< ਮੱਤੀ 22 >
1 ੧ ਯਿਸੂ ਨੇ ਉਨ੍ਹਾਂ ਦੇ ਨਾਲ ਫਿਰ ਦ੍ਰਿਸ਼ਟਾਂਤਾਂ ਵਿੱਚ ਕਿਹਾ,
अनन्तरं यीशुः पुनरपि दृष्टान्तेन तान् अवादीत्,
2 ੨ ਸਵਰਗ ਰਾਜ ਕਿਸੇ ਰਾਜੇ ਵਰਗਾ ਹੈ ਜਿਸ ਨੇ ਆਪਣੇ ਪੁੱਤਰ ਦਾ ਵਿਆਹ ਕੀਤਾ।
स्वर्गीयराज्यम् एतादृशस्य नृपतेः समं, यो निज पुत्रं विवाहयन् सर्व्वान् निमन्त्रितान् आनेतुं दासेयान् प्रहितवान्,
3 ੩ ਅਤੇ ਉਸ ਨੇ ਸੱਦੇ ਹੋਇਆਂ ਨੂੰ ਵਿਆਹ ਵਿੱਚ ਸੱਦਣ ਲਈ ਆਪਣੇ ਨੌਕਰਾਂ ਨੂੰ ਭੇਜਿਆ ਪਰ ਉਹ ਆਉਣ ਲਈ ਤਿਆਰ ਨਾ ਹੋਏ।
किन्तु ते समागन्तुं नेष्टवन्तः।
4 ੪ ਫਿਰ ਉਹ ਨੇ ਹੋਰਨਾਂ ਨੌਕਰਾਂ ਨੂੰ ਇਹ ਕਹਿ ਕੇ ਭੇਜਿਆ ਜੋ ਸੱਦੇ ਹੋਇਆਂ ਨੂੰ ਆਖੋ ਕਿ ਵੇਖੋ ਮੈਂ ਭੋਜਨ ਤਿਆਰ ਕੀਤਾ ਹੈ ਅਤੇ ਮੇਰੇ ਬੈਲ ਤੇ ਮੋਟੇ-ਮੋਟੇ ਜਾਨਵਰ ਵੱਢੇ ਗਏ ਹਨ ਅਤੇ ਸਭ ਕੁਝ ਤਿਆਰ ਹੈ। ਤੁਸੀਂ ਵਿਆਹ ਵਿੱਚ ਆਓ।
ततो राजा पुनरपि दासानन्यान् इत्युक्त्वा प्रेषयामास, निमन्त्रितान् वदत, पश्यत, मम भेज्यमासादितमास्ते, निजव्टषादिपुष्टजन्तून् मारयित्वा सर्व्वं खाद्यद्रव्यमासादितवान्, यूयं विवाहमागच्छत।
5 ੫ ਪਰ ਉਹਨਾਂ ਨੇ ਕੋਈ ਪਰਵਾਹ ਨਾ ਕੀਤੀ ਅਤੇ ਚੱਲੇ ਗਏ, ਕੋਈ ਆਪਣੇ ਖੇਤ ਨੂੰ ਅਤੇ ਕੋਈ ਆਪਣੇ ਵਣਜ-ਵਪਾਰ ਨੂੰ,
तथपि ते तुच्छीकृत्य केचित् निजक्षेत्रं केचिद् वाणिज्यं प्रति स्वस्वमार्गेण चलितवन्तः।
6 ੬ ਅਤੇ ਕਈਆਂ ਨੇ ਉਹ ਦੇ ਨੌਕਰਾਂ ਨੂੰ ਫੜ੍ਹ ਕੇ ਉਨ੍ਹਾਂ ਦੀ ਬੇਇੱਜ਼ਤੀ ਕੀਤੀ ਅਤੇ ਮਾਰ ਸੁੱਟਿਆ।
अन्ये लोकास्तस्य दासेयान् धृत्वा दौरात्म्यं व्यवहृत्य तानवधिषुः।
7 ੭ ਤਦ ਰਾਜੇ ਨੂੰ ਕ੍ਰੋਧ ਆਇਆ ਅਤੇ ਉਸ ਨੇ ਆਪਣੀਆਂ ਫ਼ੌਜਾਂ ਭੇਜ ਕੇ ਉਨ੍ਹਾਂ ਖ਼ੂਨੀਆਂ ਦਾ ਨਾਸ ਕਰ ਦਿੱਤਾ ਅਤੇ ਉਨ੍ਹਾਂ ਦਾ ਸ਼ਹਿਰ ਫੂਕ ਸੁੱਟਿਆ।
अनन्तरं स नृपतिस्तां वार्त्तां श्रुत्वा क्रुध्यन् सैन्यानि प्रहित्य तान् घातकान् हत्वा तेषां नगरं दाहयामास।
8 ੮ ਤਦ ਉਸ ਨੇ ਆਪਣੇ ਨੌਕਰਾਂ ਨੂੰ ਆਖਿਆ, ਵਿਆਹ ਦਾ ਸਮਾਨ ਤਾਂ ਤਿਆਰ ਹੈ ਪਰ ਸੱਦੇ ਹੋਏ ਯੋਗ ਨਹੀਂ ਹਨ।
ततः स निजदासेयान् बभाषे, विवाहीयं भोज्यमासादितमास्ते, किन्तु निमन्त्रिता जना अयोग्याः।
9 ੯ ਸੋ ਤੁਸੀਂ ਚੌਕਾਂ ਵਿੱਚ ਜਾਓ ਅਤੇ ਜਿੰਨੇ ਤੁਹਾਨੂੰ ਮਿਲਣ ਵਿਆਹ ਵਿੱਚ ਸੱਦ ਲਿਆਓ।
तस्माद् यूयं राजमार्गं गत्वा यावतो मनुजान् पश्यत, तावतएव विवाहीयभोज्याय निमन्त्रयत।
10 ੧੦ ਤਦ ਉਹ ਨੌਕਰ ਰਸਤਿਆਂ ਉੱਤੇ ਬਾਹਰ ਜਾ ਕੇ ਬੁਰੇ ਭਲੇ ਜਿੰਨੇ ਮਿਲੇ ਸਭਨਾਂ ਨੂੰ ਇਕੱਠੇ ਕਰ ਲਿਆਏ ਅਤੇ ਵਿਆਹ ਵਾਲਾ ਘਰ ਮਹਿਮਾਨਾਂ ਨਾਲ ਭਰ ਗਿਆ।
तदा ते दासेया राजमार्गं गत्वा भद्रान् अभद्रान् वा यावतो जनान् ददृशुः, तावतएव संगृह्यानयन्; ततोऽभ्यागतमनुजै र्विवाहगृहम् अपूर्य्यत।
11 ੧੧ ਪਰ ਜਦ ਰਾਜਾ ਮਹਿਮਾਨਾਂ ਨੂੰ ਵੇਖਣ ਅੰਦਰ ਆਇਆ ਤਦ ਉੱਥੇ ਇੱਕ ਮਨੁੱਖ ਨੂੰ ਦੇਖਿਆ ਜਿਸ ਨੇ ਵਿਆਹ ਵਾਲੇ ਕੱਪੜੇ ਨਹੀਂ ਪਹਿਨੇ ਹੋਏ ਸਨ।
तदानीं स राजा सर्व्वानभ्यागतान् द्रष्टुम् अभ्यन्तरमागतवान्; तदा तत्र विवाहीयवसनहीनमेकं जनं वीक्ष्य तं जगाद्,
12 ੧੨ ਅਤੇ ਉਹ ਨੂੰ ਕਿਹਾ, ਭਾਈ, ਤੂੰ ਇੱਥੇ ਵਿਆਹ ਵਾਲੇ ਕੱਪੜਿਆਂ ਬਿਨ੍ਹਾਂ ਕਿਵੇਂ ਅੰਦਰ ਆਇਆ? ਪਰ ਉਹ ਚੁੱਪ ਹੀ ਰਿਹਾ।
हे मित्र, त्वं विवाहीयवसनं विना कथमत्र प्रविष्टवान्? तेन स निरुत्तरो बभूव।
13 ੧੩ ਤਦ ਰਾਜੇ ਨੇ ਸੇਵਾਦਾਰਾਂ ਨੂੰ ਆਖਿਆ, ਇਹ ਦੇ ਹੱਥ-ਪੈਰ ਬੰਨ੍ਹ ਕੇ ਇਹ ਨੂੰ ਬਾਹਰ ਦੇ ਅੰਧਕਾਰ ਵਿੱਚ ਸੁੱਟ ਦਿਓ! ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ।
तदा राजा निजानुचरान् अवदत्, एतस्य करचरणान् बद्धा यत्र रोदनं दन्तैर्दन्तघर्षणञ्च भवति, तत्र वहिर्भूततमिस्रे तं निक्षिपत।
14 ੧੪ ਕਿਉਂ ਜੋ ਸੱਦੇ ਹੋਏ ਤਾਂ ਬਹੁਤ ਹਨ ਪਰ ਚੁਣੇ ਹੋਏ ਥੋੜ੍ਹੇ।
इत्थं बहव आहूता अल्पे मनोभिमताः।
15 ੧੫ ਤਦ ਫ਼ਰੀਸੀਆਂ ਨੇ ਯੋਜਨਾ ਬਣਾਈ ਜੋ ਉਹ ਨੂੰ ਕਿਸ ਤਰ੍ਹਾਂ ਗੱਲਾਂ ਵਿੱਚ ਫਸਾਈਏ।
अनन्तरं फिरूशिनः प्रगत्य यथा संलापेन तम् उन्माथे पातयेयुस्तथा मन्त्रयित्वा
16 ੧੬ ਅਤੇ ਉਨ੍ਹਾਂ ਆਪਣੇ ਚੇਲਿਆਂ ਨੂੰ ਹੇਰੋਦੀਆਂ ਦੇ ਨਾਲ ਉਸ ਦੇ ਕੋਲ ਭੇਜਿਆ ਕਿ ਉਸ ਨੂੰ ਆਖਣ, ਗੁਰੂ ਜੀ, ਅਸੀਂ ਜਾਣਦੇ ਹਾਂ ਜੋ ਤੂੰ ਸੱਚਾ ਹੈਂ ਅਤੇ ਸਚਿਆਈ ਨਾਲ ਪਰਮੇਸ਼ੁਰ ਦਾ ਰਾਹ ਦੱਸਦਾ ਹੈਂ ਅਤੇ ਤੈਨੂੰ ਕਿਸੇ ਦੀ ਪਰਵਾਹ ਨਹੀਂ ਕਿਉਂ ਜੋ ਤੂੰ ਮਨੁੱਖਾਂ ਦਾ ਪੱਖਪਾਤ ਨਹੀਂ ਕਰਦਾ।
हेरोदीयमनुजैः साकं निजशिष्यगणेन तं प्रति कथयामासुः, हे गुरो, भवान् सत्यः सत्यमीश्वरीयमार्गमुपदिशति, कमपि मानुषं नानुरुध्यते, कमपि नापेक्षते च, तद् वयं जानीमः।
17 ੧੭ ਸੋ ਸਾਨੂੰ ਦੱਸ, ਤੂੰ ਕੀ ਸਮਝਦਾ ਹੈਂ ਜੋ ਕੈਸਰ ਨੂੰ ਕਰ ਦੇਣਾ ਯੋਗ ਹੈ ਜਾਂ ਨਹੀਂ?
अतः कैसरभूपाय करोऽस्माकं दातव्यो न वा? अत्र भवता किं बुध्यते? तद् अस्मान् वदतु।
18 ੧੮ ਪਰ ਯਿਸੂ ਨੇ ਉਨ੍ਹਾਂ ਦੀ ਚਲਾਕੀ ਸਮਝ ਕੇ ਆਖਿਆ, ਹੇ ਕਪਟੀਓ ਕਿਉਂ ਮੈਨੂੰ ਪਰਖਦੇ ਹੋ?
ततो यीशुस्तेषां खलतां विज्ञाय कथितवान्, रे कपटिनः युयं कुतो मां परिक्षध्वे?
19 ੧੯ ਕਰ ਦਾ ਸਿੱਕਾ ਮੈਨੂੰ ਵਿਖਾਓ। ਤਦ ਉਹ ਇੱਕ ਅੱਠਿਆਨੀ ਉਸ ਕੋਲ ਲਿਆਏ।
तत्करदानस्य मुद्रां मां दर्शयत। तदानीं तैस्तस्य समीपं मुद्राचतुर्थभाग आनीते
20 ੨੦ ਅਤੇ ਉਸ ਨੇ ਉਨ੍ਹਾਂ ਨੂੰ ਕਿਹਾ, ਇਹ ਮੂਰਤ ਅਤੇ ਲਿਖਤ ਕਿਸ ਦੀ ਹੈ?
स तान् पप्रच्छ, अत्र कस्येयं मूर्त्ति र्नाम चास्ते? ते जगदुः, कैसरभूपस्य।
21 ੨੧ ਉਨ੍ਹਾਂ ਉਸ ਨੂੰ ਕਿਹਾ, ਕੈਸਰ ਦੀ। ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ, ਫੇਰ ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਉਹ ਕੈਸਰ ਨੂੰ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਉਹ ਪਰਮੇਸ਼ੁਰ ਨੂੰ ਦਿਓ।
ततः स उक्तवान, कैसरस्य यत् तत् कैसराय दत्त, ईश्वरस्य यत् तद् ईश्वराय दत्त।
22 ੨੨ ਅਤੇ ਉਹ ਇਹ ਸੁਣ ਕੇ ਹੈਰਾਨ ਹੋਏ ਅਤੇ ਉਸ ਨੂੰ ਛੱਡ ਕੇ ਚੱਲੇ ਗਏ।
इति वाक्यं निशम्य ते विस्मयं विज्ञाय तं विहाय चलितवन्तः।
23 ੨੩ ਉਸੇ ਦਿਨ ਸਦੂਕੀ ਜਿਹੜੇ ਆਖਦੇ ਹਨ ਜੋ ਮੁਰਦਿਆਂ ਦਾ ਜੀ ਉੱਠਣਾ ਨਹੀਂ ਹੈ ਉਹ ਦੇ ਕੋਲ ਆਏ ਅਤੇ ਉਸ ਤੋਂ ਸਵਾਲ ਪੁੱਛਿਆ
तस्मिन्नहनि सिदूकिनोऽर्थात् श्मशानात् नोत्थास्यन्तीति वाक्यं ये वदन्ति, ते यीशेारन्तिकम् आगत्य पप्रच्छुः,
24 ੨੪ ਕਿ ਗੁਰੂ ਜੀ ਮੂਸਾ ਨੇ ਆਖਿਆ ਸੀ ਕਿ ਜੇ ਕੋਈ ਬੇ-ਔਲਾਦ ਮਰ ਜਾਵੇ ਤਾਂ ਉਹ ਦਾ ਭਰਾ ਉਹ ਦੀ ਪਤਨੀ ਨਾਲ ਵਿਆਹ ਕਰ ਲਵੇ ਅਤੇ ਆਪਣੇ ਭਰਾ ਲਈ ਸੰਤਾਨ ਉਤਪੰਨ ਕਰੇ।
हे गुरो, कश्चिन्मनुजश्चेत् निःसन्तानः सन् प्राणान् त्यजति, तर्हि तस्य भ्राता तस्य जायां व्युह्य भ्रातुः सन्तानम् उत्पादयिष्यतीति मूसा आदिष्टवान्।
25 ੨੫ ਸੋ ਸਾਡੇ ਵਿੱਚ ਸੱਤ ਭਰਾ ਸਨ ਅਤੇ ਪਹਿਲਾ ਵਿਆਹ ਕਰ ਕੇ ਮਰ ਗਿਆ ਅਤੇ ਬੇ-ਔਲਾਦਾ ਹੋਣ ਕਰਕੇ ਆਪਣੇ ਭਰਾ ਦੇ ਲਈ ਆਪਣੀ ਪਤਨੀ ਛੱਡ ਗਿਆ।
किन्त्वस्माकमत्र केऽपि जनाः सप्तसहोदरा आसन्, तेषां ज्येष्ठ एकां कन्यां व्यवहात्, अपरं प्राणत्यागकाले स्वयं निःसन्तानः सन् तां स्त्रियं स्वभ्रातरि समर्पितवान्,
26 ੨੬ ਇਸੇ ਤਰ੍ਹਾਂ ਦੂਜਾ ਵੀ ਅਤੇ ਤੀਜਾ ਵੀ, ਇਸੇ ਤਰ੍ਹਾਂ ਸੱਤਵੇਂ ਤੱਕ।
ततो द्वितीयादिसप्तमान्ताश्च तथैव चक्रुः।
27 ੨੭ ਅਤੇ ਸਾਰਿਆਂ ਦੇ ਬਾਅਦ ਉਹ ਔਰਤ ਵੀ ਮਰ ਗਈ।
शेषे सापी नारी ममार।
28 ੨੮ ਉਪਰੰਤ ਮੁਰਦਿਆਂ ਦੇ ਜੀ ਉੱਠਣ ਦੇ ਦਿਨ ਨੂੰ ਉਹ ਉਨ੍ਹਾਂ ਸੱਤਾਂ ਵਿੱਚੋਂ ਕਿਸ ਦੀ ਪਤਨੀ ਹੋਵੇਗੀ ਕਿਉਂਕਿ ਉਹ ਸਭਨਾਂ ਦੀ ਪਤਨੀ ਬਣੀ ਸੀ?
मृतानाम् उत्थानसमये तेषां सप्तानां मध्ये सा नारी कस्य भार्य्या भविष्यति? यस्मात् सर्व्वएव तां व्यवहन्।
29 ੨੯ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਤੁਸੀਂ ਪਵਿੱਤਰ ਗ੍ਰੰਥਾਂ ਅਤੇ ਪਰਮੇਸ਼ੁਰ ਦੀ ਸਮਰੱਥਾ ਨੂੰ ਨਹੀਂ ਜਾਣਦੇ, ਇਸੇ ਲਈ ਗਲਤੀ ਕਰਦੇ ਹੋ।
ततो यीशुः प्रत्यवादीत्, यूयं धर्म्मपुस्तकम् ईश्वरीयां शक्तिञ्च न विज्ञाय भ्रान्तिमन्तः।
30 ੩੦ ਕਿਉਂ ਜੋ ਜੀ ਉੱਠਣ ਵਾਲੇ ਦਿਨ ਵਿੱਚ ਨਾ ਵਿਆਹ ਕਰਦੇ ਅਤੇ ਨਾ ਵਿਆਹੇ ਜਾਂਦੇ ਹਨ ਪਰ ਸਵਰਗ ਵਿੱਚ ਦੂਤਾਂ ਵਰਗੇ ਹਨ।
उत्थानप्राप्ता लोका न विवहन्ति, न च वाचा दीयन्ते, किन्त्वीश्वरस्य स्वर्गस्थदूतानां सदृशा भवन्ति।
31 ੩੧ ਪਰ ਮੁਰਦਿਆਂ ਦੇ ਜੀ ਉੱਠਣ ਦੇ ਦਿਨ ਦੇ ਵਿਖੇ ਕੀ ਤੁਸੀਂ ਉਹ ਨਹੀਂ ਪੜ੍ਹਿਆ ਜੋ ਪਰਮੇਸ਼ੁਰ ਨੇ ਤੁਹਾਨੂੰ ਆਖਿਆ
अपरं मृतानामुत्थानमधि युष्मान् प्रतीयमीश्वरोक्तिः,
32 ੩੨ ਕਿ ਮੈਂ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ? ਉਹ ਮੁਰਦਿਆਂ ਦਾ ਪਰਮੇਸ਼ੁਰ ਨਹੀਂ ਪਰ ਜਿਉਂਦਿਆਂ ਦਾ ਹੈ।
"अहमिब्राहीम ईश्वर इस्हाक ईश्वरो याकूब ईश्वर" इति किं युष्माभि र्नापाठि? किन्त्वीश्वरो जीवताम् ईश्वर: , स मृतानामीश्वरो नहि।
33 ੩੩ ਅਤੇ ਲੋਕ ਇਹ ਸੁਣ ਕੇ ਉਹ ਦੇ ਉਪਦੇਸ਼ ਤੋਂ ਹੈਰਾਨ ਹੋਏ।
इति श्रुत्वा सर्व्वे लोकास्तस्योपदेशाद् विस्मयं गताः।
34 ੩੪ ਪਰ ਜਦ ਫ਼ਰੀਸੀਆਂ ਨੇ ਸੁਣਿਆ ਜੋ ਉਹ ਨੇ ਸਦੂਕੀਆਂ ਦਾ ਮੂੰਹ ਬੰਦ ਕਰ ਦਿੱਤਾ, ਤਦ ਉਹ ਇੱਕ ਥਾਂ ਇਕੱਠੇ ਹੋਏ।
अनन्तरं सिदूकिनाम् निरुत्तरत्ववार्तां निशम्य फिरूशिन एकत्र मिलितवन्तः,
35 ੩੫ ਅਤੇ ਉਨ੍ਹਾਂ ਵਿੱਚੋਂ ਇੱਕ ਨੇ ਜਿਹੜਾ ਉਪਦੇਸ਼ਕ ਸੀ ਉਹ ਦੇ ਪਰਖਣ ਲਈ ਸਵਾਲ ਕੀਤਾ
तेषामेको व्यवस्थापको यीशुं परीक्षितुं पपच्छ,
36 ੩੬ ਕਿ ਗੁਰੂ ਜੀ, ਮੂਸਾ ਦੀ ਬਿਵਸਥਾ ਵਿੱਚ ਵੱਡਾ ਹੁਕਮ ਕਿਹੜਾ ਹੈ?
हे गुरो व्यवस्थाशास्त्रमध्ये काज्ञा श्रेष्ठा?
37 ੩੭ ਅਤੇ ਉਹ ਨੇ ਉਸ ਨੂੰ ਕਿਹਾ, ਤੂੰ ਪ੍ਰਭੂ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ।
ततो यीशुरुवाच, त्वं सर्व्वान्तःकरणैः सर्व्वप्राणैः सर्व्वचित्तैश्च साकं प्रभौ परमेश्वरे प्रीयस्व,
38 ੩੮ ਵੱਡਾ ਅਤੇ ਪਹਿਲਾ ਹੁਕਮ ਇਹੋ ਹੈ।
एषा प्रथममहाज्ञा। तस्याः सदृशी द्वितीयाज्ञैषा,
39 ੩੯ ਅਤੇ ਦੂਜਾ ਇਸ ਤਰ੍ਹਾਂ ਹੈ ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।
तव समीपवासिनि स्वात्मनीव प्रेम कुरु।
40 ੪੦ ਇਨ੍ਹਾਂ ਦੋਹਾਂ ਹੁਕਮਾਂ ਉੱਤੇ ਮੂਸਾ ਦੀ ਸਾਰੀ ਬਿਵਸਥਾ ਅਤੇ ਨਬੀਆਂ ਦੇ ਬਚਨ ਟਿਕੇ ਹੋਏ ਹਨ।
अनयो र्द्वयोराज्ञयोः कृत्स्नव्यवस्थाया भविष्यद्वक्तृग्रन्थस्य च भारस्तिष्ठति।
41 ੪੧ ਜਿਸ ਵੇਲੇ ਫ਼ਰੀਸੀ ਇਕੱਠੇ ਸਨ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ
अनन्तरं फिरूशिनाम् एकत्र स्थितिकाले यीशुस्तान् पप्रच्छ,
42 ੪੨ ਮਸੀਹ ਦੇ ਬਾਰੇ ਤੁਸੀਂ ਕੀ ਸਮਝਦੇ ਹੋ, ਉਹ ਕਿਹ ਦਾ ਪੁੱਤਰ ਹੈ? ਉਨ੍ਹਾਂ ਉਸ ਨੂੰ ਆਖਿਆ, ਦਾਊਦ ਦਾ।
ख्रीष्टमधि युष्माकं कीदृग्बोधो जायते? स कस्य सन्तानः? ततस्ते प्रत्यवदन्, दायूदः सन्तानः।
43 ੪੩ ਉਸ ਨੇ ਉਨ੍ਹਾਂ ਨੂੰ ਕਿਹਾ, ਫੇਰ ਦਾਊਦ ਆਤਮਾ ਦੀ ਰਾਹੀਂ ਕਿਵੇਂ ਉਹ ਨੂੰ ਪ੍ਰਭੂ ਆਖਦਾ ਹੈ? ਕਿ
तदा स उक्तवान्, तर्हि दायूद् कथम् आत्माधिष्ठानेन तं प्रभुं वदति?
44 ੪੪ ਪ੍ਰਭੂ ਨੇ ਮੇਰੇ ਪ੍ਰਭੂ ਨੂੰ ਆਖਿਆ, ਤੂੰ ਮੇਰੇ ਸੱਜੇ ਪਾਸੇ ਬੈਠ, ਜਦ ਤੱਕ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਹੇਠ ਨਾ ਕਰ ਦੇਵਾਂ।
यथा मम प्रभुमिदं वाक्यमवदत् परमेश्वरः। तवारीन् पादपीठं ते यावन्नहि करोम्यहं। तावत् कालं मदीये त्वं दक्षपार्श्व उपाविश। अतो यदि दायूद् तं प्रभुं वदति, र्तिह स कथं तस्य सन्तानो भवति?
45 ੪੫ ਸੋ ਜਦ ਦਾਊਦ ਉਹ ਨੂੰ ਪ੍ਰਭੂ ਆਖਦਾ ਹੈ ਤਾਂ ਉਹ ਉਸ ਦਾ ਪੁੱਤਰ ਕਿਸ ਤਰ੍ਹਾਂ ਹੋਇਆ?
तदानीं तेषां कोपि तद्वाक्यस्य किमप्युत्तरं दातुं नाशक्नोत्;
46 ੪੬ ਅਤੇ ਕੋਈ ਉਹ ਨੂੰ ਜਵਾਬ ਵਿੱਚ ਇੱਕ ਬਚਨ ਵੀ ਨਾ ਕਹਿ ਸਕਿਆ, ਨਾ ਉਸ ਦਿਨ ਤੋਂ ਕਿਸੇ ਦੀ ਹਿੰਮਤ ਹੋਈ ਜੋ ਉਸ ਅੱਗੇ ਕੋਈ ਪ੍ਰਸ਼ਨ ਕਰੇ।
तद्दिनमारभ्य तं किमपि वाक्यं प्रष्टुं कस्यापि साहसो नाभवत्।