੀ,
येरीख़ो के निवासी 345
37 ੩੭ ਲੋਦ ਅਤੇ ਹਦੀਦ ਅਤੇ ਓਨੋ ਦੇ ਲੋਕ ਸੱਤ ਸੌ ਇੱਕੀ,
लोद, हदिद तथा ओनो के निवासी 721
38 ੩੮ ਸਨਾਆਹ ਦੀ ਸੰਤਾਨ ਤਿੰਨ ਹਜ਼ਾਰ ਨੌ ਸੌ ਤੀਹ।
सेनाआह के निवासी 3,930
39 ੩੯ ਜਾਜਕ ਅਰਥਾਤ ਯੇਸ਼ੂਆ ਦੇ ਘਰਾਣੇ ਵਿੱਚੋਂ ਯਦਾਯਾਹ ਦੀ ਸੰਤਾਨ ਨੌ ਸੌ ਤਿਹੱਤਰ,
पुरोहित: येशुआ के परिवार से येदाइयाह के वंशज, 973
40 ੪੦ ਇੰਮੇਰ ਦੀ ਸੰਤਾਨ ਇੱਕ ਹਜ਼ਾਰ ਬਵੰਜਾ,
इम्मर के वंशज 1,052
41 ੪੧ ਪਸ਼ਹੂਰ ਦੀ ਸੰਤਾਨ ਇੱਕ ਹਜ਼ਾਰ ਦੋ ਸੌ ਸੰਤਾਲੀ,
पशहूर के वंशज 1,247
42 ੪੨ ਹਾਰੀਮ ਦੀ ਸੰਤਾਨ ਇੱਕ ਹਜ਼ਾਰ ਸਤਾਰਾਂ।
हारिम के वंशज 1,017
43 ੪੩ ਲੇਵੀ ਇਹ ਸਨ: ਹੋਦਵਾਹ ਦੇ ਵੰਸ਼ ਵਿੱਚੋਂ ਕਦਮੀਏਲ ਦੀ ਸੰਤਾਨ ਅਤੇ ਯੇਸ਼ੂਆ ਦੀ ਸੰਤਾਨ ਚੁਹੱਤਰ।
लेवी: होदवियाह के वंशजों में से कदमिएल तथा येशुआ के वंशज 74
44 ੪੪ ਗਾਇਕ ਇਹ ਸਨ: ਆਸਾਫ਼ ਦੀ ਸੰਤਾਨ ਇੱਕ ਸੌ ਅੱਠਤਾਲੀ,
गायक: आसफ के वंशज 148
45 ੪੫ ਦਰਬਾਨ ਇਹ ਸਨ: ਸ਼ੱਲੂਮ ਦੀ ਸੰਤਾਨ, ਅਟੇਰ ਦੀ ਸੰਤਾਨ, ਤਲਮੋਨ ਦੀ ਸੰਤਾਨ, ਅੱਕੂਬ ਦੀ ਸੰਤਾਨ, ਹਟੀਟਾ ਦੀ ਸੰਤਾਨ ਅਤੇ ਸ਼ੋਬਈ ਦੀ ਸੰਤਾਨ ਇੱਕ ਸੌ ਅਠੱਤੀ।
द्वारपाल निम्न लिखित वंशों से: शल्लूम, अतेर, तालमोन, अक्कूब, हतिता, शेबाई 138
46 ੪੬ ਨਥੀਨੀਮ ਅਰਥਾਤ ਸੀਹਾ ਦੀ ਸੰਤਾਨ, ਹਸੂਫ਼ਾ ਦੀ ਸੰਤਾਨ, ਟੱਬਾਓਥ ਦੀ ਸੰਤਾਨ,
मंदिर सेवक निम्न लिखित वंशों से: ज़ीहा, हासुफ़ा, तब्बओथ
47 ੪੭ ਕੇਰੋਸ ਦੀ ਸੰਤਾਨ, ਸੀਅਹਾ ਦੀ ਸੰਤਾਨ, ਪਾਦੋਨ ਦੀ ਸੰਤਾਨ,
केरोस, सिया, पदोन
48 ੪੮ ਲਬਾਨਾਹ ਦੀ ਸੰਤਾਨ, ਹਗਾਬਾਹ ਦੀ ਸੰਤਾਨ, ਸ਼ਲਮਈ ਦੀ ਸੰਤਾਨ,
लेबानाह, हागाबाह, शामलाई
49 ੪੯ ਹਾਨਾਨ ਦੀ ਸੰਤਾਨ, ਗਿੱਦੇਲ ਦੀ ਸੰਤਾਨ, ਗਹਰ ਦੀ ਸੰਤਾਨ,
हनान, गिद्देल, गाहार
50 ੫੦ ਰਆਯਾਹ ਦੀ ਸੰਤਾਨ, ਰਸੀਨ ਦੀ ਸੰਤਾਨ, ਨਕੋਦਾ ਦੀ ਸੰਤਾਨ,
रेआइयाह, रेज़िन, नेकोदा,
51 ੫੧ ਗੱਜ਼ਾਮ ਦੀ ਸੰਤਾਨ, ਉੱਜ਼ਾ ਦੀ ਸੰਤਾਨ, ਪਾਸੇਹ ਦੀ ਸੰਤਾਨ,
गज्ज़ाम, उज्जा, पासेह,
52 ੫੨ ਬੇਸਈ ਦੀ ਸੰਤਾਨ, ਮਊਨੀਮ ਦੀ ਸੰਤਾਨ, ਨਫੁਸੀਮ ਦੀ ਸੰਤਾਨ,
बेसाई, मिऊनी, नेफिसिम,
53 ੫੩ ਬਕਬੂਕ ਦੀ ਸੰਤਾਨ, ਹਕੂਫਾ ਦੀ ਸੰਤਾਨ, ਹਰਹੂਰ ਦੀ ਸੰਤਾਨ,
बकबुक, हकूफा, हरहूर,
54 ੫੪ ਬਸਲੀਬ ਦੀ ਸੰਤਾਨ, ਮਹੀਦਾ ਦੀ ਸੰਤਾਨ, ਹਰਸ਼ਾ ਦੀ ਸੰਤਾਨ,
बाज़लुथ, मेहिदा, हरषा,
55 ੫੫ ਬਰਕੋਸ ਦੀ ਸੰਤਾਨ, ਸੀਸਰਾ ਦੀ ਸੰਤਾਨ, ਥਾਮਹ ਦੀ ਸੰਤਾਨ,
बारकोस, सीसरा, तेमाह,
56 ੫੬ ਨਸੀਹ ਦੀ ਸੰਤਾਨ, ਹਟੀਫਾ ਦੀ ਸੰਤਾਨ।
नेज़ीयाह, हातिफा.
57 ੫੭ ਸੁਲੇਮਾਨ ਦੇ ਸੇਵਕਾਂ ਦੀ ਸੰਤਾਨ: ਸੋਟਈ ਦੀ ਸੰਤਾਨ, ਸੋਫਰਥ ਦੀ ਸੰਤਾਨ, ਪਰੀਦਾ ਦੀ ਸੰਤਾਨ,
शलोमोन के सेवकों के वंशज इन वंशों से: सोताई, हसोफेरेथ, पेरिदा,
58 ੫੮ ਯਅਲਾਹ ਦੀ ਸੰਤਾਨ, ਦਰਕੋਨ ਦੀ ਸੰਤਾਨ, ਗਿੱਦੇਲ ਦੀ ਸੰਤਾਨ,
याला, दारकोन, गिद्देल,
59 ੫੯ ਸ਼ਫਟਯਾਹ ਦੀ ਸੰਤਾਨ, ਹੱਟੀਲ ਦੀ ਸੰਤਾਨ, ਪੋਕਰਥ-ਹੱਸਬਾਇਮ ਦੀ ਸੰਤਾਨ ਅਤੇ ਆਮੋਨ ਦੀ ਸੰਤਾਨ।
शेपाथियाह, हत्तील, पोचेरेथ-हज्ज़ेबाइम, अमोन.
60 ੬੦ ਸਾਰੇ ਨਥੀਨੀਮ (ਭਵਨ ਦੇ ਸੇਵਕ) ਅਤੇ ਸੁਲੇਮਾਨ ਦੇ ਸੇਵਕਾਂ ਦੀ ਸੰਤਾਨ ਤਿੰਨ ਸੌ ਬਾਨਵੇਂ ਸੀ।
मंदिर के सेवक और शलोमोन के सेवकों की कुल गिनती 392
61 ੬੧ ਅਤੇ ਇਹ ਉਹ ਸਨ ਜਿਹੜੇ ਤੇਲ-ਮੇਲਹ, ਤੇਲ-ਹਰਸਾ, ਕਰੂਬ, ਅਦੋਨ, ਇੰਮੇਰ ਤੋਂ ਆਏ ਸਨ ਪਰ ਉਹ ਆਪਣੇ ਬਜ਼ੁਰਗਾਂ ਦੇ ਘਰਾਣੇ ਅਤੇ ਆਪਣੀ ਵੰਸ਼ਾਵਲੀ ਨੂੰ ਨਾ ਦੱਸ ਸਕੇ ਕਿ ਉਹ ਇਸਰਾਏਲ ਦੇ ਸਨ ਕਿ ਨਹੀਂ:
ये व्यक्ति वे हैं, जो तेल-मेलाह, तेल-हरषा, करूब, अद्दान तथा इम्मर से आए, तथा इनके पास अपनी वंशावली के सबूत नहीं थे, कि वे इस्राएल के वंशज थे भी या नहीं:
62 ੬੨ ਦਲਾਯਾਹ ਦੀ ਸੰਤਾਨ, ਤੋਬਿਆਹ ਦੀ ਸੰਤਾਨ ਅਤੇ ਨਕੋਦਾ ਦੀ ਸੰਤਾਨ ਛੇ ਸੌ ਬਤਾਲੀ,
देलाइयाह के वंशज, तोबियाह के वंशज तथा नेकोदा के वंशज, 642
63 ੬੩ ਅਤੇ ਜਾਜਕਾਂ ਦੀ ਸੰਤਾਨ ਤੋਂ - ਹਬੱਯਾਹ ਦੀ ਸੰਤਾਨ, ਹਕੋਸ ਦੀ ਸੰਤਾਨ, ਬਰਜ਼ਿੱਲਈ ਦੀ ਸੰਤਾਨ ਜਿਸ ਨੇ ਗਿਲਆਦੀ ਬਰਜ਼ਿੱਲਈ ਦੀਆਂ ਧੀਆਂ ਵਿੱਚੋਂ ਇੱਕ ਕੁੜੀ ਵਿਆਹ ਲਈ ਅਤੇ ਉਸੇ ਦੇ ਨਾਮ ਉੱਤੇ ਸੱਦੇ ਗਏ।
पुरोहितों में: होबाइयाह के वंशज, हक्कोज़ के वंशज तथा बारज़िल्लाई, जिसने गिलआदवासी बारज़िल्लाई की पुत्रियों में से एक के साथ विवाह किया था, और उसने उन्हीं का नाम रख लिया.
64 ੬੪ ਇਹਨਾਂ ਨੇ ਆਪਣੀਆਂ ਲਿਖਤਾਂ ਨੂੰ ਹੋਰਨਾਂ ਦੀਆਂ ਵੰਸ਼ਾਵਲੀਆਂ ਦੀਆਂ ਲਿਖਤਾਂ ਵਿੱਚ ਲੱਭਿਆ ਪਰ ਜਦ ਉਹ ਨਾ ਮਿਲੀਆਂ ਤਦ ਉਹਨਾਂ ਨੂੰ ਅਸ਼ੁੱਧ ਠਹਿਰਾਇਆ ਗਿਆ ਅਤੇ ਉਹ ਜਾਜਕਾਈ ਵਿੱਚੋਂ ਕੱਢੇ ਗਏ।
इन्होंने अपने पुरखों के पंजीकरण की खोज की, किंतु इन्हें सच्चाई मालूम न हो सकी; तब इन्हें सांस्कृतिक रूप से अपवित्र माना गया तथा इन्हें पुरोहित की जवाबदारी से दूर रखा गया.
65 ੬੫ ਤਦ ਪ੍ਰਧਾਨ ਨੇ ਉਨ੍ਹਾਂ ਨੂੰ ਕਿਹਾ ਕਿ ਜਦ ਤੱਕ ਕੋਈ ਜਾਜਕ ਊਰੀਮ ਤੇ ਥੁੰਮੀਮ ਨਾਲ ਖੜਾ ਨਾ ਹੋ ਜਾਵੇ, ਤਦ ਤੱਕ ਕਿਸੇ ਨੂੰ ਅੱਤ ਪਵਿੱਤਰ ਵਸਤੂਆਂ ਵਿੱਚੋਂ ਕੁਝ ਖਾਣਾ ਨਾ ਦਿੱਤਾ ਜਾਵੇ।
अधिपति ने उन्हें आदेश दिया कि वे उस समय तक अति पवित्र भोजन न खाएं, जब तक वहां कोई ऐसा पुरोहित न हो, जो उरीम तथा थुम्मिन से सलाह न ले लें.
66 ੬੬ ਸਾਰੀ ਸਭਾ ਮਿਲ ਕੇ ਬਤਾਲੀ ਹਜ਼ਾਰ ਤਿੰਨ ਸੌ ਸੱਠ ਸੀ।
सारी सभा की पूरी संख्या हुई 42,360.
67 ੬੭ ਇਹ ਉਨ੍ਹਾਂ ਦੇ ਦਾਸ ਅਤੇ ਦਾਸੀਆਂ ਤੋਂ ਬਿਨ੍ਹਾਂ ਸੀ, ਜਿਨ੍ਹਾਂ ਦੀ ਗਿਣਤੀ ਸੱਤ ਹਜ਼ਾਰ ਤਿੰਨ ਸੌ ਸੈਂਤੀ ਸੀ ਅਤੇ ਉਨ੍ਹਾਂ ਵਿੱਚ ਦੋ ਸੌ ਰਾਗੀ ਅਤੇ ਰਾਗਣਾਂ ਸਨ।
इनके अलावा 7,337 दास-दासियां तथा 245 गायक-गायिकाएं भी थी.
68 ੬੮ ਉਨ੍ਹਾਂ ਦੇ ਘੋੜੇ ਸੱਤ ਸੌ ਛੱਤੀ, ਖੱਚਰ ਦੋ ਸੌ ਪੰਤਾਲੀ,
उनके घोड़ों की गिनती 736 और खच्चरों की 245,
69 ੬੯ ਊਠ ਚਾਰ ਸੌ ਪੈਂਤੀ ਅਤੇ ਗਧੇ ਛੇ ਹਜ਼ਾਰ ਸੱਤ ਸੌ ਵੀਹ ਸਨ।
ऊंटों की 435 और गधों की गिनती 620 थी.
70 ੭੦ ਉਨ੍ਹਾਂ ਦੇ ਬਜ਼ੁਰਗਾਂ ਦੇ ਘਰਾਣਿਆਂ ਦੇ ਮੁਖੀਆਂ ਵਿੱਚੋਂ ਕਈਆਂ ਨੇ ਕੰਮ ਲਈ ਦਾਨ ਦਿੱਤਾ। ਹਾਕਮ ਨੇ ਇੱਕ ਹਜ਼ਾਰ ਦਰਮ ਸੋਨਾ, ਪੰਜਾਹ ਕਟੋਰੇ ਅਤੇ ਜਾਜਕਾਂ ਲਈ ਪੰਜ ਸੌ ਤੀਹ ਪੁਸ਼ਾਕਾਂ ਖਜ਼ਾਨੇ ਵਿੱਚ ਦਿੱਤੀਆਂ।
पूर्वजों के परिवारों के प्रधानों ने इस काम के लिए आर्थिक सहायता दी. राज्यपाल ने खजाने में 1,000 सोने के द्राखमा, 50 चिलमचियां और पुरोहितों के लिए ठहराए गए 530 अंगरखे दिए.
71 ੭੧ ਬਜ਼ੁਰਗਾਂ ਦੇ ਘਰਾਣਿਆਂ ਦੇ ਮੁਖੀਆਂ ਵਿੱਚੋਂ ਕਈਆਂ ਨੇ ਕੰਮ ਲਈ ਵੀਹ ਹਜ਼ਾਰ ਦਰਮ ਸੋਨਾ ਅਤੇ ਦੋ ਹਜ਼ਾਰ ਦੋ ਸੌ ਮਾਨੇਹ ਚਾਂਦੀ ਖਜ਼ਾਨੇ ਵਿੱਚ ਦਿੱਤੀ,
पूर्वजों के परिवारों के कुछ प्रधानों ने इस काम के लिए खजाने में 20,000 सोने के द्राखमा और 2,200 चांदी मीना दिए.
72 ੭੨ ਅਤੇ ਬਾਕੀ ਲੋਕਾਂ ਨੇ ਜੋ ਦਿੱਤਾ, ਉਹ ਵੀਹ ਹਜ਼ਾਰ ਦਰਮ ਸੋਨਾ, ਦੋ ਹਜ਼ਾਰ ਮਾਨੇਹ ਚਾਂਦੀ ਅਤੇ ਜਾਜਕਾਂ ਲਈ ਸਤਾਹਠ ਪੁਸ਼ਾਕਾਂ ਸਨ।
वह सब, जो बाकी लोगों ने भेंट में दिया, वह था कुल 20,000 सोने के द्राखमा, 2,000 चांदी मीना और पुरोहितों के 67 अंगरखे.
73 ੭੩ ਇਸ ਤਰ੍ਹਾਂ ਜਾਜਕ ਅਤੇ ਲੇਵੀ ਅਤੇ ਦਰਬਾਨ ਅਤੇ ਗਾਇਕ, ਪਰਜਾ ਦੇ ਕੁਝ ਲੋਕ ਅਤੇ ਨਥੀਨੀਮ ਅਤੇ ਸਾਰੇ ਇਸਰਾਏਲੀ ਆਪੋ ਆਪਣੇ ਸ਼ਹਿਰਾਂ ਵਿੱਚ ਵੱਸ ਗਏ।
अब पुरोहित, लेवी, द्वारपाल, गायक, कुछ सामान्य प्रजाजन, मंदिर के सेवक, जो सभी इस्राएल वंशज ही थे, अपने-अपने नगरों में रहने लगे. सातवें महीने तक पूरा इस्राएल अपने-अपने नगर में बस चुका था.

< ਨਹਮਯਾਹ 7 >