< ਮੱਤੀ 1 >
1 ੧ ਯਿਸੂ ਮਸੀਹ ਦੀ ਵੰਸ਼ਾਵਲੀ, ਜਿਹੜਾ ਅਬਰਾਹਾਮ ਦੇ ਵੰਸ਼ ਵਿੱਚੋਂ ਦਾਊਦ ਦਾ ਪੁੱਤਰ ਸੀ।
อิพฺราหีม: สนฺตาโน ทายูทฺ ตสฺย สนฺตาโน ยีศุขฺรีษฺฏสฺตสฺย ปูรฺวฺวปุรุษวํศเศฺรณีฯ
2 ੨ ਅਬਰਾਹਾਮ ਤੋਂ ਇਸਹਾਕ ਜੰਮਿਆ ਅਤੇ ਇਸਹਾਕ ਤੋਂ ਯਾਕੂਬ ਜੰਮਿਆ ਅਤੇ ਯਾਕੂਬ ਤੋਂ ਯਹੂਦਾਹ ਤੇ ਉਸ ਦੇ ਭਰਾ ਜੰਮੇ।
อิพฺราหีม: ปุตฺร อิสฺหากฺ ตสฺย ปุโตฺร ยากูพฺ ตสฺย ปุโตฺร ยิหูทาสฺตสฺย ภฺราตรศฺจฯ
3 ੩ ਯਹੂਦਾਹ ਤੋਂ ਫ਼ਰਸ ਅਤੇ ਜ਼ਰਾ ਤਾਮਾਰ ਦੀ ਕੁੱਖੋਂ ਜੰਮੇ ਅਤੇ ਫ਼ਰਸ ਤੋਂ ਹਸਰੋਨ ਜੰਮਿਆ ਅਤੇ ਹਸਰੋਨ ਤੋਂ ਰਾਮ ਜੰਮਿਆ।
ตสฺมาทฺ ยิหูทาตสฺตามโร ครฺเภ เปรเสฺสรเหา ชชฺญาเต, ตสฺย เปรส: ปุโตฺร หิโษฺรณฺ ตสฺย ปุโตฺร 'รามฺฯ
4 ੪ ਰਾਮ ਤੋਂ ਅੰਮੀਨਾਦਾਬ ਜੰਮਿਆ ਅਤੇ ਅੰਮੀਨਾਦਾਬ ਤੋਂ ਨਹਸ਼ੋਨ ਜੰਮਿਆ ਅਤੇ ਨਹਸ਼ੋਨ ਤੋਂ ਸਲਮੋਨ ਜੰਮਿਆ।
ตสฺย ปุโตฺร 'มฺมีนาทพฺ ตสฺย ปุโตฺร นหโศนฺ ตสฺย ปุตฺร: สลฺโมนฺฯ
5 ੫ ਸਲਮੋਨ ਤੋਂ ਬੋਅਜ਼ ਰਾਹਾਬ ਦੀ ਕੁੱਖੋਂ ਜੰਮਿਆ ਅਤੇ ਬੋਅਜ਼ ਤੋਂ ਓਬੇਦ ਰੂਥ ਦੀ ਕੁੱਖੋਂ ਜੰਮਿਆ ਅਤੇ ਓਬੇਦ ਤੋਂ ਯੱਸੀ ਜੰਮਿਆ।
ตสฺมาทฺ ราหโพ ครฺเภ โพยมฺ ชชฺเญ, ตสฺมาทฺ รูโต ครฺเภ โอเพทฺ ชชฺเญ, ตสฺย ปุโตฺร ยิศย: ฯ
6 ੬ ਯੱਸੀ ਤੋਂ ਦਾਊਦ ਰਾਜਾ ਜੰਮਿਆ ਅਤੇ ਦਾਊਦ ਰਾਜਾ ਤੋਂ ਸੁਲੇਮਾਨ ਊਰੀਯਾਹ ਦੀ ਔਰਤ ਦੀ ਕੁੱਖੋਂ ਜੰਮਿਆ।
ตสฺย ปุโตฺร ทายูทฺ ราช: ตสฺมาทฺ มฺฤโตริยสฺย ชายายำ สุเลมานฺ ชชฺเญฯ
7 ੭ ਸੁਲੇਮਾਨ ਤੋਂ ਰਹਬੁਆਮ ਜੰਮਿਆ ਅਤੇ ਰਹਬੁਆਮ ਤੋਂ ਅਬੀਯਾਹ ਜੰਮਿਆ ਅਤੇ ਅਬੀਯਾਹ ਤੋਂ ਆਸਾ ਜੰਮਿਆ।
ตสฺย ปุโตฺร ริหพิยามฺ, ตสฺย ปุโตฺร'พิย: , ตสฺย ปุตฺร อาสา: ฯ
8 ੮ ਆਸਾ ਤੋਂ ਯਹੋਸ਼ਾਫ਼ਾਤ ਜੰਮਿਆ ਅਤੇ ਯਹੋਸ਼ਾਫ਼ਾਤ ਤੋਂ ਯੋਰਾਮ ਜੰਮਿਆ ਅਤੇ ਯੋਰਾਮ ਤੋਂ ਉੱਜ਼ੀਯਾਹ ਜੰਮਿਆ।
ตสฺย สุโต ยิโหศาผฏฺ ตสฺย สุโต ยิโหราม ตสฺย สุต อุษิย: ฯ
9 ੯ ਉੱਜ਼ੀਯਾਹ ਤੋਂ ਯੋਥਾਮ ਜੰਮਿਆ ਅਤੇ ਯੋਥਾਮ ਤੋਂ ਆਹਾਜ਼ ਜੰਮਿਆ ਅਤੇ ਆਹਾਜ਼ ਤੋਂ ਹਿਜ਼ਕੀਯਾਹ ਜੰਮਿਆ।
ตสฺย สุโต โยถมฺ ตสฺย สุต อาหมฺ ตสฺย สุโต หิษฺกิย: ฯ
10 ੧੦ ਹਿਜ਼ਕੀਯਾਹ ਤੋਂ ਮਨੱਸ਼ਹ ਜੰਮਿਆ ਅਤੇ ਮਨੱਸ਼ਹ ਤੋਂ ਆਮੋਨ ਜੰਮਿਆ ਅਤੇ ਆਮੋਨ ਤੋਂ ਯੋਸ਼ੀਯਾਹ ਜੰਮਿਆ।
ตสฺย สุโต มินศิ: , ตสฺย สุต อาโมนฺ ตสฺย สุโต โยศิย: ฯ
11 ੧੧ ਯੋਸ਼ੀਯਾਹ ਤੋਂ ਯਕਾਨਯਾਹ ਅਤੇ ਉਹ ਦੇ ਭਰਾ ਬਾਬੁਲ ਵੱਲ ਜਾਣ ਦੇ ਸਮੇਂ ਜੰਮੇ।
พาพิลฺนคเร ปฺรวสนาตฺ ปูรฺวฺวํ ส โยศิโย ยิขนิยํ ตสฺย ภฺราตฺฤํศฺจ ชนยามาสฯ
12 ੧੨ ਬਾਬੁਲ ਵੱਲ ਜਾਣ ਤੋਂ ਬਾਅਦ ਯਕਾਨਯਾਹ ਤੋਂ ਸ਼ਅਲਤੀਏਲ ਜੰਮਿਆ ਅਤੇ ਸ਼ਅਲਤੀਏਲ ਤੋਂ ਜ਼ਰੁੱਬਾਬਲ ਜੰਮਿਆ।
ตโต พาพิลิ ปฺรวสนกาเล ยิขนิย: ศลฺตีเยลํ ชนยามาส, ตสฺย สุต: สิรุพฺพาวิลฺฯ
13 ੧੩ ਜ਼ਰੁੱਬਾਬਲ ਤੋਂ ਅਬੀਹੂਦ ਜੰਮਿਆ ਅਤੇ ਅਬੀਹੂਦ ਤੋਂ ਅਲਯਾਕੀਮ ਜੰਮਿਆ ਅਤੇ ਅਲਯਾਕੀਮ ਤੋਂ ਅੱਜ਼ੋਰ ਜੰਮਿਆ।
ตสฺย สุโต 'โพหุทฺ ตสฺย สุต อิลียากีมฺ ตสฺย สุโต'โสรฺฯ
14 ੧੪ ਅੱਜ਼ੋਰ ਤੋਂ ਸਾਦੋਕ ਜੰਮਿਆ ਅਤੇ ਸਾਦੋਕ ਤੋਂ ਯਾਕੀਨ ਜੰਮਿਆ ਅਤੇ ਯਾਕੀਨ ਤੋਂ ਅਲੀਹੂਦ ਜੰਮਿਆ।
อโสร: สุต: สาโทกฺ ตสฺย สุต อาขีมฺ ตสฺย สุต อิลีหูทฺฯ
15 ੧੫ ਅਲੀਹੂਦ ਤੋਂ ਅਲਾਜ਼ਾਰ ਜੰਮਿਆ ਅਤੇ ਅਲਾਜ਼ਾਰ ਤੋਂ ਮੱਥਾਨ ਜੰਮਿਆ ਅਤੇ ਮੱਥਾਨ ਤੋਂ ਯਾਕੂਬ ਜੰਮਿਆ।
ตสฺย สุต อิลิยาสรฺ ตสฺย สุโต มตฺตนฺฯ
16 ੧੬ ਅਤੇ ਯਾਕੂਬ ਤੋਂ ਯੂਸੁਫ਼ ਜੰਮਿਆ। ਉਹ ਮਰਿਯਮ ਦਾ ਪਤੀ ਸੀ ਜਿਸ ਦੀ ਕੁੱਖੋਂ ਯਿਸੂ ਨੇ ਜਨਮ ਲਿਆ, ਜਿਹੜਾ ਮਸੀਹ ਅਖਵਾਉਂਦਾ ਹੈ।
ตสฺย สุโต ยากูพฺ ตสฺย สุโต ยูษผฺ ตสฺย ชายา มริยมฺ; ตสฺย ครฺเภ ยีศุรชนิ, ตเมว ขฺรีษฺฏมฺ (อรฺถาทฺ อภิษิกฺตํ) วทนฺติฯ
17 ੧੭ ਸੋ ਅਬਰਾਹਾਮ ਤੋਂ ਲੈ ਕੇ ਦਾਊਦ ਤੱਕ ਕੁੱਲ ਚੌਦਾਂ ਪੀੜ੍ਹੀਆਂ ਹਨ ਅਤੇ ਦਾਊਦ ਤੋਂ ਲੈ ਕੇ ਬਾਬੁਲ ਵੱਲ ਜਾਣ ਤੱਕ ਚੌਦਾਂ ਪੀੜ੍ਹੀਆਂ ਹਨ ਅਤੇ ਬਾਬੁਲ ਵੱਲ ਜਾਣ ਤੋਂ ਲੈ ਕੇ ਮਸੀਹ ਤੱਕ ਚੌਦਾਂ ਪੀੜ੍ਹੀਆਂ ਹਨ।
อิตฺถมฺ อิพฺราหีโม ทายูทํ ยาวตฺ สากเลฺยน จตุรฺทศปุรุษา: ; อา ทายูท: กาลาทฺ พาพิลิ ปฺรวสนกาลํ ยาวตฺ จตุรฺทศปุรุษา ภวนฺติฯ พาพิลิ ปฺรวาสนกาลาตฺ ขฺรีษฺฏสฺย กาลํ ยาวตฺ จตุรฺทศปุรุษา ภวนฺติฯ
18 ੧੮ ਯਿਸੂ ਮਸੀਹ ਦਾ ਜਨਮ ਇਸ ਤਰ੍ਹਾਂ ਹੋਇਆ, ਕਿ ਜਦ ਉਹ ਦੀ ਮਾਤਾ ਮਰਿਯਮ ਦੀ ਯੂਸੁਫ਼ ਨਾਲ ਮੰਗਣੀ ਹੋਈ ਸੀ ਤਦ ਉਨ੍ਹਾਂ ਦੇ ਵਿਆਹ ਹੋਣ ਤੋਂ ਪਹਿਲਾਂ ਉਹ ਪਵਿੱਤਰ ਆਤਮਾ ਤੋਂ ਗਰਭਵਤੀ ਪਾਈ ਗਈ।
ยีศุขฺรีษฺฏสฺย ชนฺม กถฺถเตฯ มริยมฺ นามิกา กนฺยา ยูษเผ วาคฺทตฺตาสีตฺ, ตทา ตโย: สงฺคมาตฺ ปฺรากฺ สา กนฺยา ปวิเตฺรณาตฺมนา ครฺภวตี พภูวฯ
19 ੧੯ ਤਦ ਉਸ ਦੇ ਪਤੀ ਯੂਸੁਫ਼ ਨੇ, ਜਿਹੜਾ ਧਰਮੀ ਪੁਰਖ ਸੀ ਅਤੇ ਨਹੀਂ ਸੀ ਚਾਹੁੰਦਾ ਕਿ ਉਸ ਨੂੰ ਬਦਨਾਮ ਕਰੇ, ਇਹ ਸੋਚਿਆ ਕਿ ਉਹ ਨੂੰ ਚੁੱਪ-ਚਾਪ ਤਿਆਗ ਦੇਵੇ।
ตตฺร ตสฺยา: ปติ รฺยูษผฺ เสาชนฺยาตฺ ตสฺยา: กลงฺคํ ปฺรกาศยิตุมฺ อนิจฺฉนฺ โคปเนเน ตำ ปาริตฺยกฺตุํ มนศฺจเกฺรฯ
20 ੨੦ ਪਰ ਜਦੋਂ ਉਹ ਇਨ੍ਹਾਂ ਗੱਲਾਂ ਦੀ ਚਿੰਤਾ ਵਿੱਚ ਪਿਆ ਸੀ ਤਾਂ ਵੇਖੋ, ਪ੍ਰਭੂ ਦੇ ਇੱਕ ਦੂਤ ਨੇ ਸੁਫ਼ਨੇ ਵਿੱਚ ਉਹ ਨੂੰ ਦਰਸ਼ਣ ਦੇ ਕੇ ਕਿਹਾ, ਹੇ ਯੂਸੁਫ਼ ਦਾਊਦ ਦੇ ਪੁੱਤਰ ਤੂੰ ਆਪਣੀ ਪਤਨੀ ਮਰਿਯਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ ਕਿਉਂਕਿ ਜਿਹੜਾ ਉਹ ਦੀ ਕੁੱਖ ਵਿੱਚ ਹੈ, ਉਹ ਪਵਿੱਤਰ ਆਤਮਾ ਤੋਂ ਹੈ।
ส ตไถว ภาวยติ, ตทานีํ ปรเมศฺวรสฺย ทูต: สฺวปฺเน ตํ ทรฺศนํ ทตฺตฺวา วฺยาชหาร, เห ทายูท: สนฺตาน ยูษผฺ ตฺวํ นิชำ ชายำ มริยมมฺ อาทาตุํ มา ไภษี: ฯ
21 ੨੧ ਉਹ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸ ਦਾ ਨਾਮ ਯਿਸੂ ਰੱਖੀਂ, ਕਿਉਂ ਜੋ ਉਹ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਛੁਟਕਾਰਾ ਦੇਵੇਗਾ।
ยตสฺตสฺยา ครฺภ: ปวิตฺราทาตฺมโน'ภวตฺ, สา จ ปุตฺรํ ปฺรสวิษฺยเต, ตทา ตฺวํ ตสฺย นาม ยีศุมฺ (อรฺถาตฺ ตฺราตารํ) กรีษฺยเส, ยสฺมาตฺ ส นิชมนุชานฺ เตษำ กลุเษภฺย อุทฺธริษฺยติฯ
22 ੨੨ ਇਹ ਸਭ ਕੁਝ ਇਸ ਲਈ ਹੋਇਆ ਕਿ ਜਿਹੜੀ ਗੱਲ ਪ੍ਰਭੂ ਨੇ ਨਬੀ ਦੇ ਦੁਆਰਾ ਆਖੀ ਸੀ ਉਹ ਪੂਰੀ ਹੋਵੇ,
อิตฺถํ สติ, ปศฺย ครฺภวตี กนฺยา ตนยํ ปฺรสวิษฺยเตฯ อิมฺมานูเยลฺ ตทียญฺจ นามเธยํ ภวิษฺยติ๚ อิมฺมานูเยลฺ อสฺมากํ สงฺคีศฺวรอิตฺยรฺถ: ฯ
23 ੨੩ ਵੇਖੋ, ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਪੁੱਤਰ ਜਣੇਗੀ, ਅਤੇ ਉਹ ਉਸ ਦਾ ਨਾਮ ਇੰਮਾਨੂਏਲ ਰੱਖਣਗੇ। ਜਿਹ ਦਾ ਅਰਥ ਹੈ “ਪਰਮੇਸ਼ੁਰ ਸਾਡੇ ਨਾਲ”।
อิติ ยทฺ วจนํ ปุรฺวฺวํ ภวิษฺยทฺวกฺตฺรา อีศฺวร: กถายามาส, ตตฺ ตทานีํ สิทฺธมภวตฺฯ
24 ੨੪ ਫਿਰ ਯੂਸੁਫ਼ ਨੇ ਨੀਂਦ ਤੋਂ ਉੱਠ ਕੇ ਜਿਵੇਂ ਪ੍ਰਭੂ ਦੇ ਦੂਤ ਨੇ ਉਹ ਨੂੰ ਆਗਿਆ ਦਿੱਤੀ ਸੀ, ਤਿਵੇਂ ਹੀ ਕੀਤਾ ਅਤੇ ਆਪਣੀ ਪਤਨੀ ਨੂੰ ਆਪਣੇ ਘਰ ਲੈ ਆਇਆ।
อนนฺตรํ ยูษผฺ นิทฺราโต ชาคริต อุตฺถาย ปรเมศฺวรียทูตสฺย นิเทศานุสาเรณ นิชำ ชายำ ชคฺราห,
25 ੨੫ ਯੂਸੁਫ਼ ਉਸ ਦੇ ਨੇੜੇ ਨਹੀਂ ਗਿਆ, ਜਿੰਨਾਂ ਚਿਰ ਉਸ ਨੇ ਪੁੱਤਰ ਨੂੰ ਜਨਮ ਨਹੀਂ ਦਿੱਤਾ ਅਤੇ ਉਹ ਦਾ ਨਾਮ ਯਿਸੂ ਰੱਖਿਆ।
กินฺตุ ยาวตฺ สา นิชํ ปฺรถมสุตํ อ สุษุเว, ตาวตฺ ตำ โนปาคจฺฉตฺ, ตต: สุตสฺย นาม ยีศุํ จเกฺรฯ