< ਮੱਤੀ 14 >

1 ਉਸ ਸਮੇਂ ਰਾਜਾ ਹੇਰੋਦੇਸ ਨੇ ਯਿਸੂ ਦੀ ਖ਼ਬਰ ਸੁਣੀ।
ਤਦਾਨੀਂ ਰਾਜਾ ਹੇਰੋਦ੍ ਯੀਸ਼ੋ ਰ੍ਯਸ਼ਃ ਸ਼੍ਰੁਤ੍ਵਾ ਨਿਜਦਾਸੇਯਾਨ੍ ਜਗਾਦ੍,
2 ਅਤੇ ਆਪਣੇ ਨੌਕਰਾਂ ਨੂੰ ਆਖਿਆ, ਇਹ ਯੂਹੰਨਾ ਬਪਤਿਸਮਾ ਦੇਣ ਵਾਲਾ ਹੈ। ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਇਸੇ ਲਈ ਉਹ ਦੇ ਵਿੱਚ ਇਹ ਸ਼ਕਤੀਆਂ ਕੰਮ ਕਰਦੀਆਂ ਹਨ!
ਏਸ਼਼ ਮੱਜਯਿਤਾ ਯੋਹਨ੍, ਪ੍ਰਮਿਤੇਭਯਸ੍ਤਸ੍ਯੋੱਥਾਨਾਤ੍ ਤੇਨੇੱਥਮਦ੍ਭੁਤੰ ਕਰ੍ੰਮ ਪ੍ਰਕਾਸ਼੍ਯਤੇ|
3 ਹੇਰੋਦੇਸ ਨੇ ਆਪਣੇ ਭਰਾ ਫ਼ਿਲਿਪੁੱਸ ਦੀ ਪਤਨੀ ਹੇਰੋਦਿਯਾਸ ਦੇ ਕਾਰਨ ਯੂਹੰਨਾ ਨੂੰ ਫੜਿਆ ਅਤੇ ਕੈਦ ਵਿੱਚ ਪਾ ਦਿੱਤਾ ਸੀ।
ਪੁਰਾ ਹੇਰੋਦ੍ ਨਿਜਭ੍ਰਾਤੁ: ਫਿਲਿਪੋ ਜਾਯਾਯਾ ਹੇਰੋਦੀਯਾਯਾ ਅਨੁਰੋਧਾਦ੍ ਯੋਹਨੰ ਧਾਰਯਿਤ੍ਵਾ ਬੱਧਾ ਕਾਰਾਯਾਂ ਸ੍ਥਾਪਿਤਵਾਨ੍|
4 ਇਸ ਲਈ ਜੋ ਯੂਹੰਨਾ ਨੇ ਉਸ ਨੂੰ ਆਖਿਆ ਸੀ ਕਿ ਉਹ ਦਾ ਰੱਖਣਾ ਤੁਹਾਨੂੰ ਯੋਗ ਨਹੀਂ।
ਯਤੋ ਯੋਹਨ੍ ਉਕ੍ਤਵਾਨ੍, ਏਤ੍ਸਯਾਃ ਸੰਗ੍ਰਹੋ ਭਵਤੋ ਨੋਚਿਤਃ|
5 ਉਹ ਉਸ ਨੂੰ ਮਾਰ ਸੁੱਟਣਾ ਚਾਹੁੰਦਾ ਸੀ ਪਰ ਲੋਕਾਂ ਤੋਂ ਡਰਿਆ ਕਿਉਂ ਜੋ ਉਹ ਉਸ ਨੂੰ ਨਬੀ ਮੰਨਦੇ ਸਨ।
ਤਸ੍ਮਾਤ੍ ਨ੍ਰੁʼਪਤਿਸ੍ਤੰ ਹਨ੍ਤੁਮਿੱਛੰਨਪਿ ਲੋਕੇਭ੍ਯੋ ਵਿਭਯਾਞ੍ਚਕਾਰ; ਯਤਃ ਸਰ੍ੱਵੇ ਯੋਹਨੰ ਭਵਿਸ਼਼੍ਯਦ੍ਵਾਦਿਨੰ ਮੇਨਿਰੇ|
6 ਪਰ ਜਦੋਂ ਹੇਰੋਦੇਸ ਦਾ ਜਨਮ ਦਿਨ ਆਇਆ ਤਦ ਹੇਰੋਦਿਯਾਸ ਦੀ ਧੀ ਨੇ ਨੱਚ ਕੇ ਹੇਰੋਦੇਸ ਨੂੰ ਖੁਸ਼ ਕੀਤਾ।
ਕਿਨ੍ਤੁ ਹੇਰੋਦੋ ਜਨ੍ਮਾਹੀਯਮਹ ਉਪਸ੍ਥਿਤੇ ਹੇਰੋਦੀਯਾਯਾ ਦੁਹਿਤਾ ਤੇਸ਼਼ਾਂ ਸਮਕ੍ਸ਼਼ੰ ਨ੍ਰੁʼਤਿਤ੍ਵਾ ਹੇਰੋਦਮਪ੍ਰੀਣ੍ਯਤ੍|
7 ਤਾਂ ਹੇਰੋਦੇਸ ਨੇ ਸਹੁੰ ਖਾਧੀ ਕਿ ਜੋ ਕੁਝ ਉਹ ਮੰਗੇ, ਮੈਂ ਉਸ ਨੂੰ ਦੇਵਾਂਗਾ।
ਤਸ੍ਮਾਤ੍ ਭੂਪਤਿਃ ਸ਼ਪਥੰ ਕੁਰ੍ੱਵਨ੍ ਇਤਿ ਪ੍ਰਤ੍ਯਜ੍ਞਾਸੀਤ੍, ਤ੍ਵਯਾ ਯਦ੍ ਯਾਚ੍ਯਤੇ, ਤਦੇਵਾਹੰ ਦਾਸ੍ਯਾਮਿ|
8 ਤਾਂ ਉਸ ਨੇ ਆਪਣੀ ਮਾਂ ਦੁਆਰਾ ਉਕਸਾਏ ਜਾਣ ਕਰਕੇ ਕਿਹਾ ਕਿ, “ਹੁਣੇ ਇੱਥੇ, ਮੈਨੂੰ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਥਾਲ ਵਿੱਚ ਰੱਖ ਕੇ ਦਿਓ”।
ਸਾ ਕੁਮਾਰੀ ਸ੍ਵੀਯਮਾਤੁਃ ਸ਼ਿਕ੍ਸ਼਼ਾਂ ਲਬ੍ਧਾ ਬਭਾਸ਼਼ੇ, ਮੱਜਯਿਤੁਰ੍ਯੋਹਨ ਉੱਤਮਾਙ੍ਗੰ ਭਾਜਨੇ ਸਮਾਨੀਯ ਮਹ੍ਯੰ ਵਿਸ਼੍ਰਾਣਯ|
9 ਤਦ ਰਾਜਾ ਬਹੁਤ ਉਦਾਸ ਹੋਇਆ, ਪਰ ਆਪਣੀ ਸਹੁੰ ਅਤੇ ਉਨ੍ਹਾਂ ਲੋਕਾਂ ਦੇ ਕਾਰਨ ਜਿਹੜੇ ਉਹ ਦੇ ਨਾਲ ਬੈਠੇ ਸਨ, ਉਸ ਨੇ ਇਸ ਦਾ ਹੁਕਮ ਕਰ ਦਿੱਤਾ।
ਤਤੋ ਰਾਜਾ ਸ਼ੁਸ਼ੋਚ, ਕਿਨ੍ਤੁ ਭੋਜਨਾਯੋਪਵਿਸ਼ਤਾਂ ਸਙ੍ਗਿਨਾਂ ਸ੍ਵਕ੍ਰੁʼਤਸ਼ਪਥਸ੍ਯ ਚਾਨੁਰੋਧਾਤ੍ ਤਤ੍ ਪ੍ਰਦਾਤੁਮ ਆਦਿਦੇਸ਼|
10 ੧੦ ਅਤੇ ਮਨੁੱਖ ਭੇਜ ਕੇ ਕੈਦਖ਼ਾਨੇ ਵਿੱਚ ਯੂਹੰਨਾ ਦਾ ਸਿਰ ਵਢਵਾ ਸੁੱਟਿਆ।
ਪਸ਼੍ਚਾਤ੍ ਕਾਰਾਂ ਪ੍ਰਤਿ ਨਰੰ ਪ੍ਰਹਿਤ੍ਯ ਯੋਹਨ ਉੱਤਮਾਙ੍ਗੰ ਛਿੱਤ੍ਵਾ
11 ੧੧ ਅਤੇ ਉਹ ਦਾ ਸਿਰ ਥਾਲ ਵਿੱਚ ਲਿਆਂਦਾ ਅਤੇ ਕੁੜੀ ਨੂੰ ਦਿੱਤਾ ਗਿਆ ਅਤੇ ਉਹ ਆਪਣੀ ਮਾਂ ਦੇ ਕੋਲ ਲੈ ਗਈ।
ਤਤ੍ ਭਾਜਨ ਆਨਾੱਯ ਤਸ੍ਯੈ ਕੁਮਾਰ੍ੱਯੈ ਵ੍ਯਸ਼੍ਰਾਣਯਤ੍, ਤਤਃ ਸਾ ਸ੍ਵਜਨਨ੍ਯਾਃ ਸਮੀਪੰ ਤੰਨਿਨਾਯ|
12 ੧੨ ਅਤੇ ਉਹ ਦੇ ਚੇਲਿਆਂ ਨੇ ਉੱਥੇ ਜਾ ਕੇ ਲਾਸ਼ ਚੁੱਕੀ, ਉਸ ਨੂੰ ਦਫ਼ਨਾਇਆ ਅਤੇ ਆਣ ਕੇ ਯਿਸੂ ਨੂੰ ਖ਼ਬਰ ਦਿੱਤੀ।
ਪਸ਼੍ਚਾਤ੍ ਯੋਹਨਃ ਸ਼ਿਸ਼਼੍ਯਾ ਆਗਤ੍ਯ ਕਾਯੰ ਨੀਤ੍ਵਾ ਸ਼੍ਮਸ਼ਾਨੇ ਸ੍ਥਾਪਯਾਮਾਸੁਸ੍ਤਤੋ ਯੀਸ਼ੋਃ ਸੰਨਿਧਿੰ ਵ੍ਰਜਿਤ੍ਵਾ ਤਦ੍ਵਾਰ੍ੱਤਾਂ ਬਭਾਸ਼਼ਿਰੇ|
13 ੧੩ ਜਦੋਂ ਯਿਸੂ ਨੇ ਇਹ ਸੁਣਿਆ, ਉਹ ਉੱਥੋਂ ਬੇੜੀ ਉੱਤੇ ਚੜ੍ਹ ਕੇ ਇੱਕ ਉਜਾੜ ਥਾਂ ਵਿੱਚ ਅਲੱਗ ਚੱਲਿਆ ਗਿਆ ਅਤੇ ਲੋਕ ਇਹ ਸੁਣ ਕੇ ਨਗਰਾਂ ਤੋਂ ਉਸ ਦੇ ਪਿੱਛੇ ਪੈਦਲ ਤੁਰ ਪਏ।
ਅਨਨ੍ਤਰੰ ਯੀਸ਼ੁਰਿਤਿ ਨਿਸ਼ਭ੍ਯ ਨਾਵਾ ਨਿਰ੍ਜਨਸ੍ਥਾਨਮ੍ ਏਕਾਕੀ ਗਤਵਾਨ੍, ਪਸ਼੍ਚਾਤ੍ ਮਾਨਵਾਸ੍ਤਤ੍ ਸ਼੍ਰੁਤ੍ਵਾ ਨਾਨਾਨਗਰੇਭ੍ਯ ਆਗਤ੍ਯ ਪਦੈਸ੍ਤਤ੍ਪਸ਼੍ਚਾਦ੍ ਈਯੁਃ|
14 ੧੪ ਜਦੋਂ ਉਹ ਬੇੜੀ ਵਿੱਚੋਂ ਉਤਰਿਆ ਤਾਂ ਉਸ ਨੇ ਵੱਡੀ ਭੀੜ ਵੇਖੀ ਅਤੇ ਉਨ੍ਹਾਂ ਉੱਤੇ ਤਰਸ ਖਾ ਕੇ ਉਨ੍ਹਾਂ ਦੇ ਰੋਗੀਆਂ ਨੂੰ ਚੰਗਾ ਕੀਤਾ।
ਤਦਾਨੀਂ ਯੀਸ਼ੁ ਰ੍ਬਹਿਰਾਗਤ੍ਯ ਮਹਾਨ੍ਤੰ ਜਨਨਿਵਹੰ ਨਿਰੀਕ੍ਸ਼਼੍ਯ ਤੇਸ਼਼ੁ ਕਾਰੁਣਿਕਃ ਮਨ੍ ਤੇਸ਼਼ਾਂ ਪੀਡਿਤਜਨਾਨ੍ ਨਿਰਾਮਯਾਨ੍ ਚਕਾਰ|
15 ੧੫ ਅਤੇ ਜਦ ਸ਼ਾਮ ਹੋਈ ਤਾਂ ਚੇਲਿਆਂ ਨੇ ਉਸ ਦੇ ਕੋਲ ਆ ਕੇ ਕਿਹਾ, ਇਹ ਥਾਂ ਉਜਾੜ ਹੈ ਅਤੇ ਹੁਣ ਦਿਨ ਬਹੁਤ ਢਲ ਗਿਆ ਹੈ। ਲੋਕਾਂ ਨੂੰ ਵਿਦਾ ਕਰ ਤਾਂ ਜੋ ਪਿੰਡਾਂ ਵਿੱਚ ਜਾ ਕੇ ਆਪਣੇ ਲਈ ਖਾਣਾ ਮੁੱਲ ਲੈਣ।
ਤਤਃ ਪਰੰ ਸਨ੍ਧ੍ਯਾਯਾਂ ਸ਼ਿਸ਼਼੍ਯਾਸ੍ਤਦਨ੍ਤਿਕਮਾਗਤ੍ਯ ਕਥਯਾਞ੍ਚਕ੍ਰੁਃ, ਇਦੰ ਨਿਰ੍ਜਨਸ੍ਥਾਨੰ ਵੇਲਾਪ੍ਯਵਸੰਨਾ; ਤਸ੍ਮਾਤ੍ ਮਨੁਜਾਨ੍ ਸ੍ਵਸ੍ਵਗ੍ਰਾਮੰ ਗਨ੍ਤੁੰ ਸ੍ਵਾਰ੍ਥੰ ਭਕ੍ਸ਼਼੍ਯਾਣਿ ਕ੍ਰੇਤੁਞ੍ਚ ਭਵਾਨ੍ ਤਾਨ੍ ਵਿਸ੍ਰੁʼਜਤੁ|
16 ੧੬ ਪਰ ਯਿਸੂ ਨੇ ਉਨ੍ਹਾਂ ਨੂੰ ਆਖਿਆ, ਉਨ੍ਹਾਂ ਨੂੰ ਜਾਣ ਦੀ ਜ਼ਰੂਰਤ ਨਹੀਂ। ਤੁਸੀਂ ਉਨ੍ਹਾਂ ਦੇ ਲਈ ਭੋਜਨ ਦਾ ਪ੍ਰਬੰਧ ਕਰੋ।
ਕਿਨ੍ਤੁ ਯੀਸ਼ੁਸ੍ਤਾਨਵਾਦੀਤ੍, ਤੇਸ਼਼ਾਂ ਗਮਨੇ ਪ੍ਰਯੋਜਨੰ ਨਾਸ੍ਤਿ, ਯੂਯਮੇਵ ਤਾਨ੍ ਭੋਜਯਤ|
17 ੧੭ ਪਰ ਉਨ੍ਹਾਂ ਉਸ ਨੂੰ ਕਿਹਾ, ਇੱਥੇ ਸਾਡੇ ਕੋਲ ਸਿਰਫ਼ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ।
ਤਦਾ ਤੇ ਪ੍ਰਤ੍ਯਵਦਨ੍, ਅਸ੍ਮਾਕਮਤ੍ਰ ਪੂਪਪਞ੍ਚਕੰ ਮੀਨਦ੍ਵਯਞ੍ਚਾਸ੍ਤੇ|
18 ੧੮ ਤਾਂ ਉਹ ਬੋਲਿਆ, ਉਨ੍ਹਾਂ ਨੂੰ ਇੱਥੇ ਮੇਰੇ ਕੋਲ ਲਿਆਓ।
ਤਦਾਨੀਂ ਤੇਨੋਕ੍ਤੰ ਤਾਨਿ ਮਦਨ੍ਤਿਕਮਾਨਯਤ|
19 ੧੯ ਅਤੇ ਯਿਸੂ ਨੇ ਲੋਕਾਂ ਨੂੰ ਘਾਹ ਉੱਤੇ ਬੈਠਣ ਦਾ ਹੁਕਮ ਦਿੱਤਾ। ਤਦ ਉਸ ਨੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਨੂੰ ਲੈ ਕੇ, ਅਕਾਸ਼ ਵੱਲ ਵੇਖ ਕੇ ਬਰਕਤ ਦਿੱਤੀ ਅਤੇ ਰੋਟੀਆਂ ਤੋੜ ਕੇ ਚੇਲਿਆਂ ਨੂੰ ਦਿੱਤੀਆਂ ਅਤੇ ਚੇਲਿਆਂ ਨੇ ਲੋਕਾਂ ਨੂੰ ਵੰਡੀਆਂ।
ਅਨਨ੍ਤਰੰ ਸ ਮਨੁਜਾਨ੍ ਯਵਸੋਪਰ੍ੱਯੁਪਵੇਸ਼਼੍ਟੁਮ੍ ਆਜ੍ਞਾਪਯਾਮਾਸ; ਅਪਰ ਤਤ੍ ਪੂਪਪਞ੍ਚਕੰ ਮੀਨਦ੍ਵਯਞ੍ਚ ਗ੍ਰੁʼਹ੍ਲਨ੍ ਸ੍ਵਰ੍ਗੰ ਪ੍ਰਤਿ ਨਿਰੀਕ੍ਸ਼਼੍ਯੇਸ਼੍ਵਰੀਯਗੁਣਾਨ੍ ਅਨੂਦ੍ਯ ਭੰਕ੍ਤ੍ਵਾ ਸ਼ਿਸ਼਼੍ਯੇਭ੍ਯੋ ਦੱਤਵਾਨ੍, ਸ਼ਿਸ਼਼੍ਯਾਸ਼੍ਚ ਲੋਕੇਭ੍ਯੋ ਦਦੁਃ|
20 ੨੦ ਅਤੇ ਸਭ ਲੋਕਾਂ ਦੇ ਰੱਜ ਕੇ ਖਾਣ ਤੋਂ ਬਾਅਦ, ਚੇਲਿਆਂ ਨੇ ਬਚੇ ਹੋਏ ਟੁੱਕੜਿਆਂ ਨਾਲ ਭਰੀਆਂ ਬਾਰਾਂ ਟੋਕਰੀਆਂ ਚੁੱਕੀਆਂ।
ਤਤਃ ਸਰ੍ੱਵੇ ਭੁਕ੍ਤ੍ਵਾ ਪਰਿਤ੍ਰੁʼਪ੍ਤਵਨ੍ਤਃ, ਤਤਸ੍ਤਦਵਸ਼ਿਸ਼਼੍ਟਭਕ੍ਸ਼਼੍ਯੈਃ ਪੂਰ੍ਣਾਨ੍ ਦ੍ਵਾਦਸ਼ਡਲਕਾਨ੍ ਗ੍ਰੁʼਹੀਤਵਨ੍ਤਃ|
21 ੨੧ ਅਤੇ ਖਾਣ ਵਾਲੇ ਔਰਤਾਂ ਅਤੇ ਬੱਚਿਆਂ ਤੋਂ ਬਿਨ੍ਹਾਂ ਪੰਜ ਹਜ਼ਾਰ ਮਰਦ ਸਨ।
ਤੇ ਭੋਕ੍ਤਾਰਃ ਸ੍ਤ੍ਰੀਰ੍ਬਾਲਕਾਂਸ਼੍ਚ ਵਿਹਾਯ ਪ੍ਰਾਯੇਣ ਪਞ੍ਚ ਸਹਸ੍ਰਾਣਿ ਪੁਮਾਂਸ ਆਸਨ੍|
22 ੨੨ ਉਹ ਨੇ ਉਸੇ ਵੇਲੇ ਚੇਲਿਆਂ ਨੂੰ ਆਗਿਆ ਦਿੱਤੀ ਕਿ ਜਦ ਤੱਕ ਮੈਂ ਭੀੜ ਨੂੰ ਵਿਦਾ ਨਾ ਕਰਾਂ ਤੁਸੀਂ ਬੇੜੀ ਉੱਤੇ ਚੜ੍ਹ ਕੇ ਮੇਰੇ ਨਾਲੋਂ ਪਹਿਲਾਂ ਪਾਰ ਲੰਘ ਜਾਓ।
ਤਦਨਨ੍ਤਰੰ ਯੀਸ਼ੁ ਰ੍ਲੋਕਾਨਾਂ ਵਿਸਰ੍ਜਨਕਾਲੇ ਸ਼ਿਸ਼਼੍ਯਾਨ੍ ਤਰਣਿਮਾਰੋਢੁੰ ਸ੍ਵਾਗ੍ਰੇ ਪਾਰੰ ਯਾਤੁਞ੍ਚ ਗਾਢਮਾਦਿਸ਼਼੍ਟਵਾਨ੍|
23 ੨੩ ਅਤੇ ਉਹ ਭੀੜ ਨੂੰ ਵਿਦਾ ਕਰ ਕੇ ਪ੍ਰਾਰਥਨਾ ਕਰਨ ਲਈ ਬਿਲਕੁਲ ਇਕੱਲਾ ਪਹਾੜ ਤੇ ਚੜ੍ਹ ਗਿਆ ਅਤੇ ਜਦੋਂ ਸ਼ਾਮ ਹੋਈ ਤਾਂ ਉਹ ਉੱਥੇ ਇਕੱਲਾ ਹੀ ਸੀ।
ਤਤੋ ਲੋਕੇਸ਼਼ੁ ਵਿਸ੍ਰੁʼਸ਼਼੍ਟੇਸ਼਼ੁ ਸ ਵਿਵਿਕ੍ਤੇ ਪ੍ਰਾਰ੍ਥਯਿਤੁੰ ਗਿਰਿਮੇਕੰ ਗਤ੍ਵਾ ਸਨ੍ਧ੍ਯਾਂ ਯਾਵਤ੍ ਤਤ੍ਰੈਕਾਕੀ ਸ੍ਥਿਤਵਾਨ੍|
24 ੨੪ ਪਰ ਉਸ ਵੇਲੇ ਬੇੜੀ ਝੀਲ ਵਿੱਚ ਲਹਿਰਾਂ ਦੀ ਮਾਰੀ ਡੋਲਦੀ ਸੀ ਕਿਉਂਕਿ ਹਵਾ ਉਲਟੀ ਦਿਸ਼ਾ ਤੋਂ ਚੱਲ ਰਹੀ ਸੀ।
ਕਿਨ੍ਤੁ ਤਦਾਨੀਂ ਸੰਮੁਖਵਾਤਤ੍ਵਾਤ੍ ਸਰਿਤ੍ਪਤੇ ਰ੍ਮਧ੍ਯੇ ਤਰਙ੍ਗੈਸ੍ਤਰਣਿਰ੍ਦੋਲਾਯਮਾਨਾਭਵਤ੍|
25 ੨੫ ਅਤੇ ਰਾਤ ਦੇ ਚੌਥੇ ਪਹਿਰ ਯਿਸੂ ਝੀਲ ਦੇ ਉੱਤੇ ਤੁਰਦਾ ਹੋਇਆ, ਉਨ੍ਹਾਂ ਵੱਲ ਆਇਆ।
ਤਦਾ ਸ ਯਾਮਿਨ੍ਯਾਸ਼੍ਚਤੁਰ੍ਥਪ੍ਰਹਰੇ ਪਦ੍ਭ੍ਯਾਂ ਵ੍ਰਜਨ੍ ਤੇਸ਼਼ਾਮਨ੍ਤਿਕੰ ਗਤਵਾਨ੍|
26 ੨੬ ਅਤੇ ਜਦੋਂ ਚੇਲਿਆਂ ਨੇ ਉਹ ਨੂੰ ਝੀਲ ਉੱਤੇ ਤੁਰਦਿਆਂ ਵੇਖਿਆ ਤਾਂ ਘਬਰਾ ਕੇ ਆਖਣ ਲੱਗੇ, ਇਹ ਭੂਤ ਹੈ! ਅਤੇ ਡਰ ਨਾਲ ਚੀਕਾਂ ਮਾਰਨ ਲੱਗੇ।
ਕਿਨ੍ਤੁ ਸ਼ਿਸ਼਼੍ਯਾਸ੍ਤੰ ਸਾਗਰੋਪਰਿ ਵ੍ਰਜਨ੍ਤੰ ਵਿਲੋਕ੍ਯ ਸਮੁਦ੍ਵਿਗ੍ਨਾ ਜਗਦੁਃ, ਏਸ਼਼ ਭੂਤ ਇਤਿ ਸ਼ਙ੍ਕਮਾਨਾ ਉੱਚੈਃ ਸ਼ਬ੍ਦਾਯਾਞ੍ਚਕ੍ਰਿਰੇ ਚ|
27 ੨੭ ਪਰ ਯਿਸੂ ਨੇ ਤੁਰੰਤ ਉਨ੍ਹਾਂ ਨੂੰ ਆਖਿਆ, ਹੌਂਸਲਾ ਰੱਖੋ! ਮੈਂ ਹਾਂ, ਨਾ ਡਰੋ।
ਤਦੈਵ ਯੀਸ਼ੁਸ੍ਤਾਨਵਦਤ੍, ਸੁਸ੍ਥਿਰਾ ਭਵਤ, ਮਾ ਭੈਸ਼਼੍ਟ, ਏਸ਼਼ੋ(ਅ)ਹਮ੍|
28 ੨੮ ਪਤਰਸ ਨੇ ਉਹ ਨੂੰ ਉੱਤਰ ਦਿੱਤਾ, ਪ੍ਰਭੂ ਜੀ, ਜੇ ਤੂੰ ਹੈਂ ਤਾਂ ਮੈਨੂੰ ਪਾਣੀ ਦੇ ਉੱਤੋਂ ਦੀ ਆਪਣੇ ਕੋਲ ਆਉਣ ਦੀ ਆਗਿਆ ਦੇ।
ਤਤਃ ਪਿਤਰ ਇਤ੍ਯੁਕ੍ਤਵਾਨ੍, ਹੇ ਪ੍ਰਭੋ, ਯਦਿ ਭਵਾਨੇਵ, ਤਰ੍ਹਿ ਮਾਂ ਭਵਤ੍ਸਮੀਪੰ ਯਾਤੁਮਾਜ੍ਞਾਪਯਤੁ|
29 ੨੯ ਉਸ ਨੇ ਆਖਿਆ, ਆ, ਅਤੇ ਪਤਰਸ ਬੇੜੀਓਂ ਉੱਤਰ ਕੇ ਯਿਸੂ ਦੇ ਕੋਲ ਜਾਣ ਲਈ ਪਾਣੀ ਉੱਤੇ ਤੁਰਨ ਲੱਗਾ।
ਤਤਃ ਤੇਨਾਦਿਸ਼਼੍ਟਃ ਪਿਤਰਸ੍ਤਰਣਿਤੋ(ਅ)ਵਰੁਹ੍ਯ ਯੀਸ਼ੇਰਨ੍ਤਿਕੰ ਪ੍ਰਾਪ੍ਤੁੰ ਤੋਯੋਪਰਿ ਵਵ੍ਰਾਜ|
30 ੩੦ ਪਰ ਹਵਾ ਨੂੰ ਵੇਖ ਕੇ ਡਰਿਆ ਅਤੇ ਜਦੋਂ ਡੁੱਬਣ ਲੱਗਾ ਤਾਂ ਚੀਕ ਮਾਰ ਕੇ ਬੋਲਿਆ, ਪ੍ਰਭੂ ਜੀ, ਮੈਨੂੰ ਬਚਾ ਲੈ!
ਕਿਨ੍ਤੁ ਪ੍ਰਚਣ੍ਡੰ ਪਵਨੰ ਵਿਲੋਕ੍ਯ ਭਯਾਤ੍ ਤੋਯੇ ਮੰਕ੍ਤੁਮ੍ ਆਰੇਭੇ, ਤਸ੍ਮਾਦ੍ ਉੱਚੈਃ ਸ਼ਬ੍ਦਾਯਮਾਨਃ ਕਥਿਤਵਾਨ੍, ਹੇ ਪ੍ਰਭੋ, ਮਾਮਵਤੁ|
31 ੩੧ ਅਤੇ ਤੁਰੰਤ ਯਿਸੂ ਨੇ ਹੱਥ ਵਧਾ ਕੇ ਉਹ ਨੂੰ ਫੜ ਲਿਆ ਅਤੇ ਉਹ ਨੂੰ ਆਖਿਆ, ਹੇ ਥੋੜ੍ਹੇ ਵਿਸ਼ਵਾਸ ਵਾਲਿਆ, ਤੂੰ ਕਿਉਂ ਸ਼ੱਕ ਕੀਤਾ?
ਯੀਸ਼ੁਸ੍ਤਤ੍ਕ੍ਸ਼਼ਣਾਤ੍ ਕਰੰ ਪ੍ਰਸਾਰ੍ੱਯ ਤੰ ਧਰਨ੍ ਉਕ੍ਤਵਾਨ੍, ਹ ਸ੍ਤੋਕਪ੍ਰਤ੍ਯਯਿਨ੍ ਤ੍ਵੰ ਕੁਤਃ ਸਮਸ਼ੇਥਾਃ?
32 ੩੨ ਅਤੇ ਜਦੋਂ ਉਹ ਬੇੜੀ ਉੱਤੇ ਚੜ੍ਹ ਗਏ ਤਾਂ ਹਵਾ ਰੁਕ ਗਈ।
ਅਨਨ੍ਤਰੰ ਤਯੋਸ੍ਤਰਣਿਮਾਰੂਢਯੋਃ ਪਵਨੋ ਨਿਵਵ੍ਰੁʼਤੇ|
33 ੩੩ ਫੇਰ ਜਿਹੜੇ ਲੋਕ ਬੇੜੀ ਉੱਤੇ ਸਨ ਉਹਨਾਂ ਨੇ ਉਸ ਦੇ ਅੱਗੇ ਮੱਥਾ ਟੇਕਿਆ ਅਤੇ ਕਿਹਾ ਕਿ, ਤੂੰ ਸੱਚ-ਮੁੱਚ ਪਰਮੇਸ਼ੁਰ ਦਾ ਪੁੱਤਰ ਹੈਂ।
ਤਦਾਨੀਂ ਯੇ ਤਰਣ੍ਯਾਮਾਸਨ੍, ਤ ਆਗਤ੍ਯ ਤੰ ਪ੍ਰਣਭ੍ਯ ਕਥਿਤਵਨ੍ਤਃ, ਯਥਾਰ੍ਥਸ੍ਤ੍ਵਮੇਵੇਸ਼੍ਵਰਸੁਤਃ|
34 ੩੪ ਉਹ ਪਾਰ ਲੰਘ ਕੇ ਗੰਨੇਸਰਤ ਦੀ ਧਰਤੀ ਉੱਤੇ ਉੱਤਰੇ।
ਅਨਨ੍ਤਰੰ ਪਾਰੰ ਪ੍ਰਾਪ੍ਯ ਤੇ ਗਿਨੇਸ਼਼ਰੰਨਾਮਕੰ ਨਗਰਮੁਪਤਸ੍ਥੁਃ,
35 ੩੫ ਅਤੇ ਜਦੋਂ ਉੱਥੋਂ ਦੇ ਲੋਕਾਂ ਨੇ ਉਹ ਨੂੰ ਪਛਾਣਿਆ, ਤਾਂ ਉਸ ਸਾਰੇ ਇਲਾਕੇ ਵਿੱਚ ਖ਼ਬਰ ਭੇਜ ਕੇ ਸਾਰਿਆਂ ਰੋਗੀਆਂ ਨੂੰ ਉਸ ਦੇ ਕੋਲ ਲਿਆਏ।
ਤਦਾ ਤਤ੍ਰਤ੍ਯਾ ਜਨਾ ਯੀਸ਼ੁੰ ਪਰਿਚੀਯ ਤੱਦੇਸ਼੍ਸ੍ਯ ਚਤੁਰ੍ਦਿਸ਼ੋ ਵਾਰ੍ੱਤਾਂ ਪ੍ਰਹਿਤ੍ਯ ਯਤ੍ਰ ਯਾਵਨ੍ਤਃ ਪੀਡਿਤਾ ਆਸਨ੍, ਤਾਵਤਏਵ ਤਦਨ੍ਤਿਕਮਾਨਯਾਮਾਸੁਃ|
36 ੩੬ ਅਤੇ ਉਹ ਦੀ ਮਿੰਨਤ ਕੀਤੀ ਜੋ ਉਨ੍ਹਾਂ ਨੂੰ ਸਿਰਫ਼ ਆਪਣੇ ਕੱਪੜੇ ਦਾ ਪੱਲਾ ਛੂਹਣ ਦੇ ਅਤੇ ਜਿੰਨਿਆਂ ਨੇ ਛੂਹਿਆ ਉਹ ਚੰਗੇ ਹੋ ਗਏ।
ਅਪਰੰ ਤਦੀਯਵਸਨਸ੍ਯ ਗ੍ਰਨ੍ਥਿਮਾਤ੍ਰੰ ਸ੍ਪ੍ਰਸ਼਼੍ਟੁੰ ਵਿਨੀਯ ਯਾਵਨ੍ਤੋ ਜਨਾਸ੍ਤਤ੍ ਸ੍ਪਰ੍ਸ਼ੰ ਚਕ੍ਰਿਰੇ, ਤੇ ਸਰ੍ੱਵਏਵ ਨਿਰਾਮਯਾ ਬਭੂਵੁਃ|

< ਮੱਤੀ 14 >