< ਨਹੂਮ 2 >
1 ੧ ਭੰਨਣ ਵਾਲਾ ਤੇਰੇ ਵਿਰੁੱਧ ਚੜ੍ਹ ਆਇਆ ਹੈ, ਗੜ੍ਹ ਦੀ ਰਾਖੀ ਕਰ, ਰਾਹ ਦੀ ਚੌਕਸੀ ਕਰ, ਕਮਰ ਕੱਸ ਅਤੇ ਆਪਣਾ ਬਲ ਬਹੁਤ ਵਧਾ!
Nadciąga niszczyciel przeciwko tobie! Strzeż miejsc obronnych, obserwuj drogę, wzmocnij biodra i zbierz wszystkie [swe] siły.
2 ੨ ਯਹੋਵਾਹ ਤਾਂ ਯਾਕੂਬ ਦੀ ਉੱਤਮਤਾਈ ਨੂੰ ਇਸਰਾਏਲ ਦੀ ਉੱਤਮਤਾਈ ਵਾਂਗੂੰ ਮੋੜ ਦੇਵੇਗਾ, ਕਿਉਂ ਜੋ ਲੁਟੇਰਿਆਂ ਨੇ ਉਹਨਾਂ ਨੂੰ ਖਾਲੀ ਕੀਤਾ ਅਤੇ ਉਹਨਾਂ ਦੀਆਂ ਦਾਖਾਂ ਦੀਆਂ ਟਹਿਣੀਆਂ ਦਾ ਨਾਸ ਕੀਤਾ।
PAN bowiem odwrócił pychę Jakuba jak pychę Izraela, gdyż złupili ich grabieżcy i zniszczyli ich latorośle.
3 ੩ ਉਹ ਦੇ ਸੂਰਬੀਰਾਂ ਦੀਆਂ ਢਾਲਾਂ ਲਾਲ ਕੀਤੀਆਂ ਹੋਈਆਂ ਹਨ, ਫ਼ੌਜੀ ਕਿਰਮਚੀ ਵਰਦੀ ਪਹਿਨੇ ਹੋਏ ਹਨ, ਰੱਥ ਦਾ ਲੋਹਾ ਅੱਗ ਵਾਂਗੂੰ ਚਮਕਦਾ ਹੈ ਅਤੇ ਉਹ ਦੀ ਤਿਆਰੀ ਦੇ ਦਿਨ ਵਿੱਚ ਸਰੂ ਦੇ ਬਰਛੇ ਝੁਲਾਏ ਜਾਂਦੇ ਹਨ।
Tarcza jego mocarzy czerwona, jego wojownicy ubrani w szkarłat, rydwany będą jak płonące pochodnie w dniu jego przygotowania, a jodły będą strasznie się trząść.
4 ੪ ਰੱਥ ਸੜਕਾਂ ਵਿੱਚ ਸਿਰ ਤੋੜ ਭੱਜਦੇ ਹਨ, ਉਹ ਚੌਂਕਾਂ ਵਿੱਚ ਇੱਧਰ-ਉੱਧਰ ਭੱਜੇ ਜਾਂਦੇ ਹਨ, ਵੇਖਣ ਵਿੱਚ ਉਹ ਮਸ਼ਾਲਾਂ ਵਰਗੇ ਹਨ ਅਤੇ ਇਹ ਬਿਜਲੀ ਵਾਂਗੂੰ ਦੌੜਦੇ ਹਨ!
Rydwany po ulicach będą szaleć i na rynku skrzypieć. Z wyglądu będą podobne do pochodni, jak błyskawice będą pędzić.
5 ੫ ਉਹ ਆਪਣੇ ਸੂਰਬੀਰਾਂ ਨੂੰ ਯਾਦ ਕਰਦਾ ਹੈ, ਉਹ ਜਾਂਦੇ-ਜਾਂਦੇ ਠੇਡਾ ਖਾਂਦੇ ਹਨ, ਉਹ ਉਸ ਦੀ ਚਾਰ ਦੀਵਾਰੀ ਵੱਲ ਨੱਸਦੇ ਹਨ ਅਤੇ ਲੱਕੜ ਦਾ ਸਹਾਰਾ ਖੜ੍ਹਾ ਕੀਤਾ ਜਾਂਦਾ ਹੈ।
Wezwie swoich mocarzy; zatoczą się w swoim pochodzie, pospieszą się do murów, obrona będzie przygotowana.
6 ੬ ਨਦੀਆਂ ਦੇ ਫਾਟਕ ਖੋਲ੍ਹੇ ਜਾਂਦੇ ਹਨ ਅਤੇ ਮਹਿਲ ਗਲ਼ ਜਾਂਦਾ ਹੈ।
Bramy przy rzekach otworzą się i pałac się rozpłynie;
7 ੭ ਫੈਸਲਾ ਹੋ ਗਿਆ, ਉਹ ਬੇਪੜਦਾ ਕੀਤੀ ਗਈ ਹੈ, ਉਹ ਲਿਜਾਈ ਜਾਂਦੀ ਹੈ, ਉਹ ਦੀਆਂ ਟਹਿਲਣਾਂ ਘੁੱਗੀਆਂ ਦੀ ਅਵਾਜ਼ ਵਾਂਗੂੰ ਗੁਟਕਦੀਆਂ ਹਨ ਅਤੇ ਆਪਣੀਆਂ ਛਾਤੀਆਂ ਪਿੱਟਦੀਆਂ ਹਨ।
A Chusab zostanie uprowadzona do niewoli, jej służące będą ją prowadzić, jęcząc jak gołębie i bijąc się w piersi.
8 ੮ ਨੀਨਵਾਹ ਆਦ ਤੋਂ ਪਾਣੀ ਦੇ ਕੁੰਡ ਵਾਂਗੂੰ ਹੈ, ਉਹ ਵਗ ਜਾਂਦੇ ਹਨ, “ਠਹਿਰੋ, ਠਹਿਰੋ!” ਉਹ ਪੁਕਾਰਦੇ ਹਨ, ਪਰ ਉਹ ਨਹੀਂ ਮੁੜਦੇ!
A Niniwa od swego początku [była] jak sadzawka wód, ale uciekną. [I choć ktoś powie]: Stójcie, stójcie! – [nikt] jednak się nie obejrzy.
9 ੯ ਚਾਂਦੀ ਲੁੱਟੋ! ਸੋਨਾ ਲੁੱਟੋ! ਰੱਖੀਆਂ ਹੋਈਆਂ ਚੀਜ਼ਾਂ ਬੇਅੰਤ ਹਨ, ਸਾਰੇ ਪਦਾਰਥਾਂ ਦਾ ਮਾਲ ਧਨ ਵੀ!
Rabujcie srebro, rabujcie złoto, bo nie ma końca bogactwo i przepych wszystkich kosztowności.
10 ੧੦ ਉਹ ਖਾਲੀ, ਸੁੰਨੀ ਅਤੇ ਵਿਰਾਨ ਹੈ, ਦਿਲ ਪਿਘਲ ਜਾਂਦਾ ਹੈ, ਗੋਡੇ ਭਿੜਦੇ ਹਨ, ਕਸ਼ਟ ਸਾਰਿਆਂ ਦੇ ਲੱਕਾਂ ਵਿੱਚ ਹੈ, ਸਾਰਿਆਂ ਦੇ ਚਿਹਰੇ ਪੀਲੇ ਹੋ ਜਾਂਦੇ ਹਨ!
Pusta, opróżniona i spustoszona! Serce topnieje, trzęsą się kolana, czuć ból w biodrach wszystkich [ludzi], a twarze wszystkich czernieją.
11 ੧੧ ਬੱਬਰ ਸ਼ੇਰਨੀਆਂ ਦਾ ਟਿਕਾਣਾ ਕਿੱਥੇ ਹੈ ਅਤੇ ਜੁਆਨ ਬੱਬਰ ਸ਼ੇਰਾਂ ਦੇ ਖਾਣ ਦਾ ਥਾਂ ਕਿੱਥੇ ਹੈ, ਜਿੱਥੇ ਬੱਬਰ ਸ਼ੇਰ ਅਤੇ ਸ਼ੇਰਨੀ ਆਪਣੇ ਬੱਚਿਆਂ ਨਾਲ ਫਿਰਦੇ ਸਨ, ਅਤੇ ਕੋਈ ਉਹਨਾਂ ਨੂੰ ਨਹੀਂ ਛੇੜਦਾ ਸੀ?
Gdzie jest jaskinia lwów i pastwisko lwiąt, dokąd chodziły lew, ten wielki lew, oraz lwięta, a nie było nikogo, kto by [je] straszył.
12 ੧੨ ਬੱਬਰ ਸ਼ੇਰ ਨੇ ਆਪਣੇ ਬੱਚਿਆਂ ਲਈ ਬਹੁਤ ਕੁਝ ਪਾੜਿਆ, ਆਪਣੀਆਂ ਸ਼ੇਰਨੀਆਂ ਲਈ ਸ਼ਿਕਾਰ ਦਾ ਗਲ਼ ਘੁੱਟਿਆ, ਆਪਣੀਆਂ ਖੁੰਧਰਾਂ ਨੂੰ ਸ਼ਿਕਾਰ ਨਾਲ ਭਰ ਲਿਆ ਹੈ ਅਤੇ ਆਪਣੇ ਟਿਕਾਣਿਆਂ ਨੂੰ ਪਾੜੇ ਹੋਏ ਮਾਸ ਨਾਲ।
Lew już dosyć rozszarpał [ofiar] dla swych lwiąt i zadusił [je] dla swoich lwic, napełniał łupem swoje jaskinie, a zdobyczą swoje legowiska.
13 ੧੩ ਵੇਖ, ਮੈਂ ਤੇਰੇ ਵਿਰੁੱਧ ਹਾਂ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਮੈਂ ਉਹ ਦੇ ਰੱਥਾਂ ਨੂੰ ਧੂੰਏਂ ਵਿੱਚ ਸਾੜ ਦਿਆਂਗਾ, ਤਲਵਾਰ ਤੇਰੇ ਜੁਆਨ ਸ਼ੇਰਾਂ ਨੂੰ ਖਾਵੇਗੀ, ਮੈਂ ਤੇਰੇ ਸ਼ਿਕਾਰ ਨੂੰ ਧਰਤੀ ਤੋਂ ਵੱਢ ਸੁੱਟਾਂਗਾ ਅਤੇ ਤੇਰੇ ਦੂਤਾਂ ਦੀ ਅਵਾਜ਼ ਫੇਰ ਸੁਣਾਈ ਨਾ ਦੇਵੇਗੀ।
Oto jestem przeciwko tobie, mówi PAN zastępów, spalę na proch twoje rydwany i twoje lwięta pożre miecz. Wykorzenię z ziemi twój łup i nie będzie już słychać głosu twoich posłów.