< ਮਰਕੁਸ 5 >

1 ਉਹ ਝੀਲ ਦੇ ਪਾਰ ਗਿਰਸੇਨੀਆਂ ਦੇ ਦੇਸ ਵਿੱਚ ਪਹੁੰਚੇ।
پس به آن کناره دریا تا به‌سرزمین جدریان آمدند.۱
2 ਅਤੇ ਜਦੋਂ ਉਹ ਬੇੜੀ ਤੋਂ ਉਤਰਿਆ ਤਾਂ ਉਸੇ ਵੇਲੇ ਇੱਕ ਮਨੁੱਖ ਜਿਸ ਵਿੱਚ ਅਸ਼ੁੱਧ ਆਤਮਾ ਸੀ ਕਬਰਾਂ ਵਿੱਚੋਂ ਨਿੱਕਲ ਕੇ ਉਹ ਨੂੰ ਆ ਮਿਲਿਆ।
و چون از کشتی بیرون آمد، فی الفور شخصی که روحی پلید داشت از قبوربیرون شده، بدو برخورد.۲
3 ਉਹ ਕਬਰਾਂ ਵਿੱਚ ਰਹਿੰਦਾ ਸੀ ਅਤੇ ਕੋਈ ਉਹ ਨੂੰ ਸੰਗਲਾਂ ਨਾਲ ਵੀ ਜਕੜ ਨਹੀਂ ਸੀ ਸਕਦਾ।
که در قبور ساکن می‌بود و هیچ‌کس به زنجیرها هم نمی توانست اورا بند نماید،۳
4 ਉਹ ਤਾਂ ਕਈ ਵਾਰੀ ਬੇੜੀਆਂ ਅਤੇ ਸੰਗਲਾਂ ਨਾਲ ਜਕੜਿਆ ਗਿਆ ਸੀ ਪਰ ਉਹ ਨੇ ਸੰਗਲ ਤੋੜ ਸੁੱਟੇ ਅਤੇ ਬੇੜੀਆਂ ਦੇ ਟੋਟੇ-ਟੋਟੇ ਕਰ ਦਿੱਤੇ ਸਨ ਅਤੇ ਕੋਈ ਵੀ ਉਹ ਨੂੰ ਕਾਬੂ ਨਹੀਂ ਕਰ ਸਕਦਾ ਸੀ।
زیرا که بارها او را به کنده‌ها وزنجیرها بسته بودند و زنجیرها را گسیخته وکنده‌ها را شکسته بود و احدی نمی توانست او رارام نماید،۴
5 ਉਹ ਰਾਤ-ਦਿਨ ਨਿੱਤ ਕਬਰਾਂ ਅਤੇ ਪਹਾੜਾਂ ਵਿੱਚ ਚੀਕਾਂ ਮਾਰਦਾ ਅਤੇ ਆਪਣੇ ਆਪ ਨੂੰ ਪੱਥਰਾਂ ਨਾਲ ਜ਼ਖਮੀ ਕਰਦਾ ਹੁੰਦਾ ਸੀ।
و پیوسته شب وروز در کوهها وقبرها فریا می‌زد و خود را به سنگها مجروح می‌ساخت.۵
6 ਜਦੋਂ ਉਸ ਨੇ ਯਿਸੂ ਨੂੰ ਦੂਰੋਂ ਵੇਖਿਆ ਤਾਂ ਦੌੜ ਕੇ ਆਇਆ ਅਤੇ ਉਹ ਨੂੰ ਮੱਥਾ ਟੇਕਿਆ।
چون عیسی را از دور دید، دوان دوان آمده، او را سجده کرد،۶
7 ਅਤੇ ਉੱਚੀ ਅਵਾਜ਼ ਨਾਲ ਪੁਕਾਰ ਕੇ ਬੋਲਿਆ, ਹੇ ਯਿਸੂ ਅੱਤ ਮਹਾਨ ਪਰਮੇਸ਼ੁਰ ਦੇ ਪੁੱਤਰ, ਤੇਰਾ ਮੇਰੇ ਨਾਲ ਕੀ ਕੰਮ? ਮੈਂ ਤੈਨੂੰ ਪਰਮੇਸ਼ੁਰ ਦੀ ਸਹੁੰ ਦਿੰਦਾ ਹਾਂ, ਮੈਨੂੰ ਦੁੱਖ ਨਾ ਦੇ!
و به آواز بلندصیحه زده، گفت: «ای عیسی، پسر خدای تعالی، مرا با تو چه‌کار است؟ تو را به خدا قسم می‌دهم که مرا معذب نسازی.»۷
8 ਕਿਉਂ ਜੋ ਉਸ ਨੇ ਉਹ ਨੂੰ ਕਿਹਾ ਸੀ ਕਿ ਹੇ ਅਸ਼ੁੱਧ ਆਤਮਾ, ਇਸ ਮਨੁੱਖ ਵਿੱਚੋਂ ਨਿੱਕਲ ਜਾ!
زیرا بدو گفته بود: «ای روح پلید از این شخص بیرون بیا!»۸
9 ਫਿਰ ਯਿਸੂ ਨੇ ਉਹ ਨੂੰ ਪੁੱਛਿਆ, ਤੇਰਾ ਕੀ ਨਾਮ ਹੈ? ਉਹ ਨੇ ਉਸ ਨੂੰ ਕਿਹਾ, ਮੇਰਾ ਨਾਮ ਲਸ਼ਕਰ ਅਰਥਾਤ ਸੈਨਾਂ ਹੈ ਕਿਉਂ ਜੋ ਅਸੀਂ ਬਹੁਤ ਸਾਰੇ ਹਾਂ।
پس از اوپرسید: «اسم تو چیست؟» «به وی گفت: «نام من لجئون است زیرا که بسیاریم.»۹
10 ੧੦ ਅਤੇ ਉਹ ਨੇ ਉਸ ਦੀ ਬਹੁਤ ਮਿੰਨਤ ਕੀਤੀ ਕਿ ਸਾਨੂੰ ਇਸ ਦੇਸ ਵਿੱਚੋਂ ਨਾ ਕੱਢ!
پس بدوالتماس بسیار نمود که ایشان را از آن سرزمین بیرون نکند.۱۰
11 ੧੧ ਉੱਥੇ ਪਹਾੜ ਦੇ ਨੇੜੇ ਸੂਰਾਂ ਦਾ ਇੱਕ ਵੱਡਾ ਇੱਜੜ ਚੁੱਗਦਾ ਸੀ।
و در حوالی آن کوهها، گله گرازبسیاری می‌چرید.۱۱
12 ੧੨ ਅਤੇ ਉਨ੍ਹਾਂ ਨੇ ਉਸ ਦੀ ਮਿੰਨਤ ਕੀਤੀ ਕਿ ਸਾਨੂੰ ਸੂਰਾਂ ਵਿੱਚ ਭੇਜ ਦੇ ਤਾਂ ਜੋ ਅਸੀਂ ਉਨ੍ਹਾਂ ਵਿੱਚ ਜਾ ਵੜੀਏ।
و همه دیوها از وی خواهش نموده، گفتند: «ما را به گرازها بفرست تادر آنها داخل شویم.»۱۲
13 ੧੩ ਅਤੇ ਉਸ ਨੇ ਉਨ੍ਹਾਂ ਨੂੰ ਆਗਿਆ ਦਿੱਤੀ। ਤਦ ਅਸ਼ੁੱਧ ਆਤਮਾਵਾਂ ਨਿੱਕਲ ਕੇ ਸੂਰਾਂ ਵਿੱਚ ਜਾ ਵੜੇ ਅਤੇ ਸਾਰਾ ਇੱਜੜ ਭੱਜ ਕੇ ਝੀਲ ਵਿੱਚ ਜਾ ਪਿਆ। ਉਹ ਗਿਣਤੀ ਵਿੱਚ ਲੱਗਭੱਗ ਦੋ ਹਜ਼ਾਰ ਸਨ ਅਤੇ ਉਹ ਝੀਲ ਵਿੱਚ ਡੁੱਬ ਕੇ ਮਰ ਗਏ।
فور عیسی ایشان رااجازت داد. پس آن ارواح خبیث بیرون شده، به گرازان داخل گشتند و آن گله از بلندی به دریاجست و قریب بدو هزار بودند که در آب خفه شدند.۱۳
14 ੧੪ ਤਦ ਉਨ੍ਹਾਂ ਦੇ ਚੁਗਾਉਣ ਵਾਲਿਆਂ ਨੇ ਭੱਜ ਕੇ ਨਗਰ ਅਤੇ ਪਿੰਡਾਂ ਵਿੱਚ ਖ਼ਬਰ ਪੁਚਾਈ ਅਤੇ ਲੋਕ ਇਹ ਵੇਖਣ ਲਈ ਨਿੱਕਲੇ ਜੋ ਕੀ ਹੋਇਆ ਹੈ।
و خوک با نان فرار کرده، در شهر ومزرعه‌ها خبر می‌دادند و مردم بجهت دیدن آن ماجرا بیرون شتافتند.۱۴
15 ੧੫ ਅਤੇ ਯਿਸੂ ਦੇ ਕੋਲ ਆਣ ਕੇ ਉਸ ਭੂਤ ਵਾਲੇ ਨੂੰ ਜਿਸ ਉੱਤੇ ਲਸ਼ਕਰ ਦਾ ਸਾਯਾ ਸੀ ਕੱਪੜੇ ਪਹਿਨੀ ਅਤੇ ਸੁਰਤ ਸਮ੍ਹਾਲੀ ਬੈਠਾ ਵੇਖਿਆ ਅਤੇ ਉਹ ਡਰ ਗਏ।
و چون نزد عیسی رسیده، آن دیوانه را که لجئون داشته بود دیدند که نشسته و لباس پوشیده و عاقل گشته است، بترسیدند.۱۵
16 ੧੬ ਤਾਂ ਵੇਖਣ ਵਾਲਿਆਂ ਨੇ ਉਸ ਦੁਸ਼ਟ ਆਤਮਾ ਵਾਲੇ ਦਾ ਅਤੇ ਸੂਰਾਂ ਦਾ ਸਾਰਾ ਹਾਲ ਉਨ੍ਹਾਂ ਨੂੰ ਦੱਸਿਆ।
و آنانی که دیده بودند، سرگذشت دیوانه و گرازان را بدیشان بازگفتند.۱۶
17 ੧੭ ਤਦ ਉਹ ਯਿਸੂ ਦੀ ਮਿੰਨਤ ਕਰਨ ਲੱਗੇ ਜੋ ਸਾਡੀ ਹੱਦੋਂ ਬਾਹਰ ਨਿੱਕਲ ਜਾਓ।
پس شروع به التماس نمودند که از حدود ایشان روانه شود.۱۷
18 ੧੮ ਅਤੇ ਜਦੋਂ ਉਹ ਬੇੜੀ ਉੱਤੇ ਚੜ੍ਹਨ ਲੱਗਾ ਤਾਂ ਉਸ ਭੂਤ ਵਾਲੇ ਨੇ ਉਸ ਦੇ ਨਾਲ ਰਹਿਣ ਲਈ ਬੇਨਤੀ ਕੀਤੀ।
و چون به کشتی سوار شد، آنکه دیوانه بود ازوی استدعا نمود که با وی باشد.۱۸
19 ੧੯ ਪਰ ਉਸ ਨੇ ਉਹ ਨੂੰ ਆਗਿਆ ਨਾ ਦਿੱਤੀ ਪਰ ਉਹ ਨੂੰ ਆਖਿਆ, ਆਪਣੇ ਘਰ ਅਤੇ ਆਪਣੇ ਲੋਕਾਂ ਕੋਲ ਜਾ ਅਤੇ ਉਨ੍ਹਾਂ ਨੂੰ ਦੱਸ ਜੋ ਪ੍ਰਭੂ ਨੇ ਤੇਰੇ ਲਈ ਕਿੰਨੇ ਵੱਡੇ ਕੰਮ ਕੀਤੇ ਹਨ ਅਤੇ ਤੇਰੇ ਉੱਤੇ ਦਯਾ ਕੀਤੀ।
اما عیسی وی را اجازت نداد بلکه بدو گفت: «به خانه نزدخویشان خود برو و ایشان را خبر ده از آنچه خداوند با تو کرده است و چگونه به تو رحم نموده است.»۱۹
20 ੨੦ ਤਾਂ ਉਹ ਚੱਲਿਆ ਗਿਆ ਅਤੇ ਦਿਕਾਪੁਲਿਸ ਵਿੱਚ ਦੱਸਣ ਲੱਗਾ ਜੋ ਯਿਸੂ ਨੇ ਮੇਰੇ ਲਈ ਕਿੰਨੇ ਵੱਡੇ ਕੰਮ ਕੀਤੇ ਤਾਂ ਸਾਰੇ ਲੋਕ ਹੈਰਾਨ ਹੋਏ।
پس روانه شده، در دیکاپولس به آنچه عیسی با وی کرده، موعظه کردن آغاز نمودکه همه مردم متعجب شدند.۲۰
21 ੨੧ ਜਦ ਯਿਸੂ ਬੇੜੀ ਉੱਤੇ ਫੇਰ ਪਾਰ ਲੰਘਿਆ ਤਾਂ ਇੱਕ ਵੱਡੀ ਭੀੜ ਉਸ ਕੋਲ ਇਕੱਠੀ ਹੋਈ ਅਤੇ ਉਹ ਝੀਲ ਦੇ ਕਿਨਾਰੇ ਉੱਤੇ ਸੀ।
و چون عیسی باز به آنطرف، در کشتی عبور نمود، مردم بسیار بر وی جمع گشتند و برکناره دریا بود.۲۱
22 ੨੨ ਅਤੇ ਪ੍ਰਾਰਥਨਾ ਘਰ ਦੇ ਸਰਦਾਰਾਂ ਵਿੱਚੋਂ ਜੈਰੁਸ ਨਾਮ ਦਾ ਇੱਕ ਮਨੁੱਖ ਆਇਆ ਅਤੇ ਉਹ ਨੂੰ ਵੇਖ ਕੇ ਉਹ ਦੇ ਪੈਰੀਂ ਪੈ ਗਿਆ।
که ناگاه یکی از روسای کنیسه، یایرس نام آمد و چون او را بدید بر پایهایش افتاده،۲۲
23 ੨੩ ਅਤੇ ਉਹ ਦੀ ਬਹੁਤ ਮਿੰਨਤ ਕੀਤੀ ਜੋ ਮੇਰੀ ਛੋਟੀ ਬੇਟੀ ਬਿਮਾਰੀ ਦੇ ਕਾਰਨ ਮਰਨ ਵਾਲੀ ਹੈ, ਤੁਸੀਂ ਚੱਲ ਕੇ ਉਹ ਦੇ ਉੱਤੇ ਆਪਣੇ ਹੱਥ ਰੱਖੋ ਤਾਂ ਜੋ ਉਹ ਚੰਗੀ ਹੋ ਜਾਵੇ ਅਤੇ ਜਿਉਂਦੀ ਰਹੇ।
بدو التماس بسیار نموده، گفت: «نفس دخترک من به آخر رسیده. بیا و بر او دست گذار تاشفا یافته، زیست کند.»۲۳
24 ੨੪ ਤਦ ਉਹ ਉਸ ਦੇ ਨਾਲ ਗਿਆ ਅਤੇ ਵੱਡੀ ਭੀੜ ਉਹ ਦੇ ਮਗਰ ਤੁਰ ਪਈ ਅਤੇ ਉਹ ਨੂੰ ਦਬਾਈ ਜਾਂਦੀ ਸੀ।
پس با او روانه شده، خلق بسیاری نیز از پی او افتاده، بر وی ازدحام می‌نمودند.۲۴
25 ੨੫ ਤਦ ਇੱਕ ਔਰਤ ਜਿਸ ਨੂੰ ਬਾਰਾਂ ਸਾਲਾਂ ਤੋਂ ਲਹੂ ਵਹਿਣ ਦਾ ਰੋਗ ਸੀ
آنگاه زنی که مدت دوازده سال به استحاضه مبتلا می‌بود،۲۵
26 ੨੬ ਅਤੇ ਜਿਹਨੇ ਬਹੁਤ ਹਕੀਮਾਂ ਦੇ ਹੱਥੋਂ ਵੱਡਾ ਦੁੱਖ ਪਾਇਆ ਅਤੇ ਆਪਣਾ ਸਭ ਕੁਝ ਖ਼ਰਚ ਕਰ ਦਿੱਤਾ ਸੀ ਪਰ ਕੁਝ ਵੀ ਅਰਾਮ ਨਾ ਪਾਇਆ ਸਗੋਂ ਉਹ ਦਾ ਹੋਰ ਵੀ ਮਾੜਾ ਹਾਲ ਹੋ ਗਿਆ ਸੀ,
و زحمت بسیار ازاطبای متعدد دیده و آنچه داشت صرف نموده، فایده‌ای نیافت بلکه بدتر می‌شد،۲۶
27 ੨੭ ਉਹ ਯਿਸੂ ਦੀ ਖ਼ਬਰ ਸੁਣ ਕੇ ਭੀੜ ਵਿੱਚ ਪਿੱਛੋਂ ਦੀ ਹੋ ਕੇ ਆਈ ਅਤੇ ਉਹ ਦੇ ਕੱਪੜੇ ਦਾ ਪੱਲਾ ਛੂਹ ਲਿਆ।
چون خبرعیسی را بشنید، میان آن گروه از عقب وی آمده ردای او را لمس نمود،۲۷
28 ੨੮ ਕਿਉਂ ਜੋ ਉਹ ਆਪਣੇ ਮਨ ਵਿੱਚ ਆਖਦੀ ਸੀ, ਜੇ ਮੈਂ ਕੇਵਲ ਉਹ ਦੇ ਕੱਪੜੇ ਨੂੰ ਹੀ ਛੂਹ ਲਵਾਂ ਤਾਂ ਚੰਗੀ ਹੋ ਜਾਂਵਾਂਗੀ।
زیرا گفته بود: «اگرلباس وی را هم لمس کنم، هرآینه شفا یابم.»۲۸
29 ੨੯ ਅਤੇ ਤੁਰੰਤ ਉਸ ਦੇ ਲਹੂ ਦਾ ਵਹਿਣਾ ਬੰਦ ਹੋ ਗਿਆ ਅਤੇ ਉਸ ਨੇ ਆਪਣੇ ਸਰੀਰ ਵਿੱਚ ਮਲੂਮ ਕਰ ਲਿਆ ਜੋ ਮੈਂ ਇਸ ਬਿਮਾਰੀ ਤੋਂ ਚੰਗੀ ਹੋ ਗਈ।
در ساعت چشمه خون او خشک شده، در تن خود فهمید که از آن بلا صحت یافته است.۲۹
30 ੩੦ ਅਤੇ ਯਿਸੂ ਨੇ ਉਸ ਸਮੇਂ ਆਪਣੇ ਮਨ ਵਿੱਚ ਜਾਣ ਕੇ ਜੋ ਮੇਰੇ ਵਿੱਚੋਂ ਸਮਰੱਥਾ ਨਿੱਕਲੀ ਹੈ ਉਸ ਭੀੜ ਦੀ ਵੱਲ ਮੁੜ ਕੇ ਕਿਹਾ, ਮੇਰੇ ਕੱਪੜੇ ਨੂੰ ਕਿਸ ਨੇ ਛੂਹਿਆ?
فی الفور عیسی از خود دانست که قوتی از اوصادر گشته. پس در آن جماعت روی برگردانیده، گفت: «کیست که لباس مرا لمس نمود؟»۳۰
31 ੩੧ ਉਹ ਦੇ ਚੇਲਿਆਂ ਨੇ ਉਹ ਨੂੰ ਆਖਿਆ, ਤੁਸੀਂ ਵੇਖਦੇ ਹੀ ਹੋ ਜੋ ਲੋਕ ਤੁਹਾਡੇ ਉੱਤੇ ਡਿੱਗਦੇ ਜਾਂਦੇ ਹਨ, ਅਤੇ ਤੁਸੀਂ ਆਖਦੇ ਹੋ, ਮੈਨੂੰ ਕਿਸ ਨੇ ਛੂਹਿਆ?
شاگردانش بدو گفتند: «می‌بینی که مردم بر توازدحام می‌نمایند! و می‌گویی کیست که مرا لمس نمود؟!»۳۱
32 ੩੨ ਅਤੇ ਉਸ ਨੇ ਇੱਧਰ-ਉੱਧਰ ਨਿਗਾਹ ਕੀਤੀ ਕਿ ਇਸ ਕੰਮ ਦੇ ਕਰਨ ਵਾਲੇ ਨੂੰ ਵੇਖੇ।
پس به اطراف خود می‌نگریست تا آن زن را که این کار کرده، ببیند.۳۲
33 ੩੩ ਤਦ ਉਹ ਔਰਤ ਜੋ ਕੁਝ ਉਸ ਉੱਤੇ ਬੀਤਿਆ ਸੀ ਜਾਣ ਕੇ ਕੰਬਦੀ ਹੋਈ ਆਈ ਅਤੇ ਉਹ ਦੇ ਚਰਨਾਂ ਉੱਤੇ ਡਿੱਗ ਕੇ ਸਾਰੀ ਵਾਰਤਾ ਉਹ ਨੂੰ ਦੱਸ ਦਿੱਤੀ।
آن زن چون دانست که به وی چه واقع شده، ترسان و لرزان آمد و نزد او به روی در‌افتاده، حقیقت امر رابالتمام به وی باز‌گفت.۳۳
34 ੩੪ ਤਾਂ ਉਹ ਨੇ ਉਸ ਨੂੰ ਆਖਿਆ, ਬੇਟੀ ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ, ਸ਼ਾਂਤੀ ਨਾਲ ਚਲੀ ਜਾ ਅਤੇ ਆਪਣੀ ਬਿਮਾਰੀ ਤੋਂ ਬਚੀ ਰਹਿ।
او وی را گفت: «ای دختر، ایمانت تو را شفا داده است. به سلامتی بروو از بلای خویش رستگار باش.»۳۴
35 ੩੫ ਉਹ ਇਹ ਗੱਲ ਕਰ ਹੀ ਰਿਹਾ ਸੀ ਕਿ ਪ੍ਰਾਰਥਨਾ ਘਰ ਦੇ ਸਰਦਾਰ ਦੇ ਘਰੋਂ ਲੋਕਾਂ ਨੇ ਆਣ ਕੇ ਆਖਿਆ, ਤੇਰੀ ਧੀ ਮਰ ਗਈ, ਗੁਰੂ ਜੀ ਨੂੰ ਕਿਉਂ ਖੇਚਲ ਪਾਉਂਦਾ ਹੈਂ?
او هنوز سخن می‌گفت که بعضی از خانه رئیس کنیسه آمده، گفتند: «دخترت فوت شده؛ دیگر برای چه استاد را زحمت می‌دهی؟»۳۵
36 ੩੬ ਪਰ ਯਿਸੂ ਨੇ ਉਸ ਗੱਲ ਦੀ ਜੋ ਉਹ ਆਖਦੇ ਸਨ ਪਰਵਾਹ ਨਾ ਕਰ ਕੇ ਪ੍ਰਾਰਥਨਾ ਘਰ ਦੇ ਸਰਦਾਰ ਨੂੰ ਆਖਿਆ, ਨਾ ਡਰ ਕੇਵਲ ਵਿਸ਼ਵਾਸ ਕਰ।
عیسی چون سخنی را که گفته بودند شنید، درساعت به رئیس کنیسه گفت: «مترس ایمان آور وبس!»۳۶
37 ੩੭ ਤਾਂ ਉਸ ਨੇ ਪਤਰਸ ਅਤੇ ਯਾਕੂਬ ਅਤੇ ਯਾਕੂਬ ਦੇ ਭਰਾ ਯੂਹੰਨਾ ਦੇ ਬਿਨ੍ਹਾਂ ਹੋਰ ਕਿਸੇ ਨੂੰ ਆਪਣੇ ਨਾਲ ਆਉਣ ਨਾ ਦਿੱਤਾ।
و جز پطرس و یعقوب و یوحنا برادریعقوب، هیچ‌کس را اجازت نداد که از عقب اوبیایند.۳۷
38 ੩੮ ਅਤੇ ਜਦ ਉਹ ਪ੍ਰਾਰਥਨਾ ਘਰ ਦੇ ਸਰਦਾਰ ਦੇ ਘਰ ਪਹੁੰਚੇ ਤਦ ਉਸ ਨੇ ਰੌਲ਼ਾ ਪਾਉਂਦੇ ਹੋਏ ਅਤੇ ਲੋਕਾਂ ਨੂੰ ਬਹੁਤ ਰੋਂਦੇ ਕੁਰਲਾਉਂਦੇ ਹੋਏ ਵੇਖਿਆ।
پس چون به خانه رئیس کنیسه رسیدند، جمعی شوریده دید که گریه و نوحه بسیار می‌نمودند.۳۸
39 ੩੯ ਅਤੇ ਅੰਦਰ ਜਾ ਕੇ ਉਨ੍ਹਾਂ ਨੂੰ ਆਖਿਆ, ਤੁਸੀਂ ਕਿਉਂ ਰੌਲ਼ਾ ਪਾਉਂਦੇ ਅਤੇ ਰੋਂਦੇ ਹੋ? ਕੁੜੀ ਮਰੀ ਨਹੀਂ ਪਰ ਸੁੱਤੀ ਪਈ ਹੈ।
پس داخل شده، بدیشان گفت: «چرا غوغا و گریه می‌کنید؟ دختر نمرده بلکه در خواب است.»۳۹
40 ੪੦ ਤਾਂ ਉਹ ਉਸ ਉੱਤੇ ਹੱਸੇ। ਪਰ ਉਹ ਸਭਨਾਂ ਨੂੰ ਬਾਹਰ ਕੱਢ ਕੇ ਕੁੜੀ ਦੇ ਮਾਂ ਪਿਉ ਅਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਜਿੱਥੇ ਕੁੜੀ ਸੀ ਉੱਥੇ ਅੰਦਰ ਗਿਆ।
ایشان بر وی سخریه کردند لیکن او همه را بیرون کرده، پدر و مادردختر را با رفیقان خویش برداشته، به‌جایی که دختر خوابیده بود، داخل شد.۴۰
41 ੪੧ ਅਤੇ ਉਸ ਨੇ ਕੁੜੀ ਦਾ ਹੱਥ ਫੜ੍ਹ ਕੇ ਉਹ ਨੂੰ ਕਿਹਾ “ਤਲੀਥਾ ਕੂਮੀ” ਜਿਹ ਦਾ ਅਰਥ ਇਹ ਹੈ ਕਿ ਹੇ ਕੰਨਿਆ, ਮੈਂ ਤੈਨੂੰ ਆਖਦਾ ਹਾਂ, ਉੱਠ!
پس دست دختر را گرفته، به وی گفت: «طلیتا قومی.» که معنی آن این است: «ای دختر، تو را می‌گویم برخیز.»۴۱
42 ੪੨ ਉਹ ਕੁੜੀ ਉਸੇ ਵੇਲੇ ਉੱਠ ਖੜੀ ਹੋਈ ਅਤੇ ਤੁਰਨ ਫਿਰਨ ਲੱਗੀ ਕਿਉਂ ਜੋ ਉਹ ਬਾਰਾਂ ਸਾਲਾਂ ਦੀ ਸੀ ਅਤੇ ਇਸ ਗੱਲ ਤੋਂ ਲੋਕ ਵੱਡੇ ਅਚੰਭੇ ਵਿੱਚ ਆਣ ਕੇ ਹੈਰਾਨ ਹੋ ਗਏ।
در ساعت دختر برخاسته، خرامید زیرا که دوازده ساله بود. ایشان بینهایت متعجب شدند.۴۲
43 ੪੩ ਅਤੇ ਉਸ ਨੇ ਉਨ੍ਹਾਂ ਨੂੰ ਹੁਕਮ ਕੀਤਾ, ਕੋਈ ਇਹ ਗੱਲ ਨਾ ਜਾਣੇ ਅਤੇ ਆਖਿਆ ਕਿ ਉਸ ਨੂੰ ਕੁਝ ਖਾਣ ਲਈ ਦਿੱਤਾ ਜਾਏ।
پس ایشان را به تاکید بسیار فرمود: «کسی از این امر مطلع نشود.» و گفت تا خوراکی بدو دهند.۴۳

< ਮਰਕੁਸ 5 >