< ਮਰਕੁਸ 15 >

1 ਸਵੇਰ ਹੁੰਦਿਆਂ ਹੀ ਮੁੱਖ ਜਾਜਕਾਂ ਨੇ ਬਜ਼ੁਰਗਾਂ ਅਤੇ ਉਪਦੇਸ਼ਕਾਂ ਸਣੇ ਅਤੇ ਸਾਰੀ ਮਹਾਂ ਸਭਾ ਨੇ ਸਲਾਹ ਕਰ ਕੇ ਯਿਸੂ ਨੂੰ ਬੰਨ੍ਹਿਆ ਅਤੇ ਲੈ ਜਾ ਕੇ ਪਿਲਾਤੁਸ ਦੇ ਹਵਾਲੇ ਕੀਤਾ।
ⲁ̅ⲟⲩⲟϩ ⲥⲁⲧⲟⲧⲟⲩ ⲁⲩⲥⲟϭⲛⲓ ⳿ⲛⲟⲩⲥⲟϭⲛⲓ ⳿ⲛϣⲱⲣⲡ ⳿ⲛϫⲉ ⲛⲓⲁⲣⲭⲏ⳿ⲉⲣⲉⲩⲥ ⲛⲉⲙ ⲛⲓ⳿ⲡⲣⲉⲥⲃⲩⲧⲉⲣⲟⲥ ⲛⲉⲙ ⲛⲓⲥⲁϧ ⲛⲉⲙ ⲡⲓⲙⲁ⳿ⲛϯϩⲁⲡ ⲧⲏⲣϥ ⲁⲩⲥⲱⲛϩ ⳿ⲛⲒⲏ̅ⲥ̅ ⲁⲩϭⲓⲧϥ ⲁⲩⲧⲏⲓϥ ⳿ⲙⲠⲓⲗⲁⲧⲟⲥ.
2 ਪਿਲਾਤੁਸ ਨੇ ਉਸ ਤੋਂ ਪੁੱਛਿਆ, ਭਲਾ, ਤੂੰ ਯਹੂਦੀਆਂ ਦਾ ਪਾਤਸ਼ਾਹ ਹੈਂ? ਉਸ ਨੇ ਉਹ ਨੂੰ ਉੱਤਰ ਦਿੱਤਾ, ਤੂੰ ਸੱਚ ਆਖਿਆ ਹੈ।
ⲃ̅ⲟⲩⲟϩ ⲁϥϣⲉⲛϥ ⳿ⲛϫⲉ Ⲡⲓⲗⲁⲧⲟⲥ ϫⲉ ⳿ⲛⲑⲟⲕ ⲡⲉ ⳿ⲡⲟⲩⲣⲟ ⳿ⲛⲧⲉ ⲛⲓⲒⲟⲩⲇⲁⲓ ⳿ⲛⲑⲟϥ ⲇⲉ ⳿ⲉⲧⲁϥ⳿ⲉⲣⲟⲩ⳿ⲱ ⲡⲉϫⲁϥ ⲛⲁϥ ϫⲉ ⳿ⲛⲑⲟⲕ ⲡⲉⲧϫⲱ ⳿ⲙⲙⲟⲥ.
3 ਤਾਂ ਮੁੱਖ ਜਾਜਕਾਂ ਨੇ ਉਸ ਉੱਤੇ ਬਹੁਤ ਦੋਸ਼ ਲਾਏ।
ⲅ̅ⲟⲩⲟϩ ⲛⲁⲩⲉⲣⲕⲁⲧⲏⲅⲟⲣⲓⲛ ⳿ⲛϩⲁⲛⲙⲏϣ ϧⲁⲣⲟϥ ⳿ⲛϫⲉ ⲛⲓⲁⲣⲭⲏ⳿ⲉⲣⲉⲩⲥ.
4 ਪਿਲਾਤੁਸ ਨੇ ਉਸ ਤੋਂ ਫਿਰ ਪੁੱਛਿਆ, ਤੂੰ ਕੁਝ ਜ਼ਵਾਬ ਨਹੀਂ ਦਿੰਦਾ? ਵੇਖ ਉਹ ਤੇਰੇ ਉੱਤੇ ਕਿੰਨੀਆਂ ਗੱਲਾਂ ਦਾ ਦੋਸ਼ ਲਾਉਂਦੇ ਹਨ!
ⲇ̅Ⲡⲓⲗⲁⲧⲟⲥ ⲇⲉ ⲟⲛ ⲛⲁϥϣⲉⲛϥ ⲉϥϫⲱ ⳿ⲙⲙⲟⲥ ⲇⲉ ⳿ⲛ⳿ⲕⲉⲣⲟⲩⲱ ⳿ⲛ⳿ϩⲗⲓ ⲁⲛ ⳿ⲁⲛⲁⲩ ϫⲉ ⲥⲉⲉⲣⲕⲁⲧⲏⲅⲟⲣⲓⲛ ⳿ⲉⲣⲟⲕ ⳿ⲛⲟⲩⲏⲣ.
5 ਪਰ ਯਿਸੂ ਨੇ ਫੇਰ ਕੁਝ ਜ਼ਵਾਬ ਨਾ ਦਿੱਤਾ ਐਥੋਂ ਤੱਕ ਜੋ ਪਿਲਾਤੁਸ ਹੈਰਾਨ ਹੋਇਆ।
ⲉ̅Ⲓⲏ̅ⲥ̅ ⲇⲉ ⳿ⲙⲡⲉϥϫⲉ ⲉⲣⲟⲩⲱ ⳿ⲛ⳿ϩⲗⲓ ϩⲱⲥⲧⲉ ⳿ⲛⲧⲉϥⲉⲣ⳿ϣⲫⲏⲣⲓ ⳿ⲛϫⲉ Ⲡⲓⲗⲁⲧⲟⲥ.
6 ਉਹ ਉਸ ਤਿਉਹਾਰ ਉੱਤੇ ਇੱਕ ਕੈਦੀ ਜਿਸ ਦੇ ਲਈ ਲੋਕ ਅਰਜ਼ ਕਰਦੇ ਸਨ ਉਨ੍ਹਾਂ ਦੀ ਖ਼ਾਤਰ ਛੱਡਦਾ ਹੁੰਦਾ ਸੀ।
ⲋ̅ⲕⲁⲧⲁ ⳿ⲡϣⲁⲓ ⲇⲉ ⲛⲁϥⲭⲱ ⳿ⲛⲟⲩⲁⲓ ⲉϥⲥⲟⲛϩ ⲛⲱⲟⲩ ⳿ⲉⲃⲟⲗ ⲫⲏ⳿ⲉϣⲁⲩⲉⲣ⳿ⲉⲧⲓⲛ ⳿ⲙⲙⲟϥ
7 ਬਰੱਬਾ ਨਾਮ ਦਾ ਇੱਕ ਮਨੁੱਖ ਸੀ ਜਿਹੜਾ ਉਨ੍ਹਾਂ ਫਸਾਦੀਆਂ ਦੇ ਨਾਲ ਸੀ ਜਿਨ੍ਹਾਂ ਫਸਾਦ ਵਿੱਚ ਖੂਨ ਕੀਤਾ ਕੈਦ ਵਿੱਚ ਪਿਆ ਹੋਇਆ ਸੀ।
ⲍ̅ⲫⲏ ⲇⲉ ⳿ⲉⲧⲟⲩⲙⲟⲩϯ ⳿ⲉⲣⲟϥ ϫⲉ Ⲃⲁⲣⲁⲃⲃⲁⲥ ⲛⲁϥⲥⲟⲛϩ ⲡⲉ ⲛⲉⲙ ⲛⲏ⳿ⲉⲧⲁⲩ⳿⳿ⲓⲣⲓ ⳿ⲛⲟⲩ⳿ϣⲑⲟⲣⲧⲉⲣ ⲛⲏ⳿ⲉⲛⲁⲩ⳿⳿ⲓⲣⲓ ⳿ⲛⲟⲩϧⲱⲧⲉⲃ ϧⲉⲛ ⳿ⲡ⳿ϣⲑⲟⲣⲧⲉⲣ.
8 ਅਤੇ ਲੋਕ ਨੇੜੇ ਜਾ ਕੇ ਅਰਜ਼ ਕਰਨ ਲੱਗੇ ਜੋ ਦਸਤੂਰ ਅਨੁਸਾਰ ਸਾਡੇ ਲਈ ਕਰੋ।
ⲏ̅ⲟⲩⲟϩ ⳿ⲉⲧⲁϥ⳿ⲓ ⳿ⲉ⳿ⲡϣⲱⲓ ⳿ⲛϫⲉ ⲡⲓⲙⲏϣ ⲁϥⲉⲣϩⲏⲧⲥ ⳿ⲛⲉⲣ⳿ⲉⲧⲓⲛ ⲕⲁⲧⲁ⳿ⲫⲣⲏϯ ⳿ⲉⲛⲁϥ⳿⳿ⲓⲣⲓ ⲛⲱⲟⲩ.
9 ਪਿਲਾਤੁਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕੀ ਤੁਸੀਂ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਯਹੂਦੀਆਂ ਦੇ ਰਾਜੇ ਨੂੰ ਛੱਡ ਦੇਵਾਂ?
ⲑ̅Ⲡⲓⲗⲁⲧⲟⲥ ⲇⲉ ⲁϥ⳿ⲉⲣⲟⲩ⳿ⲱ ⲛⲱⲟⲩ ⲉϥϫⲱ ⳿ⲙⲙⲟⲥ ϫⲉ ⲧⲉⲧⲉⲛⲟⲩⲱϣ ⳿ⲛⲧⲁⲭⲱ ⲛⲱⲧⲉⲛ ⳿ⲉⲃⲟⲗ ⳿ⲙ⳿ⲡⲟⲩⲣⲟ ⳿ⲛⲧⲉ ⲛⲓⲒⲟⲩⲇⲁⲓ.
10 ੧੦ ਕਿਉਂ ਜੋ ਉਹ ਨੇ ਮਲੂਮ ਕੀਤਾ ਸੀ ਜੋ ਮੁੱਖ ਜਾਜਕਾਂ ਨੇ ਖਾਰ ਦੇ ਮਾਰੇ ਉਹ ਨੂੰ ਹਵਾਲੇ ਕੀਤਾ ਹੈ।
ⲓ̅ⲛⲁϥ⳿ⲉⲙⲓ ⲅⲁⲣ ⲡⲉ ϫⲉ ⳿ⲉⲧⲁⲩⲧⲏⲓϥ ⲉⲑⲃⲉ ⲟⲩ⳿ⲫⲑⲟⲛⲟⲥ.
11 ੧੧ ਪਰ ਮੁੱਖ ਜਾਜਕਾਂ ਨੇ ਭੀੜ ਨੂੰ ਚੁੱਕਿਆ ਜੋ ਉਹ ਬਰੱਬਾ ਹੀ ਉਨ੍ਹਾਂ ਦੀ ਖ਼ਾਤਰ ਛੱਡ ਦੇਵੇ।
ⲓ̅ⲁ̅ⲛⲓⲁⲣⲭⲏ⳿ⲉⲣⲉⲩⲥ ⲇⲉ ⲁⲩⲕⲓⲙ ⳿ⲙⲡⲓⲙⲏϣ ϩⲓⲛⲁ ⲙⲁⲗⲗⲟⲛ ⳿ⲛⲧⲉϥⲭⲁ ⲃⲁⲣⲃⲃⲁⲥ ⲛⲱⲟⲩ ⳿ⲉⲃⲟⲗ.
12 ੧੨ ਪਿਲਾਤੁਸ ਨੇ ਅੱਗੋਂ ਉਨ੍ਹਾਂ ਨੂੰ ਫਿਰ ਆਖਿਆ, ਤਾਂ ਜਿਹ ਨੂੰ ਤੁਸੀਂ ਯਹੂਦੀਆਂ ਦਾ ਪਾਤਸ਼ਾਹ ਕਹਿੰਦੇ ਹੋ ਮੈਂ ਉਸ ਨਾਲ ਕੀ ਕਰਾਂ?
ⲓ̅ⲃ̅Ⲡⲓⲗⲁⲧⲟⲥ ⲇⲉ ⳿ⲉⲧⲁϥ⳿ⲉⲣⲟⲩ⳿ⲱ ⲡⲉϫⲁϥ ⲛⲱⲟⲩ ϫⲉ ⲟⲩ ⲟⲩⲛ ⲡⲉϯⲛⲁⲁⲓϥ ⳿ⲙⲫⲏ⳿ⲉⲧⲉⲧⲉⲛϫⲱ ⳿ⲙⲙⲟⲥ ⳿ⲉⲣⲟϥ ϫⲉ ⳿ⲡⲟⲩⲣⲟ ⳿ⲛⲧⲉ ⲛⲓⲒⲟⲩⲇⲁⲓ.
13 ੧੩ ਉਹ ਫੇਰ ਰੌਲ਼ਾ ਪਾ ਕੇ ਬੋਲੇ, ਉਹ ਨੂੰ ਸਲੀਬ ਦਿਓ!
ⲓ̅ⲅ̅⳿ⲛⲑⲱⲟⲩ ⲇⲉ ⲟⲛ ⲁⲩⲱϣ ⳿ⲉⲃⲟⲗ ϫⲉ ⲁϣϥ.
14 ੧੪ ਪਿਲਾਤੁਸ ਨੇ ਉਨ੍ਹਾਂ ਨੂੰ ਆਖਿਆ, ਕਿਉਂ? ਇਸ ਨੇ ਕੀ ਬੁਰਿਆਈ ਕੀਤੀ ਹੈ? ਪਰ ਉਹ ਹੋਰ ਵੀ ਰੌਲ਼ਾ ਪਾ ਕੇ ਬੋਲੇ, ਉਹ ਨੂੰ ਸਲੀਬ ਦਿਓ!
ⲓ̅ⲇ̅Ⲡⲓⲗⲁⲧⲟⲥ ⲅⲁⲣ ⲛⲁϥϫⲱ ⳿ⲙⲙⲟⲥ ⲛⲱⲟⲩ ϫⲉ ⲟⲩ ⲅⲁⲣ ⳿ⲙⲡⲉⲧϩⲱⲟⲩ ⲡⲉⲧⲁϥⲁⲓϥ ⳿ⲛⲑⲱⲟⲩ ⲇⲉ ⳿ⲛϩⲟⲩ⳿ⲟ ⲛⲁⲩⲱϣ ⳿ⲉⲃⲟⲗ ϫⲉ ⲁϣϥ.
15 ੧੫ ਤਦ ਪਿਲਾਤੁਸ ਨੇ ਲੋਕਾਂ ਨੂੰ ਰਾਜ਼ੀ ਕਰਨ ਦੀ ਮਨਸ਼ਾ ਨਾਲ ਉਨ੍ਹਾਂ ਦੇ ਲਈ ਬਰੱਬਾ ਨੂੰ ਛੱਡ ਦਿੱਤਾ ਅਤੇ ਯਿਸੂ ਨੂੰ ਕੋਰੜੇ ਮਾਰ ਕੇ ਹਵਾਲੇ ਕੀਤਾ ਜੋ ਸਲੀਬ ਦਿੱਤਾ ਜਾਏ।
ⲓ̅ⲉ̅Ⲡⲓⲗⲁⲧⲟⲥ ⲇⲉ ⲉϥⲟⲩⲱϣ ⳿ⲉⲉⲣ ⲡⲉⲧⲉϩⲛⲉ ⲡⲓⲙⲏϣ ⲁϥⲭⲁ Ⲃⲁⲣⲁⲃⲃⲁⲥ ⲛⲱⲟⲩ ⳿ⲉⲃⲟⲗ ⲁϥϯ ⲇⲉ ⳿ⲛⲒⲏ̅ⲥ̅ ⲉⲉⲣ⳿ⲫⲣⲅⲉⲗⲗⲓⲛ ⳿ⲙⲙⲟϥ ϩⲓⲛⲁ ⳿ⲛⲧⲟⲩⲁϣϥ.
16 ੧੬ ਤਾਂ ਸਿਪਾਹੀ ਉਹ ਨੂੰ ਉਸ ਵਿਹੜੇ ਵਿੱਚ ਜਿੱਥੇ ਹਾਕਮ ਦੀ ਕਚਹਿਰੀ ਸੀ ਲੈ ਗਏ ਅਤੇ ਸਾਰੇ ਜੱਥੇ ਨੂੰ ਇਕੱਠਾ ਬੁਲਾ ਲਿਆ।
ⲓ̅ⲋ̅ⲛⲓⲙⲁⲧⲟⲓ ⲇⲉ ⲁⲩϭⲓⲧϥ ⳿ⲉϧⲟⲩⲛ ⳿ⲉϯⲁⲩⲗⲏ⳿ⲛⲧⲉ ⲡⲓ⳿ⲡⲣⲉⲧⲱⲣⲓⲟⲛ ⲟⲩⲟϩ ⲁⲩⲙⲟⲩϯ ⳿ⲉϯ⳿ⲥⲡⲓⲣⲁ ⲧⲏⲣⲥ ⳿ⲉ⳿ϩⲣⲏⲓ ⳿ⲉϫⲱϥ.
17 ੧੭ ਅਤੇ ਉਨ੍ਹਾਂ ਨੇ ਉਸ ਨੂੰ ਬੈਂਗਣੀ ਬਸਤਰ ਪਹਿਨਾਏ ਅਤੇ ਕੰਡਿਆਂ ਵਾਲਾ ਤਾਜ ਗੁੰਦਕੇ ਉਹ ਦੇ ਸਿਰ ਉੱਤੇ ਰੱਖਿਆ।
ⲓ̅ⲍ̅ⲟⲩⲟϩ ⲁⲩϯ ϩⲓⲱⲧϥ ⳿ⲛⲟⲩ⳿ϩⲃⲟⲥ ⳿ⲛϭⲏϫⲓ ⲟⲩⲟϩ ⲁⲩϣⲱⲛⲧ ⳿ⲛⲟⲩ⳿ⲭⲗⲟⲙ ⳿ⲉⲃⲟⲗϧⲉⲛ ϩⲁⲛⲥⲟⲩⲣⲓ ⲁⲩⲭⲁϥ ϩⲓϫⲱϥ.
18 ੧੮ ਅਤੇ ਉਹ ਨੂੰ ਵਧਾਈਆਂ ਦੇਣ ਲੱਗੇ ਕਿ ਹੇ ਯਹੂਦੀਆਂ ਦੇ ਪਾਤਸ਼ਾਹ, ਨਮਸਕਾਰ!
ⲓ̅ⲏ̅ⲟⲩⲟϩ ⲁⲩⲉⲣϩⲏⲧⲥ ⳿ⲛⲉⲣⲁⲥⲡⲁⲍⲉⲥⲑⲉ ⳿ⲙⲙⲟϥ ϫⲉ ⲭⲉⲣⲉ ⳿ⲡⲟⲩⲣⲟ ⳿ⲛⲧⲉ ⲛⲓⲒⲟⲩⲇⲁⲓ.
19 ੧੯ ਅਤੇ ਉਹ ਦੇ ਸਿਰ ਉੱਤੇ ਕਾਨੇ ਮਾਰਦੇ ਅਤੇ ਉਸ ਉੱਤੇ ਥੁੱਕਦੇ ਅਤੇ ਗੋਡੇ ਟੇਕ ਕੇ ਉਹ ਨੂੰ ਮੱਥਾ ਟੇਕਦੇ ਸਨ।
ⲓ̅ⲑ̅ⲟⲩⲟϩ ⲁⲩϩⲓⲟⲩ⳿ⲓ ϧⲉⲛ ⲧⲉϥⲁⲫⲉ ⳿ⲛⲟⲩⲕⲁϣ ⲟⲩⲟϩ ⲛⲁⲩϩⲓⲑⲁϥ ϧⲉⲛ ⲡⲉϥϩⲟ ⲟⲩⲟϩ ⲉⲩϩⲓⲟⲩⲓ ⳿ⲙⲙⲱⲟⲩ ⳿ⲉϫⲉⲛ ⳿ⲛⲟⲩⲕⲉⲗⲓ ⳿ⲉⲟⲩⲱϣⲧ ⳿ⲙⲙⲟϥ.
20 ੨੦ ਜਦੋਂ ਉਸ ਨਾਲ ਮਖ਼ੌਲ ਕਰ ਹਟੇ ਤਾਂ ਉਸ ਦੇ ਉੱਤੋਂ ਬੈਂਗਣੀ ਬਸਤਰ ਲਾਹ ਲਿਆ ਅਤੇ ਉਹ ਦੇ ਆਪਣੇ ਬਸਤਰ ਉਹ ਨੂੰ ਪਹਿਨਾ ਕੇ ਸਲੀਬ ਉੱਤੇ ਚੜ੍ਹਾਉਣ ਲਈ ਬਾਹਰ ਲੈ ਗਏ।
ⲕ̅ⲟⲩⲟϩ ϩⲟⲧⲉ ⳿ⲉⲧⲁⲩⲥⲱⲃⲓ ⳿ⲙⲙⲟϥ ⲁⲩⲃⲁϣϥ ⳿ⲙⲡⲓ⳿ϩⲃⲟⲥ ⳿ⲛϭⲏϫⲓ ⲟⲩⲟϩ ⲁⲩϯ ⳿ⲛⲛⲉϥ⳿ϩⲃⲱⲥ ϩⲓⲱⲧϥ ⲟⲩⲟϩ ⲁⲩⲉⲛϥ ⳿ⲉⲃⲟⲗ ϩⲓⲛⲁ ⳿ⲛⲥⲉⲁϣϥ.
21 ੨੧ ਉਨ੍ਹਾਂ ਨੇ ਸਿਕੰਦਰ ਅਤੇ ਰੂਫ਼ੁਸ ਦੇ ਪਿਤਾ ਸ਼ਮਊਨ ਨਾਮੇ ਇੱਕ ਕੁਰੇਨੀ ਮਨੁੱਖ ਨੂੰ ਜਿਹੜਾ ਪਿੰਡੋਂ ਆਉਂਦਿਆਂ ਉੱਥੋਂ ਦੀ ਲੰਘਦਾ ਸੀ ਵਗਾਰੇ ਫੜਿਆ ਜੋ ਉਹ ਦੀ ਸਲੀਬ ਚੁੱਕ ਕੇ ਲੈ ਚੱਲੇ।
ⲕ̅ⲁ̅ⲟⲩⲟϩ ⲁⲩϭⲓ ⳿ⲛⲟⲩⲁⲓ ⳿ⲛ⳿ⲭⲃⲁ ⲉϥⲥⲓⲛⲓⲱⲟⲩ Ⲥⲓⲙⲱⲛ ⲡⲓⲔⲩⲣⲓⲛⲛⲉⲟⲥ ⲉϥⲛⲏⲟⲩ ⳿ⲉⲃⲟⲗϧⲉⲛ ⳿ⲧⲕⲟⲓ Ⲫ̇ⲓⲱⲧ ⳿ⲛⲁⲗⲉⲝⲁⲛⲇⲣⲟⲥ ⲛⲉⲙ ⲣⲟⲩⲫⲟⲥ ϩⲓⲛⲁ ⳿ⲛⲧⲉϥ⳿ⲱⲗⲓ ⳿ⲙⲡⲉϥ
22 ੨੨ ਅਤੇ ਉਹ ਉਸ ਨੂੰ ਗਲਗਥਾ ਵਿੱਚ ਜਿਹ ਦਾ ਅਰਥ “ਖੋਪੜੀ ਦਾ ਥਾਂ ਹੈ” ਲਿਆਏ।
ⲕ̅ⲃ̅ⲟⲩⲟϩ ⲁⲩⲉⲛϥ ⳿ⲉⲡⲓⲙⲁ ⳿ⲛⲧⲉ Ⲅⲟⲗⲅⲟⲑⲁ ⲫⲁⲓ ⲉϣⲁⲩⲟⲩⲁϩⲙⲉϥ ϫⲉ ⲡⲓⲙⲁ ⳿ⲛⲧⲉ ⲡⲓⲔ̇ⲣⲁⲛⲓⲟⲛ.
23 ੨੩ ਅਤੇ ਮੈਅ ਵਿੱਚ ਗੰਧਰਸ ਮਿਲਾ ਕੇ ਉਸ ਨੂੰ ਦੇਣ ਲੱਗੇ ਪਰ ਉਸ ਨੇ ਨਾ ਲਈ।
ⲕ̅ⲅ̅ⲟⲩⲟϩ ⲁⲩϯ ⲛⲁϥ ⳿ⲛⲟⲩⲏⲣⲡ ⲉϥⲙⲟϫⲧ ⲛⲉⲙ ⲟⲩϣⲁϣⲓ ⳿ⲛⲑⲟϥ ⲇⲉ ⳿ⲙⲡⲉϥϭⲓⲧϥ.
24 ੨੪ ਤਾਂ ਉਨ੍ਹਾਂ ਉਹ ਨੂੰ ਸਲੀਬ ਉੱਤੇ ਚੜ੍ਹਾ ਕੇ ਉਹ ਦੇ ਕੱਪੜੇ ਵੰਡਣ ਲਈ ਗੁਣੇ ਪਾਏ ਜੋ ਕਿਹੜਾ ਕਿਹ ਦੇ ਹਿੱਸੇ ਆਵੇ।
ⲕ̅ⲇ̅ⲟⲩⲟϩ ⲁⲩⲁϣϥ ⲟⲩⲟϩ ⲁⲩⲫⲱϣ ⳿ⲛⲛⲉϥ⳿ϩⲃⲱⲥ ⳿ⲉ⳿ϩⲣⲁⲩ ⳿ⲉⲁⲩϩⲓⲱⲡ ⳿ⲉⲣⲱⲟⲩ ϫⲉ ⲛⲓⲙ ⲉⲑⲛⲁⲟⲗⲟⲩ.
25 ੨੫ ਪਹਿਰ ਦਿਨ ਚੜ੍ਹਿਆ ਸੀ ਜਦ ਉਨ੍ਹਾਂ ਉਹ ਨੂੰ ਸਲੀਬ ਉੱਤੇ ਚੜ੍ਹਾਇਆ।
ⲕ̅ⲉ̅ⲛⲉ ⳿ⲫⲛⲁⲩ ⲇⲉ ⳿ⲛⲁϫⲡⲅ̅ ⲡⲉ ⲟⲩⲟϩ ⲁⲩⲁϣϥ.
26 ੨੬ ਅਤੇ ਉਹ ਦੀ ਇਹ ਦੋਸ਼ ਪੱਤ੍ਰੀ ਉੱਪਰ ਲਿਖੀ ਹੋਈ ਸੀ, ਕਿ ਇਹ “ਯਹੂਦੀਆਂ ਦਾ ਰਾਜਾ ਹੈ”।
ⲕ̅ⲋ̅ⲟⲩⲟϩ ϯ⳿ⲉⲡⲓ⳿ⲅⲣⲁⲫⲏ⳿ⲛⲧⲉ ⲧⲉϥ⳿ⲉⲧⲓⲁ ⲛⲁⲥ⳿ⲥϧⲏⲟⲩⲧ ⲡⲉ ϫⲉ ⳿ⲡⲟⲩⲣⲟ ⳿ⲛⲧⲉ ⲛⲓⲒⲟⲩⲇⲁⲓ.
27 ੨੭ ਉਨ੍ਹਾਂ ਨੇ ਉਹ ਦੇ ਨਾਲ ਦੋ ਡਾਕੂਆਂ ਨੂੰ ਇੱਕ ਉਹ ਦੇ ਸੱਜੇ ਤੇ ਦੂਜਾ ਉਹ ਦੇ ਖੱਬੇ ਸਲੀਬ ਉੱਤੇ ਚੜ੍ਹਾਇਆ।
ⲕ̅ⲍ̅ⲟⲩⲟϩ ⲁⲩⲉϣ ⲕⲉⲥⲟⲛⲓ ⲃ̅ ⲛⲉⲙⲁϥ ⲟⲩⲁⲓ ⲥⲁⲟⲩ⳿ⲓⲛⲁⲙ ⲟⲩⲁⲓ ⲥⲁϫⲁϭⲏ ⳿ⲙⲙⲟϥ.
28 ੨੮ ਅਤੇ ਲਿਖਤ ਪੂਰੀ ਹੋਈ ਜੋ ਆਖਦੀ ਹੈ, “ਉਸ ਦੀ ਗਿਣਤੀ ਪਾਪੀਆਂ ਵਿੱਚ ਹੋਈ।”
ⲕ̅ⲏ̅ⲟⲩⲟϩ ϯⲅⲣⲁⲫⲏϫⲱⲕ ⳿ⲉⲃⲟⲗ ϫⲉ ⲁⲩⲟⲡϥ ⲛⲉⲙ ⲛⲓⲁⲛⲟⲙⲟⲥ.
29 ੨੯ ਅਤੇ ਆਉਣ ਜਾਣ ਵਾਲੇ ਉਸ ਦਾ ਅਪਮਾਨ ਕਰਨ ਅਤੇ ਸਿਰ ਹਿਲਾ ਕੇ ਕਹਿਣ ਲੱਗੇ,
ⲕ̅ⲑ̅ⲟⲩⲟϩ ⲛⲏ⳿ⲉⲛⲁⲩⲥⲓⲛⲓ ⲛⲁⲩϫⲉⲟⲩ⳿ⲁ ⳿ⲉⲣⲟϥ ⲉⲩⲕⲓⲙ ⳿ⲛⲛⲟⲩ⳿ⲁⲫⲏⲟⲩ⳿ⲓ ⲟⲩⲟϩ ⲉⲩϫⲱ ⳿ⲙⲙⲟⲥ ϫⲉ ⲫⲏⲉⲑⲛⲁⲃⲉⲗ ⲡⲓⲉⲣⲫⲉⲓ ⳿ⲉⲃⲟⲗ ⲟⲩⲟϩ ⲉⲑⲛⲁⲕⲟⲧϥ ⳿ⲛⲅ̅ ⳿ⲛ⳿ⲉϩⲟⲟⲩ.
30 ੩੦ ਵਾਹ ਤੂੰ ਜਿਹੜਾ ਹੈਕਲ ਨੂੰ ਢਾਹ ਕੇ ਤਿੰਨਾਂ ਦਿਨਾਂ ਵਿੱਚ ਬਣਾਉਂਦਾ ਸੀ! ਸਲੀਬੋਂ ਉੱਤਰ ਕੇ ਆਪਣੇ ਆਪ ਨੂੰ ਬਚਾ ਲੈ।
ⲗ̅ⲛⲁϩⲙⲉⲕ ⳿ⲉⲁⲕ⳿ⲓ ⳿ⲉ⳿ϧⲣⲏⲓ ⳿ⲉⲃⲟⲗϩⲓ ⲡⲓ
31 ੩੧ ਇਸੇ ਤਰ੍ਹਾਂ ਮੁੱਖ ਜਾਜਕਾਂ ਨੇ ਵੀ ਆਪੋ ਵਿੱਚ ਉਪਦੇਸ਼ਕਾਂ ਨਾਲ ਮਿਲ ਕੇ ਮਖ਼ੌਲ ਕੀਤਾ ਅਤੇ ਕਿਹਾ, ਇਸ ਨੇ ਹੋਰਨਾਂ ਨੂੰ ਬਚਾਇਆ, ਆਪਣੇ ਆਪ ਨੂੰ ਨਹੀਂ ਬਚਾ ਸਕਦਾ!
ⲗ̅ⲁ̅ⲡⲁⲓⲣⲏϯ ⲛⲓⲕⲉⲁⲣⲭⲏ⳿ⲉⲣⲉⲩⲥ ⲉⲩⲥⲱⲃⲓ ⲛⲉⲙ ⳿ⲛⲛⲟⲩ⳿ⲉⲣⲏⲟⲩ ⲉⲩϫⲱ ⳿ⲙⲙⲟⲥ ϫⲉ ⳿ϥⲛⲟϩⲉⲙ ⳿ⲛϩⲁⲛⲕⲉⲭⲱⲟⲩⲛⲓ ⳿ⲙⲙⲟⲛ ⳿ϣϫⲟⲙ ⳿ⲙⲙⲟϥ ⳿ⲉⲛⲁϩⲙⲉϥ.
32 ੩੨ ਇਸਰਾਏਲ ਦਾ ਰਾਜਾ ਮਸੀਹ ਹੁਣ ਸਲੀਬੋਂ ਉੱਤਰ ਆਵੇ ਤਾਂ ਅਸੀਂ ਵੇਖੀਏ ਅਤੇ ਵਿਸ਼ਵਾਸ ਕਰੀਏ! ਅਤੇ ਜਿਹੜੇ ਉਹ ਦੇ ਨਾਲ ਸਲੀਬ ਉੱਤੇ ਚੜ੍ਹਾਏ ਗਏ ਉਹ ਵੀ ਉਸ ਨੂੰ ਤਾਅਨੇ ਮਾਰਦੇ ਸਨ।
ⲗ̅ⲃ̅Ⲡⲭ̅ⲥ̅ ⳿ⲡⲟⲩⲣⲟ ⳿ⲙⲡⲓⲥ̅ⲗ̅ ⲙⲁⲣⲉϥ⳿ⲓ ⳿ⲉ⳿ϧⲣⲏⲓ ϯⲛⲟⲩ ⳿ⲉⲃⲟⲗϩⲓ ⲡⲓ⳿ⲥⲧⲁⲩⲣⲟⲥ ϩⲓⲛⲁ ⳿ⲛⲧⲉⲛⲛⲁⲩ ⲟⲩⲟϩ ⳿ⲛⲧⲉⲛⲛⲁϩϯ ⲟⲩⲟϩ ⲛⲏ⳿ⲉⲧⲁⲩⲁϣⲟⲩ ⲛⲉⲙⲁϥ ⲛⲁⲩϯϣⲱϣ ⲛⲁϥ.
33 ੩੩ ਜਦ ਦੁਪਹਿਰ ਹੋਈ ਤਾਂ ਸਾਰੀ ਧਰਤੀ ਉੱਤੇ ਹਨ੍ਹੇਰਾ ਛਾ ਗਿਆ ਅਤੇ ਤੀਜੇ ਪਹਿਰ ਤੱਕ ਰਿਹਾ।
ⲗ̅ⲅ̅
34 ੩੪ ਅਤੇ ਤੀਜੇ ਪਹਿਰ ਯਿਸੂ ਉੱਚੀ ਅਵਾਜ਼ ਨਾਲ ਬੋਲਿਆ “ਏਲੋਈ ਏਲੋਈ ਲਮਾ ਸਬਕਤਨੀ” ਜਿਸ ਦਾ ਅਰਥ ਇਹ ਹੈ, ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੁਸੀਂ ਮੈਨੂੰ ਕਿਉਂ ਛੱਡ ਦਿੱਤਾ?
ⲗ̅ⲇ̅
35 ੩੫ ਤਾਂ ਉਨ੍ਹਾਂ ਵਿੱਚੋਂ ਜਿਹੜੇ ਉੱਥੇ ਖੜੇ ਸਨ ਇਹ ਸੁਣ ਕੇ ਬੋਲੇ, ਵੇਖੋ ਇਹ ਏਲੀਯਾਹ ਨੂੰ ਅਵਾਜ਼ ਮਾਰਦਾ ਹੈ!
ⲗ̅ⲉ̅ⲟⲩⲟϩ ϩⲁⲛⲟⲩⲟⲛ ⳿ⲛⲧⲉ ⲛⲏⲉⲧ⳿ⲟϩⲓ ⳿ⲉⲣⲁⲧⲟⲩ ⳿ⲉⲧⲁⲩⲥⲱⲧⲉⲙ ⲛⲁⲩϫⲱ ⳿ⲙⲙⲟⲥ ϫⲉ ⳿ⲁⲛⲁⲩ ⳿ϥⲙⲟⲩϯ ⳿ⲉⲎ̇ⲗⲓⲁⲥ.
36 ੩੬ ਕਿਸੇ ਨੇ ਦੌੜ ਕੇ ਸਪੰਜ ਨੂੰ ਸਿਰਕੇ ਨਾਲ ਭੇਂਵਿਆ ਅਤੇ ਕਾਨੇ ਉੱਤੇ ਬੰਨ੍ਹ ਕੇ ਉਹ ਨੂੰ ਚੂਸਣ ਲਈ ਦਿੱਤਾ ਅਤੇ ਆਖਿਆ, ਰਹਿਣ ਦਿਓ, ਅਸੀਂ ਵੇਖੀਏ, ਭਲਾ ਏਲੀਯਾਹ ਉਹ ਨੂੰ ਉਤਾਰਨ ਨੂੰ ਆਉਂਦਾ ਹੈ?
ⲗ̅ⲋ̅⳿ⲉⲧⲁϥϭⲟϫⲓ ⳿ⲛϫⲉ ⲟⲩⲁⲓ ⲁϥⲙⲁϩ ⲟⲩ⳿ⲥⲫⲟⲅⲅⲟⲥ ⳿ⲛϩⲉⲙϫ ⲁϥⲧⲁⲗⲟϥ ⳿ⲉϫⲉⲛ ⲟⲩⲕⲁϣ ⲁϥ⳿ⲧⲥⲟϥ ⲉϥϫⲱ ⳿ⲙⲙⲟⲥ ϫⲉ ⲭⲁϥ ⳿ⲛⲧⲉⲛⲛⲁⲩ ϫⲉ Ⲏ̇ⲗⲓⲁⲥ ⲛⲏⲟⲩ ⳿ⲛⲧⲉϥ⳿ⲉⲛϥ ⳿ⲉ⳿ϧⲣⲏⲓ.
37 ੩੭ ਤਦ ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰ ਕੇ ਸਾਹ ਛੱਡ ਦਿੱਤਾ।
ⲗ̅ⲍ̅Ⲓⲏ̅ⲥ̅ ⲇⲉ ⳿ⲉⲧⲁϥⲙⲟⲩϯ ϧⲉⲛ ⲟⲩⲛⲓϣϯ ⳿ⲛ⳿ⲥⲙⲏ ⲁϥϯ ⳿ⲙⲡⲓⲡ͞ⲛⲁ̅
38 ੩੮ ਅਤੇ ਹੈਕਲ ਦਾ ਪੜਦਾ ਉੱਪਰੋਂ ਲੈ ਕੇ ਹੇਠਾਂ ਤੱਕ ਫਟ ਕੇ ਦੋ ਹੋ ਗਿਆ।
ⲗ̅ⲏ̅ⲟⲩⲟϩ ⲡⲓⲕⲁⲧⲁⲡⲉⲧⲁⲥⲙⲁ ⳿ⲛⲧⲉ ⲡⲓⲉⲣⲫⲉⲓ ⲁϥⲫⲱϧ ϧⲉⲛ ⲃ̅ ⲓⲥϫⲉⲛ ⳿ⲡϣⲱⲓ ⳿ⲉ⳿ϧⲣⲏⲓ.
39 ੩੯ ਜਦ ਉਸ ਸੂਬੇਦਾਰ ਨੇ ਜਿਹੜਾ ਉਹ ਦੇ ਸਾਹਮਣੇ ਖੜ੍ਹਾ ਸੀ ਇਹ ਵੇਖਿਆ ਜੋ ਉਹ ਨੇ ਇਉਂ ਸਾਹ ਛੱਡ ਦਿੱਤਾ ਤਾਂ ਬੋਲਿਆ, ਇਹ ਪੁਰਖ ਸੱਚ-ਮੁੱਚ ਪਰਮੇਸ਼ੁਰ ਦਾ ਪੁੱਤਰ ਸੀ!
ⲗ̅ⲑ̅⳿ⲉⲧⲁϥⲛⲁⲩ ⲇⲉ ⳿ⲛϫⲉ ⲡⲓ⳿ⲉⲕⲁⲧⲟⲛⲧⲁⲣⲭⲟⲥ ⲫⲏⲉⲧ⳿ⲟϩⲓ ⳿ⲉⲣⲁⲧϥ ⳿ⲙⲡⲉϥ⳿ⲙⲑⲟ ϫⲉ ⲁϥϯ ⳿ⲙⲡⲓⲡ͞ⲛⲁ̅ ⲡⲉϫⲁϥ ϫⲉ ⲁⲗⲏⲑⲱⲥ ⲡⲁⲓⲣⲱⲙⲓ ⲛⲉ ⳿ⲡϣⲏⲣⲓ ⳿ⲙⲪϯ ⲡⲉ.
40 ੪੦ ਕਈ ਔਰਤਾਂ ਦੂਰੋਂ ਵੇਖ ਰਹੀਆਂ ਸਨ। ਉਨ੍ਹਾਂ ਵਿੱਚੋਂ ਮਰਿਯਮ ਮਗਦਲੀਨੀ ਅਤੇ ਛੋਟੇ ਯਾਕੂਬ ਅਤੇ ਯੋਸੇਸ ਦੀ ਮਾਤਾ ਮਰਿਯਮ ਅਤੇ ਸਲੋਮੀ ਸੀ।
ⲙ̅ⲛⲉ ⲟⲩⲟⲛ ϩⲁⲛⲕⲉϩⲓ⳿ⲟⲙⲓ ⲇⲉ ⲡⲉ ⲉⲩⲛⲁⲩ ϩⲓⲫⲟⲩⲉⲓ ⲛⲉ ⲉⲛⲁⲣⲉ Ⲙⲁⲣⲓ⳿ⲁ ⳿ⲛϧⲏⲧⲟⲩ ⲡⲉ ϯⲘⲁⲅⲇⲁⲗⲓⲛⲏ ⲛⲉⲙ Ⲙⲁⲣⲓ⳿ⲁ ⳿ⲛⲧⲉ Ⲓⲁⲕⲱⲃⲟⲥ ⲡⲓⲕⲟⲩϫⲓ ⲛⲉⲙ ⳿ⲑⲙⲁⲩ ⳿ⲛⲓⲱⲥⲏⲧⲟⲥ ⲛⲉⲙ ⲥⲁⲗⲱⲙⲏ.
41 ੪੧ ਜਿਸ ਵੇਲੇ ਉਹ ਗਲੀਲ ਵਿੱਚ ਸੀ ਉਸ ਵੇਲੇ ਓਹ ਉਸ ਦੇ ਨਾਲ ਰਹਿੰਦੀਆਂ ਅਤੇ ਉਸ ਦੀ ਟਹਿਲ ਸੇਵਾ ਕਰਦੀਆਂ ਹੁੰਦੀਆਂ ਸਨ ਅਤੇ ਹੋਰ ਵੀ ਬਹੁਤ ਸਾਰੀਆਂ ਸਨ ਜੋ ਉਹ ਦੇ ਨਾਲ ਯਰੂਸ਼ਲਮ ਨੂੰ ਆਈਆਂ ਸਨ।
ⲙ̅ⲁ̅ⲛⲁⲓ ⲉⲛⲁⲩⲟⲩⲉϩ ⳿ⲛⲥⲱϥ ϩⲟⲧⲉ ⲉϥⲭⲏ ϧⲉⲛ ϯⲄⲁⲗⲓⲗⲉ⳿ⲁ ⲟⲩⲟϩ ⲛⲁⲩϣⲉⲙϣⲓ ⳿ⲙⲙⲟϥ ⲛⲉⲙ ⲕⲉⲙⲏϣ ⲉⲁⲩ⳿ⲓ ⲛⲉⲙⲁϥ ⳿ⲉ⳿ϩⲣⲏⲓ ⳿ⲉⲒⲗ̅ⲏ̅ⲙ̅
42 ੪੨ ਜਦ ਸੰਝ ਹੋਈ ਇਸ ਲਈ ਜੋ ਉਹ ਤਿਆਰੀ ਦਾ ਦਿਨ ਸੀ ਅਰਥਾਤ ਉਹ ਜਿਹੜਾ ਸਬਤ ਤੋਂ ਇੱਕ ਦਿਨ ਪਹਿਲਾਂ ਹੁੰਦਾ ਹੈ।
ⲙ̅ⲃ̅ⲟⲩⲟϩ ϩⲏⲇⲏ ⳿ⲉⲧⲁ ⲣⲟⲩϩⲓ ϣⲱⲡⲓ ⲉⲡⲓⲇⲏⲛⲉ ϯⲡⲁⲣⲁⲥⲕⲉⲩ⳿ⲏ ⲧⲉ ⲉⲧϧⲁϫⲱϥ ⳿ⲙ⳿ⲡⲥⲁⲃⲃⲁⲧⲟⲛ.
43 ੪੩ ਅਰਿਮਥੇਆ ਦਾ ਯੂਸੁਫ਼ ਇੱਕ ਮਾਨਯੋਗ ਸਲਾਹਕਾਰ ਜਿਹੜਾ ਆਪ ਵੀ ਪਰਮੇਸ਼ੁਰ ਦੇ ਰਾਜ ਦੀ ਉਡੀਕ ਵਿੱਚ ਸੀ ਆਇਆ ਅਤੇ ਬੇਧੜਕ ਪਿਲਾਤੁਸ ਕੋਲ ਅੰਦਰ ਜਾ ਕੇ ਯਿਸੂ ਦੀ ਲੋਥ ਮੰਗੀ।
ⲙ̅ⲅ̅
44 ੪੪ ਪਰ ਪਿਲਾਤੁਸ ਨੇ ਅਚਰਜ਼ ਮੰਨਿਆ ਜੋ ਐਡੀ ਛੇਤੀ ਉਹ ਕਿਵੇਂ ਮਰ ਗਿਆ ਅਤੇ ਸੂਬੇਦਾਰ ਨੂੰ ਕੋਲ ਬੁਲਾ ਕੇ ਉਸ ਤੋਂ ਪੁੱਛਿਆ ਕੀ ਉਹ ਨੂੰ ਮਰੇ ਕੁਝ ਚਿਰ ਹੋ ਗਿਆ ਹੈ?
ⲙ̅ⲇ̅
45 ੪੫ ਅਤੇ ਸੂਬੇਦਾਰ ਤੋਂ ਮਲੂਮ ਕਰ ਕੇ ਲੋਥ ਯੂਸੁਫ਼ ਨੂੰ ਦੁਆ ਦਿੱਤੀ।
ⲙ̅ⲉ̅ⲟⲩⲟϩ ⳿ⲉⲧⲁϥ⳿ⲉⲙⲓ ⳿ⲛⲧⲟⲧϥ ⳿ⲙⲡⲓⲉⲕⲁⲧⲟⲛⲧⲁⲣⲭ ⲟⲥ ⲁϥϯ ⳿ⲙⲡⲓⲥⲱⲙⲁ ⳿ⲛⲧⲉ Ⲓⲏ̅ⲥ̅ ⳿ⲛⲒⲱⲥⲏⲫ.
46 ੪੬ ਤਾਂ ਉਹ ਨੇ ਮਹੀਨ ਕੱਪੜਾ ਮੁੱਲ ਲਿਆ ਅਤੇ ਲੋਥ ਨੂੰ ਉਤਾਰ ਕੇ ਉਸ ਕੱਪੜੇ ਵਿੱਚ ਵਲੇਟਿਆ ਅਤੇ ਉਹ ਨੂੰ ਇੱਕ ਕਬਰ ਦੇ ਅੰਦਰ ਰੱਖਿਆ ਜਿਹੜੀ ਪੱਥਰ ਵਿੱਚ ਖੋਦੀ ਗਈ ਸੀ ਅਤੇ ਉਸ ਕਬਰ ਦੇ ਮੂੰਹ ਉੱਤੇ ਇੱਕ ਪੱਥਰ ਰੇੜ੍ਹ ਦਿੱਤਾ।
ⲙ̅ⲋ̅ⲟⲩⲟϩ ⳿ⲉⲧⲁϥϣⲉⲡ ⲟⲩϣⲉⲛⲧⲱ ⲁϥ⳿ⲉⲛϥ ⳿ⲉ⳿ϧⲣⲏⲓ ⲁϥⲕⲟⲩⲗⲱⲗϥ ϧⲉⲛ ⲟⲩϣⲉⲛⲧⲱ ⲟⲩⲟϩ ⲁϥⲭⲁϥ ϧⲉⲛ ⲟⲩ⳿ⲙϩⲁⲩ ⲫⲏⲉⲧϣⲏⲕ ⳿ⲉⲃⲟⲗϧⲉⲛ ⲟⲩⲡⲉⲧⲣⲁ ⲟⲩⲟϩ ⲁϥ⳿ⲥⲕⲉⲣⲕⲉⲣ ⳿ⲙⲡⲓ⳿ⲱⲛⲓ ⳿ⲉⲣⲱϥ ⳿ⲙⲡⲓ⳿ⲙϩⲁⲩ.
47 ੪੭ ਅਤੇ ਮਰਿਯਮ ਮਗਦਲੀਨੀ ਅਤੇ ਯੋਸੇਸ ਦੀ ਮਾਤਾ ਮਰਿਯਮ ਉਸ ਥਾਂ ਨੂੰ ਜਿੱਥੇ ਉਹ ਰੱਖਿਆ ਗਿਆ ਸੀ ਵੇਖ ਰਹੀਆਂ ਸਨ।
ⲙ̅ⲍ̅Ⲙⲁⲣⲓ⳿ⲁ ⲇⲉ ϯⲘⲁⲅⲇⲁⲗⲓⲛⲏ ⲛⲉⲙ Ⲙⲁⲣⲓ⳿ⲁ ⳿ⲛⲧⲉ ⲓⲱⲥⲏⲧⲟⲥ ⲛⲁⲩⲛⲁⲩ ⲡⲉ ϫⲉ ⳿ⲉⲧⲁⲩⲭⲁϥ ⲑⲱⲛ.

< ਮਰਕੁਸ 15 >