< ਮਰਕੁਸ 15 >
1 ੧ ਸਵੇਰ ਹੁੰਦਿਆਂ ਹੀ ਮੁੱਖ ਜਾਜਕਾਂ ਨੇ ਬਜ਼ੁਰਗਾਂ ਅਤੇ ਉਪਦੇਸ਼ਕਾਂ ਸਣੇ ਅਤੇ ਸਾਰੀ ਮਹਾਂ ਸਭਾ ਨੇ ਸਲਾਹ ਕਰ ਕੇ ਯਿਸੂ ਨੂੰ ਬੰਨ੍ਹਿਆ ਅਤੇ ਲੈ ਜਾ ਕੇ ਪਿਲਾਤੁਸ ਦੇ ਹਵਾਲੇ ਕੀਤਾ।
ਅਥ ਪ੍ਰਭਾਤੇ ਸਤਿ ਪ੍ਰਧਾਨਯਾਜਕਾਃ ਪ੍ਰਾਞ੍ਚ ਉਪਾਧ੍ਯਾਯਾਃ ਸਰ੍ੱਵੇ ਮਨ੍ਤ੍ਰਿਣਸ਼੍ਚ ਸਭਾਂ ਕ੍ਰੁʼਤ੍ਵਾ ਯੀਸ਼ੁਂ ਬਨ੍ਧਯਿਤ੍ਵ ਪੀਲਾਤਾਖ੍ਯਸ੍ਯ ਦੇਸ਼ਾਧਿਪਤੇਃ ਸਵਿਧੰ ਨੀਤ੍ਵਾ ਸਮਰ੍ਪਯਾਮਾਸੁਃ|
2 ੨ ਪਿਲਾਤੁਸ ਨੇ ਉਸ ਤੋਂ ਪੁੱਛਿਆ, ਭਲਾ, ਤੂੰ ਯਹੂਦੀਆਂ ਦਾ ਪਾਤਸ਼ਾਹ ਹੈਂ? ਉਸ ਨੇ ਉਹ ਨੂੰ ਉੱਤਰ ਦਿੱਤਾ, ਤੂੰ ਸੱਚ ਆਖਿਆ ਹੈ।
ਤਦਾ ਪੀਲਾਤਸ੍ਤੰ ਪ੍ਰੁʼਸ਼਼੍ਟਵਾਨ੍ ਤ੍ਵੰ ਕਿੰ ਯਿਹੂਦੀਯਲੋਕਾਨਾਂ ਰਾਜਾ? ਤਤਃ ਸ ਪ੍ਰਤ੍ਯੁਕ੍ਤਵਾਨ੍ ਸਤ੍ਯੰ ਵਦਸਿ|
3 ੩ ਤਾਂ ਮੁੱਖ ਜਾਜਕਾਂ ਨੇ ਉਸ ਉੱਤੇ ਬਹੁਤ ਦੋਸ਼ ਲਾਏ।
ਅਪਰੰ ਪ੍ਰਧਾਨਯਾਜਕਾਸ੍ਤਸ੍ਯ ਬਹੁਸ਼਼ੁ ਵਾਕ੍ਯੇਸ਼਼ੁ ਦੋਸ਼਼ਮਾਰੋਪਯਾਞ੍ਚਕ੍ਰੁਃ ਕਿਨ੍ਤੁ ਸ ਕਿਮਪਿ ਨ ਪ੍ਰਤ੍ਯੁਵਾਚ|
4 ੪ ਪਿਲਾਤੁਸ ਨੇ ਉਸ ਤੋਂ ਫਿਰ ਪੁੱਛਿਆ, ਤੂੰ ਕੁਝ ਜ਼ਵਾਬ ਨਹੀਂ ਦਿੰਦਾ? ਵੇਖ ਉਹ ਤੇਰੇ ਉੱਤੇ ਕਿੰਨੀਆਂ ਗੱਲਾਂ ਦਾ ਦੋਸ਼ ਲਾਉਂਦੇ ਹਨ!
ਤਦਾਨੀਂ ਪੀਲਾਤਸ੍ਤੰ ਪੁਨਃ ਪਪ੍ਰੱਛ ਤ੍ਵੰ ਕਿੰ ਨੋੱਤਰਯਸਿ? ਪਸ਼੍ਯੈਤੇ ਤ੍ਵਦ੍ਵਿਰੁੱਧੰ ਕਤਿਸ਼਼ੁ ਸਾਧ੍ਯੇਸ਼਼ੁ ਸਾਕ੍ਸ਼਼ੰ ਦਦਤਿ|
5 ੫ ਪਰ ਯਿਸੂ ਨੇ ਫੇਰ ਕੁਝ ਜ਼ਵਾਬ ਨਾ ਦਿੱਤਾ ਐਥੋਂ ਤੱਕ ਜੋ ਪਿਲਾਤੁਸ ਹੈਰਾਨ ਹੋਇਆ।
ਕਨ੍ਤੁ ਯੀਸ਼ੁਸ੍ਤਦਾਪਿ ਨੋੱਤਰੰ ਦਦੌ ਤਤਃ ਪੀਲਾਤ ਆਸ਼੍ਚਰ੍ੱਯੰ ਜਗਾਮ|
6 ੬ ਉਹ ਉਸ ਤਿਉਹਾਰ ਉੱਤੇ ਇੱਕ ਕੈਦੀ ਜਿਸ ਦੇ ਲਈ ਲੋਕ ਅਰਜ਼ ਕਰਦੇ ਸਨ ਉਨ੍ਹਾਂ ਦੀ ਖ਼ਾਤਰ ਛੱਡਦਾ ਹੁੰਦਾ ਸੀ।
ਅਪਰਞ੍ਚ ਕਾਰਾਬੱਧੇ ਕਸ੍ਤਿੰਸ਼੍ਚਿਤ੍ ਜਨੇ ਤਨ੍ਮਹੋਤ੍ਸਵਕਾਲੇ ਲੋਕੈ ਰ੍ਯਾਚਿਤੇ ਦੇਸ਼ਾਧਿਪਤਿਸ੍ਤੰ ਮੋਚਯਤਿ|
7 ੭ ਬਰੱਬਾ ਨਾਮ ਦਾ ਇੱਕ ਮਨੁੱਖ ਸੀ ਜਿਹੜਾ ਉਨ੍ਹਾਂ ਫਸਾਦੀਆਂ ਦੇ ਨਾਲ ਸੀ ਜਿਨ੍ਹਾਂ ਫਸਾਦ ਵਿੱਚ ਖੂਨ ਕੀਤਾ ਕੈਦ ਵਿੱਚ ਪਿਆ ਹੋਇਆ ਸੀ।
ਯੇ ਚ ਪੂਰ੍ੱਵਮੁਪਪ੍ਲਵਮਕਾਰ੍ਸ਼਼ੁਰੁਪਪ੍ਲਵੇ ਵਧਮਪਿ ਕ੍ਰੁʼਤਵਨ੍ਤਸ੍ਤੇਸ਼਼ਾਂ ਮਧ੍ਯੇ ਤਦਾਨੋਂ ਬਰੱਬਾਨਾਮਕ ਏਕੋ ਬੱਧ ਆਸੀਤ੍|
8 ੮ ਅਤੇ ਲੋਕ ਨੇੜੇ ਜਾ ਕੇ ਅਰਜ਼ ਕਰਨ ਲੱਗੇ ਜੋ ਦਸਤੂਰ ਅਨੁਸਾਰ ਸਾਡੇ ਲਈ ਕਰੋ।
ਅਤੋ ਹੇਤੋਃ ਪੂਰ੍ੱਵਾਪਰੀਯਾਂ ਰੀਤਿਕਥਾਂ ਕਥਯਿਤ੍ਵਾ ਲੋਕਾ ਉੱਚੈਰੁਵਨ੍ਤਃ ਪੀਲਾਤਸ੍ਯ ਸਮਕ੍ਸ਼਼ੰ ਨਿਵੇਦਯਾਮਾਸੁਃ|
9 ੯ ਪਿਲਾਤੁਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕੀ ਤੁਸੀਂ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਯਹੂਦੀਆਂ ਦੇ ਰਾਜੇ ਨੂੰ ਛੱਡ ਦੇਵਾਂ?
ਤਦਾ ਪੀਲਾਤਸ੍ਤਾਨਾਚਖ੍ਯੌ ਤਰ੍ਹਿ ਕਿੰ ਯਿਹੂਦੀਯਾਨਾਂ ਰਾਜਾਨੰ ਮੋਚਯਿਸ਼਼੍ਯਾਮਿ? ਯੁਸ਼਼੍ਮਾਭਿਃ ਕਿਮਿਸ਼਼੍ਯਤੇ?
10 ੧੦ ਕਿਉਂ ਜੋ ਉਹ ਨੇ ਮਲੂਮ ਕੀਤਾ ਸੀ ਜੋ ਮੁੱਖ ਜਾਜਕਾਂ ਨੇ ਖਾਰ ਦੇ ਮਾਰੇ ਉਹ ਨੂੰ ਹਵਾਲੇ ਕੀਤਾ ਹੈ।
ਯਤਃ ਪ੍ਰਧਾਨਯਾਜਕਾ ਈਰ੍ਸ਼਼੍ਯਾਤ ਏਵ ਯੀਸ਼ੁੰ ਸਮਾਰ੍ਪਯੰਨਿਤਿ ਸ ਵਿਵੇਦ|
11 ੧੧ ਪਰ ਮੁੱਖ ਜਾਜਕਾਂ ਨੇ ਭੀੜ ਨੂੰ ਚੁੱਕਿਆ ਜੋ ਉਹ ਬਰੱਬਾ ਹੀ ਉਨ੍ਹਾਂ ਦੀ ਖ਼ਾਤਰ ਛੱਡ ਦੇਵੇ।
ਕਿਨ੍ਤੁ ਯਥਾ ਬਰੱਬਾਂ ਮੋਚਯਤਿ ਤਥਾ ਪ੍ਰਾਰ੍ਥਯਿਤੁੰ ਪ੍ਰਧਾਨਯਾਜਕਾ ਲੋਕਾਨ੍ ਪ੍ਰਵਰ੍ੱਤਯਾਮਾਸੁਃ|
12 ੧੨ ਪਿਲਾਤੁਸ ਨੇ ਅੱਗੋਂ ਉਨ੍ਹਾਂ ਨੂੰ ਫਿਰ ਆਖਿਆ, ਤਾਂ ਜਿਹ ਨੂੰ ਤੁਸੀਂ ਯਹੂਦੀਆਂ ਦਾ ਪਾਤਸ਼ਾਹ ਕਹਿੰਦੇ ਹੋ ਮੈਂ ਉਸ ਨਾਲ ਕੀ ਕਰਾਂ?
ਅਥ ਪੀਲਾਤਃ ਪੁਨਃ ਪ੍ਰੁʼਸ਼਼੍ਟਵਾਨ੍ ਤਰ੍ਹਿ ਯੰ ਯਿਹੂਦੀਯਾਨਾਂ ਰਾਜੇਤਿ ਵਦਥ ਤਸ੍ਯ ਕਿੰ ਕਰਿਸ਼਼੍ਯਾਮਿ ਯੁਸ਼਼੍ਮਾਭਿਃ ਕਿਮਿਸ਼਼੍ਯਤੇ?
13 ੧੩ ਉਹ ਫੇਰ ਰੌਲ਼ਾ ਪਾ ਕੇ ਬੋਲੇ, ਉਹ ਨੂੰ ਸਲੀਬ ਦਿਓ!
ਤਦਾ ਤੇ ਪੁਨਰਪਿ ਪ੍ਰੋੱਚੈਃ ਪ੍ਰੋਚੁਸ੍ਤੰ ਕ੍ਰੁਸ਼ੇ ਵੇਧਯ|
14 ੧੪ ਪਿਲਾਤੁਸ ਨੇ ਉਨ੍ਹਾਂ ਨੂੰ ਆਖਿਆ, ਕਿਉਂ? ਇਸ ਨੇ ਕੀ ਬੁਰਿਆਈ ਕੀਤੀ ਹੈ? ਪਰ ਉਹ ਹੋਰ ਵੀ ਰੌਲ਼ਾ ਪਾ ਕੇ ਬੋਲੇ, ਉਹ ਨੂੰ ਸਲੀਬ ਦਿਓ!
ਤਸ੍ਮਾਤ੍ ਪੀਲਾਤਃ ਕਥਿਤਵਾਨ੍ ਕੁਤਃ? ਸ ਕਿੰ ਕੁਕਰ੍ੰਮ ਕ੍ਰੁʼਤਵਾਨ੍? ਕਿਨ੍ਤੁ ਤੇ ਪੁਨਸ਼੍ਚ ਰੁਵਨ੍ਤੋ ਵ੍ਯਾਜਹ੍ਰੁਸ੍ਤੰ ਕ੍ਰੁਸ਼ੇ ਵੇਧਯ|
15 ੧੫ ਤਦ ਪਿਲਾਤੁਸ ਨੇ ਲੋਕਾਂ ਨੂੰ ਰਾਜ਼ੀ ਕਰਨ ਦੀ ਮਨਸ਼ਾ ਨਾਲ ਉਨ੍ਹਾਂ ਦੇ ਲਈ ਬਰੱਬਾ ਨੂੰ ਛੱਡ ਦਿੱਤਾ ਅਤੇ ਯਿਸੂ ਨੂੰ ਕੋਰੜੇ ਮਾਰ ਕੇ ਹਵਾਲੇ ਕੀਤਾ ਜੋ ਸਲੀਬ ਦਿੱਤਾ ਜਾਏ।
ਤਦਾ ਪੀਲਾਤਃ ਸਰ੍ੱਵਾੱਲੋਕਾਨ੍ ਤੋਸ਼਼ਯਿਤੁਮਿੱਛਨ੍ ਬਰੱਬਾਂ ਮੋਚਯਿਤ੍ਵਾ ਯੀਸ਼ੁੰ ਕਸ਼ਾਭਿਃ ਪ੍ਰਹ੍ਰੁʼਤ੍ਯ ਕ੍ਰੁਸ਼ੇ ਵੇੱਧੁੰ ਤੰ ਸਮਰ੍ਪਯਾਮ੍ਬਭੂਵ|
16 ੧੬ ਤਾਂ ਸਿਪਾਹੀ ਉਹ ਨੂੰ ਉਸ ਵਿਹੜੇ ਵਿੱਚ ਜਿੱਥੇ ਹਾਕਮ ਦੀ ਕਚਹਿਰੀ ਸੀ ਲੈ ਗਏ ਅਤੇ ਸਾਰੇ ਜੱਥੇ ਨੂੰ ਇਕੱਠਾ ਬੁਲਾ ਲਿਆ।
ਅਨਨ੍ਤਰੰ ਸੈਨ੍ਯਗਣੋ(ਅ)ੱਟਾਲਿਕਾਮ੍ ਅਰ੍ਥਾਦ੍ ਅਧਿਪਤੇ ਰ੍ਗ੍ਰੁʼਹੰ ਯੀਸ਼ੁੰ ਨੀਤ੍ਵਾ ਸੇਨਾਨਿਵਹੰ ਸਮਾਹੁਯਤ੍|
17 ੧੭ ਅਤੇ ਉਨ੍ਹਾਂ ਨੇ ਉਸ ਨੂੰ ਬੈਂਗਣੀ ਬਸਤਰ ਪਹਿਨਾਏ ਅਤੇ ਕੰਡਿਆਂ ਵਾਲਾ ਤਾਜ ਗੁੰਦਕੇ ਉਹ ਦੇ ਸਿਰ ਉੱਤੇ ਰੱਖਿਆ।
ਪਸ਼੍ਚਾਤ੍ ਤੇ ਤੰ ਧੂਮਲਵਰ੍ਣਵਸ੍ਤ੍ਰੰ ਪਰਿਧਾਪ੍ਯ ਕਣ੍ਟਕਮੁਕੁਟੰ ਰਚਯਿਤ੍ਵਾ ਸ਼ਿਰਸਿ ਸਮਾਰੋਪ੍ਯ
18 ੧੮ ਅਤੇ ਉਹ ਨੂੰ ਵਧਾਈਆਂ ਦੇਣ ਲੱਗੇ ਕਿ ਹੇ ਯਹੂਦੀਆਂ ਦੇ ਪਾਤਸ਼ਾਹ, ਨਮਸਕਾਰ!
ਹੇ ਯਿਹੂਦੀਯਾਨਾਂ ਰਾਜਨ੍ ਨਮਸ੍ਕਾਰ ਇਤ੍ਯੁਕ੍ਤ੍ਵਾ ਤੰ ਨਮਸ੍ਕਰ੍ੱਤਾਮਾਰੇਭਿਰੇ|
19 ੧੯ ਅਤੇ ਉਹ ਦੇ ਸਿਰ ਉੱਤੇ ਕਾਨੇ ਮਾਰਦੇ ਅਤੇ ਉਸ ਉੱਤੇ ਥੁੱਕਦੇ ਅਤੇ ਗੋਡੇ ਟੇਕ ਕੇ ਉਹ ਨੂੰ ਮੱਥਾ ਟੇਕਦੇ ਸਨ।
ਤਸ੍ਯੋੱਤਮਾਙ੍ਗੇ ਵੇਤ੍ਰਾਘਾਤੰ ਚਕ੍ਰੁਸ੍ਤਦ੍ਗਾਤ੍ਰੇ ਨਿਸ਼਼੍ਠੀਵਞ੍ਚ ਨਿਚਿਕ੍ਸ਼਼ਿਪੁਃ, ਤਥਾ ਤਸ੍ਯ ਸੰਮੁਖੇ ਜਾਨੁਪਾਤੰ ਪ੍ਰਣੋਮੁਃ
20 ੨੦ ਜਦੋਂ ਉਸ ਨਾਲ ਮਖ਼ੌਲ ਕਰ ਹਟੇ ਤਾਂ ਉਸ ਦੇ ਉੱਤੋਂ ਬੈਂਗਣੀ ਬਸਤਰ ਲਾਹ ਲਿਆ ਅਤੇ ਉਹ ਦੇ ਆਪਣੇ ਬਸਤਰ ਉਹ ਨੂੰ ਪਹਿਨਾ ਕੇ ਸਲੀਬ ਉੱਤੇ ਚੜ੍ਹਾਉਣ ਲਈ ਬਾਹਰ ਲੈ ਗਏ।
ਇੱਥਮੁਪਹਸ੍ਯ ਧੂਮ੍ਰਵਰ੍ਣਵਸ੍ਤ੍ਰਮ੍ ਉੱਤਾਰ੍ੱਯ ਤਸ੍ਯ ਵਸ੍ਤ੍ਰੰ ਤੰ ਪਰ੍ੱਯਧਾਪਯਨ੍ ਕ੍ਰੁਸ਼ੇ ਵੇੱਧੁੰ ਬਹਿਰ੍ਨਿਨ੍ਯੁਸ਼੍ਚ|
21 ੨੧ ਉਨ੍ਹਾਂ ਨੇ ਸਿਕੰਦਰ ਅਤੇ ਰੂਫ਼ੁਸ ਦੇ ਪਿਤਾ ਸ਼ਮਊਨ ਨਾਮੇ ਇੱਕ ਕੁਰੇਨੀ ਮਨੁੱਖ ਨੂੰ ਜਿਹੜਾ ਪਿੰਡੋਂ ਆਉਂਦਿਆਂ ਉੱਥੋਂ ਦੀ ਲੰਘਦਾ ਸੀ ਵਗਾਰੇ ਫੜਿਆ ਜੋ ਉਹ ਦੀ ਸਲੀਬ ਚੁੱਕ ਕੇ ਲੈ ਚੱਲੇ।
ਤਤਃ ਪਰੰ ਸੇਕਨ੍ਦਰਸ੍ਯ ਰੁਫਸ੍ਯ ਚ ਪਿਤਾ ਸ਼ਿਮੋੰਨਾਮਾ ਕੁਰੀਣੀਯਲੋਕ ਏਕਃ ਕੁਤਸ਼੍ਚਿਦ੍ ਗ੍ਰਾਮਾਦੇਤ੍ਯ ਪਥਿ ਯਾਤਿ ਤੰ ਤੇ ਯੀਸ਼ੋਃ ਕ੍ਰੁਸ਼ੰ ਵੋਢੁੰ ਬਲਾਦ੍ ਦਧ੍ਨੁਃ|
22 ੨੨ ਅਤੇ ਉਹ ਉਸ ਨੂੰ ਗਲਗਥਾ ਵਿੱਚ ਜਿਹ ਦਾ ਅਰਥ “ਖੋਪੜੀ ਦਾ ਥਾਂ ਹੈ” ਲਿਆਏ।
ਅਥ ਗੁਲ੍ਗਲ੍ਤਾ ਅਰ੍ਥਾਤ੍ ਸ਼ਿਰਃਕਪਾਲਨਾਮਕੰ ਸ੍ਥਾਨੰ ਯੀਸ਼ੁਮਾਨੀਯ
23 ੨੩ ਅਤੇ ਮੈਅ ਵਿੱਚ ਗੰਧਰਸ ਮਿਲਾ ਕੇ ਉਸ ਨੂੰ ਦੇਣ ਲੱਗੇ ਪਰ ਉਸ ਨੇ ਨਾ ਲਈ।
ਤੇ ਗਨ੍ਧਰਸਮਿਸ਼੍ਰਿਤੰ ਦ੍ਰਾਕ੍ਸ਼਼ਾਰਸੰ ਪਾਤੁੰ ਤਸ੍ਮੈ ਦਦੁਃ ਕਿਨ੍ਤੁ ਸ ਨ ਜਗ੍ਰਾਹ|
24 ੨੪ ਤਾਂ ਉਨ੍ਹਾਂ ਉਹ ਨੂੰ ਸਲੀਬ ਉੱਤੇ ਚੜ੍ਹਾ ਕੇ ਉਹ ਦੇ ਕੱਪੜੇ ਵੰਡਣ ਲਈ ਗੁਣੇ ਪਾਏ ਜੋ ਕਿਹੜਾ ਕਿਹ ਦੇ ਹਿੱਸੇ ਆਵੇ।
ਤਸ੍ਮਿਨ੍ ਕ੍ਰੁਸ਼ੇ ਵਿੱਧੇ ਸਤਿ ਤੇਸ਼਼ਾਮੇਕੈਕਸ਼ਃ ਕਿੰ ਪ੍ਰਾਪ੍ਸ੍ਯਤੀਤਿ ਨਿਰ੍ਣਯਾਯ
25 ੨੫ ਪਹਿਰ ਦਿਨ ਚੜ੍ਹਿਆ ਸੀ ਜਦ ਉਨ੍ਹਾਂ ਉਹ ਨੂੰ ਸਲੀਬ ਉੱਤੇ ਚੜ੍ਹਾਇਆ।
ਤਸ੍ਯ ਪਰਿਧੇਯਾਨਾਂ ਵਿਭਾਗਾਰ੍ਥੰ ਗੁਟਿਕਾਪਾਤੰ ਚਕ੍ਰੁਃ|
26 ੨੬ ਅਤੇ ਉਹ ਦੀ ਇਹ ਦੋਸ਼ ਪੱਤ੍ਰੀ ਉੱਪਰ ਲਿਖੀ ਹੋਈ ਸੀ, ਕਿ ਇਹ “ਯਹੂਦੀਆਂ ਦਾ ਰਾਜਾ ਹੈ”।
ਅਪਰਮ੍ ਏਸ਼਼ ਯਿਹੂਦੀਯਾਨਾਂ ਰਾਜੇਤਿ ਲਿਖਿਤੰ ਦੋਸ਼਼ਪਤ੍ਰੰ ਤਸ੍ਯ ਸ਼ਿਰਊਰ੍ਦ੍ੱਵਮ੍ ਆਰੋਪਯਾਞ੍ਚਕ੍ਰੁਃ|
27 ੨੭ ਉਨ੍ਹਾਂ ਨੇ ਉਹ ਦੇ ਨਾਲ ਦੋ ਡਾਕੂਆਂ ਨੂੰ ਇੱਕ ਉਹ ਦੇ ਸੱਜੇ ਤੇ ਦੂਜਾ ਉਹ ਦੇ ਖੱਬੇ ਸਲੀਬ ਉੱਤੇ ਚੜ੍ਹਾਇਆ।
ਤਸ੍ਯ ਵਾਮਦਕ੍ਸ਼਼ਿਣਯੋ ਰ੍ਦ੍ਵੌ ਚੌਰੌ ਕ੍ਰੁਸ਼ਯੋ ਰ੍ਵਿਵਿਧਾਤੇ|
28 ੨੮ ਅਤੇ ਲਿਖਤ ਪੂਰੀ ਹੋਈ ਜੋ ਆਖਦੀ ਹੈ, “ਉਸ ਦੀ ਗਿਣਤੀ ਪਾਪੀਆਂ ਵਿੱਚ ਹੋਈ।”
ਤੇਨੈਵ "ਅਪਰਾਧਿਜਨੈਃ ਸਾਰ੍ੱਧੰ ਸ ਗਣਿਤੋ ਭਵਿਸ਼਼੍ਯਤਿ," ਇਤਿ ਸ਼ਾਸ੍ਤ੍ਰੋਕ੍ਤੰ ਵਚਨੰ ਸਿੱਧਮਭੂਤ|
29 ੨੯ ਅਤੇ ਆਉਣ ਜਾਣ ਵਾਲੇ ਉਸ ਦਾ ਅਪਮਾਨ ਕਰਨ ਅਤੇ ਸਿਰ ਹਿਲਾ ਕੇ ਕਹਿਣ ਲੱਗੇ,
ਅਨਨ੍ਤਰੰ ਮਾਰ੍ਗੇ ਯੇ ਯੇ ਲੋਕਾ ਗਮਨਾਗਮਨੇ ਚਕ੍ਰੁਸ੍ਤੇ ਸਰ੍ੱਵ ਏਵ ਸ਼ਿਰਾਂਸ੍ਯਾਨ੍ਦੋਲ੍ਯ ਨਿਨ੍ਦਨ੍ਤੋ ਜਗਦੁਃ, ਰੇ ਮਨ੍ਦਿਰਨਾਸ਼ਕ ਰੇ ਦਿਨਤ੍ਰਯਮਧ੍ਯੇ ਤੰਨਿਰ੍ੰਮਾਯਕ,
30 ੩੦ ਵਾਹ ਤੂੰ ਜਿਹੜਾ ਹੈਕਲ ਨੂੰ ਢਾਹ ਕੇ ਤਿੰਨਾਂ ਦਿਨਾਂ ਵਿੱਚ ਬਣਾਉਂਦਾ ਸੀ! ਸਲੀਬੋਂ ਉੱਤਰ ਕੇ ਆਪਣੇ ਆਪ ਨੂੰ ਬਚਾ ਲੈ।
ਅਧੁਨਾਤ੍ਮਾਨਮ੍ ਅਵਿਤ੍ਵਾ ਕ੍ਰੁਸ਼ਾਦਵਰੋਹ|
31 ੩੧ ਇਸੇ ਤਰ੍ਹਾਂ ਮੁੱਖ ਜਾਜਕਾਂ ਨੇ ਵੀ ਆਪੋ ਵਿੱਚ ਉਪਦੇਸ਼ਕਾਂ ਨਾਲ ਮਿਲ ਕੇ ਮਖ਼ੌਲ ਕੀਤਾ ਅਤੇ ਕਿਹਾ, ਇਸ ਨੇ ਹੋਰਨਾਂ ਨੂੰ ਬਚਾਇਆ, ਆਪਣੇ ਆਪ ਨੂੰ ਨਹੀਂ ਬਚਾ ਸਕਦਾ!
ਕਿਞ੍ਚ ਪ੍ਰਧਾਨਯਾਜਕਾ ਅਧ੍ਯਾਪਕਾਸ਼੍ਚ ਤਦ੍ਵਤ੍ ਤਿਰਸ੍ਕ੍ਰੁʼਤ੍ਯ ਪਰਸ੍ਪਰੰ ਚਚਕ੍ਸ਼਼ਿਰੇ ਏਸ਼਼ ਪਰਾਨਾਵਤ੍ ਕਿਨ੍ਤੁ ਸ੍ਵਮਵਿਤੁੰ ਨ ਸ਼ਕ੍ਨੋਤਿ|
32 ੩੨ ਇਸਰਾਏਲ ਦਾ ਰਾਜਾ ਮਸੀਹ ਹੁਣ ਸਲੀਬੋਂ ਉੱਤਰ ਆਵੇ ਤਾਂ ਅਸੀਂ ਵੇਖੀਏ ਅਤੇ ਵਿਸ਼ਵਾਸ ਕਰੀਏ! ਅਤੇ ਜਿਹੜੇ ਉਹ ਦੇ ਨਾਲ ਸਲੀਬ ਉੱਤੇ ਚੜ੍ਹਾਏ ਗਏ ਉਹ ਵੀ ਉਸ ਨੂੰ ਤਾਅਨੇ ਮਾਰਦੇ ਸਨ।
ਯਦੀਸ੍ਰਾਯੇਲੋ ਰਾਜਾਭਿਸ਼਼ਿਕ੍ਤਸ੍ਤ੍ਰਾਤਾ ਭਵਤਿ ਤਰ੍ਹ੍ਯਧੁਨੈਨ ਕ੍ਰੁਸ਼ਾਦਵਰੋਹਤੁ ਵਯੰ ਤਦ੍ ਦ੍ਰੁʼਸ਼਼੍ਟ੍ਵਾ ਵਿਸ਼੍ਵਸਿਸ਼਼੍ਯਾਮਃ; ਕਿਞ੍ਚ ਯੌ ਲੋਕੌ ਤੇਨ ਸਾਰ੍ੱਧੰ ਕ੍ਰੁਸ਼ੇ (ਅ)ਵਿਧ੍ਯੇਤਾਂ ਤਾਵਪਿ ਤੰ ਨਿਰ੍ਭਰ੍ਤ੍ਸਯਾਮਾਸਤੁਃ|
33 ੩੩ ਜਦ ਦੁਪਹਿਰ ਹੋਈ ਤਾਂ ਸਾਰੀ ਧਰਤੀ ਉੱਤੇ ਹਨ੍ਹੇਰਾ ਛਾ ਗਿਆ ਅਤੇ ਤੀਜੇ ਪਹਿਰ ਤੱਕ ਰਿਹਾ।
ਅਥ ਦ੍ਵਿਤੀਯਯਾਮਾਤ੍ ਤ੍ਰੁʼਤੀਯਯਾਮੰ ਯਾਵਤ੍ ਸਰ੍ੱਵੋ ਦੇਸ਼ਃ ਸਾਨ੍ਧਕਾਰੋਭੂਤ੍|
34 ੩੪ ਅਤੇ ਤੀਜੇ ਪਹਿਰ ਯਿਸੂ ਉੱਚੀ ਅਵਾਜ਼ ਨਾਲ ਬੋਲਿਆ “ਏਲੋਈ ਏਲੋਈ ਲਮਾ ਸਬਕਤਨੀ” ਜਿਸ ਦਾ ਅਰਥ ਇਹ ਹੈ, ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੁਸੀਂ ਮੈਨੂੰ ਕਿਉਂ ਛੱਡ ਦਿੱਤਾ?
ਤਤਸ੍ਤ੍ਰੁʼਤੀਯਪ੍ਰਹਰੇ ਯੀਸ਼ੁਰੁੱਚੈਰਵਦਤ੍ ਏਲੀ ਏਲੀ ਲਾਮਾ ਸ਼ਿਵਕ੍ਤਨੀ ਅਰ੍ਥਾਦ੍ "ਹੇ ਮਦੀਸ਼ ਮਦੀਸ਼ ਤ੍ਵੰ ਪਰ੍ੱਯਤ੍ਯਾਕ੍ਸ਼਼ੀਃ ਕੁਤੋ ਹਿ ਮਾਂ?"
35 ੩੫ ਤਾਂ ਉਨ੍ਹਾਂ ਵਿੱਚੋਂ ਜਿਹੜੇ ਉੱਥੇ ਖੜੇ ਸਨ ਇਹ ਸੁਣ ਕੇ ਬੋਲੇ, ਵੇਖੋ ਇਹ ਏਲੀਯਾਹ ਨੂੰ ਅਵਾਜ਼ ਮਾਰਦਾ ਹੈ!
ਤਦਾ ਸਮੀਪਸ੍ਥਲੋਕਾਨਾਂ ਕੇਚਿਤ੍ ਤਦ੍ਵਾਕ੍ਯੰ ਨਿਸ਼ਮ੍ਯਾਚਖ੍ਯੁਃ ਪਸ਼੍ਯੈਸ਼਼ ਏਲਿਯਮ੍ ਆਹੂਯਤਿ|
36 ੩੬ ਕਿਸੇ ਨੇ ਦੌੜ ਕੇ ਸਪੰਜ ਨੂੰ ਸਿਰਕੇ ਨਾਲ ਭੇਂਵਿਆ ਅਤੇ ਕਾਨੇ ਉੱਤੇ ਬੰਨ੍ਹ ਕੇ ਉਹ ਨੂੰ ਚੂਸਣ ਲਈ ਦਿੱਤਾ ਅਤੇ ਆਖਿਆ, ਰਹਿਣ ਦਿਓ, ਅਸੀਂ ਵੇਖੀਏ, ਭਲਾ ਏਲੀਯਾਹ ਉਹ ਨੂੰ ਉਤਾਰਨ ਨੂੰ ਆਉਂਦਾ ਹੈ?
ਤਤ ਏਕੋ ਜਨੋ ਧਾਵਿਤ੍ਵਾਗਤ੍ਯ ਸ੍ਪਞ੍ਜੇ (ਅ)ਮ੍ਲਰਸੰ ਪੂਰਯਿਤ੍ਵਾ ਤੰ ਨਡਾਗ੍ਰੇ ਨਿਧਾਯ ਪਾਤੁੰ ਤਸ੍ਮੈ ਦੱਤ੍ਵਾਵਦਤ੍ ਤਿਸ਼਼੍ਠ ਏਲਿਯ ਏਨਮਵਰੋਹਯਿਤੁਮ੍ ਏਤਿ ਨ ਵੇਤਿ ਪਸ਼੍ਯਾਮਿ|
37 ੩੭ ਤਦ ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰ ਕੇ ਸਾਹ ਛੱਡ ਦਿੱਤਾ।
ਅਥ ਯੀਸ਼ੁਰੁੱਚੈਃ ਸਮਾਹੂਯ ਪ੍ਰਾਣਾਨ੍ ਜਹੌ|
38 ੩੮ ਅਤੇ ਹੈਕਲ ਦਾ ਪੜਦਾ ਉੱਪਰੋਂ ਲੈ ਕੇ ਹੇਠਾਂ ਤੱਕ ਫਟ ਕੇ ਦੋ ਹੋ ਗਿਆ।
ਤਦਾ ਮਨ੍ਦਿਰਸ੍ਯ ਜਵਨਿਕੋਰ੍ਦ੍ੱਵਾਦਧਃਰ੍ੱਯਨ੍ਤਾ ਵਿਦੀਰ੍ਣਾ ਦ੍ਵਿਖਣ੍ਡਾਭੂਤ੍|
39 ੩੯ ਜਦ ਉਸ ਸੂਬੇਦਾਰ ਨੇ ਜਿਹੜਾ ਉਹ ਦੇ ਸਾਹਮਣੇ ਖੜ੍ਹਾ ਸੀ ਇਹ ਵੇਖਿਆ ਜੋ ਉਹ ਨੇ ਇਉਂ ਸਾਹ ਛੱਡ ਦਿੱਤਾ ਤਾਂ ਬੋਲਿਆ, ਇਹ ਪੁਰਖ ਸੱਚ-ਮੁੱਚ ਪਰਮੇਸ਼ੁਰ ਦਾ ਪੁੱਤਰ ਸੀ!
ਕਿਞ੍ਚ ਇੱਥਮੁੱਚੈਰਾਹੂਯ ਪ੍ਰਾਣਾਨ੍ ਤ੍ਯਜਨ੍ਤੰ ਤੰ ਦ੍ਰੁʼਸ਼਼੍ਦ੍ਵਾ ਤਦ੍ਰਕ੍ਸ਼਼ਣਾਯ ਨਿਯੁਕ੍ਤੋ ਯਃ ਸੇਨਾਪਤਿਰਾਸੀਤ੍ ਸੋਵਦਤ੍ ਨਰੋਯਮ੍ ਈਸ਼੍ਵਰਪੁਤ੍ਰ ਇਤਿ ਸਤ੍ਯਮ੍|
40 ੪੦ ਕਈ ਔਰਤਾਂ ਦੂਰੋਂ ਵੇਖ ਰਹੀਆਂ ਸਨ। ਉਨ੍ਹਾਂ ਵਿੱਚੋਂ ਮਰਿਯਮ ਮਗਦਲੀਨੀ ਅਤੇ ਛੋਟੇ ਯਾਕੂਬ ਅਤੇ ਯੋਸੇਸ ਦੀ ਮਾਤਾ ਮਰਿਯਮ ਅਤੇ ਸਲੋਮੀ ਸੀ।
ਤਦਾਨੀਂ ਮਗ੍ਦਲੀਨੀ ਮਰਿਸਮ੍ ਕਨਿਸ਼਼੍ਠਯਾਕੂਬੋ ਯੋਸੇਸ਼੍ਚ ਮਾਤਾਨ੍ਯਮਰਿਯਮ੍ ਸ਼ਾਲੋਮੀ ਚ ਯਾਃ ਸ੍ਤ੍ਰਿਯੋ
41 ੪੧ ਜਿਸ ਵੇਲੇ ਉਹ ਗਲੀਲ ਵਿੱਚ ਸੀ ਉਸ ਵੇਲੇ ਓਹ ਉਸ ਦੇ ਨਾਲ ਰਹਿੰਦੀਆਂ ਅਤੇ ਉਸ ਦੀ ਟਹਿਲ ਸੇਵਾ ਕਰਦੀਆਂ ਹੁੰਦੀਆਂ ਸਨ ਅਤੇ ਹੋਰ ਵੀ ਬਹੁਤ ਸਾਰੀਆਂ ਸਨ ਜੋ ਉਹ ਦੇ ਨਾਲ ਯਰੂਸ਼ਲਮ ਨੂੰ ਆਈਆਂ ਸਨ।
ਗਾਲੀਲ੍ਪ੍ਰਦੇਸ਼ੇ ਯੀਸ਼ੁੰ ਸੇਵਿਤ੍ਵਾ ਤਦਨੁਗਾਮਿਨ੍ਯੋ ਜਾਤਾ ਇਮਾਸ੍ਤਦਨ੍ਯਾਸ਼੍ਚ ਯਾ ਅਨੇਕਾ ਨਾਰ੍ਯੋ ਯੀਸ਼ੁਨਾ ਸਾਰ੍ੱਧੰ ਯਿਰੂਸ਼ਾਲਮਮਾਯਾਤਾਸ੍ਤਾਸ਼੍ਚ ਦੂਰਾਤ੍ ਤਾਨਿ ਦਦ੍ਰੁʼਸ਼ੁਃ|
42 ੪੨ ਜਦ ਸੰਝ ਹੋਈ ਇਸ ਲਈ ਜੋ ਉਹ ਤਿਆਰੀ ਦਾ ਦਿਨ ਸੀ ਅਰਥਾਤ ਉਹ ਜਿਹੜਾ ਸਬਤ ਤੋਂ ਇੱਕ ਦਿਨ ਪਹਿਲਾਂ ਹੁੰਦਾ ਹੈ।
ਅਥਾਸਾਦਨਦਿਨਸ੍ਯਾਰ੍ਥਾਦ੍ ਵਿਸ਼੍ਰਾਮਵਾਰਾਤ੍ ਪੂਰ੍ੱਵਦਿਨਸ੍ਯ ਸਾਯੰਕਾਲ ਆਗਤ
43 ੪੩ ਅਰਿਮਥੇਆ ਦਾ ਯੂਸੁਫ਼ ਇੱਕ ਮਾਨਯੋਗ ਸਲਾਹਕਾਰ ਜਿਹੜਾ ਆਪ ਵੀ ਪਰਮੇਸ਼ੁਰ ਦੇ ਰਾਜ ਦੀ ਉਡੀਕ ਵਿੱਚ ਸੀ ਆਇਆ ਅਤੇ ਬੇਧੜਕ ਪਿਲਾਤੁਸ ਕੋਲ ਅੰਦਰ ਜਾ ਕੇ ਯਿਸੂ ਦੀ ਲੋਥ ਮੰਗੀ।
ਈਸ਼੍ਵਰਰਾਜ੍ਯਾਪੇਕ੍ਸ਼਼੍ਯਰਿਮਥੀਯਯੂਸ਼਼ਫਨਾਮਾ ਮਾਨ੍ਯਮਨ੍ਤ੍ਰੀ ਸਮੇਤ੍ਯ ਪੀਲਾਤਸਵਿਧੰ ਨਿਰ੍ਭਯੋ ਗਤ੍ਵਾ ਯੀਸ਼ੋਰ੍ਦੇਹੰ ਯਯਾਚੇ|
44 ੪੪ ਪਰ ਪਿਲਾਤੁਸ ਨੇ ਅਚਰਜ਼ ਮੰਨਿਆ ਜੋ ਐਡੀ ਛੇਤੀ ਉਹ ਕਿਵੇਂ ਮਰ ਗਿਆ ਅਤੇ ਸੂਬੇਦਾਰ ਨੂੰ ਕੋਲ ਬੁਲਾ ਕੇ ਉਸ ਤੋਂ ਪੁੱਛਿਆ ਕੀ ਉਹ ਨੂੰ ਮਰੇ ਕੁਝ ਚਿਰ ਹੋ ਗਿਆ ਹੈ?
ਕਿਨ੍ਤੁ ਸ ਇਦਾਨੀਂ ਮ੍ਰੁʼਤਃ ਪੀਲਾਤ ਇਤ੍ਯਸਮ੍ਭਵੰ ਮਤ੍ਵਾ ਸ਼ਤਸੇਨਾਪਤਿਮਾਹੂਯ ਸ ਕਦਾ ਮ੍ਰੁʼਤ ਇਤਿ ਪਪ੍ਰੱਛ|
45 ੪੫ ਅਤੇ ਸੂਬੇਦਾਰ ਤੋਂ ਮਲੂਮ ਕਰ ਕੇ ਲੋਥ ਯੂਸੁਫ਼ ਨੂੰ ਦੁਆ ਦਿੱਤੀ।
ਸ਼ਤਸੇਮਨਾਪਤਿਮੁਖਾਤ੍ ਤੱਜ੍ਞਾਤ੍ਵਾ ਯੂਸ਼਼ਫੇ ਯੀਸ਼ੋਰ੍ਦੇਹੰ ਦਦੌ|
46 ੪੬ ਤਾਂ ਉਹ ਨੇ ਮਹੀਨ ਕੱਪੜਾ ਮੁੱਲ ਲਿਆ ਅਤੇ ਲੋਥ ਨੂੰ ਉਤਾਰ ਕੇ ਉਸ ਕੱਪੜੇ ਵਿੱਚ ਵਲੇਟਿਆ ਅਤੇ ਉਹ ਨੂੰ ਇੱਕ ਕਬਰ ਦੇ ਅੰਦਰ ਰੱਖਿਆ ਜਿਹੜੀ ਪੱਥਰ ਵਿੱਚ ਖੋਦੀ ਗਈ ਸੀ ਅਤੇ ਉਸ ਕਬਰ ਦੇ ਮੂੰਹ ਉੱਤੇ ਇੱਕ ਪੱਥਰ ਰੇੜ੍ਹ ਦਿੱਤਾ।
ਪਸ਼੍ਚਾਤ੍ ਸ ਸੂਕ੍ਸ਼਼੍ਮੰ ਵਾਸਃ ਕ੍ਰੀਤ੍ਵਾ ਯੀਸ਼ੋਃ ਕਾਯਮਵਰੋਹ੍ਯ ਤੇਨ ਵਾਸਸਾ ਵੇਸ਼਼੍ਟਾਯਿਤ੍ਵਾ ਗਿਰੌ ਖਾਤਸ਼੍ਮਸ਼ਾਨੇ ਸ੍ਥਾਪਿਤਵਾਨ੍ ਪਾਸ਼਼ਾਣੰ ਲੋਠਯਿਤ੍ਵਾ ਦ੍ਵਾਰਿ ਨਿਦਧੇ|
47 ੪੭ ਅਤੇ ਮਰਿਯਮ ਮਗਦਲੀਨੀ ਅਤੇ ਯੋਸੇਸ ਦੀ ਮਾਤਾ ਮਰਿਯਮ ਉਸ ਥਾਂ ਨੂੰ ਜਿੱਥੇ ਉਹ ਰੱਖਿਆ ਗਿਆ ਸੀ ਵੇਖ ਰਹੀਆਂ ਸਨ।
ਕਿਨ੍ਤੁ ਯਤ੍ਰ ਸੋਸ੍ਥਾਪ੍ਯਤ ਤਤ ਮਗ੍ਦਲੀਨੀ ਮਰਿਯਮ੍ ਯੋਸਿਮਾਤ੍ਰੁʼਮਰਿਯਮ੍ ਚ ਦਦ੍ਰੁʼਸ਼ਤ੍ਰੁʼਃ|