< ਮੀਕਾਹ 5 >
1 ੧ ਹੁਣ ਹੇ ਜੱਥਿਆਂ ਦੀਏ ਧੀਏ, ਤੂੰ ਆਪਣਿਆਂ ਜੱਥਿਆਂ ਨੂੰ ਇਕੱਠਿਆਂ ਕਰ, ਉਸ ਨੇ ਸਾਡੇ ਵਿਰੁੱਧ ਘੇਰਾ ਪਾਇਆ ਹੈ, ਉਹ ਇਸਰਾਏਲ ਦੇ ਨਿਆਈਂ ਨੂੰ ਡੰਡੇ ਨਾਲ ਗੱਲ੍ਹ ਤੇ ਮਾਰਨਗੇ।
Сабери се сада у чете, четнице, опседни нас, нека бију прутом по образу судију Израиљевог.
2 ੨ ਪਰ ਹੇ ਬੈਤਲਹਮ ਅਫਰਾਥਾਹ, ਭਾਵੇਂ ਤੂੰ ਯਹੂਦਾਹ ਦੇ ਹਜ਼ਾਰਾਂ ਵਿੱਚ ਛੋਟਾ ਹੈਂ, ਤਾਂ ਵੀ ਤੇਰੇ ਵਿੱਚੋਂ ਮੇਰੇ ਲਈ ਇੱਕ ਪੁਰਖ ਨਿੱਕਲੇਗਾ, ਜੋ ਇਸਰਾਏਲ ਵਿੱਚ ਹਾਕਮ ਹੋਵੇਗਾ, ਜਿਸ ਦਾ ਨਿੱਕਲਣਾ ਪ੍ਰਾਚੀਨ ਸਮੇਂ ਤੋਂ, ਸਗੋਂ ਅਨਾਦੀ ਤੋਂ ਹੈ।
А ти, Витлејеме Ефрато, ако и јеси најмањи међу хиљадама Јудиним, из тебе ће ми изаћи који ће бити Господар у Израиљу, коме су изласци од почетка, од вечних времена.
3 ੩ ਇਸ ਲਈ ਉਹ ਉਹਨਾਂ ਨੂੰ ਉਸ ਸਮੇਂ ਤੱਕ ਛੱਡ ਦੇਵੇਗਾ, ਜਦ ਤੱਕ ਜਣਨ ਵਾਲੀ ਜਨਮ ਨਾ ਦੇਵੇ, ਤਦ ਉਹ ਦੇ ਭਰਾਵਾਂ ਵਿੱਚੋਂ ਬਚੇ ਹੋਏ ਇਸਰਾਏਲੀਆਂ ਕੋਲ ਮੁੜ ਜਾਣਗੇ।
Зато ће их оставити докле не роди она која ће родити; тада ће се остатак браће Његове вратити са синовима Израиљевим.
4 ੪ ਉਹ ਖੜ੍ਹਾ ਹੋ ਕੇ ਯਹੋਵਾਹ ਦੇ ਬਲ ਵਿੱਚ, ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਦੇ ਪਰਤਾਪ ਵਿੱਚ ਆਪਣਾ ਇੱਜੜ ਚਾਰੇਗਾ, ਅਤੇ ਉਹ ਸੁਰੱਖਿਅਤ ਰਹਿਣਗੇ, ਕਿਉਂ ਜੋ ਉਹ ਧਰਤੀ ਦੀਆਂ ਹੱਦਾਂ ਤੱਕ ਮਹਾਨ ਹੋਵੇਗਾ।
И стајаће и пашће их силом Господњом, величанством имена Господа Бога свог; и они ће наставати, јер ће Он тада бити велик до крајева земље.
5 ੫ ਉਹ ਸਾਡੀ ਸ਼ਾਂਤੀ ਹੋਵੇਗਾ। ਜਦ ਅੱਸ਼ੂਰੀ ਸਾਡੇ ਦੇਸ਼ ਉੱਤੇ ਚੜ੍ਹਾਈ ਕਰਨਗੇ, ਜਦ ਉਹ ਸਾਡੇ ਗੜ੍ਹਾਂ ਵਿੱਚ ਫਿਰਨਗੇ, ਤਦ ਅਸੀਂ ਉਹਨਾਂ ਦੇ ਵਿਰੁੱਧ ਸੱਤ ਅਯਾਲੀ, ਸਗੋਂ ਮਨੁੱਖਾਂ ਵਿੱਚੋਂ ਅੱਠ ਪ੍ਰਧਾਨ ਖੜ੍ਹੇ ਕਰਾਂਗੇ।
И Он ће бити мир; кад дође Асирац у нашу земљу, и кад ступи у дворе наше, тада ћемо подигнути на њ седам пастира и осам кнезова из народа.
6 ੬ ਉਹ ਅੱਸ਼ੂਰ ਦੇ ਦੇਸ਼ ਨੂੰ ਤਲਵਾਰ ਨਾਲ ਵਿਰਾਨ ਕਰ ਸੁੱਟਣਗੇ, ਅਤੇ ਨਿਮਰੋਦ ਦੇ ਦੇਸ਼ ਨੂੰ ਉਹ ਦੇ ਲਾਂਘਿਆਂ ਤੱਕ, ਜਦ ਉਹ ਸਾਡੇ ਦੇਸ਼ ਵਿੱਚ ਆਉਣਗੇ, ਅਤੇ ਜਦ ਉਹ ਸਾਡੀਆਂ ਹੱਦਾਂ ਵਿੱਚ ਫਿਰਨਗੇ, ਤਦ ਉਹ ਸਾਨੂੰ ਅੱਸ਼ੂਰੀਆਂ ਤੋਂ ਛੁਡਾਉਣਗੇ।
И они ће опасти земљу асирску мачем и земљу Невродову на вратима његовим; и Он ће нас избавити од Асирца кад дође у нашу земљу и кад ступи на међу нашу.
7 ੭ ਤਦ ਯਾਕੂਬ ਦੇ ਬਚੇ ਹੋਏ ਲੋਕ ਕੌਮਾਂ ਦੇ ਵਿਚਕਾਰ, ਤ੍ਰੇਲ ਵਾਂਗੂੰ ਹੋਣਗੇ ਜਿਹੜੀ ਯਹੋਵਾਹ ਵੱਲੋਂ ਪੈਂਦੀ ਹੈ, ਅਤੇ ਫੁਹਾਰਾਂ ਵਾਂਗੂੰ, ਜਿਹੜੀਆਂ ਘਾਹ ਤੇ ਪੈ ਕੇ ਮਨੁੱਖ ਲਈ ਨਹੀਂ ਠਹਿਰਦੀਆਂ, ਨਾ ਹੀ ਆਦਮ-ਵੰਸ਼ ਲਈ ਉਡੀਕ ਕਰਦੀਆਂ ਹਨ।
И остатак ће Јаковљев бити усред многих народа као роса од Господа и као ситан дажд по трави, која не чека човека нити се узда у синове човечје.
8 ੮ ਯਾਕੂਬ ਦੇ ਬਚੇ ਹੋਏ ਲੋਕ ਕੌਮਾਂ ਦੇ ਵਿੱਚ, ਸਗੋਂ ਬਹੁਤੀਆਂ ਉੱਮਤਾਂ ਦੇ ਵਿਚਕਾਰ ਅਜਿਹੇ ਹੋਣਗੇ, ਜਿਵੇਂ ਜੰਗਲੀ ਜਾਨਵਰਾਂ ਦੇ ਵਿਚਕਾਰ ਬੱਬਰ ਸ਼ੇਰ, ਜਾਂ ਜਿਵੇਂ ਭੇਡਾਂ ਦੀਆਂ ਇੱਜੜਾਂ ਵਿੱਚ ਜੁਆਨ ਸ਼ੇਰ ਹੁੰਦਾ ਹੈ, ਜੋ ਵਿੱਚੋਂ ਦੀ ਲੰਘ ਕੇ ਲਤਾੜਦਾ ਤੇ ਪਾੜਦਾ ਹੈ, ਅਤੇ ਕੋਈ ਛੁਡਾਉਣ ਵਾਲਾ ਨਹੀਂ ਹੁੰਦਾ!
И остатак ће Јаковљев бити међу народима, усред многих народа, као лав међу зверима шумским, као лавић међу стадима оваца, који кад иде тлачи и растрже, и нема никога да избави.
9 ੯ ਤੇਰਾ ਹੱਥ ਤੇਰੇ ਵਿਰੋਧੀਆਂ ਦੇ ਵਿਰੁੱਧ ਉੱਠਿਆ ਰਹੇਗਾ, ਅਤੇ ਤੇਰੇ ਸਾਰੇ ਵੈਰੀ ਵੱਢੇ ਜਾਣਗੇ।
Рука ће ти се узвисити над противницима твојим и сви ће се непријатељи твоји истребити.
10 ੧੦ “ਉਸ ਦਿਨ ਅਜਿਹਾ ਹੋਵੇਗਾ,” ਯਹੋਵਾਹ ਦਾ ਵਾਕ ਹੈ, “ਕਿ ਮੈਂ ਤੇਰੇ ਘੋੜਿਆਂ ਨੂੰ ਤੇਰੇ ਵਿਚਕਾਰੋਂ ਵੱਢ ਸੁੱਟਾਂਗਾ, ਅਤੇ ਤੇਰੇ ਰਥਾਂ ਨੂੰ ਬਰਬਾਦ ਕਰਾਂਗਾ।
И у оно ћу време, говори Господ, истребити коње исред тебе и потрћу кола твоја.
11 ੧੧ ਮੈਂ ਤੇਰੇ ਦੇਸ਼ ਦੇ ਸ਼ਹਿਰਾਂ ਨੂੰ ਨਾਸ ਕਰਾਂਗਾ, ਅਤੇ ਤੇਰੇ ਸਾਰੇ ਗੜ੍ਹਾਂ ਨੂੰ ਢਾਹ ਸੁੱਟਾਂਗਾ।
И затрћу градове у твојој земљи, и развалићу сва тврда места твоја;
12 ੧੨ ਮੈਂ ਤੇਰੇ ਹੱਥਾਂ ਦੇ ਜਾਦੂ-ਮੰਤਰਾਂ ਨੂੰ ਬਰਬਾਦ ਕਰਾਂਗਾ, ਅਤੇ ਤੇਰੇ ਲਈ ਮਹੂਰਤ ਵੇਖਣ ਵਾਲੇ ਨਾ ਹੋਣਗੇ।
И истребићу врачање из руку твојих, и нећеш имати гатаре;
13 ੧੩ ਮੈਂ ਤੇਰੀਆਂ ਮੂਰਤਾਂ ਨੂੰ ਅਤੇ ਤੇਰੇ ਥੰਮ੍ਹਾਂ ਨੂੰ ਤੇਰੇ ਵਿਚਕਾਰੋਂ ਵੱਢ ਸੁੱਟਾਂਗਾ, ਅਤੇ ਤੂੰ ਫੇਰ ਆਪਣੇ ਹੱਥਾਂ ਦੇ ਕੰਮ ਨੂੰ ਮੱਥਾ ਨਾ ਟੇਕੇਂਗਾ।
И истребићу ликове твоје резане и ступове твоје исред тебе, и нећеш се више клањати делу руку својих;
14 ੧੪ ਮੈਂ ਤੇਰੇ ਅਸ਼ੇਰਾਹ ਦੇ ਥੰਮ੍ਹਾਂ ਨੂੰ ਤੇਰੇ ਵਿਚਕਾਰੋਂ ਪੁੱਟ ਸੁੱਟਾਂਗਾ, ਅਤੇ ਤੇਰੇ ਸ਼ਹਿਰਾਂ ਨੂੰ ਬਰਬਾਦ ਕਰਾਂਗਾ।
И искоренићу гајеве твоје исред тебе, и раскопаћу градове твоје,
15 ੧੫ ਮੈਂ ਕ੍ਰੋਧ ਅਤੇ ਗੁੱਸੇ ਨਾਲ ਉਹਨਾਂ ਕੌਮਾਂ ਤੋਂ ਬਦਲਾ ਲਵਾਂਗਾ, ਜਿਨ੍ਹਾਂ ਨੇ ਮੇਰਾ ਹੁਕਮ ਨਹੀਂ ਮੰਨਿਆ!”
И извршићу освету с гневом и љутином на народима који не слушаше.