< ਮੱਤੀ 12 >

1 ਉਸ ਵੇਲੇ ਯਿਸੂ ਸਬਤ ਦੇ ਦਿਨ ਖੇਤਾਂ ਵਿੱਚੋਂ ਦੀ ਲੰਘਿਆ, ਅਤੇ ਉਹ ਦੇ ਚੇਲਿਆਂ ਨੂੰ ਭੁੱਖ ਲੱਗੀ, ਉਹ ਸਿੱਟੇ ਤੋੜ ਕੇ ਖਾਣ ਲੱਗੇ।
ᎾᎯᏳ ᏥᏌ ᎠᎢᏒᎩ ᎠᏫᏒ ᎤᏣᎴᏍᏗ ᎤᎾᏙᏓᏆᏍᎬ ᎢᎦ; ᎬᏩᏍᏓᏩᏗᏙᎯᏃ ᎠᎪᏄ ᏚᏂᏲᏏᏍᎬᎩ, ᎠᎴ ᎤᎾᎴᏅᎲᎩ ᎤᏂᏍᎫᏕᏒᎩ ᎤᏣᎴᏍᏗ ᎠᎴ ᎤᏂᏍᏗᎬᎩ.
2 ਅਤੇ ਫ਼ਰੀਸੀਆਂ ਨੇ ਵੇਖ ਕੇ ਉਹ ਨੂੰ ਕਿਹਾ, ਵੇਖ, ਤੇਰੇ ਚੇਲੇ ਉਹ ਕੰਮ ਕਰਦੇ ਹਨ, ਜਿਹੜਾ ਸਬਤ ਦੇ ਦਿਨ ਕਰਨਾ ਯੋਗ ਨਹੀਂ।
ᎠᏎᏃ ᎠᏂᏆᎵᏏ ᎤᎾᏙᎴᎰᏒ ᎯᎠ ᏅᎬᏩᏪᏎᎸᎩ; ᎬᏂᏳᏉ ᎢᎬᏛᏁᏗ ᏂᎨᏒᎾ ᎤᎾᏙᏓᏆᏍᎬ ᎢᎦ ᎾᎾᏛᏁ ᎨᏣᏍᏓᏩᏗᏙᎯ.
3 ਪਰ ਉਸ ਨੇ ਉਨ੍ਹਾਂ ਨੂੰ ਆਖਿਆ, ਭਲਾ, ਤੁਸੀਂ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ ਜਦ ਉਹ ਅਤੇ ਉਹ ਦੇ ਸਾਥੀ ਭੁੱਖੇ ਸਨ?
ᎠᏎᏃ ᎯᎠ ᏂᏚᏪᏎᎸᎩ; ᏝᏍᎪ ᏱᏥᎪᎵᏰᎣ ᏕᏫ ᏄᏛᏁᎸ ᎠᎪᏄ ᏧᏲᏏᏍᎨ, ᎠᎴ ᎾᏍᎩ ᎠᏁᎯ,
4 ਜੋ ਉਹ ਕਿਵੇਂ ਪਰਮੇਸ਼ੁਰ ਦੇ ਘਰ ਗਿਆ ਅਤੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ, ਜਿਹੜੀਆਂ ਉਹ ਨੂੰ ਅਤੇ ਉਹ ਦੇ ਸਾਥੀਆਂ ਲਈ ਖਾਣੀਆਂ ਯੋਗ ਨਹੀਂ ਸਨ ਪਰ ਕੇਵਲ ਜਾਜਕਾਂ ਨੂੰ।
ᎤᏁᎳᏅᎯ ᎤᏤᎵ ᎠᏓᏁᎸ ᏧᏴᎴᎢ, ᎠᎴ ᎠᎦᏙᏗ ᎦᏚ ᏧᎨᎢ, ᏰᎵ ᎬᏩᎩᏍᏗ ᏂᎨᏒᎾ ᏥᎨᏎᎢ, ᎠᎴ ᎾᏍᎩ ᎠᏁᎯ, ᎠᏥᎸᏍᎩᏂ-ᎠᏁᎶᎯ ᎤᏅᏒ?
5 ਜਾਂ ਤੁਸੀਂ ਮੂਸਾ ਦੀ ਬਿਵਸਥਾ ਵਿੱਚ ਇਹ ਨਹੀਂ ਪੜ੍ਹਿਆ ਕਿ ਜਾਜਕ ਸਬਤ ਦੇ ਦਿਨ ਹੈਕਲ ਵਿੱਚ ਸਬਤ ਦਾ ਅਪਮਾਨ ਕਰ ਕੇ ਵੀ ਨਿਰਦੋਸ਼ ਹਨ?
ᏝᏍᎪ ᎾᏍᏉ ᏱᏥᎪᎵᏰᎣ ᏗᎧᎿᎭᏩᏛᏍᏗᏱ ᎾᏍᎩ ᎤᎾᏙᏓᏆᏍᎬ ᎢᎦ ᎤᏛᎾ ᏗᎦᏔᏫᎢᏍᏗᏱ ᎠᏥᎸ-ᎠᏁᎶᎯ ᎤᎾᏙᏓᏆᏍᎬ ᎠᏂᏲᏍᏗᏍᎬ, ᎠᎴ ᎤᏂᏍᎦᏅᏨᎯ ᏂᎨᏒᎾ ᎨᏒᎢ?
6 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਇੱਥੇ ਹੈਕਲ ਨਾਲੋਂ ਵੀ ਇੱਕ ਵੱਡਾ ਹੈ।
ᎠᏎᏃ ᎯᎠ ᏂᏨᏪᏎᎭ; ᎠᏂ ᎡᏙᎭ ᎤᏟ ᎠᏥᎸᏉᏗᏳ ᎡᏍᎦᏉ ᎤᏛᎾ ᏗᎦᎳᏫᎢᏍᏗᏱ.
7 ਪਰ ਜੇ ਤੁਸੀਂ ਇਸ ਦਾ ਅਰਥ ਜਾਣਦੇ ਕਿ ਮੈਂ ਬਲੀਦਾਨ ਨੂੰ ਨਹੀਂ ਸਗੋਂ ਦਯਾ ਨੂੰ ਚਾਹੁੰਦਾ ਹਾਂ, ਤਦ ਤੁਸੀਂ ਨਿਰਦੋਸ਼ੀਆਂ ਨੂੰ ਦੋਸ਼ੀ ਨਾ ਠਹਿਰਾਉਂਦੇ।
ᏱᏥᎦᏙᎥᏎᏍᎩᏂ ᎦᏛᎬ ᎯᎠ ᎾᏍᎩ ᏥᏂᎦᏪᎠ, ᎠᏓᏙᎵᏍᏗ ᎨᏒ ᎠᏆᏚᎵᎭ, ᎥᏝᏃ ᎠᏥᎸ-ᎨᎳᏍᏗᏱ ᎨᏒᎢ, ᎥᏝ ᎤᏂᏍᎦᏅᏨᎯ ᏱᏙᎨᏥᏰᎸᏁ ᏄᏂᏍᎦᏅᏨᎾ.
8 ਕਿਉਂਕਿ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਮਾਲਕ ਹੈ।
ᏴᏫᏰᏃ ᎤᏪᏥ ᎤᎬᏫᏳᎯ ᎾᏍᏉ ᎤᎾᏙᏓᏆᏍᎬ ᎢᎦ.
9 ਫਿਰ ਉੱਥੋਂ ਤੁਰ ਕੇ ਉਹ ਪ੍ਰਾਰਥਨਾ ਘਰ ਵਿੱਚ ਗਿਆ।
ᎾᎿᎭᏃ ᎢᎤᏓᏅᏒ, ᏧᏂᎳᏫᎢᏍᏗᏱ ᏭᏴᎸᎩ.
10 ੧੦ ਅਤੇ ਵੇਖੋ ਉੱਥੇ ਸੁੱਕੇ ਹੱਥ ਵਾਲਾ ਇੱਕ ਮਨੁੱਖ ਸੀ ਅਤੇ ਉਨ੍ਹਾਂ ਨੇ ਯਿਸੂ ਤੇ ਦੋਸ਼ ਲਾਉਣ ਲਈ ਇਹ ਕਹਿ ਕੇ ਪੁੱਛਿਆ, ਭਲਾ, ਸਬਤ ਦੇ ਦਿਨ ਚੰਗਾ ਕਰਨਾ ਯੋਗ ਹੈ?
ᎬᏂᏳᏉᏃ ᎡᏙᎲᎩ ᎠᏍᎦᏯ ᎤᏬᏰᏂ ᎤᏩᎢᏎᎸᎯ. ᎬᏩᏛᏛᏅᎩᏃ ᎯᎠ ᏄᏂᏪᏒᎩ; ᏥᎪ ᏰᎵᏉ ᎬᏓᏅᏬᏗ ᎤᎾᏙᏓᏆᏍᎬᎢ; ᎬᏩᏱᎵᏓᏍᏗᏱ ᎤᎾᏚᎵᏍᎬᎩ.
11 ੧੧ ਉਹ ਨੇ ਉਨ੍ਹਾਂ ਨੂੰ ਕਿਹਾ, ਕਿ ਤੁਹਾਡੇ ਵਿੱਚੋਂ ਇਹੋ ਜਿਹਾ ਕਿਹੜਾ ਮਨੁੱਖ ਹੈ ਜਿਹ ਦੇ ਕੋਲ ਇੱਕ ਭੇਡ ਹੋਵੇ ਅਤੇ ਜੇ ਉਹ ਸਬਤ ਦੇ ਦਿਨ ਟੋਏ ਵਿੱਚ ਡਿੱਗ ਪਵੇ ਤਾਂ ਉਹ ਉਸ ਨੂੰ ਫੜ੍ਹ ਕੇ ਨਾ ਕੱਢੇ?
ᎯᎠᏃ ᏂᏚᏪᏎᎸᎩ; ᏥᎪ ᎠᏍᎦᏯ ᎤᏓᏑᏯ ᎢᏤᎲᎢ, ᎢᏳᏃ ᏌᏉ ᎠᏫ ᎤᏃᏕᎾ ᏳᎾᏝᎠ, ᎠᏔᎴᏒᏃ ᏳᎸᏨ ᎤᎾᏙᏓᏆᏍᎬᎢ, ᎾᏍᎩ ᏭᏂᏴᏗ ᎠᎴ ᏭᎴᏍᏗ ᏂᎨᏒᎾ?
12 ੧੨ ਸੋ ਮਨੁੱਖ ਭੇਡ ਨਾਲੋਂ ਕਿੰਨ੍ਹਾਂ ਹੀ ਉੱਤਮ ਹੈ! ਇਸ ਲਈ ਸਬਤ ਦੇ ਦਿਨ ਭਲਾ ਕਰਨਾ ਯੋਗ ਹੈ।
ᏂᎦᎥᏍᎩᏂ ᎤᏟᎯᏳ ᎠᏥᎸᏉᏗᏳ ᏴᏫ ᎡᏍᎦᏉ ᎠᏫ ᎤᏃᏕᎾ. ᎾᏍᎩᏍᎩᏂ ᎢᏳᏍᏗ ᏰᎵᏉ ᎣᏍᏛ ᏗᎦᎸᏫᏍᏓᏁᏗ ᎤᎾᏙᏓᏆᏍᎬ ᎢᎦ.
13 ੧੩ ਤਦ ਉਹ ਨੇ ਉਸ ਮਨੁੱਖ ਨੂੰ ਆਖਿਆ, ਆਪਣਾ ਹੱਥ ਵਧਾ ਅਤੇ ਉਸ ਨੇ ਲੰਮਾ ਕੀਤਾ ਤਾਂ ਉਹ ਦੂਜੇ ਹੱਥ ਵਰਗਾ ਫੇਰ ਚੰਗਾ ਹੋ ਗਿਆ।
ᎿᎭᏉᏃ ᎯᎠ ᏄᏪᏎᎸ ᎠᏍᎦᏯ; ᎭᏙᏯᏅᎯᏓ; ᎤᏙᏯᏅᎯᏛᎩᏃ. ᎠᎴ ᎤᏗᏩᏒᎩ, ᎾᏍᎩᏯ ᏐᎢ ᏄᏍᏛ ᏄᎵᏍᏔᏅᎩ.
14 ੧੪ ਤਦ ਫ਼ਰੀਸੀਆਂ ਨੇ ਬਾਹਰ ਜਾ ਕੇ ਉਹ ਦੇ ਵਿਰੁੱਧ ਯੋਜਨਾ ਬਣਾਈ ਕਿ ਕਿਵੇਂ ਉਹ ਦਾ ਨਾਸ ਕਰੀਏ।
ᎿᎭᏉᏃ ᎠᏂᏆᎵᏏ ᎤᏂᏄᎪᏨ ᎤᏂᏃᎮᎸ ᎢᏳᏅᏁᏗᏱ ᎤᏂᎯᏍᏗᏱ.
15 ੧੫ ਪਰ ਯਿਸੂ ਇਹ ਜਾਣ ਕੇ ਉੱਥੋਂ ਤੁਰ ਪਿਆ ਅਤੇ ਬਹੁਤ ਸਾਰੇ ਲੋਕ ਉਹ ਦੇ ਮਗਰ ਤੁਰ ਪਏ ਅਤੇ ਉਸ ਨੇ ਉਨ੍ਹਾਂ ਸਭਨਾਂ ਨੂੰ ਚੰਗਾ ਕੀਤਾ।
ᎠᏎᏃ ᏥᏌ ᎤᏙᎴᎰᏒ ᎾᎿᎭᎤᏓᏅᏒᎩ; ᎤᏂᏣᏘᏃ ᎬᏩᏍᏓᏩᏛᏒᎩ; ᎠᎴ ᏂᎦᏛ ᏚᏅᏩᏅᎩ,
16 ੧੬ ਅਤੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਮੈਨੂੰ ਉਜਾਗਰ ਨਾ ਕਰਨਾ।
ᎠᎴ ᏚᏅᏍᏓᏕᎸ ᎬᏂᎨᏒ ᎢᎬᏩᏁᏗᏱ.
17 ੧੭ ਤਾਂ ਜੋ ਉਹ ਬਚਨ ਜਿਹੜਾ ਯਸਾਯਾਹ ਨਬੀ ਨੇ ਆਖਿਆ ਸੀ ਪੂਰਾ ਹੋਵੇ:
ᎤᏙᎯᏳᏗᏱ ᎠᏰᎸᏒᎩ ᎢᏌᏯ ᎠᏙᎴᎰᏍᎩ ᏧᏁᏤᎢ, ᎯᎠ ᏥᏄᏪᏎᎢ;
18 ੧੮ ਵੇਖੋ ਮੇਰਾ ਦਾਸ ਜਿਸ ਨੂੰ ਮੈਂ ਚੁਣਿਆ ਹੈ, ਮੇਰਾ ਪਿਆਰਾ ਜਿਸ ਤੋਂ ਮੇਰਾ ਜੀਅ ਪਰਸੰਨ ਹੈ। ਮੈਂ ਆਪਣਾ ਆਤਮਾ ਉਹ ਦੇ ਉੱਤੇ ਰੱਖਾਂਗਾ, ਅਤੇ ਉਹ ਪਰਾਈਆਂ ਕੌਮਾਂ ਨੂੰ ਨਿਆਂ ਦੀ ਖ਼ਬਰ ਕਰੇਗਾ।
ᎬᏂᏳᏉ ᏥᏅᏏᏓᏍᏗ ᏥᏯᏑᏰᏛ ᏥᎨᏳᎢ ᏗᏆᏓᏅᏛ ᎢᏴᏛ ᎣᏍᏛ ᏥᏰᎸᎢ; ᏓᏥᏁᎵ ᎠᏆᏓᏅᏙ, ᎠᎴ ᏧᎾᏓᎴᏅᏛ ᏴᏫ ᏚᏳᎪᏛ ᏧᎾᏄᎪᏫᏎᏗ ᎨᏎᏍᏗ.
19 ੧੯ ਉਹ ਨਾ ਝਗੜਾ ਕਰੇਗਾ, ਨਾ ਉੱਚੀ ਬੋਲੇਗਾ, ਨਾ ਚੌਕਾਂ ਵਿੱਚ ਕੋਈ ਉਹ ਦੀ ਅਵਾਜ਼ ਸੁਣੇਗਾ।
ᎥᏝ ᏧᏘᏲᏍᏗ ᎠᎴ ᎤᏪᎷᏗ ᏱᎨᏎᏍᏗ, ᎥᏝ ᎠᎴ ᎩᎶ ᎤᏛᎦᏁᏗ ᏱᎨᏎᏍᏗ ᎧᏁᎬ ᏕᎦᎳᏅᏛᎢ.
20 ੨੦ ਉਹ ਕੁਚਲੇ ਹੋਏ ਕਾਨੇ ਨੂੰ ਨਾ ਤੋੜੇਗਾ, ਨਾ ਨਿੰਮ੍ਹੀ ਬੱਤੀ ਨੂੰ ਬੁਝਾਵੇਗਾ, ਜਦ ਤੱਕ ਨਿਆਂ ਦੀ ਜਿੱਤ ਨਾ ਕਰਾ ਦੇਵੇ,
ᏩᏐᎾ ᎤᏰᏓᏬᏨᎯ ᎥᏝ ᏧᏍᏆᎵᏍᏗ ᏱᎨᏎᏍᏗ, ᎠᎴ ᏙᎴᏛ ᏧᎦᏒᏍᏗ ᎥᏝ ᎤᏩᏜᏓᏗᏍᏗ ᏱᎨᏎᏍᏗ, ᎬᏂ ᎠᏓᎵᏁᎯᏙᏅᎭ ᏚᏳᎪᏛ ᎨᏒ ᏓᏰᎵᎯᏍᏗᏍᎬᎢ.
21 ੨੧ ਅਤੇ ਉਹ ਦੇ ਨਾਮ ਉੱਤੇ ਪਰਾਈਆਂ ਕੌਮਾਂ ਆਸ ਰੱਖਣਗੀਆਂ।
ᎠᎴ ᏚᏙᎥ ᏧᎾᏓᎴᏅᏛ ᏴᏫ ᎠᎾᎵᏍᎦᏍᏙᏗᏍᎨᏍᏗ.
22 ੨੨ ਤਦ ਲੋਕ ਇੱਕ ਅੰਨ੍ਹੇ ਅਤੇ ਗੂੰਗੇ ਮਨੁੱਖ ਨੂੰ ਜਿਸ ਨੂੰ ਭੂਤ ਚਿੰਬੜਿਆ ਹੋਇਆ ਸੀ, ਉਹ ਦੇ ਕੋਲ ਲਿਆਏ ਅਤੇ ਉਸ ਨੇ ਉਹ ਨੂੰ ਅਜਿਹਾ ਚੰਗਾ ਕੀਤਾ ਕਿ ਉਹ ਬੋਲਣ ਤੇ ਵੇਖਣ ਲੱਗਾ।
ᎿᎭᏉᏃ ᎠᎦᏘᏃᎮᎸᎩ ᎠᏍᎩᎾ ᎤᏯᎢ ᏗᎨᏫ ᎠᎴ ᎤᏩᎨᏫ, ᎠᎴ ᎤᏅᏩᏅᎩ; ᎾᏍᎩᏃ ᏗᎨᏫ ᎠᎴ ᎤᏩᎨᏫ ᎤᏬᏂᏒᎩ ᎠᎴ ᎤᎪᎲᎩ.
23 ੨੩ ਅਤੇ ਸਾਰੇ ਲੋਕ ਹੈਰਾਨ ਹੋ ਕੇ ਬੋਲੇ, ਕੀ, ਇਹ ਦਾਊਦ ਦਾ ਪੁੱਤਰ ਨਹੀਂ ਹੈ?
ᏂᎦᏛᏃ ᏴᏫ ᎤᏂᏍᏆᏂᎪᏒᎩ, ᎯᎠ ᏄᏂᏪᏒᎩ; ᏝᏍᎪ ᎯᎠ ᏕᏫ ᎤᏪᏥ ᏱᎩ?
24 ੨੪ ਪਰ ਫ਼ਰੀਸੀਆਂ ਨੇ ਇਹ ਸੁਣ ਕੇ ਕਿਹਾ, ਕਿ ਇਹ ਭੂਤਾਂ ਦੇ ਸਰਦਾਰ ਸ਼ੈਤਾਨ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ।
ᎠᏎᏃ ᎠᏂᏆᎵᏏ ᎤᎾᏛᎦᏅ, ᎯᎠ ᏄᏂᏪᏒᎩ; ᎯᎠ ᎥᏝ ᎠᏂᏍᎩᎾ ᏱᏗᎦᏄᎪᏫᏍᎦ ᎬᏂ ᏧᏍᏕᎵᏍᎪ ᏇᎵᏥᏆ ᎤᎬᏫᏳᎯ ᎠᏂᏍᎩᎾ ᎤᎾᏤᎵᎦ.
25 ੨੫ ਪਰ ਉਸ ਨੇ ਉਨ੍ਹਾਂ ਦੀ ਸੋਚ ਵਿਚਾਰ ਜਾਣ ਕੇ, ਉਨ੍ਹਾਂ ਨੂੰ ਆਖਿਆ ਕਿ ਜਿਸ ਕਿਸੇ ਰਾਜ ਵਿੱਚ ਫੁੱਟ ਪੈਂਦੀ ਹੈ, ਉਹ ਵਿਰਾਨ ਹੋ ਜਾਂਦਾ ਹੈ ਅਤੇ ਜਿਸ ਕਿਸੇ ਨਗਰ ਜਾਂ ਘਰ ਵਿੱਚ ਫੁੱਟ ਪੈਂਦੀ ਹੈ ਉਹ ਬਣਿਆ ਨਾ ਰਹੇਗਾ।
ᎠᎴ ᏥᏌ ᎠᎦᏔᎲ ᏄᏍᏛ ᎠᎾᏓᏅᏖᏍᎬᎢ, ᎯᎠ ᏂᏚᏪᏎᎸᎩ; ᏂᎦᎥ ᎠᏰᎵ ᎪᏢᏒᎢ ᏔᎵ ᏥᎾᏓᏗᏍᎪ ᎤᏩᏒᏉ ᏣᏓᏡᏗᏍᎪ ᎠᏲᎪᏉ; ᎠᎴ ᏂᎦᎥ ᎦᏚᎲ ᎠᎴ ᎠᏓᏁᎸ ᏔᎵ ᏥᎾᏓᏗᏍᎪ ᎤᏩᏒᏉ ᏣᏓᏡᏗᏍᎪ ᎥᏝ ᏱᏂᎬᏩᏍᏙᏉ.
26 ੨੬ ਅਤੇ ਜੇ ਸ਼ੈਤਾਨ ਹੀ ਸ਼ੈਤਾਨ ਨੂੰ ਕੱਢਦਾ ਹੈ ਤਾਂ ਉਹ ਦੇ ਆਪਣੇ ਆਪ ਵਿੱਚ ਹੀ ਫੁੱਟ ਪੈ ਗਈ ਹੈ। ਫੇਰ ਉਹ ਦਾ ਰਾਜ ਕਿਵੇਂ ਬਣਿਆ ਰਹਿ ਸਕਦਾ ਹੈ?
ᎢᏳ ᎠᎴ ᏎᏓᏂ ᏎᏓᏂ ᏱᎦᏄᎪᏫᏍᎦ, ᏔᎵ ᎾᏓᏗᏍᎪᎢ ᎤᏩᏒᏉ ᎠᏓᏡᏗᏍᎪᎢ; ᎦᏙᏃ ᏱᎦᎵᏍᏙᏓ ᏱᏂᎬᏩᏍᏗᏉ ᎤᏤᎵᎪᎯ?
27 ੨੭ ਅਤੇ ਜੇ ਮੈਂ ਸ਼ੈਤਾਨ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ, ਤਾਂ ਤੁਹਾਡੇ ਪੁੱਤਰ ਕਿਸ ਦੀ ਸਹਾਇਤਾ ਨਾਲ ਕੱਢਦੇ ਹਨ? ਇਸ ਲਈ ਤੁਹਾਡਾ ਨਿਆਂ ਕਰਨ ਵਾਲੇ ਉਹ ਹੀ ਹੋਣਗੇ।
ᎢᏳᏃ ᎠᏴ ᏇᎵᏥᏆ ᏯᎩᏍᏕᎵ ᎠᏂᏍᎩᎾ ᏱᏗᏥᏄᎪᏫᏍᎦ, ᎦᎪ ᎤᏂᏍᏕᎵᏍᎪ ᏗᏤᏥ ᏥᏓᏂᏄᎪᏫᏍᎪᎢ? ᎾᏍᎩᏍᎩᏂ ᏗᎨᏧᎪᏓᏁᎯ ᎨᏎᏍᏗ.
28 ੨੮ ਪਰ ਜੇ ਮੈਂ ਪਰਮੇਸ਼ੁਰ ਦੇ ਆਤਮਾ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ, ਤਾਂ ਪਰਮੇਸ਼ੁਰ ਦਾ ਰਾਜ ਤੁਹਾਡੇ ਉੱਤੇ ਆ ਚੁੱਕਿਆ ਹੈ।
ᎢᏳᏍᎩᏂ ᎠᏴ ᎤᏁᎳᏅᎯ ᎤᏓᏅᏙ ᏱᎬᏗ ᎠᏂᏍᎩᎾ ᏱᏗᏥᏄᎪᏫᏍᎦ, ᎿᎭᏉᏍᎩᏂ ᎦᎸᎳᏗ ᎡᎯ ᎤᎬᏫᏳᎯ ᎨᏒ ᎢᏥᎷᏤᎸ.
29 ੨੯ ਅਥਵਾ ਕੋਈ ਕਿਸੇ ਜ਼ੋਰਾਵਰ ਦੇ ਘਰ ਵਿੱਚ ਵੜ ਕੇ, ਜੇ ਪਹਿਲਾਂ ਉਸ ਜੋਰਾਵਰ ਨੂੰ ਬੰਨ੍ਹ ਨਾ ਲਵੇ ਤਾਂ ਉਸ ਦਾ ਮਾਲ ਕਿਵੇਂ ਲੁੱਟ ਸਕਦਾ ਹੈ? ਪਹਿਲਾਂ ਉਸ ਨੂੰ ਬੰਨ ਕੇ ਫਿਰ ਉਸ ਦਾ ਘਰ ਲੁੱਟੇਗਾ।
ᎠᎴ ᎦᏙ ᏯᏛᎦ ᎩᎶ ᎤᎵᏂᎩᏛ ᎠᏍᎦᏯ ᎦᏁᎸ ᏯᏴᎭ ᎠᎴ ᎤᎿᎭᎥ ᏯᏬᏅ, ᎢᏳᏃ ᎢᎬᏱ ᏄᎸᎸᎾ ᏱᎩ ᎾᏍᎩ ᎤᎵᏂᎩᏛ ᎠᏍᎦᏯ? ᎩᎳ ᎿᎭᏉ ᏯᏬᏅ ᎦᏁᎸᎢ ᎤᎿᎭᎥᎢ.
30 ੩੦ ਜਿਹੜਾ ਮੇਰੇ ਨਾਲ ਨਹੀਂ ਉਹ ਮੇਰੇ ਵਿਰੁੱਧ ਹੈ, ਅਤੇ ਜਿਹੜਾ ਮੇਰੇ ਨਾਲ ਇਕੱਠਾ ਨਹੀਂ ਕਰਦਾ ਉਹ ਖਿਲਾਰਦਾ ਹੈ।
ᎩᎶ ᎾᏆᎵᎪᏁᎲᎾ, ᎾᏍᎩ ᎠᏆᏡᏗᎭ; ᎩᎶᏃ ᏃᏍᏗᏟᏏᏍᎬᎾ, ᎾᏍᎩ ᏯᏗᎦᎴᏯᏍᎦ.
31 ੩੧ ਇਸ ਲਈ ਮੈਂ ਤੁਹਾਨੂੰ ਆਖਦਾ ਹਾਂ, ਹਰੇਕ ਪਾਪ ਅਤੇ ਨਿੰਦਿਆ ਮਨੁੱਖਾਂ ਨੂੰ ਮਾਫ਼ ਕੀਤਾ ਜਾਵੇਗਾ, ਪਰ ਜਿਹੜਾ ਪਵਿੱਤਰ ਆਤਮਾ ਦੇ ਵਿਰੁੱਧ ਕੁਫ਼ਰ ਬੋਲੇ, ਉਹ ਮਾਫ਼ ਨਹੀਂ ਕੀਤਾ ਜਾਵੇਗਾ।
ᎾᏍᎩ ᎢᏳᏍᏗ ᎯᎠ ᏂᏨᏪᏎᎭ; ᏂᎦᎥ ᏄᏓᎴᏒ ᎠᏍᎦᏅᎢᏍᏗ ᎨᏒ ᎠᎴ ᎠᏐᏢᏙᏗ ᎨᏒ ᎨᏥᏙᎵᏍᏗᏉ ᎨᏎᏍᏗ ᏴᏫ; ᎦᎸᏉᏗᏳᏍᎩᏂ ᎠᏓᏅᏙ ᎠᏐᏢᏙᏗ ᎨᏒ ᎥᏝ ᎨᏥᏙᎵᏍᏗ ᏱᎨᏎᏍᏗ ᏴᏫ.
32 ੩੨ ਅਤੇ ਜੇ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਗੱਲ ਕਰੇ, ਉਸ ਨੂੰ ਮਾਫ਼ ਕੀਤਾ ਜਾਵੇਗਾ ਪਰ ਜੋ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਕੁਫ਼ਰ ਬੋਲੇ, ਉਸ ਨੂੰ ਨਾ ਇਸ ਜੁੱਗ ਵਿੱਚ ਅਤੇ ਨਾ ਹੀ ਆਉਣ ਵਾਲੇ ਜੁੱਗ ਵਿੱਚ ਮਾਫ਼ ਕੀਤਾ ਜਾਵੇਗਾ। (aiōn g165)
ᎠᎴ ᎩᎶ ᎦᏬᏂᏍᎬ ᎠᏡᏗᏍᎨᏍᏗ ᏴᏫ ᎤᏪᏥ, ᎠᏥᏙᎵᏍᏗᏉ ᎨᏎᏍᏗ; ᎩᎶᏍᎩᏂ ᎦᏬᏂᏍᎬ ᎠᏡᏗᏍᎨᏍᏗ ᎦᎸᏉᏗᏳ ᎠᏓᏅᏙ, ᎥᏝ ᎠᏥᏙᎵᏍᏗ ᏱᎨᏎᏍᏗ ᎪᎯ ᎨᏒ ᎠᎴ ᎾᏍᏉ ᏐᎢᏱ ᏗᎨᏒᎢ. (aiōn g165)
33 ੩੩ ਜੇ ਰੁੱਖ ਨੂੰ ਚੰਗਾ ਆਖੋ, ਤਾਂ ਉਸ ਦੇ ਫਲ ਨੂੰ ਵੀ ਚੰਗਾ ਆਖੋ ਜਾਂ ਰੁੱਖ ਨੂੰ ਬੁਰਾ ਆਖੋ ਤਾਂ ਉਸ ਦੇ ਫਲ ਨੂੰ ਵੀ ਬੁਰਾ ਆਖੋ, ਕਿਉਂਕਿ ਰੁੱਖ ਆਪਣੇ ਫਲਾਂ ਤੋਂ ਹੀ ਪਛਾਣਿਆ ਜਾਂਦਾ ਹੈ।
ᏡᎬ ᎣᏍᏛ ᏂᏨᎦ ᎤᏛᏃ ᎣᏍᏛ, ᎠᎴ ᏡᎬ ᎤᏐᏅ ᏂᏨᎦ ᎤᏛᏃ ᎤᏐᏅᎢ; ᏡᎬᏰᏃ ᎪᎵᏍᏙᏗ ᎨᏐ ᏄᏍᏛ ᎤᏛᎢ.
34 ੩੪ ਹੇ ਸੱਪਾਂ ਦੇ ਬੱਚਿਓ! ਤੁਸੀਂ ਬੁਰੇ ਹੋ ਕੇ ਚੰਗੀਆਂ ਗੱਲਾਂ ਕਿਵੇਂ ਕਰ ਸਕਦੇ ਹੋ? ਕਿਉਂਕਿ ਜੋ ਮਨ ਵਿੱਚ ਭਰਿਆ ਹੋਇਆ ਹੈ ਉਹੀ ਮੂੰਹ ਵਿੱਚੋਂ ਨਿੱਕਲਦਾ ਹੈ।
Ᏺ ᎢᎾᏛ ᏧᏁᏥ ᏂᎯ! ᏥᏂᏥᏲᎢᏴ ᎦᏙ ᏱᎦᎵᏍᏙᏓ ᎣᏍᏛ ᏱᏥᏬᏂᎯ? ᎤᏣᏛᏰᏃ ᎣᎾᏫᏱ ᎣᏪᎲᎢ ᎥᎰᎵ ᎦᏬᏂᏍᎪᎢ.
35 ੩੫ ਭਲਾ ਮਨੁੱਖ ਮਨ ਦੇ ਭਲੇ ਖ਼ਜ਼ਾਨੇ ਵਿੱਚੋਂ ਭਲੀਆਂ ਗੱਲਾਂ ਕੱਢਦਾ ਹੈ ਅਤੇ ਬੁਰਾ ਮਨੁੱਖ ਬੁਰੇ ਖ਼ਜ਼ਾਨੇ ਵਿੱਚੋਂ ਬੁਰੀਆਂ ਗੱਲਾਂ ਕੱਢਦਾ ਹੈ।
ᎣᏍᏛ ᏴᏫ, ᎣᏍᏛ ᎤᏍᏆᏂᎪᏛ ᎤᎾᏫᏱ, ᎣᏍᏛ ᎦᎾᏄᎪᏫᏍᎪᎢ. ᎤᏲᏃ ᏴᏫ, ᎤᏲ ᎤᏍᏆᏂᎪᏛ ᎤᏲ ᎦᎾᏄᎪᏫᏍᎪᎢ.
36 ੩੬ ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਮਨੁੱਖ ਹਰੇਕ ਵਿਅਰਥ ਗੱਲ ਦਾ ਜੋ ਉਹ ਬੋਲਣ, ਨਿਆਂ ਦੇ ਦਿਨ ਉਹ ਦਾ ਹਿਸਾਬ ਦੇਣਗੇ।
ᎯᎠᏃ ᏂᏨᏪᏎᎭ; ᏂᎦᎥ ᎤᏲ ᎠᏂᏬᏂᏍᎬ ᏴᏫ, ᎤᏂᏃᎮᏗ ᎨᏎᏍᏗ ᏗᎫᎪᏙᏗᏱ ᎢᎦ ᎨᏒᎢ.
37 ੩੭ ਇਸ ਲਈ ਜੋ ਤੂੰ ਆਪਣੀਆਂ ਗੱਲਾਂ ਦੇ ਕਾਰਨ ਨਿਰਦੋਸ਼ ਅਤੇ ਆਪਣੀਆਂ ਗੱਲਾਂ ਦੇ ਕਾਰਨ ਦੋਸ਼ੀ ਠਹਿਰਾਇਆ ਜਾਵੇਂਗਾ।
ᎯᏁᎬᏰᏃ ᏣᏚᏓᎴᏍᏙᏗ ᎨᏎᏍᏗ, ᎠᎴ ᎯᏁᎬ ᏣᏍᎦᏅᏨ ᏗᏣᏚᎪᏓᏁᏗ ᎨᏎᏍᏗ.
38 ੩੮ ਫਿਰ ਕੁਝ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੇ ਆਖਿਆ, ਗੁਰੂ ਜੀ ਅਸੀਂ ਕੋਈ ਨਿਸ਼ਾਨ ਵੇਖਣਾ ਚਾਹੁੰਦੇ ਹਾਂ।
ᎿᎭᏉᏃ ᎩᎶ ᎢᏳᎾᏍᏗ ᏗᏃᏪᎵᏍᎩ ᎠᎴ ᎠᏂᏆᎵᏏ ᎤᏂᏁᏨ, ᎯᎠ ᏄᏂᏪᏒᎩ; ᏔᏕᏲᎲᏍᎩ, ᎤᏰᎸᏛ ᎣᎦᏚᎵ ᎢᏨᎪᏩᏛᎡᏗᏱ.
39 ੩੯ ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕਿ ਬੁਰੀ ਅਤੇ ਹਰਾਮਕਾਰ ਪੀੜ੍ਹੀ ਨਿਸ਼ਾਨ ਚਾਹੁੰਦੀ ਹੈ ਪਰ ਯੂਨਾਹ ਨਬੀ ਦੇ ਨਿਸ਼ਾਨ ਤੋਂ ਇਲਾਵਾ, ਉਨ੍ਹਾਂ ਨੂੰ ਕੋਈ ਹੋਰ ਨਿਸ਼ਾਨ ਨਹੀਂ ਦਿੱਤਾ ਜਾਵੇਗਾ।
ᎤᏁᏨᏃ ᎯᎠ ᏂᏚᏪᏎᎸᎩ; ᎪᎯ ᏣᏁᎭ ᎤᏂᏲ ᎠᎴ ᏗᎾᏓᏲᏁᎯ ᎤᏰᎸᏛ ᎤᏂᏲᎰᎢ; ᎠᏎᏃ ᎤᏰᎸᏛ ᎥᏝ ᎨᏥᏁᏗ ᏱᎨᏎᏍᏗ, ᏦᎾ ᎠᏙᎴᎰᏍᎩ ᎤᏤᎵᎦ ᎤᏰᎸᏛ ᎤᏩᏒ.
40 ੪੦ ਕਿਉਂਕਿ ਜਿਸ ਤਰ੍ਹਾਂ ਯੂਨਾਹ ਤਿੰਨ ਦਿਨ ਅਤੇ ਤਿੰਨ ਰਾਤ ਮੱਛੀ ਦੇ ਢਿੱਡ ਵਿੱਚ ਰਿਹਾ ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਤਿੰਨ ਦਿਨ ਅਤੇ ਤਿੰਨ ਰਾਤਾਂ ਧਰਤੀ ਦੇ ਅੰਦਰ ਰਹੇਗਾ।
ᏦᎾᏰᏃ ᏦᎢ ᎢᎦ ᎠᎴ ᏦᎢ ᏒᏃᏱ ᎠᏣᏗ ᎡᏆ ᎤᏍᏉᎵᏱ ᏣᏯᎡᎢ, ᎾᏍᏉᏍᎩᏂ ᏴᏫ ᎤᏪᏥ ᏦᎢ ᎢᎦ ᎠᎴ ᏦᎢ ᏒᏃᏱ ᎦᏙᎯ ᎭᏫᏂ ᎠᏯᎡᏍᏗ.
41 ੪੧ ਨੀਨਵਾਹ ਦੇ ਲੋਕ ਨਿਆਂ ਦੇ ਦਿਨ, ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠਣਗੇ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਉਣਗੇ ਕਿਉਂ ਜੋ ਉਨ੍ਹਾਂ ਨੇ ਯੂਨਾਹ ਦਾ ਪਰਚਾਰ ਸੁਣ ਕੇ ਤੋਬਾ ਕੀਤੀ ਅਤੇ ਵੇਖੋ, ਇੱਥੇ ਉਹ ਹੈ ਜੋ ਯੂਨਾਹ ਨਾਲੋਂ ਵੀ ਵੱਡਾ ਹੈ।
ᏴᏫ ᏂᏂᏫ ᏣᏁᎲᎩ ᏙᏛᎾᎴᏂ ᏓᎬᏩᎾᏡᏔᏂ ᎪᎯ ᏣᏁᎭ, ᏗᎫᎪᏙᏗᏱ ᎢᎦ ᎨᏒᎢ, ᎠᎴ ᎤᏂᏍᎦᏅᏨ ᎬᏂᎨᏒ ᎤᏛᏅᏁᎵ; ᎾᏍᎩᏰᏃ ᏚᎾᏓᏅᏛ ᏚᏂᏁᏟᏴᏒᎩ ᏦᎾ ᎠᎵᏥᏙᎲᏍᎬ ᏄᏩᏂᏌᏅᎩ, ᎬᏂᏳᏉᏃ ᎠᏂ ᎡᏙᎭ ᎤᏟ ᎠᏥᎸᏉᏗᏳ ᎡᏍᎦᏉ ᏦᎾ.
42 ੪੨ ਦੱਖਣ ਦੀ ਰਾਣੀ ਨਿਆਂ ਵਾਲੇ ਦਿਨ, ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠੇਗੀ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਵੇਗੀ ਕਿਉਂਕਿ ਉਹ ਧਰਤੀ ਦੀ ਹੱਦ ਤੋਂ ਸੁਲੇਮਾਨ ਦਾ ਗਿਆਨ ਸੁਣਨ ਆਈ ਅਤੇ ਵੇਖੋ, ਇੱਥੇ ਉਹ ਹੈ ਜੋ ਸੁਲੇਮਾਨ ਨਾਲੋਂ ਵੀ ਵੱਡਾ ਹੈ।
ᎤᎬᏫᏳᎯ ᎠᎨᏴ ᏧᎦᎾᏮ ᏤᎮᎢ ᏙᏛᎴᏂ ᏓᏳᎾᏡᏔᏂ ᎪᎯ ᏣᏁᎭ ᏗᎫᎪᏙᏗᏱ ᎢᎦ ᎨᏒᎢ, ᎠᎴ ᎤᏂᏍᎦᏅᏨ ᎬᏂᎨᏒ ᏅᏓᎬᏁᎵ; ᎾᏍᎩᏰᏃ ᎦᏙᎯ ᏩᏍᏛ ᎢᏴᏛ ᏧᏪᏅᏎ ᎤᏛᎦᏂᎴ ᏐᎵᎼᏅ ᎠᎦᏔᎿᎭᎢᏳ ᎨᏒᎢ, ᎬᏂᏳᏉᏃ ᎠᏂ ᎡᏙᎭ ᎤᏟ ᎠᏥᎸᏉᏗᏳ ᎡᏍᎦᏉ ᏐᎵᎼᏅ.
43 ੪੩ ਪਰ ਜਦੋਂ ਅਸ਼ੁੱਧ ਆਤਮਾ ਮਨੁੱਖ ਵਿੱਚੋਂ ਨਿੱਕਲ ਗਿਆ ਹੋਵੇ ਤਾਂ ਸੁੱਕਿਆਂ ਥਾਵਾਂ ਵਿੱਚ ਅਰਾਮ ਲੱਭਦਾ ਫ਼ਿਰਦਾ ਹੈ, ਪਰ ਉਸ ਨੂੰ ਲੱਭਦਾ ਨਹੀਂ।
ᎢᏳᏃ ᎦᏓᎭ ᎠᏓᏅᏙ ᏴᏫᎯ ᎦᏄᎪᎢ, ᎤᎧᏲᏛᎯ ᎡᏙᎰᎢ ᎤᏯᏪᏐᎸᏍᏗᏱ ᎤᏲᎰᎢ, ᎠᏎᏃ ᎥᏝ ᏯᏩᏘᏍᎪᎢ.
44 ੪੪ ਫਿਰ ਉਹ ਆਖਦਾ ਹੈ ਕਿ ਮੈਂ ਆਪਣੇ ਘਰ ਜਿੱਥੋਂ ਮੈਂ ਨਿੱਕਲਿਆ ਸੀ, ਵਾਪਸ ਜਾਂਵਾਂਗਾ ਅਤੇ ਆ ਕੇ ਉਹ ਨੂੰ ਵਿਹਲਾ ਅਤੇ ਝਾੜਿਆ ਸੁਆਰਿਆ ਹੋਇਆ ਵੇਖਦਾ ਹੈ।
ᎿᎭᏉᏃ ᎯᎠ ᏂᎦᏪᏍᎪᎢ; ᏗᏥᏁᎸ ᏗᎩᏄᎪᏨ ᏴᏛᏥᎶᏏ. ᎿᎭᏉᏃ ᏫᎦᎷᎩ ᎠᏩᏘᏍᎪ ᎤᏏᏩ ᎨᏐ ᎠᎴ ᎬᏃᏌᏛᎯ ᎠᎴ ᎪᏚᎢᏍᏙᎢ.
45 ੪੫ ਤਦ ਉਹ ਜਾ ਕੇ ਆਪਣੇ ਨਾਲੋਂ ਸੱਤ ਹੋਰ ਬੁਰੇ ਆਤਮੇ ਨਾਲ ਲਿਆਉਂਦਾ ਹੈ ਅਤੇ ਉਹ ਉਸ ਆਦਮੀ ਵਿੱਚ ਰਹਿਣ ਲੱਗ ਪੈਂਦੇ ਹਨ ਅਤੇ ਉਸ ਆਦਮੀ ਦਾ ਬਾਅਦ ਵਾਲਾ ਹਾਲ ਪਹਿਲੇ ਨਾਲੋਂ ਬੁਰਾ ਹੋ ਜਾਂਦਾ ਹੈ। ਇਸ ਬੁਰੀ ਪੀੜ੍ਹੀ ਦੇ ਲੋਕਾਂ ਦਾ ਹਾਲ ਵੀ ਇਹੋ ਜਿਹਾ ਹੀ ਹੋਵੇਗਾ।
ᎿᎭᏉᏃ ᎢᎡᎪᎢ ᏫᏓᏯᏂᏍᎪ ᎤᏩᎾᏓᎴ ᎦᎵᏉᎩ ᎠᏂᏍᎩᎾ ᎤᏟ ᎢᏳᏂᏁᎫᏥᏛ ᎡᏍᎦᏉ ᎤᏩᏒ, ᎾᎿᎭᏃ ᎠᏂᏴᎯᎰᎢ ᎠᎴ ᎠᎾᏁᎳᏗᏍᎪᎢ, ᎣᏂᏃ ᏄᏍᏛ Ꮎ ᎠᏍᎦᏯ ᎤᏟ ᎤᏲᎢᏳ ᎨᏐᎢ ᎡᏍᎦᏉ ᎢᎬᏱᏱ. ᎾᏍᎩᏍᎩᏂ ᏄᎾᏍᏕᏍᏗ ᎪᎯ ᎤᏂᏁᎫᏥᏛ ᏣᏁᎭ.
46 ੪੬ ਜਦੋਂ ਉਹ ਲੋਕਾਂ ਨਾਲ ਗੱਲਾਂ ਕਰ ਰਿਹਾ ਸੀ, ਉਸ ਸਮੇਂ ਉਸ ਦੀ ਮਾਤਾ ਅਤੇ ਭਰਾ ਬਾਹਰ ਖੜ੍ਹੇ ਸਨ ਅਤੇ ਉਸ ਨਾਲ ਗੱਲ ਕਰਨੀ ਚਾਹੁੰਦੇ ਸਨ।
ᎠᏏᏉ ᏕᎦᏬᏁᏗᏍᎬ ᏴᏫ, ᎬᏂᏳᏉ ᎤᏥ ᎠᎴ ᎠᎾᎵᏅᏟ ᏙᏱᏢ ᎠᏂᏙᎾᎥᎩ, ᎤᎾᏚᎵᏍᎬᎩ ᎬᏩᎵᏃᎮᏙᏗᏱ.
47 ੪੭ ਤਦ ਕਿਸੇ ਨੇ ਉਸ ਨੂੰ ਆਖਿਆ, ਵੇਖ ਤੇਰੀ ਮਾਤਾ ਅਤੇ ਤੇਰੇ ਭਰਾ ਬਾਹਰ ਖੜ੍ਹੇ ਹਨ ਅਤੇ ਤੇਰੇ ਨਾਲ ਗੱਲ ਕਰਨੀ ਚਾਹੁੰਦੇ ਹਨ।
ᎩᎶᏃ ᎯᎠ ᏄᏪᏎᎸᎩ; ᎬᏂᏳᏉ ᏣᏥ ᎠᎴ ᎢᏣᎵᏅᏟ ᏙᏱ ᎠᏂᏙᎾᎠ, ᎨᏣᎵᏃᎮᏙᏗᏱ ᎤᎾᏚᎵᎭ.
48 ੪੮ ਪਰ ਉਸ ਨੇ ਆਖਣ ਵਾਲੇ ਨੂੰ ਉੱਤਰ ਦਿੱਤਾ, ਕੌਣ ਹੈ ਮੇਰੀ ਮਾਤਾ ਅਤੇ ਕੌਣ ਹਨ ਮੇਰੇ ਭਰਾ?
ᎤᏁᏨᏃ ᎯᎠ ᏄᏪᏎᎸ ᎤᏃᏁᎸᎯ; ᎦᎪ ᎡᏥ? ᎠᎴ ᎦᎪ ᎣᏣᎵᏅᏟ?
49 ੪੯ ਅਤੇ ਆਪਣੇ ਚੇਲਿਆਂ ਵੱਲ ਹੱਥ ਪਸਾਰ ਕੇ ਕਿਹਾ, ਵੇਖੋ ਮੇਰੀ ਮਾਤਾ ਅਤੇ ਮੇਰੇ ਭਰਾ ਇਹ ਹਨ।
ᏫᏚᏐᏅᏃ ᎬᏩᏍᏓᏩᏗᏙᎯ ᎯᎠ ᏄᏪᏒᎩ; ᎬᏂᏳᏉ ᎡᏥ ᎠᎴ ᎣᏣᎵᏅᏟ.
50 ੫੦ ਕਿਉਂਕਿ ਜੋ ਕੋਈ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ, ਉਹੀ ਮੇਰਾ ਭਰਾ, ਮੇਰੀ ਭੈਣ ਅਤੇ ਮਾਤਾ ਹੈ।
ᎩᎶᏰᏃ ᎾᏛᏁᎮᏍᏗ ᏄᏍᏛ ᎤᏚᎵᏍᎬ ᎡᏙᏓ ᎦᎸᎳᏗ ᎡᎯ, ᎾᏍᎩ ᎥᎩᏅᏟ ᎠᎴ ᎥᎩᏙ ᎠᎴ ᎡᏥ.

< ਮੱਤੀ 12 >