< ਮੱਤੀ 10 >

1 ਉਸ ਨੇ ਆਪਣੇ ਬਾਰਾਂ ਚੇਲਿਆਂ ਨੂੰ ਕੋਲ ਬੁਲਾ ਕੇ ਉਨ੍ਹਾਂ ਨੂੰ ਅਸ਼ੁੱਧ ਆਤਮਾਵਾਂ ਉੱਤੇ ਅਧਿਕਾਰ ਦਿੱਤਾ, ਕਿ ਉਹਨਾਂ ਨੂੰ ਕੱਢਣ ਅਤੇ ਸਾਰੇ ਰੋਗ ਅਤੇ ਸਾਰੀ ਮਾਂਦਗੀ ਨੂੰ ਦੂਰ ਕਰਨ।
ਅਨਨ੍ਤਰੰ ਯੀਸ਼ੁ ਰ੍ਦ੍ਵਾਦਸ਼ਸ਼ਿਸ਼਼੍ਯਾਨ੍ ਆਹੂਯਾਮੇਧ੍ਯਭੂਤਾਨ੍ ਤ੍ਯਾਜਯਿਤੁੰ ਸਰ੍ੱਵਪ੍ਰਕਾਰਰੋਗਾਨ੍ ਪੀਡਾਸ਼੍ਚ ਸ਼ਮਯਿਤੁੰ ਤੇਭ੍ਯਃ ਸਾਮਰ੍ਥ੍ਯਮਦਾਤ੍|
2 ਬਾਰਾਂ ਰਸੂਲਾਂ ਦੇ ਇਹ ਨਾਮ ਹਨ, ਪਹਿਲਾ ਸ਼ਮਊਨ ਜਿਹੜਾ ਪਤਰਸ ਅਖਵਾਉਂਦਾ ਹੈ ਅਤੇ ਉਸ ਦਾ ਭਰਾ ਅੰਦ੍ਰਿਯਾਸ, ਜ਼ਬਦੀ ਦਾ ਪੁੱਤਰ ਯਾਕੂਬ ਅਤੇ ਉਸ ਦਾ ਭਰਾ ਯੂਹੰਨਾ,
ਤੇਸ਼਼ਾਂ ਦ੍ਵਾਦਸ਼ਪ੍ਰੇਸ਼਼੍ਯਾਣਾਂ ਨਾਮਾਨ੍ਯੇਤਾਨਿ| ਪ੍ਰਥਮੰ ਸ਼ਿਮੋਨ੍ ਯੰ ਪਿਤਰੰ ਵਦਨ੍ਤਿ, ਤਤਃ ਪਰੰ ਤਸ੍ਯ ਸਹਜ ਆਨ੍ਦ੍ਰਿਯਃ, ਸਿਵਦਿਯਸ੍ਯ ਪੁਤ੍ਰੋ ਯਾਕੂਬ੍
3 ਫ਼ਿਲਿਪੁੱਸ, ਬਰਥੁਲਮਈ, ਥੋਮਾ ਅਤੇ ਮੱਤੀ ਚੂੰਗੀ ਲੈਣ ਵਾਲਾ, ਹਲਫ਼ਈ ਦਾ ਪੁੱਤਰ ਯਾਕੂਬ ਅਤੇ ਥੱਦਈ,
ਤਸ੍ਯ ਸਹਜੋ ਯੋਹਨ੍; ਫਿਲਿਪ੍ ਬਰ੍ਥਲਮਯ੍ ਥੋਮਾਃ ਕਰਸੰਗ੍ਰਾਹੀ ਮਥਿਃ, ਆਲ੍ਫੇਯਪੁਤ੍ਰੋ ਯਾਕੂਬ੍,
4 ਸ਼ਮਊਨ ਕਨਾਨੀ ਅਤੇ ਯਹੂਦਾ ਇਸਕਰਿਯੋਤੀ, ਜਿਸ ਨੇ ਉਹ ਨੂੰ ਫੜਵਾ ਵੀ ਦਿੱਤਾ।
ਕਿਨਾਨੀਯਃ ਸ਼ਿਮੋਨ੍, ਯ ਈਸ਼਼੍ਕਰਿਯੋਤੀਯਯਿਹੂਦਾਃ ਖ੍ਰੀਸ਼਼੍ਟੰ ਪਰਕਰੇ(ਅ)ਰ੍ਪਯਤ੍|
5 ਇਨ੍ਹਾਂ ਬਾਰਾਂ ਨੂੰ ਯਿਸੂ ਨੇ ਭੇਜਿਆ ਅਤੇ ਉਨ੍ਹਾਂ ਨੂੰ ਇਹ ਆਗਿਆ ਦਿੱਤੀ: “ਤੁਸੀਂ ਪਰਾਈਆਂ ਕੌਮਾਂ ਦੇ ਰਾਹ ਨਾ ਜਾਣਾ ਅਤੇ ਸਾਮਰਿਯਾ ਦੇ ਕਿਸੇ ਨਗਰ ਵਿੱਚ ਨਾ ਵੜਨਾ”।
ਏਤਾਨ੍ ਦ੍ਵਾਦਸ਼ਸ਼ਿਸ਼਼੍ਯਾਨ੍ ਯੀਸ਼ੁਃ ਪ੍ਰੇਸ਼਼ਯਨ੍ ਇਤ੍ਯਾਜ੍ਞਾਪਯਤ੍, ਯੂਯਮ੍ ਅਨ੍ਯਦੇਸ਼ੀਯਾਨਾਂ ਪਦਵੀਂ ਸ਼ੇਮਿਰੋਣੀਯਾਨਾਂ ਕਿਮਪਿ ਨਗਰਞ੍ਚ ਨ ਪ੍ਰਵਿਸ਼੍ਯੇ
6 ਸਗੋਂ ਇਸਰਾਏਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਜਾਓ।
ਇਸ੍ਰਾਯੇਲ੍ਗੋਤ੍ਰਸ੍ਯ ਹਾਰਿਤਾ ਯੇ ਯੇ ਮੇਸ਼਼ਾਸ੍ਤੇਸ਼਼ਾਮੇਵ ਸਮੀਪੰ ਯਾਤ|
7 ਅਤੇ ਜਾਂਦਿਆਂ ਹੋਇਆਂ ਇਹ ਪਰਚਾਰ ਕਰ ਕੇ ਆਖੋ, ਕਿ ਸਵਰਗ ਰਾਜ ਨੇੜੇ ਆਇਆ ਹੈ।
ਗਤ੍ਵਾ ਗਤ੍ਵਾ ਸ੍ਵਰ੍ਗਸ੍ਯ ਰਾਜਤ੍ਵੰ ਸਵਿਧਮਭਵਤ੍, ਏਤਾਂ ਕਥਾਂ ਪ੍ਰਚਾਰਯਤ|
8 ਰੋਗੀਆਂ ਨੂੰ ਚੰਗਾ ਕਰੋ, ਮੁਰਦਿਆਂ ਨੂੰ ਜਿਉਂਦੇ ਕਰੋ, ਕੋੜ੍ਹੀਆਂ ਨੂੰ ਸ਼ੁੱਧ ਕਰੋ, ਭੂਤਾਂ ਨੂੰ ਕੱਢੋ। ਤੁਸੀਂ ਮੁਫ਼ਤ ਲਿਆ ਹੈ, ਮੁਫ਼ਤ ਹੀ ਦਿਓ।
ਆਮਯਗ੍ਰਸ੍ਤਾਨ੍ ਸ੍ਵਸ੍ਥਾਨ੍ ਕੁਰੁਤ, ਕੁਸ਼਼੍ਠਿਨਃ ਪਰਿਸ਼਼੍ਕੁਰੁਤ, ਮ੍ਰੁʼਤਲੋਕਾਨ੍ ਜੀਵਯਤ, ਭੂਤਾਨ੍ ਤ੍ਯਾਜਯਤ, ਵਿਨਾ ਮੂਲ੍ਯੰ ਯੂਯਮ੍ ਅਲਭਧ੍ਵੰ ਵਿਨੈਵ ਮੂਲ੍ਯੰ ਵਿਸ਼੍ਰਾਣਯਤ|
9 ਸੋਨਾ, ਚਾਂਦੀ ਅਤੇ ਤਾਂਬਾ ਆਪਣੇ ਕਮਰ ਕੱਸੇ ਵਿੱਚ ਨਾ ਲਓ।
ਕਿਨ੍ਤੁ ਸ੍ਵੇਸ਼਼ਾਂ ਕਟਿਬਨ੍ਧੇਸ਼਼ੁ ਸ੍ਵਰ੍ਣਰੂਪ੍ਯਤਾਮ੍ਰਾਣਾਂ ਕਿਮਪਿ ਨ ਗ੍ਰੁʼਹ੍ਲੀਤ|
10 ੧੦ ਅਤੇ ਨਾ ਰਾਹ ਦੇ ਲਈ ਝੋਲਾ ਨਾ ਦੋ ਕੁੜਤੇ ਨਾ ਜੁੱਤੀ ਅਤੇ ਨਾ ਲਾਠੀ ਲਓ ਕਿਉਂ ਜੋ ਮਜ਼ਦੂਰ ਆਪਣੇ ਭੋਜਨ ਦਾ ਹੱਕਦਾਰ ਹੈ।
ਅਨ੍ਯੱਚ ਯਾਤ੍ਰਾਯੈ ਚੇਲਸਮ੍ਪੁਟੰ ਵਾ ਦ੍ਵਿਤੀਯਵਸਨੰ ਵਾ ਪਾਦੁਕੇ ਵਾ ਯਸ਼਼੍ਟਿਃ, ਏਤਾਨ੍ ਮਾ ਗ੍ਰੁʼਹ੍ਲੀਤ, ਯਤਃ ਕਾਰ੍ੱਯਕ੍ਰੁʼਤ੍ ਭਰ੍ੱਤੁੰ ਯੋਗ੍ਯੋ ਭਵਤਿ|
11 ੧੧ ਅਤੇ ਜਿਸ ਕਿਸੇ ਨਗਰ ਜਾਂ ਪਿੰਡ ਵਿੱਚ ਵੜੋ ਪੁੱਛੋ ਕਿ ਇੱਥੇ ਕੌਣ ਯੋਗ ਹੈ, ਜਿੰਨਾਂ ਚਿਰ ਉੱਥੋਂ ਨਾ ਤੁਰੋ, ਉੱਥੇ ਹੀ ਠਹਿਰੇ ਰਹੋ ।
ਅਪਰੰ ਯੂਯੰ ਯਤ੍ ਪੁਰੰ ਯਞ੍ਚ ਗ੍ਰਾਮੰ ਪ੍ਰਵਿਸ਼ਥ, ਤਤ੍ਰ ਯੋ ਜਨੋ ਯੋਗ੍ਯਪਾਤ੍ਰੰ ਤਮਵਗਤ੍ਯ ਯਾਨਕਾਲੰ ਯਾਵਤ੍ ਤਤ੍ਰ ਤਿਸ਼਼੍ਠਤ|
12 ੧੨ ਅਤੇ ਘਰ ਵਿੱਚ ਵੜਦਿਆਂ ਉਹ ਦੀ ਸੁੱਖ ਮੰਗੋ।
ਯਦਾ ਯੂਯੰ ਤਦ੍ਗੇਹੰ ਪ੍ਰਵਿਸ਼ਥ, ਤਦਾ ਤਮਾਸ਼ਿਸ਼਼ੰ ਵਦਤ|
13 ੧੩ ਅਤੇ ਜੇ ਘਰ ਯੋਗ ਹੋਵੇ ਤਾਂ ਤੁਹਾਡੀ ਸ਼ਾਂਤੀ ਉਹ ਨੂੰ ਮਿਲੇ, ਪਰ ਜੇ ਯੋਗ ਨਾ ਹੋਵੇ ਤਾਂ ਤੁਹਾਡੀ ਸ਼ਾਂਤੀ ਤੁਹਾਨੂੰ ਮੁੜ ਆਵੇ।
ਯਦਿ ਸ ਯੋਗ੍ਯਪਾਤ੍ਰੰ ਭਵਤਿ, ਤਰ੍ਹਿ ਤਤ੍ਕਲ੍ਯਾਣੰ ਤਸ੍ਮੈ ਭਵਿਸ਼਼੍ਯਤਿ, ਨੋਚੇਤ੍ ਸਾਸ਼ੀਰ੍ਯੁਸ਼਼੍ਮਭ੍ਯਮੇਵ ਭਵਿਸ਼਼੍ਯਤਿ|
14 ੧੪ ਅਤੇ ਜੇ ਕੋਈ ਤੁਹਾਨੂੰ ਕਬੂਲ ਨਾ ਕਰੇ ਨਾ ਤੁਹਾਡੀਆਂ ਗੱਲਾਂ ਸੁਣੇ, ਤਾਂ ਤੁਸੀਂ ਉਸ ਘਰ ਜਾਂ ਨਗਰ ਤੋਂ ਬਾਹਰ ਨਿੱਕਲ ਕੇ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ।
ਕਿਨ੍ਤੁ ਯੇ ਜਨਾ ਯੁਸ਼਼੍ਮਾਕਮਾਤਿਥ੍ਯੰ ਨ ਵਿਦਧਤਿ ਯੁਸ਼਼੍ਮਾਕੰ ਕਥਾਞ੍ਚ ਨ ਸ਼੍ਰੁʼਣ੍ਵਨ੍ਤਿ ਤੇਸ਼਼ਾਂ ਗੇਹਾਤ੍ ਪੁਰਾਦ੍ਵਾ ਪ੍ਰਸ੍ਥਾਨਕਾਲੇ ਸ੍ਵਪਦੂਲੀਃ ਪਾਤਯਤ|
15 ੧੫ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਨਿਆਂ ਦੇ ਦਿਨ ਉਸ ਨਗਰ ਨਾਲੋਂ ਸਦੂਮ ਅਤੇ ਅਮੂਰਾਹ ਦੇ ਦੇਸ ਦਾ ਹਾਲ ਝੱਲਣ ਯੋਗ ਹੋਵੇਗਾ।
ਯੁਸ਼਼੍ਮਾਨਹੰ ਤਥ੍ਯੰ ਵਚ੍ਮਿ ਵਿਚਾਰਦਿਨੇ ਤਤ੍ਪੁਰਸ੍ਯ ਦਸ਼ਾਤਃ ਸਿਦੋਮਮੋਰਾਪੁਰਯੋਰ੍ਦਸ਼ਾ ਸਹ੍ਯਤਰਾ ਭਵਿਸ਼਼੍ਯਤਿ|
16 ੧੬ ਵੇਖੋ ਮੈਂ ਤੁਹਾਨੂੰ ਭੇਡਾਂ ਵਾਂਗੂੰ ਬਘਿਆੜਾਂ ਵਿੱਚ ਭੇਜਦਾ ਹਾਂ, ਇਸ ਲਈ ਤੁਸੀਂ ਸੱਪਾਂ ਵਰਗੇ ਹੁਸ਼ਿਆਰ ਅਤੇ ਕਬੂਤਰਾਂ ਵਰਗੇ ਭੋਲੇ ਹੋਵੋ।
ਪਸ਼੍ਯਤ, ਵ੍ਰੁʼਕਯੂਥਮਧ੍ਯੇ ਮੇਸ਼਼ਃ ਯਥਾਵਿਸ੍ਤਥਾ ਯੁਸ਼਼੍ਮਾਨ ਪ੍ਰਹਿਣੋਮਿ, ਤਸ੍ਮਾਦ੍ ਯੂਯਮ੍ ਅਹਿਰਿਵ ਸਤਰ੍ਕਾਃ ਕਪੋਤਾਇਵਾਹਿੰਸਕਾ ਭਵਤ|
17 ੧੭ ਪਰ ਮਨੁੱਖਾਂ ਤੋਂ ਚੌਕਸ ਰਹੋ ਕਿਉਂ ਜੋ ਉਹ ਤੁਹਾਨੂੰ ਅਦਾਲਤਾਂ ਦੇ ਹਵਾਲੇ ਕਰਨਗੇ ਅਤੇ ਆਪਣਿਆਂ ਪ੍ਰਾਰਥਨਾ ਘਰਾਂ ਵਿੱਚ ਤੁਹਾਨੂੰ ਕੋਰੜੇ ਮਾਰਨਗੇ।
ਨ੍ਰੁʼਭ੍ਯਃ ਸਾਵਧਾਨਾ ਭਵਤ; ਯਤਸ੍ਤੈ ਰ੍ਯੂਯੰ ਰਾਜਸੰਸਦਿ ਸਮਰ੍ਪਿਸ਼਼੍ਯਧ੍ਵੇ ਤੇਸ਼਼ਾਂ ਭਜਨਗੇਹੇ ਪ੍ਰਹਾਰਿਸ਼਼੍ਯਧ੍ਵੇ|
18 ੧੮ ਅਤੇ ਤੁਸੀਂ ਮੇਰੇ ਕਾਰਨ ਹਾਕਮਾਂ ਅਤੇ ਰਾਜਿਆਂ ਦੇ ਅੱਗੇ ਪੇਸ਼ ਕੀਤੇ ਜਾਓਗੇ ਜੋ ਉਨ੍ਹਾਂ ਲਈ ਅਤੇ ਪਰਾਈਆਂ ਕੌਮਾਂ ਲਈ ਗਵਾਹੀ ਹੋਵੇ।
ਯੂਯੰ ਮੰਨਾਮਹੇਤੋਃ ਸ਼ਾਸ੍ਤ੍ਰੁʼਣਾਂ ਰਾਜ੍ਞਾਞ੍ਚ ਸਮਕ੍ਸ਼਼ੰ ਤਾਨਨ੍ਯਦੇਸ਼ਿਨਸ਼੍ਚਾਧਿ ਸਾਕ੍ਸ਼਼ਿਤ੍ਵਾਰ੍ਥਮਾਨੇਸ਼਼੍ਯਧ੍ਵੇ|
19 ੧੯ ਪਰ ਜਦੋਂ ਉਹ ਤੁਹਾਨੂੰ ਫੜਵਾਉਣ ਤਾਂ ਚਿੰਤਾ ਨਾ ਕਰੋ, ਕਿ ਅਸੀਂ ਕਿਵੇਂ ਜਾਂ ਕੀ ਬੋਲੀਏ, ਕਿਉਂਕਿ ਜਿਹੜੀ ਗੱਲ ਤੁਸੀਂ ਬੋਲਣੀ ਹੈ ਉਹ ਤੁਹਾਨੂੰ ਉਸੇ ਵੇਲੇ ਬਖ਼ਸ਼ੀ ਜਾਵੇਗੀ।
ਕਿਨ੍ਤ੍ਵਿੱਥੰ ਸਮਰ੍ਪਿਤਾ ਯੂਯੰ ਕਥੰ ਕਿਮੁੱਤਰੰ ਵਕ੍ਸ਼਼੍ਯਥ ਤਤ੍ਰ ਮਾ ਚਿਨ੍ਤਯਤ, ਯਤਸ੍ਤਦਾ ਯੁਸ਼਼੍ਮਾਭਿ ਰ੍ਯਦ੍ ਵਕ੍ਤਵ੍ਯੰ ਤਤ੍ ਤੱਦਣ੍ਡੇ ਯੁਸ਼਼੍ਮਨ੍ਮਨਃ ਸੁ ਸਮੁਪਸ੍ਥਾਸ੍ਯਤਿ|
20 ੨੦ ਬੋਲਣ ਵਾਲੇ ਤੁਸੀਂ ਨਹੀਂ, ਪਰ ਤੁਹਾਡੇ ਪਿਤਾ ਦਾ ਆਤਮਾ ਜਿਹੜਾ ਤੁਹਾਡੇ ਵਿੱਚ ਬੋਲਦਾ ਹੈ।
ਯਸ੍ਮਾਤ੍ ਤਦਾ ਯੋ ਵਕ੍ਸ਼਼੍ਯਤਿ ਸ ਨ ਯੂਯੰ ਕਿਨ੍ਤੁ ਯੁਸ਼਼੍ਮਾਕਮਨ੍ਤਰਸ੍ਥਃ ਪਿਤ੍ਰਾਤ੍ਮਾ|
21 ੨੧ ਅਤੇ ਭਰਾ ਭਰਾ ਨੂੰ ਅਤੇ ਪਿਤਾ ਪੁੱਤਰ ਨੂੰ ਮੌਤ ਲਈ ਫੜਵਾਏਗਾ ਅਤੇ ਬੱਚੇ ਆਪਣੇ ਮਾਪਿਆਂ ਦੇ ਵਿਰੁੱਧ ਉੱਠ ਖੜ੍ਹੇ ਹੋਣਗੇ ਅਤੇ ਉਨ੍ਹਾਂ ਨੂੰ ਮਰਵਾ ਸੁੱਟਣਗੇ।
ਸਹਜਃ ਸਹਜੰ ਤਾਤਃ ਸੁਤਞ੍ਚ ਮ੍ਰੁʼਤੌ ਸਮਰ੍ਪਯਿਸ਼਼੍ਯਤਿ, ਅਪਤ੍ਯਾਗਿ ਸ੍ਵਸ੍ਵਪਿਤ੍ਰੋ ਰ੍ਵਿਪਕ੍ਸ਼਼ੀਭੂਯ ਤੌ ਘਾਤਯਿਸ਼਼੍ਯਨ੍ਤਿ|
22 ੨੨ ਅਤੇ ਮੇਰੇ ਨਾਮ ਕਰਕੇ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ, ਪਰ ਜਿਹੜਾ ਅੰਤ ਤੱਕ ਸਹੇਗਾ ਉਹੀ ਬਚਾਇਆ ਜਾਵੇਗਾ।
ਮੰਨਮਹੇਤੋਃ ਸਰ੍ੱਵੇ ਜਨਾ ਯੁਸ਼਼੍ਮਾਨ੍ ਰੁʼਤੀਯਿਸ਼਼੍ਯਨ੍ਤੇ, ਕਿਨ੍ਤੁ ਯਃ ਸ਼ੇਸ਼਼ੰ ਯਾਵਦ੍ ਧੈਰ੍ੱਯੰ ਘ੍ਰੁʼਤ੍ਵਾ ਸ੍ਥਾਸ੍ਯਤਿ, ਸ ਤ੍ਰਾਯਿਸ਼਼੍ਯਤੇ|
23 ੨੩ ਪਰ ਜਦੋਂ ਲੋਕ ਤੁਹਾਨੂੰ ਇੱਕ ਨਗਰ ਵਿੱਚ ਸਤਾਉਣ ਫਿਰ ਦੂਜੇ ਨੂੰ ਭੱਜ ਜਾਓ ਕਿਉਂ ਜੋ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਤੁਸੀਂ ਜਦੋਂ ਤੱਕ ਇਸਰਾਏਲ ਦੇ ਸਾਰਿਆਂ ਨਗਰਾਂ ਵਿੱਚ ਨਾ ਫਿਰ ਲਵੋ, ਤਾਂ ਕਿ ਮਨੁੱਖ ਦਾ ਪੁੱਤਰ ਆ ਜਾਵੇ।
ਤੈ ਰ੍ਯਦਾ ਯੂਯਮੇਕਪੁਰੇ ਤਾਡਿਸ਼਼੍ਯਧ੍ਵੇ, ਤਦਾ ਯੂਯਮਨ੍ਯਪੁਰੰ ਪਲਾਯਧ੍ਵੰ ਯੁਸ਼਼੍ਮਾਨਹੰ ਤਥ੍ਯੰ ਵਚ੍ਮਿ ਯਾਵਨ੍ਮਨੁਜਸੁਤੋ ਨੈਤਿ ਤਾਵਦ੍ ਇਸ੍ਰਾਯੇਲ੍ਦੇਸ਼ੀਯਸਰ੍ੱਵਨਗਰਭ੍ਰਮਣੰ ਸਮਾਪਯਿਤੁੰ ਨ ਸ਼ਕ੍ਸ਼਼੍ਯਥ|
24 ੨੪ ਚੇਲਾ ਆਪਣੇ ਗੁਰੂ ਨਾਲੋਂ ਵੱਡਾ ਨਹੀਂ, ਨਾ ਨੌਕਰ ਆਪਣੇ ਮਾਲਕ ਨਾਲੋਂ।
ਗੁਰੋਃ ਸ਼ਿਸ਼਼੍ਯੋ ਨ ਮਹਾਨ੍, ਪ੍ਰਭੋਰ੍ਦਾਸੋ ਨ ਮਹਾਨ੍|
25 ੨੫ ਇਹ ਹੀ ਬਹੁਤ ਹੈ, ਕਿ ਚੇਲਾ ਆਪਣੇ ਗੁਰੂ ਜਿਹਾ ਅਤੇ ਨੌਕਰ ਆਪਣੇ ਮਾਲਕ ਜਿਹਾ ਹੋਵੇ। ਜਦੋਂ ਉਨ੍ਹਾਂ ਘਰ ਦੇ ਮਾਲਕ ਨੂੰ (ਮੂਲ ਭਾਸ਼ਾ ਵਿੱਚ ਬਾਲਜਬੂਲ) ਸ਼ੈਤਾਨ ਆਖਿਆ, ਤਾਂ ਕਿੰਨ੍ਹਾਂ ਵਧੇਰੇ ਉਹ ਦੇ ਘਰ ਵਾਲਿਆਂ ਨੂੰ ਆਖਣਗੇ।
ਯਦਿ ਸ਼ਿਸ਼਼੍ਯੋ ਨਿਜਗੁਰੋ ਰ੍ਦਾਸਸ਼੍ਚ ਸ੍ਵਪ੍ਰਭੋਃ ਸਮਾਨੋ ਭਵਤਿ ਤਰ੍ਹਿ ਤਦ੍ ਯਥੇਸ਼਼੍ਟੰ| ਚੇੱਤੈਰ੍ਗ੍ਰੁʼਹਪਤਿਰ੍ਭੂਤਰਾਜ ਉਚ੍ਯਤੇ, ਤਰ੍ਹਿ ਪਰਿਵਾਰਾਃ ਕਿੰ ਤਥਾ ਨ ਵਕ੍ਸ਼਼੍ਯਨ੍ਤੇ?
26 ੨੬ ਸੋ ਤੁਸੀਂ ਉਨ੍ਹਾਂ ਕੋਲੋਂ ਨਾ ਡਰੋ, ਕਿਉਂਕਿ ਕੋਈ ਚੀਜ਼ ਲੁਕੀ ਨਹੀਂ ਹੈ ਜਿਹੜੀ ਪ੍ਰਗਟ ਨਾ ਕੀਤੀ ਜਾਵੇਗੀ, ਨਾ ਕੁਝ ਗੁਪਤ ਹੈ ਜੋ ਜਾਣਿਆ ਨਾ ਜਾਵੇਗਾ।
ਕਿਨ੍ਤੁ ਤੇਭ੍ਯੋ ਯੂਯੰ ਮਾ ਬਿਭੀਤ, ਯਤੋ ਯੰਨ ਪ੍ਰਕਾਸ਼ਿਸ਼਼੍ਯਤੇ, ਤਾਦ੍ਰੁʼਕ੍ ਛਾਦਿਤੰ ਕਿਮਪਿ ਨਾਸ੍ਤਿ, ਯੱਚ ਨ ਵ੍ਯਞ੍ਚਿਸ਼਼੍ਯਤੇ, ਤਾਦ੍ਰੁʼਗ੍ ਗੁਪ੍ਤੰ ਕਿਮਪਿ ਨਾਸ੍ਤਿ|
27 ੨੭ ਜੋ ਕੁਝ ਵੀ ਮੈਂ ਤੁਹਾਨੂੰ ਹਨ੍ਹੇਰੇ ਵਿੱਚ ਆਖਦਾ ਹਾਂ ਤੁਸੀਂ ਉਹ ਨੂੰ ਚਾਨਣ ਵਿੱਚ ਆਖੋ, ਅਤੇ ਜੋ ਕੁਝ ਵੀ ਤੁਸੀਂ ਕੰਨਾਂ ਨਾਲ ਸੁਣਦੇ ਹੋ ਕੋਠਿਆਂ ਉੱਤੇ ਉਹ ਦਾ ਪ੍ਰਚਾਰ ਕਰੋ।
ਯਦਹੰ ਯੁਸ਼਼੍ਮਾਨ੍ ਤਮਸਿ ਵਚ੍ਮਿ ਤਦ੍ ਯੁਸ਼਼੍ਮਾਭਿਰ੍ਦੀਪ੍ਤੌ ਕਥ੍ਯਤਾਂ; ਕਰ੍ਣਾਭ੍ਯਾਂ ਯਤ੍ ਸ਼੍ਰੂਯਤੇ ਤਦ੍ ਗੇਹੋਪਰਿ ਪ੍ਰਚਾਰ੍ੱਯਤਾਂ|
28 ੨੮ ਅਤੇ ਉਨ੍ਹਾਂ ਕੋਲੋਂ ਨਾ ਡਰੋ ਜਿਹੜੇ ਸਰੀਰ ਨੂੰ ਮਾਰ ਸੁੱਟਦੇ ਹਨ ਪਰ ਆਤਮਾ ਨੂੰ ਨਹੀਂ ਮਾਰ ਸਕਦੇ, ਪਰ ਉਸ ਕੋਲੋਂ ਡਰੋ ਜਿਹੜਾ ਸਰੀਰ ਅਤੇ ਆਤਮਾ ਦੋਵਾਂ ਦਾ ਨਰਕ ਵਿੱਚ ਨਾਸ ਕਰ ਸਕਦਾ ਹੈ। (Geenna g1067)
ਯੇ ਕਾਯੰ ਹਨ੍ਤੁੰ ਸ਼ਕ੍ਨੁਵਨ੍ਤਿ ਨਾਤ੍ਮਾਨੰ, ਤੇਭ੍ਯੋ ਮਾ ਭੈਸ਼਼੍ਟ; ਯਃ ਕਾਯਾਤ੍ਮਾਨੌ ਨਿਰਯੇ ਨਾਸ਼ਯਿਤੁੰ, ਸ਼ਕ੍ਨੋਤਿ, ਤਤੋ ਬਿਭੀਤ| (Geenna g1067)
29 ੨੯ ਕੀ, ਇੱਕ ਪੈਸੇ ਨੂੰ ਦੋ ਚਿੜੀਆਂ ਨਹੀਂ ਵਿਕਦੀਆਂ? ਫਿਰ ਵੀ ਉਨ੍ਹਾਂ ਵਿੱਚੋਂ ਇੱਕ ਵੀ ਤੁਹਾਡੇ ਪਿਤਾ ਦੀ ਮਰਜ਼ੀ ਬਿਨ੍ਹਾਂ ਜ਼ਮੀਨ ਉੱਤੇ ਨਹੀਂ ਡਿੱਗਦੀ।
ਦ੍ਵੌ ਚਟਕੌ ਕਿਮੇਕਤਾਮ੍ਰਮੁਦ੍ਰਯਾ ਨ ਵਿਕ੍ਰੀਯੇਤੇ? ਤਥਾਪਿ ਯੁਸ਼਼੍ਮੱਤਾਤਾਨੁਮਤਿੰ ਵਿਨਾ ਤੇਸ਼਼ਾਮੇਕੋਪਿ ਭੁਵਿ ਨ ਪਤਤਿ|
30 ੩੦ ਪਰ ਤੁਹਾਡੇ ਸਿਰ ਦੇ ਵਾਲ਼ ਵੀ ਗਿਣੇ ਹੋਏ ਹਨ।
ਯੁਸ਼਼੍ਮੱਛਿਰਸਾਂ ਸਰ੍ੱਵਕਚਾ ਗਣਿਤਾਂਃ ਸਨ੍ਤਿ|
31 ੩੧ ਇਸ ਲਈ ਨਾ ਡਰੋ। ਤੁਸੀਂ ਚਿੜੀਆਂ ਨਾਲੋਂ ਉੱਤਮ ਹੋ।
ਅਤੋ ਮਾ ਬਿਭੀਤ, ਯੂਯੰ ਬਹੁਚਟਕੇਭ੍ਯੋ ਬਹੁਮੂਲ੍ਯਾਃ|
32 ੩੨ ਇਸ ਲਈ, ਜੇ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਕਰਾਰ ਕਰੇਗਾ ਤਾਂ ਮੈਂ ਵੀ ਆਪਣੇ ਪਿਤਾ ਅੱਗੇ ਜਿਹੜਾ ਸਵਰਗ ਵਿੱਚ ਹੈ, ਉਹ ਦਾ ਇਕਰਾਰ ਕਰਾਂਗਾ।
ਯੋ ਮਨੁਜਸਾਕ੍ਸ਼਼ਾਨ੍ਮਾਮਙ੍ਗੀਕੁਰੁਤੇ ਤਮਹੰ ਸ੍ਵਰ੍ਗਸ੍ਥਤਾਤਸਾਕ੍ਸ਼਼ਾਦਙ੍ਗੀਕਰਿਸ਼਼੍ਯੇ|
33 ੩੩ ਪਰ ਜੇ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਨਕਾਰ ਕਰੇਗਾ ਤਾਂ ਮੈਂ ਵੀ ਆਪਣੇ ਪਿਤਾ ਦੇ ਅੱਗੇ ਜਿਹੜਾ ਸਵਰਗ ਵਿੱਚ ਹੈ, ਉਹ ਦਾ ਇਨਕਾਰ ਕਰਾਂਗਾ।
ਪ੍ਰੁʼਥ੍ਵ੍ਯਾਮਹੰ ਸ਼ਾਨ੍ਤਿੰ ਦਾਤੁਮਾਗਤਇਤਿ ਮਾਨੁਭਵਤ, ਸ਼ਾਨ੍ਤਿੰ ਦਾਤੁੰ ਨ ਕਿਨ੍ਤ੍ਵਸਿੰ|
34 ੩੪ ਇਹ ਨਾ ਸਮਝੋ ਕਿ ਮੈਂ ਧਰਤੀ ਉੱਤੇ ਮੇਲ ਕਰਾਉਣ ਆਇਆ ਹਾਂ। ਮੈਂ ਮੇਲ ਕਰਾਉਣ ਨਹੀਂ ਸਗੋਂ ਤਲਵਾਰ ਚਲਾਉਣ ਆਇਆ ਹਾਂ।
ਪਿਤ੍ਰੁʼਮਾਤ੍ਰੁʼਸ਼੍ਚਸ਼੍ਰੂਭਿਃ ਸਾਕੰ ਸੁਤਸੁਤਾਬਧੂ ਰ੍ਵਿਰੋਧਯਿਤੁਞ੍ਚਾਗਤੇਸ੍ਮਿ|
35 ੩੫ ਕਿਉਂਕਿ ਮੈਂ ਪੁੱਤਰ ਨੂੰ ਉਹ ਦੇ ਪਿਤਾ ਤੋਂ, ਧੀ ਨੂੰ ਉਹ ਦੀ ਮਾਂ ਤੋਂ ਅਤੇ ਨੂੰਹ ਨੂੰ ਉਹ ਦੀ ਸੱਸ ਤੋਂ ਅਲੱਗ ਕਰਨ ਆਇਆ ਹਾਂ।
ਤਤਃ ਸ੍ਵਸ੍ਵਪਰਿਵਾਰਏਵ ਨ੍ਰੁʼਸ਼ਤ੍ਰੁ ਰ੍ਭਵਿਤਾ|
36 ੩੬ ਅਤੇ ਮਨੁੱਖ ਦੇ ਵੈਰੀ ਉਹ ਦੇ ਘਰ ਵਾਲੇ ਹੀ ਹੋਣਗੇ।
ਯਃ ਪਿਤਰਿ ਮਾਤਰਿ ਵਾ ਮੱਤੋਧਿਕੰ ਪ੍ਰੀਯਤੇ, ਸ ਨ ਮਦਰ੍ਹਃ;
37 ੩੭ ਜੇ ਕੋਈ ਪਿਤਾ ਜਾਂ ਮਾਤਾ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ, ਉਹ ਮੇਰੇ ਯੋਗ ਨਹੀਂ।
ਯਸ਼੍ਚ ਸੁਤੇ ਸੁਤਾਯਾਂ ਵਾ ਮੱਤੋਧਿਕੰ ਪ੍ਰੀਯਤੇ, ਸੇਪਿ ਨ ਮਦਰ੍ਹਃ|
38 ੩੮ ਅਤੇ ਜੇ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਨਾ ਚੱਲੇ, ਉਹ ਮੇਰੇ ਯੋਗ ਨਹੀਂ।
ਯਃ ਸ੍ਵਕ੍ਰੁਸ਼ੰ ਗ੍ਰੁʼਹ੍ਲਨ੍ ਮਤ੍ਪਸ਼੍ਚਾੰਨੈਤਿ, ਸੇਪਿ ਨ ਮਦਰ੍ਹਃ|
39 ੩੯ ਜਿਸ ਕਿਸੇ ਨੇ ਆਪਣੀ ਜਾਨ ਲੱਭ ਲਈ, ਉਹ ਉਸ ਨੂੰ ਗੁਆਵੇਗਾ ਅਤੇ ਜਿਸ ਕਿਸੇ ਨੇ ਮੇਰੇ ਲਈ ਆਪਣੀ ਜਾਨ ਗੁਆਈ ਹੈ, ਉਹ ਉਸ ਨੂੰ ਲੱਭ ਲਵੇਗਾ।
ਯਃ ਸ੍ਵਪ੍ਰਾਣਾਨਵਤਿ, ਸ ਤਾਨ੍ ਹਾਰਯਿਸ਼਼੍ਯਤੇ, ਯਸ੍ਤੁ ਮਤ੍ਕ੍ਰੁʼਤੇ ਸ੍ਵਪ੍ਰਾਣਾਨ੍ ਹਾਰਯਤਿ, ਸ ਤਾਨਵਤਿ|
40 ੪੦ ਜਿਹੜਾ ਤੁਹਾਨੂੰ ਕਬੂਲ ਕਰੇ ਉਹ ਮੈਨੂੰ ਕਬੂਲ ਕਰਦਾ ਹੈ ਅਤੇ ਜਿਹੜਾ ਮੈਨੂੰ ਕਬੂਲ ਕਰੇ ਉਹ ਮੇਰੇ ਭੇਜਣ ਵਾਲੇ ਨੂੰ ਕਬੂਲ ਕਰਦਾ ਹੈ।
ਯੋ ਯੁਸ਼਼੍ਮਾਕਮਾਤਿਥ੍ਯੰ ਵਿਦਧਾਤਿ, ਸ ਮਮਾਤਿਥ੍ਯੰ ਵਿਦਧਾਤਿ, ਯਸ਼੍ਚ ਮਮਾਤਿਥ੍ਯੰ ਵਿਦਧਾਤਿ, ਸ ਮਤ੍ਪ੍ਰੇਰਕਸ੍ਯਾਤਿਥ੍ਯੰ ਵਿਦਧਾਤਿ|
41 ੪੧ ਜੇਕਰ ਕੋਈ ਕਿਸੇ ਨੂੰ ਨਬੀ ਹੋਣ ਦੇ ਕਾਰਨ ਕਬੂਲ ਕਰੇ, ਉਹ ਨਬੀ ਦਾ ਫਲ ਪ੍ਰਾਪਤ ਕਰੇਗਾ ਅਤੇ ਜੇਕਰ ਕੋਈ ਕਿਸੇ ਨੂੰ ਧਰਮੀ ਹੋਣ ਦੇ ਕਾਰਨ ਕਬੂਲ ਕਰੇ ਉਹ ਧਰਮੀ ਦਾ ਫਲ ਪਾਵੇਗਾ।
ਯੋ ਭਵਿਸ਼਼੍ਯਦ੍ਵਾਦੀਤਿ ਜ੍ਞਾਤ੍ਵਾ ਤਸ੍ਯਾਤਿਥ੍ਯੰ ਵਿਧੱਤੇ, ਸ ਭਵਿਸ਼਼੍ਯਦ੍ਵਾਦਿਨਃ ਫਲੰ ਲਪ੍ਸ੍ਯਤੇ, ਯਸ਼੍ਚ ਧਾਰ੍ੰਮਿਕ ਇਤਿ ਵਿਦਿਤ੍ਵਾ ਤਸ੍ਯਾਤਿਥ੍ਯੰ ਵਿਧੱਤੇ ਸ ਧਾਰ੍ੰਮਿਕਮਾਨਵਸ੍ਯ ਫਲੰ ਪ੍ਰਾਪ੍ਸ੍ਯਤਿ|
42 ੪੨ ਜੇ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਇੱਕ ਚੇਲੇ ਨੂੰ ਸਿਰਫ਼ ਇੱਕ ਗਿਲਾਸ ਠੰਡਾ ਪਾਣੀ ਪਿਆਵੇ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹ ਆਪਣਾ ਫਲ ਕਦੀ ਨਹੀਂ ਗੁਆਵੇਗਾ।
ਯਸ਼੍ਚ ਕਸ਼੍ਚਿਤ੍ ਏਤੇਸ਼਼ਾਂ ਕ੍ਸ਼਼ੁਦ੍ਰਨਰਾਣਾਮ੍ ਯੰ ਕਞ੍ਚਨੈਕੰ ਸ਼ਿਸ਼਼੍ਯ ਇਤਿ ਵਿਦਿਤ੍ਵਾ ਕੰਸੈਕੰ ਸ਼ੀਤਲਸਲਿਲੰ ਤਸ੍ਮੈ ਦੱਤੇ, ਯੁਸ਼਼੍ਮਾਨਹੰ ਤਥ੍ਯੰ ਵਦਾਮਿ, ਸ ਕੇਨਾਪਿ ਪ੍ਰਕਾਰੇਣ ਫਲੇਨ ਨ ਵਞ੍ਚਿਸ਼਼੍ਯਤੇ|

< ਮੱਤੀ 10 >