< ਨਹਮਯਾਹ 11 >

1 ਪਰਜਾ ਦੇ ਹਾਕਮ ਤਾਂ ਯਰੂਸ਼ਲਮ ਵਿੱਚ ਰਹਿੰਦੇ ਸਨ ਅਤੇ ਬਾਕੀ ਲੋਕਾਂ ਨੇ ਇਹ ਠਹਿਰਾਉਣ ਲਈ ਪਰਚੀਆਂ ਪਾਈਆਂ ਕਿ ਦਸ ਵਿੱਚੋਂ ਇੱਕ ਮਨੁੱਖ ਪਵਿੱਤਰ ਸ਼ਹਿਰ ਯਰੂਸ਼ਲਮ ਵਿੱਚ ਵੱਸ ਜਾਵੇ ਅਤੇ ਬਾਕੀ ਨੌ ਹੋਰ ਸ਼ਹਿਰਾਂ ਵਿੱਚ ਵੱਸ ਜਾਣ।
καὶ ἐκάθισαν οἱ ἄρχοντες τοῦ λαοῦ ἐν Ιερουσαλημ καὶ οἱ κατάλοιποι τοῦ λαοῦ ἐβάλοσαν κλήρους ἐνέγκαι ἕνα ἀπὸ τῶν δέκα καθίσαι ἐν Ιερουσαλημ πόλει τῇ ἁγίᾳ καὶ ἐννέα μέρη ἐν ταῖς πόλεσιν
2 ਪਰਜਾ ਨੇ ਉਨ੍ਹਾਂ ਸਾਰੇ ਮਨੁੱਖਾਂ ਨੂੰ ਅਸੀਸ ਦਿੱਤੀ, ਜਿਨ੍ਹਾਂ ਨੇ ਖੁਸ਼ੀ ਨਾਲ ਯਰੂਸ਼ਲਮ ਵਿੱਚ ਵੱਸਣ ਲਈ ਆਪਣੇ ਆਪ ਨੂੰ ਪੇਸ਼ ਕੀਤਾ।
καὶ εὐλόγησεν ὁ λαὸς τοὺς πάντας ἄνδρας τοὺς ἑκουσιαζομένους καθίσαι ἐν Ιερουσαλημ
3 ਇਹ ਉਸ ਸੂਬੇ ਦੇ ਆਗੂ ਹਨ ਜਿਹੜੇ ਯਰੂਸ਼ਲਮ ਵਿੱਚ ਵੱਸ ਗਏ ਪਰ ਯਹੂਦਾਹ ਦੇ ਸ਼ਹਿਰਾਂ ਵਿੱਚ ਹਰ ਮਨੁੱਖ ਆਪਣੀ ਨਿੱਜ ਭੂਮੀ ਵਿੱਚ ਵੱਸਦਾ ਸੀ ਅਰਥਾਤ ਇਸਰਾਏਲੀ, ਜਾਜਕ, ਲੇਵੀ, ਨਥੀਨੀਮ (ਭਵਨ ਦੇ ਸੇਵਕ) ਅਤੇ ਸੁਲੇਮਾਨ ਦੀ ਸੇਵਕਾਂ ਦੀ ਸੰਤਾਨ
καὶ οὗτοι οἱ ἄρχοντες τῆς χώρας οἳ ἐκάθισαν ἐν Ιερουσαλημ καὶ ἐν πόλεσιν Ιουδα ἐκάθισαν ἀνὴρ ἐν κατασχέσει αὐτοῦ ἐν πόλεσιν αὐτῶν Ισραηλ οἱ ἱερεῖς καὶ οἱ Λευῖται καὶ οἱ ναθιναῖοι καὶ οἱ υἱοὶ δούλων Σαλωμων
4 ਯਰੂਸ਼ਲਮ ਵਿੱਚ ਯਹੂਦਾਹ ਅਤੇ ਬਿਨਯਾਮੀਨੀਆਂ ਵਿੱਚੋਂ ਕੁਝ ਲੋਕ ਰਹਿੰਦੇ ਸਨ। ਯਹੂਦਾਹ ਦੇ ਵੰਸ਼ ਵਿੱਚੋਂ ਅਥਾਯਾਹ ਜੋ ਉੱਜ਼ੀਯਾਹ ਦਾ ਪੁੱਤਰ, ਉਹ ਜ਼ਕਰਯਾਹ ਦਾ ਪੁੱਤਰ, ਉਹ ਅਮਰਯਾਹ ਦਾ ਪੁੱਤਰ, ਉਹ ਸ਼ਫਟਯਾਹ ਦਾ ਪੁੱਤਰ, ਉਹ ਮਹਲਲੇਲ ਦਾ ਪੁੱਤਰ ਜੋ ਪਰਸ ਦੇ ਵੰਸ਼ ਵਿੱਚੋਂ ਸੀ,
καὶ ἐν Ιερουσαλημ ἐκάθισαν ἀπὸ υἱῶν Ιουδα καὶ ἀπὸ υἱῶν Βενιαμιν ἀπὸ υἱῶν Ιουδα Αθαια υἱὸς Αζαια υἱὸς Ζαχαρια υἱὸς Αμαρια υἱὸς Σαφατια υἱὸς Μαλεληλ καὶ ἀπὸ υἱῶν Φαρες
5 ਅਤੇ ਮਅਸੇਯਾਹ ਜੋ ਬਾਰੂਕ ਦਾ ਪੁੱਤਰ, ਉਹ ਕਾਲਹੋਜ਼ਾ ਦਾ ਪੁੱਤਰ, ਉਹ ਹਜ਼ਾਯਾਹ ਦਾ ਪੁੱਤਰ, ਉਹ ਅਦਾਯਾਹ ਦਾ ਪੁੱਤਰ, ਉਹ ਯੋਯਾਰੀਬ ਦਾ ਪੁੱਤਰ, ਉਹ ਜ਼ਕਰਯਾਹ ਦਾ ਪੁੱਤਰ ਅਤੇ ਉਹ ਸ਼ਿਲੋਨੀ ਦਾ ਪੁੱਤਰ ਸੀ।
καὶ Μαασια υἱὸς Βαρουχ υἱὸς Χαλαζα υἱὸς Οζια υἱὸς Αδαια υἱὸς Ιωριβ υἱὸς Θηζια υἱὸς τοῦ Σηλωνι
6 ਪਰਸ ਦੀ ਵੰਸ਼ ਦੇ ਜੋ ਯਰੂਸ਼ਲਮ ਵਿੱਚ ਵੱਸ ਗਏ ਕੁੱਲ ਚਾਰ ਸੋ ਅਠਾਹਟ ਸੂਰਬੀਰ ਸਨ।
πάντες υἱοὶ Φαρες οἱ καθήμενοι ἐν Ιερουσαλημ τετρακόσιοι ἑξήκοντα ὀκτὼ ἄνδρες δυνάμεως
7 ਬਿਨਯਾਮੀਨੀਆਂ ਵਿੱਚੋਂ ਸੱਲੂ ਜੋ ਮਸ਼ੁੱਲਾਮ ਦਾ ਪੁੱਤਰ, ਉਹ ਯੋਏਦ ਦਾ ਪੁੱਤਰ, ਉਹ ਪਦਾਯਾਹ ਦਾ ਪੁੱਤਰ, ਉਹ ਕੋਲਾਯਾਹ ਦਾ ਪੁੱਤਰ, ਉਹ ਮਅਸੇਯਾਹ ਦਾ ਪੁੱਤਰ, ਉਹ ਈਥੀਏਲ ਦਾ ਪੁੱਤਰ, ਉਹ ਯਿਸ਼ਅਯਾਹ ਦਾ ਪੁੱਤਰ ਸੀ।
καὶ οὗτοι υἱοὶ Βενιαμιν Σηλω υἱὸς Μεσουλαμ υἱὸς Ιωαδ υἱὸς Φαδαια υἱὸς Κωλια υἱὸς Μασαια υἱὸς Αιθιηλ υἱὸς Ιεσια
8 ਉਸ ਦੇ ਬਾਅਦ ਗੱਬੀ ਅਤੇ ਸੱਲਾਈ ਜਿਨ੍ਹਾਂ ਦੇ ਨਾਲ ਨੌ ਸੌ ਅਠਾਈ ਪੁਰਖ ਸਨ।
καὶ ὀπίσω αὐτοῦ Γηβι Σηλι ἐννακόσιοι εἴκοσι ὀκτώ
9 ਇਨ੍ਹਾਂ ਦਾ ਪ੍ਰਧਾਨ ਜ਼ਿਕਰੀ ਦਾ ਪੁੱਤਰ ਯੋਏਲ ਸੀ ਅਤੇ ਹਸਨੂਆਹ ਦਾ ਪੁੱਤਰ ਯਹੂਦਾਹ ਉਨ੍ਹਾਂ ਸ਼ਹਿਰਾਂ ਉੱਤੇ ਦੂਜੇ ਦਰਜੇ ਦਾ ਪ੍ਰਧਾਨ ਸੀ।
καὶ Ιωηλ υἱὸς Ζεχρι ἐπίσκοπος ἐπ’ αὐτούς καὶ Ιουδας υἱὸς Ασανα ἐπὶ τῆς πόλεως δεύτερος
10 ੧੦ ਜਾਜਕਾਂ ਵਿੱਚੋਂ ਯੋਯਾਰੀਬ ਦਾ ਪੁੱਤਰ ਯਦਾਯਾਹ ਅਤੇ ਯਾਕੀਨ,
ἀπὸ τῶν ἱερέων καὶ Ιαδια υἱὸς Ιωριβ Ιαχιν
11 ੧੧ ਅਤੇ ਸਰਾਯਾਹ ਜੋ ਹਿਲਕੀਯਾਹ ਦਾ ਪੁੱਤਰ, ਉਹ ਮਸ਼ੁੱਲਾਮ ਦਾ ਪੁੱਤਰ, ਉਹ ਸਾਦੋਕ ਦਾ ਪੁੱਤਰ, ਉਹ ਮਰਾਯੋਥ ਦਾ ਪੁੱਤਰ, ਉਹ ਅਹੀਟੂਬ ਦਾ ਪੁੱਤਰ ਜੋ ਪਰਮੇਸ਼ੁਰ ਦੇ ਭਵਨ ਦਾ ਪ੍ਰਧਾਨ ਸੀ,
Σαραια υἱὸς Ελκια υἱὸς Μεσουλαμ υἱὸς Σαδδουκ υἱὸς Μαριωθ υἱὸς Αϊτωβ ἀπέναντι οἴκου τοῦ θεοῦ
12 ੧੨ ਅਤੇ ਉਨ੍ਹਾਂ ਦੇ ਭਰਾ ਜਿਹੜੇ ਭਵਨ ਦਾ ਕੰਮ ਕਰਦੇ ਸਨ, ਅੱਠ ਸੌ ਬਾਈ ਸਨ ਅਤੇ ਅਦਾਯਾਹ ਜੋ ਯਰੋਹਾਮ ਦਾ ਪੁੱਤਰ, ਉਹ ਪਲਲਯਾਹ ਦਾ ਪੁੱਤਰ, ਉਹ ਅਮਸੀ ਦਾ ਪੁੱਤਰ, ਉਹ ਜ਼ਕਰਯਾਹ ਦਾ ਪੁੱਤਰ, ਉਹ ਪਸ਼ਹੂਰ ਦਾ ਪੁੱਤਰ ਅਤੇ ਉਹ ਮਲਕੀਯਾਹ ਦਾ ਪੁੱਤਰ ਸੀ
καὶ ἀδελφοὶ αὐτῶν ποιοῦντες τὸ ἔργον τοῦ οἴκου Αμασι υἱὸς Ζαχαρια υἱὸς Φασσουρ υἱὸς Μελχια
13 ੧੩ ਉਸ ਦੇ ਭਰਾ ਜੋ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਏ ਸਨ, ਦੋ ਸੌ ਬਤਾਲੀ ਪੁਰਖ ਸਨ, ਅਤੇ ਅਮਸ਼ਸਈ ਜੋ ਅਜ਼ਰਏਲ ਦਾ ਪੁੱਤਰ, ਉਹ ਅਹਜ਼ਈ ਦਾ ਪੁੱਤਰ, ਉਹ ਮਸ਼ੀਲੇਮੋਥ ਦਾ ਪੁੱਤਰ ਅਤੇ ਉਹ ਇੰਮੇਰ ਦਾ ਪੁੱਤਰ ਸੀ
ἄρχοντες πατριῶν διακόσιοι τεσσαράκοντα δύο καὶ Αμεσσαι υἱὸς Εσδριηλ
14 ੧੪ ਇਨ੍ਹਾਂ ਦੇ ਇੱਕ ਸੌ ਅਠਾਈ ਸੂਰਬੀਰ ਭਰਾ ਸਨ ਅਤੇ ਹੱਗਦੋਲੀਮ ਦਾ ਪੁੱਤਰ ਜ਼ਬਦੀਏਲ ਇਨ੍ਹਾਂ ਦਾ ਪ੍ਰਧਾਨ ਸੀ।
καὶ ἀδελφοὶ αὐτοῦ δυνατοὶ παρατάξεως ἑκατὸν εἴκοσι ὀκτώ καὶ ἐπίσκοπος ἐπ’ αὐτῶν Βαδιηλ
15 ੧੫ ਲੇਵੀਆਂ ਵਿੱਚੋਂ ਸ਼ਮਅਯਾਹ ਜੋ ਹਸ਼ੂਬ ਦਾ ਪੁੱਤਰ, ਉਹ ਅਜ਼ਰੀਕਾਮ ਦਾ ਪੁੱਤਰ, ਉਹ ਹਸ਼ਬਯਾਹ ਦਾ ਪੁੱਤਰ, ਉਹ ਬੂੰਨੀ ਦਾ ਪੁੱਤਰ ਸੀ।
καὶ ἀπὸ τῶν Λευιτῶν Σαμαια υἱὸς Ασουβ υἱὸς Εζρι
16 ੧੬ ਸ਼ਬਥਈ ਅਤੇ ਯੋਜ਼ਾਬਾਦ ਜੋ ਲੇਵੀਆਂ ਦੇ ਆਗੂ ਸਨ ਪਰਮੇਸ਼ੁਰ ਦੇ ਭਵਨ ਦੇ ਬਾਹਰੀ ਕੰਮ ਉੱਤੇ ਨਿਯੁਕਤ ਸਨ।
17 ੧੭ ਮੱਤਨਯਾਹ ਜੋ ਮੀਕਾ ਦਾ ਪੁੱਤਰ, ਉਹ ਜ਼ਬਦੀ ਦਾ ਪੁੱਤਰ, ਉਹ ਆਸਾਫ਼ ਦਾ ਪੁੱਤਰ ਸੀ ਜਿਹੜਾ ਪ੍ਰਾਰਥਨਾ ਅਤੇ ਧੰਨਵਾਦ ਕਰਨ ਵਾਲਿਆਂ ਦਾ ਪ੍ਰਧਾਨ ਸੀ ਅਤੇ ਬਕਬੁਕਯਾਹ ਆਪਣੇ ਭਰਾਵਾਂ ਵਿੱਚੋਂ ਦੂਜੇ ਦਰਜੇ ਤੇ ਸੀ ਅਤੇ ਅਬਦਾ ਜੋ ਸ਼ਮੂਆਹ ਦਾ ਪੁੱਤਰ, ਉਹ ਗਾਲਾਲ ਦਾ ਪੁੱਤਰ, ਉਹ ਯਦੂਥੂਨ ਦਾ ਪੁੱਤਰ ਸੀ।
καὶ Μαθανια υἱὸς Μιχα καὶ Ωβηδ υἱὸς Σαμουι
18 ੧੮ ਸਾਰੇ ਲੇਵੀ ਜੋ ਪਵਿੱਤਰ ਸ਼ਹਿਰ ਵਿੱਚ ਰਹਿੰਦੇ ਸਨ, ਕੁੱਲ ਦੋ ਸੌ ਚੁਰਾਸੀ ਸਨ।
διακόσιοι ὀγδοήκοντα τέσσαρες
19 ੧੯ ਦਰਬਾਨ ਅੱਕੂਬ ਅਤੇ ਤਲਮੋਨ ਅਤੇ ਉਨ੍ਹਾਂ ਦੇ ਭਰਾ ਜਿਹੜੇ ਫਾਟਕਾਂ ਦੇ ਰਾਖੇ ਸਨ, ਇੱਕ ਸੌ ਬਹੱਤਰ ਸਨ।
καὶ οἱ πυλωροὶ Ακουβ Τελαμιν καὶ οἱ ἀδελφοὶ αὐτῶν ἑκατὸν ἑβδομήκοντα δύο
20 ੨੦ ਬਾਕੀ ਇਸਰਾਏਲੀ ਜਾਜਕ ਅਤੇ ਲੇਵੀ ਯਹੂਦਾਹ ਦੇ ਸਾਰੇ ਸ਼ਹਿਰਾਂ ਵਿੱਚ ਆਪੋ ਆਪਣੇ ਹਿੱਸੇ ਵਿੱਚ ਰਹਿੰਦੇ ਸਨ।
21 ੨੧ ਪਰ ਨਥੀਨੀਮ ਓਫ਼ਲ ਵਿੱਚ ਰਹਿੰਦੇ ਸਨ, ਅਤੇ ਸੀਹਾ ਤੇ ਗਿਸ਼ਪਾ ਉਨ੍ਹਾਂ ਦੇ ਉੱਤੇ ਠਹਿਰਾਏ ਗਏ ਸਨ।
22 ੨੨ ਜੋ ਲੇਵੀ ਯਰੂਸ਼ਲਮ ਵਿੱਚ ਰਹਿ ਕੇ ਪਰਮੇਸ਼ੁਰ ਦੇ ਭਵਨ ਦੇ ਕੰਮ ਕਰਦੇ ਸਨ, ਉਨ੍ਹਾਂ ਦਾ ਪ੍ਰਧਾਨ ਉੱਜ਼ੀ ਸੀ ਜੋ ਆਸਾਫ਼ ਦੇ ਵੰਸ਼ ਦੇ ਗਾਇਕਾਂ ਵਿੱਚੋਂ ਸੀ, ਉਹ ਬਾਨੀ ਦਾ ਪੁੱਤਰ, ਉਹ ਹਸ਼ਬਯਾਹ ਦਾ ਪੁੱਤਰ, ਉਹ ਮੱਤਨਯਾਹ ਦਾ ਪੁੱਤਰ, ਉਹ ਮੀਕਾ ਦਾ ਪੁੱਤਰ ਸੀ।
καὶ ἐπίσκοπος Λευιτῶν υἱὸς Βανι Οζι υἱὸς Ασαβια υἱὸς Μιχα ἀπὸ υἱῶν Ασαφ τῶν ᾀδόντων ἀπέναντι ἔργου οἴκου τοῦ θεοῦ
23 ੨੩ ਕਿਉਂਕਿ ਉਨ੍ਹਾਂ ਲਈ ਰਾਜਾ ਦਾ ਹੁਕਮ ਸੀ ਅਤੇ ਗਾਇਕਾਂ ਲਈ ਹਰ ਰੋਜ਼ ਦੀਆਂ ਜ਼ਰੂਰਤਾਂ ਦੇ ਅਨੁਸਾਰ ਪ੍ਰਬੰਧ ਸੀ।
ὅτι ἐντολὴ τοῦ βασιλέως ἐπ’ αὐτούς
24 ੨੪ ਪਥਹਯਾਹ ਜੋ ਮਸ਼ੇਜ਼ਬੇਲ ਦਾ ਪੁੱਤਰ ਜਿਹੜਾ ਯਹੂਦਾਹ ਦੇ ਪੁੱਤਰ ਜ਼ਰਹ ਦੇ ਵੰਸ਼ ਵਿੱਚੋਂ ਸੀ, ਉਹ ਪਰਜਾ ਦੇ ਸਾਰੇ ਕੰਮ ਲਈ ਰਾਜਾ ਦੇ ਹੱਥ ਵਰਗਾ ਸੀ।
καὶ Παθαια υἱὸς Βασηζα πρὸς χεῖρα τοῦ βασιλέως εἰς πᾶν ῥῆμα τῷ λαῷ
25 ੨੫ ਹੁਣ ਬਾਕੀ ਪਿੰਡਾਂ ਅਤੇ ਉਨ੍ਹਾਂ ਦੇ ਖੇਤਾਂ ਵਿੱਚ, ਯਹੂਦਾਹ ਦੇ ਵੰਸ਼ ਵਿੱਚੋਂ ਕੁਝ ਕਿਰਯਥ-ਅਰਬਾ ਅਤੇ ਉਸ ਦੀਆਂ ਬਸਤੀਆਂ ਵਿੱਚ, ਕੁਝ ਦੀਬੋਨ ਅਤੇ ਉਸ ਦੀਆਂ ਬਸਤੀਆਂ ਵਿੱਚ ਅਤੇ ਕੁਝ ਯਕਬਸਏਲ ਅਤੇ ਉਸ ਦੇ ਪਿੰਡਾਂ ਵਿੱਚ ਵੱਸ ਗਏ,
καὶ πρὸς τὰς ἐπαύλεις ἐν ἀγρῷ αὐτῶν καὶ ἀπὸ υἱῶν Ιουδα ἐκάθισαν ἐν Καριαθαρβοκ
26 ੨੬ ਅਤੇ ਫਿਰ ਯੇਸ਼ੂਆ, ਮੋਲਾਦਾਹ ਅਤੇ ਬੈਤ-ਪਾਲਟ ਵਿੱਚ,
καὶ ἐν Ιησου
27 ੨੭ ਹਸਰਸ਼ੂਆਲ ਅਤੇ ਬਏਰਸ਼ਬਾ ਅਤੇ ਉਸ ਦੀਆਂ ਬਸਤੀਆਂ ਵਿੱਚ,
καὶ ἐν Βεηρσαβεε
28 ੨੮ ਅਤੇ ਸਿਕਲਗ, ਤੇ ਮਕੋਨਾਹ ਅਤੇ ਉਸ ਦੀਆਂ ਬਸਤੀਆਂ ਵਿੱਚ,
29 ੨੯ ਏਨ-ਰਿੰਮੋਮ, ਸਾਰਾਹ, ਯਰਮੂਥ,
30 ੩੦ ਜ਼ਾਨੋਅਹ, ਅਦੁੱਲਾਮ ਅਤੇ ਉਨ੍ਹਾਂ ਦੇ ਪਿੰਡਾਂ ਵਿੱਚ ਅਤੇ ਲਾਕੀਸ਼ ਅਤੇ ਉਸ ਦੇ ਖੇਤਾਂ ਵਿੱਚ, ਅਜ਼ੇਕਾਹ ਅਤੇ ਉਸ ਦੀਆਂ ਬਸਤੀਆਂ ਵਿੱਚ, ਉਹ ਬਏਰਸ਼ਬਾ ਤੋਂ ਲੈ ਕੇ ਹਿੰਨੋਮ ਦੀ ਵਾਦੀ ਤੱਕ ਡੇਰਿਆਂ ਵਿੱਚ ਰਹਿੰਦੇ ਸਨ।
καὶ ἐπαύλεις αὐτῶν Λαχις καὶ ἀγροὶ αὐτῆς καὶ παρενεβάλοσαν ἐν Βεηρσαβεε
31 ੩੧ ਬਿਨਯਾਮੀਨ ਦਾ ਵੰਸ਼ ਗਬਾ ਤੋਂ ਲੈ ਕੇ ਅਤੇ ਮਿਕਮਾਸ਼, ਅੱਯਾਹ, ਬੈਤਏਲ ਅਤੇ ਉਸ ਦੀਆਂ ਬਸਤੀਆਂ ਵਿੱਚ
καὶ οἱ υἱοὶ Βενιαμιν ἀπὸ Γαβα Μαχαμας
32 ੩੨ ਅਤੇ ਅਨਾਥੋਥ, ਨੋਬ, ਅਨਨਯਾਹ,
33 ੩੩ ਹਾਸੋਰ, ਰਾਮਾਹ, ਗਿੱਤਾਯਮ,
34 ੩੪ ਹਦੀਦ, ਸਬੋਈਮ, ਨਬੱਲਾਟ,
35 ੩੫ ਲੋਦ, ਓਨੋ ਅਤੇ ਕਾਰੀਗਰਾਂ ਦੀ ਘਾਟੀ ਤੱਕ ਰਹਿੰਦੇ ਸਨ।
36 ੩੬ ਯਹੂਦਾਹ ਦੇ ਕੁਝ ਲੇਵੀਆਂ ਦੇ ਦਲ ਬਿਨਯਾਮੀਨ ਦੇ ਸੂਬਿਆਂ ਵਿੱਚ ਵੱਸ ਗਏ।
καὶ ἀπὸ τῶν Λευιτῶν μερίδες Ιουδα τῷ Βενιαμιν

< ਨਹਮਯਾਹ 11 >