< ਮਰਕੁਸ 13 >

1 ਜਦੋਂ ਪ੍ਰਭੂ ਯਿਸੂ ਹੈਕਲ ਵਿੱਚੋਂ ਬਾਹਰ ਜਾ ਰਿਹਾ ਸੀ, ਤਾਂ ਉਹ ਦੇ ਚੇਲਿਆਂ ਵਿੱਚੋਂ ਇੱਕ ਨੇ ਉਹ ਨੂੰ ਆਖਿਆ, ਗੁਰੂ ਜੀ ਇਹਨਾਂ ਪੱਥਰਾਂ ਅਤੇ ਇਮਾਰਤਾਂ ਨੂੰ ਵੇਖੋ ਕਿਹੋ ਜਿਹੇ ਹਨ!
ⲁ̅ⲁⲩⲱ ⲉϥⲛⲏⲩ ⲉⲃⲟⲗ ϩⲙ ⲡⲉⲣⲡⲉ ⲡⲉϫⲉⲟⲩⲁ ⲛⲁϥ ⲉⲃⲟⲗ ϩⲛ ⲛⲉϥⲙⲁⲑⲏⲧⲏⲥ ϫⲉ ⲡⲥⲁϩ ⲁⲛⲁⲩ ⲉⲛⲉⲓⲱⲛⲉ ϫⲉ ϩⲉⲛⲁϣ ⲛϩⲉ ⲛⲉ ⲙⲛ ⲛⲉⲓⲕⲉⲕⲱⲧ
2 ਤਾਂ ਯਿਸੂ ਨੇ ਉਹ ਨੂੰ ਕਿਹਾ, ਕੀ ਤੂੰ ਇਹਨਾਂ ਵੱਡੀਆਂ-ਵੱਡੀਆਂ ਇਮਾਰਤਾਂ ਨੂੰ ਵੇਖਦਾ ਹੈਂ? ਐਥੇ ਪੱਥਰ ਉੱਤੇ ਪੱਥਰ ਵੀ ਛੱਡਿਆ ਨਾ ਜਾਵੇਗਾ ਜਿਹੜਾ ਗਿਰਾਇਆ ਨਾ ਜਾਏ।
ⲃ̅ⲁⲩⲱ ⲓⲏⲥ ⲡⲉϫⲁϥ ⲛⲁϥ ϫⲉ ⲛⲅⲛⲁⲩ ⲁⲛ ⲉⲛⲉⲓⲛⲟϭ ⲛⲕⲱⲧ ⲛⲛⲉⲩⲕⲱ ⲙⲡⲉⲓⲙⲁ ⲛⲟⲩⲱⲛⲉ ⲉϫⲛ ⲟⲩⲱⲛⲉ ⲉⲙⲡⲟⲩⲃⲟⲗⲟⲩ ⲉⲃⲟⲗ
3 ਜਦੋਂ ਉਹ ਜ਼ੈਤੂਨ ਦੇ ਪਹਾੜ ਉੱਤੇ ਹੈਕਲ ਦੇ ਸਾਹਮਣੇ ਬੈਠਾ ਸੀ, ਤਦ ਪਤਰਸ, ਯਾਕੂਬ, ਯੂਹੰਨਾ ਅਤੇ ਅੰਦ੍ਰਿਯਾਸ ਨੇ ਇਕਾਂਤ ਵਿੱਚ ਉਹ ਦੇ ਅੱਗੇ ਅਰਜ਼ ਕੀਤੀ,
ⲅ̅ⲁⲩⲱ ⲉϥϩⲙⲟⲟⲥ ϩⲓϫⲛ ⲡⲧⲟⲟⲩ ⲛⲛϫⲟⲉⲓⲧ ⲙⲡⲉⲙⲧⲟ ⲉⲃⲟⲗ ⲙⲡⲉⲣⲡⲉ ⲁϥϫⲛⲟⲩϥ ⲛϭⲓ ⲡⲉⲧⲣⲟⲥ ⲛⲙⲓⲁⲕⲱⲃⲟⲥ ⲛⲙⲓⲱϩⲁⲛⲛⲏⲥ ⲙⲛⲁⲛⲇⲣⲉⲁⲥ ⲉⲩϫⲱ ⲙⲙⲟⲥ
4 ਜੋ ਸਾਨੂੰ ਦੱਸੋ, ਇਹ ਗੱਲਾਂ ਕਦੋਂ ਹੋਣਗੀਆਂ ਅਤੇ ਉਸ ਸਮੇਂ ਦਾ ਕੀ ਨਿਸ਼ਾਨ ਹੋਵੇਗਾ, ਜਦੋਂ ਇਹ ਸਭ ਪੂਰੀਆਂ ਹੋਣ ਲੱਗਣਗੀਆਂ?
ⲇ̅ϫⲉ ⲁϫⲓⲥ ⲛⲁⲛ ϫⲉ ⲉⲣⲉⲛⲁⲓ ⲛⲁϣⲱⲡⲉ ⲧⲛⲁⲩ ⲁⲩⲱ ⲟⲩ ⲡⲉ ⲡⲙⲁⲉⲓⲛ ⲉⲣϣⲁⲛⲛⲁⲓ ⲧⲏⲣⲟⲩ ⲛⲟⲩ ⲉϫⲱⲕ ⲉⲃⲟⲗ
5 ਯਿਸੂ ਨੇ ਉਨ੍ਹਾਂ ਨੂੰ ਆਖਿਆ, ਚੌਕਸ ਰਹੋ ਕਿ ਕੋਈ ਤੁਹਾਨੂੰ ਧੋਖੇ ਵਿੱਚ ਨਾ ਪਾਵੇ।
ⲉ̅ⲓⲏⲥ ⲇⲉ ⲁϥⲁⲣⲭⲓ ⲛϫⲟⲟⲥ ⲛⲁⲩ ϫⲉ ϯϩⲧⲏⲧⲛ ⲙⲏⲡⲱⲥ ⲛⲧⲉⲗⲁⲁⲩ ⲡⲗⲁⲛⲁ ⲙⲙⲱⲧⲛ
6 ਮੇਰਾ ਨਾਮ ਲੈ ਕੇ ਬਥੇਰੇ ਇਹ ਕਹਿੰਦੇ ਆਉਣਗੇ ਜੋ ਮੈਂ ਮਸੀਹ ਹਾਂ ਅਤੇ ਬਹੁਤਿਆਂ ਨੂੰ ਭੁਲਾਵੇ ਵਿੱਚ ਪਾ ਦੇਣਗੇ।
ⲋ̅ⲟⲩⲛϩⲁϩ ⲅⲁⲣ ⲛⲁⲉⲓ ϩⲙ ⲡⲁⲣⲁⲛ ⲉⲩϫⲱ ⲙⲙⲟⲥ ϫⲉ ⲁⲛⲟⲕ ⲡⲉ ⲁⲩⲱ ⲥⲉⲛⲁⲡⲗⲁⲛⲁ ⲛⲟⲩⲙⲏⲏϣⲉ
7 ਜਦੋਂ ਤੁਸੀਂ ਲੜਾਈਆਂ ਅਤੇ ਲੜਾਈਆਂ ਦੀਆਂ ਖ਼ਬਰਾਂ ਨੂੰ ਸੁਣੋ ਤਾਂ ਘਬਰਾ ਨਾ ਜਾਣਾ। ਕਿਉਂਕਿ ਇਨ੍ਹਾਂ ਦਾ ਹੋਣਾ ਜ਼ਰੂਰ ਹੈ ਪਰ ਅਜੇ ਅੰਤ ਨਹੀਂ ਹੋਵੇਗਾ।
ⲍ̅ⲉⲧⲉⲧⲛϣⲁⲛⲥⲱⲧⲙ ⲇⲉ ⲉϩⲉⲛⲡⲟⲗⲉⲙⲟⲥ ⲛⲙϩⲉⲛϩⲣⲟⲩ ⲙⲡⲟⲗⲉⲙⲟⲥ ⲙⲡⲣϣⲧⲟⲣⲧⲣ ⲥⲉⲛⲁϫⲡⲓϣⲱⲡⲉ ⲁⲗⲗⲁ ⲙⲡⲁⲧⲉⲑⲁⲏⲛⲟⲩ ⲉϣⲱⲡⲉ
8 ਕਿਉਂ ਜੋ ਕੌਮ-ਕੌਮ ਉੱਤੇ ਅਤੇ ਰਾਜ ਰਾਜ ਉੱਤੇ ਚੜ੍ਹਾਈ ਕਰੇਗਾ। ਥਾਂ-ਥਾਂ ਭੂਚਾਲ ਆਉਣਗੇ, ਅਤੇ ਕਾਲ ਪੈਣਗੇ। ਇਹ ਤਾਂ ਅਜੇ ਦੁੱਖਾਂ ਦੀ ਸ਼ੁਰੂਆਤ ਹੀ ਹੈ!।
ⲏ̅ⲟⲩⲛⲟⲩϩⲉⲑⲛⲟⲥ ⲛⲁⲧⲱⲟⲩⲛ ⲉϫⲛ ⲟⲩϩⲉⲑⲛⲟⲥ ⲁⲩⲱ ⲟⲩⲙⲛⲧⲣⲣⲟ ⲉϫⲛ ⲟⲩⲙⲛⲧⲣⲣⲟ ⲁⲩⲱ ⲟⲩⲛϩⲉⲛϩⲉⲃⲱⲱⲛ ⲛⲁϣⲱⲡⲉ ⲛⲁⲓ ⲇⲉ ⲧⲁⲣⲭⲏ ⲧⲉ ⲛⲛⲛⲁⲁⲕⲉ
9 ਪਰ ਤੁਸੀਂ ਚੌਕਸ ਰਹੋ ਕਿਉਂ ਜੋ ਲੋਕ ਤੁਹਾਨੂੰ ਅਦਾਲਤਾਂ ਦੇ ਹਵਾਲੇ ਕਰਨਗੇ ਅਤੇ ਤੁਸੀਂ ਪ੍ਰਾਰਥਨਾ ਘਰਾਂ ਵਿੱਚ ਮਾਰ ਖਾਓਗੇ ਅਤੇ ਹਾਕਮਾਂ ਅਤੇ ਰਾਜਿਆਂ ਦੇ ਅੱਗੇ ਮੇਰੇ ਕਾਰਨ ਖੜੇ ਕੀਤੇ ਜਾਓਗੇ ਤਾਂ ਜੋ ਉਨ੍ਹਾਂ ਉੱਤੇ ਗਵਾਹੀ ਹੋਵੇ।
ⲑ̅ⲛⲧⲱⲧⲛ ⲇⲉ ϯϩⲧⲏⲧⲛ ⲉⲣⲱⲧⲛ ⲥⲉⲛⲁⲡⲁⲣⲁⲇⲓⲇⲟⲩ ⲅⲁⲣ ⲙⲙⲱⲧⲛ ⲉⲛⲥⲩⲛϩⲉⲇⲣⲓⲟⲛ ⲛⲥⲉϩⲓⲟⲩⲉ ⲉⲣⲱⲧⲛ ϩⲛ ⲛⲥⲩⲛⲁⲅⲱⲅⲏ ⲛⲥⲉϫⲓⲧⲏⲩⲧⲛ ⲉⲛϩⲏⲅⲉⲙⲱⲛ ⲙⲛ ⲛⲉⲣⲣⲱⲟⲩ ⲉⲧⲃⲏⲏⲧ ⲉⲩⲙⲛⲧⲙⲛⲧⲣⲉ ⲛⲁⲩ ⲙⲛⲛⲕⲉϩⲉⲑⲛⲟⲥ
10 ੧੦ ਅਤੇ ਜ਼ਰੂਰ ਹੈ ਜੋ ਪਹਿਲਾਂ ਸਾਰੀਆਂ ਕੌਮਾਂ ਦੇ ਵਿੱਚ ਖੁਸ਼ਖਬਰੀ ਦਾ ਪਰਚਾਰ ਕੀਤਾ ਜਾਏ।
ⲓ̅ⲁⲩⲱ ⲥⲉⲛⲁϫⲡⲓⲕⲏⲣⲩⲥⲥⲉ ⲛϣⲟⲣⲡ ⲙⲡⲉⲩⲁⲅⲅⲉⲗⲓⲟⲛ
11 ੧੧ ਪਰ ਜਦੋਂ ਤੁਹਾਨੂੰ ਲੈ ਜਾ ਕੇ ਉਨ੍ਹਾ ਦੇ ਹਵਾਲੇ ਕਰਨ, ਤਾਂ ਪਹਿਲਾਂ ਹੀ ਚਿੰਤਾ ਨਾ ਕਰਨੀ ਕਿ ਅਸੀਂ ਕੀ ਆਖਾਂਗੇ, ਪਰ ਜੋ ਕੁਝ ਉਸ ਘੜੀ ਤੁਹਾਨੂੰ ਬਖ਼ਸ਼ਿਆ ਜਾਵੇ ਸੋਈ ਆਖਣਾ ਕਿਉਂਕਿ ਬੋਲਣ ਵਾਲੇ ਤੁਸੀਂ ਨਹੀਂ ਹੋ, ਪਰ ਪਵਿੱਤਰ ਆਤਮਾ ਹੈ।
ⲓ̅ⲁ̅ⲁⲩⲱ ⲉⲩϣⲁⲛϫⲓ ⲧⲏⲛⲟⲩ ⲉⲡⲁⲣⲁⲇⲓⲇⲟⲩ ⲙⲙⲱⲧⲛ ⲙⲡⲣϥⲓⲣⲟⲟⲩϣ ϫⲉ ⲟⲩ ⲡⲉⲧⲉⲧⲛⲛⲁϫⲟⲟϥ ⲁⲗⲗⲁ ⲡⲉⲧⲟⲩⲛⲁⲧⲁⲁϥ ⲉⲧⲉⲧⲛⲧⲁⲡⲣⲟ ϩⲛ ⲧⲉⲩⲛⲟⲩ ⲉⲧⲙⲙⲁⲩ ⲡⲁⲓ ⲡⲉ ⲉⲧⲉⲧⲛⲛⲁϫⲟⲟϥ ⲛⲧⲱⲧⲛ ⲅⲁⲣ ⲁⲛ ⲛⲉⲧϣⲁϫⲉ ⲁⲗⲗⲁ ⲡⲉⲡⲛⲁ ⲡⲉ ⲉⲧⲟⲩⲁⲁⲃ
12 ੧੨ ਅਤੇ ਭਾਈ-ਭਾਈ ਨੂੰ ਅਤੇ ਪਿਤਾ ਪੁੱਤਰ ਨੂੰ ਮਰਵਾਉਣ ਲਈ ਫੜਵਾਏਗਾ ਅਤੇ ਬੱਚੇ ਮਾਪਿਆਂ ਦੇ ਵਿਰੁੱਧ ਖੜੇ ਹੋ ਕੇ ਉਨ੍ਹਾਂ ਨੂੰ ਮਰਵਾ ਸੁੱਟਣਗੇ।
ⲓ̅ⲃ̅ⲁⲩⲱ ⲟⲩⲛⲟⲩⲥⲟⲛ ⲛⲁⲡⲁⲣⲁⲇⲓⲇⲟⲩ ⲛⲟⲩⲥⲟⲛ ⲉϩⲣⲁⲓ ⲉⲡⲙⲟⲩ ⲁⲩⲱ ⲟⲩⲉⲓⲱⲧ ϥⲛⲁⲡⲁⲣⲁⲇⲓⲇⲟⲩ ⲛⲟⲩϣⲏⲣⲉ ⲛϣⲏⲣⲉ ⲛⲁⲧⲱⲟⲩⲛ ⲉϫⲛ ⲛⲉⲩⲉⲓⲟⲧⲉ ⲛⲥⲉⲙⲟⲟⲩⲧⲟⲩ
13 ੧੩ ਅਤੇ ਮੇਰੇ ਨਾਮ ਦੇ ਕਾਰਣ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ, ਪਰ ਜਿਹੜਾ ਅੰਤ ਤੱਕ ਸਹੇਗਾ ਉਹੀ ਬਚਾਇਆ ਜਾਵੇਗਾ।
ⲓ̅ⲅ̅ⲛⲧⲉⲧⲛϣⲱⲡⲉ ⲉⲣⲉⲟⲩⲟⲛ ⲛⲓⲙ ⲙⲟⲥⲧⲉ ⲙⲙⲱⲧⲛ ⲉⲧⲃⲉ ⲡⲁⲣⲁⲛ ⲡⲉⲧⲛⲁϩⲩⲡⲟⲙⲓⲛⲉ ⲇⲉ ϣⲁⲃⲟⲗ ⲡⲁⲓ ⲡⲉⲧⲛⲁⲟⲩϫⲁⲉⲓ
14 ੧੪ ਸੋ ਜਦ ਤੁਸੀਂ ਉਸ ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ ਜਿਸ ਥਾਂ ਨਹੀਂ ਹੋਣਾ ਚਾਹੀਦਾ, ਉੱਥੇ ਖੜੀ ਵੇਖੋ (ਪੜ੍ਹਨ ਵਾਲਾ ਸਮਝ ਲਵੇ) ਤਦ ਜਿਹੜੇ ਯਹੂਦਿਯਾ ਵਿੱਚ ਹੋਣ ਉਹ ਪਹਾੜਾਂ ਉੱਤੇ ਭੱਜ ਜਾਣ।
ⲓ̅ⲇ̅ⲉⲧⲉⲧⲛϣⲁⲛⲛⲁⲩ ⲇⲉ ⲉⲧⲃⲟⲧⲉ ⲙⲡϣⲱϥ ⲉⲥⲁϩⲉⲣⲁⲧⲥ ⲙⲡⲙⲁ ⲉⲧⲉⲛϣϣⲉ ⲁⲛ ⲡⲉⲧⲱϣ ⲙⲁⲣⲉϥⲛⲟⲓ ⲧⲟⲧⲉ ⲛⲉⲧϩⲛϯⲟⲩⲇⲁⲓⲁ ⲙⲁⲣⲟⲩⲡⲱⲧ ⲉⲛⲧⲟⲩⲓⲏ
15 ੧੫ ਅਤੇ ਜਿਹੜਾ ਕੋਠੇ ਉੱਤੇ ਹੋਵੇ ਉਹ ਹੇਠਾਂ ਨਾ ਉੱਤਰੇ ਅਤੇ ਆਪਣੇ ਘਰੋਂ ਕੁਝ ਲੈਣ ਲਈ ਅੰਦਰ ਨਾ ਵੜੇ।
ⲓ̅ⲉ̅ⲡⲉⲧϩⲓϫⲉⲛⲉⲡⲱⲣ ⲙⲡⲣⲧⲣⲉϥⲉⲓ ⲉⲡⲉⲥⲏⲧ ⲟⲩⲇⲉ ⲙⲡⲣⲧⲣⲉϥⲃⲱⲕ ⲉϩⲟⲩⲛ ⲉϥⲓⲗⲁⲁⲩ ϩⲙ ⲡⲉϥⲏⲉⲓ
16 ੧੬ ਅਤੇ ਜਿਹੜਾ ਖੇਤ ਵਿੱਚ ਹੋਵੇ ਉਹ ਆਪਣੇ ਕੱਪੜੇ ਲੈਣ ਨੂੰ ਪਿੱਛੇ ਨਾ ਮੁੜੇ।
ⲓ̅ⲋ̅ⲁⲩⲱ ⲡⲉⲧϩⲛⲧⲥⲱϣⲉ ⲙⲡⲣⲧⲣⲉϥⲕⲟⲧϥ ⲉⲡⲁϩⲟⲩ ⲉϥⲓⲡⲉϥϩⲟⲓⲧⲉ
17 ੧੭ ਅਤੇ ਅਫ਼ਸੋਸ ਉਨ੍ਹਾਂ ਉੱਤੇ ਜਿਹੜੀਆਂ ਉਨ੍ਹਾਂ ਦਿਨਾਂ ਵਿੱਚ ਗਰਭਵਤੀਆਂ ਅਤੇ ਦੁੱਧ ਚੁੰਘਾਉਣ ਵਾਲੀਆਂ ਹੋਣ!
ⲓ̅ⲍ̅ⲟⲩⲟⲓ ⲇⲉ ⲛⲛⲉⲧⲉⲉⲧ ⲙⲛ ⲛⲉⲧⲧⲥⲛⲕⲟ ϩⲛ ⲛⲉϩⲟⲟⲩ ⲉⲧⲙⲙⲁⲩ
18 ੧੮ ਪਰ ਤੁਸੀਂ ਪ੍ਰਾਰਥਨਾ ਕਰੋ ਜੋ ਇਹ ਸਿਆਲ ਵਿੱਚ ਨਾ ਹੋਵੇ।
ⲓ̅ⲏ̅ϣⲗⲏⲗ ϫⲉⲕⲁⲥ ⲉⲛⲛⲉⲡⲉⲧⲛⲡⲱⲧ ϣⲱⲡⲉ ⲛⲧⲉⲡⲣⲱ
19 ੧੯ ਕਿਉਂਕਿ ਉਨ੍ਹਾ ਦਿਨਾਂ ਵਿੱਚ ਐਡਾ ਕਸ਼ਟ ਹੋਵੇਗਾ, ਜੋ ਸਰਿਸ਼ਟ ਦੇ ਮੁਢੋਂ ਪਰਮੇਸ਼ੁਰ ਨੇ ਸਾਜਿਆ ਹੈ ਨਾ ਹੁਣ ਤੱਕ ਹੋਇਆ ਅਤੇ ਨਾ ਕਦੇ ਹੋਵੇਗਾ।
ⲓ̅ⲑ̅ⲥⲉⲛⲁϣⲱⲡⲉ ⲅⲁⲣ ⲛϭⲓ ⲛⲉϩⲟⲟⲩ ⲉⲧⲙⲙⲁⲩ ⲛⲟⲩⲑⲗⲓⲯⲓⲥ ⲧⲁⲓ ⲉⲧⲉⲙⲡⲉⲟⲩⲟⲛ ⲛⲧⲉⲥϭⲟⲧ ϣⲱⲡⲉ ϫⲓⲛ ⲧⲁⲣⲭⲏ ⲙⲡⲥⲱⲛⲧ ⲛⲧⲁⲡⲛⲟⲩⲧⲉ ⲥⲟⲛⲧϥ ϣⲁϩⲣⲁⲓ ⲉⲧⲉⲛⲟⲩ ⲁⲩⲱ ⲙⲙⲛⲟⲩⲟⲛ ⲛⲧⲉⲥϭⲟⲧ ⲛⲁϣⲱⲡⲉ
20 ੨੦ ਅਤੇ ਜੇ ਪ੍ਰਭੂ ਉਹਨਾਂ ਦਿਨਾਂ ਨੂੰ ਨਾ ਘਟਾਉਂਦਾ ਤਾਂ ਕੋਈ ਪ੍ਰਾਣੀ ਨਾ ਬਚਦਾ ਪਰ ਉਹਨਾਂ ਚੁਣਿਆ ਹੋਇਆਂ ਦੀ ਖਾਤਰ, ਜਿਹਨਾਂ ਨੂੰ ਉਸ ਨੇ ਚੁਣਿਆ ਹੈ ਉਸ ਨੇ ਉਹਨਾਂ ਦਿਨਾਂ ਨੂੰ ਘਟਾਇਆ
ⲕ̅ⲁⲩⲱ ⲉⲛⲉⲙⲡⲉⲡϫⲟⲉⲓⲥ ⲧⲥⲃⲕⲉϩⲟⲟⲩ ⲛⲉⲙⲙⲛⲗⲁⲁⲩ ⲛⲥⲁⲣⲝ ⲛⲁⲱⲛϩ ⲁⲗⲗⲁ ⲉⲧⲃⲉ ⲛⲥⲱⲧⲡ ⲛⲧⲁϥⲥⲟⲧⲡⲟⲩ ⲁϥⲧⲥⲃⲕⲉⲛⲉϩⲟⲟⲩ
21 ੨੧ ਅਤੇ ਉਸ ਸਮੇਂ ਜੇ ਕੋਈ ਤੁਹਾਨੂੰ ਆਖੇ ਕਿ ਵੇਖੋ ਮਸੀਹ ਐਥੇ ਹੈ! ਜਾਂ ਵੇਖੋ ਉੱਥੇ ਹੈ! ਤਾਂ ਸੱਚ ਨਾ ਮੰਨਣਾ।
ⲕ̅ⲁ̅ⲁⲩⲱ ⲉⲣϣⲁⲛⲗⲁⲁⲩ ϫⲟⲟⲥ ⲛⲏⲧⲛ ϫⲉ ⲉⲓⲥ ⲡⲉⲭⲥ ⲙⲡⲉⲓⲙⲁ ⲁⲩⲱ ⲉⲓⲥ ϩⲏⲏⲧⲉ ϥϩⲛⲡⲓⲙⲁ ⲙⲡⲣⲡⲓⲥⲧⲉⲩⲉ
22 ੨੨ ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਅਤੇ ਨਿਸ਼ਾਨ ਅਤੇ ਅਚਰਜ਼ ਕੰਮ ਵਿਖਾਉਣਗੇ ਕਿ ਜੇ ਹੋ ਸਕੇ ਤਾਂ ਉਹ ਚੁਣਿਆਂ ਹੋਇਆਂ ਨੂੰ ਵੀ ਭੁਲਾਵੇ ਵਿੱਚ ਪਾ ਦੇਣ।
ⲕ̅ⲃ̅ⲥⲉⲛⲁⲧⲱⲟⲩⲛⲟⲩ ⲅⲁⲣ ⲛϭⲓ ϩⲉⲛⲭⲥ ⲛⲛⲟⲩϫ ⲛⲙϩⲉⲛⲡⲣⲟⲫⲏⲧⲏⲥ ⲛⲛⲟⲩϫ ⲛⲥⲉϯ ⲛϩⲉⲛⲙⲁⲓⲛ ⲛⲙϩⲉⲛϣⲡⲏⲣⲉ ⲉϣⲱⲡⲉ ⲉⲩⲛϭⲟⲙ ⲉⲡⲗⲁⲛⲁ ⲛⲛⲥⲱⲧⲡ
23 ੨੩ ਪਰ ਤੁਸੀਂ ਚੌਕਸ ਰਹੋ, ਵੇਖੋ ਮੈਂ ਤੁਹਾਨੂੰ ਪਹਿਲਾਂ ਹੀ ਸੱਭੋ ਕੁਝ ਦੱਸ ਦਿੱਤਾ।
ⲕ̅ⲅ̅ⲛⲧⲱⲧⲛ ⲇⲉ ϯϩⲧⲏⲧⲛ ⲉⲣⲱⲧⲛ ⲁⲓϣⲣⲡϫⲱ ⲉⲣⲱⲧⲛ ⲛϩⲱⲃ ⲛⲓⲙ
24 ੨੪ ਉਨ੍ਹਾ ਦਿਨਾਂ ਵਿੱਚ ਕਸ਼ਟ ਦੇ ਪਿੱਛੋਂ ਸੂਰਜ ਅਨ੍ਹੇਰਾ ਹੋ ਜਾਵੇਗਾ, ਅਤੇ ਚੰਦ ਆਪਣੀ ਚਾਨਣੀ ਨਾ ਦੇਵੇਗਾ।
ⲕ̅ⲇ̅ⲁⲗⲗⲁ ϩⲛ ⲛⲉϩⲟⲟⲩ ⲉⲧⲙⲙⲁⲩ ⲙⲛⲛⲥⲁ ⲧⲉⲑⲗⲓⲯⲓⲥ ⲉⲧⲙⲙⲁⲩ ⲡⲣⲏ ⲛⲁⲣⲉⲃⲏ ⲁⲩⲱ ⲡⲟⲟϩ ⲛϥⲛⲁϯⲡⲉϥⲟⲩⲟⲓⲛ ⲁⲛ
25 ੨੫ ਅਤੇ ਤਾਰੇ ਅਕਾਸ਼ ਤੋਂ ਡਿੱਗ ਪੈਣਗੇ ਅਤੇ ਅਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ।
ⲕ̅ⲉ̅ⲁⲩⲱ ⲛⲥⲓⲟⲩ ⲥⲉⲛⲁϩⲉ ⲉⲃⲟⲗ ϩⲛ ⲧⲡⲉ ⲁⲩⲱ ⲛϭⲟⲙ ⲉⲧϩⲛ ⲙⲡⲏⲩⲉ ⲥⲉⲛⲁⲛⲟⲓⲛ
26 ੨੬ ਤਦ ਲੋਕ ਮਨੁੱਖ ਦੇ ਪੁੱਤਰ ਨੂੰ ਵੱਡੀ ਸਮਰੱਥਾ ਅਤੇ ਮਹਿਮਾ ਨਾਲ ਬੱਦਲਾਂ ਉੱਤੇ ਆਉਂਦੇ ਵੇਖਣਗੇ।
ⲕ̅ⲋ̅ⲁⲩⲱ ⲧⲟⲧⲉ ⲥⲉⲛⲁⲛⲁⲩ ⲉⲡϣⲏⲣⲉ ⲙⲡⲣⲱⲙⲉ ⲉϥⲛⲏⲩ ϩⲛ ⲟⲩⲕⲗⲟⲟⲗⲉ ⲛⲙⲟⲩⲛⲟϭ ⲛϭⲟⲙ ⲁⲩⲱ ⲟⲩⲉⲟⲟⲩ
27 ੨੭ ਉਸ ਵੇਲੇ ਉਹ ਆਪਣੇ ਦੂਤਾਂ ਨੂੰ ਭੇਜੇਗਾ, ਅਤੇ ਉਹ ਧਰਤੀ ਦੀ ਹੱਦੋਂ ਅਕਾਸ਼ ਦੀ ਹੱਦ ਤੱਕ ਚਾਰੇ ਪਾਸਿਓਂ ਆਪਣੇ ਚੁਣਿਆ ਹੋਇਆਂ ਨੂੰ ਇਕੱਠਿਆਂ ਕਰੇਗਾ।
ⲕ̅ⲍ̅ⲁⲩⲱ ⲧⲟⲧⲉ ϥⲛⲁϫⲉⲩ ⲛⲉϥⲁⲅⲅⲉⲗⲟⲥ ⲛϥⲥⲱⲟⲩϩ ⲉϩⲟⲩⲛ ⲛⲛⲉϥⲥⲱⲧⲡ ⲉⲃⲟⲗ ϩⲙ ⲡⲉϥⲧⲟⲩⲧⲏⲩ ϫⲓⲛϫⲱϥ ⲙⲡⲕⲁϩ ϣⲁϫⲱⲥ ⲛⲧⲡⲉ
28 ੨੮ ਹੰਜ਼ੀਰ ਦੇ ਰੁੱਖ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ। ਜਦ ਉਹ ਦੀਆਂ ਟਹਿਣੀਆਂ ਨਰਮ ਹੁੰਦੀਆਂ ਹਨ, ਅਤੇ ਪੱਤੇ ਫੁੱਟਦੇ ਹਨ ਤਾਂ ਤੁਸੀਂ ਜਾਣ ਲੈਂਦੇ ਹੋ ਜੋ ਗਰਮੀ ਦੀ ਰੁੱਤ ਨੇੜੇ ਆ ਗਈ ਹੈ।
ⲕ̅ⲏ̅ⲉⲃⲟⲗ ⲇⲉ ⲛⲧⲃⲱ ⲛⲕⲛⲧⲉ ⲉⲧⲉⲧⲛⲉⲉⲓⲙⲉ ⲉⲧⲡⲁⲣⲁⲃⲟⲗⲏ ⲉⲣϣⲁⲛⲡⲉⲥⲕⲗⲁⲇⲟⲥ ⲏⲇⲏ ⲗⲱⲕ ⲛⲧⲉⲛⲉⲥϭⲱⲃⲉ ϯⲟⲩⲱ ⲛϣⲁⲧⲉⲧⲛⲉⲓⲙⲉ ϫⲉ ⲁⲡϣⲱⲙ ϩⲱⲛ ⲉϩⲟⲩⲛ
29 ੨੯ ਇਸੇ ਤਰ੍ਹਾਂ ਜਦ ਤੁਸੀਂ ਵੀ ਵੇਖੋ ਕਿ ਇਹ ਗੱਲਾਂ ਹੁੰਦੀਆਂ ਹਨ, ਤਾਂ ਜਾਣ ਲੈਣਾ ਕਿ ਉਹ ਨੇੜੇ ਹੈ ਸਗੋਂ ਬੂਹੇ ਉੱਤੇ ਹੈ।
ⲕ̅ⲑ̅ⲧⲁⲓ ϩⲱⲧⲧⲏⲩⲧⲛ ⲧⲉ ⲧⲉⲧⲛϩⲉ ⲉⲧⲉⲧⲛϣⲁⲛⲛⲁⲩ ⲉⲛⲁⲓ ⲧⲏⲣⲟⲩ ⲉⲩⲛⲁϣⲱⲡⲉ ⲉⲧⲉⲧⲛⲛⲁⲓⲙⲉ ϫⲉ ⲁϥϩⲱⲛ ⲉϩⲟⲩⲛ ϩⲓⲣⲛⲣⲣⲟ
30 ੩੦ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦੋਂ ਤੱਕ ਇਹ ਸਭ ਗੱਲਾਂ ਨਾ ਹੋ ਲੈਣ ਇਹ ਪੀੜ੍ਹੀ ਬੀਤ ਨਾ ਜਾਵੇਗੀ।
ⲗ̅ϩⲁⲙⲏⲛ ϯϫⲱ ⲙⲙⲟⲥ ⲛⲏⲧⲛ ϫⲉ ⲛⲛⲉⲧⲉⲓⲅⲉⲛⲉⲁ ⲗⲟ ⲙⲙⲁⲩ ϣⲁⲛⲧⲉⲛⲁⲓ ⲧⲏⲣⲟⲩ ϣⲱⲡⲉ
31 ੩੧ ਅਕਾਸ਼ ਅਤੇ ਧਰਤੀ ਟਲ ਜਾਣਗੇ, ਪਰ ਮੇਰੇ ਬਚਨ ਕਦੀ ਨਾ ਟਲਣਗੇ।
ⲗ̅ⲁ̅ⲧⲡⲉ ⲛⲙⲡⲕⲁϩ ⲥⲉⲛⲁⲗⲟ ⲙⲙⲁⲩ ⲛⲁϣⲁϫⲉ ⲇⲉ ⲛⲥⲉⲛⲁⲗⲟ ⲙⲙⲁⲩ ⲁⲛ
32 ੩੨ ਪਰ ਉਸ ਦਿਨ ਜਾਂ ਉਸ ਸਮੇਂ ਦੇ ਬਾਰੇ ਕੋਈ ਨਹੀਂ ਜਾਣਦਾ, ਨਾ ਸਵਰਗ ਦੇ ਦੂਤ, ਨਾ ਪੁੱਤਰ ਪਰ ਕੇਵਲ ਪਿਤਾ।
ⲗ̅ⲃ̅ⲉⲧⲃⲉⲡⲉϩⲟⲟⲩ ⲇⲉ ⲉⲧⲙⲙⲁⲩ ⲏ ⲧⲉⲩⲛⲟⲩ ⲙⲛ ⲗⲁⲁⲩ ⲥⲟⲟⲩⲛ ⲟⲩⲇⲉ ⲛⲁⲅⲅⲉⲗⲟⲥ ϩⲛ ⲧⲡⲉ ⲟⲩⲇⲉ ⲡϣⲏⲣⲉ ⲛⲥⲁⲡⲉⲓⲱⲧ ⲙⲙⲁⲩⲁⲁϥ
33 ੩੩ ਖ਼ਬਰਦਾਰ, ਜਾਗਦੇ ਅਤੇ ਪ੍ਰਾਰਥਨਾ ਕਰਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਉਹ ਸਮਾਂ ਕਦੋਂ ਹੋਵੇਗਾ।
ⲗ̅ⲅ̅ϯϩⲧⲏⲧⲛ ⲛⲧⲉⲧⲛⲣⲟⲉⲓⲥ ⲁⲩⲱ ⲛⲧⲉⲧⲛϣⲗⲏⲗ ⲛⲧⲉⲧⲛⲥⲟⲟⲩⲛ ⲅⲁⲣ ⲁⲛ ϫⲉ ⲁϣ ⲡⲉ ⲡⲉⲩⲟⲉⲓϣ
34 ੩੪ ਇਹ ਇੱਕ ਪ੍ਰਦੇਸ ਗਏ ਹੋਏ ਮਨੁੱਖ ਵਰਗਾ ਹੈ ਜਿਸ ਨੇ ਘਰੋਂ ਜਾਂਦੇ ਸਮੇਂ ਆਪਣੇ ਨੌਕਰਾਂ ਨੂੰ ਅਧਿਕਾਰ ਅਤੇ ਹਰੇਕ ਨੂੰ ਉਹ ਦਾ ਕੰਮ ਦਿੱਤਾ ਅਤੇ ਦਰਬਾਨ ਨੂੰ ਹੁਕਮ ਦਿੱਤਾ ਕਿ ਜਾਗਦਾ ਰਹਿ।
ⲗ̅ⲇ̅ⲛⲑⲉ ⲛⲟⲩⲣⲱⲙⲉ ⲉϥⲛⲁⲁⲡⲟⲇⲏⲙⲉⲓ ⲉⲁϥⲕⲁⲡⲉϥⲏⲉⲓ ⲁⲩⲱ ⲁϥϯ ⲛⲧⲉⲝⲟⲩⲥⲓⲁ ⲛⲛⲉϥϩⲙϩⲁⲗ ⲡⲟⲩⲁ ⲡⲟⲩⲁ ⲉⲁϥϯ ⲛⲁϥ ⲙⲡⲉϥϩⲱⲃ ⲁⲩⲱ ⲡⲉⲙⲛⲟⲩⲧ ⲁϥϩⲱⲛ ⲉⲧⲟⲟⲧϥ ϫⲉⲕⲁⲥ ⲉϥⲉⲣⲟⲉⲓⲥ
35 ੩੫ ਸੋ ਜਾਗਦੇ ਰਹੋ ਕਿਉਂ ਜੋ ਤੁਸੀਂ ਨਹੀਂ ਜਾਣਦੇ ਜੋ ਘਰ ਦਾ ਮਾਲਕ ਕਦ ਆਵੇਗਾ, ਸ਼ਾਮ ਨੂੰ ਜਾਂ ਅੱਧੀ ਰਾਤ ਨੂੰ ਜਾਂ ਕੁੱਕੜ ਦੇ ਬਾਂਗ ਦੇਣ ਦੇ ਵੇਲੇ ਜਾਂ ਤੜਕੇ ਨੂੰ।
ⲗ̅ⲉ̅ⲣⲟⲉⲓⲥ ϭⲉ ϩⲱⲧⲧⲏⲩⲧⲛ ⲛⲧⲉⲧⲛⲥⲟⲟⲩⲛ ⲅⲁⲣ ⲁⲛ ϫⲉ ⲉⲣⲉⲡϫⲟⲉⲓⲥ ⲙⲡⲏⲓ ⲛⲏⲩ ⲛⲁϣ ⲛⲛⲁⲩ ⲏ ⲣⲣⲟⲩϩⲉ ⲏ ϩⲛ ⲧⲡⲁϣⲉ ⲛⲧⲉⲩϣⲏ ⲏ ⲙⲡⲛⲁⲩ ⲉⲣⲉⲡⲁⲗⲉⲕⲧⲱⲣ ⲛⲁⲙⲟⲩⲧⲉ ⲏ ⲙⲡⲛⲁⲩ ⲛϩⲧⲟⲟⲩⲉ
36 ੩੬ ਕਿਤੇ ਅਜਿਹਾ ਨਾ ਹੋਵੇ ਜੋ ਉਹ ਅਚਾਨਕ ਆਣ ਕੇ ਤੁਹਾਨੂੰ ਸੁੱਤੇ ਪਏ ਵੇਖੇ।
ⲗ̅ⲋ̅ⲙⲏⲡⲱⲥ ⲛϥⲉⲓ ϩⲛ ⲟⲩϣⲥⲛⲉ ⲛϥϩⲉ ⲉⲣⲱⲧⲛ ⲉⲧⲉⲧⲛⲟⲃϣ
37 ੩੭ ਅਤੇ ਜੋ ਮੈਂ ਤੁਹਾਨੂੰ ਆਖਦਾ ਹਾਂ, ਉਹ ਹੀ ਸਾਰਿਆਂ ਨੂੰ ਆਖਦਾ ਹਾਂ ਕਿ ਜਾਗਦੇ ਰਹੋ!
ⲗ̅ⲍ̅ⲡⲉϯϫⲱ ⲙⲙⲟϥ ⲛⲏⲧⲛ ϯϫⲱ ⲙⲙⲟϥ ⲛⲟⲩⲟⲛ ⲛⲓⲙ ϫⲉ ⲣⲟⲉⲓⲥ

< ਮਰਕੁਸ 13 >