< ਮੱਤੀ 16 >
1 ੧ ਫ਼ਰੀਸੀਆਂ ਅਤੇ ਸਦੂਕੀਆਂ ਨੇ ਕੋਲ ਆ ਕੇ ਯਿਸੂ ਨੂੰ ਪਰਖਣ ਲਈ ਉਸ ਅੱਗੇ ਬੇਨਤੀ ਕੀਤੀ ਜੋ ਸਵਰਗ ਵੱਲੋਂ ਕੋਈ ਨਿਸ਼ਾਨ ਵਿਖਾ।
ତଦାନୀଂ ଫିରୂଶିନଃ ସିଦୂକିନଶ୍ଚାଗତ୍ୟ ତଂ ପରୀକ୍ଷିତୁଂ ନଭମୀଯଂ କିଞ୍ଚନ ଲକ୍ଷ୍ମ ଦର୍ଶଯିତୁଂ ତସ୍ମୈ ନିୱେଦଯାମାସୁଃ|
2 ੨ ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਜਦੋਂ ਸ਼ਾਮ ਹੁੰਦੀ ਹੈ ਤਾਂ ਤੁਸੀਂ ਕਹਿੰਦੇ ਹੋ ਜੋ ਭਲਕੇ ਮੌਸਮ ਸਾਫ਼ ਰਹੇਗਾ, ਕਿਉਂਕਿ ਅਕਾਸ਼ ਲਾਲ ਹੈ।
ତତଃ ସ ଉକ୍ତୱାନ୍, ସନ୍ଧ୍ୟାଯାଂ ନଭସୋ ରକ୍ତତ୍ୱାଦ୍ ଯୂଯଂ ୱଦଥ, ଶ୍ୱୋ ନିର୍ମ୍ମଲଂ ଦିନଂ ଭୱିଷ୍ୟତି;
3 ੩ ਅਤੇ ਸਵੇਰ ਨੂੰ ਆਖਦੇ ਹੋ, ਅੱਜ ਹਨੇਰੀ ਵਗੇਗੀ ਕਿਉਂਕਿ ਅਕਾਸ਼ ਲਾਲ ਅਤੇ ਗਹਿਰਾ ਹੈ। ਅਕਾਸ਼ ਦੇ ਚਿੰਨ੍ਹਾਂ ਦੀ ਜਾਚ ਕਰਨੀ ਤੁਹਾਨੂੰ ਆਉਂਦੀ ਹੈ, ਪਰ ਸਮਿਆਂ ਦੇ ਨਿਸ਼ਾਨ ਪਹਿਚਾਣ ਨਹੀਂ ਸਕਦੇ।
ପ୍ରାତଃକାଲେ ଚ ନଭସୋ ରକ୍ତତ୍ୱାତ୍ ମଲିନତ୍ୱାଞ୍ଚ ୱଦଥ, ଝଞ୍ଭ୍ଶଦ୍ୟ ଭୱିଷ୍ୟତି| ହେ କପଟିନୋ ଯଦି ଯୂଯମ୍ ଅନ୍ତରୀକ୍ଷସ୍ୟ ଲକ୍ଷ୍ମ ବୋଦ୍ଧୁଂ ଶକ୍ନୁଥ, ତର୍ହି କାଲସ୍ୟୈତସ୍ୟ ଲକ୍ଷ୍ମ କଥଂ ବୋଦ୍ଧୁଂ ନ ଶକ୍ନୁଥ?
4 ੪ ਇਸ ਪੀੜ੍ਹੀ ਦੇ ਬੁਰੇ ਅਤੇ ਹਰਾਮਕਾਰ ਲੋਕ ਨਿਸ਼ਾਨ ਚਾਹੁੰਦੇ ਹਨ, ਪਰ ਯੂਨਾਹ ਦੇ ਨਿਸ਼ਾਨ ਬਿਨ੍ਹਾਂ ਉਨ੍ਹਾਂ ਨੂੰ ਹੋਰ ਕੋਈ ਨਿਸ਼ਾਨ ਨਾ ਦਿੱਤਾ ਜਾਵੇਗਾ ਅਤੇ ਉਹ ਉਨ੍ਹਾਂ ਨੂੰ ਛੱਡ ਕੇ ਚੱਲਿਆ ਗਿਆ।
ଏତତ୍କାଲସ୍ୟ ଦୁଷ୍ଟୋ ୱ୍ୟଭିଚାରୀ ଚ ୱଂଶୋ ଲକ୍ଷ୍ମ ଗୱେଷଯତି, କିନ୍ତୁ ଯୂନସୋ ଭୱିଷ୍ୟଦ୍ୱାଦିନୋ ଲକ୍ଷ୍ମ ୱିନାନ୍ୟତ୍ କିମପି ଲକ୍ଷ୍ମ ତାନ୍ ନ ଦର୍ଶଯିଯ୍ୟତେ| ତଦାନୀଂ ସ ତାନ୍ ୱିହାଯ ପ୍ରତସ୍ଥେ|
5 ੫ ਚੇਲੇ ਪਾਰ ਪਹੁੰਚੇ ਪਰ ਰੋਟੀ ਲੈਣੀ ਭੁੱਲ ਗਏ ਸਨ।
ଅନନ୍ତରମନ୍ୟପାରଗମନକାଲେ ତସ୍ୟ ଶିଷ୍ୟାଃ ପୂପମାନେତୁଂ ୱିସ୍ମୃତୱନ୍ତଃ|
6 ੬ ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ, ਖ਼ਬਰਦਾਰ, ਫ਼ਰੀਸੀਆਂ ਅਤੇ ਸਦੂਕੀਆਂ ਦੇ ਖ਼ਮੀਰ ਤੋਂ ਬਚੋ।
ଯୀଶୁସ୍ତାନୱାଦୀତ୍, ଯୂଯଂ ଫିରୂଶିନାଂ ସିଦୂକିନାଞ୍ଚ କିଣ୍ୱଂ ପ୍ରତି ସାୱଧାନାଃ ସତର୍କାଶ୍ଚ ଭୱତ|
7 ੭ ਅਤੇ ਉਹ ਆਪਸ ਵਿੱਚ ਵਿਚਾਰ ਕਰ ਕੇ ਆਖਣ ਲੱਗੇ ਕਿ ਅਸੀਂ ਜੋ ਰੋਟੀ ਨਹੀਂ ਲਿਆਏ, ਇਸ ਲਈ ਉਹ ਅਜਿਹਾ ਆਖਦਾ ਹੈ।
ତେନ ତେ ପରସ୍ପରଂ ୱିୱିଚ୍ୟ କଥଯିତୁମାରେଭିରେ, ୱଯଂ ପୂପାନାନେତୁଂ ୱିସ୍ମୃତୱନ୍ତ ଏତତ୍କାରଣାଦ୍ ଇତି କଥଯତି|
8 ੮ ਪਰ ਯਿਸੂ ਨੇ ਇਹ ਜਾਣ ਕੇ ਕਿਹਾ, ਹੇ ਥੋੜ੍ਹੇ ਵਿਸ਼ਵਾਸ ਵਾਲਿਓ ਤੁਸੀਂ ਆਪਸ ਵਿੱਚ ਕਿਉਂ ਵਿਚਾਰ ਕਰਦੇ ਹੋ ਜੋ ਸਾਡੇ ਕੋਲ ਰੋਟੀ ਨਹੀਂ?
କିନ୍ତୁ ଯୀଶୁସ୍ତଦ୍ୱିଜ୍ଞାଯ ତାନୱୋଚତ୍, ହେ ସ୍ତୋକୱିଶ୍ୱାସିନୋ ଯୂଯଂ ପୂପାନାନଯନମଧି କୁତଃ ପରସ୍ପରମେତଦ୍ ୱିୱିଂକ୍ୟ?
9 ੯ ਭਲਾ, ਤੁਹਾਨੂੰ ਹੁਣ ਵੀ ਸਮਝ ਨਹੀਂ ਆਈ ਅਤੇ ਤੁਹਾਨੂੰ ਯਾਦ ਨਹੀਂ ਮੈਂ ਪੰਜ ਰੋਟੀਆਂ ਨਾਲ ਪੰਜ ਹਜ਼ਾਰ ਲੋਕਾਂ ਦੀ ਭੁੱਖ ਮਿਟਾਈ ਸੀ ਅਤੇ ਤੁਸੀਂ ਬਚੇ ਹੋਏ ਭੋਜਨ ਨਾਲ ਭਰੀਆਂ ਕਿੰਨੀਆਂ ਟੋਕਰੀਆਂ ਚੁੱਕੀਆਂ ਸਨ?
ଯୁଷ୍ମାଭିଃ କିମଦ୍ୟାପି ନ ଜ୍ଞାଯତେ? ପଞ୍ଚଭିଃ ପୂପୈଃ ପଞ୍ଚସହସ୍ରପୁରୁଷେଷୁ ଭୋଜିତେଷୁ ଭକ୍ଷ୍ୟୋଚ୍ଛିଷ୍ଟପୂର୍ଣାନ୍ କତି ଡଲକାନ୍ ସମଗୃହ୍ଲୀତଂ;
10 ੧੦ ਅਤੇ ਕੀ ਤੁਹਾਨੂੰ ਯਾਦ ਨਹੀਂ ਮੈਂ ਸੱਤ ਰੋਟੀਆਂ ਨਾਲ ਚਾਰ ਹਜ਼ਾਰ ਲੋਕਾਂ ਦੀ ਭੁੱਖ ਮਿਟਾਈ ਸੀ, ਅਤੇ ਤੁਸੀਂ ਬਚੇ ਹੋਏ ਭੋਜਨ ਨਾਲ ਭਰੇ ਕਿੰਨ੍ਹੇ ਟੋਕਰੇ ਚੁੱਕੇ ਸਨ?
ତଥା ସପ୍ତଭିଃ ପୂପୈଶ୍ଚତୁଃସହସ୍ରପୁରୁଷେଷୁ ଭେଜିତେଷୁ କତି ଡଲକାନ୍ ସମଗୃହ୍ଲୀତ, ତତ୍ କିଂ ଯୁଷ୍ମାଭିର୍ନ ସ୍ମର୍ୟ୍ୟତେ?
11 ੧੧ ਤੁਸੀਂ ਕਿਉਂ ਨਹੀਂ ਸਮਝਦੇ ਕਿ ਮੈਂ ਤੁਹਾਨੂੰ ਰੋਟੀਆਂ ਦੀ ਗੱਲ ਨਹੀਂ ਆਖੀ ਪਰ ਇਹ ਕਿ ਫ਼ਰੀਸੀਆਂ ਅਤੇ ਸਦੂਕੀਆਂ ਦੇ ਖ਼ਮੀਰ ਤੋਂ ਬਚੋ?
ତସ୍ମାତ୍ ଫିରୂଶିନାଂ ସିଦୂକିନାଞ୍ଚ କିଣ୍ୱଂ ପ୍ରତି ସାୱଧାନାସ୍ତିଷ୍ଠତ, କଥାମିମାମ୍ ଅହଂ ପୂପାନଧି ନାକଥଯଂ, ଏତଦ୍ ଯୂଯଂ କୁତୋ ନ ବୁଧ୍ୟଧ୍ୱେ?
12 ੧੨ ਤਦ ਉਹ ਸਮਝੇ ਕਿ ਉਸ ਨੇ ਰੋਟੀ ਦੇ ਖ਼ਮੀਰ ਤੋਂ ਨਹੀਂ ਸਗੋਂ ਫ਼ਰੀਸੀਆਂ ਅਤੇ ਸਦੂਕੀਆਂ ਦੀ ਸਿੱਖਿਆ ਤੋਂ ਹੁਸ਼ਿਆਰ ਰਹਿਣ ਨੂੰ ਆਖਿਆ ਸੀ।
ତଦାନୀଂ ପୂପକିଣ୍ୱଂ ପ୍ରତି ସାୱଧାନାସ୍ତିଷ୍ଠତେତି ନୋକ୍ତ୍ୱା ଫିରୂଶିନାଂ ସିଦୂକିନାଞ୍ଚ ଉପଦେଶଂ ପ୍ରତି ସାୱଧାନାସ୍ତିଷ୍ଠତେତି କଥିତୱାନ୍, ଇତି ତୈରବୋଧି|
13 ੧੩ ਯਿਸੂ ਨੇ ਕੈਸਰਿਯਾ ਫ਼ਿਲਿੱਪੀ ਦੇ ਇਲਾਕੇ ਵਿੱਚ ਆ ਕੇ ਆਪਣੇ ਚੇਲਿਆਂ ਨੂੰ ਇਹ ਪੁੱਛਿਆ ਜੋ ਲੋਕ ਮਨੁੱਖ ਦੇ ਪੁੱਤਰ ਨੂੰ ਕੀ ਆਖਦੇ ਹਨ?
ଅପରଞ୍ଚ ଯୀଶୁଃ କୈସରିଯା-ଫିଲିପିପ୍ରଦେଶମାଗତ୍ୟ ଶିଷ୍ୟାନ୍ ଅପୃଚ୍ଛତ୍, ଯୋଽହଂ ମନୁଜସୁତଃ ସୋଽହଂ କଃ? ଲୋକୈରହଂ କିମୁଚ୍ୟେ?
14 ੧੪ ਉਹ ਬੋਲੇ, ਕਈ ਤਾਂ ਯੂਹੰਨਾ ਬਪਤਿਸਮਾ ਦੇਣ ਵਾਲਾ ਕਹਿੰਦੇ ਹਨ ਅਤੇ ਕਈ ਏਲੀਯਾਹ ਅਤੇ ਕਈ ਯਿਰਮਿਯਾਹ ਜਾਂ ਨਬੀਆਂ ਵਿੱਚੋਂ ਕੋਈ।
ତଦାନୀଂ ତେ କଥିତୱନ୍ତଃ, କେଚିଦ୍ ୱଦନ୍ତି ତ୍ୱଂ ମଜ୍ଜଯିତା ଯୋହନ୍, କେଚିଦ୍ୱଦନ୍ତି, ତ୍ୱମ୍ ଏଲିଯଃ, କେଚିଚ୍ଚ ୱଦନ୍ତି, ତ୍ୱଂ ଯିରିମିଯୋ ୱା କଶ୍ଚିଦ୍ ଭୱିଷ୍ୟଦ୍ୱାଦୀତି|
15 ੧੫ ਉਸ ਨੇ ਉਨ੍ਹਾਂ ਨੂੰ ਕਿਹਾ, ਪਰ ਤੁਸੀਂ ਮੈਨੂੰ ਕੀ ਕਹਿੰਦੇ ਹੋ ਜੋ ਮੈਂ ਕੌਣ ਹਾਂ?
ପଶ୍ଚାତ୍ ସ ତାନ୍ ପପ୍ରଚ୍ଛ, ଯୂଯଂ ମାଂ କଂ ୱଦଥ? ତତଃ ଶିମୋନ୍ ପିତର ଉୱାଚ,
16 ੧੬ ਸ਼ਮਊਨ ਪਤਰਸ ਨੇ ਉੱਤਰ ਦਿੱਤਾ, ਤੂੰ ਮਸੀਹ ਜਿਉਂਦੇ ਪਰਮੇਸ਼ੁਰ ਦਾ ਪੁੱਤਰ ਹੈਂ।
ତ୍ୱମମରେଶ୍ୱରସ୍ୟାଭିଷିକ୍ତପୁତ୍ରଃ|
17 ੧੭ ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਧੰਨ ਹੈ ਤੂੰ ਸ਼ਮਊਨ, ਯੋਨਾਹ ਦੇ ਪੁੱਤਰ, ਕਿਉਂ ਜੋ ਸਰੀਰ ਅਤੇ ਲਹੂ ਨੇ ਨਹੀਂ ਸਗੋਂ ਮੇਰੇ ਪਿਤਾ ਨੇ ਜਿਹੜਾ ਸਵਰਗ ਵਿੱਚ ਹੈ, ਇਹ ਗੱਲ ਤੇਰੇ ਉੱਤੇ ਪ੍ਰਗਟ ਕੀਤੀ।
ତତୋ ଯୀଶୁଃ କଥିତୱାନ୍, ହେ ଯୂନସଃ ପୁତ୍ର ଶିମୋନ୍ ତ୍ୱଂ ଧନ୍ୟଃ; ଯତଃ କୋପି ଅନୁଜସ୍ତ୍ୱଯ୍ୟେତଜ୍ଜ୍ଞାନଂ ନୋଦପାଦଯତ୍, କିନ୍ତୁ ମମ ସ୍ୱର୍ଗସ୍ୟଃ ପିତୋଦପାଦଯତ୍|
18 ੧੮ ਅਤੇ ਮੈਂ ਵੀ ਤੈਨੂੰ ਆਖਦਾ ਹਾਂ ਜੋ ਤੂੰ ਪਤਰਸ ਹੈਂ ਅਤੇ ਮੈਂ ਇਸ ਪੱਥਰ ਉੱਤੇ ਆਪਣੀ ਕਲੀਸਿਯਾ ਬਣਾਵਾਂਗਾ ਅਤੇ ਪਤਾਲ ਦੇ ਫਾਟਕਾਂ ਦਾ ਉਹ ਦੇ ਉੱਤੇ ਕੁਝ ਵੱਸ ਨਾ ਚੱਲੇਗਾ। (Hadēs )
ଅତୋଽହଂ ତ୍ୱାଂ ୱଦାମି, ତ୍ୱଂ ପିତରଃ (ପ୍ରସ୍ତରଃ) ଅହଞ୍ଚ ତସ୍ୟ ପ୍ରସ୍ତରସ୍ୟୋପରି ସ୍ୱମଣ୍ଡଲୀଂ ନିର୍ମ୍ମାସ୍ୟାମି, ତେନ ନିରଯୋ ବଲାତ୍ ତାଂ ପରାଜେତୁଂ ନ ଶକ୍ଷ୍ୟତି| (Hadēs )
19 ੧੯ ਮੈਂ ਸਵਰਗ ਰਾਜ ਦੀਆਂ ਕੁੰਜੀਆਂ ਤੈਨੂੰ ਦਿਆਂਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਬੰਨ੍ਹੇਗਾ ਸਵਰਗ ਵਿੱਚ ਬੰਨ੍ਹਿਆ ਜਾਵੇਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਖੋਲ੍ਹੇਗਾ ਸਵਰਗ ਵਿੱਚ ਖੋਲ੍ਹਿਆ ਜਾਵੇਗਾ।
ଅହଂ ତୁଭ୍ୟଂ ସ୍ୱର୍ଗୀଯରାଜ୍ୟସ୍ୟ କୁଞ୍ଜିକାଂ ଦାସ୍ୟାମି, ତେନ ଯତ୍ କିଞ୍ଚନ ତ୍ୱଂ ପୃଥିୱ୍ୟାଂ ଭଂତ୍ସ୍ୟସି ତତ୍ସ୍ୱର୍ଗେ ଭଂତ୍ସ୍ୟତେ, ଯଚ୍ଚ କିଞ୍ଚନ ମହ୍ୟାଂ ମୋକ୍ଷ୍ୟସି ତତ୍ ସ୍ୱର୍ଗେ ମୋକ୍ଷ୍ୟତେ|
20 ੨੦ ਤਦ ਉਹ ਨੇ ਚੇਲਿਆਂ ਨੂੰ ਆਗਿਆ ਦਿੱਤੀ ਕਿ ਕਿਸੇ ਨੂੰ ਨਾ ਦੱਸਣ, ਜੋ ਮੈਂ ਮਸੀਹ ਹਾਂ।
ପଶ୍ଚାତ୍ ସ ଶିଷ୍ୟାନାଦିଶତ୍, ଅହମଭିଷିକ୍ତୋ ଯୀଶୁରିତି କଥାଂ କସ୍ମୈଚିଦପି ଯୂଯଂ ମା କଥଯତ|
21 ੨੧ ਉਸ ਵੇਲੇ ਤੋਂ ਯਿਸੂ ਆਪਣੇ ਚੇਲਿਆਂ ਨੂੰ ਖੁੱਲ੍ਹ ਕੇ ਦੱਸਣ ਲੱਗਾ, ਇਹ ਜ਼ਰੂਰੀ ਹੈ ਜੋ ਮੈਂ ਯਰੂਸ਼ਲਮ ਨੂੰ ਜਾਂਵਾਂ ਅਤੇ ਬਜ਼ੁਰਗਾਂ, ਮੁੱਖ ਜਾਜਕਾਂ ਅਤੇ ਉਪਦੇਸ਼ਕਾਂ ਦੇ ਹੱਥੋਂ ਬਹੁਤ ਦੁੱਖ ਝੱਲਾਂ ਅਤੇ ਮਾਰ ਦਿੱਤਾ ਜਾਂਵਾਂ ਅਤੇ ਤੀਜੇ ਦਿਨ ਜੀ ਉੱਠਾਂ।
ଅନ୍ୟଞ୍ଚ ଯିରୂଶାଲମ୍ନଗରଂ ଗତ୍ୱା ପ୍ରାଚୀନଲୋକେଭ୍ୟଃ ପ୍ରଧାନଯାଜକେଭ୍ୟ ଉପାଧ୍ୟାଯେଭ୍ୟଶ୍ଚ ବହୁଦୁଃଖଭୋଗସ୍ତୈ ର୍ହତତ୍ୱଂ ତୃତୀଯଦିନେ ପୁନରୁତ୍ଥାନଞ୍ଚ ମମାୱଶ୍ୟକମ୍ ଏତାଃ କଥା ଯୀଶୁସ୍ତତ୍କାଲମାରଭ୍ୟ ଶିଷ୍ୟାନ୍ ଜ୍ଞାପଯିତୁମ୍ ଆରବ୍ଧୱାନ୍|
22 ੨੨ ਤਦ ਪਤਰਸ ਉਹ ਨੂੰ ਇੱਕ ਪਾਸੇ ਕਰ ਕੇ ਝਿੜਕਣ ਲੱਗਾ ਅਤੇ ਉਹ ਨੂੰ ਕਿਹਾ, ਪ੍ਰਭੂ ਜੀ, ਪਰਮੇਸ਼ੁਰ ਇਹ ਨਾ ਕਰੇ! ਤੇਰੇ ਲਈ ਇਹ ਕਦੇ ਨਾ ਹੋਵੇਗਾ!
ତଦାନୀଂ ପିତରସ୍ତସ୍ୟ କରଂ ଘୃତ୍ୱା ତର୍ଜଯିତ୍ୱା କଥଯିତୁମାରବ୍ଧୱାନ୍, ହେ ପ୍ରଭୋ, ତତ୍ ତ୍ୱତ୍ତୋ ଦୂରଂ ଯାତୁ, ତ୍ୱାଂ ପ୍ରତି କଦାପି ନ ଘଟିଷ୍ୟତେ|
23 ੨੩ ਪਰ ਉਹ ਨੇ ਮੁੜ ਕੇ ਪਤਰਸ ਨੂੰ ਆਖਿਆ, ਹੇ ਸ਼ੈਤਾਨ ਮੇਰੇ ਤੋਂ ਪਿੱਛੇ ਹੱਟ! ਤੂੰ ਮੇਰੇ ਲਈ ਠੋਕਰ ਹੈਂ ਕਿਉਂ ਜੋ ਤੂੰ ਪਰਮੇਸ਼ੁਰ ਦੀਆਂ ਨਹੀਂ, ਪਰ ਮਨੁੱਖਾਂ ਦੀਆਂ ਗੱਲਾਂ ਉੱਤੇ ਧਿਆਨ ਰੱਖਦਾ ਹੈਂ।
କିନ୍ତୁ ସ ୱଦନଂ ପରାୱର୍ତ୍ୟ ପିତରଂ ଜଗାଦ, ହେ ୱିଘ୍ନକାରିନ୍, ମତ୍ସମ୍ମୁଖାଦ୍ ଦୂରୀଭୱ, ତ୍ୱଂ ମାଂ ବାଧସେ, ଈଶ୍ୱରୀଯକାର୍ୟ୍ୟାତ୍ ମାନୁଷୀଯକାର୍ୟ୍ୟଂ ତୁଭ୍ୟଂ ରୋଚତେ|
24 ੨੪ ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਉਹ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ।
ଅନନ୍ତରଂ ଯୀଶୁଃ ସ୍ୱୀଯଶିଷ୍ୟାନ୍ ଉକ୍ତୱାନ୍ ଯଃ କଶ୍ଚିତ୍ ମମ ପଶ୍ଚାଦ୍ଗାମୀ ଭୱିତୁମ୍ ଇଚ୍ଛତି, ସ ସ୍ୱଂ ଦାମ୍ୟତୁ, ତଥା ସ୍ୱକ୍ରୁଶଂ ଗୃହ୍ଲନ୍ ମତ୍ପଶ୍ଚାଦାଯାତୁ|
25 ੨੫ ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ, ਉਹ ਉਸ ਨੂੰ ਗੁਆ ਦੇਵੇਗਾ ਪਰ ਜਿਹੜਾ ਮੇਰੇ ਲਈ ਆਪਣੀ ਜਾਨ ਗੁਆਏ ਉਹ ਉਸ ਨੂੰ ਲੱਭ ਲਵੇਗਾ।
ଯତୋ ଯଃ ପ୍ରାଣାନ୍ ରକ୍ଷିତୁମିଚ୍ଛତି, ସ ତାନ୍ ହାରଯିଷ୍ୟତି, କିନ୍ତୁ ଯୋ ମଦର୍ଥଂ ନିଜପ୍ରାଣାନ୍ ହାରଯତି, ସ ତାନ୍ ପ୍ରାପ୍ସ୍ୟତି|
26 ੨੬ ਕਿਉਂਕਿ ਮਨੁੱਖ ਨੂੰ ਕੀ ਲਾਭ ਜੇ ਸਾਰੀ ਦੁਨੀਆਂ ਨੂੰ ਜਿੱਤ ਲਵੇ, ਪਰ ਆਪਣੀ ਜਾਨ ਨੂੰ ਗੁਆ ਲਵੇ? ਅਥਵਾ ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ?
ମାନୁଷୋ ଯଦି ସର୍ୱ୍ୱଂ ଜଗତ୍ ଲଭତେ ନିଜପ୍ରଣାନ୍ ହାରଯତି, ତର୍ହି ତସ୍ୟ କୋ ଲାଭଃ? ମନୁଜୋ ନିଜପ୍ରାଣାନାଂ ୱିନିମଯେନ ୱା କିଂ ଦାତୁଂ ଶକ୍ନୋତି?
27 ੨੭ ਕਿਉਂ ਜੋ ਮਨੁੱਖ ਦਾ ਪੁੱਤਰ ਆਪਣੇ ਦੂਤਾਂ ਸਮੇਤ ਆਪਣੇ ਪਿਤਾ ਦੀ ਮਹਿਮਾ ਨਾਲ ਮੁੜ ਆਵੇਗਾ ਅਤੇ ਉਸ ਸਮੇਂ ਉਹ ਹਰੇਕ ਨੂੰ ਉਹ ਦੀ ਕਰਨੀ ਦਾ ਫਲ ਦੇਵੇਗਾ।
ମନୁଜସୁତଃ ସ୍ୱଦୂତୈଃ ସାକଂ ପିତୁଃ ପ୍ରଭାୱେଣାଗମିଷ୍ୟତି; ତଦା ପ୍ରତିମନୁଜଂ ସ୍ୱସ୍ୱକର୍ମ୍ମାନୁସାରାତ୍ ଫଲଂ ଦାସ୍ୟତି|
28 ੨੮ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੋ ਕਈ ਇਹਨਾਂ ਵਿੱਚੋਂ ਜਿਹੜੇ ਐਥੇ ਖੜ੍ਹੇ ਹਨ, ਮੌਤ ਦਾ ਸੁਆਦ ਨਾ ਚੱਖਣਗੇ ਜਦ ਤੱਕ ਮਨੁੱਖ ਦੇ ਪੁੱਤਰ ਨੂੰ ਆਪਣੇ ਰਾਜ ਵਿੱਚ ਆਉਂਦਾ ਨਾ ਵੇਖਣ।
ଅହଂ ଯୁଷ୍ମାନ୍ ତଥ୍ୟଂ ୱଚ୍ମି, ସରାଜ୍ୟଂ ମନୁଜସୁତମ୍ ଆଗତଂ ନ ପଶ୍ୟନ୍ତୋ ମୃତ୍ୟୁଂ ନ ସ୍ୱାଦିଷ୍ୟନ୍ତି, ଏତାଦୃଶାଃ କତିପଯଜନା ଅତ୍ରାପି ଦଣ୍ଡାଯମାନାଃ ସନ୍ତି|