< ਨਹੂਮ 1 >
1 ੧ ਨੀਨਵਾਹ ਦੇ ਵਿਖੇ ਅਗੰਮ ਵਾਕ। ਅਲਕੋਸ਼ੀ ਨਹੂਮ ਦੇ ਦਰਸ਼ਣ ਦੀ ਪੋਥੀ।
ニネベに關る重き預言 エルコシ人ナホムの異象の書
2 ੨ ਯਹੋਵਾਹ ਅਣਖੀ ਅਤੇ ਬਦਲਾ ਲੈਣ ਵਾਲਾ ਪਰਮੇਸ਼ੁਰ ਹੈ, ਯਹੋਵਾਹ ਬਦਲਾ ਲੈਣ ਵਾਲਾ ਅਤੇ ਕ੍ਰੋਧ ਕਰਨ ਵਾਲਾ ਹੈ, ਯਹੋਵਾਹ ਆਪਣੇ ਵਿਰੋਧੀਆਂ ਤੋਂ ਬਦਲਾ ਲੈਣ ਵਾਲਾ ਹੈ ਅਤੇ ਆਪਣੇ ਵੈਰੀਆਂ ਲਈ ਕ੍ਰੋਧ ਰੱਖਦਾ ਹੈ!
ヱホバは妬みかつ仇を報ゆる神 ヱホバは仇を報ゆる者また忿怒の主 ヱホバは己に逆らふ者に仇を報い己に敵する者にむかひて憤恨を含む者なり
3 ੩ ਯਹੋਵਾਹ ਕ੍ਰੋਧ ਵਿੱਚ ਧੀਰਜਵਾਨ ਅਤੇ ਬਲ ਵਿੱਚ ਮਹਾਨ ਹੈ ਅਤੇ ਦੋਸ਼ੀ ਨੂੰ ਕਦੇ ਵੀ ਨਿਰਦੋਸ਼ ਨਾ ਠਹਿਰਾਵੇਗਾ। ਯਹੋਵਾਹ ਦਾ ਰਾਹ ਵਾਵਰੋਲੇ ਅਤੇ ਤੂਫ਼ਾਨ ਵਿੱਚ ਹੈ ਅਤੇ ਬੱਦਲ ਉਹ ਦੇ ਚਰਨਾਂ ਦੀ ਧੂੜ ਹਨ।
ヱホバは怒ることの遲く能力の大なる者 また罰すべき者をば必ず赦すことを爲ざる者 ヱホバの道は旋風に在り 大風に在り 雲はその足の塵なり
4 ੪ ਉਹ ਸਮੁੰਦਰ ਨੂੰ ਝਿੜਕ ਕੇ ਉਸ ਨੂੰ ਸੁਕਾ ਦਿੰਦਾ ਹੈ, ਉਹ ਸਾਰੀਆਂ ਨਦੀਆਂ ਨੂੰ ਸੁਕਾ ਦਿੰਦਾ ਹੈ, ਬਾਸ਼ਾਨ ਅਤੇ ਕਰਮਲ ਕੁਮਲਾ ਜਾਂਦੇ ਹਨ ਅਤੇ ਲਬਾਨੋਨ ਦਾ ਫੁੱਲ ਮੁਰਝਾ ਜਾਂਦਾ ਹੈ।
彼海を指斥て之を乾かし河々をしてことごとく涸しむ バシヤン及びカルメルの草木は枯れレバノンの花は凋む
5 ੫ ਪਰਬਤ ਉਹ ਦੇ ਅੱਗੇ ਕੰਬਦੇ ਹਨ, ਟਿੱਲੇ ਪਿਘਲ ਜਾਂਦੇ ਹਨ, ਧਰਤੀ ਉਹ ਦੇ ਅੱਗੇ ਕੰਬ ਜਾਂਦੀ ਹੈ, ਜਗਤ ਅਤੇ ਉਸ ਦੇ ਸਾਰੇ ਵਾਸੀ ਵੀ ਉਸ ਦੇ ਅੱਗੇ ਕੰਬ ਜਾਂਦੇ ਹਨ।
彼の前には山々ゆるぎ嶺々溶く 彼の前には地墳上り世界およびその中に住む者皆ふきあげらる
6 ੬ ਉਹ ਦੇ ਕਹਿਰ ਦੇ ਸਾਹਮਣੇ ਕੌਣ ਖੜ੍ਹਾ ਹੋ ਸਕਦਾ ਹੈ? ਉਹ ਦੇ ਕ੍ਰੋਧ ਦੀ ਤੇਜੀ ਨੂੰ ਕੌਣ ਝੱਲ ਸਕਦਾ ਹੈ? ਉਹ ਦਾ ਗੁੱਸਾ ਅੱਗ ਵਾਂਗੂੰ ਵਹਾਇਆ ਜਾਂਦਾ ਹੈ ਅਤੇ ਚਟਾਨਾਂ ਉਸ ਤੋਂ ਚੀਰੀਆਂ ਜਾਂਦੀਆਂ ਹਨ!
誰かその憤恨に當ることを得ん 誰かその燃る忿怒に堪ることを得ん 其震怒のそそぐこと火のごとし 巖も之がために裂く
7 ੭ ਯਹੋਵਾਹ ਭਲਾ ਹੈ, ਦੁੱਖ ਦੇ ਦਿਨ ਵਿੱਚ ਇੱਕ ਗੜ੍ਹ ਹੈ ਅਤੇ ਉਹ ਆਪਣੇ ਵਿੱਚ ਪਨਾਹ ਲੈਣ ਵਾਲਿਆਂ ਨੂੰ ਜਾਣਦਾ ਹੈ।
ヱホバは善なる者にして患難の時の要害なり 彼は己に倚頼む者を善知たまふ
8 ੮ ਪਰ ਉੱਛਲਦੇ ਹੜ੍ਹ ਨਾਲ ਉਹ ਉਸ ਸਥਾਨ ਦਾ ਪੂਰਾ ਅੰਤ ਕਰ ਦੇਵੇਗਾ ਅਤੇ ਹਨੇਰੇ ਵਿੱਚ ਆਪਣੇ ਵੈਰੀਆਂ ਦਾ ਪਿੱਛਾ ਕਰੇਗਾ।
彼みなぎる洪水をもてその處を全く滅し己に敵する者を幽暗處に逐やりたまはん
9 ੯ ਤੁਸੀਂ ਯਹੋਵਾਹ ਦੇ ਵਿਰੁੱਧ ਕਿਹੜੀ ਯੋਜਨਾ ਬਣਾਉਂਦੇ ਹੋ? ਉਹ ਉਸਦਾ ਪੂਰਾ ਅੰਤ ਕਰ ਦੇਵੇਗਾ, ਬਿਪਤਾ ਦੂਜੀ ਵਾਰੀ ਨਾ ਉੱਠੇਗੀ!
汝らヱホバに對ひて何を謀るや 彼全く滅したまふべし 患難かさねて起らじ
10 ੧੦ ਉਹ ਤਾਂ ਕੰਡਿਆਂ ਦੇ ਵਿੱਚ ਫਸੇ ਹੋਏ, ਮਸਤ ਹੋ ਕੇ ਜਿਵੇਂ ਆਪਣੀ ਸ਼ਰਾਬ ਨਾਲ ਅਤੇ ਸੁੱਕੇ ਭੱਠੇ ਵਾਂਗੂੰ ਪੂਰੀ ਤਰ੍ਹਾਂ ਭਸਮ ਹੁੰਦੇ ਹਨ।
彼等むすびからまれる荊棘のごとくなるとも酒に浸りをるとも乾ける藁のごとくに焚つくさるべし
11 ੧੧ ਤੇਰੇ ਵਿੱਚੋਂ ਇੱਕ ਨਿੱਕਲਿਆ ਜੋ ਯਹੋਵਾਹ ਦੇ ਵਿਰੁੱਧ ਬਦੀ ਸੋਚਦਾ ਹੈ, ਜੋ ਸ਼ਤਾਨੀ ਸਿੱਖਿਆ ਦਿੰਦਾ ਹੈ।
ヱホバに對ひて惡事を謀る者一人汝の中より出て邪曲なる事を勸む
12 ੧੨ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਭਾਵੇਂ ਉਹ ਤਕੜੇ ਹੋਣ ਅਤੇ ਕਿੰਨੇ ਵੀ ਹੋਣ, ਤਾਂ ਵੀ ਉਹ ਵੱਢੇ ਜਾਣਗੇ ਅਤੇ ਉਹ ਲੰਘ ਜਾਵੇਗਾ, ਭਾਵੇਂ ਮੈਂ ਤੈਨੂੰ ਦੁੱਖ ਦਿੱਤਾ, ਮੈਂ ਤੈਨੂੰ ਦੁੱਖ ਫਿਰ ਨਾ ਦਿਆਂਗਾ।
ヱホバかく言たまふ 彼等全くしてその數夥多しかるとも必ず芟たふされて皆絶ん 我前にはなんじを苦めたれども重て汝を苦めじ
13 ੧੩ ਹੁਣ ਮੈਂ ਉਸ ਦੇ ਜੂਲੇ ਨੂੰ ਤੇਰੇ ਉੱਤੋਂ ਭੰਨ ਸੁੱਟਾਂਗਾ ਅਤੇ ਤੇਰੀਆਂ ਜੋਤਾਂ ਨੂੰ ਤੋੜ ਸੁੱਟਾਂਗਾ।
いま我かれが汝に負せし軛を碎き汝の縛を切はなすべし
14 ੧੪ ਯਹੋਵਾਹ ਨੇ ਤੇਰੇ ਬਾਰੇ ਹੁਕਮ ਦਿੱਤਾ, ਕਿ ਤੇਰੇ ਨਾਮ ਦਾ ਵੰਸ਼ ਫੇਰ ਨਾ ਰਹੇਗਾ, ਤੇਰੇ ਦੇਵਤਿਆਂ ਦੇ ਮੰਦਰ ਤੋਂ ਮੈਂ ਉੱਕਰੀ ਹੋਈ ਮੂਰਤ ਅਤੇ ਢਾਲ਼ੇ ਹੋਏ ਬੁੱਤ ਕੱਟ ਸੁੱਟਾਂਗਾ, ਮੈਂ ਤੇਰੀ ਕਬਰ ਪੁੱਟਾਂਗਾ, ਕਿਉਂ ਜੋ ਤੂੰ ਘਿਣਾਉਣਾ ਹੈਂ!
ヱホバ汝の事につきて命令を下す 汝の名を負ふ者再び播るること有じ 汝の神々の室より我雕像および鑄像を除き絶べし 我汝の墓を備へん 汝輕ければなり
15 ੧੫ ਵੇਖੋ, ਪਹਾੜਾਂ ਉੱਤੇ ਖੁਸ਼ਖਬਰੀ ਦੇ ਪ੍ਰਚਾਰਕ, ਸ਼ਾਂਤੀ ਦੇ ਸੁਣਾਉਣ ਵਾਲੇ ਦੇ ਪੈਰ! ਹੇ ਯਹੂਦਾਹ, ਆਪਣੇ ਪਰਬਾਂ ਨੂੰ ਮਨਾ, ਆਪਣੀਆਂ ਸੁੱਖਣਾਂ ਨੂੰ ਪੂਰਾ ਕਰ, ਕਿਉਂ ਜੋ ਦੁਸ਼ਟ ਤੇਰੇ ਵਿਰੁੱਧ ਫੇਰ ਕਦੇ ਨਹੀਂ ਲੰਘੇਗਾ, ਉਹ ਪੂਰੀ ਤਰ੍ਹਾਂ ਕੱਟਿਆ ਗਿਆ ਹੈ!
嘉音信を傳ふる者の脚山の上に見ゆ 彼平安を宣ぶ ユダよ汝の節筵を行ひ汝の誓願を果せ 邪曲なる者重て汝の中を通らざるべし 彼は全く絶る